ਭਾਗ 63 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨਣ
ਪਤੀ-ਪਤਨੀ ਇੱਕ ਦੂਜੇ ਲਈ ਵਫ਼ਾਦਾਰ ਘੱਟ ਹੀ ਹੁੰਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਕਈਆ ਨੁੰ ਲੱਗਦਾ ਹੈ। ਰਾਈਟਰ ਗੱਪਾਂ ਲਿਖਦੇ ਹਨ। ਉਨਾਂ ਨੂੰ ਗੱਲਾਂ ਅਕਾਸ਼ ਵਿਚੋਂ ਲੱਭਦੀਆਂ ਹਨ। ਪਰੀਆਂ ਦੇਵਤਿਆਂ ਦੇ ਫੁਰਨੇ ਫੁਰਦੇ ਹਨ। ਜਿੰਨਾਂ ਚਿਰ ਅੱਖਾਂ ਨਾਲ ਦੇਖ ਕੇ, ਕੰਨਾਂ ਵਿੱਚੋਂ ਦੀ ਸੁਣ ਕੇ, ਕੋਈ ਸੀਨ ਲੰਘਦਾ ਨਹੀਂ ਹੈ। ਉਨਾਂ ਚਿਰ ਦੇਖੇ ਸੁਣੇ ਤੋਂ ਬਗੈਰ, ਕੁੱਝ ਲਿਖ ਨਹੀਂ ਸਕਦੇ। ਸਾਰਾ ਕੁੱਝ ਸਮਾਜ ਵਿੱਚ ਹੀ ਘੱਟਦਾ ਹੈ। ਬੀਤੀ, ਸੁਣੀ, ਦੇਖੀ ਹਰ ਘੱਟਨਾਂ ਮਨ ਨੂੰ ਲੱਗ ਜਾਂਦੀ ਹੈ। ਅਨੇਕਾਂ ਪਤੀ-ਪਤਨੀ ਨਰਕ ਦੀ ਜਿੰਦਗੀ ਢੋਹ ਰਹੇ ਹਨ। ਕਈ ਮਾਪਿਆ, ਲੋਕਾਂ ਦੇ ਮੂੰਹ ਨੂੰ, ਕਈ ਜੁਆਕ ਪਾਲਣ ਲਈ, ਇੱਕ ਦੂਜੇ ਨੂੰ ਸਹਿ ਰਹੇ ਹਨ। ਪਤੀ-ਪਤਨੀ ਇੱਕ ਦੂਜੇ ਲਈ ਵਫ਼ਾਦਾਰ ਘੱਟ ਹੀ ਹੁੰਦੇ ਹਨ। ਪਤੀ-ਪਤਨੀ ਆਪਦੀ ਖੁਸ਼ੀ ਲਈ ਜ਼ਤਨ ਬਹੁਤ ਘੱਟ ਕਰਦੇ ਹਨ। ਹਰ ਕੋਈ ਸੱਤਰੰਜ ਦੀ ਖੇਡ ਖੇਡਦਾ ਹੈ। ਚੈਨ ਦੇ ਦੁਆਲੇ ਖੂਨ ਦੇਖ ਕੇ, ਪ੍ਰੀਤ ਬੇਹੋਸ਼ ਹੋ ਕੇ ਡਿੱਗ ਪਈ ਸੀ। ਪ੍ਰੀਤ ਚੈਨ ਦੇ ਬੱਚੇ ਦੀ ਮਾਂ ਬੱਣਨ ਵਾਲੀ ਸੀ। ਇੱਕ ਐਬੂਲੈਂਸ ਵਿੱਚ ਚੈਨ ਨੂੰ ਪਾ ਲਿਆ ਸੀ। ਦੂਜੀ ਵਿੱਚ ਪ੍ਰੀਤ ਨੂੰ ਪਾ ਲਿਆ ਸੀ। ਚੈਨ ਐਬੂਲੈਂਸ ਵਿੱਚ ਪ੍ਰੀਤ ਨੂੰ ਲੈ ਗਏ ਸਨ। ਪ੍ਰੀਤ ਵਾਲੀ ਐਬੂਲੈਂਸ ਦੇ ਕਰਮਚਾਰੀਆਂ ਨੇ ਚੈਨ ਦੀ ਗੋਲੀæਂਆਂ ਲੱਗੀ ਵਾਲੀ ਹਾਲਤ ਦੇਖੀ ਸੀ। ਉਨਾਂ ਨੂੰ ਪਤਾ ਸੀ। ਬੰਦਾ ਕਿਸੇ ਵੀ ਹਾਲਤ ਵਿੱਚ ਨਹੀਂ ਬਚ ਸਕਦਾ। ਉਨਾਂ ਨੇ, ਉਵੇਂ ਪ੍ਰੀਤ ਦੇ ਡਾਕਟਰ ਨੂੰ ਦੱਸ ਦਿੱਤਾ ਸੀ।
ਪ੍ਰੀਤ ਨੂੰ ਹੋਸ਼ ਨਹੀਂ ਆਇਆ ਸੀ। ਉਸੇ ਸਮੇਂ ਚੈਨ ਨੂੰ ਵੀ ਉਥੇ ਹੀ ਹਸਪਤਾਲ ਵਿੱਚ ਚੈਕ ਕਰਨ ਲਈ ਲੈ ਆਏ ਸੀ। ਚੈਨ ਦੀ ਹਾਲਤ ਐਸੀ ਸੀ। ਸਿਰ ਦੇ ਚਿੱਥੜੇ ਉਡ ਗਏ ਸਨæ ਸਾਰੇ ਸਰੀਰ ਉਤੇ ਆਲੇ-ਦੁਆਲੇ ਲਾਲ ਲਹੂ ਦਾ ਛੱਪੜ ਲੱਗਾ ਸੀ। ਡਾਕਟਰਾਂ, ਨਰਸਾਂ ਵਿੱਚ ਭੱਜ-ਦੌੜ ਮੱਚ ਗਈ ਸੀ। ਲੋਕ ਹੈਰਾਨ ਸਨ, ਪਤੀ-ਪਤਨੀ  ਦੀ ਇਕੋ ਸਮੇਂ ਐਸੀ ਹਾਲਤ ਹੈ। ਪ੍ਰੀਤ ਕੁੱਝ ਬੋਲ ਨਹੀਂ ਰਹੀ ਸੀ। ਕੌਮੇ ਵਿੱਚ ਚਲੀ ਗਈ ਸੀ। ਇਸ ਨਾਲ ਬੱਚੇ ਨੂੰ ਖ਼æਤਰਾ ਸੀ। ਡਾਕਟਰ ਨੇ ਬੱਚੇ ਨੂੰ ਬਚਾਉਣ ਲਈæ ਉਸੇ ਸਮੇਂ ਪ੍ਰੀਤ ਦਾ ਸੀ-ਸੈਕਸ਼ਨ ਕਰਕੇ ਬੇਟੇ ਦਾ ਜਨਮ ਕਰ ਦਿੱਤਾ ਸੀ। ਜਿਉਂ ਹੀ ਪ੍ਰੀਤ ਦੇ ਐਕਸਰੇ ਦੀ ਰਿਪੋਰਟ ਆਈ, ਡਾਕਟਰ ਨੂੰ ਹੱਥਾਂ-ਪੈਰਾ ਦੀ ਪੇ ਗਈ। ਡਾਕਟਰ ਤੋਂ ਗੱਲਤੀ ਨਾਲ ਨਾੜੀ ਨੂੰ ਕੈਂਚੀ ਦਾ ਟੱਕ ਲੱਗ ਗਿਆ ਸੀ। ਕਦੇ ਵੀ ਨਾੜੀ ਨੂੰ ਟੱਕ ਲੱਗ ਜਾਵੇ, ਆਪੇ ਹੀ ਜੁੜਦੀ ਹੈ।  ਸਮਾਂ ਪਾ ਕੇ ਠੀਕ ਹੋ ਸਕਦਾ ਹੈ। ਟੱਕ ਲੱਗਿਆ ਕਰਕੇ, ਉਸ ਦੇ ਟੰਕੇ ਖੋਲਣੇ ਪੈ ਗਏ। ਦੁਵਾਈਆਂ ਲਾਉਣੀਆਂ ਪੈਣੀਆਂ ਸਨ। ਇੱਕ ਹੱਡੀ ਦੇ ਕੱਟੇ ਜਾਂਣ ਨਾਲ ਢਿੱਡ ਨੂੰ ਦੁਵਾਰਾ ਖੋਲਣਾਂ ਪਿਆ। ਉਸ ਨੂੰ ਖੁੱਲਾ ਹੀ ਰੱਖਿਆ ਗਿਆ। ਪ੍ਰੀਤ ਨੂੰ ਆਪਦੀ ਆਂਦਰਾਂ ਆਪ ਦਿਸਦੀ ਸਨ। ਨਰਸਾਂ ਨੇ ਕਿਹਾ, " ਇਸੇ ਤਰਾਂ ਤੈਨੂੰ ਤੁਰਨਾਂ ਪਵੇਗਾ। ਮੁੰਡਾ ਵੀ ਸੰਭਾਲਣਾਂ ਪੈਂਣਾਂ ਹੈ।

ਚੈਨ ਦੇ ਲੱਛਣ ਉਸ ਨੂੰ ਜਾਨਣ ਵਾਲੇ ਜਾਂਣਦੇ ਸਨ। ਉਹੀ ਦੇਵ ਦੇ ਦੋਸਤ ਵੀ ਸਨ। ਹਰ ਸਮੇਂ ਦੇਵ ਨੂੰ ਚੱਕ ਥੱਲ ਕਰਦੇ ਸਨ। ਦੇਵ ਕਈ ਗੱਲਾਂ ਆਪ ਵੀ ਦੇਖ ਲੈਂਦਾਂ ਸੀ। ਦੇਵ ਨੂੰ ਲੱਗਦਾ ਸੀ। ਦੋਸਤ ਸਹੀਂ ਰਸਤੇ ਪਾ ਰਹੇ ਹਨ। ਬੰਦਾ ਮਾਰ ਕੇ, ਸਾਰੇ ਝਮੇਲੇ ਮੁੱਕ ਜਾਂਣੇ ਹਨ। ਮਸਬੀਤਾਂ ਤਾਂ ਹੁਣ ਸ਼ੁਰੂ ਹੋਈਆਂ ਸਨ। ਸਾਰੇ ਕੈਲਗਰੀ ਸ਼ਹਿਰ ਵਿੱਚ ਤਮਾਸ਼ਾ ਬੱਣ ਗਿਆ ਸੀ। ਪਹਿਲੀ ਤਰੀਕ ਉਤੇ ਹੀ ਕੋਰਟ ਹਊਸ ਭਰ ਗਿਆ ਸੀ। ਤਮਾਸ਼ਾ ਦੇਖਣ ਵਾਲੇ ਲੋਕ ਪਹੁੰਚ ਗਏ ਸਨ। ਬਈ ਹੁਣ ਕੀ ਹੋਵਗਾ? ਲੋਕ ਬਾਹਰ ਤੱਕ ਖੜ੍ਹੇ ਸਨ। ਕੋਈ ਕਹਿੰਦਾ ਸੀ, " ਦੇਵ ਗੈਂਗਸਟਰ ਨਾਲ ਮਿਲਿਆ ਹੈ। ਤਾਂਹੀਂ ਅਸਲਾ ਕੋਲੇ ਸੀ। ਮੌਕੇ ਉਤੇ ਵਰਤ ਲਿਆ। " ਦੂਜਾ ਕੋਈ ਹਾਮੀ ਭਰਦਾ ਸੀ, " ਤਾਂਹੀਂ ਤਾਂ ਤਾੜ-ਤਾੜ ਕਰਕੇ ਚਲਾ ਦਿੱਤੀਆਂ। ਆਪਦੀ ਗੰਨ ਨਾਲ ਤਾਂ ਸਿੱਧਾ ਸ਼ਿਕਾਰ ਨਹੀਂ ਮਰਦਾ। " ਪ੍ਰੀਤ ਦਾ ਗੁਆਂਢੀ ਵੀ ਉਥੇ ਹੀ ਅਦਾਲਤ ਵਿੱਚ ਸੀ। ਉਸ ਨੇ ਕਿਹਾ, " ਰੀਵਾਲਵਰ ਤਾਂ ਦੇਖ਼ਣ ਵਾਲੀ ਚੀਜ਼ ਸੀ। ਇੱਕ ਗਿੱਠ ਦਾ ਸੀ। ਫੁੱਲ ਵਰਗਾ ਹੌਲਾ ਸੀ। ਮੈਂ ਮੌਕੇ ਉਤੇ ਹਾਜ਼ਰ ਸੀ। ਜਦੋਂ ਪੁਲੀਸ ਔਫ਼ੀਸਰ ਨੇ ਦੇਵ ਦੇ ਹੱਥੋਂ ਫੜਿਆ ਸੀ। ਚੈਨ ਤਾਂ ਬੱਕਰੇ ਵਾਂਗ ਤੜਫ਼ ਰਿਹਾ ਸੀ। "

ਬੰਦੇ ਦੇ ਲੱਛਣ ਹਰ ਜਾਨਵਰ ਨਾਲ ਮਿਲਦੇ ਹਨ। ਸੱਪ ਜਦੋਂ ਗੁੰਝਲ ਮਾਰ ਕੇ ਫੱਨ ਚੱਕ ਕੇ ਬੈਠਦਾ ਹੈ। ਬਿਲਕੁਲ ਸਮਾਧੀ ਲਾਈ ਬੰਦੇ ਬੈਠੇ ਦਾ ਭੁੱਲੇਖਾ ਪੈਂਦਾ ਹੈ। ਐਸੀ ਹਾਲਤ ਵਿੱਚ ਜੇ ਕੋਈ ਇਸ ਨੂੰ ਛੇੜ ਲਵੇ। ਬੰਦੇ ਤੇ ਜਾਨਵਰਾਂ ਦੇ ਐਸਾ ਜ਼ਹਿਰੀਲਾ ਡੰਗ ਮਾਰਦਾ ਹੈ। ਕੋਈ ਪਾਣੀ ਨਹੀਂ ਮੰਗਦਾ। ਦਮ ਤੋੜ ਜਾਂਦਾ ਹੈ। ਉਵੇਂ ਹੀ ਜੋ ਬੰਦੇ ਸਮਾਧੀਆਂ ਲਾ ਕੇ ਬੈਠਦੇ ਹਨ। ਕਈ ਐਸੇ ਮੂੰਹ ਵਿਚੋਂ ਬੋਲ ਬੋਲਦੇ ਹਨ। ਜ਼ਹਿਰ ਉਗਾਲਦੇ ਹਨ। ਉਹੀ ਹਾਲ ਦਾ ਹੈ। ਬਹੁਤੇ ਲੋਕ ਦੋ-ਮੂੰਹੇ ਸੱਪ ਹੁੰਦੇ ਹਨ। ਦੋਂਨੇ ਪਾਸੀ ਮੂੰਹ ਹੁੰਦੇ ਹਨ। ਇੱਕ ਮੂੰਹ ਨਾਲ ਪ੍ਰਸੰਸਾ ਕਰਦੇ ਹਨ। ਦੂਜੇ ਨਾਲ ਡੰਗ ਮਾਰਦੇ ਹਨ। ਇਹੀ ਲੱਗਦਾ ਹੁੰਦਾ ਹੈ, ਉਸ ਦਾ ਮੂੰਹ ਮੇਰੇ ਵੱਲ ਹੈ। ਮੂੰਹ ਵਿੱਚੋਂ ਪ੍ਰਸੰਸਾ ਕਰਕੇ ਮਿੱਠੀਆਂ ਮਾਰ ਰਹੇ ਹਨ। ਅਸੀਂ ਲੱਭ ਨਹੀਂ ਸਕਦੇ। ਕੌਣ ਦੋਸਤ ਹੈ? ਕੌਣ ਸਿਰਫ਼ ਸੂਹਾਂ, ਭੇਤ ਹੀ ਲੈਂਦਾ ਫਿਰਦਾ ਹੈ? ਕੌਣ ਦੁਸ਼ਮੱਣ ਨਾਲ ਮਿਲਿਆ ਹੋਇਆ ਹੈ? ਦਲਾਲ ਦੇ ਕਾਰਨਾਮੇਂ ਵੀ ਸਬ ਜਾਂਣਦੇ ਹਨ। ਇੱਕ ਦਲਾਲੀ ਖੱਟਣ ਦੇ ਲਈ ਸੌਦਾ ਕਰਾ ਰਿਹਾ ਸੀ। ਮੁੱਲ ਉਤਾਰਨ ਵੇਲੇ ਪਤਾ ਲੱਗਾ। ਇਹ ਐਸੇ ਸੌਦੇ ਥਾਂ-ਥਾਂ ਕਰੀ ਜਾਂਦਾ ਹੈ। ਐਸਾ ਨਾਂ ਹੋਵੇ। ਐਸਾ ਦਲਾਲ ਭੇੜ ਪਾ ਕੇ, ਆਪ ਪੈਸੇ ਦੀ ਦਲਾਲੀ ਲੈ ਕੇ, ਖਿਸਕ ਜਾਵੇ। ਮਗਰੋਂ ਸਾਨਾਂ ਦੇ ਭੇੜ, ਅੰਨੇ ਵਾਲੇ ਜੱਫ਼ੇ ਪੈਂਦੇ ਰਹਿੱਣ। ਕਈ ਆਪ ਨੂੰ ਦਲਾਲ ਹੀ ਸਮਝਦੇ ਹਨ। ਬਹੁਤੇ ਹੁਸ਼ਿਆਰ ਸਮਝਦੇ ਹਨ। ਪਰ ਕੌਡੀ ਦੇ ਬੰਦੇ ਨਹੀਂ ਹੁੰਦੇ। ਹਰ ਪਾਸੇ ਤੋਂ ਫਿਕੇ ਪੈ ਜਾਂਦੇ ਹਨ।

Comments

Popular Posts