ਭਾਗ 67 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਵਿਲ ਯੂ ਮੈਰੀ ਮੀ

ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਉਸ ਦੇ ਜੇਲ ਜਾਂਦੇ ਹੀ ਦੇਵ ਦੀ ਅਮਦਨ ਬੰਦ ਹੋ ਗਈ। ਦੇਵ ਦੇ ਹੁੰਦਿਆਂ, ਕਦੇ ਪੈਸੇ ਦੀ ਤੋਟ ਨਹੀਂ ਆਈ ਸੀ। ਬੰਦਾ ਦੱਬ ਕੇ ਕੰਮ ਕਰਦਾ ਸੀ। ਆਈ ਚਲਾਈ ਚੰਗੀ ਚੱਲੀ ਜਾਂਦੀ ਸੀ। ਪ੍ਰੀਤ ਦੀ ਭਰਜਾਈ ਨੇ, ਕਦੇ ਬੈਂਕ ਅਕਾਂਊਟ ਚੈਕ ਨਹੀਂ ਕੀਤਾ ਸੀ। ਉਸ ਦੇ ਕੰਮ ਵਾਲੇ ਸਿੱਧੀ ਬੈਂਕ ਵਿੱਚ ਪੇ-ਚੈਕ ਭੇਜਦੇ ਸਨ। ਉਸ ਦੇ ਕੰਮ ਵਾਲੇ, ਕੰਮ ਦੇ ਘੰਟਿਆਂ ਤੇ ਬੱਣਦੇ ਡਾਲਰਾਂ ਦੀ ਪੇ-ਸਲਿਪ, -ਮੇਲ ਭੇਜ ਦਿੰਦੇ ਸਨ। ਉਸ ਨੇ ਕਦੇ ਧਿਆਨ ਨਾਲ ਪੇ-ਸਲਿਪ ਨਹੀਂ ਦੇਖੀ ਸੀ। ਇੰਨਾਂ ਹੀ ਦੇਖ ਲੈਂਦੀ ਸੀ। ਹਫ਼ਤੇ ਦੇ 44 ਘੰਟੇ ਪੇ-ਸਲਿਪ ਉਤੇ ਲਿਖੇ ਹੋਏ ਹਨ। ਇਸ ਤੋਂ ਅੱਗੇ ਹਿਸਾਬ ਕਰਨਾਂ ਨਹੀਂ ਆਉਂਦਾ ਸੀ। ਨਾਂ ਹੀ ਇੰਨਾਂ ਸਮਾਂ ਸੀ। ਬੌਸ ਉਤੇ ਕੋਈ ਛੱਕ ਵੀ ਨਹੀਂ ਸੀ। ਉਸ ਨੇ ਪੇ-ਸਲਿਪ ਚੈਕ ਕੀਤੀ। ਉਸ ਨੂੰ ਤਨਖ਼ਾਹ ਬਹੁਤ ਥੋੜੀ ਦਿੱਤੀ ਗਈ ਸੀ। ਟੈਕਸ ਡਬਲ ਕੱਟਿਆ ਹੋਇਆ ਹੈ। ਉਸ ਨੇ ਬੋਸ ਨੂੰ ਕਿਹਾæ " ਮੇਰੀ ਜੋ ਨਿਟ ਪੇ ਬੱਣਦੀ ਹੈ। ਉਹ ਵੀ ਪੂਰੀ ਨਹੀਂ ਦਿੱਤੀ। ਬੋਸ ਨੇ ਕਿਹਾ, "
ਕਾਂਊਟਿੰਗ ਵਿੱਚ ਗੱਲ਼ਤੀ ਹੋ ਗਈ ਹੋਵੇਗੀ। ਦੇਖ ਲੈਂਦੇ ਹਾਂ। " ਕਦੇ ਕੋਈ ਮਜ਼ਦੂਰ ਨੂੰ ਗੱਲ਼ਤੀ ਨਾਲ ਵੱਧ ਪੈਸੇ ਨਹੀਂ ਦਿੰਦਾ। ਉਦੋਂ ਹੀ ਉਸ ਨੇ ਇਮਪਲੋਏਮਿੰਟ ਔਫ਼ੀਸਰ ਨੂੰ ਫੋਨ ਕੀਤਾ। ਉਸ ਨੇ ਦੱਸਿਆ। ਸਹੀ ਰਿਪੋਰਟ ਲੈਣ ਲਈ ਇਸ ਵਿਬਸਾਈਡ ਉਤੇ ਆਪਦੀ ਅਮਦਨ ਲਿਖ ਕੇ, ਸਹੀਂ ਲੇਖਾ ਜੋਖ਼ਾ ਦੇਖ ਸਕਦੀ ਹੈ।
https://apps.cra-arc.gc.ca/ebci/rhpd/handleEntryPoint.do
ਵਿਬਸਾਈਡ ਉਤੇ ਕੈਲਕੂਲੇਟਰ ਕਰਕੇ, ਉਸ ਨੇ ਵਾਪਸ ਬੌਸ ਨੂੰ ਭੇਜ ਦਿੱਤਾ। ਹਰ ਪੇ-ਚੈਕ ਵਿਚੋਂ 300 ਡਾਲਰ ਤੋਂ ਲੇ ਕੇ 500 ਡਾਲਰ ਤੱਕ ਚੋਰੀ ਕੀਤੀ ਹੋਈ ਸੀ। ਉਸ ਨੂੰ ਜਾਹਲੀ ਪੇ-ਸਲਿਪ ਬੱਣਾਂ ਕੇ, ਵੱਧ ਪੈਸੇ ਕੱਟ ਕੇ, ਜੇਬ ਵਿੱਚ ਪਾ ਲੈਂਦਾ ਸੀæ ਉਹੀ -ਮੇਲ ਕਰ ਦਿੰਦਾ ਸੀ। ਗੌਰਮਿੰਟ ਨਾਲ ਸਹੀਂ ਪੂਰਾ ਹਿਸਾਬ ਰੱਖਦਾ ਸੀ। ਚੋਰੀ ਫੜੀ ਜਾਂਣ ਤੇ ਉਸ ਨੇ ਸਾਰੇ ਪੈਸੇ ਪ੍ਰੀਤ ਦੀ ਭਰਜਾਈ ਨੂੰ ਮੋੜ ਦਿੱਤੇ। ਉਸ ਨੂੰ ਵੀ ਨੌਕਰੀ ਚਾਹੀਦੀ। ਇਸ ਲਈ ਕਿਤੇ ਕੋਈ ਰੀਪੋਟ ਨਹੀਂ ਲਿਖਾਈ।
ਉਹ ਇੱਕਲੀ ਹੀ ਕਮਾਈ ਕਰਨ ਵਾਲੀ ਸੀ। ਹੁਣ ਪ੍ਰੀਤ ਨਾਲ ਰਲ ਕੇ ਰਹਿੱਣ ਲੱਗ ਗਈ ਸੀ। ਦੂਜਾ ਘਰ ਕਿਰਾਏ ਉਤੇ ਦੇ ਦਿੱਤਾ ਸੀ। ਦੋਂਨੇਂ ਔਰਤਾਂ ਨੇ ਘਰਾਂ ਨੂੰ ਪੱਕੇ ਪੈਰੀ ਸੰਭਾਂਲ ਲਿਆ ਸੀ। ਪ੍ਰੀਤ ਦੀ ਕੱਟੀ ਹੋਈ ਹੱਡੀ ਠੀਕ ਤਾਂ ਹੋ ਗਈ ਸੀ। ਢਿੱਡ ਨੂੰ ਦੁਵਾਰਾ ਤੋਂ ਸਟੀਚਸ ਲਗਾ ਕੇ, ਜੋੜ ਲਾ ਦਿੱਤਾ ਸੀ। ਹੁਣ ਵੀ ਜਦੋਂ ਬਹੁਤ ਥੱਕ ਜਾਂਦੀ ਸੀ। ਉਸ ਨੂੰ ਅੱਖਾਂ ਤੋਂ ਤਿੰਨ ਘੰਟੇ ਲਈ ਦਿਸਣੋਂ ਹੱਟ ਜਾਂਦਾ ਸੀ। ਐਸੀ ਹਾਲਤ ਵਿੱਚ ਉਹ ਅੱਠ ਘੰਟੇ ਤੋਂ ਵੱਧ ਕੋਈ ਨੌਕਰੀ, ਘਰ ਦਾ ਕੰਮ ਨਹੀਂ ਕਰ ਸਕਦੀ ਸੀ। ਉਸ ਦੀ ਭਰਜਾਈ ਕਈ ਬਾਰ ਕਹਿ ਚੁੱਕੀ ਸੀ, " ਪ੍ਰੀਤ ਤੇਰੇ ਦੋ ਛੋਟੇ ਬੱਚੇ ਹਨ। ਤੂੰ ਹੋਰ ਵਿਆਹ ਕਰਾ ਲੈ। " " ਭਰਜਾਈ ਤੂੰ ਵੀ ਮਜ਼ਾਕ ਕਰਦੀ ਹੈ। ਐਡੀ ਮੇਰੀ ਬਦਨਾਂਮੀ ਹੋ ਗਈ ਹੈ। ਮੇਰੀ ਸੇਹਿਤ ਵੱਲ ਦੇਖ। ਇਹ ਮੇਰੇ ਬੱਚਿਆ ਦਾ ਬਾਪ ਬੱਣਨ ਲਈ ਕੌਣ ਤਿਆਰ ਹੋਵੇਗਾ? " " ਪ੍ਰੀਤ ਤੂੰ ਫਿਕਰ ਨਾਂ ਕਰ। ਆਪਾਂ ਸਾਰਾ ਕੁੱਝ ਦੱਸ ਕੇ, ਅੱਗਲੇ ਨਾਲ ਅੱਗੇ ਗੱਲ ਤੋਰਾਂਗੇ। " ਪ੍ਰੀਤ ਦੀ ਭਰਜਾਈ ਨੇ, ਉਸ ਦੀ ਹਾਲਤ ਬਾਰੇ ਲਿਖ ਕੇ, ਉਸ ਦੇ ਵਿਆਹ ਦਾ ਇਸ਼ਤਿਹਾਰ ਕਈ ਅਖ਼ਬਾਰਾਂ ਨੂੰ ਭੇਜਿਆ ਦਿੱਤਾ ਸੀ। ਹੋਰ ਵੀ ਲੋਕਾਂ ਨੂੰ ਪੁੱਛਦੀ ਰਹਿੰਦੀ ਸੀ। ਕਿਸੇ ਨੇ ਹੂੰਗਾਰਾ ਨਹੀਂ ਭਰਿਆ। ਇੱਕ ਦਿਨ ਪ੍ਰੀਤ ਨੇ ਆਪਦੇ ਡਾਕਟਰ ਕੋਲ ਚੈਕ-ਅੱਪ ਕਰਾਉਣ ਜਾਂਣਾਂ ਸੀ। ਇਹੀ ਉਸ ਦਾ ਕੇਸ ਹੈਡਲ ਕਰ ਰਿਹਾ ਸੀ। ਇਸ ਨੂੰ ਚੈਨ ਬਾਰੇ ਵੀ ਸਬ ਪਤਾ ਸੀ। ਜਿਸ ਸਮੇਂ ਡਾਕਟਰ ਨੂੰ ਮਿਲਣਾਂ ਸੀ। ਉਹ ਅਚਾਨਿਕ ਅੰਨੀ ਹੋ ਗਈ। ਭਰਜਾਈ ਉਸ ਨੂੰ ਡਾਕਟਰ ਕੋਲ ਲੈ ਕੇ ਗਈ। ਡਾਕਟਰ ਨੇ ਕਿਹਾ, " ਐਸੀ ਹਾਲਤ ਵਿੱਚ ਤਾਂ ਪ੍ਰੀਤ ਨੂੰ ਜੀਵਨ ਸਾਥੀ ਦੀ ਲੋੜ ਹੈ। ਇਸ ਨੂੰ ਬਾਰ-ਬਾਰ ਦਿਸਣੋਂ ਹੱਟ ਜਾਂਦਾ ਹੈ। ਬੱਚੇ ਕਿਵੇਂ ਪਾਲੇਗੀ? ਘਰ ਕਿਵੇਂ ਸੰਭਾਲੇਗੀ। " ਭਰਜਾਈ ਨੇ ਡਾਕਟਰ ਨੂੰ ਇਸ਼ਤਿਹਾਰ ਬਾਰੇ, ਸਬ ਕੁੱਝ ਦੱਸ ਦਿੱਤਾ। " ਉਸ ਨੇ ਮੁਸਕਰਾ ਕੇ ਪੁੱਛਿਆ, " ਪ੍ਰੀਤ ਕੀ ਤੂੰ ਮੇਰੇ ਨਾਲ ਵਿਆਹ ਕਰਾਂਏਗੀ? ਕਿਤੇ ਇਹ ਨਾਂ ਸੋਚੀ ਮੈਂ ਵਾਈਟ ਮੈਨ ਹਾਂ? ਤੇਰਾ ਸ਼ਹਿਨਸੀਲਤਾ ਵਾਲਾ ਸੁਭਾਅ, ਮੈਨੂੰ ਬਹੁਤ ਪਸੰਦ ਹੈ। ਤੂੰ ਕਿੰਨਾ ਦਰਦ ਆਪਦੇ ਪਿੰਡੇ ਉਤੇ ਤੇ ਜਿੰਦਗੀ ਵਿੱਚ ਸਹਾਰ ਰਹੀ ਹੈ? " ਪ੍ਰੀਤ ਦੇ ਹਨੇਰੇ ਜੀਵਨ ਵਿੱਚ ਚਰਾਗ ਜੱਗ ਗਿਆ ਸੀ। ਪ੍ਰੀਤ ਦੇ ਬੁੱਲਾਂ ਉਤੇ ਮੁਸਕਰਾਨ ਗਈ ਸੀ। ਚੇਹਰੇ ਦੇ ਸਾਰੇ ਦਰਦ ਮਿੱਟ ਗਏ ਸਨ। ਉਸ ਦੀ ਭਰਜਾਈ ਤੇ ਡਾਕਟਰ ਨੇ ਚੇਹਰਾ ਦੇਖ ਕੇ, ਸਮਝ ਲਿਆ। ਪ੍ਰੀਤ ਨੂੰ ਕੋਈ ਇਤਰਾਜ਼ ਨਹੀਂ ਹੈ। ਪ੍ਰੀਤ ਨੇ ਧੀਮੀ ਅਵਾਜ਼ ਵਿੱਚ ਕਿਹਾ, " ਡਾਕਟਰ ਤੁਸੀਂ ਸਾਰੇ ਇਲਾਜ਼ ਕਰਨ ਦਾ ਠੇਕਾ ਲਿਆ ਹੈ। ਜੇ ਇਹ ਗੱਲ ਹੈ। ਮੇਰੇ ਵੱਲੋਂ ਵੀ ਹਾਂ ਹੈ। "
ਡਾਕਟਰ ਨੇ ਪ੍ਰੀਤ ਨੂੰ ਕਿਹਾ, " ਵਿਲ ਯੂ ਮੈਰੀ ਮੀ " ਪ੍ਰੀਤ ਨੇ ਕਿਹਾ, " ਆਈ ਡੂ " ਜਿਸ ਹਸਪਤਾਲ ਵਿੱਚ ਮਰਿਆ ਨੂੰ ਜਾਨ ਬਖ਼ਸਦੇ ਹਨ। ਅੱਜ ਇਸ ਜਿਉਂਦੀ ਲਾਸ਼ ਜਿੰਦਗੀ ਦੀ ਮਰੀਜ਼ ਨੂੰ ਡਾਕਟਰ ਨੇ ਜੀਵਤ ਕਰ ਦਿੱਤਾ ਸੀ। "

Comments

Popular Posts