ਦੋਸਤ ਉਹੀ ਜੋ ਦੂਜੇ ਨੂੰ ਮਸੀਬਤ ਸਮੇਂ ਮੋਡਾ ਦੇਵੇ, ਦੋਸਤ ਦੀ ਇੱਜ਼ਤ ਨੂੰ, ਆਪਦੀ ਇੱਜ਼ਤ ਸੱਮਝੇ
-ਸਤਵਿੰਦਰ ਕੌਰ ਸੱਤੀ ( ਕੈਲਗਰੀ)

ਬਲਵੀਰ ਨੇ ਸਿਮਰਨ ਨੂੰ ਪੁੱਛਿਆ," ਯਾਰ ਇਕ ਗੱਲ ਦੱਸ ਦੋਸਤੀ ਕੀ ਹੁੰਦੀ ਹੈ? ਤੂੰ ਕਿਸੇ ਦੀ ਦੋਸਤੀ ਨਿੱਭਦੀ ਦੇਖੀ ਹੈ।" ਸਿਮਰਨ ਨੇ ਜੁਆਬ ਦਿੱਤਾ," ਮੈ ਤੈਨੂੰ ਜੇਬ ਵਿਚੋ ਪੰਜ ਡਾਲਰ ਖ਼ੱਰਚ ਕੇ ਸਿੱਖ ਵਿਰਸਾ ਦਾ ਸਭਿਆਚਾਰਕ ਸ਼ੋ ਦਿਖਾ ਦਿੱਤਾ। ਇਹ ਦੋਸਤੀ ਹੀ ਹੈ।" " ਯਾਰ ਪੰਜ ਡਾਲਰ ਮੇਰੇ ਉਤੇ ਖ਼ੱਰਚ ਕੇ ਦੋਸਤੀ ਦੀ ਭਰਵਾਸ਼ਾ ਬਣਾ ਦਿੱਤੀ। " ਸਿਮਰਨ ਨੇ ਕਿਹਾ," ਦੋਸਤੀ ਪੈ...ਸਿਆਂ ਨਾਲ ਨਹੀਂ ਜੋਖੀਂ ਜਾਦੀ। ਟਿੱਕਟ 50 ਡਾਲਰ ਦੀ ਵੀ ਹੁੰਦੀ, ਪ੍ਰਵਾਹ ਨਹੀਂ ਸੀ। ਦੋਸਤ ਉਹੀ ਜੋ ਦੂਜੇ ਨੂੰ ਮਸੀਬਤ ਸਮੇਂ ਮੋਡਾ ਦੇਵੇ, ਦੋਸਤ ਦੀ ਇੱਜ਼ਤ ਨੂੰ, ਆਪਦੀ ਇੱਜ਼ਤ ਸੱਮਝੇ। ਆਪਣਾ ਆਪ ਵਾਰ ਦੇਵੇ, ਸਤੀ ਹੋ ਜਾਵੇ। ਦੋਸਤ ਨੂੰ ਕਿਸੇ ਵੀ ਮਸੀਬਤ ਤੇ ਉਲਝਣ ਵਿਚੋ ਬਾਹਰ ਕਰੇ। ਦੋਸਤੀ ਵਿੱਚ ਲਾਲਚ ਕੋਈ ਨਹੀਂ ਹੁੰਦਾ। ਕੁੜੀ ਦੀ ਕੁੜੀ ਨਾਲ, ਮੁੰਡੇ ਦੀ ਮੁੰਡੇ ਨਾਲ, ਕੁੜੀ ਮੂੰਡੇ ਵਿੱਚ ਵੀ ਪਵਿੱਤਰ ਰਿਸ਼ਤਾ ਹੋ ਸਕਦਾ ਹੈ। ਦੋਸਤੀ ਵਿੱਚ ਕਾਂਮ ਦੀ ਕੋਈ ਖਿੱਚ ਨਹੀਂ ਹੁੰਦੀ। ਦੋ ਦੋਸਤ ਇਕ ਦੂਜੇ ਦੇ ਸਰੀਰ ਨੂੰ ਹੱਥ ਵੀ ਨਹੀਂ ਲਗਾਉਦੇ। ਕਨੇਡਾਂ ਵਿੱਚ ਤਾਂ ਐਵੇਂ ਕਿਸੇ ਦੇ ਸਰੀਰ ਨੂੰ ਛੂਹਣ ਵਾਲੇ ਨੂੰ ਮਾੜਾ ਸੱਮਝਿਆ ਜਾਂਦਾ ਹੈ। ਉਸ ਤੇ ਮਾੜਾ ਛੱਕ ਕਿੱਤਾ ਜਾਦਾ ਹੈ। " " ਯਾਰ ਮੈ ਮਜ਼ਾਕ ਕਰਦਾ। ਮੈਨੂੰ ਸ਼ੋ ਬਹੁਤ ਚੰਗਾ ਲੱਗਾ। ਚਾਰ ਘੰਟੇ ਪੱਲਕ ਝੱਪਣ ਵਾਂਗ ਲੰਘ ਗਏ। ਸਿੱਖ ਵਿਰਸਾ ਦੇ ਪ੍ਰਬੰਧਕਿ ਤੇ ਚੰਗਾ ਮੀਡੀਏ ਦਾ ਰੋਲ ਨਿਭਾਉਣ ਵਾਲੇ ਵੀ ਕੌਮ ਤੇ ਵਿਰਸੇ ਨਾਲ ਦੋਸਤੀ ਹੀ ਨਿਭਾ ਰਹੇ ਹਨ। ਛੋਟੇ ਬੱਚੇ ਵੀ ਕਿਨੇ ਉਤਸ਼ਾਹ ਤੇ ਦਲੇਰੀ ਨਾਲ ਪ੍ਰੋਗਾਮ ਕਰਕੇ ਗਏ ਹਨ। ਇੱਕ ਵਾਰ ਲੱਗਾ ਕੇ ਪੰਜਾਬ ਦੇ ਹੀ ਕਿਸੇ ਮੇਲੇ ਵਿੱਚ ਆਏ ਹਾਂ। ਗਿਧੇ ਭਗੜੇ ਨੇ ਰੰਗ ਬੰਨ ਦਿੱਤਾ। ਵਿਹਲਾ ਮਨ ਸ਼ਤਾਨ ਦਾ ਘਰḔ ਹੁੰਦਾ। ਚੰਗਾ ਕਿੱਤਾ ਸ਼ੋ ਦੇਖ ਲਿਆ। ਮੈ ਤਾ ਕਹਿਨਾ ਹਰ ਵੀਕਇੰਡ ਨੂੰ ਸਭਿਆਚਾਰਕ ਪ੍ਰੋਗ੍ਰਾਮ ਹੋਣੇ ਚਾਹੀਦੇ ਨੇ। ਕਨੇਡਾ ਦਾ ਮਹੋਲ ਹੀ ਐਸਾ ਹੈ। ਬੱਚੇ ਕੀ ਕਰਨ? ਆਪਾ ਆਪ ਪਿੱਛਲਾ ਸਾਰਾ ਕੁੱਝ ਭੁਲਦੇ ਜਾਂਦੇ ਹਾਂ। ਸਾਡੇ ਧਰਮਿਕ ਪ੍ਰਬੰਧਕ ਵੀ ਕੁੱਝ ਕਰ ਸਕਦੇ। ਢੋਲਕੀ ਛੈਣੇ ਖੱੜਕਾ ਕੇ, ਪੈਸੇ ਇਕਠੇ ਕਰਨ ਤੋ ਬਿੰਨਾ, ਲੋਕਾਂ ਨੂੰ ਧਰਮ ਨਾਲ ਜੋੜ ਸਕਦੇ। ਪੈਸੇ ਇਕਠੇ ਕਰਨ ਵੇਲੇ, ਧਰਮਿਕ ਲੀਡਰਾਂ ਨੂੰ ਪ੍ਰਵਾਹ ਨਹੀਂ ਹੁੰਦੀ। ਪੈਸੇ ਦੇਣ ਵਾਲਾ ਕੇਸ ਕੱਤਲ ਕਰਨ ਵਾਲਾ ਹੈ ਜਾਂ ਸ਼ਰਾਬੀ ਹੈ। ਜੇ ਉਹੀ ਮੋਨਾਂ ਬੰਦਾ ਮਾਹਾਰਾਜ ਪੜ੍ਹਨ ਲੱਗ ਜਾਵੇ। ਬੇਅਦਵੀ ਹੋ ਜਾਂਦੀ ਹੈ। ਬੰਦਾ ਮਾੜੇ ਕਰਮਾਂ ਵਾਲਾ ਗੁਰੂ ਨੇੜੇ ਕਿਵੇਂ ਹੋਵੇ? ਗੁਰੂ ਤਾਂ ਧਰਮਿਕ ਲੀਡਰਾਂ ਦੇ ਕਬæਜ਼ੇ ਵਿੱਚ ਹੈ। ਜਿਉਦੇ ਬੰਦੇ ਨੂੰ ਨੇੜੇ ਨਹੀਂ ਲੱਗਣ ਦਿੰਦੇ। ਮਰੇ ਬੰਦੇ ਦੀ ਲਾਸ਼ ਨੂੰ ਮੱਥਾ ਟਿੱਕਾਉਣ ਲਈ ਇਜ਼ਾਜਤ ਦੇ ਦਿੰਦੇ ਹਨ। ਮਰੇ ਬੰਦੇ ਦੀ ਅਰਥੀ ਵਿਚੋ ਵੀ ਪੌਡ ਝੱੜਦੇ ਹਨ। "
ਸਿਮਰਨ ਨੇ ਕਿਹਾ, " ਜੇ ਕਿਤੇ ਰੱਬ ਇੰਨਾ ਧਰਮਿਕ ਪ੍ਰਬੰਧਕਾਂ ਦੀ ਸੁਣਦਾ ਹੋਵੇ। ਤੂੰ ਮੈਂ ਤਾਂ ਭੁੱਖੇ ਹੀ ਮਰ ਜਾਈਏ। ਹੁਣ ਤੱਕ ਧਰਤੀ ਤੇ ਸਾਰੇ ਕਬਰਾਂ ਹੀ ਹੋਣੀਆ ਸੀ। ਪਰ ਰੱਬ ਬਹੁਤ ਪਿਆਰਾ, ਹਰ ਸ਼ੈ ਦੇ ਦਿੰਦਾ। ਮੰਗਣ ਦੀ ਲੋੜ ਵੀ ਨਹੀਂ ਪੈਂਦੀ। "
ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ।। ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ।।
ਰੱਬ ਮਾਂ ਤੋ ਵੀ ਨੇੜੇ ਸਕਾ ਦੋਸਤ ਲੱਗਦਾ। ਦੋਸਤ ਤੇਰੇ ਵਰਗੇ ਮੇਰੇ ਲਈ ਰੱਬ ਹੀ ਹਨ।"
ਸਿਮਰਨ ਬਲਵੀਰ ਨੂੰ ਆਪਦੇ ਘਰ ਲੈ ਗਿਆ। ਸਿਮਰਨ ਦੇ ਡੈਡੀ ਉਸ ਦੀ ਉਡੀਕ ਕਰ ਰਹੇ ਸਨ। ਉਨਾ ਨੇ ਕਿਹਾ, " ਜੁਵਾਨੋ ਅੱਜ ਹਨੇਰਾ ਕਰ ਆਏ। ਤੁਹਾਨੂੰ ਦੇਖ ਕੇ ਮੈਨੂੰ ਆਪਦੇ ਜੁਵਾਨੀ ਦੇ ਦਿਨ ਚੇਤੇ ਆ ਜਾਂਦੇ ਹਨ। ਸਿਆਣੇ ਵੀ ਕਹਿੰਦੇ ਹਨ,Ḕ ਇੱਕ ਤੇ ਇੱਕ ਗਿਆਰਾਂḔ ਹੁੰਦੇ ਹਨ। ਬਲਵੀਰ ਦਾ ਡੈਡੀ ਗੁਰਚਰਨ ਮੇਰੇ ਤੋਂ ਪਹਿਲਾ, ਆਪਦੇ ਜੀਜੇ ਕੋਲ ਆਇਆ ਸੀ। ਉਸ ਦੇ ਜੀਜੇ ਨੇ ਬਹੁਤ ਮੱਦਦ ਕੀਤੀ। ਪਹਿਲਾ ਕਰਜਾ ਲੈ ਕੇ ਟੱਰਕ ਲੈ ਦਿੱਤਾ। ਫਿਰ ਘਰ ਆਪ ਮੇਹਨਤ ਕਰਕੇ ਲੈ ਲਿਆ। ਪਿੰਡ ਆਪਣੀ ਕੰਧ ਸਾਂਝੀ ਹੈ। ਅਸੀ ਦੋਨੇ ਜਮਾਤੀ ਸੀ। ਪਰ ਮੈਂ ਉਸ ਤੋਂ ਛੇ ਮਹੀਨੇ ਛੋਟਾ ਹੋਣ ਦੇ ਵਾਬਜੂਦ ਵੀ ਚਾਚਾ ਲੱਗਦਾ ਸੀ। ਤੇਰਾ ਡੈਡੀ ਪਿੰਡ ਗਿਆ ਹੋਇਆ ਸੀ। ਮੇਰਾ ਵੀ ਜੀਅ ਕੀਤਾ। ਮੇਰੀ ਵੀ ਟੋਹਰ ਇੰਦਾ ਦੀ ਹੋਵੇ। ਮੈਂ ਗੁਰਚਰਨ ਨੂੰ ਕਿਹਾ," ਜੇ ਮੈ ਤੇਰੇ ਕੋਲ ਆਵਾਂ। ਕੀ ਤੂੰ ਮੈਨੂੰ ਵੀ ਰੋਟੀ ਪਾ ਦੇਵੇਗਾ? ਕੀ ਤੂੰ ਮੇਰੀ ਮੱਦਦ ਕਰੇਗਾ? ਪੱਤਾ ਤੈਨੂੰ ਹੈ, ਮੇਰੀ ਪੈਸੇ ਦੀ ਮੱਦਦ ਕਰਨ ਵਾਲਾ ਕੋਈ ਨਹੀਂ ਹੈ। ਆਪਦੀ ਜ਼ਮੀਨ ਸਾਰੀ ਗਹਿਣੇ ਪਈ ਹੈ। ਮੈ ਲੇਲੜੀ ਜਿਹੀ ਉਸ ਅੱਗੇ ਕਿਤੀ। ਮੇਰੀ ਗੱਲ ਸੁਣ ਕੇ, ਉਸ ਦੀਆ ਅੱਖਾਂ ਵਿੱਚ ਹੁੰਝੂ ਆ ਗਏ। " ਉਸ ਨੇ ਮੇਰੇ ਮੋਡੇ ਤੇ ਹੱਥ ਰੱਖਿਆ," ਨਿਰਮਲ ਮੈ ਕੌਣ ਆ ਤੈਨੂੰ ਰੋਟੀ ਪਾਉਣ ਵਾਲਾ? ਤੂੰ ਜੀਅ ਸਦਕੇ ਆ। ਮੇਹਨਤ ਅੱਗੇ ਲੱਛਮੀ ਆਉਦੀ ਹੈ। ਚੱਲ ਬਿਸਤਰਾ ਬੰਨ ਨਾਲ ਤੁਰਪਾ।" ਮੈ ਜਿਸ ਦਿਨ ਪਿੰਡ ਛੱਡਣਾ ਸੀ। ਮਾਂ ਰੋਣ ਲੱਗ ਗਈ," ਪੁੱਤ ਮੈਂ ਤੇਰੇ ਬਿੰਨ ਕਿਵੇਂ ਜੀਵਾਗੀ? ਤੂੰ ਹੀ ਮੇਰਾ ਆਸਰਾ ਹੈ। ਮੈ ਕੱਲੀ ਕਿਵੇਂ ਰਹਾਗੀ? " " ਮਾਂ ਮੈਂ ਤੈਨੂੰ ਆਪਦੇ ਕੋਲ ਬੁਲਾ ਲੈਣਾ। ਬੱਸ ਜਦੋ ਮੇਰਾ ਕਰੋਬਾਰ ਸ਼ੁਰੂ ਹੋਜਾਵੇ। ਸਭ ਦੁੱਖ ਟੱਟ ਜਾਂਣਗੇ। " ਮਾਂ ਨੇ ਮੈਨੂੰ ਪੁੱਛਿਆ," ਨੂੰਹ ਮਾਪਿਆਂ ਨੂੰ ਮਿਲਣ ਗਈ। ਉਸ ਨੂੰ ਮੈਂ ਕੀ ਜੁਆਬ ਦੇਵਾਗੀ?" ਮੈ ਕਿਹਾ," ਬਲਜੀਤ ਨੇ ਪੇਕੇ ਘਰ ਨਵ ਜੰਮੀ ਧੀ ਨਾਲ ਦੋ ਮਹੀਨੇ ਲਾਉਣੇ ਨੇ। ਮਾਂ ਤੂੰ ਜਾਕੇ ਮਿਲ ਆਇਆ ਕਰੀਂ। ਮੈਂ ਜਦ ਤੱਕ ਚਿੱਠੀ ਪਾ ਦੇਵਾਗਾ। ਉਹ ਆਪ ਸਿਆਣੀ ਹੈ। ਲੱਗਦਾ ਧੀ ਦਾ ਮੱਕਦਰ ਆਪਣੀ ਵੀ ਕਿਸਮਤ ਜਗਾ ਦੇਵੇਗਾ। ਮੈਨੂੰ ਗੁਰਚਰਨ ਕੋਲੋ ਆਸ ਦੀ ਕਿਰਨ ਦਿਸੀ ਹੈ। ਨਵਾਂ ਰਸਤਾ ਦਿਸਿਆ ਹੈ। ਸੁਦਮਾ ਵੀ ਕ੍ਰਿਸ਼ਨ ਭਗਵਾਨ ਵੱਲ ਤੁਰ ਗਿਆ ਸੀ। ਰੱਬ ਮੈਨੂੰ ਰਸਤਾ ਦਿਖਾ ਰਿਹਾ। ਰੱਬ ਆਪ ਬੰਦਿਆਂ ਵਿੱਚ ਦੀ ਹਾਜ਼ਰ ਹੋਕੇ ਹੀ ਮੱਦਦ ਕਰਦਾ ਹੈ। ਸੱਚ ਪੁੱਛੇ ਮਾਂ ਮੈਨੂੰ ਗੁਰਚਰਨ ਵਿਚੋਂ ਰੱਬ ਦੀ ਝੱਲਕ ਪਈ ਹੈ। ਮਾਹਾਰਾਜ ਵੀ ਕਹਿੰਦੇ ਹਨ।"
ਸਾਜਨੜਾ ਮੇਰਾ ਸਾਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ।। ਜਾਨੀਅੜਾ ਹਰਿ ਜਾਨੀਅੜਾ ਨੈਣ ਅਲੋਇਅੜਾ ਹਰਿ ਜਾਨੀਅੜਾ।। ਨੈਣ ਅਲੋਇਆ ਘਟਿ ਘਟਿ ਸੋਇਆ ਅਤਿ ਅੰਮ੍ਰਿਤ ਪ੍ਰਿਅ ਗੂੜਾ।। ਨਾਲਿ ਹੋਵੰਦਾ ਲਹਿ ਨ ਸਕੰਦਾ ਸੁਆਉ ਨ ਜਾਣੈ ਮੂੜਾ।। ਮਾਇਆ ਮਦਿ ਮਾਤਾ ਹੋਛੀ ਬਾਤਾ ਮਿਲਣੁ ਨ ਜਾਈ ਭਰਮ ਧੜਾ।। ਕਹੁ ਨਾਨਕ ਗੁਰ ਬਿਨੁ ਨਾਹੀ ਸੂਝੈ ਹਰਿ ਸਾਜਨੁ ਸਭ ਕੈ ਨਿਕਟਿ ਖੜਾ।।
ਮਾਂ ਨੇ ਅੱਖਾਂ ਪੂਜੀਆ," ਪੁੱਤਰ ਜੇ ਤੂੰ ਜਾਂਣਾਂ ਹੀ ਹੈ। ਮੈਂ ਕੀ ਕਰ ਸਕਦੀ ਹਾਂ? ਮੈ ਤੇਰਾ ਮੁੜਕੇ ਆਉਣ ਦਾ ਰਸਤਾ ਦੇਖਦੀ ਰਹਾਗੀ। ਛੇਤੀ ਗੇੜਾ ਮਾਰੀ। ਪਿਛੇ ਅਸੀਂ ਘਰ ਵਿਚ ਔਰਤਾਂ ਹੀ ਬੱਚੀਆਂ ਹਾਂ। " ਮੈ ਮਾਂ ਨੂੰ ਘਰ ਛੱਡ ਕੇ ਆ ਗਿਆ। ਮੈ ਗੁਰਚਰਨ ਨੂੰ ਕਿਹਾ ਸੀ, " ਮੈਨੂੰ ਟਰੈਕਟਰ ਹੀ ਚਲਾਉਣਾ ਆAੁਂਦਾ। ਟਰੱਕ ਕਿਵੇਂ ਚਲਾਊੂ? " ਗੁਰਚਰਨ ਨੇ ਕਿਹਾ," ਟਰੱਕ ਚਲਾਉਣਾਂ ਸਿੱਖਾਂ ਦਿਆਗੇ। ਜੇ ਮਨ ਵਿੱਚ ਲਗਨ ਹੈ। ਕੋਈ ਕੰਮ ਔਖਾ ਨਹੀਂ ਹੈ।" ਦੋ ਮਹੀਨਿਆਂ ਵਿੱਚ, ਮੈਂ ਇਕੱਲਾ ਗੇੜਾ ਲਾਉਣ ਲੱਗ ਗਿਆ। ਤੇਰੇ ਡੈਡੀ ਨੇ ਆਪਦੇ ਘਰ ਉਤੇ ਮੈਨੂੰ ਕਰਜਾ ਦਵਾ ਕੇ, ਟਰੱਕ ਲੈ ਦਿੱਤਾ। ਤੇਰੇ ਡੈਡੀ ਬਹੁਤ ਦਲੇਰ ਯਾਰ ਹਨ। ਸਮੰਦਰ ਵਾਂਗ ਵਿਸ਼ਾਲ ਦਿਲ ਹੈ। ਕੋਈ ਕਿਸੇ ਲਈ ਘਰ ਨੂੰ ਦਾਅ ਤੇ ਨਹੀਂ ਲਾਉਂਦਾ। ਪਰ ਮੈਂ ਇਸ ਯਾਰ ਦੀ ਯਾਰੀ ਨੂੰ ਸਿਰ ਝੁਕਾਉਂਦਾ ਹਾਂ। ਮੇਰਾ ਯਾਰ ਹੀ ਮੇਰਾ ਰੱਬ ਹੈ। ਸਾਲ ਵਿੱਚ ਸਾਰਾ ਟੱਬਰ ਮੇਰੇ ਕੋਲ ਆ ਗਿਆ। ਦੂਜੇ ਸਾਲ ਸਿਮਰਨ ਆ ਗਿਆ। ਅਸੀ ਪੰਜਾਬੀ ਮੁੰਡੇ ਇਕਠੇ ਮਾਲ ਲੋਡ ਕਰਕੇ ਤੁਰਦੇ। ਇੱਕ ਪੰਜਾਬੀ, ਦੂਜੇ ਟਰੱਕਾਂ ਦੇ ਮਾਲਕ, ਸਾਡੇ ਵਿੱਚ ਇਤਫ਼ਾਕ ਵੀ ਬਹੁਤ ਸੀ। ਏਕੇ ਵਿੱਚ ਹੀ ਬਰਕੱਤ ਹੈ। ਬੰਦਾ ਹੀ ਬੰਦੇ ਦੇ ਕੰਮ ਆਉਂਦਾ। ਅੱਧੀ ਰਾਤ ਨੂੰ ਜੇ ਮੈਨੂੰ ਉਹ ਬੁਲਾਵੇ, ਮੈ ਹਾਜ਼ਰ ਹੋਵਾਗਾ। ਮਾਹਾਰਾਜ ਨੇ ਵੀ ਇਸ਼ਾਰਾ ਕਿੱਤਾ ਹੈ। "
ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ।। ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ।।
ਸਿਮਰਨ ਨੇ ਕਿਹਾ," ਡੈਡੀ ਮੈ ਤੁਹਾਡੀ ਦੋਸਤੀ ਦੀ ਦਾਤ ਦਿੰਦਾ ਹਾਂ। ਰੱਬ ਕਰੇ, ਮੈਂ ਵੀ ਇਮਾਨਦਾਰੀ ਨਾਲ ਹਰ ਇਕ ਦਾ ਦੋਸਤ ਬਣਾ। ਕਿਉਂ ਬਈ ਬਲਵੀਰ ਤੇਰੀ ਕੀ ਸਲਾਅ ਹੈ? " " ਸਿਮਰਨ ਤੇਰੇ ਵਰਗਾ ਦੋਸਤ ਸੰਗ ਹੋਵੇ। ਫਿਰ ਮੈਨੂੰ ਹੋਰ ਕੁਝ ਨਹੀ ਚਾਹੀਦਾ। ਮੇਰੀ ਜਾਨ ਤੇਰੇ ਲਈ ਹਾਜ਼ਰ ਹੈ।"

Comments

Popular Posts