ਮੇਰਾ ਜੀਅ ਕਰਦਾ ਤੇਰੇ ਨਾਲ ਮੈਂ ਗੱਲ ਕਰਾਂ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ satwinder_7@hotmail.com
ਮੇਰਾ ਜੀਅ ਕਰਦਾ ਹਰ ਪਲ਼ ਤੇਰੇ ਮੈਂ ਨਾਲ ਰਵਾਂ।
ਕਦੇ ਇੱਕ ਘੜੀ ਨਾਂ ਤੇਰੇ ਤੋਂ ਕਦੇ ਵੀ ਮੈਂ ਵੱਖ ਹੋਵਾਂ।
ਜੀਅ ਕਰਦਾ ਤੇਰੇ ਨਾਲ ਜੀਵਨ ਮੈਂ ਗੁਜ਼ਾਰ ਦੇਵਾਂ।
ਸਬ ਜਨਮਾਂ ਵਿੱਚ ਚੰਨਾ ਹਮੇਸ਼ਾਂ ਤੇਰੇ ਮੈਂ ਨਾਲ ਰਵਾਂ।
ਮੇਰਾ ਜੀਅ ਕਰਦਾ ਅੱਜ ਗੂੜ੍ਹੀ ਨੀਂਦਰ ਮੈਂ ਸੌ ਜਾਵਾਂ।
ਰਹਿ ਕੋਲ ਤੇਰੇ ਸਬ ਦੁੱਖ ਜੀਵਨ ਦੇ ਮੈਂ ਭੁੱਲ ਜਾਵਾਂ।
ਮੇਰਾ ਜੀਅ ਕਰਦਾ ਤੇਰੀ ਬੁੱਕਲ ਵਿੱਚ ਮੈਂ ਬੈਠ ਜਾਵਾਂ।
ਦੁਨੀਆ ਦੀਆਂ ਨਜ਼ਰਾਂ ਤੋਂ ਤੇਰੇ ਕੋਲ ਮੈ ਛੁਪ ਜਾਵਾਂ।
ਮੇਰਾ ਜੀਅ ਕਰਦਾ ਸੱਤੀ ਕੋਲ ਘੜੀ ਮੈਂ ਰੁਕ ਜਾਵਾਂ।
ਤੇਰੀ ਗੋਦ ਵਿੱਚ ਸਿਰ ਧਰ ਗੂੜ੍ਹੀ ਨੀਂਦ ਮੈਂ ਸੌ ਜਾਵਾਂ।
ਮੇਰਾ ਜੀਅ ਕਰਦਾ ਤੇਰੇ ਨਾਲ ਗੱਲ ਮੈਂ ਇੱਕ ਕਰਾਂ।
ਰੱਬਾ ਸਤਵਿੰਦਰ ਨੂੰ ਸੱਚੀਂ ਅਜੇ ਤੇਰੇ ਮੈਂ ਨਾਮ ਕਰਾਂ।

Comments
Post a Comment