ਭਾਗ 60 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਮਾਂ ਦੀਆਂ ਵਾਲੀਆਂ ਵੇਚ ਕੇ ਪੈਸੇ ਮੇਰੇ ਨਾਮ ਕਰਾ ਦੇਣੇ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਬੱਚਾ ਗੁੜਤੀ ਦੇਣ ਵਾਲੇ ਬੰਦੇ ਉੇਤੇ ਜਾਂਦਾ ਹੈ। ਜਾਂ ਮਾਂ-ਬਾਪ ਦੇ ਖੂਨ ਉਤੇ ਜਾਂਦਾ ਹੈ। ਜੇ ਤਾਂ ਬੱਚਾ ਚੱਜ ਦੇ ਕੰਮ ਕਰਦਾ, ਤਾਂ ਮਾਂਪੇ ਬੜੇ ਮਾਂਣ ਨਾਲ ਕਹਿੰਦੇ ਹਨ, "  ਇਹ ਮੇਰਾ ਪੁੱਤ-ਧੀ ਹੈ। " ਜੇ ਔਲਾਦ ਮਾੜੀ ਨਿੱਕਲ ਜਾਵੇ। ਬੱਚੇ ਨੂੰ ਪਹਿਲਾ ਨਿਵਾਲਾ ਗੁੜਤੀ ਦੇਣ ਵਾਲੇ, ਬੱਚੇ ਦੇ ਕੁੱਝ ਮੂੰਹ ਨੂੰ ਲਗਾਉਣ ਵਾਲੇ, ਸਿਰ ਸਾਰਾ ਕਸੂਰ ਮੜ ਦਿੱਤਾ ਜਾਂਦਾ ਹੈ। ਇਸ ਦਾ ਮਤਲੱਬ ਜੇ ਬੱਚਾ ਜੰਮਣ ਵਾਲੀ ਮਾਂ ਸੁਰਤ ਸਿਰ ਨਹੀਂ ਹੈ। ਕਿਸੇ ਦੇ ਬੱਚੇ ਨੂੰ ਕੁੱਝ ਪੀਣ ਲਈ ਨਹੀਂ ਦੇਣਾਂ ਚਾਹੀਦਾ। ਕਈਆਂ ਦਾ ਕੰਮ ਹੀ, ਸਾਰੀ ਉਮਰ ਦੂਜਿਆਂ ਤੋਂ ਲੈ-ਲੈ ਕੇ ਖਾਂਣਾ ਹੈ। ਐਸੇ ਮੰਗਤੇ ਕਿਉਂ ਨਹੀਂ ਦੇਣ ਵਾਲਿਆਂ ਵਰਗੇ ਬੱਣ ਜਾਂਦੇ। ਉਨਾਂ ਦੀ ਆਦਤ ਭਿਖਾਰੀ ਤੋਂ ਸਹਮਣੇ ਵਾਲੇ ਦਾਂਨੇ ਵਰਗੀ ਨਹੀਂ ਬਦਲਦੀ। ਫਿਰ ਬੇਸਮਝ ਬੱਚਾ, ਉਸ ਵਰਗਾ ਕਿਵੇਂ ਬੱਣ ਸਕਦਾ ਹੈ? ਜਿਸ ਨੇ ਬਗੈਰ ਬੱਚੇ ਦੀਆਂ ਅੱਖਾਂ ਖੁੱਲਣ ਤੋਂ ਹੀ ਜੀਭ ਨੂੰ ਪਹਿਲੀ ਬਾਰ ਪੀਣ ਲਈ ਚਟਾਇਆ ਸੀ। ਚੈਨ ਦੀ ਮਾਂ, ਆਪਣੇ ਪਤੀ ਨਾਲ ਚੈਨ ਦੀਆਂ ਗੱਲਾਂ ਕਰਦੀਆਂ ਰਹਿੰਦੀ ਸੀ। ਉਹ ਹਰ ਸਮੇਂ ਇਹੀ ਕਹਿੰਦੀ ਸੀ, " ਚੈਨ ਅੰਮ੍ਰਿਤ ਦੀ ਮਾਂ ਵਰਗਾ ਨਿੱਕਲਿਆ ਹੈ। ਜਦੋਂ ਉਸ ਨੇ ਪੈਦਾ ਹੋਣਾਂ ਸੀ। ਉਹ ਮੈਨੂੰ ਮੁੱਲਾਂਪੁਰ ਡਾਕਟਰ ਕੋਲ ਲੈ ਕੇ ਗਈ ਸੀ। ਉਹੀ ਮੇਰੇ ਨਾਲ ਸੀ। ਉਸੇ ਨੇ ਚੈਨ ਨੂੰ ਪਹਿਲੀ ਬਾਰ ਸ਼ਹਿਦ ਚੱਟਾ ਕੇ, ਗੁੜਤੀ ਦਿੱਤੀ ਸੀ। " ਚੈਨ ਦਾ ਡੈਡੀ ਜੁਆਬ ਦਿੰਦਾ, " ਭਗਾਵਾਨੇ ਕਦੇ ਕਿਸੇ ਨੂੰ ਇੱਜ਼ਤ ਵੀ ਦਿਆ ਕਰ। ਮੈਨੂੰ ਤਾਂ ਉਹ ਤੇਰੇ ਵਰਗਾ ਲੱਗਦਾ ਹੈ। ਤੂੰ ਕਿਸੇ ਨੂੰ ਦੋ ਬੋਲ ਚੱਜਦੇ ਨਹੀਂ ਬੋਲ ਸਕਦੀ। ਹੋਰ ਤਾਂ ਕਿਸੇ ਨੂੰ ਕੋਲੋ ਤੂੰ ਕੀ ਦੇਣਾਂ ਹੈ? ਸਰਦਾਨੀ ਵਰਗਾ ਚੈਨ ਕਿਵੇਂ ਬੱਣਜੂਗਾ? ਉਹ ਵੀ ਦਿਨ ਦਾ ਚੇਤਾ ਕਰ। ਉਸ ਨੇ ਡਾਕਟਰ ਦੇ ਤਿੰਨ ਦਿਨਾਂ ਦੀ ਫੀਸ 6 ਹਜ਼ਾਰ ਰੁਪੀਆ ਵੀ ਭਰੀ ਸੀ। ਉਸ ਤੋਂ ਅੱਜ ਵੀ ਜਿੰਨੇ ਮਰਜ਼ੀ ਪੈਸੇ ਮੰਗ ਲਵੋਂ। ਕਦੇ ਮੱਥੇ ਵੱਟ ਨਹੀਂ ਪਾਉਂਦੀ। ਤੈਨੂੰ ਤਾਂ ਇਹ ਵੀ ਨਹੀਂ ਪਤਾ, ਤੇਰੀ ਧੀ ਦਾ ਉਸ ਨੂੰ ਫੋਨ ਆ ਗਿਆ ਸੀ। ਉਸ ਕੋਲ ਕੋਈ ਪੈਸਾ ਨਹੀਂ ਸੀ। ਉਹ ਹਸਪਤਾਲ ਪਈ ਸੀ। ਉਸ ਦੇ ਮੁੰਡੇ ਦੇ ਜਣੇਪੇ ਲਈ ਖੜ੍ਹੇ ਪੈਰ ਪੈਸੇ ਚਾਹੀਦੇ ਸੀ। ਉਸ ਨੇ ਮੇਰੇ ਹੱਥ, 10 ਹਜ਼ਾਰ ਰੁਪੀਆ ਭੇਜ ਦਿੱਤਾ। "
"  ਇਸੇ ਲਈ ਤੂੰ ਸਾਰੀ ਉਮਰ ਉਨਾਂ ਨਾਲ ਸਾਜੀ ਰਲ ਕੇ ਕੱਢ ਦਿੱਤੀ ਹੈ। ਕੋਈ ਆਪਦੀ ਮਰਜ਼ੀ ਨਾਲ ਜੂਨ ਥੋੜੀ ਦੇਖੀ, ਹੰਢਾਂਈ ਹੈ। ਆਪਦਾ ਕੋਈ ਕੰਮ ਨਹੀਂ ਸੁਮਾਰਿਆ। ਜਿਮੀਦਾਰਾਂ ਦਾ ਹੀ ਗੋਲਪੁਣਾਂ ਕੀਤਾ ਹੈ। ਮੈਂ ਸਾਰੀ ਉਮਰ ਗੋਹਾ ਕੂੜਾ, ਝਾੜੂ ਪੋਚਾ ਕਰਦੀ ਨੇ, ਭਾਂਡੇ ਮਾਜ਼ਦੀ ਨੇ ਕੱਢ ਦਿੱਤੀ ਹੈ। ਫਿਰ ਵੀ ਭੋਰਾ ਇੱਜ਼ਤ ਨਹੀਂ ਹੈ। ਇਹੀ ਤੂੰ ਜੇ ਫੌਜ਼ ਵਿੱਚ ਭਰਤੀ ਹੁੰਦਾ। ਇਹੋ-ਜਿਹੇ ਕਈ 10 ਹਜ਼ਾਰ ਰੁਪੀਏ ਕਮਾਂ ਲੈਂਦਾ। ਨਾਲੇ ਮੇਜ਼ਰ, ਸੂਬੇਦਾਰ ਬੱਣਿਆਂ ਹੁੰਦਾ। ਮੈਨੂੰ ਲੋਕਾਂ ਨੇ ਸੂਬੇਦਾਰਨੀ ਕਹਿੱਣਾਂ ਸੀ। ਮੈਂ ਤੇਰੇ ਨਾਲ ਥਾਂ-ਥਾਂ ਨਵੇਂ ਸ਼ਹਿਰਾਂ ਵਿੱਚ ਘੁੰਮਣਾਂ ਸੀ। ਮੈਂ ਫੌਜ਼ੀ ਕੁਆਟਰਾਂ ਵਿੱਚ ਰਹਿੰਦੀ। " " ਚੈਨ ਦੀ ਮਾਂ ਜਿਮੀਦਾਰਾਂ ਦਾ ਡੰਗਰਾਂ ਵਾਲਾ ਘਰ ਵਿਗੇ ਵਿੱਚ ਵੱਗਲਿਆ ਹੈ। ਇੰਨੇ ਥਾਂ ਵਿੱਚ 10 ਕੁਆਟਰ ਬੱਣ ਜਾਂਣੇ ਹਨ। ਦੋ ਕੰਮਰੇ ਤੇ ਵਰਾਂਡਾ ਮਿਲਿਆ ਹੋਇਆ ਹੈ। ਮੈਂ 20 ਕਿੱਲਿਆ ਦੀ ਸਾਰੀ ਉਮਰ ਖੇਤੀ ਕੀਤੀ ਹੈ। ਹੋਰ ਕੋਈ ਖੇਤ ਸੰਭਾਲਣ ਵਾਲਾ ਨਹੀਂਂ ਹੈ। ਮੈਂ ਮਰਜ਼ੀ ਨਾਲ ਫ਼ਸਲ ਬੀਜ ਕੇ, ਕਟਾਈ ਕਰਦਾਂ ਹਾਂ। ਰੱਜ ਕੇ ਖਾਂਦੇ ਹਾਂ। ਅਸਲ ਮਾਲਕ ਤਾਂ ਮੈਂ ਹਾਂ। ਬਹੁਤ ਊਚੇ, ਵੱਡੇ ਸੁਪਨੇ ਨਹੀਂ ਦੇਖੀਦੇ। ਮੇਰੀ ਜਿਵੇਂ ਵੀ ਨਿਭਗੀ। ਹੁਣ ਚੈਨ ਕੋਲ ਜਾ ਕੇ, ਕਨੇਡਾ ਘੁੰਮ ਲੈ। " " ਉਹ ਮੁੰਡਾ ਕਿਹਦਾ ਹੈ? ਤੇਰੇ ਉਤੇ ਹੀ ਗਿਆ ਹੈ। ਜੇ ਮੇਰੇ ਖ਼ਸਮ ਨੇ, ਮੈਨੂੰ ਕਦੇ ਲੁਧਿਆਣਾ ਨਹੀਂ ਦੇਖਾਇਆ। ਮੇਰੇ ਮਾਪਿਆ ਨੇ ਆਪਦੇ ਘਰ ਤੋਂ ਤੇਰੇ ਘਰ ਤੱਕ ਤੋਰ ਦਿੱਤਾ। ਕਦੇ ਬਾਹਰ ਦੀ ਹਵਾ ਨਹੀਂ ਲੱਗੀ। ਮੈਂ ਕਦੇ ਕੁੜੀ ਦੇ ਸੌਹੁਰੇ ਨਹੀਂ ਗਈ। ਕੁੜਮਾਂ ਚਾਰੀ ਵਿੱਚ ਜਾ ਕੇ ਰਹਿੱਣਾਂ ਕਿਤੇ ਸੌਖਾ ਹੈ? ਹੁਣ ਤਾਂ ਸੀਵਿਆ ਵਿੱਚ ਜਾਂਣ ਦਾ ਸਮਾਂ ਹੈ। ਮੈਨੂੰ ਠੰਡੇ ਪਾਣੀ ਦਾ ਗਿਲਾਸ ਦੇਵੀ ਤਾਲੂਆ ਸੁੱਕਦਾ ਹੈ। "
" ਚੈਨ ਦੀ ਮਾਂ ਤੂੰ ਆਪ ਹੀ ਉਠ ਕੇ, ਪਾਣੀ ਆਪ ਪੀ ਲੈ, ਨਾਲੇ ਮੈਨੂੰ ਵੀ ਪਾਣੀ ਦੇਦੇ। ਮੈਂ ਤਾਂ ਆਪ ਥੱਕਿਆ ਹੋਇਆ ਹਾਂ। ਇੱਕ ਬਾਰ ਮੰਜੇ ਉਤੇ ਪੈ ਕੇ ਉਠਿਆ ਨਹੀਂ ਜਾਂਦਾ। ਗਰਮੀ ਬਹੁਤ ਹੈ। ਮੇਰੀ ਵੀ ਪਿਆਸ ਨਹੀਂ ਬੁੱਝਦੀ। " ਚੈਨ ਦੀ ਮਾਂ ਨੇ ਕੋਈ ਹੁੰਗਾਰਾ ਨਹੀਂ ਦਿੱਤਾ। ਚੈਨ ਦੇ ਡੈਡੀ ਨੇ ਕਿਹਾ, " ਤੇਰੀ ਨੀਂਦ ਵੀ ਕਿਸੇ ਵੀ ਵਕਤ ਆ ਜਾਂਦੀ ਹੈ। ਬੈਠੀ-ਬੈਠੀ ਹੀ ਸੌ ਗਈ। ਬੱਤੀ ਵੀ ਨਹੀਂ ਬੁੱਝਈ। ਹੁਣ ਤੇਰੀ ਉਮਰ ਹੋ ਗਈ ਹੈ। ਮੈਂ ਹੀ ਤੈਨੂੰ ਲਿਟਾ ਦਿੰਦਾ ਹਾਂ। " ਉਹ ਆਪਣੀ ਪਤਨੀ ਨੂੰ ਮੋਡਿਆਂ ਤੋਂ ਫੜ੍ਹ ਕੇ, ਮੰਜੇ ਉਤੇ ਪਾਉਣ ਲੱਗਾ ਸੀ। ਉਹ ਇੱਕ ਪਾਸੇ ਨੂੰ ਰੁੜ ਗਈ। ਉਹ ਫਿਰ ਬੁੜ-ਬੜਾਇਆ, ਰੁੜ ਤਾਂ ਇਦਾ ਗਈ ਹੈ। ਜਿਵੇਂ ਜਾਨ ਨਹੀਂ ਹੁੰਦੀ। ਪਾਣੀ ਦੀ ਘੁੱਟ ਪੀ ਲੈ। ਹੋਰ ਨਾਂ ਪਿਆਸੀ ਮਰਜ਼ੀ। ਫਿਰ ਤੇਰੀ ਰੂਹ, ਮੇਰੇ ਦੁਆਲੇ ਪਾਣੀ ਮੰਗਦੀ ਫਿਰੇਗੀ। ਤੇਰੀ ਨੀਦ ਕੈਸੀ ਹੈ? ਹੁਣ-ਹੁਣੇ ਗੱਲਾਂ ਕਰਦੀ ਸੀ। ਉਸ ਨੇ ਆਪਦੀ ਪਤਨੀ ਨੂੰ ਫਿਰ ਹਿਲਾਇਆ। ਉਹ ਬੇਜਾਨ ਸੀ। ਜਿੰਦਗੀ ਦੇ ਸਾਰੇ ਉਲਾਭੇ ਲਾਹ ਕੇ, ਮਰ ਗਈ ਸੀ। ਉਸ ਨੇ ਮੂੰਹ ਵਿੱਚ ਪਾਣੀ ਵੀ ਪਾਇਆ। ਪਾਣੀ ਅੰਦਰ ਨਹੀਂ ਲੰਘਿਆ। ਉਸ ਦਾ ਊਚੀ ਰੋਣ ਨੂੰ ਜੀਅ ਕੀਤਾ। ਰਾਤ ਬਹੁਤ ਹੋ ਗਈ ਸੀ। ਉਸ ਨੇ ਉਚੀ ਸਾਹ ਨਹੀਂ ਕੱਢਿਆ। ਜੇ ਕਿਸੇ ਨੂੰ ਪਤਾ ਲੱਗ ਗਿਆ। ਇਹ ਮਰ ਗਈ ਹੈ। ਸ਼ਰੀਕੇ ਦੇ ਲੋਕਾਂ ਨੇ ਹੁਣੇ ਆ ਕੇ, ਸਿਰਹਾਣੇ ਬੈਠ ਜਾਂਣਾਂ ਹੈ। ਬੇਅਰਾਮੀ ਹੋਵੇਗੀ। ਜੇ ਸਰਦਾਰਨੀ ਨੂੰ ਪਤਾ ਲੱਗ ਗਿਆ। ਉਸ ਨੇ ਮਰੀ ਨੁੰ ਚੱਕ ਕੇ ਹਸਪਤਾਲ ਲੈ ਜਾਂਣਾਂ ਹੈ। ਉਹ ਆਪਦੇ ਮੰਜੇ ਉਤੇ ਆ ਕੇ ਬੈਠ ਗਿਆ। ਸੋਚ ਰਿਹਾ ਸੀ, ਕਿਹਦੇ ਨਾਲ ਦੁੱਖ ਸਾਂਝਾ ਕਰਾਂ?
ਉਸ ਨੇ ਕਨੇਡਾ ਵਿੱਚ ਚੈਨ ਨੂੰ ਫੋਨ ਕਰ ਲਿਆ। ਦੱਸਿਆ, " ਚੈਨ ਤੇਰੀ ਮੰਮੀ ਸੁਆਸ ਛੱਡ ਗਈ ਹੈ। ਹੁਣੇ-ਹੁਣੇ ਗੱਲਾਂ ਕਰਦੀ ਸੀ। ਇਦਾ ਲਗਦਾ ਹੈ। ਜਿਵੇਂ ਸੁੱਤੀ ਪਈ ਹੋਵੇ। " ਚੈਨ ਦੀ ਰਾਤ ਦੀ ਪੀਤੀ ਅਜੇ ਉਤਰੀ ਨਹੀਂ ਸੀ। ਉਸ ਨੇ ਕਿਹਾ, " ਡੈਡੀ ਇਕ ਦਿਨ ਤਾਂ ਮਰਨਾਂ ਹੀ ਸੀ। ਉਦਾਸ ਹੋਣ ਦੀ ਕੀ ਲੋੜ ਹੈ? ਮੰਮੀ ਦੀ ਪੇਟੀ ਚੰਗੀ ਤਰਾਂ ਦੇਖ ਲਿਉ। ਕਿਸੇ ਖੂੰਜੇ ਵਿੱਚ ਜਰੂਰ ਪੈਸੇ ਰੱਖੇ ਹੋਣੇ ਹਨ। ਤੂੰ ਪੈਸੇ ਕੀ ਕਰਨੇ ਹਨ? ਤੇਰਾ ਵੀ ਸਮਾਂ ਨੇੜੇ ਆ ਗਿਆ ਹੈ। ਮੇਰੇ ਨਾਂਮ ਤੇ ਜਮਾਂ ਕਰਾ ਦੇਣੇ। " " ਸ਼ਾਬਾਸ਼ੇ ਪੁੱਤਰਾ, ਇਹ ਨਹੀਂ ਪੁੱਛਿਆ, " ਕੀ ਮਾਂ ਨੂੰ ਦਾਗ਼ ਲਗਾ ਦਿੱਤਾ ਹੈ ਜਾਂ ਨਹੀਂ? " ਪੈਸੇ ਲੱਭਣ ਲਈ, ਖੂੰਜੇ ਪੱਟਣ ਦੀ ਪੈ ਗਈ। " " ਡੈਡੀ ਜੇ ਮੰਮੀ ਮਰਗੀ, ਕੀ ਹੁਣ ਨਾਲ ਮਰਨਾਂ ਹੈ? ਐਡੀ ਦੂਰੋਂ ਮੈਂ ਆ ਨਹੀਂ ਸਕਦਾ। ਮੈਂ 200 ਡਾਲਰ ਦਿਹਾੜੀ ਦੇ ਕਮਾਉਂਦਾ ਹਾਂ। ਤੂੰ ਜਿੰਦਗੀ ਵਿੱਚ ਕੁੱਝ ਬਣਾਇਆ ਨਹੀਂ ਹੈ। ਮੰਮੀ ਦੇ ਸੋਨੇ ਦੀਆਂ ਵਾਲੀਆਂ ਪਾਈਆਂ ਹੁੰਦੀਆਂ ਸਨ। ਉਹ ਉਤਾਰ ਲਵੀ। ਵੇਚ ਕੇ ਪੈਸੇ ਮੇਰੇ ਨਾਮ ਕਰਾ ਦੇਣੇ। " ਚੈਨ ਦਾ ਡੈਡੀ ਮੱਥਾ ਫੜ ਕੇ ਬੈਠ ਗਿਆ ਸੀ। ਦਿਨ ਚੜ੍ਹ ਗਿਆ ਸੀ। ਉਸ ਨੇ ਆਪਦੀ ਧੀ ਨੂੰ ਫੋਨ ਕੀਤਾ। ਧੀ ਨੇ ਕਿਹਾ, " ਮੈਂ ਆਪਦੇ ਸ਼ਰੀਕੇ ਦਿਆਂ ਨੂੰ ਲੈ ਕੇ ਆਉਂਦੀ ਹਾਂ। " ਪੁੱਤ ਸਮੇਂ ਸਿਰ ਪਹੁੰਚ ਜਾਣਾਂæ ਮੈਂ ਤਾਂ ਉਸ ਨੂੰ ਰਾਤ ਦਾ ਲਈ ਬੈਠਾਂ ਹਾਂ। " ਹੁਣੇ ਤੁਰ ਪੈਂਦੇ ਹਾਂ। ਦਾਲ ਪਾਣੀ ਚੱਜਦਾ ਬੱਣਾ ਲਿਉ। ਹੋਰ ਨਾਂ ਮੇਰਾ ਸਰੀਕੇ ਵਿੱਚ ਨੱਕ ਵੱਡ ਦਿਉ। ਆਪੇ ਸਰਦਾਰਨੀ ਪੈਸੇ ਲਾਵੇਗੀ। ਮੰਮੀ ਦੀਆਂ ਵਾਲੀਆਂ ਮੈਨੂੰ ਦੇ ਦਿਉ। " ਗੁਆਂਢੀ ਵੀ ਸੁਣ ਕੇ ਆਉਣ ਲੱਗ ਗਏ ਸਨ। ਸਬ ਨੂੰ ਆਪੋ ਆਪਣੇ ਲੋਕ ਦਿਖਾਵੇ ਦੀ ਪਈ ਸੀ। ਕਈ ਬਹੁਤੇ ਗੂੜੇ ਨੇੜੇ ਦੇ ਬੰਦੇ, ਲਾਸ਼ ਨੂੰ ਛੇਤੀ ਉਠਾਉਣ ਨੂੰ ਕਹਿ ਰਹੇ ਸਨ।ਸਮਾਂ ਖ਼ਰਾਬ ਹੁੰਦਾ ਸੀ। ਸਰਦਾਰਨੀ ਨੇ ਸੀਵਿਆਂ ਵਿੱਚ ਬਾਲਣ ਪਹੁੰਚਾ ਦਿੱਤਾ ਸੀ। ਚੈਨ ਦੇ ਡੈਡੀ ਨੂੰ ਕਹਿ ਦਿੱਤਾ ਸੀ, " ਜੋ ਵੀ ਦਾਲ, ਲੂਣ ਰਸਦ ਚਾਹੀਦੀ ਹੈ। ਆਪਣੇ ਬਾਣੀਏ ਤੋਂ ਚੱਕਲੀ। ਜੋ ਪੈਸਾ ਲੱਗੂ, ਝਿਜਕੀ ਨਾਂ। ਮੇਰੇ ਕੋਲੋ ਲੈ ਜਾਵੀ। " ਉਸ ਦਾ ਰੋਣਾਂ ਸੀਵਿਆਂ ਦੀਆਂ ਲਾਟਾਂ ਵਾਂਗ, ਉਚਾ ਹੋ ਗਿਆ ਸੀ। ਉਸ ਦਾ ਅੰਦਰ ਬਾਹਰ ਸਬ ਸੁੰਨਾਂ ਹੋ ਗਿਆ ਸੀ। ਅੱਜ ਅਹਿਸਾਸ ਹੋ ਗਿਆ ਸੀ। ਬੰਦਾ ਦੁਨੀਆਂ ਵਿੱਚ ਇਕੱਲਾ ਹੈ।

Comments

Popular Posts