ਬੰਦੇ ਜੀਵ ਦੇ ਕੀ ਵੱਸ? ਉਹੀ ਕੁਝ ਕਰਦਾ ਹੈ, ਜੋ ਭਗਵਾਨ ਉਸ ਤੋਂ ਕਰਾਂਦਾ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
14/09/2013. 359

ਮਨ ਵਿਚ ਧੁਰ ਅੰਦਰ ਕਾਂਮ. ਕਰੋਧ, ਲੋਭ. ਹੰਕਾਂਰ, ਮੋਹ ਲੁਕੇ ਪਏ ਹਨ। ਨਾਹ ਉਹ ਆਪ ਟਿਕਦੇ ਹਨ ਉਹ ਠਠੰਬਰੇ ਹੋਇਆਂ ਵਾਂਗ ਭੱਜੇ ਫਿਰਦੇ ਹਨ। ਇਸ ਉਤੇ ਮਾਇਆ ਨੇ ਬਹੁਤ ਜ਼ੋਰ ਪਾਇਆ ਹੋਇਆ ਹੈ ਮੇਰਾ ਮਨ ਦਿਆਲੂ ਰੱਬ ਦੀ ਯਾਦ ਵਿਚ ਜੁੜਦਾ ਨਹੀਂ ਹੈ। ਇਹ ਲੋਭੀ ਕਪਟੀ ਪਾਪੀ ਪਾਖੰਡੀ ਬਣਿਆ ਪਿਆ ਹੈ। ਮੈਂ ਆਪਣੇ ਗਲ ਵਿਚ ਫੁੱਲਾਂ ਦੀ ਮਾਲਾ ਪਾਵਾਂਗੀ, ਫੁੱਲਾਂ ਦਾ ਹਾਰ ਪਾਵਾਂਗੀ। ਮੇਰਾ ਪਿਆਰ ਪ੍ਰਭੂ ਮਿਲੇਗਾ, ਤਾਂ ਮੈਂ ਸਿੰਗਾਰ ਕਰਾਂਗੀ। ਮੇਰੀਆਂ ਪੰਜੇ ਸਹੇਲੀਆਂ ਗਿਆਨ-ਇੰਦਰੀਆਂ ਹਨ। ਜਿੰਨਾਂ ਦਾ ਖਸਮ ਮਨ ਹੈ। ਸਰੀਰ ਦੇ ਭੋਗ ਵਿਚ ਹੀ ਲੱਗੀਆਂ ਹੋਈਆਂ ਹਨ। ਜੀਵਾਤਮਾ ਨੇ ਮਰ ਜਾਂਣਾ ਹੈ। ਪੰਜੇ ਸਹੇਲੀਆਂ ਰਲ ਕੇ ਸਿਰਫ਼ ਰੋਦੀਆਂ ਹਨ। ਸਤਿਗੁਰੂ ਨਾਨਕ ਕਹਿ ਰਹੇ ਹਨ, ਮਨ ਇਕੱਲਾ ਲੇਖਾ ਦੇਣ ਲਈ ਫੜਿਆ ਜਾਂਦਾ ਹੈ।

ਆਪਣੇ ਮਨ ਨੂੰ ਸੁੱਚੇ ਮੋਤੀ ਵਰਗਾ ਗਹਿੱਣਾ ਬਣਾ ਲਈਏ। ਜੇ ਸਾਹਾਂ ਦਾ ਧਾਗਾ ਬਣਾ ਕੇ, ਸਿਮਰਨ ਰੱਬ ਦੀ ਯਾਦ ਇਕੱਠੀ ਕਰ ਲਈਏ। ਜੇ ਦੁਨੀਆ ਦੀ ਵਧੀਕੀ ਨੂੰ ਸਹਾਰ ਕੇ ਮੁਆਫ਼ ਕਰਨ ਦਾ ਸਿੰਗਾਰ ਬਣਾ ਕੇ, ਆਪਣੇ ਸਰੀਰ ਉਤੇ ਹੂਢਾਏ, ਤਾਂ ਪਤੀ ਪ੍ਰਭੂ ਦੀ ਪਿਆਰੀ ਹੋ ਜਾਂਦੀ ਹੈ। ਬਹੁਤ ਗੁਣਾਂ ਵਾਲੇ ਲਾਲ ਪ੍ਰਭੂ, ਜਿਸ ਮਨ ਨੂੰ ਤੂੰ ਪਿਆਰਾ ਲੱਗਦਾਂ ਹੈ। ਤੇਰੇ ਵਾਲੇ ਗੁਣ ਕਿਸੇ ਹੋਰ ਵਿਚ ਨਹੀਂ ਦਿੱਸਦੇ। ਜੇ ਬੰਦਾ ਰੱਬ ਦੀ ਹਰ ਵੇਲੇ ਯਾਦ ਨੂੰ ਹਾਰ ਬਣਾ ਕੇ ਆਪਣੇ ਗਲ ਵਿਚ ਪਾ ਲਵੇ। ਪ੍ਰਭੂ-ਸਿਮਰਨ ਨੂੰ ਦੰਦਾਂ ਵਿੱਚ ਗਾਉਂਦਾ ਰਹੇ। ਕਰਤਾਰ ਦੀ ਭਗਤੀ-ਸੇਵਾ ਨੂੰ ਕੰਗਣ ਬਣਾ ਕੇ ਹੱਥੀਂ ਪਾ ਲਵੇ। ਚਿੱਤ ਪ੍ਰਭੂ ਚਰਨਾਂ ਵਿਚ ਟਿਕਿਆ ਰਹਿੰਦਾ ਹੈ। ਪ੍ਰਭੂ ਦੇ ਨਾਮ ਨੂੰ ਮੁੰਦਰੀ ਬਣਾ ਕੇ ਹੱਥ ਦੀ ਉਂਗਲੀ ਵਿਚ ਪਾ ਲਏ, ਪ੍ਰਭੂ ਨਾਮ ਦੀ ਓਟ ਨੂੰ ਆਪਣੀ ਪਤ ਦਾ ਰਾਖਾ ਰੇਸ਼ਮੀ ਕਪੜਾ ਬਣਾਏ। ਗੰਭੀਰਤਾ ਨੂੰ ਮਾਂਗ ਵਿੱਚ ਸਜਾਵੇ, ਪਤੀ ਪ੍ਰਭੂ ਭਗਤ ਦੀਆਂ ਅੱਖਾਂ ਵਿਚ ਸੁਰਮਾ ਹੋਵੇ। ਆਪਣੇ ਮਨ ਦੇ ਮਹਿਲ ਵਿਚ ਗਿਆਨ ਦਾ ਦੀਵਾ ਜਗਾਈਏ। ਹਿਰਦੇ ਨੂੰ ਪ੍ਰਭੂ-ਮਿਲਾਪ ਵਾਸਤੇ ਸੇਜ ਬਣਾਈਏ। ਜਦੋਂ ਪ੍ਰਭੂ ਦਾ ਗਿਆਨ ਹਿਰਦੇ-ਸੇਜ ਉਤੇ ਪ੍ਰਗਟ ਹੁੰਦਾ ਹੈ, ਤਾਂ ਉਸ ਨੂੰ ਸਤਿਗੁਰੂ ਨਾਨਕ ਜੀ ਆਪਣੇ ਨਾਲ ਮਿਲਾ ਲੈਂਦਾ ਹੈ।

ਭਾਈ, ਬੰਦੇ ਜੀਵ ਦੇ ਕੀ ਵੱਸ? ਉਹੀ ਕੁਝ ਕਰਦਾ ਹੈ। ਜੋ ਭਗਵਾਨ ਉਸ ਤੋਂ ਕਰਾਂਦਾ ਹੈ। ਬੰਦੇ ਜੀਵ ਦੀ ਕੋਈ ਸਿਆਣਪ ਕੰਮ ਨਹੀਂ ਆਉਂਦੀ। ਜੋ ਕੁਝ ਰੱਬ ਕਰਨਾ ਚਾਹੁੰਦਾ ਹੈ। ਉਹੀ ਕਰ ਰਿਹਾ ਹੈ। ਪ੍ਰਭੂ ਜੀ ਤੇਰਾ ਭਾਣਾਂ ਚੰਗਾ ਲਗਦਾ ਹੈ। ਤੇਰੀ ਰਜ਼ਾ ਹੀ ਚੰਗੀ ਹੈ, ਜੋ ਤੈਨੂੰ ਪ੍ਰਭੂ ਚੰਗੀ ਲੱਗਦੀ ਹੈ। ਸਤਿਗੁਰ ਨਾਨਕ ਪ੍ਰਭੂ ਦੇ ਦਰਬਾਰ ਵਿੱਚ, ਮਰਨ ਪਿਛੋਂ, ਉਸ ਬੰਦੇ ਨੂੰ ਉਪਮਾਂ ਮਿਲਦੀ ਹੈ। ਪ੍ਰਭੂ ਵਿਚ ਲੀਨ ਰਹਿੰਦਾ ਹੈ। ਪਿਛਲੇ ਜਨਮ ਦੇ ਕੀਤੇ ਕੰਮਾਂ ਦੇ ਅਨੁਸਾਰ ਜੀਵਨ ਲਿਖਿਆ ਹੁੰਦਾ ਹੈ। , ਉਸ ਦੇ ਉਲਟ ਕੋਈ ਆਪਦੀ ਮਰਜ਼ੀ ਨਹੀਂ ਕਰ ਸਕਦਾ। ਜਿਵੇਂ ਜੀਵਨ ਦਾ ਲੇਖ ਲਿਖਿਆ ਪਿਆ ਹੈ। ਉਵੇਂ ਹੀ ਕਰਮਾਂ ਜੀਵਨ ਨੂੰ ਦੇਖ ਕੇ, ਰੱਬ ਲੇਖ ਉਘਾੜਦਾ ਹੈ। ਲਿਖਤ ਕੋਈ ਮਿਟਾ ਨਹੀਂ ਸਕਦਾ।

ਜੇ ਕੋਈ ਜੀਵ, ਬੰਦਾ ਇਸ ਧੁਰੋਂ ਲਿਖੇ ਹੁਕਮ ਦੇ ਉਲਟ ਇਤਰਾਜ਼ ਕਰੀ ਜਾਏ। ਉਸ ਦਾ ਨਾਮ ਬੜਬੋਲਾ, ਮੂੰਹ ਜ਼ੋਰ ਅਵਾਰਾ ਪੈ ਸਕਦਾ ਹੈ। ਜੀਵਨ ਦੀ ਬਾਜ਼ੀ, ਸ਼ਤਰੰਜ ਚੌਪੜ ਦੀ ਬਾਜ਼ੀ ਵਾਂਗੀ ਹੈ। ਝੋਰਾ ਕਰਨ ਨਾਲ ਬਾਜ਼ੀ ਜਿੱਤੀ ਨਹੀਂ ਜਾ ਸਕੇਗੀ, ਨਰਦਾਂ ਕੱਚੀਆਂ ਹੀ ਰਹਿੰਦੀਆਂ ਹਨ। ਜਿੱਤਦੀਆਂ ਉਹ ਹਨ, ਜੋ ਪੁੱਗਣ ਵਾਲੇ ਘਰ ਵਿਚ ਜਾਂਦੀਆਂ ਹਨ। ਪ੍ਰਭੂ ਦੀ ਨਜ਼ਰ ਵਿੱਚ ਨਾਹ ਕੋਈ ਵਿਦਵਾਨ ਸਿਆਣਾ ਹੈ, ਨਾਹ ਕੋਈ ਬੇਸਮਝ ਹੈ। ਉਹ ਬੰਦਾ ਹੈ, ਜਿਸ ਨੂੰ ਪ੍ਰਭੂ ਆਪਣੀ ਰਜ਼ਾ ਵਿਚ ਰੱਖ ਕੇ ਉਸ ਪਾਸੋਂ ਆਪਣੀ ਸਿਫ਼ਤ ਕਰਾਂਉੇਂਦਾ ਹੈ। ਸਤਿਗੁਰੂ ਦਾ ਗੁਰਬਾਣੀ ਦਾ ਸ਼ਬਦ, ਮੈਂ ਆਪਣੇ ਮਨ ਵਿਚ ਟਿਕਾਇਆ ਹੋਇਆ ਹੈ। ਜੋਗੀ, ਮੁੰਦ੍ਰਾਂ ਜੋ ਮੈਂ ਕੰਨਾਂ ਵਿਚ ਨਹੀਂ, ਮਨ ਵਿਚ ਗੁਰਬਾਣੀ ਦਾ ਸ਼ਬਦ ਹੈ ਮੈਂ ਮੁਆਫ਼ ਕਰਨ ਦਾ ਸੁਭਾਉ ਦੀ ਗੋਦੜੀ ਪਹਿਨਦਾ ਹਾਂ। ਜੋ ਕੁਝ ਰੱਬ ਕਰਦਾ ਹੈ, ਉਸ ਨੂੰ ਭਲਾ ਮੰਨੀਦਾ ਹੈ। ਮਨ ਨੂੰ ਟਿੱਕਾ ਕੇ, ਜੋਗ ਸਾਧਨਾਂ ਨਾਂਮ ਦਾ ਖ਼ਜ਼ਾਨਾ, ਜੋ ਇਕੱਠਾ ਕਰੀਏ।

ਜਿਸ ਮਨੁੱਖ ਦਾ ਰੱਬ ਦੇ ਚਰਨਾਂ ਵਿਚ ਜੋੜ ਹੋ ਗਿਆ ਹੈ। ਉਹੀ ਜੁੜਿਆ ਹੋਇਆ ਹੈ। ਉਹੀ ਅਸਲ ਜੋਗੀ ਹੈ। ਜਿਸ ਦੀ ਸਮਾਧੀ ਸਦਾ ਲਗੀ ਰਹਿੰਦੀ ਹੈ। ਪ੍ਰਭੂ ਦੀ ਰੱਬੀ ਗੁਰਬਾਣੀ ਦੇ ਗੁਣ ਹਾਂਸਲ ਕਰ ਲਏ ਹਨ। ਉਹ ਹਿਰਦੇ ਵਿਚ ਅੰਨਦ ਮਾਣਦਾ ਹੈ। ਮੈਂ ਪ੍ਰਭੂ ਦੇ ਗੁਣ ਬਿਚਾਰਦਾ ਹਾਂ। ਰੱਬ ਨਾਲ ਡੂੰਘੀ ਸਾਂਝ ਮੇਰੇ ਹੱਥ ਵਿਚ ਡੰਡਾ ਹੈ। ਪ੍ਰਭੂ ਨੂੰ ਹਰ ਥਾਂ ਮੌਜੂਦ ਵੇਖਣਾਂ ਹੀ ਮੇਰੇ ਵਾਸਤੇ ਪਿੰਡੇ ਤੇ ਮਲਣ ਵਾਲੀ ਸੁਆਹ ਹੈ। ਰੱਬੀ ਬਾਣੀ ਦੀ ਮਹਿਮਾਂ ਗਾਉਣਾਂ ਮੇਰੀ ਮਰਯਾਦਾ ਹੈ ਗੁਰੂ ਦੀ ਭਗਤੀ ਧਰਮ ਦਾ ਰਸਤਾ ਹੈ। ਸਭ ਜੀਵਾਂ ਵਿਚ ਅਨੇਕਾਂ ਰੰਗਾਂ-ਰੂਪਾਂ ਵਿਚ ਪ੍ਰਭੂ ਦੀ ਜੋਤ ਨੂੰ ਵੇਖਣਾ। ਸਤਿਗੁਰੂ ਨਾਨਕ ਕਹਿ ਰਹੇ ਹਨ, ਭਰਥਰੀ ਜੋਗੀ ਇਹ ਹੈ ਬੈਰਾਗਣ ਜੋ ਸਾਨੂੰ ਪ੍ਰਭੂ ਪ੍ਰੇਮ ਵਿਚ ਜੁੜਨ ਲਈ ਸਹਾਰਾ ਦੇਂਦੀ ਹੈ।

 



Comments

Popular Posts