ਮੇਰਾ ਸਾਥ ਉਹ ਪ੍ਰਭੂ ਨਾਲ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
27/09/2013. 366

ਕਿਸੇ ਮਨੁੱਖ ਨੇ ਆਪਣੇ ਮਿੱਤਰ, ਪੁੱਤਰ, ਭਰਾ ਨਾਲ ਪੱਕਾ ਸਾਥ ਬੱਣਾਂਇਆ ਹੈ। ਕਿਸੇ ਨੇ ਆਪਣੇ ਸੱਕੇ ਕੁੜਮ, ਜਵਾਈ ਨਾਲ ਧੜਾ ਬਣਾਇਆ ਹੋਇਆ ਹੈ। ਕਿਸੇ ਬੰਦੇ ਨੇ ਆਪਦੇ ਕੰਮਾਂ ਦੇ ਲਈ, ਪਿੰਡ ਦੇ ਆਗੂ, ਵਡੇਰੇ ਚੌਧਰੀ ਨਾਲ ਧੜਾ ਬਣਾਇਆ ਹੋਇਆ ਹੈ। ਕਿਸੇ ਬੰਦੇ ਨੇ ਆਪਦੇ ਕੰਮਾਂ ਦੇ ਲਈ, ਪਿੰਡ ਦੇ ਆਗੂ, ਵਡੇਰੇ ਚੌਧਰੀ ਨਾਲ ਧੜਾ ਬਣਾਇਆ ਹੋਇਆ ਹੈ। ਪਰ ਮੇਰਾ ਸਾਥ ਉਹ ਪ੍ਰਭੂ ਨਾਲ ਹੈ। ਜੋ ਸਭ ਥਾਈਂ ਮੌਜੂਦ ਹੈ। ਮੇਰਾ ਸਾਥ ਉਹ ਪ੍ਰਭੂ ਨਾਲ ਹੈ। ਜੋ ਸਾਰੇ ਜੀਵਾਂ ਤੇ ਸਭ ਥਾਈਂ ਹਾਜ਼ਰ ਹੈ। ਪ੍ਰਮਾਤਮਾ ਨਾਲ ਸਾਥ ਗੰਢਿਆ ਹੈ। ਪ੍ਰਭੂ ਮੇਰਾ ਆਸਰਾ ਹੈ। ਪ੍ਰਭੂ ਤੋਂ ਬਗੈਰ, ਮੇਰਾ ਹੋਰ ਕੋਈ ਪੱਖ ਨਹੀਂ ਹੈ। ਕੋਈ ਧੜਾ ਨਹੀਂ ਮੈਂ ਪ੍ਰਮਾਤਮਾ ਦੇ ਹੀ ਅਨੇਕਾਂ ਤੇ ਅਣਗਿਣਤ ਗੁਣ ਗਾਂਉਂਦਾ ਰਹਿੰਦਾ ਹਾਂ। ਜਿਨਾਂ ਬੰਦਿਆਂ ਨੇ, ਬੰਦਿਆਂ ਨਾਲ ਧੜੇ ਬੱਣਾਏ ਹਨ। ਉਹ ਆਪ ਤੇ ਬੰਦੇ ਵੀ ਮਰ ਜਾਂਦੇ ਹਨ। ਧੜੇ ਬਣਾਉਂਣ ਵਾਲੇ, ਇਹ ਝੂਠੇ ਧੜੇ ਬਣਾ ਕੇ, ਉਨਾਂ ਦੇ ਮਰ ਜਾਂਣ ਪਿਛੇ ਪੱਛਤਾਉਦੇ ਹਨ। ਮਿੱਤਰ, ਪੁੱਤਰ, ਭਰਾ, ਕੁੜਮ, ਜਵਾਈ, ਆਗੂ, ਵਡੇਰੇ ਚੌਧਰੀ ਧੜੇ ਬਣਾਉਣ ਵਾਲੇ ਆਪ ਵੀ, ਸਦਾ ਦੁਨੀਆਂ ਵਿਚ ਜਿਉਂਦੇ ਨਹੀਂ ਰਹਿੰਦੇ। ਧੜਿਆਂ ਦੀ ਖ਼ਾਤਰ ਆਪਣੇ ਮਨ ਵਿਚ ਠੱਗੀ, ਧੋਖੇ ਫ਼ਰੇਬ ਕਰਦੇ ਰਹਿੰਦੇ ਹਨ। ਮੈਂ ਤਾਂ ਉਸ ਪ੍ਰਭੂ ਨਾਲ ਆਪਣਾ ਸੰਗ ਬਣਾਇਆ ਹੈ। ਉਸ ਦੇ ਬਰਾਬਰ ਦੇ ਗੁਣਾਂ ਸ਼ਕਤੀ ਵਾਲਾ, ਹੋਰ ਕੋਈ ਨਹੀਂ ਹੈ

ਦੁਨੀਆ ਦੇ ਇਹ ਸਾਰੇ ਰਿਸ਼ਤੇ, ਸਾਕ, ਬੰਦਿਆਂ ਦੇ ਇਕੱਠ ਮੋਹ-ਮਾਇਆ ਦੇ ਲਾਲਚ ਦਾ ਖਿਲਾਰਾ ਹਨ।ਲੋਕਾਂ ਉਤੇ ਮਾਂਣ ਕਰਨ ਵਾਲੇ, ਮੂਰਖ ਲੋਕ ਮਾਇਆ ਦੀ ਖ਼ਾਤਰ, ਆਪੋ ਵਿਚ ਲੜਦੇ ਰਹਿੰਦੇ ਹਨ। ਮੋਹ-ਮਾਇਆ ਦੇ ਚੱਕਰ ਵਿੱਚ, ਉਹ ਮੁੜ ਮੁੜ ਜੰਮਦੇ, ਮਰਦੇ ਹਨ। ਉਹ ਲੋਕਾਂ ਪਿਛੇ ਦੋੜ ਕੇ, ਜੀਵਨ ਦੀ ਬਾਜ਼ੀ ਹਾਰ ਕੇ ਚਲੇ ਜਾਂਦੇ ਹਨ। ਮੇਰਾ ਰੱਬ ਨਾਲ ਸਾਥ ਹੈ। ਜੋ ਮੇਰਾ ਇਹ ਜੀਵਨ ਤੇ ਪਰਲੋਕ ਸਭ ਕੁਝ ਸਵਾਰਨ ਵਾਲਾ ਹੈ।

ਰੱਬ ਬਿੰਨਾਂ ਦੁਨੀਆਂ ਵਿੱਚ ਫਸ ਕੇ, ਮਨੁੱਖਾਂ ਦੇ ਧੜੇ ਬਣਦੇ ਹਨ। ਸਰੀਰ ਦੇ ਕਾਮਾਦਿਕ ਪੰਜਾਂ ਚੋਰਾਂ ਦੇ ਕਾਰਨ ਝਗੜੇ ਪੈਦਾ ਹੁੰਦੇ ਹਨ। ਪੰਜੇ ਚੋਰ, ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਂਰ ਨੂੰ ਵਧਾਉਦਾ ਹੈ। ਜਿਸ ਮਨੁੱਖ ਉਤੇ ਰੱਬ ਮੇਹਰ ਕਰਦਾ ਹੈ। ਉਸ ਨੂੰ ਭਗਤਾਂ ਸਾਧ ਸੰਗਤਿ ਵਿਚ ਮਿਲਾਂਦਾ ਹੈ। ਮੇਰੀ ਮਦੱਦ ਪ੍ਰਮਾਤਮਾ ਆਪ ਹੈ। ਜਿਸ ਨੇ ਮੇਰੇ ਅੰਦਰੋਂ ਮਨ ਦੇ ਸਾਰੇ ਧੜੇ ਮੁਕਾ ਦਿੱਤੇ ਹੋਏ ਹਨ। ਬੰਦਾ ਪ੍ਰਭੂ ਨੂੰ ਛੱਡ ਕੇ, ਮੋਹ-ਮਾਇਆ, ਲੋਕਾਂ ਦੇ ਮਾਂਣ ਦੀਆਂ, ਝੂਠੇ ਪਿਆਰ ਦੀਆ, ਧੜੇ ਬਾਜ਼ੀਆਂ ਬੱਣਾਂਉਂਦਾ ਹੈ। ਬੰਦਾ ਹੋਰਨਾਂ ਲੋਕਾਂ ਦੇ, ਔਗੁਣ ਲੱਭਦਾ ਫਿਰਦਾ ਹੈ। ਇਸ ਤਰ੍ਹਾਂ ਆਪਣੇ ਆਪ ਨੂੰ ਚੰਗਾ ਸਮਝ ਕੇ, ਆਪਣਾ ਹੰਕਾਂਰ ਵਧਾਉਂਦਾ ਹੈ। ਜੋ ਬੰਦਾ, ਜੀਵ ਬੀ ਬੀਜਦਾ, ਕੰਮ ਹੈ। ਉਹੀ ਫਲ ਹਾਂਸਲ ਕਰਦਾ ਹੈ। ਬੰਦੇ ਦਾ ਸਤਿਗੁਰ ਨਾਨਕ ਪ੍ਰਮਾਤਮਾ ਦਾ ਧਰਮ ਪੱਖ ਕਰਨ ਵਾਲਾ ਸਾਥੀ ਹੈ। ਉਹ ਮਨੁੱਖ ਸਾਰੀ ਦੁਨੀਆਂ ਨੂੰ ਜਿੱਤ ਕੇ, ਮਰਦਾ ਹੈ। ਗੁਰਬਾਣੀ ਦੇ ਪ੍ਰੇਮ ਨਾਲ,. ਉਹ ਮਨੁੱਖ ਰੱਬ ਦਾ ਦਰਸ਼ਨ ਕਰ ਲੈਂਦਾ ਹੈ ।ਮੇਰੀ ਭੈਣੋ ਸਤਿਗੁਰੂ ਦੀ ਸ਼ਰਨ ਪੈ ਕੇ, ਉਸ ਪ੍ਰਮਾਤਮਾ ਦਾ ਨਾਮ ਸੁਣੋ। ਆਪ ਹੀ ਹਰੇਕ ਜੀਵ ਦੇ ਸਰੀਰ ਵਿਚ ਮੌਜੂਦ ਹੈ। ਇਹ ਹਰਿ-ਨਾਮ ਵੱਡੀ ਕਿਸਮਤਿ ਨਾਲ ਸਤਿਗੁਰੁ ਦੀ ਰਾਹੀਂ ਹੀ ਮਿਲਦਾ ਹੈ। ਦੂਜੇ ਪਾਸੇ ਲੱਗ ਕੇ, ਮਾਇਆ ਦੇ ਮੋਹ ਵਿਚ ਫਸ ਕੇ, ਮਾਇਆ ਦੀ ਖ਼ਾਤਰ ਭਟਕਦੇ ਫਿਰਦੇ ਹਨ। ਜੋ ਉਹਨਾਂ ਲਈ ਜ਼ਹਿਰ ਬਣਦੀ ਹੈ। ਉਹ ਮਨੁੱਖ ਜਿਨ੍ਹਾਂ ਨੂੰ ਸਤਿਗੁਰੂ ਨਹੀਂ ਮਿਲਿਆ ਹੈ। ਉਹ ਮਾਇਆ ਦੇ ਮੋਹ, ਮਾਇਆ ਵਿਚ ਫਸਦੇ ਹਨ। ਰੱਬ ਆਪ ਹੀ ਜਿਸ ਮਨੁੱਖ ਨੂੰ ਨਾਮ ਦੇ ਅੰਨਦ ਦਾ ਰਸ ਪੀਣ ਲਈ ਦਿੰਦਾ ਹੈ। ਉਸ ਨੇ ਪੂਰੇ ਸਤਿਗੁਰੂ ਨਾਨਕ ਦੇ ਰਾਹੀਂ ਉਸ ਪ੍ਰਮਾਤਮਾ ਨੂੰ ਲੱਭ ਲਿਆ।

ਰੱਬ ਦਾ ਪਿਆਰਾ ਨਾਂਮ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਆਸਰਾ ਹੈ। ਪ੍ਰਭੂ ਦਾ ਨਾਮ ਜਪਦਾ ।ਹਿੰਦਾ ਹਾਂ, ਨਾਮ ਹੀ ਮੇਰੇ ਵਾਸਤੇ ਸਾਰੇ ਸੁਖਾਂ ਦਾ ਨਿਚੋੜ ਹੈ। ਮੇਰੇ ਸਜਣੋਂ, ਹੇ ਮੇਰੇ ਮਿੱਤਰੋ, ਪ੍ਰਮਾਤਮਾ ਦਾ ਨਾਮ ਜਪਿਆ ਕਰੋ ਨਾਮ ਤੋਂ ਬਿਨਾ ਮੈਨੂੰ ਤਾਂ ਜ਼ਿੰਦਗੀ ਦਾ ਹਰ ਕੋਈ ਆਸਰਾ ਨਹੀਂ ਦਿੱਸਦਾ ਇਹ ਹਰਿ-ਨਾਮ ਚੰਗੀ ਕਿਸਮਤ ਨਾਲ ਗੁਰੂ ਦੀ ਰਾਹੀਂ ਹੀ ਮਿਲ ਸਕਦਾ ਹੈ। ਨਾਮ ਜਪਣ ਤੋਂ ਬਿਨਾ ਆਤਮਕ ਜੀਵਨ ਨਹੀਂ ਮਿਲ ਸਕਦਾ। ਇਹ ਹਰਿ-ਨਾਮ ਚੰਗੀ ਕਿਸਮਤਿ ਨਾਲ ਗੁਰੂ ਦੀ ਰਾਹੀਂ ਹੀ ਮਿਲਦਾ ਹੈ। ਨਾਮ ਤੋਂ ਬਿੰਨਾਂ ਮਾਇਆ ਦੇ ਮੋਹ ਦੇ ਕਾਰਨ ਮੂੰਹ ਉਤੇ ਕਾਲਖ ਲੱਗਦੀ ਹੈ। ਨਾਮ ਸਿਮਰਨ ਤੋਂ ਬਿਨਾ ਜੀਉਣਾਂ ਫਿਟਕਾਰ-ਜੋਗ ਹੈ। ਮਨੁੱਖ ਉਸ ਸਭ ਤੋਂ ਵੱਡੇ ਪ੍ਰਮਾਤਮਾ ਨੂੰ ਵੱਡੀ ਕਿਸਮਤ ਨਾਲ ਮਿਲ ਪੈਂਦਾ ਹੈ। ਨਾਨਕ ਸਤਿਗੁਰੂ ਦੀ ਰਾਹੀਂ ਜਿਸ ਮਨੁੱਖ ਨੂੰ ਰੱਬ ਆਪਣੇ ਨਾਮ ਦੀ ਦਾਤ ਦਿੰਦਾ ਹੈ।

Comments

Popular Posts