ਭਾਗ 55 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਕਈਆਂ ਨੂੰ ਮੁਫ਼ਤ ਦੀ ਚੀਜ਼ ਦਿਸ ਜਾਵੇ, ਉਸ ਨੂੰ ਹੱਥਿਉਣ ਨੂੰ ਫਿਰਦੇ ਰਹਿੰਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਲੋਕ ਵੀ ਬਹੁਤ ਤਰਾਂ ਦੇ ਹਨ। ਕਈਆਂ ਦੇ ਪੈਰਾਂ ਵਿੱਚ ਸੋਨਾਂ ਪਿਆ ਹੋਵੇ, ਚੱਕਦੇ ਨਹੀਂ ਹਨ। ਕਈਆਂ ਦਾ ਧਿਆਨ ਦੂਜੇ ਦੀ ਦੌਲਤ ਚੀਜ਼ ਉਤੇ ਰਹਿੰਦਾ ਹੈ। ਦੂਜੇ ਦੀ ਚੀਜ਼ ਆਪਣੇ ਨਾਂਮ ਕਰ ਲੈਂਦੇ ਹਨ। ਦੁਨੀਆਂ ਉਤੇ ਪੂੰਨ-ਦਾਂਨ ਕਰਨ ਵਾਲੇ ਵੀ ਅਮੀਰ ਤੋਂ ਲੈ ਕੇ ਮਜ਼ਦੂਰ ਵੀ ਬਥੇਰੇ ਹਨ। ਧਰਮੀ ਗੁਰਦੁਆਰੇ, ਮੰਦਰਾਂ ਵਿੱਚ ਵਿਹਲੇ ਬੈਠੇ ਪੂਜਾ, ਪੂੰਨ-ਦਾਂਨ ਖਾਂਦੇ ਹਨ। ਕਈਆਂ  ਨੂੰ ਮੁਫ਼ਤ ਦੀ ਚੀਜ਼ ਦਿਸ ਜਾਵੇ, ਉਸ ਨੂੰ ਹੱਥਿਉਣ ਨੂੰ ਫਿਰਦੇ ਰਹਿੰਦੇ ਹਨ।  ਪਤੀ-ਪਤਨੀ ਦਾ ਕੋਰਟ ਵਿੱਚ ਕੇਸ ਚਲਦਾ ਸੀ। ਅੰਮ੍ਰਿਤ ਦੀਆਂ ਸ਼ੋਸ਼ਲ ਵਰਕਰ, ਅਜੇ ਵੀ ਮਦੱਦ ਕਰ ਰਹੀਆਂ ਸਨ। ਜਿਸ ਵੱਲ ਸ਼ੋਸ਼ਲ ਵਰਕਰ ਹੋਣ, ਉਸ ਦੀ ਕੋਰਟ ਵਿੱਚ ਤੇ ਹਰ ਸਰਕਾਰੀ ਕੰਮ ਵਿੱਚ ਜਿੱਤ ਹੁੰਦੀ ਹੈ। ਸ਼ੋਸ਼ਲ ਵਰਕਰਾਂ ਦਾ ਜ਼ੋਰ ਲੱਗਾ ਪਿਆ ਸੀ। ਜੱਜ ਤੇ ਸਰਕਾਰੀ ਵਕੀਲ ਅੰਮ੍ਰਿਤ ਦੇ ਹੱਕ ਵਿੱਚ ਸਨ। ਕਨੇਡਾ ਦਾ ਕਨੂੰਨ ਕਿਸੇ ਔਰਤ ਨੇ ਲਿਖਿਆ ਹੋਣਾਂ ਹੈ। ਤਾਂਹੀ ਮਰਦ ਨੂੰ ਮੀਟ ਦੀ ਬੋਟੀ ਵਾਂਗ ਚਬਾ ਜਾਂਣਾਂ ਚਹੁੰਦੇ ਹਨ। ਸੰਘ ਵਿੱਚ ਕਨੂੰਨ ਦਾ ਘੋਟਣਾਂ ਦੇ ਕੇ, ਮਰਦ ਦਾ ਅਡਾਟ ਕੱਢ ਦਿੰਦੇ ਹਨ। ਅੰਮ੍ਰਿਤ ਇਕੱਲੀ ਰਹਿ ਗਈ ਕਰਕੇ, ਕਨੇਡਾ ਗੌਰਮਿੰਟ ਹਰ ਮਦੱਦ ਕਰਦੀ ਸੀ। ਅੰਮ੍ਰਿਤ ਨੂੰ ਦੁਵਾਈਆਂ ਮੁਫ਼ਤ ਮਿਲਦੀਆਂ ਸਨ। ਜੋ ਵੀ ਘਰ ਵਿੱਚ ਚੀਜ਼, ਖਾਂਣ ਲਈ ਗਰੌਸਰੀ ਲੂਣ, ਤੇਲ, ਕੱਪੜੇ, ਫਨੀਚਰ ਟੀਵੀ ਸਬ ਮਾਈਕੇ ਵਾਂਗ, ਕਨੇਡਾ ਗੌਰਮਿੰਟ ਵਲੋ ਸਹੂਲਤ ਮਿਲ ਰਹੀਆਂ ਸਨ। ਰਾਸ਼ਨ ਨਹੀਂ ਹੁੰਦਾ ਸੀ। ਫੂਡ ਬੈਂਕ ਤੋਂ ਚੱਕ ਲਿਉਂਦੀ ਸੀ। ਇੱਕ ਦੂਜੇ ਨੂੰ ਬਹੁਤੇ ਪਤੀ-ਪਤਨੀ ਸੂਈ ਕੁੱਤੀ ਵਾਂਗ ਪੈਂਦੇ ਹਨ। ਪਤੀ-ਪਤਨੀ ਕੋਰਟ ਵਿੱਚ ਦਿਨੇ ਇੱਕ ਦੂਜੇ ਦੀ ਇੱਜ਼ਤ ਉਤਾਰਦੇ ਸਨ। ਰਾਤ ਨੂੰ ਇੱਕ ਦੂਜੇ ਦੇ ਕੱਪੜੇ ਉਤਾਰਦੇ ਸਨ। ਪਤੀ-ਪਤਨੀ ਗੌਰਮਿੰਟ, ਸਬ ਤੋਂ ਚੋਰੀ ਇਕੋ ਕੰਮਰੇ, ਬਿਸਤਰ ਵਿੱਚ ਮੋਜ਼ ਲੁੱਟਦੇ ਸਨ। ਫਿਰ ਗੂੜੀ ਨੀਂਦ ਸੌਦੇ ਸਨ।
ਅੰਮ੍ਰਿਤ ਨੂੰ ਪਤਾ ਸੀ। ਔਫ਼ੀਸਰ ਕੋਲੋ, ਟੈਕਸੀ ਦਾ ਕਿਰਾਇਆ ਅਦਾ ਕਰਨ ਦਾ ਫਰੀ ਦਾ ਪੇਪਰ ਮਿਲ ਜਾਂਣਾ ਹੈ। ਅੰਮ੍ਰਿਤ ਨੇ ਔਫ਼ੀਸਰ ਕੋਲੋ ਉਹ ਪੇਪਰ ਲੈ ਲਿਆ ਸੀ। ਟੈਕਸੀ ਨੂੰ ਫੋਨ ਕਰ ਦਿੱਤਾ ਸੀ। ਅੰਮ੍ਰਿਤ ਤੋਂ ਵੀ ਪਹਿਲਾਂ ਟੈਕਸੀ ਥੱਲੇ ਆ ਗਈ ਸੀ। ਅੰਮ੍ਰਿਤ ਟੈਕਸੀ ਦੀ ਪਿੱਛਲੀ ਸੀਟ ਉਤੇ ਬੈਠਣ ਲੱਗੀ ਸੀ। ਪੰਜਾਬੀ ਟੈਕਸੀ ਵਾਲੇ ਨੇ ਉਸ ਨੂੰ ਪੰਜਾਬੀ ਸਮਝ ਕੇ ਸਤਿ ਸ੍ਰੀ ਅਕਾਲ ਬੁਲਾਈ। ਅੰਮ੍ਰਿਤ ਦੇ ਕੰਨ ਖੜ੍ਹੇ ਹੋ ਗਏ। ਇਹ ਅਵਾਜ਼ ਉਸ ਦੀ ਜਾਂਣੀ ਪਛਾਂਣੀ ਸੀ। ਉਸ ਨੇ ਸਤਿ ਸ੍ਰੀ ਅਕਾਲ ਦਾ ਜੁਆਬ ਦੇ ਕੇ, ਉਸ ਵੱਲ ਦੇਖਿਆ। ਉਸ ਨੇ ਪਛਾਂਣ ਲਿਆ। ਇਹ ਤਾਂ ਉਸ ਦੇ ਆਪਣੇ ਪਿੰਡ ਦਾ ਮੁੰਡਾ ਹੈ। ਉਸ ਨੇ ਅੰਮ੍ਰਿਤ ਨੂੰ ਨਹੀਂ ਪਛਾਣਿਆ। ਅੰਮ੍ਰਿਤ ਦਾ ਅੱਗੇ ਨਾਲੋਂ ਚੌਗਣਾਂ ਭਾਰ ਸੀ। ਉਸ ਨੇ ਕਿਹਾ, " ਚੈਨ ਤੂੰ ਕਦੋਂ ਕਨੇਡਾ ਆ ਗਿਆ? ਕੀ ਤੂੰ ਮੈਨੂੰ ਨਹੀਂ ਪੱਛਾਣਿਆਂ? " ਚੈਨ ਨੇ ਧੋਣ ਘੁੰਮਾਂ ਕੇ, ਉਸ ਵੱਲ ਧਿਆਨ ਨਾਲ ਦੇਖਿਆ। ਉਸ ਨੇ ਕਿਹਾ, " ਆਜਾ ਮੂਹਰਲੀ ਸੀਟ ਉਤੇ, ਆਪਣੀ ਤਾਂ ਪੁਰਾਣੀ ਜਾਂਣ-ਪਛਾਂਣ ਨਿੱਕਲ ਆਈ ਹੈ। ਮੈਂ ਤੇਰੇ ਮਗਰ ਹੀ ਪੈੜ ਦੱਬਦਾ ਕਨੇਡਾ ਆ ਗਿਆ। ਤੇਰੇ ਬਗੈਰ ਪਿੰਡ ਸੂੰਨਾਂ ਹੋ ਗਿਆ ਹੈ। ਮੇਰਾ ਜੀਅ ਨਹੀਂ ਲੱਗਾ। " ਉਹ ਕਾਰ ਦੀ ਪਿੱਛਲੀ ਸੀਟ ਵਿੱਚੋਂ ਮਸਾਂ ਨਿੱਕਲ ਕੇ, ਮੂਹਰਲੀ ਸੀਟ ਉਤੇ ਬੈਠ ਗਈ। " ਚੈਨ ਤੂੰ ਐਡਾ ਨਿਰਮੋਹਾ ਨਿੱਕਲਿਆ। ਮੈਨੂੰ ਲੱਭਣ ਦੀ ਕੋਸ਼ਸ਼ ਨਹੀਂ ਕੀਤੀ। ਘਰੋਂ ਨੰਬਰ ਹੀ ਲੈ ਆਉਂਦਾ। ਇਹ ਰੱਬ ਨੇ ਸਬੱਬ ਬੱਣਾਂ ਦਿੱਤਾ। "  " ਅੰਮ੍ਰਿਤ ਛੱਡ ਰੋਸਿਆਂ ਨੂੰ ਹੁਣ, ਤਾਂ ਤੂੰ ਗਿਆਨਣ ਬੱਣ ਗਈ ਹੈ। ਤੂੰ ਮੈਨੂੰ ਕਿਥੇ ਪਛਾਂਣਨਾਂ ਹੈ? ਅੱਗੇ ਤਾਂ ਛਾਲ ਮਾਰ ਕੇ, ਕੋਠਾ ਟੱਪ ਕੇ, ਟੰਗਰਾਂ ਵਾਲੇ ਰਾਤ ਨੂੰ ਆ ਜਾਂਦੀ ਸੀ। ਬਈ ਬੱਲੇ-ਬੱਲੇ ਤੈਨੂੰ ਕਨੇਡਾ ਦਾ ਪਾਣੀ ਲੱਗ ਗਿਆ। ਕਿਵੇਂ ਸੇਹਿਤ ਬੱਣਾਈ ਹੈ? "
"  ਚੈਨ ਤੂੰ ਵੀ ਆਪਦੇ ਘਰ ਜਾ ਕੇ, ਸੌਣ ਦੀ ਬਜਾਏ। ਸਾਡੇ ਡੰਗਰਾਂ ਕੋਲ ਹੀ ਸੌਂਦਾਂ ਸੀ। ਤੂੰ ਖੇਤ, ਡੰਗਰਾਂ ਤੇ ਮੇਰੀ, ਸਬ ਦੀ ਦੇਖ-ਭਾਲ ਕਰਦਾ ਸੀ। " ਚੈਨ ਬੁੱਲਾਂ ਵਿੱਚ ਹੱਸਿਆ। ਉਹ ਕਹਿੱਣਾਂ ਚਹੁੰਦਾ ਸੀ, " ਤੂੰ ਇੱਕਲੀ ਨਹੀਂ, ਤੇਰੀਆਂ ਭਰਜਾਂਈਆਂ ਦਾ ਵੀ ਮੈਂ ਹੀ ਠੇਕਾ ਲਿਆ ਹੋਇਆ ਸੀ। ਤੁਸੀਂ ਜ਼ਿਮੀਦਾਰਾਂ ਨੇ, ਬਹੁਤ ਚਿਰ ਸਾਡੀ ਖੱਲ ਲਾਹੀ ਹੈ। ਮੈਂ ਵੀ ਤੁਹਾਡੀ ਚਿੱਟੀ ਚੱਮੜੀ ਨੋਚੀ ਹੈ। ਐਵੇ ਨਹੀਂ ਮਿੱਟੀ ਨਾਲ ਮਿੱਟੀ ਹੁੰਦਾ ਸੀ। "  "  ਅੰਮ੍ਰਿਤ ਮੈਂ ਤਾਂ ਤੇਰਾ ਤੇ ਬਾਕੀ ਸਬ ਦਾ ਗੁਲਾਮ ਹਾਂ। ਲੋਕਾਂ ਤੇ ਤੇਰੇ ਕੋਲੋ ਡਰ-ਡਰ ਦਿਨ ਕੱਟੇ ਹਨ। ਵੱਡੇ ਲੋਕਾਂ ਨੇ ਚੰਗਾ ਖਾਂਣਾਂ ਤੇ ਮੰਦਾ ਬੋਲਣਾਂ ਹੁੰਦਾ ਹੈ।  " " ਚੈਨ ਹੁਣ ਕਿਸੇ ਦਾ ਡਰ ਨਹੀਂ ਹੈ। ਮੇਰਾ ਪਤੀ ਦਿਨੇ ਕੰਮ ਉਤੇ ਹੁੰਦਾ ਹੈ। ਰਾਤ ਨੂੰ ਸ਼ਰਾਬ ਨਾਲ ਰੱਜਿਆ ਹੁੰਦਾ ਹੈ। ਜਦੋਂ ਵੀ ਤੈਨੂੰ ਵਿਹਲ ਹੋਵੇ ਆ ਜਾਵੀਂ। " " ਅੰਮ੍ਰਿਤ ਟੈਕਸੀਆਂ ਵਾਲਿਆਂ ਕੋਲ ਵਿਹਲ ਹੀ ਹੁੰਦੀ ਹੈ। ਜਿੰਨਾਂ ਚਿਰ ਪਸੀਂਜ਼ਰ ਚੱਕਣ ਦੀ ਕੌਲ ਨਹੀਂ ਆਉਂਦੀ। ਅੱਜ ਹੀ ਤੇਰੇ ਘਰ ਚੱਲਦੇ ਹਾਂ। " ਘਰ ਆ ਕੇ, ਚੈਨ ਦਾ ਮਨ ਕੀਤਾ ਅੰਮ੍ਰਿਤ ਨੂੰ ਪਿਆਰ ਦੀ ਜੱਫ਼ੀ ਪਾ ਕੇ, ਕਲਾਵੇ ਵਿੱਚ ਲੈ ਕੇ, ਹਿੱਕ ਨਾਲ ਲਾ ਲਵੇ। ਪਿੰਡ ਛੇਤੀ-ਛੇਤੀ ਵਿੱਚ, ਜੱਫ਼ੀਆਂ ਪਪੀਆਂ ਕਰਨ ਦਾ ਐਨਾਂ ਟਾਇਮ ਕਿਥੇ ਲੱਗਦਾ ਸੀ? ਨਾਂ ਹੀ ਇੰਨਾਂ ਚੱਜ ਸੀ। ਡਰ ਲੱਗਿਆ ਰਹਿੰਦਾ ਸੀ। ਕੋਈ ਉਤੋਂ ਦੀ ਆ ਨਾਂ ਜਾਵੇ। ਜਿਉਂ ਹੀ ਚੈਨ ਨੇ ਬਾਂਹਾਂ, ਉਸ ਦੇ ਦੁਆਲੇ ਕੀਤੀਆਂ। ਦੋਂਨੇ ਬਾਂਹਾਂ ਪਸਿਆਂ ਤੱਕ ਵੀ ਮਸਾਂ ਪਹੁੰਚੀਆਂ। ਚੈਨ ਉਸ ਤੋਂ ਅੱਧਾ ਹੀ ਸੀ। ਐਸੇ ਮੱਲ ਨਾਲ ਘੁਲਣਾਂ ਕਿਤੇ ਸੌਖਾ ਹੈ। ਸ਼ਕਤੀ ਵੀ ਉਨੀ ਹੀ ਵੱਧ ਹੋਣੀ ਹੈ। ਜਾਂ ਮੈਂਸ ਵਾਂਗ ਉਝ ਹੀ ਹੌਕਣ ਲੱਗ ਜਾਵੇਗੀ। ਪਹਾੜ ਤੇ ਚੜ੍ਹਨ ਵਾਲੀ ਗੱਲ ਹੈ। ਕੋਈ ਤਾਂ ਗੱਲ ਹੋਵੇਗੀ। ਜੋ ਪਤੀ ਚੋਰੀ ਆਉਂਦਾ ਸੀ। ਪਰ ਦੋਂਨੇਂ ਬਰਾਬਰ ਦੇ ਮੇਲ ਦੇ ਸੀ। ਹੁਣ ਚੈਨ ਵੀ ਧੱਕੇ ਚੜ੍ਹ ਗਿਆ ਸੀ। ਅੰਮ੍ਰਿਤ ਨੇ ਦੋਂਨੇਂ ਬਾਂਹਾਂ ਚੈਨ ਦੇ ਦੁਆਲੇ ਐਸੀਆਂ ਕੱਸੀਆਂ। ਢਿੱਡ ਨਾਲ ਹੀ ਬੱਚੇ ਵਾਂਗ ਧਰਤੀ ਤੋਂ ਚੱਕ ਦਿੱਤਾ। ਚੈਨ ਨੇ ਮਸਾਂ ਸੁਖ ਦਾ ਸਾਹ ਲਿਆ। ਜਦੋ ਉਸ ਨੇ ਜੱਫ਼ੀ ਛੱਡੀ। ਹੱਥੂ ਆ ਗਿਆ। ਚੈਨ ਦਾ ਸਾਰਾ ਸੈਕਸ ਦਾ ਭੂਤ ਛੇਤੀ ਉਤਰ ਗਿਆ। ਐਡਾ ਇੰਜ਼ਣ ਧੂੜਾਂ ਪੱਟ ਦਿੰਦਾ ਹੈ। ਪੂਰੀ ਜੁਗਾੜ ਹਿੱਲਾ ਦਿੰਦਾ ਹੈ।

Comments

Popular Posts