ਭਾਗ 56 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਕਈਆ ਨੂੰ ਮੁਫ਼ਤ ਦੀ ਚੀਜ਼ ਦਿਸ ਜਾਵੇ, ਉਸ ਨੂੰ ਹੱਥਿਉਣ ਨੂੰ ਫਿਰਦੇ ਰਹਿੰਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਅੰਮ੍ਰਿਤ ਨੂੰ ਸ਼ੋਸ਼ਲ ਵਰਕਰ ਨੇ ਦੱਸ ਦਿੱਤਾ ਸੀ, " ਤੇਰਾ ਪਤੀ ਕਨੂੰਨ ਮੁਤਾਬਿਕ ਘਰ ਵਿੱਚੋਂ ਅੱਧ ਲੈ ਸਕਦਾ ਹੈ। ਜੇ ਇੱਕਠੇ ਹੋਣ ਦਾ ਚਾਨਸ ਹੈ। ਤੇਰੇ ਤੇ ਬੱਚਿਆਂ ਲਈ ਚੰਗਾ ਵੀ ਹੈ। ਮਰਜ਼ੀ ਤੇਰੀ ਹੈ, ਕੀ ਕਰਨਾਂ ਹੈ? "  ਅੰਮ੍ਰਿਤ ਨੇ ਕਿਹਾ, " ਤੁਸੀ ਵਿੱਚ ਨਾਂ ਅਇਉ। ਮੈਂ ਪਤੀ ਨਾਲ ਸਮਝੋਤਾ ਕਰ ਲੈਣਾਂ ਹੈ। ਤੁਸੀਂ ਮੈਨੂੰ ਇਕੱਲੀ ਛੱਡ ਦਿਉ। " ਅੰਮ੍ਰਿਤ ਆਪਦੇ ਪਤੀ ਦੇ ਵਕੀਲ ਕੋਲ ਚਲੀ ਗਈ। ਉਸ ਨੇ ਦੱਸਿਆ, " ਤੇਰਾ ਕਲਾਈਟ ਮੇਰੇ ਘਰ ਹੀ ਰਹਿੰਦਾ ਹੈ। ਮੇਰੇ ਕੰਮਰੇ ਵਿੱਚ ਮੇਰੇ ਨਾਲ ਸੌਦਾ ਹੈ। ਆਖਰ ਅਸੀਂ ਪਤੀ-ਪਤਨੀ ਹਾਂ। ਇਸ ਪੇਪਰ ਉਤੇ ਉਸ ਨੇ ਰਾਤ ਹੀ ਸਾਈਨ ਕੀਤੇ ਹਨ। ਇਹ ਪੇਪਰ ਸਾਡੇ ਇੱਕ ਸਾਥ ਰਹਿੱਣ ਦਾ ਸਬੂਤ ਹੈ। " " ਮਿਸਜ਼ ਅੰਮ੍ਰਿਤ ਤਾਂ ਫਿਰ ਦੱਸੋ, ਆਪਦੇ ਪਤੀ ਨਾਲ ਤੇਰੇ ਕੈਸੇ ਸਬੰਧ ਹਨ? " " ਵਕੀਲ ਜੀ ਵਕਾਲਤ ਤੁਸੀਂ ਕੀਤੀ ਹੈ। ਪਰ ਤੁਸੀਂ ਮੇਰੀ ਗੱਲ ਧਿਆਨ ਨਾਲ ਨਹੀਂ ਸੁਣੀ। ਪਤੀ-ਪਤਨੀ ਦੇ ਕੈਸੇ ਸਬੰਧ ਹੁੰਦੇ ਹਨ? ਕੀ ਤੁਹਾਨੂੰ ਖੋਲ ਕੇ ਦੱਸਣਾਂ ਪਵੇਗਾ? ਜੇ ਮੈਂ ਚਾਹਾਂ, ਸਰਕਾਰ ਦੇ ਅੱਖੀ ਘੱਟਾ ਪਾਉਣ, ਤੇਰੇ ਕਲਾਈਟ ਵੱਲੋਂ ਮੇਰੇ ਨਾਲ ਜ਼ਬਰਦਸਤੀ ਕਰਨ, ਝੂਠਾ ਕੇਸ ਕੋਰਟ ਵਿੱਚ ਚਲਾਉਣ, ਧੋਖੇ ਦੇ ਕੇਸ ਵਿੱਚ ਦੋਂਨਾਂ ਨੂੰ ਜੇਲ ਵਿੱਚ ਬੰਦ ਕਰਾਂ ਸਕਦੀ ਹਾਂ। ਤੇਰਾ ਲਾਈਸੈਂਸ ਕੈਂਸਲ ਕਰਾ ਸਕਦੀ ਹਾਂ। "  " ਵਕੀਲ ਨੇ ਕਿਹਾ, " ਮੈਂ ਹੁਣੇ ਹੀ ਇਹ ਕੇਸ ਛੱਡ ਰਿਹਾਂ ਹਾਂ। ਕਲਾਈਟ ਮੇਰਾ, ਤੇਰੇ ਨਾਲ ਜਾ ਰੱਲਿਆ ਹੈ। ਤੂੰ ਸੈਕਸ ਦੇ ਜ਼ੋਰ ਉਤੇ ਘਰ ਬੈਠੀ ਨੇ ਕੇਸ ਜਿੱਤ ਲਿਆ ਹੈ। ਤਾਂਹੀ ਕਹਿੰਦੇ ਹਨ, " ਤੇਰਾ ਇਸ਼ਕ ਕਰਾਂਉਂਦਾ ਕਾਰੇ। " ਕਮਾਲ ਦੀ ਔਰਤ ਹੈ। "
ਪਤੀ-ਪਤਨੀ ਦੇ ਅੱਲਗ-ਅੱਲਗ ਰਹਿੱਣ ਦਾ ਇੱਕ ਫ਼ੈਇਦਾ ਹੋ ਗਿਆ ਸੀ। ਇਹ ਕਈ ਦਾਅ-ਪੇਚ ਸਿੱਖ ਗਏ ਸਨ। ਕਿਵੇਂ ਗੌਰਮਿੰਟ ਦੀ ਛਿੱਲ ਲਾਹੀ ਜਾ ਸਕਦੀ ਹੈ? ਗੌਰਮਿੰਟ ਨੇ ਤਾਂ ਸਰਕਾਰੀ ਫੰਡ ਵਿੱਚੋਂ ਬੇਸਹਾਰਾ ਉਤੇ ਰਹਿਮ ਕਰਕੇ, ਕੁੱਝ ਰਾਸ਼ੀ ਮਦੱਦ ਦੇਣ ਦਾ ਪ੍ਰੋਗ੍ਰਾਮ ਉਲੀਕਿਆ ਸੀ। ਪਰ ਅੰਮ੍ਰਿਤ ਵਰਗੇ, ਬਹੁਤੇ ਇਮੀਗ੍ਰੇਟ ਬਾਹਰਲੇ ਦੇਸ਼ਾਂ ਵਿੱਚੋਂ ਆ ਕੇ ਵਸੇ ਲੋਕ, ਕਨੇਡਾ ਗੌਰਮਿੰਟ ਨੂੰ ਵੀ ਧੋਖਾ ਦੇ ਕੇ ਬਹੁਤ ਖੁਸ਼ ਹੁੰਦੇ ਹਨ। ਕਈ ਜੋ ਭੁੱਖੇ ਮਰਦੇ ਇਥੇ ਆ ਗਏ ਹਨ। ਭਿਖਾਰੀਆਂ ਵਾਂਗ ਨੀਅਤ ਨਹੀਂ ਭਰਦੀ। ਉਹ ਆਪਦੀਆਂ ਕਰਤੂਤਾਂ ਤੋਂ ਬਾਜ ਨਹੀਂ ਆਉਂਦੇ। ਐਸੇ ਲੋਕ ਪੂਰੀ ਜਾਤ ਬਰਾਦਰੀ ਦਾ ਨਾਂਮ ਕੱਢਦੇ ਹਨ। ਕੰਮ ਨਹੀ ਕਰਦੇ। ਵਿਹਲੇ ਰਹਿੰਦੇ ਹਨ। ਜਿੰਨਾਂ ਕੋਲ ਆਪਦੇ ਨਾਂਮ ਉਤੇ ਘਰ ਨਹੀਂ ਹੈ। ਉਹ ਸ਼ੋਸ਼ਲ ਫੰਡ ਵਿਚੋਂ ਬਿਲ ਫੇਅਰ ਲੈਂਦੇ ਹਨ। ਕਈ ਸਟੀਜ਼ਨ ਬੱਣ ਕੇ ਵੀ, ਬਹੁਤ ਤਰਾ ਦਾ ਧੋਖਾ ਕਰਦੇ ਹਨ। ਹਰ ਠੱਗੀ ਲਾ ਕੇ, ਪੈਸੇ ਬਟੋਰਨ ਦੀ ਕਰਦੇ ਹਨ। ਪੜ੍ਹਨ ਲਈ ਕਲਾਸ ਵਿੱਚ ਦਾਖ਼ਲਾ ਤਾਂ ਲੈ ਲੈਂਦੇ ਹਨ। ਸਰਕਾਰ ਦੀਆਂ ਅੱਖਾ ਚੋਬਲਣ ਲਈ ਲੈਂਦੇ ਹਨ। ਇਹ ਸਿਰਫ਼ ਕਨੇਡਾ ਵਿੱਚ ਹਾਜ਼ਰੀ ਹੀ ਨਹੀਂ ਹੈ। ਸਗੋਂ ਗੌਰਮਿੰਟ ਨਾਗਰਿਕਾਂ ਨੂੰ ਪੜ੍ਹੇ-ਲਿਖੇ ਬੱਣਾਂ ਕੇ ਚੰਗੇ ਸ਼ਹਿਰੀ, ਬੰਦੇ ਬੱਣਾਉਣਾਂ ਚਹੁੰਦੀ ਹੈ। ਸਰਕਾਰ ਲਾਲਚ ਦੇ ਕੇ, ਘਰ ਦਾ ਪੂਰਾ ਲੂਣ, ਤੇਲ ਖ਼ਰਚਾ, ਘਰ ਦੀ ਪੂਰੀ ਕਿਸ਼ਤ, ਬਿੱਲ, ਗੱਡੀ ਦਾ ਤੇਲ-ਪਾਣੀ, ਘਰ, ਬੱਸ ਦਾ ਕਿਰਾਇਆ 600 ਤੋਂ 2000 ਡਾਲਰ ਮਹੀਨੇ ਦਾ ਦਿੰਦੇ ਹਨ। ਕਈ ਪੜ੍ਹਦੇ ਨਹੀਂ ਹੜਦੇ ਹਨ। ਕਲਾਸ ਵਿੱਚ ਕੰਨ ਤੇ ਅੱਖਾ ਬੰਦ ਕਰਕੇ ਬੈਠੇ ਰਹਿੰਦੇ ਹਨ। ਕੋਈ ਅੱਖਰ ਦਿਮਾਗ ਵਿੱਚ ਨਹੀਂ ਪਾਉਂਦੇ। ਇੱਕ ਔਰਤ ਨੇ ਦੱਸਿਆ। ਉਸ ਨੂੰ ਕਿਤੇ ਵੀ ਅੰਗਰੇਜ਼ੀ ਦਾ ਅੱਖਰ ਦਿਸ ਜਾਵੇ। ਉਹ ਉਸ ਦੇ ਸਪੈਲਿੰਗ ਯਾਦ ਕਰਨ ਦੀ ਕੋਸ਼ਸ਼ ਕਰਦੀ ਹੈ। ਇਸੇ ਤਰਾਂ ਉਸ ਨੇ ਅੰਗਰੇਜ਼ੀ ਨੂੰ ਸਿੱਖ ਕੇ, ਅੱਜ ਕੱਲ ਡਾਕਟਰ ਦੇ ਔਫੀਸ ਵਿੱਚ ਕੁਰਸੀ ਤੇ ਬੈਠਣ ਦਾ, ਫੈਇਲਾਂ ਕੱਢਣ ਦਾ ਕੰਮ ਕਰਨ ਲੱਗ ਗਈ ਹੈ। ਹੁਣ ਦੂਗਣੀ ਤੱਨਖ਼ਾਹ ਵੀ ਹੈ। ਪਹਿਲਾਂ ਅੱਧੀ ਤੱਨਖ਼ਾਹ ਤੇ ਲੋਕਾਂ ਦੇ ਬਾਥਰੂਮ ਸਾਫ਼ ਕਰਦੀ ਸੀ। ਛੋਟੇ ਸਕੂਲ ਦੇ ਬੱਚਿਆਂ ਨੂੰ। ਹਰ ਰੋਜ਼ ਅੰਗਰੇਜ਼ੀ ਦੇ 10 ਅੱਖਰ ਯਾਦ ਕਰਨ ਨੂੰ ਦਿੱਤੇ ਜਾਂਦੇ ਹਨ। 10 ਵਿਚੋਂ 7 ਤਾਂ ਜਰੂਰ ਯਾਦ ਹੋ ਜਾਂਦੇ ਹਨ। ਪੱਕੇ ਕਰਨ ਲਈ, ਹਫ਼ਤੇ ਦੇ ਅਖੀਰਲੇ ਦਿਨ ਸਾਰੇ 50 ਅੱਖਰਾਂ ਦਾ ਦੂਜੀ ਬਾਰ ਟੈਸਟ ਲਿਆ ਜਾਂਦਾ ਹੈ।
ਅੰਮ੍ਰਿਤ ਤੇ ਉਸ ਦੇ ਪਤੀ ਨੇ ਗੌਰਮਿੰਟ ਕੋਲ ਅੱਲਗ-ਅੱਲਗ ਰਹਿੱਣ ਦੀ ਰਿਪੋਰਟ ਕੀਤੀ ਸੀ। ਇਸ ਤਰਾਂ ਗੌਰਮਿੰਟ ਨੂੰ ਚੰਗਾ ਝੰਬ ਰਹੇ ਸਨ। ਇਹ ਗੌਰਮਿੰਟ ਨੂੰ ਕਨੇਡਾ ਵਿੱਚ ਪਨਾਹ ਦੇਣ ਦੀ ਤੇ ਔਖੇ ਸਮੇਂ ਮਦੱਦ ਦੇਣ ਦੀ, ਸ਼ਬਾਸ਼ੇ ਦੇ ਰਹੇ ਸਨ। ਗੌਰਮਿੰਟ ਨੂੰ ਸਬ ਪਤਾ ਲੱਗਦਾ ਜਾਂਦਾ ਹੈ। ਕਈ ਬਾਰ ਸੱਚੇ ਬੰਦੇ ਵੀ ਰਗੜੇ ਜਾਂਦੇ ਹਨ। ਉਨਾਂ ਨੂੰ ਗੌਰਮਿੰਟ ਦੀਆਂ ਸਹੂਲਤਾਂ ਤੋਂ ਵਾਝੇ ਰਹਿੱਣਾਂ ਪੈਂਦਾ ਹੈ। ਚੈਨ ਗਰੀਬ ਪਰਿਵਾਰ ਵਿਚੋਂ ਹੈ। ਇਸ ਦਾ ਪਿਤਾ ਅਜੇ ਵੀ ਜ਼ਿਮੀਦਾਰਾਂ ਦੇ ਮਜ਼ਦੂਰੀ ਕਰਦਾ ਹੈ। ਅੰਮ੍ਰਿਤ ਦੇ ਘਰ ਹੀ ਸੀਰੀ ਰਲਿਆ ਹੋਇਆ ਸੀ। ਘਰ ਦੀਆਂ ਔਰਤਾਂ ਨੂੰ ਭਾਈ, ਬੀਬੀ, ਬੇਟੀ ਤੋਂ ਬਗੈਰ ਨਹੀਂ ਬੋਲਦਾ ਸੀ। ਚੈਨ ਨੇ ਕਨੇਡਾ ਆ ਕੇ ਪੈਰ ਛੱਡ ਦਿੱਤੇ। ਮਾਪਿਆਂ ਨੂੰ ਚੈਨ ਨੇ ਕਦੇ ਚਿੱਠੀ ਵੀ ਨਹੀਂ ਪਾਈ। ਮਾਪਿਆਂ ਨੂੰ ਇੱਕ ਦੁਆਨੀ ਨਹੀਂ ਭੇਜੀ। ਹੁਣ ਦਾ ਸਰੀਰ ਵਿੱਚ ਕੁਬ ਵੀ ਪੈ ਗਿਆ ਸੀ। ਚੈਨ ਦੀ ਮਾਂ ਗੋਹਾ ਕੂੜਾ ਕਰਦੀ ਸੀ। ਘਰ ਵਿੱਚ ਗਰੀਬੀ ਉਵੇਂ ਹੀ ਸੀ। ਜਿਵੇ ਚੈਨ ਦੇ ਜੰਮਣ ਤੋਂ ਪਹਿਲਾਂ ਸੀ। ਘਰ ਦੀ ਛੱਤ ਚੋਦੀ ਰਹਿੰਦੀ ਸੀ। ਉਸ ਦੀ ਮਾਂ ਕੱਚੀਆਂ ਕੰਧਾਂ ਆਪ ਲਿਪ ਲੈਂਦੀ ਸੀ। ਛੱਤ ਦੇ ਬਾਲੇ ਤੇ ਸਤੀਰ ਲਿਪ-ਝੁਕ ਗਏ ਸਨ। ਛੱਤ ਡਿੱਗ ਨਾਂ ਜਾਵੇ, ਇਸ ਲਈ ਪਤੀ-ਪਤਨੀ ਅੰਮ੍ਰਿਤ ਕੇ ਬਾਹਰਲੇ ਘਰ ਹੀ ਸੌਂਦੇ ਸਨ। ਡੰਗਰਾਂ ਦੀ ਰਾਖੀ ਕਰਨ ਦਾ ਅੱਗਲਿਆਂ ਨੂੰ ਲਾਲਚ ਸੀ। ਰੋਟੀ-ਟੁੱਕ ਉਤੇ ਹੀ ਟਿਕੇ ਹੋਏ ਸਨ। ਉਨਾਂ ਤੋਂ ਇੰਨਾਂ ਕੰਮ ਵੀ ਨਹੀਂ ਹੁੰਦਾ ਸੀ। ਬੰਦੇ ਸਾਊ ਸਨ। ਇਸੇ ਲਈ ਅੱਗਲੇ ਵੀ ਜ਼ਕੀਨ ਕਰਦੇ ਸਨ।

Comments

Popular Posts