ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੫੭ Page 357 of 1430
16379 ਪੇਵਕੜੈ ਧਨ ਖਰੀ ਇਆਣੀ



Paevakarrai Dhhan Kharee Eiaanee ||
पेवकड़ै धन खरी इआणी

ਪੇਕੇ ਘਰ ਦੁਨੀਆਂ ਦੇ ਮੋਹ ਵਿਚ ਫਸ ਕੇ, ਹਰ ਕੋਈ ਅਣਜਾਂਣ ਬੱਣ ਕੇ ਬਚਪਨਾਂ ਕਰਦਾ ਹੈ ॥



In this world of my father's house I the soul-bride, have been very childish;
16380 ਤਿਸੁ ਸਹ ਕੀ ਮੈ ਸਾਰ ਜਾਣੀ ੧॥



This Seh Kee Mai Saar N Jaanee ||1||
तिसु सह की मै सार जाणी ॥१॥

ਮੈਂ ਪਤੀ ਪ੍ਰਭੂ ਦੇ ਗੁਣਾਂ ਨੂੰ ਨਹੀਂ ਸਮਝ ਸਕੀ ||1||


did not realize the value of my Husband Lord. ||1||
16381 ਸਹੁ ਮੇਰਾ ਏਕੁ ਦੂਜਾ ਨਹੀ ਕੋਈ



Sahu Maeraa Eaek Dhoojaa Nehee Koee ||
सहु मेरा एकु दूजा नही कोई

ਮੇਰੇ ਪਤੀ ਪ੍ਰਭੂ ਵਰਗਾ ਹੋਰ ਕੋਈ ਨਹੀਂ ਹੈ



My Husband is the One; there is no other like Him.
16382 ਨਦਰਿ ਕਰੇ ਮੇਲਾਵਾ ਹੋਈ ੧॥ ਰਹਾਉ



Nadhar Karae Maelaavaa Hoee ||1|| Rehaao ||
नदरि करे मेलावा होई ॥१॥ रहाउ

ਪ੍ਰਭੂ ਦੀ ਕਰਪਾ ਦੀ ਨਜ਼ਰ ਨਾਲ ਹੀ ਮੇਰਾ ਉਸ ਨਾਲ ਮਿਲਾਪ ਹੋ ਸਕਦਾ ਹੈ1॥ ਰਹਾਉ



If He bestows His Glance of Grace, then I shall meet Him. ||1||Pause||
16383 ਸਾਹੁਰੜੈ ਧਨ ਸਾਚੁ ਪਛਾਣਿਆ



Saahurarrai Dhhan Saach Pashhaaniaa ||
साहुरड़ै धन साचु पछाणिआ

ਜੇ ਬੰਦਾ ਦੁਨੀਆਂ ਦੇ ਮੋਹ ਤੋਂ ਨਿਕਲ ਕੇ, ਮਰਨ ਪਿਛੋਂ, ਸਹੁਰੇ ਘਰ ਵਿਚ ਜਾਂਣ ਲਈ, ਪ੍ਰਭੂ ਨੂੰ ਲੱਭ ਲਿਆ ਹੈ ॥



In the next world of my in-law's house, I, the the soul-bride, shall realize Truth;
16384 ਸਹਜਿ ਸੁਭਾਇ ਅਪਣਾ ਪਿਰੁ ਜਾਣਿਆ ੨॥



Sehaj Subhaae Apanaa Pir Jaaniaa ||2||
सहजि सुभाइ अपणा पिरु जाणिआ ॥२॥

ਲਗਾਤਾਰ ਮਨ ਨੂੰ ਟਿਕਾ ਕੇ, ਅਡੋਲ ਅਵਸਥਾ ਵਿਚ ਪ੍ਰੇਮ ਵਿਚ ਜੁੜ ਕੇ, ਆਪਣੇ ਪ੍ਰਭੂ ਪਤੀ ਪਛਾਣ ਲਿਆ ਹੈ ||2||


I shall come to know the celestial peace of my

Husband Lord. ||2||
16385 ਗੁਰ ਪਰਸਾਦੀ ਐਸੀ ਮਤਿ ਆਵੈ



Gur Parasaadhee Aisee Math Aavai ||
गुर परसादी ऐसी मति आवै

ਸਤਿਗੁਰੂ ਦੀ ਕਿਰਪਾ ਨਾਲ ਬੰਦੇ ਨੂੰ ਗੁਣਾਂ ਗਿਆਨ ਵਾਲੀ ਅੱਕਲ ਜਾਂਦੀ ਹੈ



By Guru's Grace, such wisdom comes to me,
16386 ਤਾਂ ਕਾਮਣਿ ਕੰਤੈ ਮਨਿ ਭਾਵੈ ੩॥



Thaan Kaaman Kanthai Man Bhaavai ||3||
तां कामणि कंतै मनि भावै ॥३॥

ਪ੍ਰਭੂ ਪਤੀ ਦੇ ਮਨ ਵਿਚ ਚੰਗੀ ਲੱਗਣ ਲੱਗ ਪੈਂਦੀ ਹੈ ||3||


So that the soul-bride becomes pleasing to the Mind of the Husband Lord. ||3||
16387 ਕਹਤੁ ਨਾਨਕੁ ਭੈ ਭਾਵ ਕਾ ਕਰੇ ਸੀਗਾਰੁ



Kehath Naanak Bhai Bhaav Kaa Karae Seegaar ||
कहतु नानकु भै भाव का करे सीगारु

ਸਤਿਗੁਰੂ ਨਾਨਕ ਆਖਦੇ ਹਨ, ਜੋ ਰੱਬ ਦੇ ਡਰ ਦਾ ਤੇ ਪ੍ਰੇਮ ਦਾ ਸਿੰਗਾਰ ਕਰਦੀ ਹੈ ॥



Says Nanak, she who adorns herself with the Love and the Fear of God,
16388 ਸਦ ਹੀ ਸੇਜੈ ਰਵੈ ਭਤਾਰੁ ੪॥੨੭॥



Sadh Hee Saejai Ravai Bhathaar ||4||27||
सद ही सेजै रवै भतारु ॥४॥२७॥

ਉਸ ਦੇ ਮਨ ਦੀ ਸੇਜ ਉਤੇ ਪ੍ਰਭੂ ਪਤੀ ਸਦਾ ਲਈ ਰਹਿੰਦਾ ਹੈ ||4||27||


Enjoys her Husband Lord forever on His Bed. ||4||27||
16389 ਆਸਾ ਮਹਲਾ



Aasaa Mehalaa 1 ||
आसा महला


ਆਸਾ ਮਹਲਾ ਸਤਿਗੁਰ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਹੈ 1 ||

Aasaa, First Mehl 1 ||

16390 ਕਿਸ ਕਾ ਪੂਤੁ ਕਿਸ ਕੀ ਮਾਈ
N Kis Kaa Pooth N Kis Kee Maaee ||
किस का पूतु किस की माई

ਮਾਂ ਪਿਉ ਪੁੱਤਰ ਕਿਸੇ ਦੇ ਨਹੀਂ ਹਨ। ਸਦਾ ਸਾਥੀ ਨਹੀਂ ਹਨ ॥



No one is anyone else's son, and no one is anyone else's mother.
16391 ਝੂਠੈ ਮੋਹਿ ਭਰਮਿ ਭੁਲਾਈ ੧॥



Jhoothai Mohi Bharam Bhulaaee ||1||
झूठै मोहि भरमि भुलाई ॥१॥

ਦੁਨੀਆਂ ਦੇ ਝੂਠੇ ਪਿਆਰ ਦੇ ਕਾਰਨ, ਦੁਨੀਆਂ ਮੋਹ ਦੇ ਭੁੱਲੇਖੇ ਵਿੱਚ ਭੱਟਕਦੀ ਹੈ ||1||


Through false attachments, people wander around in doubt. ||1||
16392 ਮੇਰੇ ਸਾਹਿਬ ਹਉ ਕੀਤਾ ਤੇਰਾ



Maerae Saahib Ho Keethaa Thaeraa ||
मेरे साहिब हउ कीता तेरा

ਮਾਲਕ ਪ੍ਰਭੂ ਮੈਂ ਤੇਰਾ ਪੈਦਾ ਕੀਤਾ ਹੋਇਆ ਹਾਂ

My Lord and Master, I am created by You.

16393 ਜਾਂ ਤੂੰ ਦੇਹਿ ਜਪੀ ਨਾਉ ਤੇਰਾ ੧॥ ਰਹਾਉ



Jaan Thoon Dhaehi Japee Naao Thaeraa ||1|| Rehaao ||
जां तूं देहि जपी नाउ तेरा ॥१॥ रहाउ

ਤੂੰ ਮੈਨੂੰ ਜਦੋਂ ਆਪਣਾ ਨਾਮ ਦੇਂਦਾ ਹੈਂ, ਤਾਂ ਮੈਂ ਪ੍ਰਭੂ ਤੈਨੂੰ ਚੇਤੇ ਕਰਦਾ ਹਾਂ ੧॥ ਰਹਾਉ



If You give it to me, I will chant Your Name. ||1||Pause||
16394


ਬਹੁਤੇ ਅਉਗਣ ਕੂਕੈ ਕੋਈ
Bahuthae Aougan Kookai Koee ||
बहुते अउगण कूकै कोई

ਅਨੇਕਾਂ ਹੀ ਪਾਪ ਕੀਤੇ ਹੋਏ ਹਨ। ਕੋਈ ਮਨੁੱਖ ਪ੍ਰਭੂ ਕੋਲ ਰੋ ਕੇ ਦਸਦਾ ਹੈ



That person who is filled with all sorts of sins may pray at the Lord's Door
16395 ਜਾ ਤਿਸੁ ਭਾਵੈ ਬਖਸੇ ਸੋਈ ੨॥



Jaa This Bhaavai Bakhasae Soee ||2||
जा तिसु भावै बखसे सोई ॥२॥

ਜੇ ਪ੍ਰਭੂ ਤੂੰ ਚਾਹੇ ਤਾਂ ਉਸ ਨੂੰ ਮੁਆਫ਼ ਕਰਦਾਂ ਹੈ ||2||


But he is forgiven only when the Lord so wills. ||2||
16396 ਗੁਰ ਪਰਸਾਦੀ ਦੁਰਮਤਿ ਖੋਈ



Gur Parasaadhee Dhuramath Khoee ||
गुर परसादी दुरमति खोई

ਸਤਿਗੁਰੂ ਦੀ ਕਿਰਪਾ ਨਾਲ ਖੋਟੀ ਮਾੜੀ ਸੋਚਣੀ ਮੁੱਕਦੀ ਹੈ



By Sathigur 's Grace, evil-mindedness is destroyed.
16397 ਜਹ ਦੇਖਾ ਤਹ ਏਕੋ ਸੋਈ ੩॥



Jeh Dhaekhaa Theh Eaeko Soee ||3||
जह देखा तह एको सोई ॥३॥

ਜਿਥੇ ਵੇਖਦਾ ਹਾਂ। ਉਧਰ ਇਕੋਂ ਰੱਬ ਦਿੱਸਦਾ ਹੈ ||3||


Wherever I look, there I find the One Lord. ||3||
16398 ਕਹਤ ਨਾਨਕ ਐਸੀ ਮਤਿ ਆਵੈ



Kehath Naanak Aisee Math Aavai ||
कहत नानक ऐसी मति आवै

ਸਤਿਗੁਰੂ ਨਾਨਕ ਆਖਦੇ ਹਨ, ਪ੍ਰਭੂ ਦੀ ਆਪਣੀ ਹੀ ਮੇਹਰ ਨਾਲ, ਜੀਵ ਨੂੰ ਅਜੇਹੀ ਅਕਲ ਜਾਵੇ ॥



Says Nanak, if one comes to such an understanding,
16399 ਤਾਂ ਕੋ ਸਚੇ ਸਚਿ ਸਮਾਵੈ ੪॥੨੮॥



Thaan Ko Sachae Sach Samaavai ||4||28||
तां को सचे सचि समावै ॥४॥२८॥

ਬੰਦਾ ਪ੍ਰਭੂ ਦੀ ਯਾਦ ਵਿਚ ਲੀਨ ਰਹਿੰਦਾ ਹੈ ||4||28||


Then he is absorbed into the Truest of the True. ||4||28||
16400 ਆਸਾ ਮਹਲਾ ਦੁਪਦੇ



Aasaa Mehalaa 1 Dhupadhae ||
आसा महला दुपदे


ਆਸਾ ਮਹਲਾ ਸਤਿਗੁਰ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਹੈ ਦੋ ਬੰਦਾਂ ਵਾਲੇ ਸ਼ਬਦ ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ 11 Page 11 of 1430 ਉਤੇ ਵੀ ਦਰਜ਼ ਹੈ ॥
Aasaa, First Mehl, Du-Padas

16401 ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ



Thith Saravararrai Bheelae Nivaasaa Paanee Paavak Thinehi Keeaa ||
तितु सरवरड़ै भईले निवासा पाणी पावकु तिनहि कीआ

ਜੀਵ ਗਰਭ ਵਿਚ ਪਾਣੀ ਤੇ ਅੱਗ ਤੋ ਉਤਪਤ ਹੋਇਆ ਹੈ। ਉਸ ਭਿਆਨਕ ਸਰੋਵਰ ਵਿਚ ਵੱਸਦਾ ਹੈ। ਜਿਸ ਵਿਚ ਉਸ ਪ੍ਰਭੂ ਨੇ ਆਪ ਹੀ ਪਾਣੀ ਦੇ ਥਾਂ ਤ੍ਰਿਸ਼ਨਾ ਦੀ ਅੱਗ ਪੈਦਾ ਕੀਤੀ ਹੈ ॥



In that pool of the world, the people have their homes; there, the Lord has created water and fire.
16402 ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ੧॥



Pankaj Moh Pag Nehee Chaalai Ham Dhaekhaa Theh Ddoobeealae ||1||
पंकजु मोह पगु नही चालै हम देखा तह डूबीअले ॥१॥

ਮੋਹ ਕਰਕੇ ਉਹ ਇਸ ਚਿਕੜ ਵਿੱਚ ਫਸ ਗਿਆ। ਰੱਬ ਦੀ ਰਜਾ ਬਿੰਨ ਨਿਕਲ ਨਹੀਂ ਸਕਦਾ ||1||


In the mud of earthly attachment, their feet have become mired, and I have seen them drowning there. ||1||
16403 ਮਨ ਏਕੁ ਚੇਤਸਿ ਮੂੜ ਮਨਾ



Man Eaek N Chaethas Moorr Manaa ||
मन एकु चेतसि मूड़ मना

ਮਨ ਤੂੰ ਰੱਬ ਨੂੰ ਚੇਤੇ ਕਿਉਂ ਨਹੀਂ ਕਰਦਾ ?॥
Foolish people, why don't you remember the One Lord?


16404 ਹਰਿ ਬਿਸਰਤ ਤੇਰੇ ਗੁਣ ਗਲਿਆ ੧॥ ਰਹਾਉ



Har Bisarath Thaerae Gun Galiaa ||1|| Rehaao ||
हरि बिसरत तेरे गुण गलिआ ॥१॥ रहाउ

ਰੱਬ ਨੂੰ ਭੁੱਲਣ ਨਾਲ ਤੇਰੇ ਰਹਿੰਦੇ ਗੁਣ ਮੁੱਕ ਜਾਣਗੇ।। ਰਹਾਉ।।
Forgetting the Lord, your virtues shall wither away. ||1||Pause||


16405 ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ



Naa Ho Jathee Sathee Nehee Parriaa Moorakh Mugadhhaa Janam Bhaeiaa ||
ना हउ जती सती नही पड़िआ मूरख मुगधा जनमु भइआ

ਰੱਬ ਦੇ ਨਾਂਮ ਬਿੰਨ ਨਾ ਹੀ ਉਹ ਕਰਮਾ ਤੋ ਬੱਚਣ ਵਾਲਾ ਜਤੀ ਹੈ। ਨਾ ਹੀ ਸਤੀ ਮਰਨ ਮਿਟਣ ਵਾਲਾ ਹੈ। ਨਾ ਹੀ ਨਾਂਮ ਪੜ੍ਹ ਸਕਦਾ ਹੈ। ਜਨਮ ਨੂੰ ਵਿਕਾਰਾ ਵਿੱਚ ਮੁੱਕਾ ਰਿਹਾ ਹੈ ॥
I am not a celibate, nor am I truthful, nor a scholar; I was born foolish and ignorant.


16406 ਪ੍ਰਣਵਤਿ ਨਾਨਕ ਤਿਨ੍ਹ੍ਹ ਕੀ ਸਰਣਾ ਜਿਨ੍ਹ੍ਹ ਤੂੰ ਨਾਹੀ ਵੀਸਰਿਆ ੨॥੨੯॥



Pranavath Naanak Thinh Kee Saranaa Jinh Thoon Naahee Veesariaa ||2||29||
प्रणवति नानक तिन्ह की सरणा जिन्ह तूं नाही वीसरिआ ॥२॥२९॥

ਸਤਿਗੁਰ ਨਾਨਕ ਉਨ੍ਹਾਂ ਦੇ ਕੋਲੋ ਬੈਠਾ ਜਿਸ ਨੂੰ ਤੂੰ ਨਹੀ ਭੁਲਦਾ ||2||29||


Prays Nanak, I seek the Sanctuary of those who do not forget You, Lord. ||2||29||
16407 ਆਸਾ ਮਹਲਾ



Aasaa Mehalaa 1 ||
आसा महला


ਆਸਾ ਮਹਲਾ ਸਤਿਗੁਰ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਹੈ ਮਹਲਾ 1 || ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ 11 Page 11 of 1430 ਉਤੇ ਵੀ ਦਰਜ਼ ਹੈ ॥
Aasaa, First Mehl:
16408 ਛਿਅ ਘਰ ਛਿਅ ਗੁਰ ਛਿਅ ਉਪਦੇਸ



Shhia Ghar Shhia Gur Shhia Oupadhaes ||
छिअ घर छिअ गुर छिअ उपदेस

ਛੇ ਸਾਸਤਰ ਛੇ ਪੰਡਤ ਛੇ ਮੱਤ ਹਨ ॥
There are six systems of philosophy, six teachers, and six doctrines;


16409 ਗੁਰ ਗੁਰੁ ਏਕੋ ਵੇਸ ਅਨੇਕ ੧॥



Gur Gur Eaeko Vaes Anaek ||1||
गुर गुरु एको वेस अनेक ॥१॥

ਰੱਬ ਗੁਰ ਇਕੋ ਤੇ ਉਸ ਦੇ ਅਨੇਕਾਂ ਰੂਪ ਹਨ ||1||
But the Teacher of teachers is the One Lord, who appears in so many forms. ||1||


16410 ਜੈ ਘਰਿ ਕਰਤੇ ਕੀਰਤਿ ਹੋਇ



Jai Ghar Karathae Keerath Hoe ||
जै घरि करते कीरति होइ

ਰੱਬ ਜੀ ਜਿਸ ਜੀਵ ਵਿੱਚ ਤੇਰੀ ਯਾਦ ਹੈ ॥
That system, where the Praises of the Creator are sung


16411 ਸੋ ਘਰੁ ਰਾਖੁ ਵਡਾਈ ਤੋਹਿ ੧॥ ਰਹਾਉ



So Ghar Raakh Vaddaaee Thohi ||1|| Rehaao ||
सो घरु राखु वडाई तोहि ॥१॥ रहाउ

ਇਸ ਸਰੀਰ ਘਰ ਅੰਦਰ ਪ੍ਰਕਾਸ਼ ਹੋਣ ਦੀ ਤੇਰੀ ਹੀ ਉਪਮਾਂ ਹੈ 1॥ ਰਹਾਉ



Follow that system; in it rests greatness. ||1||Pause||
16412 ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਭਇਆ



Visueae Chasiaa Gharreeaa Peharaa Thhithee Vaaree Maahu Bhaeiaa ||
विसुए चसिआ घड़ीआ पहरा थिती वारी माहु भइआ

ਸਕਿੰਟ ਮਿੰਟ ਘੰਟੇ ਦਿਨ ਮਹੀਨੇ ਹੁੰਦੇ ਹਨ ॥
As the seconds, minutes, hours, days, weekdays months


16413 ਸੂਰਜੁ ਏਕੋ ਰੁਤਿ ਅਨੇਕ



Sooraj Eaeko Ruth Anaek ||
सूरजु एको रुति अनेक

ਇੱਕ ਸੂਰਜ ਹੀ ਤੱਤੇ ਠੰਡੇ ਮੋਸਮ ਬਹੁਤੇ ਬਦਲਦਾ ਹੈ ॥
And seasons all originate from the one sun,


16414 ਨਾਨਕ ਕਰਤੇ ਕੇ ਕੇਤੇ ਵੇਸ ੨॥੩੦॥



Naanak Karathae Kae Kaethae Vaes ||2||30||
नानक करते के केते वेस ॥२॥३०॥

ਸਤਿਗੁਰ ਨਾਨਕ ਰੱਬ ਦਾ ਸਰੂਪ ਸਾਰੀ ਸ੍ਰਿਸਟੀ ਹੈ ||2||30||


Sathigur Nanak, so do all forms originate from the One Creator. ||2||30||
16415 ਸਤਿਗੁਰ ਪ੍ਰਸਾਦਿ



Ik Oankaar Sathigur Prasaadh ||
सतिगुर प्रसादि



ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕੋ ਜੋਤ ਹੈ। ਇਕ ਤਾਕਤ ਹੈ। ਇਕ ਰੂਪ ਹੈ ॥
One Universal Creator God. By The Grace Of The True Guru:

Comments

Popular Posts