ਭਾਗ 62 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਉਹੀ ਗੱਲ਼ਤੀ ਟੂ-ਮੱਚ ਬਾਰ-ਬਾਰ ਕੀਤੀ ਜਾਵੇ, ਚਲਾਕੀ ਬੱਣ ਜਾਂਦੀ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਛੋਟੀਆਂ, ਹੱਲਕੀਆਂ, ਫੁਲਕੀਆਂ ਗੱਲਾਂ ਹਰ ਕੋਈ ਸਹਿ ਸਕਦਾ ਹੈ। ਜਦੋਂ ਕੋਈ ਅੱਤ ਚੱਕ ਲਵੇ, ਗੱਲ ਬਰਦਾਸਤ ਤੋਂ ਬਾਹਰ ਹੋ ਜਾਂਦੀ ਹੈ। ਗੱਲਤੀ ਇੱਕ, ਦੋ, ਤਿੰਨ ਬਾਰ ਹੋ ਸਕਦੀ ਹੈ। ਜੇ ਉਹੀ ਗੱਲ਼ਤੀ ਟੂ-ਮੱਚ ਬਾਰ-ਬਾਰ ਕੀਤੀ ਜਾਵੇ, ਚਲਾਕੀ ਬੱਣ ਜਾਂਦੀ ਹੈ। ਦੂਜੇ ਬੰਦੇ ਨੂੰ ਬੇਵਕੂਫ਼ ਬੱਣਾਉਣ ਦੀ ਖੇਡ ਖੇਡੀ ਜਾਂਦੀ ਹੈ। ਕਿਸੇ ਨੂੰ ਸੁਧਰਨ ਦੇ, ਦੋ ਚਾਰ ਮੋਕੇ ਜਰੂਰ ਦੇਵੋ। ਪਰ ਹਰ ਬਾਰ ਕਿਸੇ ਦੀਆਂ ਚੱਤਰਾਈਆਂ ਨੂੰ ਅੱਖੋਂ ਉਹਲੇ  ਕਰਕੇ, ਚੱਤਰ ਓਵਰ ਸਮਾਟ ਬੰਦੇ ਦਾ ਹੋਸਲਾ ਨਾਂ ਬੜਾਵੋ। ਜੇ ਹਰ ਬਾਰ ਪਤੀ-ਪਤਨੀ , ਬੱਚੇ, ਮਾਂਪੇ, ਹੋਰ ਰਿਸ਼ਤੇਦਾਰਾਂ ਦੀਆਂ  ਗੱਲਤੀਆਂ ਦੀ ਸਜ਼ਾ ਆਪ ਭੁਗਤੀ ਗਏ। ਸਦਾ ਲਈ ਉਮਰ ਕੈਦ ਹੋ ਜਾਵੇਗੀ। ਗੁਲਾਮ, ਗੋਲੇ ਬੱਣ ਕੇ ਰਹਿ ਜਾਵਾਂਗੇ। ਐਸਾ ਕਰਨਾਂ ਤੇ ਸਹਿਣਾਂ ਕੋਈ ਦਲੇਰੀ ਨਹੀਂ ਹੈ। ਹਰ ਚੀਜ,æ ਗੱਲ ਦਾ ਅੰਤ ਹੁੰਦਾ। ਕੁੱਝ ਵੀ ਉਵੇਂ ਦਾ ਸਦਾ ਲਈ ਨਹੀਂ ਰਹਿੰਦਾ। ਪਤੀ-ਪਤਨੀ, ਬੱਚਿਆਂ, ਮਾਪਿਆਂ, ਹੋਰ ਰਿਸ਼ਤੇਦਾਰਾਂ ਵਿੱਚ ਨੋਕ-ਝੋਕ, ਗਰਮਾਂ-ਗਰਮੀ ਹੁੰਦੀ ਰਹਿੰਦੀ ਹੈ। ਜੇ ਬੰਦਾ ਇੱਜ਼ਤ ਉਤਾਰਨ ਉਤੇ ਆ ਜਾਵੇ। ਲਿਹਾਜ਼-ਰਿਸਪਿਕੱਟ ਕਰਨੋਂ ਹੱਟ ਜਾਵੇ। ਖੈਰ ਨਹੀਂ ਗੁਜ਼ਾæਰਨੀ ਚਾਹੀਦੀ। ਮੂੰਹ ਤੋੜਵਾ ਜੁਆਬ ਦੇਣਾਂ ਚਾਹੀਦਾ ਹੈ।
ਪ੍ਰੀਤ ਨੇ ਕਈ ਜਰੂਰੀ ਫੋਨ ਕਰਨੇ ਸੀ। ਉਸ ਨੇ ਸੈਲਰ ਫੋਨ ਵਿੱਚ ਸੇਵ ਕੀਤੇ ਫੋਨ ਨੰਬਰ ਲੱਭੇ। ਉਨਾਂ ਵਿਚੋਂ ਬਹੁਤ ਸਾਰੇ ਫੋਨ ਨੰਬਰ ਨਹੀਂ ਲੱਭ ਰਹੇ ਸਨ। ਪ੍ਰੀਤ ਨੂੰ ਕਾਪੀ ਉਤੇ ਫੋਨ ਨੰਬਰ ਲਿਖਣ ਦੀ ਵੀ ਆਦਤ ਸੀ। ਕੰਮ ਸਰ ਗਿਆ। ਚੈਨ ਤੋਂ ਬਗੈਰ, ਹੋਰ ਕੋਈ ਘਰ ਵਿੱਚ ਤੀਜਾ ਬੰਦਾ ਨਹੀਂ ਆਉਂਦਾ ਸੀ। ਸੈਲਰ ਫੋਨ ਤੱਕ ਤਾਂ ਕਿਸੇ ਦਾ ਪਹੁੰਚਣ ਦਾ ਸੁਆਲ ਨਹੀਂ ਪੈਦਾ ਹੁੰਦਾ ਸੀ। ਫਿਰ ਉਸ ਨੇ ਆਪਦਾ ਲੈਬਟਾਪ ਦੇਖਿਆ। ਉਸ ਵਿਚੋਂ ਵੀ ਜਰੂਰੀ ਫ਼ੈਇਲਾਂ ਗੈਇਬ ਸਨ। ਐਸਾ ਕੁੱਝ ਦੇਖ ਕੇ, ਉਸ ਨੇ ਆਪਦੇ ਇਧਰ-ਉਧਰ ਬਾਹਰ ਪਏ ਗਹਿੱਣੇ, ਘਰ ਦੀ ਤਜ਼ੋਰੀ ਵਿੱਚ ਰੱਖਣ ਬਾਰੇ ਸੋਚਿਆ। ਜਦੋਂ ਪ੍ਰੀਤ ਨੇ ਤਜ਼ੋਰੀ ਖੋਲੀ, ਉਹ ਖਾਲ਼ੀ ਸੀ। ਪ੍ਰੀਤ ਦਾ ਪਾਸਪੋਰਟ, ਘਰ ਦੇ ਪੇਪਰ, ਉਸ ਦੇ ਸਾਰੇ ਗਹਿੱਣੇ, ਬੇਸਮਿੰਟ ਦੇ ਕਿਰਾਏ ਦੇ ਜੋੜੇ ਹੋਏ 10 ਹਜ਼ਾਰ ਡਾਲਰ ਚੈਨ ਲੈ ਗਿਆ ਸੀ। ਦੋਂਨਾਂ ਵਿੱਚ ਕਈ ਬਾਰ ਰੌਲਾ ਪੈ ਚੁੱਕਾ ਸੀ। ਪ੍ਰੀਤ ਨੂੰ ਸਮਝ ਨਹੀਂ ਲੱਗੀ, ਉਹ ਕਦੋਂ ਹੱਥ ਮਾਰ ਗਿਆ ਸੀ। ਤਜ਼ੋਰੀ ਦੀ ਚਾਬੀ ਉਸ ਦੇ ਥੱਲੇ ਹੀ ਪਈ ਹੁੰਦੀ ਸੀ। ਪ੍ਰੀਤ ਸੋਚ ਰਹੀ ਸੀ। ਜਿਸ ਬੰਦੇ ਨੂੰ, ਮੈਂ ਕਨੇਡਾ ਵਿੱਚ ਸਟੇ ਦੁਆ ਰੱਖੀ ਹੈ। ਉਹੀ ਬੰਦਾ ਮੈਨੂੰ ਹਰ ਪਾਸੇ ਤੋਂ ਲੁੱਟਣਾਂ ਤੇ ਠੇਸ ਪਹੁਚਾਉਣਾਂ ਚਹੁੰਦਾ ਹੈ। ਗਹਿੱਣੇ, 10 ਹਜ਼ਾਰ ਡਾਲਰ ਗੁਆਚਣ ਦਾ ਕੋਈ ਬਹੁਤ ਵੱਡਾ ਦੁੱਖ ਨਹੀਂ ਸੀ। ਇਹ ਚਾਰ ਮਹੀਨੇ ਦੀ ਵੀ ਕਮਾਈ ਨਹੀਂ ਸੀ। ਗਹਿੱਣੇ ਮਾਪਿਆਂ ਵੱਲੋਂ ਪ੍ਰੀਤ ਨੂੰ ਮਿਲੇ ਹੋਏ ਸਨ। ਚੈਨ ਤਾਂ ਬਿਲਕੁਲ ਨੰਗ ਮਲੰਗ ਸੀ। ਪਾਸਪੋਰਟ, ਘਰ ਦੇ ਪੇਪਰ ਦਾ ਫ਼ਿਕਰ ਸੀ। ਦੋਂਨਾਂ ਦੀ ਵਿੱਕਰੀ ਹੋ ਸਕਦੀ ਸੀ। ਉਸ ਨੂੰ ਘਰ ਦੀਆ ਚੀਜ਼ਾਂ ਗੁਆਚੀਆਂ ਦੀ ਪੁਲੀਸ ਨੂੰ ਰਿਪੋਰਟ ਕਰਨੀ ਪਈ। ਪੁਲੀਸ ਔਫ਼ੀਸਰ ਨੂੰ ਦੱਸ ਦਿੱਤਾ, " ਚੈਨ ਮੇਰਾ ਪਤੀ ਹੈ। ਉਸੇ ਉਤੇ ਛੱਕ ਹੈ। " ਪੁਲੀਸ ਔਫ਼ੀਸਰ ਨੇ ਪੁੱਛਿਆ, " ਚੈਨ ਕੰਮ ਕਿਥੇ ਕਰਦਾ ਹੈ? " ਪ੍ਰ੍ਰੀਤ ਨੇ ਦੱਸਿਆ, " ਟੈਕਸੀ ਚਲਾਉਂਦਾ ਹੈ। " ਹਰ ਰਿਪੋਰਟ, ਹਰ ਪੁਲੀਸ ਵਾਲੇ ਕੋਲ, ਕੰਪਿਊਟਰ ਵਿੱਚ ਆਪੇ ਪਹੁੰਚ ਜਾਂਦੀ ਹੈ। ਏਅਰਪੋਰਟ ਦੇ ਦੁਆਲੇ ਗਸ਼ਤ ਕਰਨ ਵਾਲੇ ਪੁਲੀਸ ਔਫ਼ੀਸਰਾਂ ਨੇ, ਚੈਨ ਦੀ ਟੈਕਸੀ ਨੂੰ ਘੇਰ ਲਿਆ। ਉਸ ਦੀ ਟੈਕਸੀ ਦੀ ਤਲਾਸ਼ੀ ਲੈਣ ਨਾਲ, ਗੁਆਚਿਆ ਸਾਰਾ ਕੁੱਝ ਟੈਕਸੀ ਦੀਆਂ ਪੌਕਟਾਂ ਵਿਚੋਂ ਲੱਭ ਗਿਆ। ਚੈਨ ਨੂੰ ਚੋਰ ਹੋਣ ਦਾ ਚਾਰਜ਼ ਵੀ ਨਹੀਂ ਲੱਗ ਸਕਦਾ ਸੀ। ਅਜੇ ਦੋਂਨੇ ਪਤੀ-ਪਤਨੀ ਸਨ। ਦੋਂਨਾਂ ਦੀਆਂ ਚੀਜ਼ਾ ਇੱਕ ਦੂਜੇ ਕੋਲ ਹੋ ਸਕਦੀਆਂ ਸਨ। ਪੁਲੀਸ ਔਫ਼ੀਸਰਾਂ ਨੇ ਸਾਰਾ ਸਮਾਨ ਪ੍ਰੀਤ ਨੂੰ ਮੋੜ ਦਿੱਤਾ। ਉਸ ਨੂੰ ਘਰ ਦੇ ਲੌਕ ਬਦਲਣ ਨੂੰ ਕਹਿ ਦਿੱਤਾ।
ਚੈਨ ਨੇ ਰਾਤੋਂ ਰਾਤ ਪ੍ਰੀਤ ਦੀਆਂ ਨੰਗੀਆਂ ਤਸਵੀਰਾਂ ਵੱਡੀਆਂ ਕਰਾ ਕੇ, ਉਸ ਦੇ ਘਰ ਮੂਹਰੇ, ਤੇ ਪੇਕਿਆ ਦੇ ਘਰ ਦੀਆਂ ਕੰਧਾਂ ਉਤੇ ਲਾ ਦਿੱਤੀਆਂ। ਪ੍ਰੀਤ ਟੀਵੀ ਦੇਖਦੀ ਹੋਈ, ਜਦੋਂ ਬਾਹਰ ਨੂੰ ਦੇਖਦੀ ਸੀ। ਉਹ ਦੇਖ ਰਹੀ ਸੀ। ਤੁਰਨ ਵਾਲੇ ਲੋਕ ਉਸ ਦੇ ਘਰ ਅੱਗੇ ਖੜ੍ਹ ਕੇ ਜਾਂਦੇ ਹਨ। ਉਹ ਘਰ ਤੋਂ ਬਾਹਰ ਨਹੀਂ ਨਿੱਕਲੀ ਸੀ। ਪ੍ਰੀਤ ਦੇ ਭਰਾ ਦੇਵ ਨੂੰ ਗੁਆਂਢੀ ਦਾ ਫੋਨ ਆਇਆ। ਉਸ ਨੇ ਦੱਸਿਆ, " ਤੁਹਾਡੇ ਘਰ ਦੇ ਬਾਹਰ ਪ੍ਰੀਤ ਦੀਆਂ ਫੋਟੋਆਂ ਲੱਗੀਆਂ ਹਨ। " ਉਸ ਦੇ ਭਰਾ ਦੇਵ ਨੇ ਕਿਹਾ, " ਇਹ ਕਿਸ ਕੁੱਤੇ ਦੀ ਹਿੰਮਤ ਹੇ? ਗੁਆਢੀ ਦੇ ਮੂੰਹ ਵਿਚੋਂ ਨਿੱਕਲ ਗਿਆ, " ਕਿਹੜਾ  ਸਨ। ਦੇਵ ਨੇ ਪ੍ਰੀਤ ਦੀ ਭਰਜਾਈ ਨੂੰ ਕਿਹਾ, " ਤੂੰ ਮੇਰੇ ਨਾਲ ਚੱਲ ਪ੍ਰੀਤ ਕੋਲ ਜਾਂਣਾ ਹੈ। ਜਦੋਂ ਉਹ ਪ੍ਰੀਤ ਕੋਲ ਗਏ। ਉਸ ਦੇ ਘਰ ਦੀਆਂ ਸਾਰੀਆਂ ਕੰਧਾਂ ਉਤੇ ਫੋਟੋਆਂ ਲੱਗੀਆਂ ਹੋਈਆਂ ਸਨ। ਦੇਵ ਨੇ, ਚੈਨ ਨੂੰ ਫੋਟੋਆਂ ਬਾਰੇ ਪੁੱਛਿਆ, " ਇਹ ਕੰਧਾਂ ਉਤੇ ਕਿਉਂ ਲਗਾਈਆਂ ਹਨ? " " ਹੁਣ ਤੁਸੀਂ ਫੋਟੋਆਂ ਗੁਆਚੀਆ ਦੀ ਵੀ ਪੁਲੀਸ ਨੂੰ ਰਿਪੋਰਟ ਕਰ ਦਿਉ। ਉਹੀ ਉਤਾਰ ਕੇ ਦੇ ਦੇਣਗੇ। " " ਤੇਰੀ ਤਾਂ ਜੂਲੀ ਤੱਪੜੀ ਮੈਂ ਗੋਲ ਕਰਦਾਂ ਹਾਂ। ਦੱਸ ਤੂੰ ਕਿਥੇ ਹੈ? " ਭਰਜਾਈ ਤਾਂ ਘਰ ਦੇ ਬਾਰਹ ਹੀ ਰੁਕ ਗਈ ਸੀ। ਪ੍ਰੀਤ ਵੀ ਬਾਹਰ ਆ ਗਈ ਸੀ। ਦੋਂਨੇਂ ਫੋਟੋਆਂ ਲਹੁਉਣ ਲੱਗ ਗਈਆਂ। ਸ਼ੜਕ ਉਤੇ ਹਾਰਨ ਵੱਜਿਆæ ਚੈਨ ਟੈਕਸੀ ਲਈ ਖੜ੍ਹਾ ਸੀ। ਉਸ ਨੇ ਪ੍ਰੀਤ ਨੂੰ ਲਲਕਾਰ ਕੇ ਕਿਹਾ, " ਮੈਨੂੰ ਤਾਂ ਤੂੰ ਰਿੱਜ਼ਕਿੱਟ ਕਰ ਦਿੱਤਾ ਹੈ। ਤੇਰੇ ਇਸ਼ਤਿਹਾਰ ਲਾਏ ਹਨ। ਨਵੇਂ ਯਾਰ ਲੱਭਣ ਵਿੱਚ ਮਦੱਦ ਹੋ ਜਾਵੇਗੀ। " ਪ੍ਰੀਤ ਨੇ ਕਿਹਾ, " ਜੇ ਤੇਰੀ ਇਸ ਕਰਤੂਤ ਦਾ ਕਨੂੰਨ ਨੂੰ ਪਤਾ ਲੱਗ ਗਿਆ। ਜੇਲ ਅੰਦਰ ਨਜ਼ਰ ਬੰਦ ਕਰਕੇ, ਤੇਰੀਆਂ ਅੱਖਾਂ ਖੋਲ ਦੇਣਗੇ।  " æਚੈਨ ਦਾ ਧਿਆਨ ਪ੍ਰੀਤ ਵਿੱਚ ਸੀ। ਅਜੇ ਅੱਧੀਆਂ ਹੀ ਫੋਟੋ ਉਤਾਰੀਆਂ ਸਨ। ਦੇਵ ਨੇ ਆਪਦੇ ਰਿਵਾਲਵਰ ਦੀਆਂ ਦੋ ਗੋਲ਼ੀਂਆਂ ਉਸ ਦੇ ਸਿਰ ਦੇ ਵਿਚੋਂ ਦੀ ਕੱਢ ਦਿੱਤੀਆਂ। ਉਸ ਦੇ ਹੱਥਾਂ ਵਿਚੋਂ ਸਟੇਰਿੰਗ ਛੁੱਟ ਗਿਆ। ਲੋਕ ਮਦੱਦ ਲਈ ਪਹੁੰਚ ਗਏ। ਐਬੂਲੈਂਸ, ਪੁਲੀਸ, ਫੈਅਰ ਇੰਜਨ ਆ ਗਏ ਸਨ। ਦੇਵ ਨੇ ਆਪ ਹੀ ਗ੍ਰਿਫਤਾਰੀ ਦੇ ਦਿੱਤੀ ਸੀ। ਸਾਰਾ ਮਾਮਲਾ ਪੁਲੀਸ ਦੇ ਸਹਮਣੇ ਸੀ। ਪਰ ਕਿਸੇ ਦੀ ਜਾਨ ਲੈਣਾਂ ਸਬ ਤੋਂ ਵੱਡਾ ਜ਼ੁਰਮ ਹੈ। ਮਰਨ ਵਾਲਾ ਭਾਵੇਂ ਕਿੱੱਡਾ-ਵੱਡਾ ਗੁਨਾਹ-ਗਾਰ ਹੋਵੇ। ਕਿਸੇ ਬੰਦੇ ਨੂੰ ਜਾਨੋਂ ਮਾਰਨ ਦਾ ਕੋਈ ਅਧਿਕਾਰ ਨਹੀਂ ਹੈ। ਇਸੇ ਕੰਮ ਨੂੰ ਕਨੂੰਨ ਅੱਖਾਂ ਉਤੇ ਪੱਟੀ ਬੰਨ ਕੇ ਹਾਜ਼ਰ ਹੈ। ਬਗੈਰ ਦੇæਖੇ ਬੰਦਿਆਂ ਦੀਆਂ ਅੰਦਰ ਦੀਆਂ ਜਾਂਣਦਾ ਹੈ।

Comments

Popular Posts