ਭਾਗ 14 ਕੀ ਲੱਗਦਾ ਢਾਹ ਦੇਣਗੇ ਡੇਰਾ?ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
 ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com 
ਡੇਰੇ ਵਿਚੋਂ ਸਬੂਤ ਗਾਇਬ ਵੀ ਕੀਤੇ ਗਏ ਹਨ। ਇਸੇ ਲਈ ਤਰੰਤ ਹਾਈਕੋਰਟ ਨੇ ਡੇਰੇ ਨੂੰ ਸੀਲ ਕਰਨ ਦੇ ਹੁਕਮਾਂ ਦੇ ਦੇਣ ਪਿਛੋਂ ਵੀ 25 ਅਗਸਤ ਤੋਂ 8 ਸਤੰਬਰ ਤੱਕ ਦੀ ਛੋਟ ਦਿੱਤੀ ਗਈ। ਜਿਸ ਡੇਰੇ ਗੁਫ਼ਾ ਵੱਲ ਕੋਈ ਅੱਖ ਚੱਕ ਕੇ ਦੇਖ ਨਹੀਂ ਸਕਦਾ ਸੀ। ਉਹ ਬੰਦਾ ਮਾਰ ਦਿੰਦਾ, ਲੱਤਾਂ ਬਾਂਹਾਂ ਤੋੜ ਦਿੰਦਾ ਸੀ। 15 ਫੁੱਟ ਉੱਚੀਆਂ ਕੰਧਾ ਹਨ। ਸਿਰਸਾ ਸਾਧ ਰਾਮ ਰਹੀਮ ਦੇ ਡੇਰੇ ਦਾ ਅਪਰੇਸ਼ਨ ਰਿਟਾਇਰ ਜੱਜ ਸਮੇਤ 6000 ਹਜ਼ਾਰ ਜਵਾਨਾ ਨੇ ਸ਼ੁਰੂ ਕਰ ਦਿੱਤਾ ਹੈ। ਜਿਸ ਵਿੱਚ ਪੁਲਿਸ ਆਫ਼ਸਰਾ ਵਿੱਚ ਔਰਤਾਂ ਵੀ ਹਨ। ਡੇਰੇ ਦੇ ਅਪਰੇਸ਼ਨ ਮੀਡੀਆ ਨੂੰ ਡੇਰੇ ਦੇ ਅੰਦਰ ਵੜਨ ਨਹੀਂ ਦਿੱਤਾ ਗਿਆ। ਕਈ ਕਿੱਲੋਮੀਟਰ ਦੂਰ ਹੀ ਸਾਰਾ ਮੀਡੀਆ ਖੜ੍ਹਾ ਹੈ। ਮੀਡੀਆ ਨੂੰ ਅੰਦਰ ਨਾ ਜਾਣ ਦਾ ਕੀ ਕਾਰਨ ਹੈ? ਲੋਕਾਂ ਮੂਹਰੇ ਮੀਡੀਆ ਨੇ ਹੀ ਪੱਖ ਰੱਖਣਾ ਹੈ। ਫਿਰ ਵੀ ਮੀਡੀਆ ਸੂਹਾਂ ਲਈ ਜਾਂਦਾ ਹੈ। ਪੁਲਿਸ ਨੂੰ ਇਤਰਾਜ਼ ਜੋਗ ਚੀਜ਼ਾਂ ਮਿਲੀਆਂ ਹਨ। ਇਹ ਪਹਿਲੀ ਬਾਰ ਪੁਲਿਸ ਕਾਨੂੰਨ ਨੇ ਡੇਰੇ ਵਿੱਚ ਦਖ਼ਲ ਦਿੱਤਾ। ਪੰਜ ਬੱਚੇ ਡੇਰੇ ਵਿਚੋਂ 10 ਸਾਲ, 12 ਸਾਲ ਤੇ ਤਿੰਨ ਬਾਲਗ ਗੁਫ਼ਾ ਵਿੱਚ ਸਨ। ਇੱਕ ਜੂਪੀ, ਇੱਕ ਕੈਥਲ ਦਾ ਰਹਿਣ ਵਾਲਾ ਹੈ। ਸਿਰਫ਼ 5 ਵਿਚੋਂ ਇੱਕ ਬੋਲਟ ਪਰੂਫ਼ ਲਕਸਰੀ ਗੱਡੀ ਬਗੈਰ ਨੰਬਰ ਪਲੇਟ ਤੋਂ ਮਿਲੀ ਹੈ। ਇੱਕ ਪੁਲਿਸ ਕੋਲ 25 ਅਗਸਤ ਦੀ ਖੜ੍ਹੀ ਹੈ। ਅਜੇ ਤਲਾਸ਼ੀ ਜਾਰੀ ਹੈ। 6 ਗੱਡੀਆਂ ਚਰਚਾ ਵਿੱਚ ਹਨ ਕਿ ਸਾਧ 6 ਗੱਡੀਆਂ ਇਕੱਠੀਆਂ ਕਾਫ਼ਲੇ ਵਿੱਚ ਤੋਰਦਾ ਸੀ। ਸਬ ਦਾ ਇੱਕੋ ਨੰਬਰ ਸੀ। ਇੱਕ ਓਬੀ ਵੈਨ ਟੀਵੀ ਚੈਨਲ ਵਾਲੀ ਮਿਲੀ ਹੈ। ਸਾਧ ਦਾ ਆਪਣਾ ਚੈਨਲ ਸੀ ਤੇ ਸਾਚ ਕਹੂਨਿਊਜ਼ ਪੇਪਰ ਪ੍ਰਕਾਸ਼ਿਤ ਕਰਦਾ ਸੀ। ਦਵਾਈਆਂ ਬਗੈਰ ਲੇਬਲ ਤੋਂ ਮਿਲੀਆਂ ਹਨ। ਕਈ ਕਮਰਿਆਂ ਨੂੰ ਸੀਲ ਕਰ ਦਿੱਤਾ ਹੈ। ਹਾਰਡ ਡਿਸਕ, ਲੈਬਟੈਪ, ਸੀਡੀ-ਮੂਵੀਆਂ ਮਿਲੀਆਂ ਹਨ। ਛਾਣਬੀਣ ਪਿਛੋਂਪਤਾ ਲੱਗੇਗਾ ਕਿ ਕਿੰਨੀਆਂ ਬਲਿਊ ਮੂਵੀ ਹਨ? ਅਸਲ ਵਿੱਚ ਹਨੀ ਤੇ ਰਹੀਮ ਤੋਂ ਬਿੰਨ੍ਹਾ ਡੇਰੇ ਵਿੱਚ ਕੋਈ ਹੋਰ ਵੜ, ਨਿਕਲ ਨਹੀਂ ਸਕਦਾ ਸੀ। ਤਾਂ ਹੀ ਇਹ ਸਾਰਾ ਕੁੱਝ ਮਿਲਿਆ ਹੈ। ਨਹੀਂ ਤਾਂ ਜੇ ਡੇਰਾ ਦੀ ਗੁਫਾ ਖੁੱਲੀ ਹੁੰਦੀ ਬਿਪਸਨਾ ਤੇ ਡੇਰੇ ਪ੍ਰੇਮੀਆਂ ਨੇ ਸਾਰਾ ਕੁੱਝ ਪਰੇ-ਉਰੇ ਕਰ ਦੇਣਾ ਸੀ। ਰਾਮ ਰਹੀਮ ਦੀ ਖੇਤੀ ਤਬਾਹ ਕਰਨ ਦਾ ਠੇਕਾ ਹੁਣ ਸਰਕਾਰ ਨੇ ਲੈ ਲਿਆ ਹੈ। ਲੋਕਾਂ ਦੇ ਖ਼ੂਨ ਨਾਲ ਕੀਤੀ ਸਿੰਚਾਈ, ਜੜੋ ਪਟਣਗੇ। ਦਰਖਤਾਂ ਥੱਲੇ ਇਨਸਾਨਾਂ ਦੀਆਂ ਹੱਡੀਆਂ ਦਾ ਕੈਲਸ਼ੀਅਮ ਪਾਉਂਦਾ ਸੀ। ਫਿਰ ਫਲ ਹਜ਼ਾਰਾ ਵਿੱਚ ਵੇਚਦਾ ਸੀ। ਸਾਧ ਦੀ ਬੜੀ ਝੰਡੀ ਚੜ੍ਹੀ ਸੀ, ਅੱਜ ਡੇਰੇ ਦਾ ਅੱਜ ਝੰਡਾ ਨੀਵਾਂ ਹੋ ਗਿਆ।
ਸਾਧ ਦੇ ਬਾਡੀਗਾਰਡ ਬੇਅੰਤ ਸਿੰਘ ਕਿਹਾ ਹੈ, “ ਪੁਰਾਣੇ ਡੇਰੇ ਦੇ ਬੇਰੀ ਦੇ ਬਾਗ਼ ਵਿੱਚ ਬੇਰੀਆਂ ਥੱਲੇ ਲਾਸ਼ਾਂ ਦੱਬੀਆਂ ਹਨ। ਖ਼ਾਲੀ ਥਾਂ ਤੇ ਸਬਜ਼ੀਆਂ ਬੀਜੀਆਂ ਹਨ। “ ਥੱਲੇ ਲੋਕਾਂ ਦੀਆਂ ਕਬਰਾਂ ਹਨ। ਸੋ ਹੁਣ ਸਰਕਾਰ ਦੀਆਂ ਮਿੱਟੀ ਪੱਟਣ ਵਾਲੀਆਂ ਮਸ਼ੀਨਾਂ ਉੱਥੇ ਪਹੁੰਚ ਗਈਆਂ ਹਨ। ਗੁਰਦਾਸ ਸਿੰਘ ਨੇ ਕਿਹਾ, “ ਦਿਨੇਸ਼ ਨਾਮ ਦਾ ਬੰਦਾ ਵੀ ਗ਼ਾਇਬ ਹੈ। ਜਿਉਂਦਾ ਮੁਰਦਾ ਨਿਕਲ ਸਕਦਾ ਹੈ। 14 ਲਾਸ਼ਾਂ ਬਗੈਰ ਡੈੱਥ ਸਰਟੀਫਿਕੇਟ ਲਖਨਊ ਮੈਡੀਕਲ ਕਾਲਜ ਵਿੱਚ ਭੇਜੀਆਂ ਗਈਆਂ। ਘੋੜੇ, ਊਠ, ਹਿਰਨ, ਸ਼ੇਰ ਵੀ ਮਿਲੇ ਹਨ। ਸ਼ੇਰ ਦੇ ਬੱਚੇ ਛੋਟੇ ਆਉਂਦੇ ਸਨ। ਪਰ ਕਦੇ ਵੱਡੇ ਨਹੀਂ ਦੇਖੇ। ਪਸ਼ੂਆਂ ਦੇ ਪਿੰਜਰ ਮਿਲਣ ਦੀ ਸੰਭਾਵਨਾ ਹੈ। ਡੇਰੇ ਵਿਚੋਂ ਨਕਲੀ ਨੋਟ ਬਣਾਉਣ ਦੀ ਮਸ਼ੀਨ ਫੜੀ ਗਈ ਸੀ। ਡੇਰੇ ਦੇ ਰਸਤੇ ਵਿੱਚ ਮੇਰਾ ਘਰ ਹੈ, ਮੇਰੇ ਘਰ ਦੇ ਬਾਹਰ ਦੇ ਕੈਮਰੇ ਡੇਰੇ ਵਾਲਿਆਂ ਨੇ ਤੋੜ ਦਿੱਤੇ ਹਨ। ਲੋਕਾਂ ਦੇ ਦੱਸਣ ਮੁਤਾਬਿਕ ਡੇਰੇ ਦੇ ਪ੍ਰੇਮੀ ਪੁਲਿਸ ਦੇ ਬੰਦੇ ਬਣ ਕੇ ਸਾਰਾ ਸਮਾਨ ਟਰੱਕਾਂ ਵਿੱਚੋ ਡੇਰੇ ਵਿਚੋਂ ਕੱਢਿਆ ਗਿਆ ਹੈ। ਬੇਟੀ ਦੇ ਰੂਮ ਗੁਫ਼ਾ ਵਿੱਚ ਹੀ ਬਿਗ ਬੋਸ ਵਾਲਾ ਖੇਡ 2009 ਤੋਂ ਸ਼ੁਰੂ ਕੀਤਾ ਹੋਇਆ ਹੈ। ਇੱਕ ਮਹੀਨਾ ਹਨੀਪ੍ਰੀਤ ਵੀ ਬਿਗ ਬੋਸ ਵਿੱਚੋਂ ਬਾਹਰ ਕੀਤੀ ਸੀ। ਰਾਮ ਰਹੀਮ ਜਾਨਵਰਾਂ ਨਾਲ ਵੀ ਸੈਕਸ, ਕੁੱਝ ਅਣਹੋਣੀ ਕਰਦਾ ਸੀ। ਡੇਰੇ ਦਾ ਚੱਪਾ-ਚੱਪਾ ਪਟਿਆਂ, ਫੋਲਿਆ ਜਾ ਰਿਹਾ ਹੈ। ਜੇ ਕਿਸੇ ਬਿਲਡਿੰਗ ਨੂੰ ਢਾਹੁਣ ਦੀ ਲੋੜ ਪਈ ਕਾਰਵਾਈ ਹੋ ਜਾਣੀ ਹੈ। ਪੂਰੀ ਬਿਲਡਿਗ, ਖੇਤਾਂ ਦੇ ਉੱਪਰ ਫ਼ੌਜ ਦੇ ਜਵਾਨਾਂ ਨੇ ਕਬਜ਼ਾ ਕਰ ਲਿਆ ਹੈ। ਇੱਕ ਇੱਕ ਚੀਜ਼ ਦੀ ਜਾਂਚ ਹੋ ਰਹੀ ਹੈ। ਸਾਧ ਦੇ ਡੇਰੇ ਦੇ ਖੱਟਾ ਸਿੰਘ ਨੇ ਦੱਸਿਆ, “ ਕੁੜੀਆਂ ਨਾਲ ਜ਼ਬਰਦਸਤੀ ਕਰਦਾ ਸੀ। ਜੇ ਕੋਈ ਵਿਰੋਧ ਕਰਦੀ, ਉਸ ਨੂੰ ਚੱਕ-ਚੱਕ ਕੰਧਾਂ ਨਾਲ ਮਾਰਦਾ ਸੀ। ਇੱਕ ਦੀ ਢੂਹੀ ਟੁੱਟ ਗਈ। ਕੁੱਟ-ਕੁੱਟ ਕੇ ਰੇਪ ਕਰਦਾ ਸੀ। ਇੰਨੇ ਬੈੱਡ ਨਾ ਹੋਣ ਕਰਕੇ ਭੁੰਜੇ ਪਾ ਕੇ ਹੀ ਅਦਿੱਤਿਆ ਦੀ ਪਤਨੀ ਡਾਕਟਰ ਸਾਧ ਦੇ ਬੱਚਿਆ ਦਾ ਗਰਭਪਾਤ ਕਰਦੀ ਸੀ। ਕੁੜੀਆਂ ਨੂੰ ਕੋਈ ਦਵਾਈ ਨਹੀਂ ਦਿੱਤੀ ਗਈ। "
ਸੋਨੇ, ਚਾਂਦੀ, ਅਨਮੋਲ ਰਤਨਾਂ ਨਾਲ ਜੜੀਆਂ 300 ਮੁੰਦਰੀਆਂ, ਬਹੁਤ ਸਾਰੀਆਂ ਕੀਮਤੀ ਘੜੀਆਂ, 500 ਟੋਪੀਆਂ, ਸੂਟਾਂ ਨਾਲ ਦੀਆਂ 1500 ਜੁੱਤੀਆਂ ਹੀਰੇ, ਮੋਤੀਆਂ ਨਾਲ ਜੜੀਆਂ ਹਨ। ਇੱਕ ਹਜ਼ਾਰ ਸਾਧ ਦੀਆਂ ਪੁਸ਼ਾਕਾ ਸੂਟ, ਕੱਪੜੇ ਮਿਲੇ ਹਨ। ਦਸ ਘੰਟੇ ਦੇ ਅਪਰੇਸ਼ਨ ਢੱਠੇ ਵਾਂਗ ਛਾਲਾਂ ਮਾਰਨ ਵਾਲਾ ਸਾਧ ਦਿਨ ਰਾਤ ਸੁਹਾਗ-ਰਾਤ ਮਨਾਉਂਦਾ ਸੀ। ਇਸੇ ਲਈ ਤਾਂ ਐਸੇ ਸਾਧਾ ਨੂੰ ਪਤਨੀ ਦੀ ਲੋੜ ਨਹੀਂ ਪੈਂਦੀ। ਹਰ ਬਾਰ ਰਾਮ ਰਹੀਮ ਸਾਧ ਕੋਲ ਹਨੀਪ੍ਰੀਤ ਦੀ ਦੇਖ ਰੇਖ ਤੇ ਅਧਿਆਪਕਾਂ ਦੀ ਰਲੀ ਮਿਲੀ ਸ਼ਾਜਸ਼ ਕਰਕੇ ਛੋਟੀ ਉਮਰ ਦੀਆਂ ਕੁਆਰੀਆਂ ਕੰਨਿਆ ਭੇਜੀਆਂ ਜਾਂਦੀਆਂ ਸੀ। ਇਸੇ ਲਈ ਉਸ ਦੀ ਬੈੱਡ ਦੀ ਚਾਦਰ ਲਾਲ ਗੁਲਾਬੀ ਹੀ ਹੁੰਦੀ ਸੀ। ਰਾਮ ਰਹੀਮ ਹਨੀ ਨੂੰ ਹਨੀਪ੍ਰੀਤ ਅਦਿੱਤਿਆ ਨੂੰ ਪ੍ਰੇਮ ਕਰਦੀ ਸੀ। ਹੁਣ ਅਦਿੱਤਿਆ ਹਨੀਪ੍ਰੀਤ ਨੂੰ ਕੱਢ ਕੇ ਲੈ ਗਿਆ। ਦੋਨਾਂ ਦੇ ਬੈਕ ਆਊਟ ਫੁੱਲ ਹਨ। ਹੁਣ ਵਿਦੇਸ਼ ਵਿੱਚ ਇਸ਼ਕ ਲੜਾਉਣਗੇ। ਹਨੀ ਰਾਮ ਰਹੀਮ ਨੂੰ ਉੱਲੂ ਬਣਾ ਗਈ। ਜਦੋਂ ਘੁਣ ਲੱਗ ਜਾਵੇ, ਵਧੀਆ ਤੋਂ ਵਧੀਆ ਲੱਕੜੀ ਖਾ ਜਾਂਦੀ ਹੈ। ਕੋਹੜ ਹੋ ਜਾਵੇ ਅੰਗ ਹੱਥ, ਪੈਰ ਕੱਟਣਾ ਪੈਂਦਾ ਹੈ। ਜ਼ਿੰਦਗੀ ਵਿੱਚ ਕੋਈ ਦਾਗ਼ ਨਾ ਲੱਗਣ ਦੇਈਏ। ਸਿਰ ਚੱਕਣ ਦੀ ਲੋੜ ਹੈ। ਅੱਤਿਆਚਾਰ ਨਹੀਂ ਸਹਿਣਾ। ਚਾਹੇ ਇੱਕੋ ਬੰਦਾ ਹੀ ਹੋਵੇ, ਇੱਕ ਆਵਾਜ਼ ਉਠਾਉਣ ਦੀ ਲੋੜ ਹੈ। ਆਵਾਜ਼ ਨੂੰ ਕੋਈ ਬਹੁਤਾ ਚਿਰ ਦਬਾ ਨਹੀਂ ਸਕਦਾ। ਕੀੜੀ ਹਾਥੀ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ। ਸਿਰਫ਼ ਦੋ ਸਾਧਣੀਆਂ, ਬੇਅੰਤ ਸਿੰਘ, ਗੁਰਦਾਸ ਸਿੰਘ, ਖੱਟਾ ਸਿੰਘ, ਤੋਂ ਬਿਨਾਂ ਹੋਰ ਵੀ ਬੰਦੇ ਸਾਧ ਖ਼ਿਲਾਫ਼ ਝੰਡਾ ਚੁੱਕਣ ਵਾਲੇ ਹੋ ਸਕਦੇ ਹਨ। ਅੱਖੀਂ ਦੇਖ ਲਵੋ। ਸੱਚ ਦੀ ਜਿੱਤ ਹੁੰਦੀ ਹੈ। ਝੂਠ ਜੜੋ ਪਟਿਆਂ ਜਾਂਦਾ ਹੈ। ਔਰਤ ਦੀ ਇੱਜ਼ਤ ਉਛਾਲਨ ਵਾਲੇ ਰਾਮਣ ਦਾ ਕਾਲ ਇੱਕ ਦਿਨ ਆ ਹੀ ਜਾਂਦਾ ਹੈ। ਚੀਕਾਂ ਦਾ ਬਦਲਾ ਮਿਲਦਾ ਹੈ। ਚੰਗਾ ਕਰੋ, ਚੰਗਾ ਸੋਚੋ, ਚੰਗਾ ਸੁਣੋ, ਚੰਗਾ ਦੇਖੋ, ਚੰਗਾ ਬੋਲੋ।
ਅੱਜ ਵੀ ਭਾਰਤ ਵਰਗੇ ਦੇਸ਼ ਵਿੱਚ ਵੀ ਬੇਅੰਤ ਸਿੰਘ, ਗੁਰਦਾਸ ਸਿੰਘ, ਖੱਟਾ ਸਿੰਘ ਫ਼ਰਿਸ਼ਤੇ ਹਨ। ਸਾਧ ਵਰਗੇ ਕੰਜਰਾਂ ਦੱਲਿਆਂ ਦਾ ਵੀ ਘਾਟਾ ਨਹੀਂ ਹੈ। ਇਸ ਨੂੰ ਵੱਡਾ ਕਰਨ ਵਾਲੇ ਜ਼ੁਲਮ ਸਹਿਣ ਵਾਲੇ ਹਨ। ਡੇਰੇ ਵਿੱਚ ਸਾਧ ਦੀ ਕਰੰਸੀ ਚੱਲਦੀ ਰਹੀ ਹੈ। ਸਰਕਾਰ ਦੁਆਰਾ ਬੰਦ ਹੋਏ ਪੁਰਾਣੇ ਨੋਟ ਭਾਰੀ ਮਾਤਰਾ ਵਿੱਚ ਨਿਕਲੇ ਹਨ। ਕਿਸੇ ਬੈਂਕ ਵਾਲੇ ਨਾਲ ਗੱਲ ਹੋਣੀ ਹੈ। ਚੋਰੀ ਹੋਲੀ-ਹੋਲੀ ਵਟਾਉਂਦਾ ਹੋਣਾ ਹੈ। ਸਾਧ ਦੇ ਡੇਰੇ ਵਿੱਚ ਹਰ ਤਰਾ ਦੇ ਅਧਿਕਾਰੀ, ਮਜ਼ਦੂਰ, ਝੁੱਗੀਆਂ ਵਾਲੇ, ਟੱਪਰੀ ਵਾਸ, ਵੇਸਵਾ, ਰੂੜੀ ਤੇ ਸਿੱਟੀਆਂ ਕੁੜੀਆਂ ਇਕੱਠੇ ਕੀਤੇ ਸਨ। ਜਿੰਨਾ ਨੂੰ ਇਹ ਮਿਸ ਜੂਜ ਗ਼ਲਤ ਇਸਤੇਮਾਲ ਕਰਦਾ ਸੀ। ਹੁਣ ਤਾਂ ਹੋਰ ਵੀ ਛੱਕ ਹੋ ਗਿਆ ਹੈ। ਨਿੱਕੀਆਂ ਬੱਚੀਆਂ ਸਾਲ ਦੋ ਸਾਲ ਦੇ ਮੁੰਡੇ ਕੁੜੀਆਂ ਨੂੰ ਸੈਕਸਊਲ ਅਬਿਊਜ ਕਰਦਾ ਹੋਣਾ ਹੈ। ਐਸੇ ਬੱਚਿਆਂ ਨੂੰ ਸੈਕਸਊਲ ਅਬਿਊਜ ਕਰਨ ਨਾਲ ਉਨ੍ਹਾਂ ਨੇ ਕਿਹੜਾ ਆਵਾਜ਼ ਉਠਾਣੀ ਹੈ? ਕਿਉਂਕਿ ਚੱਜ ਹੀ ਨਹੀਂ ਹੈ, ਕਿ ਕੁੱਝ ਗ਼ਲਤ ਹੋ ਰਿਹਾ ਹੈ। ਪਰ ਕਿਸ ਨੂੰ ਦੱਸਣਗੇ? ਜਦੋਂ ਕਿ ਸੁਣਵਾਈ ਹੀ ਨਹੀਂ ਹੈ। ਕੀ ਤੁਹਾਡੇ ਵਿੱਚ ਵੀ ਇੰਨਾ ਸਾਧਣੀਆਂ, ਗੰਨਮੈਨ, ਡਰਾਈਵਰ ਵਾਲਾ ਦਮ ਹੈ?ਦੋ ਸਾਧਣੀਆਂ, ਬੇਅੰਤ ਸਿੰਘ, ਗੁਰਦਾਸ ਸਿੰਘ, ਖੱਟਾ ਸਿੰਘ, ਮੀਡੀਆ, ਵਕੀਲਾਂ, ਜੱਜ ਦੇ ਸ਼ਾਬਾਸ਼ੇ ਹੈ। ਜਿੰਨਾ ਨੇ ਐਸੇ ਰਾਖਸ਼ ਨੂੰ ਹੱਥ ਪਾਇਆ ਤੇ ਅੰਤ ਲਿਆਂਦਾ। ਬਹੁਤ ਮੁਸ਼ਕਲ ਹੈ ਕਾਨੂੰਨ ਤੋੜਨ ਵਾਲੇ ਗੰਦੇ ਬੰਦੇ ਨੂੰ ਹੱਥ ਪਾਉਣਾ। ਜੇ ਤੁਹਾਡੇ ਵੀ ਕੋਈ ਨੇੜੇ ਤੇੜੇ ਐਸੇ ਕਾਨੂੰਨ ਤੋੜਨ ਵਾਲੇ ਸ਼ਰਾਬੀ, ਐਸ਼ੀ, ਔਰਤਾਂ ਦੀ ਇੱਜ਼ਤ ਲੁੱਟਣ ਵਾਲੇ, ਕਾਤਲ, ਕੁੱਟ-ਮਾਰ ਕਰਨ ਵਾਲੇ, ਚੋਰ, ਠੱਗ ਗੰਦੇ ਬੰਦੇ ਹਨ। ਪੁਲਿਸ, ਅਦਾਲਤ ਨੂੰ ਖ਼ਬਰ ਕਰੋ। ਅਗਲੇ ਦੇ ਫੱਟੇ ਚੱਕ ਦਿਉ। ਮਦਦ ਲਵੋ। ਨਾਮ ਵੀ ਦੱਸਣ ਦੀ ਲੋੜ ਨਹੀਂ ਹੈ? ਗੁਨਾਹਗਾਰ ਨੂੰ ਫੜਾਉਣ ਦੀ ਲੋੜ ਹੈ। ਸਿਰਸਾ ਡੇਰੇ ਵਿੱਚ ਐਸਾ ਕੀ ਹੈ? ਜੋ ਐਡੀ ਵੱਡੀ ਸ਼ੋਣੀ ਅੰਦਰ ਭੇਜੀ ਜਾ ਰਹੀ ਹੈ। ਜਿਸ ਵਿੱਚ 60 ਫ਼ੋਟੋ ਵੀਡੀਉ-ਗਰਾਫ਼ਰ, ਜਿੰਦੇ ਤੋੜਨ ਵਾਲੇ ਭੇਜੇ ਜਾ ਰਹੇ ਹਨ। ਸਰਕਾਰ ਸਾਧ ਤੋਂ ਡਰਦੇ ਹਨ। ਸਮਝਦੇ ਹਨ। ਸਾਧ ਬਹੁਤ ਪਾਵਰ ਪੁਲ ਗੁੰਡਾ ਹੈ। ਸਹੀਂ ਗੱਲ ਕੋਈ ਪੰਗਾ ਪੈ ਸਕਦਾ ਹੈ। ਤਾਂਹੀ ਕਹਿੰਦੇ ਨੇ ਕਿਸੇ ਨੂੰ ਬਹੁਤ ਸਿਰ ਉੱਤੇ ਨਹੀਂ ਚੜ੍ਹਾਈਦਾ, ਉੱਤਰਨਾ ਔਖਾ ਹੋ ਜਾਂਦਾ ਹੈ। ਆਟੇ ਨੂੰ ਪੜੇਥਣ ਲੱਗਦਾ ਹੈ। ਯਾਰੀ ਬੰਦਾ ਦੇਖ ਕੇ ਲਗਾਉਣੀ ਚਾਹੀਦੇ ਹੈ। ਪੁਲਿਸ ਤੇ ਮੰਤਰੀਆਂ ਦੇ ਸੰਗ ਵਿੱਚ ਸਾਧ ਦਾ ਕਾਂਟਾ ਫਸ ਗਿਆ ਹੈ।
25 ਅਗਸਤ, 2017 ਨੂੰ ਰਾਮ ਰਹੀਮ ਦੀ ਕਾਰ ਅੱਗੇ ਲੇਟਦੇ ਮੁੰਡੇ ਨੂੰ ਹਰ ਮੀਡੀਆ ਨੇ ਬਾਰ-ਬਾਰ ਦਿਖਾਇਆ। ਉਹ ਮੁੰਡਾ 22 ਸਾਲ ਦਾ ਸ਼ਹਿਜ਼ਾਦਾ ਮੁੰਡਾ 8 ਸਾਲਾਂ ਤੋਂ ਗੁੰਮ ਸੀ। ਉਹ 2009 ਨੂੰ ਹੈਦਰਾਬਾਦ ਤੋਂ ਕੋਟਾ ਜਾਣ ਲਈ ਘਰੋਂ ਗਿਆ ਸੀ। ਘਰ ਵਾਪਸ ਨਹੀਂ ਆਇਆ। ਮਾਪਿਆਂ ਨੇ ਪ੍ਰਸ਼ਾਸਨ ਤੋਂ ਮਦਦ ਮੰਗੀ ਹੈ। ਮੀਡੀਆ ਵਧਾਈ ਦਾ ਪਾਤਰ ਹੈ। ਮਾਪਿਆ ਨੂੰ ਪੁੱਤਰ ਮਿਲ ਗਿਆ। ਰਾਮ ਰਹੀਮ ਬੱਚੇ ਵੀ ਕਿਡਨੱਪ ਕਰਾਉਂਦਾ ਸੀ। ਲੋਕਾਂ ਦੇ ਪੜ੍ਹਨ ਆਏ ਬੱਚੇ ਗ਼ਾਇਬ ਕਰ ਦਿੰਦਾ ਸੀ। ਕਿਤੇ ਇਹ ਭੀਖ ਮੰਗਾਉਣ ਦਾ ਬਿਜ਼ਨਸ ਤਾਂ ਨਹੀਂ ਕਰਦਾ ਸੀ?
ਇੱਕ ਸਾਧਣੀ ਦੇ ਬਾਡੀਗਾਰਡ ਨੇ ਦੱਸਿਆ, ਉਸ ਨੇ ਆਪਣੇ ਆਪ ਨੂੰ ਛੋਟੇ ਜਿਹੇ ਕਮਰੇ ਵਿੱਚ ਬੰਦ ਕਰ ਲਿਆ ਸੀ। ਬਾਹਰ ਨਹੀਂ ਨਿਕਲਦੀ ਸੀ। ਉਸ ਦੀ ਜਾਨ ਨੂੰ ਖ਼ਤਰਾ ਸੀ। ਕੀ ਲੱਗਦਾ ਢਾਹ ਦੇਣਗੇ ਡੇਰਾ? ਚੋਰਾ ਦਾ ਮਾਲ ਡਾਂਗਾਂ ਦੇ ਗਜ, ਹਰਾਮ ਦੀ ਕਮਾਈ ਜਿਵੇਂ ਆਉਂਦੀ ਹੈ। ਉਵੇਂ ਹੀ ਜਾਂਦੀ ਹੈ। ਹਜ਼ਮ ਕਰਨੀ ਬਹੁਤ ਔਖੀ ਹੈ। ਕੋਹੜ ਕਰ ਦਿੰਦੀ ਹੈ। ਕਿਸੇ ਨਾਲ ਧੋਖਾ ਠੱਗੀ ਨਾ ਕਰੋ। ਗ਼ਰੀਬ ਦੀ ਆਹ ਲੱਗਦੀ ਹੈ। ਡਾਂਗ ਨਹੀਂ ਵੱਜਦੀ। ਰੱਬ ਦੀ ਡਾਂਗ ਵੱਜਦੀ ਹੈ। ਆਵਾਜ਼ ਨਹੀਂ ਕਰਦੀ।






Comments

Popular Posts