Siri Guru Sranth Sahib 356 of 1430
ਸ੍ਰੀ ਗੁਰੂ ਗ੍ਰੰਥਿ ਸਾਹਿਬ Page 356 of 1430
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
16316 ਆਪੁ ਬੀਚਾਰਿ ਮਾਰਿ ਮਨੁ ਦੇਖਿਆ ਤੁਮ ਸਾ ਮੀਤੁ  ਅਵਰੁ ਕੋਈ 
Aap Beechaar Maar Man Dhaekhiaa Thum Saa Meeth N Avar Koee ||आपु बीचारि मारि मनु देखिआ तुम सा मीतु  अवरु कोई 
ਜਦੋਂ ਮੈਂ ਆਪਣਾ ਮਨ ਵਿਕਾਰ ਕੰਮਾਂ ਵੱਲੋਂ ਮਾਰ ਕੇ ਵੇਖਿਆ ਮੈਨੂੰ ਰੱਬ ਦਿਸ ਪਿਆਤੇਰੇ ਵਰਗਾ ਦੋਸਤ ਹੋਰ ਕੋਈ ਨਹੀਂ 
Reflecting upon my self, and conquering my mind, I have seen that there is no other friend like You.
16317 
ਜਿਉ ਤੂੰ ਰਾਖਹਿ ਤਿਵ ਹੀ ਰਹਣਾ ਦੁਖੁ ਸੁਖੁ ਦੇਵਹਿ ਕਰਹਿ ਸੋਈ 
Jio Thoon Raakhehi Thiv Hee Rehanaa Dhukh Sukh Dhaevehi Karehi Soee ||3||
जिउ तूं राखहि तिव ही रहणा दुखु सुखु देवहि करहि सोई ॥३॥
ਸਾਨੂੰ ਜੀਵਾਂ ਨੂੰ ਤੂੰ ਜਿਸ ਹਾਲਤ ਵਿਚ ਰੱਖਦਾ ਹੈਂ। ਉਸੇ ਹਾਲਤ ਵਿਚ ਹੀ ਅਸੀਂ ਰਹਿ ਸਕਦੇ ਹਾਂ। ਦੁੱਖ ਵੀ ਤੂੰ ਹੀ ਦਿੰਦਾ ਹੈਂਸੁਖ ਵੀ ਤੂੰ ਹੀ ਦਿੰਦਾ ਹੈਂ । ਜੋ ਕੁੱਝ ਤੂੰ ਕਰਦਾ ਹੈਂ ਉਹੀ ਹੁੰਦਾ ||3||
As You keep me, so do I live. You are the Giver of peace and pleasure. Whatever You do, comes to pass. ||3||
16318 
ਆਸਾ ਮਨਸਾ ਦੋਊ ਬਿਨਾਸਤ ਤ੍ਰਿਹੁ ਗੁਣ ਆਸ ਨਿਰਾਸ ਭਈ 
Aasaa Manasaa Dhooo Binaasath Thrihu Gun Aas Niraas Bhee ||आसा मनसा दोऊ बिनासत त्रिहु गुण आस निरास भई 
ਗੁਰੂ ਦੀ ਸਰਨ ਪਿਆ ਹੀ ਮਾਇਆ ਵਾਲੀ ਆਸ ਤੇ ਲਾਲਸਾ ਮਿਟਦੀਆਂ ਹਨਤ੍ਰਿਗੁਣੀ ਮਾਇਆ ਦੀਆ ਆਸਾਂ ਤੋਂ ਨਿਰਲੇਪ ਰਹਿ ਸਕੀਦਾ 
Hope and desire have both been dispelled; I have renounced my longing for the three qualities.
16319 
ਤੁਰੀਆਵਸਥਾ ਗੁਰਮੁਖਿ ਪਾਈਐ ਸੰਤ ਸਭਾ ਕੀ ਓਟ ਲਹੀ 
Thureeaavasathhaa Guramukh Paaeeai Santh Sabhaa Kee Outt Lehee ||4||
तुरीआवसथा गुरमुखि पाईऐ संत सभा की ओट लही ॥४॥
ਸਤਸੰਗ ਦਾ ਆਸਰਾ ਲਈਏ ਜਦੋਂ ਸਤਿਗੁਰੂ ਦੇ ਦੱਸੇ ਹੋਏ ਰਾਹੇ ਤੁਰਨ ਨਾਲ ਹੀ ਉਹ ਅਵਸਥਾ ਬਣਦੀ ਹੈ। ਜਿੱਥੇ ਮਾਇਆ ਨਾ ਮੋਹ ਸਕੇ ||4|| 
The Gurmukh obtains the state of ecstasy, taking to the Shelter of the Saints' Congregation. ||4||
16320 
ਗਿਆਨ ਧਿਆਨ ਸਗਲੇ ਸਭਿ ਜਪ ਤਪ ਜਿਸੁ ਹਰਿ ਹਿਰਦੈ ਅਲਖ ਅਭੇਵਾ 
Giaan Dhhiaan Sagalae Sabh Jap Thap Jis Har Hiradhai Alakh Abhaevaa ||
गिआन धिआन सगले सभि जप तप जिसु हरि हिरदै अलख अभेवा 
ਜਿਸ ਮਨੁੱਖ ਦੇ ਹਿਰਦੇ ਵਿਚ ਅਲੱਖ ਤੇ ਅਭੇਦ ਪ੍ਰਮਾਤਮਾ ਵੱਸ ਪਏ ਹਨ। ਉਸ ਨੂੰ ਮਾਨੋ ਸਾਰੇ ਜਪ ਤਪ ਗਿਆਨ-ਧਿਆਨ ਪ੍ਰਾਪਤ ਹੁੰਦੇ 
All wisdom and meditation, all chanting and penance, come to one whose heart is filled with the Invisible, Inscrutable Lord.
16321 
ਨਾਨਕ ਰਾਮ ਨਾਮਿ ਮਨੁ ਰਾਤਾ ਗੁਰਮਤਿ ਪਾਏ ਸਹਜ ਸੇਵਾ ੨੨
Naanak Raam Naam Man Raathaa Guramath Paaeae Sehaj Saevaa ||5||22||
नानक राम नामि मनु राता गुरमति पाए सहज सेवा ॥५॥२२॥
ਸਤਿਗੁਰੂ ਨਾਨਕ ਗੁਰੂ ਦੀ ਮੱਤ ਤੇ ਤੁਰਿਆਂ ਮਨ ਪ੍ਰਭੂ ਦੇ ਨਾਮ ਵਿਚ ਰੰਗਿਆ ਜਾਂਦਾ ਹੈ। ਮਨ ਅਡੋਲ ਅਵਸਥਾ ਵਿਚ ਟਿਕ ਕੇ ਸਿਮਰਨ ਕਰਦਾ ਹੈ ||5||22||
Sathigur
 Nanak, one whose mind is imbued with the Lord's Name, finds the Guru's Teachings, and intuitively serves. ||5||22||
16322 
ਆਸਾ ਮਹਲਾ  ਪੰਚਪਦੇ 
Aasaa Mehalaa 1 Panchapadhae ||आसा महला  पंचपदे 
ਆਸਾ ਮਹਲਾ ਸਤਿਗੁਰ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਹੈ ਮਹਲਾ ਪੰਚਪਦੇ 
Aasaa, First Mehl, Panch-Padas 
1632ਮੋਹੁ ਕੁਟੰਬੁ ਮੋਹੁ ਸਭ ਕਾਰ 
Mohu Kuttanb Mohu Sabh Kaar ||मोहु कुट्मबु मोहु सभ कार 
ਮੋਹ ਮਨੁੱਖ ਦੇ ਮਨ ਵਿਚ ਪਰਿਵਾਰ ਦੀ ਮਮਤਾ ਪੈਦਾ ਕਰਦਾ ਹੈ ॥ 
Your attachment to your family, your attachment to all your affairs16324 ਮੋਹੁ ਤੁਮ ਤਜਹੁ ਸਗਲ ਵੇਕਾਰ ੧॥
Mohu Thum Thajahu Sagal Vaekaar ||1||मोहु तुम तजहु सगल वेकार ॥१॥
ਮੋਹ ਜਗਤ ਦੀ ਸਾਰੀ ਕਾਰ ਹੈ। ਵਿਕਾਰ ਪੈਦਾ ਕਰਦਾ ਹੈ, ਮੋਹ ਨੂੰ ਛੱਡ ਦਿਉ ||1||
Renounce all your attachments, for they are all corrupt. ||1||
16325 
ਮੋਹੁ ਅਰੁ ਭਰਮੁ ਤਜਹੁ ਤੁਮ੍ਹ੍ਹ ਬੀਰ 
Mohu Ar Bharam Thajahu Thumh Beer ||मोहु अरु भरमु तजहु तुम्ह बीर 
ਦੁਨੀਆ ਦਾ ਮੋਹ ਛੱਡ ਅਤੇ ਮਨ ਦੀ ਭਟਕਣਾ ਦੂਰ ਕਰੋ ਭਾਈ 
Renounce your attachments and doubts, O brother,
16326 ਸਾਚੁ ਨਾਮੁ ਰਿਦੇ ਰਵੈ ਸਰੀਰ ੧॥ ਰਹਾਉ 
Saach Naam Ridhae Ravai Sareer ||1|| Rehaao ||साचु नामु रिदे रवै सरीर ॥१॥ रहाउ 
ਰੱਬ ਦਾ ਸੱਚਾ ਨਾਮ ਤਨ-ਮਨ ਵਿਚ ਹੈ। 1 ਰਹਾਉ 
And dwell upon the True Name within your heart and body. ||1||Pause||16327 ਸਚੁ ਨਾਮੁ ਜਾ ਨਵ ਨਿਧਿ ਪਾਈ 
Sach Naam Jaa Nav Nidhh Paaee ||सचु नामु जा नव निधि पाई 
ਜਦੋਂ ਮਨੁੱਖ ਰੱਬ ਦਾ ਸੱਚਾ ਨਾਮ ਨੌ-ਨਿਧਿ ਪ੍ਰਾਪਤ ਕਰ ਲੈਂਦਾ ਹੈ 
When one receives the nine treasures of the True Name,16328 ਰੋਵੈ ਪੂਤੁ  ਕਲਪੈ ਮਾਈ ੨॥
Rovai Pooth N Kalapai Maaee ||2||रोवै पूतु  कलपै माई ॥२॥
ਉਸ ਦਾ ਮਨ ਪੈਸੇ ਦਾ ਪੁੱਤ ਨਹੀਂ ਬਣਿਆ ਰਹਿੰਦਾ। ਮਨ ਮਾਇਆ ਦੀ ਖ਼ਾਤਰ ਰੋਂਦਾ ਨਹੀਂ ਕਲਪਦਾ ਨਹੀਂ ਹੈ ||2||
His children do not weep, and his mother does not grieve. ||2||
16329 
ਏਤੁ ਮੋਹਿ ਡੂਬਾ ਸੰਸਾਰੁ 
Eaeth Mohi Ddoobaa Sansaar ||एतु मोहि डूबा संसारु 
ਇਹ ਮੋਹ ਵਿਚ ਸਾਰਾ ਜਗਤ ਡੁੱਬਾ ਪਿਆ ਹੈ ॥
In this attachment, the world is drowning.16330 ਗੁਰਮੁਖਿ ਕੋਈ ਉਤਰੈ ਪਾਰਿ ੩॥
Guramukh Koee Outharai Paar ||3||गुरमुखि कोई उतरै पारि ॥३॥
ਕੋਈ ਵਿਰਲਾ ਭਗਤ ਜੋ ਸਤਿਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਹੈ। ਮੋਹ ਦੇ ਸਮੁੰਦਰ ਵਿਚੋਂ ਪਾਰ ਲੰਘਦਾ ਹੈ ||3||
Few are the Gurmukhs who swim across. ||3||
16331 
ਏਤੁ ਮੋਹਿ ਫਿਰਿ ਜੂਨੀ ਪਾਹਿ 
Eaeth Mohi Fir Joonee Paahi ||एतु मोहि फिरि जूनी पाहि 
ਇਸ ਮੋਹ ਵਿਚ ਫਸ ਕੇਤੂੰ ਮੁੜ ਮੁੜ ਜੂਨਾਂ ਵਿਚ ਪਏਂਗਾI 
In this attachment, people are reincarnated over and over again.16332 ਮੋਹੇ ਲਾਗਾ ਜਮ ਪੁਰਿ ਜਾਹਿ ੪॥
Mohae Laagaa Jam Pur Jaahi ||4||मोहे लागा जम पुरि जाहि ॥४॥
ਮੋਹ ਵਿਚ ਹੀ ਜਕੜਿਆ ਹੋਇਆ ਤੂੰ ਜਮਰਾਜ ਦੇ ਦੇਸ ਵਿਚ ਜਾਵੇਂਗਾ ||4||
Attached to emotional attachment, they go to the city of Death. ||4||
16333 
ਗੁਰ ਦੀਖਿਆ ਲੇ ਜਪੁ ਤਪੁ ਕਮਾਹਿ 
Gur Dheekhiaa Lae Jap Thap Kamaahi ||गुर दीखिआ ले जपु तपु कमाहि 
ਜੋ ਬੰਦੇ ਰਿਵਾਜ ਧਰਮ ਦਿਖਾਵੇ ਕਰਨ ਨੂੰ ਜਪ ਤਪ ਕਮਾਉਂਦੇ ਹਨ ॥
You have received the Guru's Teachings - now practice meditation and penance.16334 ਨਾ ਮੋਹੁ ਤੂਟੈ ਨਾ ਥਾਇ ਪਾਹਿ ੫॥
Naa Mohu Thoottai Naa Thhaae Paahi ||5||
ना मोहु तूटै ना थाइ पाहि ॥५॥
ਉਨ੍ਹਾਂ ਦਾ ਮੋਹ ਟੁੱਟਦਾ ਨਹੀਂ। ਇੰਨਾਂ ਜਪਾਂ ਤਪਾਂ ਨਾਲ ਉਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਨਹੀਂ ਹੁੰਦੇ||5||
If attachment is not broken, no one is approved. ||5||ਨਦਰਿ ਕਰੇ ਤਾ ਏਹੁ ਮੋਹੁ ਜਾਇ 
Nadhar Karae Thaa Eaehu Mohu Jaae ||नदरि करे ता एहु मोहु जाइ 
ਜਿਸ ਬੰਦੇ ਉਤੇ ਪ੍ਰਭੂ ਿਹਰ ਦੀ ਨਜ਼ਰ ਕਰਦਾ ਹੈ। ਉਸ ਦਾ ਇਹ ਮੋਹ ਨਾਸ਼ ਹੁੰਦਾ ਹੈ ॥
But if He bestows His Glance of Grace, then this attachment departs.16336 ਨਾਨਕ ਹਰਿ ਸਿਉ ਰਹੈ ਸਮਾਇ ੬॥੨੩॥
Naanak Har Sio Rehai Samaae ||6||23||नानक हरि सिउ रहै समाइ ॥६॥२३॥
ਸਤਿਗੁਰ ਨਾਨਕ ਜੀ ਲਿਖ ਰਹੇ ਹਨਪ੍ਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ ||6||23||
SathigurNanak, then one remains merged in the Lord. ||6||23||
16337
 ਆਸਾ ਮਹਲਾ  
Aasaa Mehalaa 1 ||आसा महला  
ਆਸਾ ਮਹਲਾ ਸਤਿਗੁਰ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਹੈ 1 ||
Aasaa, First Mehl 
16338 ਆਪਿ ਕਰੇ ਸਚੁ ਅਲਖ ਅਪਾਰੁ 
Aap Karae Sach Alakh Apaar ||आपि करे सचु अलख अपारु 
ਜੋ ਕੁਝ ਜਗਤ ਵਿਚ ਹੋ ਰਿਹਾ ਹੈ। ਸਦਾ ਕਾਇਮ ਰਹਿਣ ਵਾਲਾ ਅਲੱਖ ਬੇਅੰਤ ਰੱਬ ਜੀਵਾਂ ਆਪ ਕਰ ਰਿਹਾ ਹੈ 
He Himself does everything, the True, Invisible, Infinite Lord.16339 ਹਉ ਪਾਪੀ ਤੂੰ ਬਖਸਣਹਾਰੁ ੧॥
Ho Paapee Thoon Bakhasanehaar ||1||हउ पापी तूं बखसणहारु ॥१॥
ਮੈਂ ਗੁਨਹਗਾਰ ਹਾਂ। ਤੂੰ ਮੁਆਫ਼ ਕਰਨ ਵਾਲਾ ਹੈਂ ||1||
I am a sinner, You are the Forgiver. ||1||
16340 
ਤੇਰਾ ਭਾਣਾ ਸਭੁ ਕਿਛੁ ਹੋਵੈ 
Thaeraa Bhaanaa Sabh Kishh Hovai ||तेरा भाणा सभु किछु होवै 
ਸਭ ਕੁਝ ਉਹੀ ਹੁੰਦਾ ਹੈ। ਜੋ ਹੇ ਪ੍ਰਭੂ ਤੈਨੂੰ ਚੰਗਾ ਲੱਗਦਾ ਹੈ ॥
By Your Will, everything come to pass.16341 ਮਨਹਠਿ ਕੀਚੈ ਅੰਤਿ ਵਿਗੋਵੈ ੧॥ ਰਹਾਉ 
Manehath Keechai Anth Vigovai ||1|| Rehaao ||
मनहठि कीचै अंति विगोवै ॥१॥ रहाउ 
ਆਪਣੇ ਮਨ ਦੇ ਹਠ ਨਾਲ ਆਪਣੀ ਅਕਲ ਦਾ ਆਸਰਾ ਲੈ ਕੇ ਕੰਮ ਕਰਨ ਤੇ ਆਖ਼ਰ ਖ਼ੁਆਰ ਹੁੰਦਾ ਹੈ 1 ਰਹਾਉ 
One who acts in stubborn-mindedness is ruined in the end. ||1||Pause||16342 ਮਨਮੁਖ ਕੀ ਮਤਿ ਕੂੜਿ ਵਿਆਪੀ 
Manamukh Kee Math Koorr Viaapee ||मनमुख की मति कूड़ि विआपी 
ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਦੀ ਅਕਲ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ ॥
The intellect of the self-willed manmukh is engrossed in falsehood.16343 ਬਿਨੁ ਹਰਿ ਸਿਮਰਣ ਪਾਪਿ ਸੰਤਾਪੀ ੨॥
Bin Har Simaran Paap Santhaapee ||2||बिनु हरि सिमरण पापि संतापी ॥२॥
ਪ੍ਰਭੂ ਦੇ ਸਿਮਰਨ ਤੋਂ ਖੁੰਝ ਕੇਮੰਦ-ਕਰਮ ਦੇ ਕਾਰਨ ਦੁਖੀ ਹੁੰਦੀ ਹੈ ||2||
Without the meditative remembrance of the Lord, it suffers in sin. ||2||
16344 
ਦੁਰਮਤਿ ਤਿਆਗਿ ਲਾਹਾ ਕਿਛੁ ਲੇਵਹੁ 
Dhuramath Thiaag Laahaa Kishh Laevahu ||दुरमति तिआगि लाहा किछु लेवहु 
ਭੈੜੀ ਮਤਿ ਤਿਆਗ ਕੇ ਕੁਝ ਲਾਭ ਖੱਟੋ ॥
Renounce evil-mindedness, and you shall reap the rewards.16345 ਜੋ ਉਪਜੈ ਸੋ ਅਲਖ ਅਭੇਵਹੁ ੩॥
Jo Oupajai So Alakh Abhaevahu ||3||जो उपजै सो अलख अभेवहु ॥३॥
ਉਸ ਅਲਖ ਤੇ ਅਭੇਦ ਪ੍ਰਭੂ ਤੋਂ ਹੀ ਪੈਦਾ ਹੋਇਆ ਹੈ ||3||
Whoever is born, comes through the Unknowable and Mysterious Lord. ||3||
16346 
ਐਸਾ ਹਮਰਾ ਸਖਾ ਸਹਾਈ 
Aisaa Hamaraa Sakhaa Sehaaee ||ऐसा हमरा सखा सहाई 
ਸਾਡਾ ਮਿੱਤਰ ਪ੍ਰਭੂ ਸਦਾ ਸਹਾਇਤਾ ਕਰਨ ਵਾਲਾ ਹੈ 
Such is my Friend and Companion;16347  ਗੁਰ ਹਰਿ ਮਿਲਿਆ ਭਗਤਿ ਦ੍ਰਿੜਾਈ ੪॥
Gur Har Miliaa Bhagath Dhrirraaee ||4||गुर हरि मिलिआ भगति द्रिड़ाई ॥४॥
ਜੋ ਮਨੁੱਖ ਸਤਿਗੁਰੂ ਨੂੰ ਮਿਲ ਪੈਂਦਾ ਹੈਸਤਿਗੁਰੂ ਉਸ ਨੂੰ ਰੱਬ ਦੀ ਭਗਤੀ ਨੂੰ ਦਿੰਦਾ ਹੈ ||4||
Meeting with the Sathigur the Lord, devotion was implanted within me. ||4||
16348 ਸਗਲੀ ਸਉਦੀ ਤੋਟਾ ਆਵੈ 
Sagalanaee Soudhanaee Thottaa Aavai ||सगलीं सउदीं तोटा आवै 
ਸਾਰੇ ਦੁਨੀਆਂ ਦੇ ਕੰਮਾਂ ਵਿਚ ਘਾਟਾ ਹੀ ਘਾਟਾ ਹੈ ॥
In all other transactions, one suffers loss.16349 ਨਾਨਕ ਰਾਮ ਨਾਮੁ ਮਨਿ ਭਾਵੈ ੫॥੨੪॥
Naanak Raam Naam Man Bhaavai ||5||24||नानक राम नामु मनि भावै ॥५॥२४॥
ਸਤਿਗੁਰ ਨਾਨਕ ਰੱਬ ਜਿਸ ਦੇ ਮਨ ਵਿਚ ਦਾ ਨਾਮ ਪਿਆਰਾ ਲੱਗਦਾ ਹੈ। ਉਹ ਮੁਨਾਫ਼ਾ ਲੈਂਦਾ ਹੈ||5||24||
The Name of the Lord is pleasing to Nanak's mind. ||5||24||
16350 
ਆਸਾ ਮਹਲਾ  ਚਉਪਦੇ 
Aasaa Mehalaa 1 Choupadhae ||आसा महला  चउपदे 
ਆਸਾ ਮਹਲਾ ਸਤਿਗੁਰ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਹੈ। ਚਾਰ ਤੁਕਾਂ ਹਨ
Aasaa, First Mehl, Chau-Padas 
16351 ਵਿਦਿਆ ਵੀਚਾਰੀ ਤਾਂ ਪਰਉਪਕਾਰੀ 
Vidhiaa Veechaaree Thaan Paroupakaaree ||विदिआ वीचारी तां परउपकारी 
ਜੋ ਬੰਦਾ ਸ਼ਬਦਾਂ ਨੂੰ ਜਾਂਣ ਕੇ ਵਿਚਾਰ ਕਰਦਾ ਹੈ। ਉਹ ਦੂਜਿਆਂ ਨੂੰ ਗਿਆਨ ਦੇ ਕੇ, ਭਲਾਈ ਕਰਨਵਾਲਾ ਹੋ ਜਾਂਦਾ ਹੈ ॥
Contemplate and reflect upon knowledge, and you will become a benefactor to others.16352 ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ੧॥
Jaan Panch Raasee Thaan Theerathh Vaasee ||1||जां पंच रासी तां तीरथ वासी ॥१॥
ਜੇ ਉਸ ਨੇ ਪੰਜੇ ਕਾਮਾਦਿਕ ਵੱਸ ਕਰ ਲਏ ਹਨ। ਤਾਂਹੀਂ ਤੀਰਥਾਂ ਜਾ ਕੇ ਰਹਿਣ ਦਾ ਫ਼ੈਇਦਾ ਹੈ ||1||
When you conquer the five passions, then you shall come to dwell at the sacred shrine of pilgrimage. ||1||
16353 
ਘੁੰਘਰੂ ਵਾਜੈ ਜੇ ਮਨੁ ਲਾਗੈ 
Ghungharoo Vaajai Jae Man Laagai ||घुंघरू वाजै जे मनु लागै 
ਹੈ। ਹਿਰਦੇ ਵਿੱਚ ਬਹੁਤ ਅਨੰਦ ਤੇ ਖ਼ੁਸ਼ੀਆਂ ਦੇ ਘੁੰਗਰੂ ਦੇ ਛੰਨ ਕਾਟੇ ਸੁਣਦੇ ਹਨ। ਜੇ ਸਤਿਗੁਰ ਜੀ ਦੇ ਸ਼ਬਦ ਬਾਣੀ ਵਿੱਚ ਮਨ ਲੱਗਦਾ ਹੈ ॥
You shall hear the vibrations of the tinkling bells, when your mind is held steady.
16354 ਤਉ ਜਮੁ ਕਹਾ ਕਰੇ ਮੋ ਸਿਉ ਆਗੈ ੧॥ ਰਹਾਉ 
Tho Jam Kehaa Karae Mo Sio Aagai ||1|| Rehaao ||
तउ जमु कहा करे मो सिउ आगै ॥१॥ रहाउ 
ਫਿਰ ਜੰਮਦੂਤ ਮੇਰਾ ਮਰਨ ਪਿਛੋਂ ਰੱਬ ਦੇ ਦਰਬਾਰ ਵਿੱਚ ਕੁਝ ਨਹੀਂ ਵਿਗਾੜ ਸਕਦਾ  ਰਹਾਉ
So what can the Messenger of Death do to me hereafter? ||1||Pause||16355 ਆਸ ਨਿਰਾਸੀ ਤਉ ਸੰਨਿਆਸੀ 
Aas Niraasee Tho Sanniaasee ||आस निरासी तउ संनिआसी 
ਜੇ ਸਭ ਦੁਨੀਆਂ ਦੇ ਲਾਲਚਾਂਮੋਹਪਿਆਰ ਤਿਆਗੇ ਹਨ। ਤਾਂ ਦੁਨੀਆਂ ਦੇ ਵਿਕਾਰ ਕੰਮਾਂ ਤੋਂ ਮਨ ਬਚ ਸਕਦਾ ਹੈ 
When you abandon hope and desire, then you become a true Sannyaasi.16356 ਜਾਂ ਜਤੁ ਜੋਗੀ ਤਾਂ ਕਾਇਆ ਭੋਗੀ ੨॥
Jaan Jath Jogee Thaan Kaaeiaa Bhogee ||2||जां जतु जोगी तां काइआ भोगी ॥२॥
ਉਹੀ ਅਸਲੀ ਉਹੀ ਹੈ। ਜੋ ਘਰ ਪਰਿਵਾਰ ਵਿੱਚ ਰਹਿ ਕੇਸਰੀਰਕ ਸ਼ਕਤੀਆਂ ਕਾਂਮ ਨੂੰ ਕਾਬੂ ਕਰਕੇ ਜੀਵਨ ਜਿਉਂਦਾ ਹੈ ||2||
When the Yogi practices abstinence, then he enjoys his body. ||2||
16357 ਦਇਆ ਦਿਗੰਬਰੁ ਦੇਹ ਬੀਚਾਰੀ 
Dhaeiaa Dhiganbar Dhaeh Beechaaree ||दइआ दिग्मबरु देह बीचारी 
ਜਿਸ ਬੰਦੇ ਦੇ ਹਿਰਦੇ ਵਿਚ ਤਰਸ ਹੈ। ਉਹ ਅਸਲ ਦਿਗੰਬਰੁ-ਨੰਗਾ ਰਹਿਣ ਵਾਲਾ ਨਾਂਗਾ ਜੈਨੀ ਹੈ। ਜੇ ਸਰੀਰ ਨੂੰ ਵਿਕਾਰਾਂ ਵਲੋਂ ਦੂਰ ਰੱਖਦਾ ਹੈ 
Through compassion, the naked hermit reflects upon his inner self.16358 ਆਪਿ ਮਰੈ ਅਵਰਾ ਨਹ ਮਾਰੀ ੩॥
Aap Marai Avaraa Neh Maaree ||3||आपि मरै अवरा नह मारी ॥३॥
ਜੋ ਬੰਦਾ ਆਪ ਵਿਕਾਰ ਕੰਮਾਂਪਾਪਾਂ ਵੱਲੋਂ ਬਚਿਆ ਹੈ। ਉਹ ਹੋਰਨਾਂ ਨੂੰ ਨਹੀਂ ਮਾਰਦਾਦੁੱਖੀਤੰਗ ਨਹੀਂ ਕਰਦਾ ||3||
He slays his own self, instead of slaying others. ||3||
16359 
ਏਕੁ ਤੂ ਹੋਰਿ ਵੇਸ ਬਹੁਤੇਰੇ 
Eaek Thoo Hor Vaes Bahuthaerae ||एकु तू होरि वेस बहुतेरे 
ਹਰੇਕ ਵੇਸ ਵਿਚ ਤੂੰ ਇੱਕ ਆਪ ਮੌਜੂਦ ਹੈਂ ਇਹ ਸਾਰੇ ਤੇਰੇ ਹੀ ਅਨੇਕਾਂ ਵੇਸ ਹਨ ॥
You, O Lord, are the One, but You have so many Forms.16360 ਨਾਨਕੁ ਜਾਣੈ ਚੋਜ  ਤੇਰੇ ੪॥੨੫॥
Naanak Jaanai Choj N Thaerae ||4||25||नानकु जाणै चोज  तेरे ॥४॥२५॥
ਸਤਿਗੁਰ ਨਾਨਕ ਜੀ ਤੇਰੇ ਹੈਰਾਨੀ ਜਨਕ ਕੰਮਗੁਣ ਤਮਾਸ਼ੇ ਸਮਝ ਨਹੀਂ ਸਕਦੇ ||4||25||
Sathigur Nanak does not know Your wondrous plays. ||4||25||
16361 ਆਸਾ ਮਹਲਾ  
Aasaa Mehalaa 1 ||आसा महला  
ਆਸਾ ਮਹਲਾ ਸਤਿਗੁਰ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਹੈ 1 ||
Aasaa, First Mehl:||
16362 ਏਕ  ਭਰੀਆ ਗੁਣ ਕਰਿ ਧੋਵਾ 
Eaek N Bhareeaa Gun Kar Dhhovaa ||एक  भरीआ गुण करि धोवा 
ਮੇਰੇ ਵਿੱਚ ਸਿਰਫ਼ ਇੱਕ ਹੀ ਔਗੁਣ ਨਹੀ ਹੈ। ਮੈਂ ਚੰਗੇ ਕੰਮ ਕਰਕੇਮੈਂ ਸਾਰੇ ਔਗੁਣ ਨੂੰ ਧੋ ਸਕਾਂ 
I am not stained by only one sin, that could be washed clean by virtue.16363 ਮੇਰਾ ਸਹੁ ਜਾਗੈ ਹਉ ਨਿਸਿ ਭਰਿ ਸੋਵਾ ੧॥
Maeraa Sahu Jaagai Ho Nis Bhar Sovaa ||1||मेरा सहु जागै हउ निसि भरि सोवा ॥१॥
ਮੇਰਾ ਪ੍ਰਭੂ-ਪਤੀ ਹਰ ਸਮੇਂ ਜਾਗਦਾ ਰਹਿੰਦਾ ਹੈ। ਵਿਕਾਰਾਂ ਕੰਮਾਂ ਵਿੱਚ ਨਹੀਂ ਫਸਦਾ। ਮੈਂ ਤਾਂ ਸਾਰੀਉਮਰ ਦੀ ਰਾਤ ਨੂੰ ਵਿਕਾਰਾਂ ਦੀ ਨੀਂਦ ਵਿਚ ਸੁੱਤੀ ਰਹੀ ਹਾਂ ||1||
My Husband Lord is awake, while I sleep through the entire night of my life. ||1||
16364 
ਇਉ ਕਿਉ ਕੰਤ ਪਿਆਰੀ ਹੋਵਾ 
Eio Kio Kanth Piaaree Hovaa ||इउ किउ कंत पिआरी होवा 
ਇਸ ਤਰਾਂ ਕਰਨ ਨਾਲਮੈਂ ਖਸਮ-ਪ੍ਰਭੂ ਨੂੰ ਕਿਵੇਂ ਪਿਆਰੀ ਲੱਗ ਸਕਦੀ ਹਾਂ
In this way, how can I become dear to my Husband Lord?
16365 
ਸਹੁ ਜਾਗੈ ਹਉ ਨਿਸ ਭਰਿ ਸੋਵਾ ੧॥ ਰਹਾਉ 
Sahu Jaagai Ho Nis Bhar Sovaa ||1|| Rehaao ||सहु जागै हउ निस भरि सोवा ॥१॥ रहाउ 

ਮੇਰਾ ਪ੍ਰਭੂ-ਪਤੀ ਹਰ ਸਮੇਂ ਖਸਮ ਜਾਗਦਾ ਹੈ। ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ 1 ਰਹਾਉ 
My Husband Lord remains awake, while I sleep through the entire night of my life. ||1||Pause||

Comments

Popular Posts