ਭਾਗ 52 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਇਸੇ ਸਮਾਜ ਵਿੱਚ ਰਹਿੰਦੇ ਹੋਏ, ਕੋਈ ਕਿਵੇ ਕਾਂਮ ਤੋਂ ਬਚ ਸਕਦਾ ਹੈ?
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਲੋਕ  ਐਸੀਆਂ ਗੱਲਾਂ ਨੂੰ ਹਊਆ ਬੱਣਾਂ ਦਿੰਦੇ ਹਨ। ਜੇ ਕੋਈ ਉਸ ਉਤੇ ਗੱਲ ਕਰਨੀ ਚਾਹੇ, ਲਿਖੇ, ਗਾਵੇ। ਹੇਠਲੀ ਉਤਲੀ ਲਿਆ ਦਿੰਦੇ ਹਨ। ਨਾਹਰੇ ਲਗਉਂਦੇ ਹਨ। " ਸਾਡੇ ਅੰਦਰ ਦੇ ਪਰਦੇ ਫ਼ਾਸ਼ ਕਰਨ ਵਾਲਿਆਂ ਦਾ ਨਾਸ਼ ਕਰ ਦਿਆਗੇ। ਘਰੋਂ ਬਾਹਰ ਨਹੀਂਂ ਨਿੱਕਲਣ ਦਿਆਂਗੇ। " ਆਪ ਚਾਹੇ ਕਿਸੇ ਦੀ ਵੀ ਧੀ ਭੈਣ ਨੂੰ ਜਾਇਆ ਨਾਂ ਜਾਂਣ ਦੇਣ। ਅੱਗਲੀਆਂ ਦਾ ਘਰੋਂ ਨਿੱਕਲਣਾਂ ਬੰਦ ਕਰ ਦਿੰਦੇ ਹਨ। ਆਂਢੀਂ-ਗੁਆਂਢੀ, ਪਿੰਡ ਦੇ ਕਿਸੇ ਬੰਦੇ ਵੱਲੋਂ, ਭਾਵੇਂ ਆਪਦੇ ਨਾਲ ਵੀ ਬੀਤਿਆ ਹੋਵੇ। ਇਸੇ ਸਮਾਜ ਵਿੱਚ ਰਹਿੰਦੇ ਹੋਏ, ਕੋਈ ਕਿਵੇ ਕਾਂਮ ਤੋਂ ਬਚ ਸਕਦਾ ਹੈ? ਜਦੋਂ ਘਰ ਵਿੱਚ ਹੀ ਬਚਪੱਨ ਤੋਂ ਆਪਣੇ ਵੱਡੇਰੇ ਮਾਂ-ਬਾਪ, ਭਰਾ ਭਰਜਾਈ, ਚਾਚਾ-ਚਾਚੀ, ਮਾਮਾ-ਮਾਮੀ ਦੇ ਜੋੜਿਆਂ ਨੂੰ ਅੱਖੀ ਦੇਖਦਾ ਹੈ। ਕੋਈ ਦੱਸੇ ਨਾਂ ਦੱਸੇ, ਜਦੋਂ ਬੱਚਾ ਬੋਲਣ ਲੱਗਦਾ ਹੈ। ਉਸ ਨੂੰ ਸਬ ਖ਼ਬਰ ਹੁੰਦੀ ਹੈ। ਬੰਦ ਦਰਵਾਜਿਆਂ ਦੇ ਅੰਦਰ ਕੀ ਰਾਮ ਲੀਲਾ ਹੁੰਦੀ ਹੈ? ਇੱਕ ਪਾਰਟੀ ਦੀ ਗੱਲ ਹੈ। 5 ਕੁ ਸਾਲਾਂ ਦੇ ਹਨੀ ਦਾ ਜਨਮ ਦਿਨ ਸੀ। ਉਸ ਨੇ ਕੇਕ ਕੱਟਣ ਪਿੱਛੋ, ਆਪਦੇ ਹਾਂਣ ਦੀ ਇੱਕ ਕੁੜੀ ਢਾਹ ਲਈ। ਉਸ ਦੀਆਂ ਹਰਕੱਤਾਂ ਤੋਂ ਸਾਰੇ ਆਏ ਮਹਿਮਾਨ, ਸ਼ਰਮੀਦਾ ਹੋ ਗਏ। ਕੁੜੀ ਦੀ ਮਾਂ ਨੇ, ਭੱਜ ਕੇ ਆਕੇ, ਆਪਦੀ ਕੁੜੀ ਉਸ ਦੇ ਹੇਠੋ ਕੱਢੀ। ਹਨੀ ਦੇ ਕਿਸੇ ਨੇ ਦੋ ਚਪੇੜਾ ਵੀ ਜੜ ਦਿੱਤੀਆਂ। ਉਸ ਨੇ ਸਾਰਿਆਂ ਦੇ ਵਿੱਚ ਕਿਹਾ, " ਮੇਰੇ ਮੰਮੀ ਡੈਡੀ ਵੀ ਇੱਕ ਦੂਜੇ ਉਤੇ ਜੰਪ ਕਰਦੇ ਹਨ। ਵੱਟ ਆਈ ਡੂ ਰੌਗ? "
ਪੂਰੀ ਜਿੰਦਗੀ ਵਿੱਚ ਹਰ ਕੋਈ, ਕਿਸੇ ਨਾਂ ਕਿਸੇ ਹੱਥੋਂ ਸੈਕਸ ਦਾ ਸ਼ਿਕਾਰ ਹੁੰਦਾ ਹੈ। ਕਈ ਚਿੱਕੜ ਨਾਲ ਖੂਬ ਲਿਬੜਦੇ ਹਨ। ਕਈਆਂ ਉਤੇ ਚਿੱਕੜ ਦੇ ਛਿਟੇ ਪੈਂਦੇ ਹਨ। ਸਰੀਰਕ ਧੱਕਾ ਬਹੁਤਿਆਂ ਨਾਲ ਹੁੰਦਾ ਹੈ। ਬ੍ਰਹਿਮਚਾਰੀ, ਸੁਨਿਆਸੀ, ਸਬ ਸੈਕਸ ਤੋਂ ਡਰਦੇ ਲੁੱਕਦੇ ਤਾਂ ਫਿਰਦੇ ਹਨ। ਪੂਜਾ ਇਸੇ ਦੀ ਕਰਦੇ ਹਨ। ਬ੍ਰਹਿਮਚਾਰੀ, ਸਨਿਆਸੀ ਦੀ ਤੱਪਸਿਆ ਨੂੰ ਭੰਗ ਕਰਨ ਲਈ, ਦੇਵੀਆਂ, ਅੱਪਸਰਾਂ ਆਪ ਇੰਨਾਂ ਕੋਲ ਤੱਕੜੇ ਹੱਟ-ਕੱਟੇ ਸਾਨ੍ਹ, ਬੱਿਘਆੜ ਸਮਝ ਕੇ, ਆਪਦਾ ਮਾਸ ਨੱਚਵਾਉਣ ਜਾਂਦੀਆਂ ਹਨ। ਕਈ ਲੁੱਟਉਣ ਜਾਂਦੀਆਂ ਹਨ। ਕਈ ਲੁੱਟੀਆਂ ਜਾਂਦੀਆਂ ਹਨ। ਫਿਰ ਵੀ ਲੋਕ ਜ਼ਬæਾਨ ਨਹੀਂ ਖੋਲਣ ਦਿੰਦੇ। " ਤੂੰ ਮੂੰਹੋਂ ਕੱਢ, ਮੈਂ ਪਿੰਡੋਂ ਕੱਢੂ " ਜੇ ਕੋਈ ਕਾਹਲੀ ਨਾਲ ਲੋਕਾਂ ਨੂੰ ਐਸੀ-ਬੈਸੀ ਬਾਤ ਦੱਸ ਵੀ ਦੇਵੇ। ਉਸ ਦਾ ਜਿਉਣਾਂ, ਲੋਕ ਮੁਸ਼ਕਲ ਕਰ ਦਿੰਦੇ ਹਨ। ਮਹੱਲੇ, ਪਿੰਡ, ਦੇਸ਼ ਵਿੱਚੋਂ ਨਿੱਕਾਲਾ ਦੇ ਦਿੰਦੇ ਹਨ। ਅਜੇ ਤਾ ਸੰਦ ਆਪਦੇ ਵੀ ਸਬ ਦੇ ਲੱਗਾ ਹੈ। ਹਰ ਰੋਜ਼ ਨਵੇਂ ਸ਼ਿਕਾਰ ਦੀ ਭਾਲ ਵਿੱਚ ਰਹਿੰਦੇ ਹਨ। ਲੁਕ-ਲੁਕ ਕੇ ਸੁਆਦ ਵੀ ਲੈਂਦੇ ਹਨ। ਬਰਦਾਸਤ ਤਾਂ ਦੂਜਾ ਨਹੀਂ ਹੁੰਦਾ। ਆਪ ਭਾਂਵੇਂ ਜਿਸ ਨਾਲ ਜੀਅ ਚਾਹੇ ਮੂੰਹ ਕਾਲਾ ਕਰਦੇ ਰਹਿੱਣ। ਗੱਲ ਹਰ ਕੋਈ ਉਹੀ ਬੋਲਦਾ, ਲਿਖਦਾ, ਗਾਉਂਦਾ ਹੈ। ਜੋ ਅੱਖਾਂ ਮੂਹਰੇ ਬੀਤਦਾ ਹੈ। ਸਬ ਲੋਕ ਸੈਕਸ ਜਾਇਜ਼, ਨਜ਼ਇਜ਼ ਢੰਗ ਨਾਲ ਕਰਦੇ ਹਨ। ਲੋਕ ਖੁੱਲ ਕੇ ਪਬਲਿਕ ਨਾਲ, ਉਹ ਗੱਲਾਂ ਨਹੀਂ ਕਰਦੇ। ਪਰ ਰੱਬ ਨੇ ਇਸ ਨੂੰ ਨੰਗਾ ਕਰਕੇ ਭੇਜਿਆ ਹੈ। ਮਰਨ ਪਿਛੋਂ ਵੀ ਨੰਗਾ ਹੀ ਲੈ ਕੇ ਜਾਂਦਾ ਹੈ। ਦੂਜੇ ਲੋਕਾਂ ਨੂੰ ਬਹੁਤ ਸਰੀਫ਼ ਬੱਣ ਕੇ ਦਿਖਾਉਂਦਾ ਹੈ। ਜਦੋਂ ਆਪਣੇ ਅੰਦਰ ਦੀਆਂ ਸ਼ਕਤੀਆਂ ਜੁਵਾਨੀ ਤੰਗ ਕਰਦੀ ਹੈ। ਫਿਰ ਉਦੋਂ, ਜੋ ਸਹਮਣੇ ਅੜੀਕੇ ਆ ਗਿਆ। ਨੰਗਾ ਹੋ ਕੇ, ਗੋਡੀਆਂ ਲਾ ਕੇ, ਮਨ ਦੀਆਂ ਡਿੰਜਾ ਲਾਹੁਉਂਦਾ ਹੈ। ਉਦੋਂ ਕਿਸੇ ਰਿਸ਼ਤੇ, ਜਾਤ, ਉਮਰ ਦਾ ਧਿਆਨ ਨਹੀਂ ਰਹਿੰਦਾ। ਜਿਵੇਂ ਆਪਦੇ ਸਿਰ ਵਿਚੋਂ ਆਪ ਜੂਆਂ ਨਹੀਂ ਕੱਢ ਸਕਦਾ। ਪੱਟੀਆਂ ਵਾਹ ਕੇ, ਰੱਖਦਾ ਹੈ। ਦੂਜੇ ਬੰਦੇ ਦੱਸਦੇ ਹਨ। ਸਿਰ ਵਿੱਚ ਜੂਆਂ ਹਨ। ਫਿਰ ਵੀ ਸ਼ਰਮ ਨਹੀਂ ਮੰਨਦਾ। ਉਸੇ ਨੂੰ ਕਹਿੰਦਾ ਹੈ। ਤੁਸੀਂ ਹੀ ਫੜ ਲਵੋ। ਉਵੇਂ ਬੰਦੇ ਨੂੰ ਆਪਦੇ ਐਬ ਆਪ ਨਹੀਂ ਦਿਸਦੇ। ਦੂਜੇ ਬੰਦੇ ਦੱਸਦੇ ਹਨ। ਆਪ ਪਰਦੇ ਵਿੱਚ ਸਬ ਕੁੱਝ ਕਰਦਾ ਹੈ। ਜੇ ਉਹੀ ਕੁੱਝ ਦੂਜਾ ਕਰੇ ਗੁਨਾਹ ਲੱਗਦਾ ਹੈ। ਜੋ ਫੜਿਆ ਗਿਆ ਚੋਰ, ਜੋ ਪਾੜੇ ਵਿਚੋਂ ਨਿੱਕਲ ਗਿਆ ਸਾਧ ਲੱਗਦਾ ਹੈ। ਹੈਰਾਨੀ ਹੁੰਦੀ ਹੈ। ਜਿਸ ਤੋਂ ਬੰਦਾ ਪੈਦਾ ਹੋਇਆ ਹੈ। ਉਸੇ ਵਿੱਚ ਆਪ ਤਾਂ ਧੱਸਦਾ ਜਾਂਦਾ ਹੈ। ਪਰ ਦੂਜਿਆਂ ਨੂੰ ਬੱਚਣ ਦੀ ਦੁਹਾਈ ਦਿੰਦਾ ਹੈ। ਜਿੰਨੇ ਵੀ ਧਰਮੀ ਹਨ। ਉਹ ਧਰਮ ਦੇ ਪਰਦੇ ਵਿੱਚ ਛੁੱਪੇ ਰਹਿੰਦੇ ਹਨ। ਖੁੱਲ ਕੇ ਅੰਦਰ ਖਾਤੇ, ਆਮ ਬੰਦੇ ਵਾਂਗ ਹੁਲੜ ਵਾਜੀ ਕਰਦੇ ਹਨ। ਇਹ ਖਿੱਚੜੀ ਸਬ ਅੰਦਰ ਪੱਕਦੀ ਹੈ।
ਹੈਦਰ ਕੁਰਸੀ ਉਤੇ ਬੈਠੀ ਸੀ। ਉਸ ਦੇ ਮੂੰਹ ਦੇ ਹਾਵ-ਭਾਵ ਉਡੇ ਹੋਏ ਸਨ। ਅੰਦਰ ਚਾਰ ਦਿਵਾਰੀ ਵਿੱਚ ਵੀ ਬੰਦਾ ਫੁੱਲਾਂ ਵਾਂਗ ਕਮਲਾ ਜਾਂਦਾ ਹੈ। ਉਸ ਨੂੰ ਹੋਰ ਔਰਤ ਕਿਮ ਨੇ ਕਿਹਾ, " ਮੇਰੇ ਨਾਲ ਬਾਹਰ ਦੀ ਤਾਜ਼ੀ ਹਵਾ ਲੈਣ ਚੱਲ। ਤੇਰੀ ਤਬੀਅਤ ਠੀਕ ਹੋ ਜਾਵੇਗੀ। " ਕਿਮ ਹਰ ਅੱਧੇ ਘੰਟੇ ਪਿਛੋਂ ਸਿਗਰਟ ਪੀਣ ਜਾਂਦੀ ਹੈ। ਜਿਵੇਂ ਘੜੀ ਤੋਂ ਸਮਾਂ ਦੇਖ ਕੇ, ਉਸ ਦਾ ਅੱਧਾ ਘੰਟਾ ਮਸਾ ਲੰਘਦਾ ਹੋਵੇ। ਉਸ ਨੂੰ ਪੂਰੀ ਰਾਤ ਗੇੜੇ ਦਿੰਦੀ ਦੇਖ਼ ਕੇ, ਦੇਖਣ ਵਾਲੇ ਨੂੰ ਘੁੰਮੇਰ ਆਉਣ ਲੱਗ ਜਾਂਦੀ ਹੈ। ਐਲਾਵੇਟਰ ਰਾਹੀਂ ਝੂਟੇ ਲੈਂਦੀ ਰਹਿੰਦੀ ਹੈ। ਜਦੋਂ 7ਵੀਂ ਫਲੋਰ ਤੋਂ ਮੇਨ ਫਲੋਰ ਦੇ ਬਾਹਰ ਤੱਕ ਗੇੜੇ ਦਿੰਦੀ ਹੰਭ ਜਾਂਦੀ। ਤਾਂ ਆਖਰੀ ਬਾਰ ਕਿਮ ਆਪਦੇ ਨਾਲ ਦੀਆ ਔਰਤਾਂ ਨੂੰ ਕਹਿੰਦੀ, " ਹੁਣ ਮੈਨੂੰ ਘੁੰਮੇਰ ਆਉਣ ਲੱਗ ਗਈ ਹੈ। ਕੰਮਰੇ ਵਿੱਚ ਜਾ ਕੇ, ਸੌਣ ਦੀ ਕੋਸ਼ਸ਼ ਕਰਦੀ ਹਾਂ। " ਇਸ ਵਰਗੀਆਂ ਬੇਲਗਾਮ ਹੋਰ ਬਥੇਰੀਆਂ ਹਨ। ਜਿੰਨਾਂ ਨੂੰ ਘਰ ਵਿੱਚ ਹੋਰ ਕੋਈ ਕੰਮ ਨਹੀਂ ਹੈ।  ਇਸੇ ਕਰਕੇ ਤਾਂ ਸ਼ੈਲਟਰ ਵਿੱਚ ਪਨਾਹ ਲਈ ਹੈ। ਸੇਹਿਤ ਵੱਲੋਂ ਸਬ ਤੱਕੜੀਆਂ ਹਨ। ਕੋਈ ਥੱੜਲੇਦਾਰ ਔਰਤ ਐਸੀ ਮਦੱਦ ਕਿਥੇ ਲੈਂਦੀ ਹੈ? ਮਰਦੇ ਦਮ ਤੱਕ ਆਪਦੀ ਹਿੱਕ ਦੇ ਜ਼ੋਰ ਜਿਉਂਦੀ ਹੈ।
ਹੈਦਰ ਨੇ ਝੱਟ-ਪੱਟ ਕਹਿ ਦਿੱਤਾ, " ਮੇਰਾ ਕੱਲ ਰੇਪ ਹੋ ਗਿਆ ਹੈ। ਮੈਨੂੰ ਬਾਹਰ ਜਾਂਣ ਤੋਂ ਡਰ ਲੱਗਦਾ ਹੈ। ਮੈਂ ਰਾਤ ਹੀ ਸ਼ੈਲਟਰ ਵਿੱਚ ਆਈ ਹਾਂ। " ਉਸ ਦੀ ਗੱਲ ਸੁਣ ਕੇ, ਹੋਰ ਔਰਤਾਂ ਦੇ ਵੀ ਕੰਨ ਖੜ੍ਹੇ ਹੋ ਗਏ। ਆਪ ਭਾਵੇਂ ਰੋਜ਼ ਕਿਸੇ ਨਾਂ ਕਿਸੇ ਥੱਲ ਪੈਂਦੀਆਂ, ਉਤੇ ਹੁੰਦੀਆਂ ਹੋਣ। ਬਾਤ ਲੂਚੀ ਤਾਂ ਦੂਜੇ ਬੰਦੇ ਦੀ ਸੁਣਕੇ ਤੇ ਗੱਲ ਕਰਕੇ ਸੁਆਦ ਆਉਂਦਾ ਹੈ। ਹੈਦਰ ਦੁਆਲੇ ਕਈ ਔਰਤਾਂ ਹੋ ਗਈਆ। ਕਿਮ ਨੇ ਪੁੱਛਿਆ, " ਤੇਰੀ ਉਮਰ ਕਿੰਨੀ ਹੈ? "

Comments

Popular Posts