ਭਗਵਾਨ ਦੇ ਗੁਣ ਬਹੁਤ ਕੀਮਤੀ ਹਨ, ਮੁੱਲ ਨਹੀਂ ਪੈ ਸਕਦਾ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
20/09/2013. 361


ਜੋ ਬੰਦਾ ਸਤਿਗੁਰੂ ਦੇ ਸ਼ਬਦ ਵਿਚ ਜੁੜ ਕੇ, ਮੋਹ, ਮਾਇਆ ਤੋਂ ਆਪ ਨੂੰ ਬਚਾ ਲੈਂਦਾ ਹੈ। ਉਹ ਆਪਣੇ ਆਪਾ ਭੁੱਲ ਕੇ, ਮੈਂ ਮੇਰੀ ਦਾ ਹੰਕਾਰ ਛੱਡ ਦਿੰਦਾ ਹੈ। ਜੋ ਮਨੁੱਖ ਸਤਿਗੁਰੂ ਨੂੰ ਯਾਦ ਕਰਦਾ ਹੈ। ਉਸ ਨੂੰ ਮੋਹ, ਮਾਇਆ ਦਾ ਰੱਤੀ ਭਰ ਭੀ ਲਾਲਚ ਨਹੀਂ ਰਹਿੰਦਾ। ਨਿਡਰ ਪ੍ਰਭੂ, ਉਸ ਬੰਦੇ ਦੇ ਮਨ ਵਿਚ ਹਰ ਸਮੇਂ ਹਾਜ਼ਰ ਰਹਿੰਦਾ ਹੈ। ਪ੍ਰਭੂ ਦੀ ਸਿਫ਼ਤ ਸਤਿਗੁਰੂ ਦੀ ਸੱਚੀ ਬਾਣੀ ਨਾਲ, ਕੋਈ ਵਿਰਲਾ ਮਨੁੱਖ ਚੰਗੀ ਕਿਸਮਤ ਕਰਦਾ ਹੈ। ਰੱਬ ਦੇ ਗੁਣ ਇਕੱਠੇ ਕਰੋ ਮਨ ਵਿਚੋਂ ਵਿਕਾਰ, ਮਾੜੇ ਕੰਮ ਦੂਰ ਹੋ ਜਾਂਦੇ ਹਨ। ਪੂਰੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਰੱਬ ਪ੍ਰਸੰਸਾ ਕਰਕੇ, ਤੂੰ ਗੁਣਾਂ ਦੇ ਮਾਲਕ ਪ੍ਰਭੂ ਵਿਚ ਟਿਕਿਆ ਰਹੇਂਗਾ। ਜੋ ਮਨੁੱਖ ਰੱਬ ਦੀ ਪ੍ਰਸੰਸਾ ਕਰਨ ਸੌਦਾ ਕਰਦਾ ਹੈ। ਉਹੀ ਰੱਬ ਦੇ ਕੰਮਾਂ ਦੇ ਗੁਣ ਜਾਂਣਦਾ ਹੈ। ਜੋ ਮਨੁੱਖ ਰੱਬੀ ਬਾਣੀ ਬਿਚਾਰ ਕੇ, ਪ੍ਰਭੂ ਦੀ ਪ੍ਰਸੰਸਾ ਕਰਨ ਸੌਦਾ ਕਰਦਾ ਹੈ। ਉਹੀ ਰੱਬ ਦੇ ਕੰਮਾਂ ਦੇ ਗੁਣ ਜਾਂਣਦਾ ਹੈ। ਮਿੱਠੀ ਬਾਣੀ ਦੀ ਬਿਚਾਰ ਕਰਦਾ ਰਹਿੰਦਾ ਹੈ। ਰੱਬੀ ਸੱਚੀ ਬਾਣੀ ਜੱਪਣ, ਸੁਣਨ ਨਾਲ, ਬੰਦਾ ਪਵਿੱਤਰ ਹੋ ਜਾਂਦਾ ਹੈ। ਚੰਗੇ ਕੰਮ ਕਰਨ ਵਾਲੇ ਨੂੰ, ਰੱਬ ਦੇ ਨਾਮ ਦੀ ਦਾਤ ਮਿਲ ਜਾਂਦੀ ਹੈ। ਭਗਵਾਨ ਦੇ ਗੁਣ ਬਹੁਤ ਕੀਮਤੀ ਹਨ। ਮੁੱਲ ਨਹੀਂ ਪੈ ਸਕਦਾ। ਪਵਿਤਰ ਮਨ ਵਿਚ ਸ਼ਬਦ ਦੀ ਰਾਹੀਂ ਇਹ ਗੁਣ ਆ ਵੱਸਦੇ ਹਨ। ਉਹ ਵੱਡੇ ਭਾਗਾਂ ਵਾਲੇ ਹਨ। ਉਹ ਵੱਡੇ ਭਾਗਾਂ ਵਾਲੇ ਹਨ। ਜਿਸ ਨੇ ਪ੍ਰਭੂ ਯਾਦ ਕੀਤਾ ਹੈ। ਗੁਣਾਂ ਦੀ ਦਾਤ ਦੇਣ ਵਾਲਾ ਪ੍ਰਭੂ ਜਿਸ ਨੇ ਹਰ ਸਮੇਂ, ਆਪਣੇ ਮਨ ਵਿਚ ਵਸਾਇਆ ਹੈ।

ਜੋ ਮਨੁੱਖ ਰੱਬ ਦੇ ਗੁਣ ਆਪਣੇ ਅੰਦਰ ਇਕੱਠੇ ਕਰਦਾ ਹੈ। ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਮੈਂ ਸੱਚੇ ਪ੍ਰਭੂ ਦੇ ਦਰ ਤੇ ਉਸ ਸਦਾ ਕਾਇਮ ਰਹਿਣ ਵਾਲੇ ਦੇ ਗੁਣ ਗਾਉਂਦਾ ਹਾਂ। ਗੁਣਾਂ ਦੀ ਦਾਤ ਮਨੁੱਖ ਨੂੰ ਪ੍ਰਭੂ ਆਪ ਹੀ ਦਿੰਦਾ ਹੈ। ਸਤਿਗੁਰੂ ਨਾਨਕ ਪ੍ਰਭੂ ਦੇ ਨਾਲ ਪ੍ਰੇਮ ਕਰਨ ਵਾਲਿਆ ਦਾ ਮੁੱਲ ਨਹੀਂ ਦੱਸ ਸਕਦੇ। ਸਤਿਗੁਰੂ ਬਹੁਤ ਵਿਚ ਵੱਡਾ ਗੁਣ ਹੈ। ਪ੍ਰਭੂ ਆਪ ਹੀ ਮਿਲਾ ਕੇ ਨਾਲ ਜੋੜਦਾ ਹੈ। ਆਪਣੇ ਨਾਮ ਦੀ ਕਦਰ ਆਪ ਹੀ ਪੈਦਾ ਕਰਦਾ ਹੈ। ਕਿਸ ਤਰੀਕੇ ਨਾਲ ਮਨੁੱਖ ਦੇ ਮਨ ਵਿਚ ਰੱਬ ਦੇ ਨਾਮ ਦੀ ਕਦਰ ਪੈਦਾ ਹੋਵੇ? ਰੱਬ ਬਹੁਤ ਦੀ ਅਪਹੁੰਚ ਮਹਿਮਾਂ, ਪ੍ਰਸੰਸਾ ਹੈ। ਰੱਬ ਤੱਕ ਗਿਆਨ-ਇੰਦ੍ਰਿਆਂ ਦੀ ਰਾਹੀਂ ਪਹੁੰਚ ਨਹੀਂ ਹੋ ਸਕਦੀ ਗੁਰੂ ਦੇ ਸ਼ਬਦ ਦੀ ਰਾਹੀਂ ਕੋਈ ਵਿਰਲਾ ਮਨੁੱਖ ਪ੍ਰਭੂ ਨੂੰ ਮਿਲਦਾ ਹੈ। ਕੋਈ ਵਿਰਲਾ ਮਨੁੱਖ ਗੁਰੂ ਦਾ ਭਗਤ ਪ੍ਰਮਾਤਮਾ ਦੇ ਨਾਂਮ ਦੀ ਕਦਰ ਸਮਝਦਾ ਹੈ। ਕਿਸੇ ਨੂੰ ਰੱਬ ਦੀ ਮੇਹਰ ਨਾਲ ਪ੍ਰਮਾਤਮਾ ਦਾ ਨਾਮ ਮਿਲਦਾ ਹੈ। ਸਭ ਤੋਂ ਉੱਚੇ ਪ੍ਰਭੂ ਦੀ ਬਾਣੀ ਦੀ ਨਾਲ ਮਨੁੱਖ ਉੱਚੇ ਜੀਵਨ ਵਾਲਾ ਬਣ ਜਾਂਦਾ ਹੈ। ਗੁਰੂ ਦਾ ਭਗਤ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ। ਰੱਬ ਦਾ ਨਾਮ ਸਿਮਰਨ ਤੋਂ ਬਿਨਾ, ਮਨੁੱਖ ਦੇ ਸਰੀਰ ਵਿਚ ਵਿਕਾਰਾਂ ਦਾ ਦੁੱਖ ਰੋਗ ਪੈਦਾ ਹੁੰਦੇ ਹਨ। ਜਦੋਂ ਮਨੁੱਖ ਨੂੰ ਸਤਿਗੁਰੁ ਮਿਲਦਾ ਹੈ। ਤਦੋਂ ਉਹ ਭਵਜਲ ਤਰ ਜਾਂਦਾ ਹੈ।

ਸਤਿਗੁਰੂ ਨੂੰ ਮਿਲਣ ਤੋਂ ਬਿਨਾ, ਮਨੁੱਖ ਉਹੀ ਕਰਮ ਕਮਾਂਦਾ ਹੈ ਜੋ ਦੁੱਖੀ ਕਰਦੇ ਹਨ। ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਨੂੰ ਜ਼ਿਆਦਾ ਤਸੀਹੇ ਮਿਲਦੇ ਹਨ। ਭਗਵਾਨ ਦਾ ਨਾਮ ਅੰਮ੍ਰਿਤ ਬੇਅੰਤ ਮਿੱਠੇ ਰਸ ਵਾਲਾ ਹੈ। ਉਹੀ ਮਨੁੱਖ ਇਹ ਨਾਮ-ਰਸ ਪੀਂਦਾ ਰਹਿੰਦਾ ਹੈ। ਜਿਸ ਨੂੰ ਉਹ ਪ੍ਰਮਾਤਮਾ ਆਪ ਦਿੰਦਾ ਹੈ। ਸਤਿਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਪ੍ਰਮਾਤਮਾ ਦੇ ਨਾਮ ਰਸ ਦਾ ਆਨੰਦ ਮਾਂਣਦਾ ਹੈ। ਸਤਿਗੁਰੂ ਦੇ ਨਾਮ ਰੰਗ ਵਿਚ ਰਲ ਕੇ, ਮਨੁੱਖ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ। ਪਿਆਰਾ ਸੱਚਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਡੂੰਘਾ ਹੈ ਤੇ ਵੱਡੇ ਜਿਗਰੇ ਵਾਲਾ ਹੈ। ਪਿਆਰਾ ਸੱਚਾ ਪ੍ਰਭੂ ਸਦਾ ਕਾਇਮ ਰਹਿੱਣ ਵਾਲਾ ਹੈ, ਬਹੁਤ ਗੂੜੇ ਪਿਆਰ ਵਾਲਾ, ਸਬ ਦੀ ਚੰਗੀ ਤਰਾਂ ਸੰਭਾਂਲ ਕਰਨ ਵਾਲਾ ਹੈ। ਵੱਡੇ ਜਿਗਰੇ ਵਾਲਾ ਹੈ। ਭਗਵਾਨ ਨੂੰ ਯਾਦ ਕਰਨ ਨਾਲ ਸਰੀਰ ਨੂੰ ਖੁਸ਼ੀਆਂ,ਅੰਨਦ, ਠੰਡਕ ਮਿਲਦੇ ਹਨ।

ਜੋ ਬੰਦਾ ਸਤਿਗੁਰੂ ਦੀ ਰੱਬੀ ਗੁਰਬਾਣੀ ਨੂੰ ਸੁਣਦਾ, ਪੜ੍ਹਦਾ ਤੇ ਜੀਵਨ ਵਿੱਚ ਢਾਲਦਾ ਹੈ। ਉਹ ਸੰਸਾਰ-ਸਮੁੰਦਰ ਅਚਨਚੇਤ ਪਾਰ ਲੰਘ ਜਾਂਦੇ ਹਨ। ਮੈਂ ਹਰ ਸਮੇਂ ਲਈ, ਉਹਨਾਂ ਦੇ ਚਰਨੀਂ ਲੱਗ ਜਾਵਾਂ। ਜੇਹੜੇ ਬੰਦੇ ਮਨ ਨੂੰ ਪ੍ਰਮਾਤਮਾ ਦੇ ਪ੍ਰੇਮ ਵਿੱਚ ਜੋੜਦੇ ਹਨ। ਰੱਬ ਪ੍ਰੇਮ ਦਾ ਰੰਗ ਲਾ ਦਿੰਦਾ ਹੈ। ਜੋ ਮਨੁੱਖ ਗੁਰੂ ਦੇ ਸ਼ਬਦ ਬਾਣੀ ਦਾ ਰਸ ਦਾ ਸੁਆਦ ਲੈਂਦਾ ਹੈ। ਉਹ ਹਰ ਸਮੇਂ ਆਨੰਦ ਮਾਂਣਦਾ ਹੈ। ਜੋ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ। ਹਰੀ ਰੱਬ ਹਰ ਸਮੇਂ, ਹਰ ਥਾਂ, ਜੀਵਾਂ ਵਿੱਚ ਬਰਾਬਰ ਹਾਜ਼ਰ ਰਹਿੰਦਾ ਹੈ। ਉਹ ਆਪ ਹੀ ਹਰੇਕ ਜੀਵ ਦੇ ਅੰਗ-ਸੰਗ ਹੋ ਕੇ ਸਾਥ ਦਿੰਦਾ ਹੈ। ਆਪ ਹੀ ਦਿਸਦਾ ਨਹੀਂ ਕਰਕੇ ਦੂਰ ਹੈ। ਹਰੇਕ ਮਨੁੱਖ ਬੋਲ ਕੇ ਸੁਣਾਂਉਂਦਾ ਹੈ। ਪ੍ਰਭੂ ਆਪ ਹੀ ਮੇਹਰ ਕਰ ਕੇ ਮਿਲਾਂਉਂਦਾ ਹੈ। ਬੋਲਣ, ਗੱਲਾਂ ਕਰਨ ਨਾਲ ਰੱਬ ਨਹੀਂ ਮਿਲਦਾ। ਸਤਿਗੁਰੂ ਦੀ ਕਿਰਪਾ ਨਾਲ, ਪ੍ਰਭੂ ਮਨ ਵਿਚ ਵੱਸਦਾ ਹੈ। ਗੁਰੂ ਦੇ ਸਨਮੁਖ ਰਹਿੱਣ ਵਾਲਾ ਭਗਤ, ਆਪਣੇ ਆਪ ਦੀ ਹੋਂਦ ਮੈ, ਮੇਰੀ ਦੀ ਮੇਰ ਗੁਆ ਦਿੰਦਾ ਹੈ। ਗੁਰੂ ਦੇ ਸਨਮੁਖ ਰਹਿੱਣ ਵਾਲਾ ਭਗਤ, ਆਪਣੇ ਆਪ ਦੀ ਹੋਂਦ ਮੈ, ਮੇਰੀ ਦੀ ਮੇਰ ਮਾਰ ਦਿੰਦਾ ਹੈ। ਪ੍ਰਮਾਤਮਾ ਦੇ ਪ੍ਰੇਮ ਵਿਚ ਲਿਵ ਲਾ ਕੇ, ਦੁਨੀਆਂ ਦੀ ਮਾਇਆ ਦਾ ਮੋਹ ਮੁਕਾਂਦਾ ਹੈ। ਮਨੁੱਖ ਨੂੰ ਬਹੁਤ ਪਵਿਤਰ, ਸਤਿਗੁਰੂ ਦੀ ਗੁਰਬਾਣੀ ਦੀ ਸ਼ਬਦ ਵਿਚਾਰ ਬਣਾ ਦੇਂਦੀ ਹੈ। ਸਤਿਗੁਰੂ ਨਾਨਕ ਪ੍ਰਭੂ ਦੇ ਨਾਮ ਵਿਚ ਜੁੜਨ ਵਾਲਾ ਬੰਦਾ, ਹੋਰਨਾਂ ਦਾ ਜੀਵਨ ਸੁਮਾਰ ਦਿੰਦਾ ਹੈ।

Comments

Popular Posts