ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੬ Page 362 of 1430


16598 ਦੂਜੈ ਭਾਇ ਲਗੇ ਦੁਖੁ ਪਾਇਆ
Dhoojai Bhaae Lagae Dhukh Paaeiaa ||
दूजै भाइ लगे दुखु पाइआ ]

ਜੋ ਬੰਦੇ ਪ੍ਰਮਾਤਮਾ ਨੂੰ ਛੱਡ ਕੇ, ਕਿਸੇ ਹੋਰ ਨੂੰ ਪਿਆਰ ਕਰਦੇ ਹਨ। ਉਹ ਦੁੱਖੀ ਹੁੰਦੇ ਹਨ ॥


Attached to the love of duality, one only incurs pain.

16599 ਬਿਨੁ ਸਬਦੈ ਬਿਰਥਾ ਜਨਮੁ ਗਵਾਇਆ
Bin Sabadhai Birathhaa Janam Gavaaeiaa ||
बिनु सबदै बिरथा जनमु गवाइआ

ਸਤਿਗੁਰੂ ਦੇ ਸ਼ਬਦ ਤੋਂ ਵਾਂਜੇ ਰਹਿ ਕੇ, ਉਹਨਾਂ ਆਪਣੀ ਜ਼ਿੰਦਗੀ ਵਿਅਰਥ ਗਵਾ ਲਈ ਹੈ॥


Without the Word of he Sathigur'sShabad, one's life is wasted away in vain.

16600 ਸਤਿਗੁਰੁ ਸੇਵੈ ਸੋਝੀ ਹੋਇ
Sathigur Saevai Sojhee Hoe ||
सतिगुरु सेवै सोझी होइ

ਸਤਿਗੁਰੁ ਦੀ ਬਾਣੀ ਨੂੰ ਸੁਣ, ਪੜ੍ਹ ਕੇ, ਉਸ ਨੂੰ ਸਹੀ ਅੱਕਲ ਆ ਜਾਂਦੀ ਹੈ ॥


Serving the True Sathigur, understanding is obtained,

16601 ਦੂਜੈ ਭਾਇ ਲਾਗੈ ਕੋਇ ੧॥
Dhoojai Bhaae N Laagai Koe ||1||
दूजै भाइ लागै कोइ ॥१॥

ਉਹ ਮਾਇਆ ਦੇ ਪਿਆਰ ਵਿਚ ਨਹੀਂ ਲੱਗਦਾ ||1||

And then, one is not attached to the love of duality. ||1||

16602 ਮੂਲਿ ਲਾਗੇ ਸੇ ਜਨ ਪਰਵਾਣੁ


Mool Laagae Sae Jan Paravaan ||
मूलि लागे से जन परवाणु

ਜੋ ਬੰਦੇ ਰੱਬ ਦੀ ਯਾਦ ਵਿਚ ਜੁੜਦੇ ਹਨ। ਉਹ ਮਨੁੱਖ ਪ੍ਰਮਾਤਮਾ ਨੂੰ ਕਬੂਲ ਹੋ ਜਾਂਦੇ ਹਨ ॥


Those who hold fast to their roots, become acceptable.

16603 ਅਨਦਿਨੁ ਰਾਮ ਨਾਮੁ ਜਪਿ ਹਿਰਦੈ ਗੁਰ ਸਬਦੀ ਹਰਿ ਏਕੋ ਜਾਣੁ ੧॥ ਰਹਾਉ
Anadhin Raam Naam Jap Hiradhai Gur Sabadhee Har Eaeko Jaan ||1|| Rehaao ||
अनदिनु राम नामु जपि हिरदै गुर सबदी हरि एको जाणु ॥१॥ रहाउ

ਪ੍ਰਮਾਤਮਾ ਦਾ ਨਾਮ, ਹਰ ਵੇਲੇ ਆਪਣੇ ਹਿਰਦੇ ਵਿਚ ਯਾਦ ਕਰਦੇ ਹਨ। ਸਤਿਗੁਰੂ ਦੇ ਸ਼ਬਦ ਤੇ ਰੱਬ ਦੀ ਇਕੋ ਪਛਾਂਣ ਹੈ। ਬਾਣੀ ਨਾਲ ਮਨੁੱਖ ਰੱਬ ਨਾਲ ਪਿਆਰ ਪਾ ਲੈਂਦਾ ਹੈ 1॥ ਰਹਾਉ


Night and day, they meditate within their hearts on the Lord's Name; through the Word of the Guru's Shabad, they know the One Lord. ||1||Pause||

16604 ਡਾਲੀ ਲਾਗੈ ਨਿਹਫਲੁ ਜਾਇ
Ddaalee Laagai Nihafal Jaae ||
डाली लागै निहफलु जाइ

ਬੰਦਾ ਪ੍ਰਭੂ ਨੂੰ ਛੱਡ ਕੇ, ਉਸ ਦੀ ਰਚੀ ਮਾਇਆ-ਰੂਪ ਟਾਹਣੀ ਨੂੰ ਚੰਬੜਿਆ ਰਹਿੰਦਾ ਹੈ ॥


One who is attached to the branch, does not receive the fruits.

16605 ਅੰਧੀ ਕੰਮੀ ਅੰਧ ਸਜਾਇ
Andhhanaee Kanmee Andhh Sajaae ||
अंधीं कमी अंध सजाइ

ਬੰਦੇ ਬੇ ਸਮਝੀ ਦੇ ਕੰਮਾਂ ਵਿਚ ਪੈ ਕੇ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਰਹਿੰਦੇ ਹਨ ॥


For blind actions, blind punishment is received.

16606 ਮਨਮੁਖੁ ਅੰਧਾ ਠਉਰ ਪਾਇ
Manamukh Andhhaa Thour N Paae ||
मनमुखु अंधा ठउर पाइ

ਮਨ ਮੱਤਾ ਬੰਦਾ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ। ਮਾਇਆ ਦੀ ਭਟਕਣਾ ਤੋਂ ਬਚਣ ਦਾ ਟਿਕਾਣਾ ਨਹੀਂ ਲੱਭ ਸਕਦਾ


The blind, self-willed manmukh finds no place of rest.

16607 ਬਿਸਟਾ ਕਾ ਕੀੜਾ ਬਿਸਟਾ ਮਾਹਿ ਪਚਾਇ ੨॥
Bisattaa Kaa Keerraa Bisattaa Maahi Pachaae ||2||
बिसटा का कीड़ा बिसटा माहि पचाइ ॥२॥

ਬੰਦਾ ਮਾਇਆ ਦੇ ਮੋਹ ਵਿਚ ਇਉਂ ਰੁਲਦਾ ਹੈ ਜਿਵੇਂ ਗੰਦ ਦਾ ਕੀੜਾ ਗੰਦ ਵਿਚ ਮਸਤ ਹੁੰਦਾ ਹੈ ||2||

He is a maggot in manure, and in manure he shall rot away. ||2||

16608 ਗੁਰ ਕੀ ਸੇਵਾ ਸਦਾ ਸੁਖੁ ਪਾਏ


Gur Kee Saevaa Sadhaa Sukh Paaeae ||
गुर की सेवा सदा सुखु पाए

ਸਤਿਗੁਰੂ ਦੀ ਸੇਵਾ ਕਰਕੇ, ਉਸ ਬੰਦੇ ਨੂੰ ਹਰ ਸਮੇਂ ਆਨੰਦ ਮਿਲਦਾ ਹੈ ॥


Serving the Sathigur, everlasting peace is obtained.

16609 ਸੰਤਸੰਗਤਿ ਮਿਲਿ ਹਰਿ ਗੁਣ ਗਾਏ
Santhasangath Mil Har Gun Gaaeae ||
संतसंगति मिलि हरि गुण गाए

ਰੱਬੀ ਬਾਣੀ ਬਿਚਾਰਨ ਵਾਲੇ ਭਗਤਾਂ ਦੀ ਸੰਗਤ ਵਿਚ ਮਿਲ ਕੇ, ਉਹ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ


Joining the True Congregation, the Sat Sangat, the Glorious Praises of the Lord are sung.

16610 ਨਾਮੇ ਨਾਮਿ ਕਰੇ ਵੀਚਾਰੁ
Naamae Naam Karae Veechaar ||
नामे नामि करे वीचारु

ਉਹ ਬੰਦਾ ਪ੍ਰਭੂ ਦੇ ਨਾਮ ਵਿਚ ਜੁੜ ਕੇ, ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦਾ ਹੈ ॥


One who contemplates the Naam, the Name of the Lord,

16611 ਆਪਿ ਤਰੈ ਕੁਲ ਉਧਰਣਹਾਰੁ ੩॥
Aap Tharai Kul Oudhharanehaar ||3||
आपि तरै कुल उधरणहारु ॥३॥

ਭਗਤ ਆਪ ਵਿਕਾਰ ਕੰਮਾਂ ਤੋ ਹੱਟ ਜਾਂਦਾ ਹੈ। ਆਪਦੇ ਅੰਗੀ ਸਾਕੀਆਂ ਨੂੰ ਪਾਪ ਤੇ ਮਾੜੇ ਕੰਮ ਕਰਨ ਤੋਂ ਬਚਾ ਲੈਂਦਾ ਹੈ। ਸੰਸਾਰ ਦੇ ਸਮੁੰਦਰ ਤੋਂ ਪਾਰ ਕਰ ਜਾਂਦਾ ਹੈ ||3||

Saves himself, and his family as well. ||3||

16612 ਗੁਰ ਕੀ ਬਾਣੀ ਨਾਮਿ ਵਜਾਏ


Gur Kee Baanee Naam Vajaaeae ||
गुर की बाणी नामि वजाए

ਪ੍ਰਭੂ ਦੇ ਨਾਮ ਵਿਚ ਜੁੜ ਕੇ, ਜੇਹੜਾ ਮਨੁੱਖ ਸਤਿਗੁਰੂ ਦੀ ਬਾਣੀ ਸੁਣਦਾ, ਪੜ੍ਹਦਾ, ਗਾਉਂਦਾ ਹੈ


Through the Word of the Guru's Bani, the Naam resounds;

16613 ਨਾਨਕ ਮਹਲੁ ਸਬਦਿ ਘਰੁ ਪਾਏ
Naanak Mehal Sabadh Ghar Paaeae ||
नानक महलु सबदि घरु पाए

ਸਤਿਗੁਰ ਨਾਨਕ ਦਾ ਦਰਬਾਰ ਸ਼ਬਦ ਹਾਸਲ ਹੁੰਦਾ ਹੈ ॥


Sathigur Nanak, through the Word of the Shabad, one finds the Mansion of the Lord's Presence within the home of the heart.

16614 ਗੁਰਮਤਿ ਸਤ ਸਰਿ ਹਰਿ ਜਲਿ ਨਾਇਆ
Guramath Sath Sar Har Jal Naaeiaa ||
गुरमति सत सरि हरि जलि नाइआ

ਸਤਿਗੁਰ ਦੇ ਗੁਣ ਲੈ ਕੇ ਜਿਸ ਮਨੁੱਖ ਨੇ ਸਤਸੰਗ-ਸਰੋਵਰ ਵਿਚ ਰੱਬੀ ਬਾਣੀ ਦੇ ਨਾਮ-ਜਲ ਨਾਲ ਇਸ਼ਨਾਨ ਕੀਤਾ ਹੈ ॥


Under Guru's Instruction, bathe in the Pool of Truth, in the Water of the Lord;

16615 ਦੁਰਮਤਿ ਮੈਲੁ ਸਭੁ ਦੁਰਤੁ ਗਵਾਇਆ ੪॥੫॥੪੪॥
Dhuramath Mail Sabh Dhurath Gavaaeiaa ||4||5||44||
दुरमति मैलु सभु दुरतु गवाइआ ॥४॥५॥४४॥

ਸ਼ਬਦਾਂ ਦੇ ਅਸਰ ਨਾਲ ਭੈੜੀ ਖੋਟੀ ਮਤਿ ਦੀ ਮੈਲ ਧੋ ਲਈ ਹੈ। ਉਸ ਨੇ ਆਪਣੇ ਅੰਦਰੋਂ ਸਾਰਾ ਪਾਪ ਦੂਰ ਕਰ ਲਿਆ ||4||5||44||

Thus the filth of evil-mindedness and sin shall all be washed away. ||4||5||44||

16616 ਆਸਾ ਮਹਲਾ


Aasaa Mehalaa 3 ||
आसा महला

ਆਸਾ ਮਹਲਾ ਸਤਿਗੁਰ ਸ੍ਰੀ ਅਮਰਦਾਸ ਦਾਸ ਜੀ ਦੀ ਬਾਣੀ ਹੈ 3 ||

Aasaa, Third Mehl 3 ||

16617 ਮਨਮੁਖ ਮਰਹਿ ਮਰਿ ਮਰਣੁ ਵਿਗਾੜਹਿ


Manamukh Marehi Mar Maran Vigaarrehi ||
मनमुख मरहि मरि मरणु विगाड़हि

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਰੇ ਹੋਏ ਹਨ। ਇਸ ਤਰ੍ਹਾਂ ਮਰ ਕੇ ਉਹ ਆਪਣੀ ਮੌਤ ਖ਼ਰਾਬ ਕਰਦੇ ਹਨ ॥

The self-willed manmukhs are dying; they are wasting away in death.

16618 ਦੂਜੈ ਭਾਇ ਆਤਮ ਸੰਘਾਰਹਿ


Dhoojai Bhaae Aatham Sanghaarehi ||
दूजै भाइ आतम संघारहि

ਮਾਇਆ ਦੇ ਮੋਹ ਵਿਚ ਪੈ ਕੇ, ਉਹ ਆਪਣਾ ਜੀਵਨ ਤਬਾਹ ਕਰ ਲੈਂਦੇ ਹਨ ॥
In the love of duality, they murder their own souls.


16619 ਮੇਰਾ ਮੇਰਾ ਕਰਿ ਕਰਿ ਵਿਗੂਤਾ


Maeraa Maeraa Kar Kar Vigoothaa ||
मेरा मेरा करि करि विगूता

ਇਹ ਧੰਨ ਮੇਰਾ ਹੈ। ਇਹ ਪਰਿਵਾਰ ਮੇਰਾ ਹੈ। ਦੁਨੀਆਂ ਦੀਆਂ ਚੀਜ਼ਾਂ ਉਤੇ ਮੇਰ ਕਰਕੇ, ਖ਼ੁਆਰ ਹੁੰਦਾ ਰਹਿੰਦਾ ਹੈ ॥

Crying out, ""Mine, mine!"", they are ruined.

16620 ਆਤਮੁ ਚੀਨ੍ਹ੍ਹੈ ਭਰਮੈ ਵਿਚਿ ਸੂਤਾ ੧॥


Aatham N Cheenhai Bharamai Vich Soothaa ||1||
आतमु चीन्है भरमै विचि सूता ॥१॥

ਆਪਣੇ ਮਨ ਨੂੰ ਨਹੀਂ ਦੇਖਦਾ। ਮੋਹ ਮਾਇਆ ਦੀ ਭੱਟਕਣਾ ਵਿਚ ਪੈ ਕੇ, ਲਾਲਚ ਕਰਦਾ ਰਹਿੰਦਾ ਹੈ ||1||

They do not remember their souls; they are asleep in superstition. ||1||

16621 ਮਰੁ ਮੁਇਆ ਸਬਦੇ ਮਰਿ ਜਾਇ


Mar Mueiaa Sabadhae Mar Jaae ||
मरु मुइआ सबदे मरि जाइ

ਉਹ ਮਨੁੱਖ ਮਾਇਆ ਦੇ ਮੋਹ ਵਲੋਂ, ਗੁਰੂ ਦੇ ਸ਼ਬਦ ਦੀ ਚੋਟ ਨਾਲ ਸੁਰਖਰੂ ਹੋ ਜਾਂਦਾ ਹੈ ॥


He alone dies a real death, who dies in the Word of the Shabad.

16622 ਉਸਤਤਿ ਨਿੰਦਾ ਗੁਰਿ ਸਮ ਜਾਣਾਈ ਇਸੁ ਜੁਗ ਮਹਿ ਲਾਹਾ ਹਰਿ ਜਪਿ ਲੈ ਜਾਇ ੧॥ ਰਹਾਉ
Ousathath Nindhaa Gur Sam Jaanaaee Eis Jug Mehi Laahaa Har Jap Lai Jaae ||1|| Rehaao ||
उसतति निंदा गुरि सम जाणाई इसु जुग महि लाहा हरि जपि लै जाइ ॥१॥ रहाउ

ਕੋਈ ਚੰਗਾ ਆਖੇ, ਕੋਈ ਮੰਦਾ ਕਹੇ, ਇਕੋ ਬਰਾਬਰ ਹੈ। ਸਤਿਗੁਰੂ ਨੇ ਜਿਸ ਮਨੁੱਖ ਨੂੰ ਸੋਝੀ ਦੇ ਦਿੱਤੀ ਹੈ। ਇਸ ਸਮੇਂ ਦੇ ਚੱਕਰ ਜੁਗ ਵਿੱਚ, ਰੱਬੀ ਬਾਣੀ ਨੂੰ ਬੋਲਣਾਂ, ਬਿਚਾਨਾਂ ਹੀ ਲਾਭ ਦਾ ਸੌਦਾ ਹੈ 1॥ ਰਹਾਉ


The Guru has inspired me to realize, that praise and slander are one and the same; in this world, the profit is obtained by chanting the Name of the Lord. ||1||Pause||

16623 ਨਾਮ ਵਿਹੂਣ ਗਰਭ ਗਲਿ ਜਾਇ
Naam Vihoon Garabh Gal Jaae ||
नाम विहूण गरभ गलि जाइ

ਨਾਮ ਤੋਂ ਬਗੈਰ ਰਹਿ ਕੇ, ਮਨੁੱਖ ਬਾਰ-ਬਾਰ ਜਨਮ ਲੈਂਣ ਲਈ, ਮਾਂ ਦੇ ਗਰਭ ਵਿੱਚ ਹੀ ਪਿਆ ਸੜਦਾ, ਗਲਦਾ ਰਹਿੰਦਾ ਹੈ ॥


Those who lack the Naam, the Name of the Lord, are dissolved within the womb.

16624 ਬਿਰਥਾ ਜਨਮੁ ਦੂਜੈ ਲੋਭਾਇ
Birathhaa Janam Dhoojai Lobhaae ||
बिरथा जनमु दूजै लोभाइ

ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਬੰਦੇ ਦੀ ਜ਼ਿੰਦਗੀ ਬੇਕਾਰ ਚਲੀ ਜਾਂਦੀ ਹੈ


Useless is the birth of those who are lured by duality.

16625 ਆਸਾ

ਨਾਮ ਬਿਹੂਣੀ ਦੁਖਿ ਜਲੈ ਸਬਾਈ
Naam Bihoonee Dhukh Jalai Sabaaee ||
नाम बिहूणी दुखि जलै सबाई

ਬੰਦੇ ਨਾਮ ਤੋਂ ਬਿੰਨਾਂ ਰਹਿ ਕੇ, ਦਰਦਾਂ ਵਿਚ ਸੜਦੇ ਹਨ


Without the Naam, all are burning in pain.

16626 ਸਤਿਗੁਰਿ ਪੂਰੈ ਬੂਝ ਬੁਝਾਈ ੨॥
Sathigur Poorai Boojh Bujhaaee ||2||
सतिगुरि पूरै बूझ बुझाई ॥२॥

ਪੂਰੇ ਸਤਿਗੁਰ ਨੇ ਇਹ ਗੱਲ ਸਮਝਾਈ ਹੈ ||2||

The True Sathigur has given me this understanding. ||2||

16627 ਮਨੁ ਚੰਚਲੁ ਬਹੁ ਚੋਟਾ ਖਾਇ


Man Chanchal Bahu Chottaa Khaae ||
मनु चंचलु बहु चोटा खाइ

ਜੋ ਮਨੁੱਖ ਦਾ ਮਨ ਚਲਾਕੀਆਂ ਨਾਲ, ਮਾਇਆ ਦੇ ਮੋਹ ਵਿਚ ਭੱਟਕਦਾ ਹੈ। ਸੱਟਾਂ ਖਾਂਦਾ ਹੈ।

The fickle mind is struck down so many times.

16628 ਏਥਹੁ ਛੁੜਕਿਆ ਠਉਰ ਪਾਇ


Eaethhahu Shhurrakiaa Thour N Paae ||
एथहु छुड़किआ ठउर पाइ

ਇਸ ਦੁਨੀਆਂ ਤੋਂ ਬੰਦੇ ਦੇ ਮਰਨ ਪਿਛੋਂ ਵੀ ਕੋਈ, ਟਿੱਕਾਣਾਂ ਨਹੀਂ ਮਿਲਦਾ ॥


Having lost this opportunity, no place of rest shall be found.

16629 ਗਰਭ ਜੋਨਿ ਵਿਸਟਾ ਕਾ ਵਾਸੁ
Garabh Jon Visattaa Kaa Vaas ||
गरभ जोनि विसटा का वासु

ਮਾਂ ਦਾ ਪੇਟ ਵੀ ਬੱਚੇ ਲਈ, ਗੰਦ ਦਾ ਘਰ ਹੈ ॥


Cast into the womb of reincarnation, the mortal lives in manure;

16630 ਤਿਤੁ ਘਰਿ ਮਨਮੁਖੁ ਕਰੇ ਨਿਵਾਸੁ ੩॥
Thith Ghar Manamukh Karae Nivaas ||3||
तितु घरि मनमुखु करे निवासु ॥३॥

ਇਸ ਘਰ ਵਿਚ ਉਸ ਮਨ-ਮਰਜ਼ੀ ਵਾਲੇ ਬੰਦੇ ਦਾ ਨਿਵਾਸ ਹੋਇਆ ਰਹਿੰਦਾ ਹੈ ||3||

In such a home, the self-willed manmukh takes up residence. ||3||

16631 ਅਪੁਨੇ ਸਤਿਗੁਰ ਕਉ ਸਦਾ ਬਲਿ ਜਾਈ


Apunae Sathigur Ko Sadhaa Bal Jaaee ||
अपुने सतिगुर कउ सदा बलि जाई

ਮੈਂ ਆਪਣੇ ਸਤਿਗੁਰੂ ਤੋਂ ਹਰ ਸਮੇਂ ਸਦਕੇ ਜਾਂਦਾ ਹਾਂ


I am forever a sacrifice to my True Guru;

16632 ਗੁਰਮੁਖਿ ਜੋਤੀ ਜੋਤਿ ਮਿਲਾਈ
Guramukh Jothee Joth Milaaee ||
गुरमुखि जोती जोति मिलाई

ਸਤਿਗੁਰੂ ਦੀ ਸਰਨ ਪੈਣ ਵਾਲੇ ਭਗਤ ਨੂੰ, ਸਤਿਗੁਰੂ ਪ੍ਰਮਾਤਮਾ ਦੀ ਜੋਤਿ ਵਿਚ ਮਿਲਾ ਦਿੰਦਾ ਹੈ


The light of the Sathigur's Gurmukh blends with the Divine Light of the Lord.

16633 ਨਿਰਮਲ ਬਾਣੀ ਨਿਜ ਘਰਿ ਵਾਸਾ
Niramal Baanee Nij Ghar Vaasaa ||
निरमल बाणी निज घरि वासा

ਪਵਿੱਤਰ ਗੁਰਬਾਣੀ ਨਾਲ, ਆਪਣੇ ਅਸਲ ਘਰ ਵਿਚ ਪ੍ਰਭੂ-ਚਰਨਾਂ ਵਿਚ ਟਿਕਾਣਾ ਮਿਲ ਜਾਂਦਾ ਹੈ ॥


Through the Immaculate Bani of the Word, the mortal dwells within the home of his own inner self.

16634 ਨਾਨਕ ਹਉਮੈ ਮਾਰੇ ਸਦਾ ਉਦਾਸਾ ੪॥੬॥੪੫॥
Naanak Houmai Maarae Sadhaa Oudhaasaa ||4||6||45||
नानक हउमै मारे सदा उदासा ॥४॥६॥४५॥

ਸਤਿਗੁਰ ਨਾਨਕ ਦੀ ਮੇਹਰ ਨਾਲ, ਬੰਦਾ ਹੰਕਾਂਰ ਨੂੰ ਮੁੱਕਾ ਕੇ, ਮਾਇਆ ਦੇ ਮੋਹ ਵਲੋ ਮਨ ਮੋੜ ਲੈਂਦਾ ਹੈ ||4||6||45||

Sathigur Nanak, he conquers his ego, and remains forever detached. ||4||6||45||

16635 ਆਸਾ ਮਹਲਾ


Aasaa Mehalaa 3 ||
आसा महला

ਆਸਾ ਮਹਲਾ ਸਤਿਗੁਰ ਸ੍ਰੀ ਅਮਰਦਾਸ ਦਾਸ ਜੀ ਦੀ ਬਾਣੀ ਹੈ 3 ||

Aasaa, Third Mehl 3 ||

Comments

Popular Posts