ਸਿਰਸਾ ਸਾਧ ਰਾਮ ਰਹੀਮ ਦੇ ਡੇਰੇ ਦਾ ਅਪਰੇਸ਼ਨ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ? ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com ਇਸ ਤੋਂ ਇੱਕ ਮੂਵੀ ਵਿੱਚ ਹਨੀ ਰਾਮ ਰਹੀਮ ਦੇ ਵਿੱਚਕਾਰ ਕੁੜੀ ਬੈਠੀ ਸਾਧ ਨਾਲ ਤਾਲੀਆਂ ਮਾਰ-ਮਾਰ ਕੇ ਹੱਸ ਰਹੀ ਹੈ। ਹਨੀਪ੍ਰੀਤ ਮੂੰਹ ਬਣਾਈ ਬੈਠੀ ਹੈ। ਦੂਜੀਆਂ ਕੁੜੀਆਂ ਨਾਲ ਰਾਮ ਰਹੀਮ ਨੂੰ ਦੇਖ ਕੇ ਹਨੀ ਖ਼ੁਸ਼ ਨਹੀਂ ਹੁੰਦੀ ਸੀ। ਲਾਲ, ਗੁਲਾਬੀ, ਬੈਂਗਣੀ ਰੰਗ ਬਾਬੇ ਤੇ ਹਨੀ ਦੇ ਮਨ ਪਸੰਦੀ ਰੰਗ ਸਨ। ਭਾਗ 15 ਸਿਰਸਾ ਸਾਧ ਰਾਮ ਰਹੀਮ ਦੇ ਡੇਰੇ ਦਾ ਅਪਰੇਸ਼ਨ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ? ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com 1948 ਤੋਂ ਹੁਣ ਤੱਕ ਇਸ ਤੋਂ ਪਹਿਲਾਂ ਰਾਮ ਰਹੀਮ ਦੇ ਸਾਧੂ ਪੁਰਖਾ ਨੇ ਵੀ ਲੋਕਾਂ ਨੂੰ ਲੁੱਟ ਕੇ ਖਾਂਦਾ ਹੈ। ਔਰਤਾਂ ਦੀ ਇੱਜ਼ਤ ਲੁੱਟੀ ਹੈ। ਸਿਰਸਾ ਸਾਧ ਰਾਮ ਰਹੀਮ ਲੋਕਾਂ ਤੋਂ ਧੰਨ-ਧੰਨ ਸਤਿਗੁਰ ਤੇਰਾ ਆਸਰਾ ਕਹਾਉਂਦਾ ਸੀ। ਧੰਨ-ਧੰਨ ਸਤਿਗੁਰ ਸਿੱਖ ਧਰਮ ਕਹਿੰਦਾ ਹੈ। ਰਾਮ ਰਹੀਮ ਤਿੰਨ ਧਰਮਾਂ ਦਾ ਗੁਰੂ ਬਣ ਕੇ ਬੈਠ ਗਿਆ ਸੀ। ਧਾਰਮਿਕ ਲੀਡਰ ਇਸ ਨਾਲ ਯਾਰੀ ਪਾ ਕੇ ਸਾਥ ਦਿੰਦੇ ਰਹੇ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਚੋਲੀ ਪਾ ਕੇ, ਪੰਜ ਪਿਆਰਿਆਂ ਦੀ ਥਾਂ 7 ਬੰਦੇ ਖੜ੍ਹੇ ਕਰਕੇ ਸ਼ਰਬਤ ਪਿਲਾਇਆ। ਤਾਂ ਸਿਖਾ ਵਿੱਚ ਰੋਸ ਪੈਦਾ ਹੋਇਆ। ਜਲਸੇ ਹੋਏ, ਪਰ ਅਕਾਲ ਤਖ਼ਤ ਦੇ ਜਥੇਦਾਰ ਨੇ ਮੁਆਫ਼ ਵੀ ਕੀਤਾ, ਤੇ 95 ਲੱਖ ਲਾ ਕੇ ਇਸ਼ਤਿਹਾਰ ਵੀ ਵੰਡੇ, ਕਿ ਸਾਧ ਨੂੰ ਮੁਆਫ਼ ਕਰ ਦਿੱਤਾ ਹੈ। ਸੁਖਬੀਰ ਬਾਦਲ ਨੇ ਰਾਮ ਰਹੀਮ ਦੀ ਬਹੁਤ ਹਮੈਤ ਕੀਤੀ ਹੈ। ਸ਼ਾਇਦ ਹੁਣ ਡੇਰੇ ਦਾ ਮੁੱਖੀ ਬਣ ਜਾਵੇ। ਰਾਮ ਰਹੀਮ ਨੇ ਤਾਂ ਅੱਤ ਹੀ ਕਰ ਦਿੱਤੀ, ਉਸ ਦੇ ਪਾਪਾਂ ਦਾ ਘੜਾ ਭਰ ਗਿਆ। ਜੋ ਅੱਜ ਫੁੱਟ ਗਿਆ ਹੈ। ਇਹ ਸਤੰਬਰ 8, 2017 ਨੂੰ 7 ਤੋਂ 9 ਵਜੇ ਡੇਰੇ ਸਿਰਸਾ ਦਾ ਅਪਰੇਸ਼ਨ ਸ਼ੁਰੂ ਹੋਇਆ। 6000 ਦੇ ਕਰੀਬ ਸਰਕਾਰੀ ਅਧਿਕਾਰੀ ਡੇਰੇ ਵਿੱਚ ਪਹੁੰਚੇ। ਇੰਨੇ ਬੰਦੇ ਡੇਰੇ ਵਿੱਚ ਵਾੜੇ ਗਏ ਹਨ, ਇਸ ਦਾ ਮਤਲਬ ਸੀ ਬੀ ਆਈ ਨੂੰ ਪਹਿਲਾਂ ਤੱਤ ਲੱਭੇ ਹਨ। ਅਜੇ ਵੀ ਪੁਲਿਸ ਵਾਲੇ ਬਦਮਾਸ਼ਾ ਤੋਂ ਡਰਦੇ ਹਨ। ਹਰਿਆਣਾ ਦੇ ਮਹਿੰਦਰ ਗੜ ਵਿੱਚ ਇੱਕ ਬੰਦੇ ਨੂੰ ਦੋ ਬੰਦੇ ਪੁਲਿਸ਼ ਕੋਲੋ ਛੁੱਡਾ ਕੇ ਲੈ ਗਏ। ਪੁਲਿਸ ਕੁੱਝ ਨਹੀਂ ਕਰ ਸਕੀ। ਖੜ੍ਹੇ ਦੇਖਦੇ ਰਹਿ ਗਏ। ਸਿਰਸਾ ਵਿੱਚ ਇੰਟਰਨੈੱਟ ਸਰਵਿਸ ਬੰਦ ਕਰ ਦਿੱਤੀ ਹੈ। ਤਾਂ ਕਿ ਖ਼ਬਰਾਂ ਬਾਹਰ ਨਾ ਜਾ ਸਕਣ। ਜੇ ਪਬਲਿਕ ਭਟਕਦੀ ਹੈ ਤਾਂ ਫ਼ੌਜ, ਪੁਲਿਸ ਵੀ ਨਹੀਂ ਸੰਭਾਲ ਸਕਦੇ। ਬਹੁਤ ਸਾਰਾ ਕੈਸ਼ ਮਿਲਿਆ ਹੈ। ਸਾਧ ਆਪਣੀ ਬਣਾਈ ਪਲਾਸਟਿਕ ਮਨੀ-ਕਰੰਸੀ ਊਈ ਮਿਚੀ ਦੀ ਵੱਟੇ ਨੋਟ ਲੈ ਲੈਂਦਾ ਸੀ। ਸਾਧ ਭਾਰਤ ਦਾ ਰਾਜ ਨਹੀਂ, ਆਪਣਾ ਰਾਜ ਡੇਰੇ ਅੰਦਰ ਸਮਝਦਾ ਸੀ। ਇਹ ਕਰੰਸੀ ਡੇਰੇ ਅੰਦਰ ਕੈਨਟੀਨ ਵਿੱਚ ਚੱਲਦੀ ਸੀ। ਭਾਵ ਜੇ 500 ਰੁਪਏ ਵਟਾਏ ਹਨ। ਤਾਂ ਬਾਕੀ ਕੁੱਝ ਨਹੀਂ ਮਿਲਣ ਲੱਗਾ। ਆਪਣੀ ਕਰੰਸੀ ਚਲਾਉਣ ਦੀ ਸਜਾਂ ਲਾਈਫ਼ ਟਾਈਮ ਜੇਲ ਹੈ। ਕੈਸ਼ ਦੀ ਥਾਂ ਗਿਫ਼ਟ ਸਰਟੀਫਿਕੇਟ ਕਾਡ ਤਾਂ ਚੱਲਦੇ ਦੇਖੇ ਹਨ। ਕਾਲੇ ਰੰਗ ਦੇ ਜਮਦੂਤ ਨੂੰ ਸੰਗਲ਼ਾਂ ਨਾਲ ਬੰਨੇ ਹੋਏ ਦੀ ਮੂਰਤੀ ਡੇਰੇ ਦੇ ਮੇਨ ਦਰ ਕੋਲ ਬਣਾਈ ਹੈ। ਦੂਜੀ ਮੂਰਤੀ ਸ਼ਨੀ ਦੇਵਤਾ ਨੂੰ ਉਲਟਾ ਟੰਗਿਆ ਹੈ। ਜੋਤਸ਼ੀ ਵੀ ਸ਼ਨੀ ਤੇ ਜਮ ਦੀਆਂ ਕਹਾਣੀਆਂ ਸੁਣਾਂ ਕੇ ਡਰਾਉਂਦੇ ਰਹਿੰਦੇ ਹਨ। ਮਤਲਬ ਰਾਮ ਰਹੀਮ ਸ਼ਨੀ-ਗ੍ਰਹਿ, ਜਮ-ਮੌਤ ਤੋਂ ਨਹੀਂ ਡਰਦਾ ਸੀ। ਰਾਵਣ ਦੀ ਰੀਸ ਕੀਤੀ ਹੈ। ਉਸ ਨੇ ਵੀ ਸ਼ਨੀ-ਗ੍ਰਹਿ, ਜਮ-ਮੌਤ ਦੋਨਾਂ ਨੂੰ ਐਸੇ ਵੀ ਬੰਨਿਆਂ ਹੋਇਆ ਸੀ। ਰਾਵਣ ਔਰਤਾਂ ਦੀ ਇੱਜ਼ਤ ਨਹੀਂ ਲੁੱਟਦਾ ਸੀ। ਸੀਤਾ ਮਾਤਾ ਉਸ ਦਾ ਸਬੂਤ ਹੈ। ਉਸ ਨੇ ਸਾਰੇ ਗ੍ਰੰਥ ਪੜ੍ਹੇ ਹੋਣ ਕਰਕੇ ਬਹੁਤ ਵੱਡਾ ਪੰਡਤ ਸੀ। ਵਿਜੇ ਬਹਾਦਰ 25 ਸਾਲ ਤੱਕ ਰਾਮ ਰਹੀਮ ਦੇ ਡੇਰੇ ਵਿੱਚ ਉਸ ਨਾਲ ਰਿਹਾ। ਉਸ ਦਾ ਕਹਿਣਾ ਹੈ, “ ਜੋ ਰਾਮ ਰਹੀਮ ਦੇ ਖਿਲਾਫ਼ ਜਾਂਦਾ ਸੀ, ਉਸ ਨੂੰ ਮਰਾ ਦਿੰਦਾ ਸੀ। ਡੇਰੇ ਦੀ ਜ਼ਮੀਨ ਵਿੱਚ ਦੱਬ ਕੇ ਉੱਪਰ ਬਾਬਾ ਦਰਖ਼ਤ ਲੱਗਾ ਦਿੰਦਾ ਸੀ। “ ਅਮਰਦੀਪ ਦੀਸ਼ਿਤ ਦਾ ਕਹਿਣਾ ਹੈ, “ ਡੇਰੇ ਵਿੱਚ ਰਹਿਣ ਵਾਲੇ ਮਾਸਟਰ ਟੇਲਰ ਹੁਸ਼ਿਆਰ ਸਿੰਘ ਦੀ ਮੌਤ ਪਿੱਛੋਂ ਲਾਸ਼ ਬਾਰੇ ਬਹੁਤ ਹੰਗਾਮਾ ਹੋਇਆ। ਪਰ ਰਾਮ ਰਹੀਮ ਨੇ ਪਰਿਵਾਰ ਨੂੰ ਲਾਸ਼ ਨਹੀਂ ਦਿੱਤੀ। “ ਕੋਈ ਗਿਣਤੀ ਨਹੀਂ ਕਿੰਨੇ ਲੋਕ ਮਾਰੇ ਹਨ। ਸਿਰਸਾ ਦੇ ਡੇਰੇ ਦੇ ‘ਸਾਚ ਕਹੂ’ ਦੇ ਅਖ਼ਬਾਰ ਨੇ ਮਨ ਕੇ ਛਾਪਿਆ ਹੈ, ਕਿ ਡੇਰੇ ਵਿੱਚ ਇਨਸਾਨਾਂ ਦੀਆਂ ਹੱਡੀਆਂ ਦੱਬੀਆਂ ਹਨ। ਸਫ਼ਾਈ ਵਿੱਚ ਛਾਪਿਆ ਹੈ ਕਿ ਹੱਡੀਆਂ ਤਾਂ ਡੇਰੇ ਦੀ ਜ਼ਮੀਨ ਵਿੱਚ ਦੱਬੀਆਂ ਹਨ, ਪਾਣੀ ਵਿੱਚ ਸੁੱਟੀਆਂ ਤਾਂ ਵਾਤਾਵਰਨ ਖ਼ਰਾਬ ਹੁੰਦਾ ਹੈ। ਇਸੇ ਲਈ ਧਰਤੀ ਵਿੱਚ ਦੱਬ ਕੇ ਦਰਖ਼ਤ ਲੱਗਾ ਦਿੱਤੇ ਹੋਏ ਹਨ। ਸਰਕਾਰ ਦੁਆਰਾ ਸਤੰਬਰ 8, 2017 ਨੂੰ ਮਿੱਟੀ ਪੱਟਣੀ ਸ਼ੁਰੂ ਹੋ ਗਈ ਹੈ। ਡੇਰੇ ਦਾ ਕੋਨਾ-ਕੋਨਾ ਪੱਟਿਆ ਜਾ ਰਿਹਾ ਹੈ। ਗੁਫ਼ਾ ਤੱਕ ਹੁਣ ਮੀਡੀਆ ਵੀ ਪਹੁੰਚ ਗਿਆ ਹੈ। ਗੁਫ਼ਾ ਵਿੱਚ ਬਹੁਤ ਜ਼ਿਆਦਾ ਸੁੰਦਰ ਸੋਫ਼ਾ , ਬੈੱਡ ਦਿਸ ਰਿਹਾ ਹੈ ਕੋਲ ਮੇਕਅਪ ਪਿਆ ਹੈ। ਸਾਧ ਦਾ ਮੋਰ ਪੰਖ ਵਾਲਾ ਚੌਰ ਮੇਕਅਪ ਵਾਲੇ ਟੇਬਲ ‘ਤੇ ਪਿਆ ਰਹਿ ਗਿਆ, ਜਿਸ ਨੂੰ ਉਹ ਆਪੇ ਝੱਲਦਾ ਸੀ। ਮੇਕਅਪ ਵੀ ਵਰਤਦਾ ਸੀ। ਇੱਕ ਮੂਵੀ ਮੀਡੀਆ ਨੇ ਦਿਖਾਈ ਹੈ। ਜਿਸ ਵਿੱਚ ਹਨੀ ਤੇ ਰਾਮ ਰਹੀਮ ਦੇ ਵਿੱਚਕਾਰ ਬੈਠੀ ਹੈ। ਕੁੜੀ ਤੇ ਸਾਧ ਤਾਲੀਆਂ ਮਾਰ-ਮਾਰ ਕੇ ਹੱਸ ਰਹੇ ਹਨ। ਹਨੀਪ੍ਰੀਤ ਮੁੰਹ ਬਣਾਈ ਬੈਠੀ ਹੈ। ਦੂਜੀਆਂ ਕੁੜੀਆਂ ਨਾਲ ਰਾਮ ਰਹੀਮ ਨੂੰ ਦੇਖ ਕੇ ਹਨੀ ਖੁਸ਼ ਨਹੀਂ ਹੁੰਦੀ ਸੀ। ਹਨੀਪ੍ਰੀਤ ਵੀ ਦਿਲ ‘ਤੇ ਪੱਥਰ ਰੱਖ ਕੇ ਕੁੜੀਆਂ ਨੂੰ ਜਰ ਰਹੀ ਸੀ। ਇਸੇ ਲਈ ਰੂੰ ਨੂੰ ਜੇਲ ਵਿੱਚ ਸਿੱਟ ਕੇ ਖਿਸਕ ਗਈ। ਲਾਲ, ਗਲਾਬੀ, ਬੈਗਣੀ ਰੰਗ ਰਾਮ ਰਹੀਮ ਤੇ ਹਨੀ ਦੇ ਮਨ ਪਸੰਦੀ ਰੰਗ ਸਨ। ਗੁਫਾ ਵਿੱਚ ਇਹੀ ਰੰਗ ਦੇ ਬੈੱਡ, ਸੋਫੇ ਹਨ। ਰਾਜਾ ਰਾਮ ਨੇ ਦੱਸਿਆ, “ ਮੈਂ ਵੀ ਸਾਧਣੀਆਂ ਦੇ ਰੇਪ ਦੇ ਕੇਸ ਤੇ ਕਤਲ ਕੇਸ ਵਿੱਚ ਗਵਾਹੀ ਦਿੱਤੀ ਸੀ। ਮੈਨੂੰ ਵੀ ਦੂਜੇ 100 ਬੰਦਿਆਂ ਵਾਂਗ ਸਾਧਣੀ ਦੀ ਚਿੱਠੀ ਆਈ ਸੀ। ਮੈਂ ਡੇਰੇ ਦਾ ਪ੍ਰੇਮੀ ਸੀ। ਮੇਰੇ ਉੱਤੇ ਵੀ ਡੇਰੇ ਵਾਲਿਆਂ ਵੱਲੋਂ ਹਮਲਾ ਹੋਇਆ ਸੀ। “ ਬੇਅੰਤ ਸਿੰਘ ਦੇ ਕਹਿਣ ਮੁਤਾਬਿਕ, “ ਗੰਨਾਂ, ਪਿਸਟਲ, ਹਥਿਆਰ ਆਰੇ ਵਾਲੀ ਮਸ਼ੀਨ ਦੇ ਕੋਲ ਗੋਰੇ ਦਾ ਕਾਤਲ ਬਲਵੰਤ ਸਿੰਘ ਬਣਾਉਂਦਾ ਸੀ ਅਮਰੀਕ ਸਿੰਘ ਹੈਪੀ ਉਸ ਦੇ ਸਾਥੀ ਨਾਲ ਹੁੰਦੇ ਸਨ। ਦਾਨ ਕਰਨ ਦੇ ਐਫੀਟੈਟ ਕਾਗ਼ਜ਼ ਪੱਤਰ ਬਣਾ ਕੇ, ਹੀਜੜੇ, ਗਰਭਪਾਤ, ਅੱਖਾਂ, ਗੁਰਦੇ ਅਪਰੇਸ਼ਨ ਕਰਦੇ ਸੀ। ਐਫੀਟੈਟ ਕਾਗਜ ਹੁਣ ਡੇਰੇ ਵਿੱਚ ਕਿਥੇ ਹਨ? ਉਹ ਬੰਦੇ ਜਿਉਂਦੇ ਹਨ ਜਾਂ ਮਰ ਗਏ। ਮੇਰੇ ਨਾਮ ਤੇ ਵੀ ਰਾਮ ਰਹੀਮ ਨੇ ਬੈਂਕ ਆਊਟ ਖੋਲੇ ਸਨ। ਜਾਇਦਾਦ ਲਈ ਸੀ। “ ਸਤੰਬਰ 8, 2017 ਨੂੰ ਇੱਕ ਹੋਰ ਕੈਦੀ ਪੰਡਤ ਨਾਮ ਦਾ ਮੁੰਡਾ ਰੋਹਤਕ ਜੇਲ ਵਿਚੋਂ ਰਾਮ ਰਹੀਮ ਕੋਲੋਂ ਆਇਆ ਹੈ। ਜੋ ਦੱਸ ਰਿਹਾ ਹੈ, " ਅਜੇ ਵੀ ਰਾਮ ਰਹੀਮ ਰੋਂਦਾ ਹੈ। ਹਨੀ ਨੂੰ ਮਿਲਣ ਲਈ ਤਰਲੇ ਪਾਉਂਦਾ ਹੈ। ਹਨੀ ਨੂੰ ਜੇਲ ਵਿੱਚ ਸਾਥ ਰਖਣਾ ਚਾਹੁੰਦਾ ਹੈ। ਇਸ ਨੂੰ ਫਾਸੀ ਹੋਣੀ ਚਾਹੀਦੀ ਹੈ। ਰਾਮ ਰਹੀਮ ਨੂੰ ਬਾਕੀ ਕੈਦੀਆਂ ਵਰਗੀ ਰੋਟੀ ਮਿਲਦੀ ਹੈ। ਉਸ ਕਰਕੇ ਜੇਲ ਦਾ ਮਾਹੌਲ ਖ਼ਰਾਬ ਹੋ ਗਿਆ। ਕੈਦੀਆ ਨੂੰ ਜੇਲ ਵਿੱਚ ਹੀ ਤਾੜੀ ਰੱਖਦੇ ਹਨ। ਕੈਦੀਆ ਦੀ ਆਜ਼ਾਦੀ ਖੋ ਲਈ ਹੈ। ਰਾਮ ਰਹੀਮ ਜੇਲ ਵਿੱਚ ਕੰਮ ਨਹੀਂ ਕਰਦਾ। ਕੈਨਟੀਨ ਜਾਂ ਕਿਤੇ ਹੋਰ ਜਾਣ ਲਈ ਉਸ ਨਾਲ 15-20 ਗਾਰਡ ਨਾਲ ਹੁੰਦੇ ਹਨ। ਰੇਪ ਕਰਨ ਕਰਕੇ ਕੈਦੀ ਰਾਮ ਰਹੀਮ ਨੂੰ ਬਹੁਤ ਨਫ਼ਰਤ ਕਰਦੇ ਹਨ। ਉਸ ਨੂੰ ਕੈਦੀ ਮਾਰ-ਕੁੱਟ ਸਕਦੇ ਹਨ। “ ਦੱਸੋ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹੈ? ਸਾਧ ਕੋਲ ਉਹ ਵੀ ਔਰਤਾਂ ਜਾਣ ਬੁੱਝ ਕੇ ਜਾਂਦੀਆਂ ਸਨ। ਕਿਉਂਕਿ ਸਾਧ ਦੇ ਸੈਕਸੀ ਕਿੱਸੇ ਸੁਣਦੀਆਂ ਸਨ। ਜੋ ਪਤੀ ਪਤਨੀਆਂ ਨਾਲ ਪਿਆਰ ਸੈਕਸ ਨਹੀਂ ਕਰਦੇ। ਉਹ ਸੈਕਸ ਦੀਆਂ ਸਤਾਈਆਂ ਡੇਰੇ ਜਾਂਦੀਆਂ ਸਨ। ਜੇ ਸਾਧ ਦੀ ਨਿਗ੍ਹਾ ਨਾ ਵੀ ਪਵੇ, ਤਾਂ ਲੱਖਾ ਡੇਰਾ ਪ੍ਰੇਮੀਆਂ ਵਿੱਚੋਂ ਕੋਈ ਨਾ ਕੋਈ ਹਮ ਸਫ਼ਰ ਲੱਭ ਜਾਂਦਾ ਹੈ। ਇਸੇ ਲਈ ਤਾਂ ਡੇਰਾ ਪ੍ਰੇਮੀ ਹੁੰਦੇ ਹਨ। ਡੇਰਿਆਂ ਵਿੱਚ ਸਮਾਜ ਦੇ ਸਤਾਏ ਹੋਏ ਰਾਮ ਰਹੀਮ ਦੇ ਡੇਰੇ ਵਿੱਚ ਔਰਤਾਂ ਇੱਕ ਦੂਜੀ ਨਾਲ ਖੁੱਲ ਕੇ ਗੱਲਾਂ ਕਰਨ ਜਾਂਦੀਆਂ ਹਨ। ਘਰਾਂ ਵਿੱਚ ਔਰਤਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ। ਦਬਾ ਕੇ ਰੱਖਿਆ ਜਾਂਦਾ ਹੈ। ਕੁੱਟਿਆ-ਮਾਰਿਆ ਜਾਂਦਾ ਹੈ। ਹਰ ਗਲੀ, ਮਹੱਲੇ, ਘਰ, ਗੁਰਦੁਆਰਿਆਂ ਵਿੱਚ , ਸਾਧਾਂ, ਰਿਸ਼ਤੇਦਾਰਾਂ, ਦੋਸਤਾਂ, ਗੁਆਢੀਆਂ ਵਲੋਂ ਵੀ ਤਾਂ ਰੇਪ ਕੀਤੇ ਜਾਂਦੇ ਹਨ। ਕੀ ਉਹ ਕੇਸ ਅਦਾਲਤਾਂ ਵਿੱਚ ਜਾਂਦੇ ਹਨ? ਇੱਕ ਕੁੜੀ ਨੇ ਦੱਸਿਆ, “ ਜਦੋਂ ਮੈਨੂੰ ਮਹਾਵਰੀ ਆਉਂਦੀ ਸੀ। ਮੇਰੇ ਮਾਪੇ ਮੈਨੂੰ ਘਰੋਂ ਬਾਹਰ ਕਰ ਦਿੰਦੇ ਸਨ। ਬੱਕਰੀਆਂ ਕੋਲ ਖੇਤ ਵਿੱਚ ਸੌਣ ਨੂੰ ਕਹਿੰਦੇ ਸਨ, ਜੇ ਮੇਰਾ ਰੇਪ ਵੀ ਹੁੰਦਾ ਸੀ ਤਾਂ ਘਰ ਜਾਂ ਕੋਈ ਹੋਰ ਮਦਦ ਕਰਨ ਨਹੀਂ ਆਉਂਦਾ ਸੀ। ਜਦੋਂ ਮੈਂ ਬਾਬੇ ਰਾਮ ਰਹੀਮ ਦੇ ਡੇਰੇ ਵਾਲਿਆਂ ਨੂੰ ਦੱਸਿਆ, ਤਾਂ ਸਾਧ ਨੇ ਕਿਹਾ, ‘ ਐਸਾ ਨਹੀਂ ਕਰਨਾ ਇਹ ਕੁੜੀ ਅਪਵਿੱਤਰ ਨਹੀਂ ਹੈ। ਇਸ ਨੂੰ ਘਰ ਵਿੱਚ ਰੱਖਣਾ ਹੈ। “ ਉਸ ਦਿਨ ਤੋਂ ਘਰ ਵਾਲੇ ਮੇਰੀ ਇੱਜ਼ਤ ਕਰਨ ਲੱਗ ਗਏ, ਹੁਣ ਮੈਂ ਘਰ ਵਿੱਚ ਰਹਿੰਦੀ ਹਾਂ। ਰਾਮ ਰਹੀਮ ਨੂੰ ਮੇਰੀਆਂ ਤਿੰਨ ਪੁਸ਼ਤਾਂ ਪੂਜਦੀਆਂ ਰਹਿਣਗੀਆਂ। “ ਇੱਕ ਸ਼ਰਾਬੀ ਦੀ ਪਤਨੀ ਨੇ ਦੱਸਿਆ, “ ਮੇਰਾ ਪਤੀ ਸ਼ਰਾਬ ਪੀ ਕੇ ਕੁੱਟਦਾ ਮਾਰਦਾ ਹੈ। ਜਦੋਂ ਮੈਂ 5 ਦਿਨ ਰਾਮ ਰਹੀਮ ਦੇ ਡੇਰੇ ਵਿੱਚ ਕੱਟਦੀ ਹਾਂ। ਮੇਰੀ ਜੂਨ ਸੌਖੀ ਹੋ ਜਾੰਦੀ ਹੈ। “ ਹਸਪਤਾਲ ਦੇ ਮੁਲਾਜ਼ਮ ਝਾੜੂ ਮਾਰਨ ਵਾਲੇ ਦੇ ਰਾਮ ਰਹੀਮ ਦਾ ਲੋਕਟ ਪਾਇਆ ਸੀ। ਉਸ ਨੇ ਕਿਹਾ, “ ਜੇ ਰਾਮ ਰਹੀਮ ਮੇਰੀ ਪਤਨੀ ਦਾ ਰੇਪ ਕਰਦਾ, ਮੈਂ ਡੇਰੇ ਵਿੱਚ ਮਸ਼ਹੂਰ ਹੋ ਜਾਂਦਾ। “ ਭਾਵ ਖ਼ਰਚਾ ਪਾਣੀ ਖੁੱਲਾ ਮਿਲ ਜਾਂਦਾ। ਝਾੜੂ ਨਾ ਮਾਰਨਾ ਪੈਂਦਾ।

ਭਾਗ 15 ਸਿਰਸਾ ਸਾਧ ਰਾਮ ਰਹੀਮ ਦੇ ਡੇਰੇ ਦਾ ਅਪਰੇਸ਼ਨ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
 ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com 
ਇਸ ਤੋਂ ਇੱਕ ਮੂਵੀ ਵਿੱਚ ਹਨੀ ਰਾਮ ਰਹੀਮ ਦੇ ਵਿੱਚਕਾਰ ਕੁੜੀ ਬੈਠੀ ਸਾਧ ਨਾਲ ਤਾਲੀਆਂ ਮਾਰ-ਮਾਰ ਕੇ ਹੱਸ ਰਹੀ ਹੈ। ਹਨੀਪ੍ਰੀਤ ਮੂੰਹ ਬਣਾਈ ਬੈਠੀ ਹੈ। ਦੂਜੀਆਂ ਕੁੜੀਆਂ ਨਾਲ ਰਾਮ ਰਹੀਮ ਨੂੰ ਦੇਖ ਕੇ ਹਨੀ ਖ਼ੁਸ਼ ਨਹੀਂ ਹੁੰਦੀ ਸੀ। ਲਾਲ, ਗੁਲਾਬੀ, ਬੈਂਗਣੀ ਰੰਗ ਬਾਬੇ ਤੇ ਹਨੀ ਦੇ ਮਨ ਪਸੰਦੀ ਰੰਗ ਸਨ।
ਭਾਗ 15 ਸਿਰਸਾ ਸਾਧ ਰਾਮ ਰਹੀਮ ਦੇ ਡੇਰੇ ਦਾ ਅਪਰੇਸ਼ਨ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
 ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com 
1948 ਤੋਂ ਹੁਣ ਤੱਕ ਇਸ ਤੋਂ ਪਹਿਲਾਂ ਰਾਮ ਰਹੀਮ ਦੇ ਸਾਧੂ ਪੁਰਖਾ ਨੇ ਵੀ ਲੋਕਾਂ ਨੂੰ ਲੁੱਟ ਕੇ ਖਾਂਦਾ ਹੈ। ਔਰਤਾਂ ਦੀ ਇੱਜ਼ਤ ਲੁੱਟੀ ਹੈ। ਸਿਰਸਾ ਸਾਧ ਰਾਮ ਰਹੀਮ ਲੋਕਾਂ ਤੋਂ ਧੰਨ-ਧੰਨ ਸਤਿਗੁਰ ਤੇਰਾ ਆਸਰਾ ਕਹਾਉਂਦਾ ਸੀ। ਧੰਨ-ਧੰਨ ਸਤਿਗੁਰ ਸਿੱਖ ਧਰਮ ਕਹਿੰਦਾ ਹੈ। ਰਾਮ ਰਹੀਮ ਤਿੰਨ ਧਰਮਾਂ ਦਾ ਗੁਰੂ ਬਣ ਕੇ ਬੈਠ ਗਿਆ ਸੀ। ਧਾਰਮਿਕ ਲੀਡਰ ਇਸ ਨਾਲ ਯਾਰੀ ਪਾ ਕੇ ਸਾਥ ਦਿੰਦੇ ਰਹੇ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਚੋਲੀ ਪਾ ਕੇ, ਪੰਜ ਪਿਆਰਿਆਂ ਦੀ ਥਾਂ 7 ਬੰਦੇ ਖੜ੍ਹੇ ਕਰਕੇ ਸ਼ਰਬਤ ਪਿਲਾਇਆ। ਤਾਂ ਸਿਖਾ ਵਿੱਚ ਰੋਸ ਪੈਦਾ ਹੋਇਆ। ਜਲਸੇ ਹੋਏ, ਪਰ ਅਕਾਲ ਤਖ਼ਤ ਦੇ ਜਥੇਦਾਰ ਨੇ ਮੁਆਫ਼ ਵੀ ਕੀਤਾ, ਤੇ 95 ਲੱਖ ਲਾ ਕੇ ਇਸ਼ਤਿਹਾਰ ਵੀ ਵੰਡੇ, ਕਿ ਸਾਧ ਨੂੰ ਮੁਆਫ਼ ਕਰ ਦਿੱਤਾ ਹੈ। ਸੁਖਬੀਰ ਬਾਦਲ ਨੇ ਰਾਮ ਰਹੀਮ ਦੀ ਬਹੁਤ ਹਮੈਤ ਕੀਤੀ ਹੈ। ਸ਼ਾਇਦ ਹੁਣ ਡੇਰੇ ਦਾ ਮੁੱਖੀ ਬਣ ਜਾਵੇ।
ਰਾਮ ਰਹੀਮ ਨੇ ਤਾਂ ਅੱਤ ਹੀ ਕਰ ਦਿੱਤੀ, ਉਸ ਦੇ ਪਾਪਾਂ ਦਾ ਘੜਾ ਭਰ ਗਿਆ। ਜੋ ਅੱਜ ਫੁੱਟ ਗਿਆ ਹੈ। ਇਹ ਸਤੰਬਰ 8, 2017 ਨੂੰ 7 ਤੋਂ 9 ਵਜੇ ਡੇਰੇ ਸਿਰਸਾ ਦਾ ਅਪਰੇਸ਼ਨ ਸ਼ੁਰੂ ਹੋਇਆ। 6000 ਦੇ ਕਰੀਬ ਸਰਕਾਰੀ ਅਧਿਕਾਰੀ ਡੇਰੇ ਵਿੱਚ ਪਹੁੰਚੇ। ਇੰਨੇ ਬੰਦੇ ਡੇਰੇ ਵਿੱਚ ਵਾੜੇ ਗਏ ਹਨ, ਇਸ ਦਾ ਮਤਲਬ ਸੀ ਬੀ ਆਈ ਨੂੰ ਪਹਿਲਾਂ ਤੱਤ ਲੱਭੇ ਹਨ। ਅਜੇ ਵੀ ਪੁਲਿਸ ਵਾਲੇ ਬਦਮਾਸ਼ਾ ਤੋਂ ਡਰਦੇ ਹਨ। ਹਰਿਆਣਾ ਦੇ ਮਹਿੰਦਰ ਗੜ ਵਿੱਚ ਇੱਕ ਬੰਦੇ ਨੂੰ ਦੋ ਬੰਦੇ ਪੁਲਿਸ਼ ਕੋਲੋ ਛੁੱਡਾ ਕੇ ਲੈ ਗਏ। ਪੁਲਿਸ ਕੁੱਝ ਨਹੀਂ ਕਰ ਸਕੀ। ਖੜ੍ਹੇ ਦੇਖਦੇ ਰਹਿ ਗਏ। ਸਿਰਸਾ ਵਿੱਚ ਇੰਟਰਨੈੱਟ ਸਰਵਿਸ ਬੰਦ ਕਰ ਦਿੱਤੀ ਹੈ। ਤਾਂ ਕਿ ਖ਼ਬਰਾਂ ਬਾਹਰ ਨਾ ਜਾ ਸਕਣ। ਜੇ ਪਬਲਿਕ ਭਟਕਦੀ ਹੈ ਤਾਂ ਫ਼ੌਜ, ਪੁਲਿਸ ਵੀ ਨਹੀਂ ਸੰਭਾਲ ਸਕਦੇ। ਬਹੁਤ ਸਾਰਾ ਕੈਸ਼ ਮਿਲਿਆ ਹੈ। ਸਾਧ ਆਪਣੀ ਬਣਾਈ ਪਲਾਸਟਿਕ ਮਨੀ-ਕਰੰਸੀ ਊਈ ਮਿਚੀ ਦੀ ਵੱਟੇ ਨੋਟ ਲੈ ਲੈਂਦਾ ਸੀ। ਸਾਧ ਭਾਰਤ ਦਾ ਰਾਜ ਨਹੀਂ, ਆਪਣਾ ਰਾਜ ਡੇਰੇ ਅੰਦਰ ਸਮਝਦਾ ਸੀ। ਇਹ ਕਰੰਸੀ ਡੇਰੇ ਅੰਦਰ ਕੈਨਟੀਨ ਵਿੱਚ ਚੱਲਦੀ ਸੀ। ਭਾਵ ਜੇ 500 ਰੁਪਏ ਵਟਾਏ ਹਨ। ਤਾਂ ਬਾਕੀ ਕੁੱਝ ਨਹੀਂ ਮਿਲਣ ਲੱਗਾ। ਆਪਣੀ ਕਰੰਸੀ ਚਲਾਉਣ ਦੀ ਸਜਾਂ ਲਾਈਫ਼ ਟਾਈਮ ਜੇਲ ਹੈ। ਕੈਸ਼ ਦੀ ਥਾਂ ਗਿਫ਼ਟ ਸਰਟੀਫਿਕੇਟ ਕਾਡ ਤਾਂ ਚੱਲਦੇ ਦੇਖੇ ਹਨ। ਕਾਲੇ ਰੰਗ ਦੇ ਜਮਦੂਤ ਨੂੰ ਸੰਗਲ਼ਾਂ ਨਾਲ ਬੰਨੇ ਹੋਏ ਦੀ ਮੂਰਤੀ ਡੇਰੇ ਦੇ ਮੇਨ ਦਰ ਕੋਲ ਬਣਾਈ ਹੈ। ਦੂਜੀ ਮੂਰਤੀ ਸ਼ਨੀ ਦੇਵਤਾ ਨੂੰ ਉਲਟਾ ਟੰਗਿਆ ਹੈ। ਜੋਤਸ਼ੀ ਵੀ ਸ਼ਨੀ ਤੇ ਜਮ ਦੀਆਂ ਕਹਾਣੀਆਂ ਸੁਣਾਂ ਕੇ ਡਰਾਉਂਦੇ ਰਹਿੰਦੇ ਹਨ। ਮਤਲਬ ਰਾਮ ਰਹੀਮ ਸ਼ਨੀ-ਗ੍ਰਹਿ, ਜਮ-ਮੌਤ ਤੋਂ ਨਹੀਂ ਡਰਦਾ ਸੀ। ਰਾਵਣ ਦੀ ਰੀਸ ਕੀਤੀ ਹੈ। ਉਸ ਨੇ ਵੀ ਸ਼ਨੀ-ਗ੍ਰਹਿ, ਜਮ-ਮੌਤ ਦੋਨਾਂ ਨੂੰ ਐਸੇ ਵੀ ਬੰਨਿਆਂ ਹੋਇਆ ਸੀ। ਰਾਵਣ ਔਰਤਾਂ ਦੀ ਇੱਜ਼ਤ ਨਹੀਂ ਲੁੱਟਦਾ ਸੀ। ਸੀਤਾ ਮਾਤਾ ਉਸ ਦਾ ਸਬੂਤ ਹੈ। ਉਸ ਨੇ ਸਾਰੇ ਗ੍ਰੰਥ ਪੜ੍ਹੇ ਹੋਣ ਕਰਕੇ ਬਹੁਤ ਵੱਡਾ ਪੰਡਤ ਸੀ।
ਵਿਜੇ ਬਹਾਦਰ 25 ਸਾਲ ਤੱਕ ਰਾਮ ਰਹੀਮ ਦੇ ਡੇਰੇ ਵਿੱਚ ਉਸ ਨਾਲ ਰਿਹਾ। ਉਸ ਦਾ ਕਹਿਣਾ ਹੈ, “ ਜੋ ਰਾਮ ਰਹੀਮ ਦੇ ਖਿਲਾਫ਼ ਜਾਂਦਾ ਸੀ, ਉਸ ਨੂੰ ਮਰਾ ਦਿੰਦਾ ਸੀ। ਡੇਰੇ ਦੀ ਜ਼ਮੀਨ ਵਿੱਚ ਦੱਬ ਕੇ ਉੱਪਰ ਬਾਬਾ ਦਰਖ਼ਤ ਲੱਗਾ ਦਿੰਦਾ ਸੀ। ਅਮਰਦੀਪ ਦੀਸ਼ਿਤ ਦਾ ਕਹਿਣਾ ਹੈ, “ ਡੇਰੇ ਵਿੱਚ ਰਹਿਣ ਵਾਲੇ ਮਾਸਟਰ ਟੇਲਰ ਹੁਸ਼ਿਆਰ ਸਿੰਘ ਦੀ ਮੌਤ ਪਿੱਛੋਂ ਲਾਸ਼ ਬਾਰੇ ਬਹੁਤ ਹੰਗਾਮਾ ਹੋਇਆ। ਪਰ ਰਾਮ ਰਹੀਮ ਨੇ ਪਰਿਵਾਰ ਨੂੰ ਲਾਸ਼ ਨਹੀਂ ਦਿੱਤੀ। ਕੋਈ ਗਿਣਤੀ ਨਹੀਂ ਕਿੰਨੇ ਲੋਕ ਮਾਰੇ ਹਨ।
ਸਿਰਸਾ ਦੇ ਡੇਰੇ ਦੇ ਸਾਚ ਕਹੂ ਦੇ ਅਖ਼ਬਾਰ ਨੇ ਮਨ ਕੇ ਛਾਪਿਆ ਹੈ, ਕਿ ਡੇਰੇ ਵਿੱਚ ਇਨਸਾਨਾਂ ਦੀਆਂ ਹੱਡੀਆਂ ਦੱਬੀਆਂ ਹਨ। ਸਫ਼ਾਈ ਵਿੱਚ ਛਾਪਿਆ ਹੈ ਕਿ ਹੱਡੀਆਂ ਤਾਂ ਡੇਰੇ ਦੀ ਜ਼ਮੀਨ ਵਿੱਚ ਦੱਬੀਆਂ ਹਨ, ਪਾਣੀ ਵਿੱਚ ਸੁੱਟੀਆਂ ਤਾਂ ਵਾਤਾਵਰਨ ਖ਼ਰਾਬ ਹੁੰਦਾ ਹੈ। ਇਸੇ ਲਈ ਧਰਤੀ ਵਿੱਚ ਦੱਬ ਕੇ ਦਰਖ਼ਤ ਲੱਗਾ ਦਿੱਤੇ ਹੋਏ ਹਨ। ਸਰਕਾਰ ਦੁਆਰਾ ਸਤੰਬਰ 8, 2017 ਨੂੰ ਮਿੱਟੀ ਪੱਟਣੀ ਸ਼ੁਰੂ ਹੋ ਗਈ ਹੈ। ਡੇਰੇ ਦਾ ਕੋਨਾ-ਕੋਨਾ ਪੱਟਿਆ ਜਾ ਰਿਹਾ ਹੈ। ਗੁਫ਼ਾ ਤੱਕ ਹੁਣ ਮੀਡੀਆ ਵੀ ਪਹੁੰਚ ਗਿਆ ਹੈ। ਗੁਫ਼ਾ ਵਿੱਚ  ਬਹੁਤ ਜ਼ਿਆਦਾ ਸੁੰਦਰ ਸੋਫ਼ਾ , ਬੈੱਡ ਦਿਸ ਰਿਹਾ ਹੈ ਕੋਲ ਮੇਕਅਪ ਪਿਆ ਹੈ। ਸਾਧ ਦਾ ਮੋਰ ਪੰਖ ਵਾਲਾ ਚੌਰ ਮੇਕਅਪ ਵਾਲੇ ਟੇਬਲ ਤੇ ਪਿਆ ਰਹਿ ਗਿਆ, ਜਿਸ ਨੂੰ ਉਹ ਆਪੇ ਝੱਲਦਾ ਸੀ। ਮੇਕਅਪ ਵੀ ਵਰਤਦਾ ਸੀ। ਇੱਕ ਮੂਵੀ ਮੀਡੀਆ ਨੇ ਦਿਖਾਈ ਹੈ। ਜਿਸ ਵਿੱਚ ਹਨੀ ਤੇ ਰਾਮ ਰਹੀਮ ਦੇ ਵਿੱਚਕਾਰ ਬੈਠੀ ਹੈ। ਕੁੜੀ ਤੇ ਸਾਧ ਤਾਲੀਆਂ ਮਾਰ-ਮਾਰ ਕੇ ਹੱਸ ਰਹੇ ਹਨ। ਹਨੀਪ੍ਰੀਤ ਮੁੰਹ ਬਣਾਈ ਬੈਠੀ ਹੈ। ਦੂਜੀਆਂ ਕੁੜੀਆਂ ਨਾਲ ਰਾਮ ਰਹੀਮ ਨੂੰ ਦੇਖ ਕੇ ਹਨੀ ਖੁਸ਼ ਨਹੀਂ ਹੁੰਦੀ ਸੀ। ਹਨੀਪ੍ਰੀਤ ਵੀ ਦਿਲ ‘ਤੇ ਪੱਥਰ ਰੱਖ ਕੇ ਕੁੜੀਆਂ ਨੂੰ ਜਰ ਰਹੀ ਸੀ। ਇਸੇ ਲਈ ਰੂੰ ਨੂੰ ਜੇਲ ਵਿੱਚ ਸਿੱਟ ਕੇ ਖਿਸਕ ਗਈ। ਲਾਲ, ਗਲਾਬੀ, ਬੈਗਣੀ ਰੰਗ ਰਾਮ ਰਹੀਮ ਤੇ ਹਨੀ ਦੇ ਮਨ ਪਸੰਦੀ ਰੰਗ ਸਨ। ਗੁਫਾ ਵਿੱਚ ਇਹੀ ਰੰਗ ਦੇ ਬੈੱਡ, ਸੋਫੇ ਹਨ।
ਰਾਜਾ ਰਾਮ ਨੇ ਦੱਸਿਆ, “ ਮੈਂ ਵੀ ਸਾਧਣੀਆਂ ਦੇ ਰੇਪ ਦੇ ਕੇਸ ਤੇ ਕਤਲ ਕੇਸ ਵਿੱਚ ਗਵਾਹੀ ਦਿੱਤੀ ਸੀ। ਮੈਨੂੰ ਵੀ ਦੂਜੇ 100 ਬੰਦਿਆਂ ਵਾਂਗ ਸਾਧਣੀ ਦੀ ਚਿੱਠੀ ਆਈ ਸੀ। ਮੈਂ ਡੇਰੇ ਦਾ ਪ੍ਰੇਮੀ ਸੀ। ਮੇਰੇ ਉੱਤੇ ਵੀ ਡੇਰੇ ਵਾਲਿਆਂ ਵੱਲੋਂ ਹਮਲਾ ਹੋਇਆ ਸੀ। ਬੇਅੰਤ ਸਿੰਘ ਦੇ ਕਹਿਣ ਮੁਤਾਬਿਕ, “ ਗੰਨਾਂ, ਪਿਸਟਲ, ਹਥਿਆਰ ਆਰੇ ਵਾਲੀ ਮਸ਼ੀਨ ਦੇ ਕੋਲ ਗੋਰੇ ਦਾ ਕਾਤਲ ਬਲਵੰਤ ਸਿੰਘ ਬਣਾਉਂਦਾ ਸੀ ਅਮਰੀਕ ਸਿੰਘ ਹੈਪੀ ਉਸ ਦੇ ਸਾਥੀ ਨਾਲ ਹੁੰਦੇ ਸਨ। ਦਾਨ ਕਰਨ ਦੇ ਐਫੀਟੈਟ ਕਾਗ਼ਜ਼ ਪੱਤਰ ਬਣਾ ਕੇ, ਹੀਜੜੇ, ਗਰਭਪਾਤ, ਅੱਖਾਂ, ਗੁਰਦੇ ਅਪਰੇਸ਼ਨ ਕਰਦੇ ਸੀ। ਐਫੀਟੈਟ ਕਾਗਜ ਹੁਣ ਡੇਰੇ ਵਿੱਚ ਕਿਥੇ ਹਨ? ਉਹ ਬੰਦੇ ਜਿਉਂਦੇ ਹਨ ਜਾਂ ਮਰ ਗਏ। ਮੇਰੇ ਨਾਮ ਤੇ ਵੀ ਰਾਮ ਰਹੀਮ ਨੇ ਬੈਂਕ ਆਊਟ ਖੋਲੇ ਸਨ। ਜਾਇਦਾਦ ਲਈ ਸੀ।
ਸਤੰਬਰ 8, 2017 ਨੂੰ ਇੱਕ ਹੋਰ ਕੈਦੀ ਪੰਡਤ ਨਾਮ ਦਾ ਮੁੰਡਾ ਰੋਹਤਕ ਜੇਲ ਵਿਚੋਂ ਰਾਮ ਰਹੀਮ ਕੋਲੋਂ ਆਇਆ ਹੈ। ਜੋ ਦੱਸ ਰਿਹਾ ਹੈ, " ਅਜੇ ਵੀ ਰਾਮ ਰਹੀਮ ਰੋਂਦਾ ਹੈ। ਹਨੀ ਨੂੰ ਮਿਲਣ ਲਈ ਤਰਲੇ ਪਾਉਂਦਾ ਹੈ। ਹਨੀ ਨੂੰ ਜੇਲ ਵਿੱਚ ਸਾਥ ਰਖਣਾ ਚਾਹੁੰਦਾ ਹੈ। ਇਸ ਨੂੰ ਫਾਸੀ ਹੋਣੀ ਚਾਹੀਦੀ ਹੈ। ਰਾਮ ਰਹੀਮ ਨੂੰ ਬਾਕੀ ਕੈਦੀਆਂ ਵਰਗੀ ਰੋਟੀ ਮਿਲਦੀ ਹੈ। ਉਸ ਕਰਕੇ ਜੇਲ ਦਾ ਮਾਹੌਲ ਖ਼ਰਾਬ ਹੋ ਗਿਆ। ਕੈਦੀਆ ਨੂੰ ਜੇਲ ਵਿੱਚ ਹੀ ਤਾੜੀ ਰੱਖਦੇ ਹਨ। ਕੈਦੀਆ ਦੀ ਆਜ਼ਾਦੀ ਖੋ ਲਈ ਹੈ। ਰਾਮ ਰਹੀਮ ਜੇਲ ਵਿੱਚ ਕੰਮ ਨਹੀਂ ਕਰਦਾ। ਕੈਨਟੀਨ ਜਾਂ ਕਿਤੇ ਹੋਰ ਜਾਣ ਲਈ ਉਸ ਨਾਲ 15-20 ਗਾਰਡ ਨਾਲ ਹੁੰਦੇ ਹਨ। ਰੇਪ ਕਰਨ ਕਰਕੇ ਕੈਦੀ ਰਾਮ ਰਹੀਮ ਨੂੰ ਬਹੁਤ ਨਫ਼ਰਤ ਕਰਦੇ ਹਨ। ਉਸ ਨੂੰ ਕੈਦੀ ਮਾਰ-ਕੁੱਟ ਸਕਦੇ ਹਨ। “ ਦੱਸੋ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹੈ?
ਸਾਧ ਕੋਲ ਉਹ ਵੀ ਔਰਤਾਂ ਜਾਣ ਬੁੱਝ ਕੇ ਜਾਂਦੀਆਂ ਸਨ। ਕਿਉਂਕਿ ਸਾਧ ਦੇ ਸੈਕਸੀ ਕਿੱਸੇ ਸੁਣਦੀਆਂ ਸਨ। ਜੋ ਪਤੀ ਪਤਨੀਆਂ ਨਾਲ ਪਿਆਰ ਸੈਕਸ ਨਹੀਂ ਕਰਦੇ। ਉਹ ਸੈਕਸ ਦੀਆਂ ਸਤਾਈਆਂ ਡੇਰੇ ਜਾਂਦੀਆਂ ਸਨ। ਜੇ ਸਾਧ ਦੀ ਨਿਗ੍ਹਾ ਨਾ ਵੀ ਪਵੇ, ਤਾਂ ਲੱਖਾ ਡੇਰਾ ਪ੍ਰੇਮੀਆਂ ਵਿੱਚੋਂ ਕੋਈ ਨਾ ਕੋਈ ਹਮ ਸਫ਼ਰ ਲੱਭ ਜਾਂਦਾ ਹੈ। ਇਸੇ ਲਈ ਤਾਂ ਡੇਰਾ ਪ੍ਰੇਮੀ ਹੁੰਦੇ ਹਨ। ਡੇਰਿਆਂ ਵਿੱਚ ਸਮਾਜ ਦੇ ਸਤਾਏ ਹੋਏ ਰਾਮ ਰਹੀਮ ਦੇ ਡੇਰੇ ਵਿੱਚ ਔਰਤਾਂ ਇੱਕ ਦੂਜੀ ਨਾਲ ਖੁੱਲ ਕੇ ਗੱਲਾਂ ਕਰਨ ਜਾਂਦੀਆਂ ਹਨ। ਘਰਾਂ ਵਿੱਚ ਔਰਤਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ। ਦਬਾ ਕੇ ਰੱਖਿਆ ਜਾਂਦਾ ਹੈ। ਕੁੱਟਿਆ-ਮਾਰਿਆ ਜਾਂਦਾ ਹੈ। ਹਰ ਗਲੀ, ਮਹੱਲੇ, ਘਰ, ਗੁਰਦੁਆਰਿਆਂ ਵਿੱਚ , ਸਾਧਾਂ, ਰਿਸ਼ਤੇਦਾਰਾਂ, ਦੋਸਤਾਂ, ਗੁਆਢੀਆਂ ਵਲੋਂ ਵੀ ਤਾਂ ਰੇਪ ਕੀਤੇ ਜਾਂਦੇ ਹਨ। ਕੀ ਉਹ ਕੇਸ ਅਦਾਲਤਾਂ ਵਿੱਚ ਜਾਂਦੇ ਹਨ?
ਇੱਕ ਕੁੜੀ ਨੇ ਦੱਸਿਆ, “ ਜਦੋਂ ਮੈਨੂੰ ਮਹਾਵਰੀ ਆਉਂਦੀ ਸੀ। ਮੇਰੇ ਮਾਪੇ ਮੈਨੂੰ ਘਰੋਂ ਬਾਹਰ ਕਰ ਦਿੰਦੇ ਸਨ। ਬੱਕਰੀਆਂ ਕੋਲ ਖੇਤ ਵਿੱਚ ਸੌਣ ਨੂੰ ਕਹਿੰਦੇ ਸਨ, ਜੇ ਮੇਰਾ ਰੇਪ ਵੀ ਹੁੰਦਾ ਸੀ ਤਾਂ ਘਰ ਜਾਂ ਕੋਈ ਹੋਰ ਮਦਦ ਕਰਨ ਨਹੀਂ ਆਉਂਦਾ ਸੀ। ਜਦੋਂ ਮੈਂ ਬਾਬੇ ਰਾਮ ਰਹੀਮ ਦੇ ਡੇਰੇ ਵਾਲਿਆਂ ਨੂੰ ਦੱਸਿਆ, ਤਾਂ ਸਾਧ ਨੇ ਕਿਹਾ, ‘ ਐਸਾ ਨਹੀਂ ਕਰਨਾ ਇਹ ਕੁੜੀ ਅਪਵਿੱਤਰ ਨਹੀਂ ਹੈ। ਇਸ ਨੂੰ ਘਰ ਵਿੱਚ ਰੱਖਣਾ ਹੈ। ਉਸ ਦਿਨ ਤੋਂ ਘਰ ਵਾਲੇ ਮੇਰੀ ਇੱਜ਼ਤ ਕਰਨ ਲੱਗ ਗਏ, ਹੁਣ ਮੈਂ ਘਰ ਵਿੱਚ ਰਹਿੰਦੀ ਹਾਂ। ਰਾਮ ਰਹੀਮ ਨੂੰ ਮੇਰੀਆਂ ਤਿੰਨ ਪੁਸ਼ਤਾਂ ਪੂਜਦੀਆਂ ਰਹਿਣਗੀਆਂ। “  ਇੱਕ ਸ਼ਰਾਬੀ ਦੀ ਪਤਨੀ ਨੇ ਦੱਸਿਆ, “ ਮੇਰਾ ਪਤੀ ਸ਼ਰਾਬ ਪੀ ਕੇ ਕੁੱਟਦਾ ਮਾਰਦਾ ਹੈ। ਜਦੋਂ ਮੈਂ 5 ਦਿਨ ਰਾਮ ਰਹੀਮ ਦੇ ਡੇਰੇ ਵਿੱਚ ਕੱਟਦੀ ਹਾਂ। ਮੇਰੀ ਜੂਨ ਸੌਖੀ ਹੋ ਜਾੰਦੀ ਹੈ। ਹਸਪਤਾਲ ਦੇ ਮੁਲਾਜ਼ਮ ਝਾੜੂ ਮਾਰਨ ਵਾਲੇ ਦੇ ਰਾਮ ਰਹੀਮ ਦਾ ਲੋਕਟ ਪਾਇਆ ਸੀ। ਉਸ ਨੇ ਕਿਹਾ, “ ਜੇ ਰਾਮ ਰਹੀਮ ਮੇਰੀ ਪਤਨੀ ਦਾ ਰੇਪ ਕਰਦਾ, ਮੈਂ ਡੇਰੇ ਵਿੱਚ ਮਸ਼ਹੂਰ ਹੋ ਜਾਂਦਾ। ਭਾਵ ਖ਼ਰਚਾ ਪਾਣੀ ਖੁੱਲਾ ਮਿਲ ਜਾਂਦਾ। ਝਾੜੂ ਨਾ ਮਾਰਨਾ ਪੈਂਦਾ।


Comments

Popular Posts