ਸਤਿਗੁਰੂ ਦੀ ਸਰਨ ਪੈਣ ਵਾਲੇ ਭਗਤ ਨੂੰ, ਸਤਿਗੁਰੂ ਪ੍ਰਮਾਤਮਾ ਦੀ ਜੋਤਿ ਵਿਚ ਮਿਲਾ ਦਿੰਦਾ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
22/09/2013. 362

ਜੋ ਬੰਦੇ ਪ੍ਰਮਾਤਮਾ ਨੂੰ ਛੱਡ ਕੇ, ਕਿਸੇ ਹੋਰ ਨੂੰ ਪਿਆਰ ਕਰਦੇ ਹਨ। ਉਹ ਦੁੱਖੀ ਹੁੰਦੇ ਹਨ। ਸਤਿਗੁਰੂ ਦੇ ਸ਼ਬਦ ਤੋਂ ਵਾਂਜੇ ਰਹਿ ਕੇ, ਉਹਨਾਂ ਆਪਣੀ ਜ਼ਿੰਦਗੀ ਵਿਅਰਥ ਗਵਾ ਲਈ ਹੈ। ਸਤਿਗੁਰੁ ਦੀ ਬਾਣੀ ਨੂੰ ਸੁਣ, ਪੜ੍ਹ ਕੇ, ਉਸ ਨੂੰ ਸਹੀ ਅੱਕਲ ਆ ਜਾਂਦੀ ਹੈ। ਉਹ ਮਾਇਆ ਦੇ ਪਿਆਰ ਵਿਚ ਨਹੀਂ ਲੱਗਦਾ। ਜੋ ਬੰਦੇ ਰੱਬ ਦੀ ਯਾਦ ਵਿਚ ਜੁੜਦੇ ਹਨ। ਉਹ ਮਨੁੱਖ ਪ੍ਰਮਾਤਮਾ ਨੂੰ ਕਬੂਲ ਹੋ ਜਾਂਦੇ ਹਨ। ਪ੍ਰਮਾਤਮਾ ਦਾ ਨਾਮ, ਹਰ ਵੇਲੇ ਆਪਣੇ ਹਿਰਦੇ ਵਿਚ ਯਾਦ ਕਰਦੇ ਹਨ। ਸਤਿਗੁਰੂ ਦੇ ਸ਼ਬਦ ਤੇ ਰੱਬ ਦੀ ਇਕੋ ਪਛਾਂਣ ਹੈ। ਬਾਣੀ ਨਾਲ ਮਨੁੱਖ ਰੱਬ ਨਾਲ ਪਿਆਰ ਪਾ ਲੈਂਦਾ ਹੈ। ਬੰਦਾ ਪ੍ਰਭੂ ਨੂੰ ਛੱਡ ਕੇ, ਉਸ ਦੀ ਰਚੀ ਮਾਇਆ ਰੂਪ ਟਾਹਣੀ ਨੂੰ ਚੰਬੜਿਆ ਰਹਿੰਦਾ ਹੈ। ਬੰਦਾ ਮਾਇਆ ਦੇ ਮੋਹ ਵਿਚ ਇਉਂ ਰੁਲਦਾ ਹੈ ਜਿਵੇਂ ਗੰਦ ਦਾ ਕੀੜਾ ਗੰਦ ਵਿਚ ਮਸਤ ਹੁੰਦਾ ਹੈ। ਰੱਬੀ ਬਾਣੀ ਬਿਚਾਰਨ ਵਾਲੇ ਭਗਤਾਂ ਦੀ ਸੰਗਤ ਵਿਚ ਮਿਲ ਕੇ, ਉਹ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ। ਉਹ ਬੰਦਾ ਪ੍ਰਭੂ ਦੇ ਨਾਮ ਵਿਚ ਜੁੜ ਕੇ, ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦਾ ਹੈ। ਭਗਤ ਆਪ ਵਿਕਾਰ ਕੰਮਾਂ ਤੋ ਹੱਟ ਜਾਂਦਾ ਹੈ। ਆਪਦੇ ਅੰਗੀ ਸਾਕੀਆਂ ਨੂੰ ਪਾਪ ਤੇ ਮਾੜੇ ਕੰਮ ਕਰਨ ਤੋਂ ਬਚਾ ਲੈਂਦਾ ਹੈ। ਸੰਸਾਰ ਦੇ ਸਮੁੰਦਰ ਤੋਂ ਪਾਰ ਕਰ ਜਾਂਦਾ ਹੈ। ਪ੍ਰਭੂ ਦੇ ਨਾਮ ਵਿਚ ਜੁੜ ਕੇ, ਜੇਹੜਾ ਮਨੁੱਖ ਸਤਿਗੁਰੂ ਦੀ ਬਾਣੀ ਸੁਣਦਾ, ਪੜ੍ਹਦਾ, ਗਾਉਂਦਾ ਹੈ। ਸਤਿਗੁਰ ਨਾਨਕ ਦਾ ਦਰਬਾਰ ਸ਼ਬਦ ਹਾਸਲ ਹੁੰਦਾ ਹੈ। ਸਤਿਗੁਰ ਦੇ ਗੁਣ ਲੈ ਕੇ ਜਿਸ ਮਨੁੱਖ ਨੇ ਸਤਸੰਗ-ਸਰੋਵਰ ਵਿਚ ਰੱਬੀ ਬਾਣੀ ਦੇ ਨਾਮ-ਜਲ ਨਾਲ ਇਸ਼ਨਾਨ ਕੀਤਾ ਹੈ। ਸ਼ਬਦਾਂ ਦੇ ਅਸਰ ਨਾਲ ਭੈੜੀ ਖੋਟੀ ਮਤਿ ਦੀ ਮੈਲ ਧੋ ਲਈ ਹੈ। ਉਸ ਨੇ ਆਪਣੇ ਅੰਦਰੋਂ ਸਾਰਾ ਪਾਪ ਦੂਰ ਕਰ ਲਿਆ।

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਰੇ ਹੋਏ ਹਨ। ਇਸ ਤਰ੍ਹਾਂ ਮਰ ਕੇ ਉਹ ਆਪਣੀ ਮੌਤ ਖ਼ਰਾਬ ਕਰਦੇ ਹਨ। ਮਾਇਆ ਦੇ ਮੋਹ ਵਿਚ ਪੈ ਕੇ, ਉਹ ਆਪਣਾ ਜੀਵਨ ਤਬਾਹ ਕਰ ਲੈਂਦੇ ਹਨ। ਇਹ ਧੰਨ ਮੇਰਾ ਹੈ। ਇਹ ਪਰਿਵਾਰ ਮੇਰਾ ਹੈ। ਦੁਨੀਆਂ ਦੀਆਂ ਚੀਜ਼ਾਂ ਉਤੇ ਮੇਰ ਕਰਕੇ, ਖ਼ੁਆਰ ਹੁੰਦਾ ਰਹਿੰਦਾ ਹੈ। ਆਪਣੇ ਮਨ ਨੂੰ ਨਹੀਂ ਦੇਖਦਾ। ਮੋਹ ਮਾਇਆ ਦੀ ਭੱਟਕਣਾ ਵਿਚ ਪੈ ਕੇ, ਲਾਲਚ ਕਰਦਾ ਰਹਿੰਦਾ ਹੈ। ਉਹ ਮਨੁੱਖ ਮਾਇਆ ਦੇ ਮੋਹ ਵਲੋਂ, ਗੁਰੂ ਦੇ ਸ਼ਬਦ ਦੀ ਚੋਟ ਨਾਲ ਸੁਰਖਰੂ ਹੋ ਜਾਂਦਾ ਹੈ। ਕੋਈ ਚੰਗਾ ਆਖੇ, ਕੋਈ ਮੰਦਾ ਕਹੇ, ਇਕੋ ਬਰਾਬਰ ਹੈ। ਸਤਿਗੁਰੂ ਨੇ ਜਿਸ ਮਨੁੱਖ ਨੂੰ ਸੋਝੀ ਦੇ ਦਿੱਤੀ ਹੈ। ਇਸ ਸਮੇਂ ਦੇ ਚੱਕਰ ਜੁਗ ਵਿੱਚ, ਰੱਬੀ ਬਾਣੀ ਨੂੰ ਬੋਲਣਾਂ, ਬਿਚਾਨਾਂ ਹੀ ਲਾਭ ਦਾ ਸੌਦਾ ਹੈ। ਨਾਮ ਤੋਂ ਬਗੈਰ ਰਹਿ ਕੇ, ਮਨੁੱਖ ਬਾਰ-ਬਾਰ ਜਨਮ ਲੈਂਣ ਲਈ, ਮਾਂ ਦੇ ਗਰਭ ਵਿੱਚ ਹੀ ਪਿਆ ਸੜਦਾ ਰਹਿੰਦਾ ਹੈ। ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਬੰਦੇ ਦੀ ਜ਼ਿੰਦਗੀ ਬੇਕਾਰ ਚਲੀ ਜਾਂਦੀ ਹੈ। ਬੰਦੇ ਨਾਮ ਤੋਂ ਬਿੰਨਾਂ ਰਹਿ ਕੇ, ਦਰਦਾਂ ਵਿਚ ਸੜਦੇ ਹਨ। ਪੂਰੇ ਸਤਿਗੁਰ ਨੇ ਇਹ ਗੱਲ ਸਮਝਾਈ ਹੈ। ਜੋ ਮਨੁੱਖ ਦਾ ਮਨ ਚਲਾਕੀਆਂ ਨਾਲ, ਮਾਇਆ ਦੇ ਮੋਹ ਵਿਚ ਭੱਟਕਦਾ ਹੈ। ਸੱਟਾਂ ਖਾਂਦਾ ਹੈ। ਮਾਂ ਦਾ ਪੇਟ ਵੀ ਬੱਚੇ ਲਈ, ਗੰਦ ਦਾ ਘਰ ਹੈ। ਇਸ ਘਰ ਵਿਚ ਉਸ ਮਨ-ਮਰਜ਼ੀ ਵਾਲੇ ਬੰਦੇ ਦਾ ਨਿਵਾਸ ਹੋਇਆ ਰਹਿੰਦਾ ਹੈ। ਮੈਂ ਆਪਣੇ ਸਤਿਗੁਰੂ ਤੋਂ ਹਰ ਸਮੇਂ ਸਦਕੇ ਜਾਂਦਾ ਹਾਂ। ਸਤਿਗੁਰੂ ਦੀ ਸਰਨ ਪੈਣ ਵਾਲੇ ਭਗਤ ਨੂੰ, ਸਤਿਗੁਰੂ ਪ੍ਰਮਾਤਮਾ ਦੀ ਜੋਤਿ ਵਿਚ ਮਿਲਾ ਦਿੰਦਾ ਹੈ। ਪਵਿੱਤਰ ਗੁਰਬਾਣੀ ਨਾਲ, ਆਪਣੇ ਅਸਲ ਘਰ ਵਿਚ ਪ੍ਰਭੂ-ਚਰਨਾਂ ਵਿਚ ਟਿਕਾਣਾ ਮਿਲ ਜਾਂਦਾ ਹੈ। ਸਤਿਗੁਰ ਨਾਨਕ ਦੀ ਮੇਹਰ ਨਾਲ, ਬੰਦਾ ਹੰਕਾਂਰ ਨੂੰ ਮੁੱਕਾ ਕੇ, ਮਾਇਆ ਦੇ ਮੋਹ ਵਲੋ ਮਨ ਮੋੜ ਲੈਂਦਾ ਹੈ।

Comments

Popular Posts