ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੬੧ Page 361 of 1430
16541 ਸਬਦਿ ਮੁਆ ਵਿਚਹੁ ਆਪੁ ਗਵਾਇ ॥
Sabadh Muaa Vichahu Aap Gavaae ||
सबदि मुआ विचहु आपु गवाइ ॥
ਜੋ ਬੰਦਾ ਸਤਿਗੁਰੂ ਦੇ ਸ਼ਬਦ ਵਿਚ ਜੁੜ ਕੇ, ਮੋਹ, ਮਾਇਆ ਤੋਂ ਆਪ ਨੂੰ ਬਚਾ ਲੈਂਦਾ ਹੈ। ਉਹ ਆਪਣੇ ਆਪਾ ਭੁੱਲ ਕੇ, ਮੈਂ ਮੇਰੀ ਦਾ ਹੰਕਾਰ ਛੱਡ ਦਿੰਦਾ ਹੈ ॥
One who dies in the Sathigur's Word of the Shabad, eradicates his self-conceit from within.
16542 ਸਤਿਗੁਰੁ ਸੇਵੇ ਤਿਲੁ ਨ ਤਮਾਇ ॥
Sa...thigur Saevae Thil N Thamaae ||
सतिगुरु सेवे तिलु न तमाइ ॥
ਜੋ ਮਨੁੱਖ ਸਤਿਗੁਰੂ ਨੂੰ ਯਾਦ ਕਰਦਾ ਹੈ। ਉਸ ਨੂੰ ਮੋਹ, ਮਾਇਆ ਦਾ ਰੱਤੀ ਭਰ ਭੀ ਲਾਲਚ ਨਹੀਂ ਰਹਿੰਦਾ ॥
He serves the Sathigur, with no iota of self-interest.
16543 ਨਿਰਭਉ ਦਾਤਾ ਸਦਾ ਮਨਿ ਹੋਇ ॥
Nirabho Dhaathaa Sadhaa Man Hoe ||
निरभउ दाता सदा मनि होइ ॥
ਨਿਡਰ ਪ੍ਰਭੂ, ਉਸ ਬੰਦੇ ਦੇ ਮਨ ਵਿਚ ਹਰ ਸਮੇਂ ਹਾਜ਼ਰ ਰਹਿੰਦਾ ਹੈ ॥
The Fearless Lord, the Great Giver, ever abides in his mind.
16544 ਸਚੀ ਬਾਣੀ ਪਾਏ ਭਾਗਿ ਕੋਇ ॥੧॥
Sachee Baanee Paaeae Bhaag Koe ||1||
सची बाणी पाए भागि कोइ ॥१॥
ਪ੍ਰਭੂ ਦੀ ਸਿਫ਼ਤ ਸਤਿਗੁਰੂ ਦੀ ਸੱਚੀ ਬਾਣੀ ਨਾਲ, ਕੋਈ ਵਿਰਲਾ ਮਨੁੱਖ ਚੰਗੀ ਕਿਸਮਤ ਕਰਦਾ ਹੈ ||1||
The True Bani of the Sathigur's Word is obtained only by good destiny. ||1||
16545 ਗੁਣ ਸੰਗ੍ਰਹੁ ਵਿਚਹੁ ਅਉਗੁਣ ਜਾਹਿ ॥
Gun Sangrahu Vichahu Aougun Jaahi ||
गुण संग्रहु विचहु अउगुण जाहि ॥
ਰੱਬ ਦੇ ਗੁਣ ਇਕੱਠੇ ਕਰੋ ਮਨ ਵਿਚੋਂ ਵਿਕਾਰ, ਮਾੜੇ ਕੰਮ ਦੂਰ ਹੋ ਜਾਂਦੇ ਹਨ ॥
So gather merits, and let your demerits depart from within you.
16546 ਪੂਰੇ ਗੁਰ ਕੈ ਸਬਦਿ ਸਮਾਹਿ ॥੧॥ ਰਹਾਉ ॥
Poorae Gur Kai Sabadh Samaahi ||1|| Rehaao ||
पूरे गुर कै सबदि समाहि ॥१॥ रहाउ ॥
ਪੂਰੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਰੱਬ ਪ੍ਰਸੰਸਾ ਕਰਕੇ, ਤੂੰ ਗੁਣਾਂ ਦੇ ਮਾਲਕ ਪ੍ਰਭੂ ਵਿਚ ਟਿਕਿਆ ਰਹੇਂਗਾ ॥੧॥ ਰਹਾਉ ॥
You shall be absorbed into the Sathigur's Shabad, the Word of the Perfect Guru. ||1||Pause||
16547 ਗੁਣਾ ਕਾ ਗਾਹਕੁ ਹੋਵੈ ਸੋ ਗੁਣ ਜਾਣੈ ॥
Gunaa Kaa Gaahak Hovai So Gun Jaanai ||
गुणा का गाहकु होवै सो गुण जाणै ॥
ਜੋ ਮਨੁੱਖ ਰੱਬੀ ਬਾਣੀ ਬਿਚਾਰ ਕੇ, ਪ੍ਰਭੂ ਦੀ ਪ੍ਰਸੰਸਾ ਕਰਨ ਸੌਦਾ ਕਰਦਾ ਹੈ। ਉਹੀ ਰੱਬ ਦੇ ਕੰਮਾਂ ਦੇ ਗੁਣ ਜਾਂਣਦਾ ਹੈ ॥
One who purchases merits, knows the value of these merits.
16548 ਅੰਮ੍ਰਿਤ ਸਬਦਿ ਨਾਮੁ ਵਖਾਣੈ ॥
Anmrith Sabadh Naam Vakhaanai ||
अम्रित सबदि नामु वखाणै ॥
ਮਿੱਠੀ ਬਾਣੀ ਦੀ ਬਿਚਾਰ ਕਰਦਾ ਰਹਿੰਦਾ ਹੈ ॥
He chants the Ambrosial Nectar of the Word, and the Name of the Lord.
16549 ਸਾਚੀ ਬਾਣੀ ਸੂਚਾ ਹੋਇ ॥
Saachee Baanee Soochaa Hoe ||
साची बाणी सूचा होइ ॥
ਰੱਬੀ ਸੱਚੀ ਬਾਣੀ ਜੱਪਣ, ਸੁਣਨ ਨਾਲ, ਬੰਦਾ ਪਵਿੱਤਰ ਹੋ ਜਾਂਦਾ ਹੈ ॥
Through the True Bani of the Word, he becomes pure.
16550 ਗੁਣ ਤੇ ਨਾਮੁ ਪਰਾਪਤਿ ਹੋਇ ॥੨॥
Gun Thae Naam Paraapath Hoe ||2||
गुण ते नामु परापति होइ ॥२॥
ਚੰਗੇ ਕੰਮ ਕਰਨ ਵਾਲੇ ਨੂੰ, ਰੱਬ ਦੇ ਨਾਮ ਦੀ ਦਾਤ ਮਿਲ ਜਾਂਦੀ ਹੈ ||2||
Through merit, the Name is obtained. ||2||
16551 ਗੁਣ ਅਮੋਲਕ ਪਾਏ ਨ ਜਾਹਿ ॥
Gun Amolak Paaeae N Jaahi ||
गुण अमोलक पाए न जाहि ॥
ਭਗਵਾਨ ਦੇ ਗੁਣ ਬਹੁਤ ਕੀਮਤੀ ਹਨ। ਮੁੱਲ ਨਹੀਂ ਪੈ ਸਕਦਾ ॥
The invaluable merits cannot be acquired.
16552 ਮਨਿ ਨਿਰਮਲ ਸਾਚੈ ਸਬਦਿ ਸਮਾਹਿ ॥
Man Niramal Saachai Sabadh Samaahi ||
मनि निरमल साचै सबदि समाहि ॥
ਪਵਿਤਰ ਮਨ ਵਿਚ ਸ਼ਬਦ ਦੀ ਰਾਹੀਂ ਇਹ ਗੁਣ ਆ ਵੱਸਦੇ ਹਨ ॥
The pure mind is absorbed into the Sathigur's True Word of the Shabad.
16553 ਸੇ ਵਡਭਾਗੀ ਜਿਨ੍ਹ੍ਹ ਨਾਮੁ ਧਿਆਇਆ ॥
Sae Vaddabhaagee Jinh Naam Dhhiaaeiaa ||
से वडभागी जिन्ह नामु धिआइआ ॥
ਉਹ ਵੱਡੇ ਭਾਗਾਂ ਵਾਲੇ ਹਨ। ਜਿਸ ਨੇ ਪ੍ਰਭੂ ਯਾਦ ਕੀਤਾ ਹੈ ॥
How very fortunate are those who meditate on the Naam,
16554 ਸਦਾ ਗੁਣਦਾਤਾ ਮੰਨਿ ਵਸਾਇਆ ॥੩॥
Sadhaa Gunadhaathaa Mann Vasaaeiaa ||3||
सदा गुणदाता मंनि वसाइआ ॥३॥
ਗੁਣਾਂ ਦੀ ਦਾਤ ਦੇਣ ਵਾਲਾ ਪ੍ਰਭੂ ਜਿਸ ਨੇ ਹਰ ਸਮੇਂ, ਆਪਣੇ ਮਨ ਵਿਚ ਵਸਾਇਆ ਹੈ ||3||
And ever enshrine in their minds the Lord, the Giver of merit. ||3||
16555 ਜੋ ਗੁਣ ਸੰਗ੍ਰਹੈ ਤਿਨ੍ਹ੍ਹ ਬਲਿਹਾਰੈ ਜਾਉ ॥
Jo Gun Sangrehai Thinh Balihaarai Jaao ||
जो गुण संग्रहै तिन्ह बलिहारै जाउ ॥
ਜੋ ਮਨੁੱਖ ਰੱਬ ਦੇ ਗੁਣ ਆਪਣੇ ਅੰਦਰ ਇਕੱਠੇ ਕਰਦਾ ਹੈ। ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ॥
I am a sacrifice to those who gather merits.
16556 ਦਰਿ ਸਾਚੈ ਸਾਚੇ ਗੁਣ ਗਾਉ ॥
Dhar Saachai Saachae Gun Gaao ||
दरि साचै साचे गुण गाउ ॥
ਮੈਂ ਸੱਚੇ ਪ੍ਰਭੂ ਦੇ ਦਰ ਤੇ ਉਸ ਸਦਾ ਕਾਇਮ ਰਹਿਣ ਵਾਲੇ ਦੇ ਗੁਣ ਗਾਉਂਦਾ ਹਾਂ ॥
At the Gate of Truth, I sing the Glorious Praises of the True One.
16557 ਆਪੇ ਦੇਵੈ ਸਹਜਿ ਸੁਭਾਇ ॥
Aapae Dhaevai Sehaj Subhaae ||
आपे देवै सहजि सुभाइ ॥
ਗੁਣਾਂ ਦੀ ਦਾਤ ਮਨੁੱਖ ਨੂੰ ਪ੍ਰਭੂ ਆਪ ਹੀ ਦਿੰਦਾ ਹੈ ॥
He Himself spontaneously bestows His gifts.
16558 ਨਾਨਕ ਕੀਮਤਿ ਕਹਣੁ ਨ ਜਾਇ ॥੪॥੨॥੪੧॥
Naanak Keemath Kehan N Jaae ||4||2||41||
नानक कीमति कहणु न जाइ ॥४॥२॥४१॥
ਸਤਿਗੁਰੂ ਨਾਨਕ ਪ੍ਰਭੂ ਦੇ ਨਾਲ ਪ੍ਰੇਮ ਕਰਨ ਵਾਲਿਆ ਦਾ ਮੁੱਲ ਨਹੀਂ ਦੱਸ ਸਕਦੇ ||4||2||41||
Sathigur Nanak, the value of the Lord cannot be described. ||4||2||41||
16559 ਆਸਾ ਮਹਲਾ ੩ ॥
Aasaa Mehalaa 3 ||
आसा महला ३ ॥
ਸਤਿਗੁਰ ਅਮਰ ਦਾਸ ਜੀ ਦੀ ਬਾਣੀ ਹੈ 3 ||
Aasaa, Third Mehl 3 ||
16560 ਸਤਿਗੁਰ ਵਿਚਿ ਵਡੀ ਵਡਿਆਈ ॥
Sathigur Vich Vaddee Vaddiaaee ||
सतिगुर विचि वडी वडिआई ॥
ਸਤਿਗੁਰੂ ਬਹੁਤ ਵਿਚ ਵੱਡਾ ਗੁਣ ਹੈ ॥
Great is the greatness of the Sathigur.
16561 ਚਿਰੀ ਵਿਛੁੰਨੇ ਮੇਲਿ ਮਿਲਾਈ ॥
Chiree Vishhunnae Mael Milaaee ||
चिरी विछुंने मेलि मिलाई ॥
ਬਹੁਤ ਜਨਮਾਂ ਦੇ ਵਿਛੁੜੇ ਹੋਏ, ਜੀਵਾਂ ਨੂੰ ਪ੍ਰਮਾਤਮਾ ਦੇ ਚਰਨਾਂ ਵਿਚ ਜੋੜ ਦਿੰਦਾ ਹੈ
He merges in His Merger, those who have been separated for so long.
16562 ਆਪੇ ਮੇਲੇ ਮੇਲਿ ਮਿਲਾਏ ॥
Aapae Maelae Mael Milaaeae ||
आपे मेले मेलि मिलाए ॥
ਪ੍ਰਭੂ ਆਪ ਹੀ ਮਿਲਾ ਕੇ ਨਾਲ ਜੋੜਦਾ ਹੈ ॥
He Himself merges the merged in His Merger.
16563 ਆਪਣੀ ਕੀਮਤਿ ਆਪੇ ਪਾਏ ॥੧॥
Aapanee Keemath Aapae Paaeae ||1||
आपणी कीमति आपे पाए ॥१॥
ਆਪਣੇ ਨਾਮ ਦੀ ਕਦਰ ਆਪ ਹੀ ਪੈਦਾ ਕਰਦਾ ਹੈ ||1||
He Himself knows His own worth. ||1||
16564 ਹਰਿ ਕੀ ਕੀਮਤਿ ਕਿਨ ਬਿਧਿ ਹੋਇ ॥
Har Kee Keemath Kin Bidhh Hoe ||
हरि की कीमति किन बिधि होइ ॥
ਕਿਸ ਤਰੀਕੇ ਨਾਲ ਮਨੁੱਖ ਦੇ ਮਨ ਵਿਚ ਰੱਬ ਦੇ ਨਾਮ ਦੀ ਕਦਰ ਪੈਦਾ ਹੋਵੇ?
How can anyone appraise the Lord's worth?
16565 ਹਰਿ ਅਪਰੰਪਰੁ ਅਗਮ ਅਗੋਚਰੁ ਗੁਰ ਕੈ ਸਬਦਿ ਮਿਲੈ ਜਨੁ ਕੋਇ ॥੧॥ ਰਹਾਉ ॥
Har Aparanpar Agam Agochar Gur Kai Sabadh Milai Jan Koe ||1|| Rehaao ||
हरि अपर्मपरु अगम अगोचरु गुर कै सबदि मिलै जनु कोइ ॥१॥ रहाउ ॥
ਰੱਬ ਬਹੁਤ ਦੀ ਅਪਹੁੰਚ ਮਹਿਮਾਂ, ਪ੍ਰਸੰਸਾ ਹੈ। ਰੱਬ ਤੱਕ ਗਿਆਨ-ਇੰਦ੍ਰਿਆਂ ਦੀ ਰਾਹੀਂ ਪਹੁੰਚ ਨਹੀਂ ਹੋ ਸਕਦੀ । ਗੁਰੂ ਦੇ ਸ਼ਬਦ ਦੀ ਰਾਹੀਂ ਕੋਈ ਵਿਰਲਾ ਮਨੁੱਖ ਪ੍ਰਭੂ ਨੂੰ ਮਿਲਦਾ ਹੈ ॥1॥ ਰਹਾਉ ॥
Through the Word of the Guru's Shabad, one may merge with the Infinite, Unapproachable and Incomprehensible Lord. ||1||Pause||
16566 ਗੁਰਮੁਖਿ ਕੀਮਤਿ ਜਾਣੈ ਕੋਇ ॥
Guramukh Keemath Jaanai Koe ||
गुरमुखि कीमति जाणै कोइ ॥
ਕੋਈ ਵਿਰਲਾ ਮਨੁੱਖ ਗੁਰੂ ਦਾ ਭਗਤ ਪ੍ਰਮਾਤਮਾ ਦੇ ਨਾਂਮ ਦੀ ਕਦਰ ਸਮਝਦਾ ਹੈ ॥
Few are the Gurmukhs who know His worth.
16567 ਵਿਰਲੇ ਕਰਮਿ ਪਰਾਪਤਿ ਹੋਇ ॥
Viralae Karam Paraapath Hoe ||
विरले करमि परापति होइ ॥
ਕਿਸੇ ਨੂੰ ਰੱਬ ਦੀ ਮੇਹਰ ਨਾਲ ਪ੍ਰਮਾਤਮਾ ਦਾ ਨਾਮ ਮਿਲਦਾ ਹੈ ॥
How rare are those who receive the Lord's Grace.
16568 ਊਚੀ ਬਾਣੀ ਊਚਾ ਹੋਇ ॥
Oochee Baanee Oochaa Hoe ||
ऊची बाणी ऊचा होइ ॥
ਸਭ ਤੋਂ ਉੱਚੇ ਪ੍ਰਭੂ ਦੀ ਬਾਣੀ ਦੀ ਨਾਲ ਮਨੁੱਖ ਉੱਚੇ ਜੀਵਨ ਵਾਲਾ ਬਣ ਜਾਂਦਾ ਹੈ ॥
Through the Sublime Bani of His Word, one becomes sublime.
16569 ਗੁਰਮੁਖਿ ਸਬਦਿ ਵਖਾਣੈ ਕੋਇ ॥੨॥
Guramukh Sabadh Vakhaanai Koe ||2||
गुरमुखि सबदि वखाणै कोइ ॥२॥
ਗੁਰੂ ਦਾ ਭਗਤ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ||2||
The Gurmukh chants the Word of the Shabad. ||2||
16570 ਵਿਣੁ ਨਾਵੈ ਦੁਖੁ ਦਰਦੁ ਸਰੀਰਿ ॥
Vin Naavai Dhukh Dharadh Sareer ||
विणु नावै दुखु दरदु सरीरि ॥
ਰੱਬ ਦਾ ਨਾਮ ਸਿਮਰਨ ਤੋਂ ਬਿਨਾ, ਮਨੁੱਖ ਦੇ ਸਰੀਰ ਵਿਚ ਵਿਕਾਰਾਂ ਦਾ ਦੁੱਖ ਰੋਗ ਪੈਦਾ ਹੁੰਦੇ ਹਨ ॥
Without the Name, the body suffers in pain;
16571 ਸਤਿਗੁਰੁ ਭੇਟੇ ਤਾ ਉਤਰੈ ਪੀਰ ॥
Sathigur Bhaettae Thaa Outharai Peer ||
सतिगुरु भेटे ता उतरै पीर ॥
ਜਦੋਂ ਮਨੁੱਖ ਨੂੰ ਸਤਿਗੁਰੁ ਮਿਲਦਾ ਹੈ। ਤਦੋਂ ਉਹ ਭਵਜਲ ਤਰ ਜਾਂਦਾ ਹੈ ॥
But when one meets the True Sathigur , then that pain is removed.
16572 ਬਿਨੁ ਗੁਰ ਭੇਟੇ ਦੁਖੁ ਕਮਾਇ ॥
Bin Gur Bhaettae Dhukh Kamaae ||
बिनु गुर भेटे दुखु कमाइ ॥
ਸਤਿਗੁਰੂ ਨੂੰ ਮਿਲਣ ਤੋਂ ਬਿਨਾ, ਮਨੁੱਖ ਉਹੀ ਕਰਮ ਕਮਾਂਦਾ ਹੈ, ਜੋ ਦੁੱਖੀ ਕਰਦੇ ਹਨ ॥
Without meeting the Sathigur , the mortal earns only pain.
16573 ਮਨਮੁਖਿ ਬਹੁਤੀ ਮਿਲੈ ਸਜਾਇ ॥੩॥
Manamukh Bahuthee Milai Sajaae ||3||
मनमुखि बहुती मिलै सजाइ ॥३॥
ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਨੂੰ ਜ਼ਿਆਦਾ ਤਸੀਹੇ ਮਿਲਦੇ ਹਨ ||3||
The self-willed manmukh receives only more punishment. ||3||
16574 ਹਰਿ ਕਾ ਨਾਮੁ ਮੀਠਾ ਅਤਿ ਰਸੁ ਹੋਇ ॥
Har Kaa Naam Meethaa Ath Ras Hoe ||
हरि का नामु मीठा अति रसु होइ ॥
ਭਗਵਾਨ ਦਾ ਨਾਮ ਅੰਮ੍ਰਿਤ ਬੇਅੰਤ ਮਿੱਠੇ ਰਸ ਵਾਲਾ ਹੈ ॥
The essence of the Lord's Name is so very sweet;
16575 ਪੀਵਤ ਰਹੈ ਪੀਆਏ ਸੋਇ ॥
Peevath Rehai Peeaaeae Soe ||
पीवत रहै पीआए सोइ ॥
ਉਹੀ ਮਨੁੱਖ ਇਹ ਨਾਮ-ਰਸ ਪੀਂਦਾ ਰਹਿੰਦਾ ਹੈ। ਜਿਸ ਨੂੰ ਉਹ ਪ੍ਰਮਾਤਮਾ ਆਪ ਦਿੰਦਾ ਹੈ ॥
He alone drinks it, whom the Lord causes to drink it.
16576 ਗੁਰ ਕਿਰਪਾ ਤੇ ਹਰਿ ਰਸੁ ਪਾਏ ॥
Gur Kirapaa Thae Har Ras Paaeae ||
गुर किरपा ते हरि रसु पाए ॥
ਸਤਿਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਪ੍ਰਮਾਤਮਾ ਦੇ ਨਾਮ ਰਸ ਦਾ ਆਨੰਦ ਮਾਂਣਦਾ ਹੈ ॥
By Sathigur's Grace, the essence of the Lord is obtained.
16577 ਨਾਨਕ ਨਾਮਿ ਰਤੇ ਗਤਿ ਪਾਏ ॥੪॥੩॥੪੨॥
Naanak Naam Rathae Gath Paaeae ||4||3||42||
नानक नामि रते गति पाए ॥४॥३॥४२॥
ਸਤਿਗੁਰੂ ਨਾਨਕ ਦੇ ਨਾਮ-ਰੰਗ ਵਿਚ ਰਲ ਕੇ, ਮਨੁੱਖ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ||4||3||42||
Sathigur Nanak, imbued with the Naam, the Name of the Lord, salvation is attained. ||4||3||42||
16578 ਆਸਾ ਮਹਲਾ ੩ ॥
Aasaa Mehalaa 3 ||
आसा महला ३ ॥
ਆਸਾ ਮਹਲਾ ਸਤਿਗੁਰ ਸ੍ਰੀ ਅਮਰਦਾਸ ਦਾਸ ਜੀ ਦੀ ਬਾਣੀ ਹੈ 3 ||
Aasaa, Third Mehl 3 ||
16579 ਮੇਰਾ ਪ੍ਰਭੁ ਸਾਚਾ ਗਹਿਰ ਗੰਭੀਰ ॥
Maeraa Prabh Saachaa Gehir Ganbheer ||
मेरा प्रभु साचा गहिर ग्मभीर ॥
ਪਿਆਰਾ ਸੱਚਾ ਪ੍ਰਭੂ ਸਦਾ ਕਾਇਮ ਰਹਿੱਣ ਵਾਲਾ ਹੈ, ਬਹੁਤ ਗੂੜੇ ਪਿਆਰ ਵਾਲਾ, ਸਬ ਦੀ ਚੰਗੀ ਤਰਾਂ ਸੰਭਾਂਲ ਕਰਨ ਵਾਲਾ ਹੈ। ਵੱਡੇ ਜਿਗਰੇ ਵਾਲਾ ਹੈ ॥
My God is True, deep and profound.
16580 ਸੇਵਤ ਹੀ ਸੁਖੁ ਸਾਂਤਿ ਸਰੀਰ ॥
Saevath Hee Sukh Saanth Sareer ||
सेवत ही सुखु सांति सरीर ॥
ਭਗਵਾਨ ਨੂੰ ਯਾਦ ਕਰਨ ਨਾਲ ਸਰੀਰ ਨੂੰ ਖੁਸ਼ੀਆਂ,ਅੰਨਦ, ਠੰਡਕ ਮਿਲਦੇ ਹਨ ॥
Serving Him, the body acquires peace and tranquility.
16581 ਸਬਦਿ ਤਰੇ ਜਨ ਸਹਜਿ ਸੁਭਾਇ ॥
Sabadh Tharae Jan Sehaj Subhaae ||
सबदि तरे जन सहजि सुभाइ ॥
ਜੋ ਬੰਦਾ ਸਤਿਗੁਰੂ ਦੀ ਰੱਬੀ ਗੁਰਬਾਣੀ ਨੂੰ ਸੁਣਦਾ, ਪੜ੍ਹਦਾ ਤੇ ਜੀਵਨ ਵਿੱਚ ਢਾਲਦਾ ਹੈ। ਉਹ ਸੰਸਾਰ-ਸਮੁੰਦਰ ਅਚਨਚੇਤ ਪਾਰ ਲੰਘ ਜਾਂਦੇ ਹਨ ॥
Through the Word of the Sathigur Shabad, His humble servants easily swim across.
16582 ਤਿਨ ਕੈ ਹਮ ਸਦ ਲਾਗਹ ਪਾਇ ॥੧॥
Thin Kai Ham Sadh Laageh Paae ||1||
तिन कै हम सद लागह पाइ ॥१॥
ਮੈਂ ਹਰ ਸਮੇਂ ਲਈ, ਉਹਨਾਂ ਦੇ ਚਰਨੀਂ ਲੱਗ ਜਾਵਾਂ ||1||
I fall at their feet forever and ever. ||1||
16583 ਜੋ ਮਨਿ ਰਾਤੇ ਹਰਿ ਰੰਗੁ ਲਾਇ ॥
Jo Man Raathae Har Rang Laae ||
जो मनि राते हरि रंगु लाइ ॥
ਜਿਹੜੇ ਬੰਦੇ ਮਨ ਨੂੰ ਪ੍ਰਮਾਤਮਾ ਦੇ ਪ੍ਰੇਮ ਵਿੱਚ ਜੋੜਦੇ ਹਨ। ਰੱਬ ਪ੍ਰੇਮ ਦਾ ਰੰਗ ਲਾ ਦਿੰਦਾ ਹੈ ॥
Those being whose minds are imbued and drenched with the Lord's Love
16584 ਤਿਨ ਕਾ ਜਨਮ ਮਰਣ ਦੁਖੁ ਲਾਥਾ ਤੇ ਹਰਿ ਦਰਗਹ ਮਿਲੇ ਸੁਭਾਇ ॥੧॥ ਰਹਾਉ ॥
Thin Kaa Janam Maran Dhukh Laathhaa Thae Har Dharageh Milae Subhaae ||1|| Rehaao ||
तिन का जनम मरण दुखु लाथा ते हरि दरगह मिले सुभाइ ॥१॥ रहाउ ॥
ਉਹਨਾਂ ਮਨੁੱਖਾਂ ਦਾ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਹੋ ਜਾਂਦਾ ਹੈ। ਜੋ ਪ੍ਰਭੂ ਪ੍ਰੇਮ ਨਾਲ ਉਹ ਮਨੁੱਖ ਰੱਬ ਦਰ ਘਰ ਵਿੱਚ ਜਾ ਮਿਲਦੇ ਹਨ ॥1॥ ਰਹਾਉ ॥
Their pains of birth and death are taken away. They are automatically ushered into the Court of the Lord. ||1||Pause||
16585 ਸਬਦੁ ਚਾਖੈ ਸਾਚਾ ਸਾਦੁ ਪਾਏ ॥
Sabadh Chaakhai Saachaa Saadh Paaeae ||
सबदु चाखै साचा सादु पाए ॥
ਜੋ ਮਨੁੱਖ ਗੁਰੂ ਦੇ ਸ਼ਬਦ ਬਾਣੀ ਦਾ ਰਸ ਦਾ ਸੁਆਦ ਲੈਂਦਾ ਹੈ। ਉਹ ਹਰ ਸਮੇਂ ਆਨੰਦ ਮਾਂਣਦਾ ਹੈ ॥
One who has tasted the Sathigur's Shabad, obtains the true flavor.
16586 ਹਰਿ ਕਾ ਨਾਮੁ ਮੰਨਿ ਵਸਾਏ ॥
Har Kaa Naam Mann Vasaaeae ||
हरि का नामु मंनि वसाए ॥
ਜੋ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ ॥
The Name of the Lord abides within his mind.
16587 ਹਰਿ ਪ੍ਰਭੁ ਸਦਾ ਰਹਿਆ ਭਰਪੂਰਿ ॥
Har Prabh Sadhaa Rehiaa Bharapoor ||
हरि प्रभु सदा रहिआ भरपूरि ॥
ਹਰੀ ਰੱਬ ਹਰ ਸਮੇਂ, ਹਰ ਥਾਂ, ਜੀਵਾਂ ਵਿੱਚ ਬਰਾਬਰ ਹਾਜ਼ਰ ਰਹਿੰਦਾ ਹੈ ॥
The Lord God is Eternal and All-pervading.
16588 ਆਪੇ ਨੇੜੈ ਆਪੇ ਦੂਰਿ ॥੨॥
Aapae Naerrai Aapae Dhoor ||2||
आपे नेड़ै आपे दूरि ॥२॥
ਉਹ ਆਪ ਹੀ ਹਰੇਕ ਜੀਵ ਦੇ ਅੰਗ-ਸੰਗ ਹੋ ਕੇ ਸਾਥ ਦਿੰਦਾ ਹੈ। ਆਪ ਹੀ ਦਿਸਦਾ ਨਹੀਂ ਕਰਕੇ ਦੂਰ ਹੈ ||2||
He Himself is near, and He Himself is far away. ||2||
16589 ਆਖਣਿ ਆਖੈ ਬਕੈ ਸਭੁ ਕੋਇ ॥
Aakhan Aakhai Bakai Sabh Koe ||
आखणि आखै बकै सभु कोइ ॥
ਹਰੇਕ ਮਨੁੱਖ ਬੋਲ ਕੇ ਸੁਣਾਂਉਂਦਾ ਹੈ ॥
Everyone talks and speaks through speech;
16590 ਆਪੇ ਬਖਸਿ ਮਿਲਾਏ ਸੋਇ ॥
Aapae Bakhas Milaaeae Soe ||
आपे बखसि मिलाए सोइ ॥
ਪ੍ਰਭੂ ਆਪ ਹੀ ਮੇਹਰ ਕਰ ਕੇ ਮਿਲਾਂਉਂਦਾ ਹੈ ॥
The Lord Himself forgives, and unites us with Himself.
16591 ਕਹਣੈ ਕਥਨਿ ਨ ਪਾਇਆ ਜਾਇ ॥
Kehanai Kathhan N Paaeiaa Jaae ||
कहणै कथनि न पाइआ जाइ ॥
ਬੋਲਣ, ਗੱਲਾਂ ਕਰਨ ਨਾਲ ਰੱਬ ਨਹੀਂ ਮਿਲਦਾ ॥
By merely speaking and talking, He is not obtained.
16592 ਗੁਰ ਪਰਸਾਦਿ ਵਸੈ ਮਨਿ ਆਇ ॥੩॥
Gur Parasaadh Vasai Man Aae ||3||
गुर परसादि वसै मनि आइ ॥३॥
ਸਤਿਗੁਰੂ ਦੀ ਕਿਰਪਾ ਨਾਲ, ਪ੍ਰਭੂ ਮਨ ਵਿਚ ਆ ਵੱਸਦਾ ਹੈ ।੩।
By Sathigur's Grace, He comes to abide in the mind. ||3||
16593 ਗੁਰਮੁਖਿ ਵਿਚਹੁ ਆਪੁ ਗਵਾਇ ॥
Guramukh Vichahu Aap Gavaae ||
गुरमुखि विचहु आपु गवाइ ॥
ਗੁਰੂ ਦੇ ਸਨਮੁਖ ਰਹਿੱਣ ਵਾਲਾ ਭਗਤ, ਆਪਣੇ ਆਪ ਦੀ ਹੋਂਦ ਮੈ, ਮੇਰੀ ਦੀ ਮੇਰ ਮਾਰ ਦਿੰਦਾ ਹੈ ॥
The Sathigur's Gurmukh eradicates his self-conceit from within.
16594 ਹਰਿ ਰੰਗਿ ਰਾਤੇ ਮੋਹੁ ਚੁਕਾਇ ॥
Har Rang Raathae Mohu Chukaae ||
हरि रंगि राते मोहु चुकाइ ॥
ਪ੍ਰਮਾਤਮਾ ਦੇ ਪ੍ਰੇਮ ਵਿਚ ਲਿਵ ਲਾ ਕੇ, ਦੁਨੀਆਂ ਦੀ ਮਾਇਆ ਦਾ ਮੋਹ ਮੁਕਾਂਦਾ ਹੈ ॥
He is imbued with the Lord's Love, having discarded worldly attachment.
16595 ਅਤਿ ਨਿਰਮਲੁ ਗੁਰ ਸਬਦ ਵੀਚਾਰ ॥
Ath Niramal Gur Sabadh Veechaar ||
अति निरमलु गुर सबद वीचार ॥
ਮਨੁੱਖ ਨੂੰ ਬਹੁਤ ਪਵਿਤਰ, ਸਤਿਗੁਰੂ ਦੀ ਗੁਰਬਾਣੀ ਦੀ ਸ਼ਬਦ ਵਿਚਾਰ ਬਣਾ ਦੇਂਦੀ ਹੈ ॥
He contemplates the utterly Immaculate Word of the Sathigur's Shabad.
16596 ਨਾਨਕ ਨਾਮਿ ਸਵਾਰਣਹਾਰ ॥੪॥੪॥੪੩॥
Naanak Naam Savaaranehaar ||4||4||43||
नानक नामि सवारणहार ॥४॥४॥४३॥
ਸਤਿਗੁਰੂ ਨਾਨਕ ਪ੍ਰਭੂ ਦੇ ਨਾਮ ਵਿਚ ਜੁੜਨ ਵਾਲਾ ਬੰਦਾ, ਹੋਰਨਾਂ ਦਾ ਜੀਵਨ ਸੰਮਾਰ ਦਿੰਦਾ ਹੈ ||4||4||43||
Sathigur Nanak, the Naam, the Name of the Lord, is our Salvation. ||4||4||43||
16597 ਆਸਾ ਮਹਲਾ ੩ ॥
Aasaa Mehalaa 3 ||
आसा महला ३ ॥
ਆਸਾ ਮਹਲਾ ਸਤਿਗੁਰ ਸ੍ਰੀ ਅਮਰਦਾਸ ਦਾਸ ਜੀ ਦੀ ਬਾਣੀ ਹੈ 3 ||
Aasaa, Third Mehl 3 ||

Comments

Popular Posts