ਪ੍ਰਭੂ ਤੇਰੀ ਪ੍ਰਸੰਸਾ ਕਰਨੀ, ਮੇਰੇ ਵਾਸਤੇ ਗੰਗਾ ਤੇ ਕਾਂਸ਼ੀ ਤੀਰਥਾਂ ਦਾ ਇਸ਼ਨਾਨ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
12/09/2013. 358

ਜੇ ਤੇਰੀਆਂ ਫ਼ੌਜਾਂ ਲੱਖਾਂ ਦੀ ਗਿਣਤੀ ਵਿਚ ਹੋਣ, ਲੱਖਾਂ ਬੰਦੇ ਵਾਜੇ ਵਜਾਣ ਵਾਲੇ ਹੋਣ, ਲੱਖਾਂ ਨੇਜ਼ਾ-ਬਰਦਾਰ ਹੋਣ, ਲੱਖਾਂ ਹੀ ਆਦਮੀ ਉੱਠ ਕੇ ਨਿੱਤ ਤੈਨੂੰ ਸਲਾਮ ਕਰਦੇ ਹੋਣ। ਜੇ ਲੱਖਾਂ ਬੰਦਿਆਂ ਉਤੇ ਤੇਰਾ ਹਕੂਮ ਚਲਦਾ ਹੋਵੇ, ਲੱਖਾਂ ਬੰਦੇ ਉੱਠ ਕੇ ਤੇਰੀ ਇੱਜ਼ਤ ਕਰਦੇ ਹੋਣ। ਜੇ ਤੇਰੀ ਇਹ ਇੱਜ਼ਤ ਰੱਬ ਦੀ ਹਜ਼ੂਰੀ ਵਿਚ ਕਬੂਲ ਨਾਂ ਹੋਵੇ, ਤਾਂ ਤੇਰੇ ਇਥੇ ਜਗਤ ਵਿਚ ਕੀਤੇ ਸਾਰੇ ਹੀ ਕੰਮ ਬੇਕਾਰ ਹਨ। ਭਗਵਾਨ ਦੇ ਯਾਦ ਕੀਤੇ ਬਿਨਾ ਜਗਤ ਦਾ ਮੋਹ ਬੰਦੇ ਲਈ ਉਲਝਣ ਹੀ ਉਲਝਣ ਬਣ ਜਾਂਦਾ ਹੈ। ਮਨ ਨੂੰ ਜੇ ਜ਼ਿਆਦਾ ਸਮਝੋਉਂਦੇ ਰਹੋ। ਮਨ ਵਿਕਾਰਾਂ ਵਿੱਚ ਅੰਨ੍ਹਾ ਹੋਇਆ ਰਹਿੰਦਾ ਹੈ। ਜੇ ਲੱਖਾਂ ਰੁਪਏ ਖੱਟੇ ਜਾਣ, ਲੱਖਾਂ ਰੁਪਏ ਜੋੜੇ ਜਾਣ, ਲੱਖਾਂ ਰੁਪਏ ਖ਼ਰਚੇ ਭੀ ਜਾਣ, ਲੱਖਾਂ ਹੀ ਰੁਪਏ ਆਉਣ, ਤੇ ਲੱਖਾਂ ਹੀ ਚਲੇ ਜਾਣ। ਜੇ ਪ੍ਰਭੂ ਦੀ ਨਜ਼ਰ ਵਿਚ ਇਹ ਇੱਜ਼ਤ ਪ੍ਰਵਾਨ ਨਾਹ ਹੋਵੇ, ਤਾਂ ਲੱਖਾਂ ਰੁਪਇਆਂ ਦੇ ਮਾਲਕ ਅੰਦਰੋਂ ਦੁੱਖੀ ਰਹਿੰਦੇ ਹਨ। ਲੱਖਾਂ ਵਾਰੀ ਸ਼ਾਸਤ੍ਰਾਂ ਦਾ ਗਿਆਨ ਦੱਸਿਆ ਜਾਏ, ਵਿਦਵਾਨ ਲੋਕ ਲੱਖਾਂ ਵਾਰੀ ਪੁਰਾਨ ਪੜ੍ਹਨ ਤੇ ਦੁਨੀਆ ਵਿਚ ਆਪਣੀ ਵਿੱਦਿਆ ਦੇ ਕਾਰਨ ਇੱਜ਼ਤ ਹਾਸਲ ਕਰਨ। ਜੇ ਇਹ ਇੱਜ਼ਤ ਪ੍ਰਭੂ ਦੇ ਦਰ ਤੇ ਕਬੂਲ ਨਾਂ ਹੋਵੇ। ਇਹ ਸਾਰੇ ਢੌਗ ਕੀਤੇ ਵਿਅਰਥ ਗਏ। ਸਦਾ ਰਹਿੱਣ ਵਾਲੇ ਸੱਚੇ ਰੱਬ ਦੇ ਨਾਮ ਵਿਚ ਜੁੜਿਆਂ ਹੀ ਪ੍ਰਭੂ ਦੇ ਘਰ ਇੱਜ਼ਤ ਮਿਲਦੀ ਹੈ। ਭਾਗਾਂ ਵਿੱਚ ਰੱਬ ਦਾ ਨਾਮ ਮਿਲਦਾ ਹੈ। ਸਤਿਗੁਰੂ ਨਾਨਕ ਪ੍ਰਭੂ ਦਾ ਨਾਮ ਮਨ ਵਿਚ ਦਿਨ ਰਾਤ ਯਾਦ ਰਹੇ। ਤਾਂ ਮਨੁੱਖ ਸੰਸਾਰ ਸਮੁੰਦਰ ਦਾ ਤਰ ਜਾਂਦਾ ਹੈ।

ਮੇਰੇ ਵਾਸਤੇ ਇੱਕ ਰੱਬ ਦਾ ਨਾਮ ਹੀ ਦੀਵਾ ਹੈ। ਉਸ ਦੀਵੇ ਵਿਚ ਮੈਂ ਦੁੱਖ ਰੂਪ ਤੇਲ ਪਾਇਆ ਹੋਇਆ ਹੈ। ਪ੍ਰਭ ਦੇ ਨਾਂਮ ਦੇ ਚਾਨਣ ਨਾਲ ਉਹ ਦੁੱਖ ਦਾ ਤੇਲ ਸੜਦਾ ਜਾਂਦਾ ਹੈ। ਮਰਨ ਪਿਛੋਂ ਜਮ ਨਾਲ ਮਿਲਾਪ ਮੁੱਕ ਜਾਂਦਾ ਹੈ।ਲੱਖਾਂ ਮਣਾਂ ਲੱਕੜ ਦੇ ਢੇਰ ਇਕੱਠੇ ਕਰ ਕੇ, ਇੱਕ ਰਤੀ ਜਿਤਨੀ ਅੱਗ ਲਾ ਦੇਖੀਏ। ਉਹ ਸਾਰੇ ਢੇਰ ਸੁਆਹ ਹੋ ਜਾਂਦੇ ਹਨ। ਸਾਰੇ ਪਾਪਾਂ ਨੂੰ ਇੱਕ ਨਾਮ ਮੁਕਾ ਦੇਂਦਾ ਹੈ। ਪੱਤਲਾਂ ਉਤੇ ਪਿੰਡ ਨਿਵਜਣਾਂ, ਮੇਰੇ ਵਾਸਤੇ ਕਿਰਿਆ ਭੀ ਭਗਵਾਨ ਦਾ ਸੱਚਾ ਨਾਮ ਹੀ ਹੈ। ਇਹ ਨਾਮ ਇਸ ਲੋਕ ਵਿਚ ਪ੍ਰਲੋਕ ਵਿਚ ਹਰ ਥਾਂ ਮੇਰੀ ਜ਼ਿੰਦਗੀ ਦਾ ਆਸਰਾ ਹੈ। ਪ੍ਰਭੂ ਤੇਰੀ ਪ੍ਰਸੰਸਾ ਕਰਨੀ, ਮੇਰੇ ਵਾਸਤੇ ਗੰਗਾ ਤੇ ਕਾਂਸ਼ੀ ਤੀਰਥਾਂ ਦਾ ਇਸ਼ਨਾਨ ਹੈ। ਪ੍ਰਭੂ ਤੇਰੀ ਸਿਫ਼ਤਿ-ਸਾਲਾਹ ਵਿਚ ਹੀ ਮੇਰਾ ਆਤਮਾ ਦਾ ਇਸ਼ਨਾਨ ਹੈ। ਸੱਚਾ ਇਸ਼਼ਨਾਨ ਤਾਂਹੀਂ ਹੈ। ਦਿਨ ਰਾਤ ਪ੍ਰਭੂ ਪ੍ਰੇਮ ਬਣਿਆ ਰਹੇ। ਬ੍ਰਾਹਮਣ ਜੌ ਜਾਂ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਵੱਟ ਕੇ ਇਕ ਪਿੰਨੀ ਦੇਵਤਿਆਂ ਨੂੰ ਤੇ ਦੂਜਾ ਪਿੰਨੀ ਪਿਤਰਾਂ ਨੂੰ ਭੇਟਾ ਕਰਦਾ ਹੈ। ਪਿੰਨੀਆਂ ਉਹ ਆਪ ਖੀਰ ਪੂਰੀਆਂ ਜਜਮਾਨਾਂ ਦੇ ਘਰੋਂ ਖਾਂਦਾ ਹੈ। ਬ੍ਰਾਹਮਣ ਦੇ ਰਾਹੀਂ ਦਿੱਤੀ ਹੋਈ, ਇਹ ਪਿੰਨੀ ਕਦ ਤੱਕ ਟਿੱਕੀ ਰਹਿ ਸਕਦੀ ਹੈ? ਸਤਿਗੁਰੂ ਨਾਨਕ ਰੱਬ ਦੇ ਨਾਂਮ ਦੀ ਮੇਹਰ ਕਦੇ ਨਹੀਂ ਮੁੱਕਦੀ।

ਦੇਵਤਿਆਂ ਨੇ ਭੀ ਤੇਰਾ ਦਰਸ਼ਨ ਕਰਨ ਵਾਸਤੇ ਦੁੱਖ ਸਹਾਰੇ, ਭੁੱਖਾਂ ਸਹਾਰੇ ਤੇ ਤੀਰਥ ਕੀਤੇ ਹਨ। ਅਨੇਕਾਂ ਸਾਧ, ਕਾਂਮ ਵੱਸ ਕਰਨ ਦੀ ਕੋਸ਼ਸ਼ ਵਾਲੇ, ਮਰਯਾਦਾ ਵਿਚ ਰਹਿੰਦੇ ਹਨ। ਗੇਰੂਏ ਰੰਗ ਦੇ ਕੱਪੜੇ ਪਾਂਦੇ ਹਨ। ਪ੍ਰਭੂ ਤੈਨੂੰ ਮਿਲਣ ਲਈ ਅਨੇਕਾਂ ਬੰਦੇ ਤੇਰੇ ਪਿਆਰ ਵਿਚ ਰੰਗੇ ਰਹਿੰਦੇ ਹਨ। ਆਪਣੇ ਮਹਿਲ-ਮਾੜੀਆਂ ਆਪਣੇ ਘਰ-ਬੂਹੇ ਹਾਥੀ ਘੋੜੇ ਆਪਣੇ ਦੇਸ ਵਤਨ ਛੱਡ, ਤੇਰਾ ਦਰਸ਼ਨ ਕਰਨ ਵਾਸਤੇ ਹੀ ਰਾਜ-ਮਿਲਖ ਦੇ ਮਾਲਿਕ ਦੇਸ਼ ਵਤਨ ਛੱਡ ਕੇ ਚਲੇ ਗਏ। ਅਨੇਕਾਂ ਪੀਰਾਂ ਪੈਗ਼ੰਬਰਾਂ ਗਿਆਨਵਾਨਾਂ ਸਿਦਕੀਆਂ ਨੇ ਤੇਰੇ ਦਰ ਤੇ ਕਬੂਲ ਹੋਣ ਵਾਸਤੇ ਦੁਨੀਆ ਛੱਡੀ ਹੈ। ਅਨੇਕਾਂ ਬੰਦਿਆਂ ਨੇ ਦੁਨੀਆ ਦੇ ਸੁਆਦ ਸੁਖ ਆਰਾਮ ਤੇ ਸਭ ਰਸਾਂ ਦੇ ਪਦਾਰਥ ਛੱਡੇ, ਕੱਪੜੇ ਛੱਡ ਕੇ ਚਮੜਾ ਪਹਿਨਿਆ। ਅਨੇਕਾਂ ਬੰਦੇ ਦੁਖੀਆਂ ਵਾਂਗ ਦਰਦਵੰਦਾਂ ਵਾਂਗ ਤੇਰੇ ਦਰ ਤੇ ਫ਼ਰਿਆਦ ਕਰਨ ਲਈ ਤੇਰੇ ਨਾਮ ਵਿਚ ਰੰਗੇ ਰਹਿੱਣ ਲਈ ਗ੍ਰਿਹਸਤ ਛੱਡ ਕੇ ਫ਼ਕੀਰ ਹੋ ਗਏ। ਕਿਸੇ ਨੇ ਭੰਗ ਪਾਣ, ਚੰਮ ਦੀ ਝੋਲੀ, ਕਿਸੇ ਨੇ ਘਰ ਘਰ ਮੰਗਣ ਲਈ ਖੱਪਰ ਹੱਥ ਵਿਚ ਫੜ ਲਿਆ। ਕੋਈ ਡੰਡਾ-ਧਾਰੀ ਸੰਨਿਆਸੀ ਬਣਿਆ, ਕਿਸੇ ਨੇ ਮ੍ਰਿਗ-ਛਾਲਾ ਲੈ ਲਈ, ਕੋਈ ਬੋਦੀ ਜਨੇਊ ਤੇ ਧੋਤੀ ਦਾ ਧਾਰਦਾ ਹੈ। ਕਿਸੇ ਨੇ ਭੰਗ ਪਾਣ, ਚੰਮ ਦੀ ਝੋਲੀ, ਕਿਸੇ ਨੇ ਘਰ ਘਰ ਮੰਗਣ ਲਈ ਖੱਪਰ ਹੱਥ ਵਿਚ ਫੜ ਲਿਆ। ਕੋਈ ਡੰਡਾ-ਧਾਰੀ ਸੰਨਿਆਸੀ ਬਣਿਆ, ਕਿਸੇ ਨੇ ਮ੍ਰਿਗ-ਛਾਲਾ ਲੈ ਲਈ, ਕੋਈ ਬੋਦੀ ਜਨੇਊ ਤੇ ਧੋਤੀ ਦਾ ਧਾਰਦਾ ਹੈ ਪ੍ਰਭੂ ਤੂੰ ਮੇਰਾ ਮਾਲਿਕ ਹੈਂ। ਜਿਵੇਂ ਤੂੰ ਮੈਨੂੰ ਰੱਖਦਾ ਹੈਂ। ਉਵੇਂ ਹੀ ਰਹਿੰਦਾ ਹਾਂ। ਸਤਿਗੁਰੂ ਨਾਨਕ ਰੱਬ ਦੇ ਨਾਂਮ ਨਾਲ ਮੈਨੂੰ ਕੋਈ ਜਾਤ ਦਾ ਮਾਣ ਨਹੀਂ ਹੈ।







 

Comments

Popular Posts