ਭਾਗ 9 ਸੋਨਾਰੀਆਂ ਜੇਲ ਦੀ ਪਹਿਰੇਦਾਰੀ ਬਹੁਤ ਵਧਾ ਦਿੱਤੀ ਹੈ, ਹਨੀਪ੍ਰੀਤ ਹਾਜ਼ਰ ਹੋ। ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਜਿਸ ਘਰ, ਮਹੱਲੇ, ਸ਼ਹਿਰ, ਦੇਸ਼ ਵਿੱਚ ਰਹੀਏ। ਉਸ ਦੇ ਗੁਣ ਗਾਉਣੇ ਚਾਹੀਦੇ ਹਨ। ਸਗੋਂ ਉੱਥੋਂ ਦੇ ਜਾਨ ਮਾਲ ਦੀ ਰਾਖੀ ਕਰਨਾ ਸਾਡਾ ਫ਼ਰਜ਼ ਹੈ। ਦੇਸ਼ ਵਿੱਚ ਕਤਲਾਮ, ਅਹਿੰਸਾ, ਅੰਧ ਵਿਸ਼ਵਾਸੀ ਨਹੀਂ ਚੱਲੇਗਾ। ਮੰਤਰੀਆਂ ਨੇ ਅਦਾਲਤ ਦੀ ਫਟਕਾਰ ਸੁਣ ਕੇ ਵੀ ਗੁੰਡਿਆਂ ਦੀ ਭੀੜ ਨੂੰ ਨਹੀਂ ਖਿੰਡਾ ਸਕੇ। ਇੰਨੀ ਪੁਲਿਸ, ਫ਼ੌਜ ਲੱਗਾ ਕੇ ਵੀ ਉਹ ਆਪਣੀ ਕਾਰਵਾਈ ਨਹੀਂ ਕਰ ਸਕੇ। ਅਸਲ ਗੱਲ ਕੀ ਹੈ? ਮੰਤਰੀ ਵੀ ਅੱਖਾਂ ਮੀਚ ਕੇ ਬੈਠੇ ਰਹੇ। ਨਿਹੱਥੇ, ਸ਼ਰੀਫ਼ ਸ਼ਹਿਰੀਆਂ ਦੇ ਜਾਨ-ਮਾਲ  ਨੂੰ ਗੋਲੀਆਂ ਅੱਗ ਨਾਲ ਭੁੰਨ ਦਿੱਤਾ। ਮੰਤਰੀਆਂ ਨੇ ਦੇਸ਼ ਧਰੋਹ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਮੰਤਰੀਆਂ ਨੂੰ ਪਦ ਤੋਂ ਹਟਾ ਰਹੇ ਹਨ। ਫਿਰ ਜੋ ਮੰਤਰੀਆਂ ਨੇ ਸਾਧ ਤੇ ਉਸ ਦੇ ਭਗਤਾ ਨੂੰ ਕਤਲਾਮ, ਅਹਿੰਸਾ, ਬਲਾਤਕਾਰ ਕਰਨ ਦੀ ਖੁੱਲ ਦਿੱਤੀ ਹੈ। ਲੱਖਾ ਗੁੰਡੇ ਪੰਚਕੂਲਾ ਤੇ ਸੜਕਾਂ ਤੇ ਖੜ੍ਹੇ ਕੀਤੇ ਸਨ। ਧਾਰਾ 144 ਵਿੱਚ ਐਸਾ ਖਿਲਵਾੜ ਕਿਵੇਂ ਹੋ ਗਿਆ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਸੇ ਮੰਤਰੀਆਂ ਬਾਰੇ ਚੁੱਪ ਕਿਉਂ ਹੈ? ਉਨ੍ਹਾਂ ਨੂੰ ਤੁਰੰਤ ਹਟਾ ਦਿੱਤਾ ਜਾਵੇ। ਹਰਿਆਣੇ ਵਿੱਚ ਤਿੰਨ ਕਾਂਢ ਹੋ ਚੁੱਕੇ ਹਨ।
ਸਾਧ ਸੱਚਾ ਸੌਦਾ ਨਹੀਂ ਹੈ, ਲੁੱਚੇ, ਚੋਰ, ਠੱਗ, ਧੋਖੇਬਾਜ਼, ਕਾਤਲ ਭਾਵ ਝੂਠੇ ਸੌਦੇ ਸਾਧ ਗੁਰਮੀਤ ਰਾਮ ਰਹੀਮ ਦਾ ਅਸਲੀ ਨਾਮ ਹਰਪਾਲ ਸਿੰਘ ਹੈ। ਪੰਜਾਬ ਵਿੱਚ ਅਬੋਹਰ ਦੇ ਕਿਕੜ ਖੇੜਾ ਪਿੰਡ ਵਿੱਚ ਪਿਉ ਮੱਗਰ ਸਿੰਘ ਮਾਂ ਨਸੀਬ ਕੋਰ ਹੈ। ਜਨਮ ਦਿਨ 10 ਜੁਲਾਈ 1967 ਪਰ ਰਹੀਮ 15 ਅਗਸਤ ਨੂੰ ਜਨਮ ਦਿਨ ਮਨਾਉਂਦਾ ਰਿਹਾ ਹੈ। ਇਹ ਦਸਵੀਂ ਫੇਲ ਹੈ। ਝੂਠੇ ਸੌਦੇ ਵਾਲੇ ਵਿੱਚ ਸਾਧਾਂ ਵਾਲੇ ਚਾਲੇ ਨਹੀਂ ਸਨ। ਦਸਵੀਂ ਵਿੱਚ ਨਿਆਣੇ ਹੁੰਦੇ ਨੇ ਹੀ ਕੁੜੀ ਛੇੜ ਲਈ ਸੀ। ਪੰਚਾਇਤ ਨੇ ਖੁੰਬ-ਠੱਪ ਕੀਤੀ ਸੀ। ਝੂਠੇ ਸੌਦੇ ਵਾਲੇ ਦੀ ਹਨੀ ਨੂੰ ਸਾਰੇ ਬੱਚੇ, ਬੁੱਢੇ ਨੌਜਵਾਨ ਸਬ ਜਾਣਨ ਲੱਗ ਗਏ ਹਨ। ਹਨੀਪ੍ਰੀਤ ਹਾਜ਼ਰ ਹੋ। ਮੇਰੇ ਵਰਗਿਆਂ ਦੇ ਦਿਮਾਗ਼ ਵਿੱਚ ਆ ਗਿਆ ਸੀ। ਹਨੀ ਲੋਕਾਂ ਨੂੰ ਮਿੱਠੀ ਝਲਕ ਦਿਖਾ ਕੇ ਕਿਧਰ ਅਲੋਪ ਹੋ ਗਈ। ਲੋਕ ਉਸ ਨੂੰ ਦੇਖਣ ਲਈ ਤਰਸ ਰਹੇ ਹਨ। ਲੋਕ ਹਨੀ ਦੀ ਮਿਰਚੀ ਬਣਾ ਕੇ ਹਸ਼ਰ ਬੁਰਾ ਕਰਨਗੇ। ਪੁਲਿਸ ਸਰਕਾਰ ਦੇ ਕੰਮ ਅੱਖਾਂ ਦੋਨੇਂ ਬੰਦ ਹਨ। ਸਾਧ ਨੂੰ ਜੇਲ ਵਿੱਚ ਕਰ ਦਿੱਤਾ। ਉਸ ਦੀ ਸਲਾਹਕਾਰ ਚੁੰਬਕ ਵਾਗ ਚੰਬੜੀ ਹਨੀਪ੍ਰੀਤ ਸਰਕਾਰ ਨੇ ਕਿਥੇ ਲਕੋ ਲਈ? ਪਰ ਰੋਹਤਕ ਜੇਲ ਵਿੱਚੋਂ ਉਹ ਕਿਵੇਂ ਖਿਸਕ ਗਈ? ਸਰਕਾਰੀ ਖ਼ਰਚੇ ਦੇ ਹੈਲੀਕਾਪਟਰ ਵਿੱਚ ਝੂਠੇ ਸੋਦੇ ਸਾਧ ਰਾਮ ਰਹੀਮ ਦੇ ਨਾਲ ਕਾਨੂੰਨ ਦੇ ਖਿਲਾਫ਼ ਉਸ ਦੀ ਹਨੀ ਨੂੰ ਵੀ ਝੂਟੇ ਮਿਲੇ। ਕੀ ਹਨੀਪ੍ਰੀਤ ਸਰਕਾਰ ਨਾਲ ਮਿਲ ਕੇ ਸਰਕਾਰੀ ਗੁਵਾਹ ਬਣ ਗਈ ਹੈ? ਕਿਤੇ ਹਨੀ ਨੇ ਹੀ ਸਾਧ ਨੂੰ ਨਹੀਂ ਫਸਾ ਦਿੱਤਾ ਹੈ? ਹੋ ਸਕਦਾ ਹੈ ਹਨੀ ਨੇ ਵੀ ਸਾਧ ਖ਼ਿਲਾਫ਼ ਗੁਆਹੀ ਦਿੱਤੀ ਹੋਵੇ। ਰੋਹਤਕ ਸੋਨਾਰੀਆਂ ਜੇਲ ਦੇ ਅੰਦਰ ਦੋ ਘੰਟੇ ਤੋਂ ਉੱਪਰ ਰਹੀ। ਕੀ ਕਿਸੇ ਵਕੀਲ, ਜੱਜ, ਪੁਲਿਸ, ਕਮਾਂਡੋ, ਸਰਕਾਰ ਦਾ ਦਿਮਾਗ਼ ਕੰਮ ਨਹੀਂ ਕਰਿਆ ਕਿ ਝੂਠੇ ਸੌਦੇ ਸਾਧ ਰਾਮ ਰਹੀਮ ਦੇ ਗੁਨਾਹਾਂ ਦੀ ਹਨੀਪ੍ਰੀਤ ਹਿੱਸੇਦਾਰ ਹੈ? ਮੀਡੀਆ ਬਾਰ-ਬਾਰ ਦੋਨਾਂ ਨੂੰ ਹਰ ਥਾਂ ਤੇ ਫ਼ਿਲਮਾਂ, ਡੇਰੇ, ਸੰਗਤ ਵਿੱਚ ਇਕੱਠੇ ਦਿਖਾ ਰਿਹਾ ਹੈ। ਹਨੀਪ੍ਰੀਤ ਦੀ ਵਿਸ਼ਵਾਸ ਗੁਪਤਾ ਨਾਲ ਸ਼ਾਦੀ ਵਿੱਚ ਝੂਠੇ ਸੌਦੇ ਦਾ ਸਾਧ ਰਾਮ ਰਹੀਮ ਵੀ ਸੀ। ਹਨੀਪ੍ਰੀਤ ਦੀ ਪੂਰੀ ਗਲੀ ਦੁਲਹਨ ਵਾਂਗ ਸਜਾਈ ਹੋਈ ਸੀ।
ਰੋਹਤਕ ਸੋਨਾਰੀਆਂ ਜੇਲ ਦੀ ਪਹਿਰੇਦਾਰੀ ਬਹੁਤ ਵਧਾ ਦਿੱਤੀ ਹੈ। ਰਾਮ ਰਹੀਮ ਸੱਤ ਤਾਲਿਆਂ ਵਿੱਚ ਬੰਦ ਹੈ। ਜੇਲ ਵਿੱਚ ਨਵੇਂ ਕੈਦੀ ਜਾਣੇ ਬੰਦ ਕਰ ਦਿੱਤੇ ਹਨ। ਡੇਰੇ ਦੇ ਸੱਚ ਕਹੂ ਅਖ਼ਬਾਰ ਦੇ ਸੰਪਾਦਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਹਿੰਸਾ ਫੈਲਾਣ ਦਾ ਚਾਰਜ ਲਗਾਇਆ ਹੈ। ਉਸ ਦੀ ਅਜੇ ਜ਼ਮਾਨਤ ਨਹੀਂ ਹੋਈ। ਹਨੀਪ੍ਰੀਤ ਦੇ ਬਰੰਟ ਜਾਰੀ ਹੋ ਗਏ, ਹਨੀ ਨੂੰ ਪੁਲਿਸ ਲੱਭ ਰਹੀ ਹੈ। ਰੋਹਤਕ ਜੇਲ ਵਿੱਚੋਂ 25 ਅਗਸਤ, 2017 ਨੂੰ ਰਾਮ ਦੀ ਹਨੀ ਚਿੱਟੀ ਕਾਰ HR 26 BS 4526 ਵਿੱਚ ਬੈਠੀ, ਉਸ ਨੇ ਤੇ ਹੋਰ ਤਿੰਨ ਜਾਣੇ ਜੋ ਹਨੀ ਨੂੰ ਨਾਲ ਗਏ ਹਨ। ਰੋਹਤਕ ਜੇਲ ਵਿੱਚੋਂ 25 ਅਗਸਤ, 2017 ਨੂੰ ਸਰਕਾਰ ਪੁਲਿਸ, ਫ਼ੌਜ ਨੇ ਆਪੇ ਹਨੀ ਨੂੰ ਭਜਾ ਕੇ ਹੁਣ ਲੱਭਣ ਦਾ ਡਰਾਮਾਂ ਕਰਦੇ ਹਨ। ਪਹਿਲਾ ਸਾਧ ਪਿੱਛੋਂ ਹੁਣ ਹਨੀਪ੍ਰੀਤ ਨੂੰ ਖੱਟੜ ਸਰਕਾਰ ਦਾ ਮੰਤਰੀ ਲੈ ਗਿਆ। ਖੱਟੜ ਸਰਕਾਰ ਦੇ ਮੰਤਰੀ ਦੀਆਂ ਧਮਕੀਆਂ ਅਦਾਲਤ ਦੇ ਗੇਟ ਮੂਹਰੇ ਪੁਲਿਸ, ਫ਼ੌਜ ਨੂੰ ਦੇ ਰਹੀ ਸੀ। ਕਿ ਮੈਂ ਮੰਤਰੀ ਤੋਂ ਇਹ, ਉਹ ਕਰਾਦੂਗੀ। ਉੱਥੇ ਹੀ ਹਨੀਪ੍ਰੀਤ, ਸਾਧ ਦੇ ਕਮਾਂਡਰ ਪੁਲਿਸ, ਫ਼ੌਜ ਨੂੰ ਦਾ ਉਸ ਦੇ ਕਮਾਂਡੋ ਕੁਚਲਨ ਨੂੰ ਤਿਆਰ ਸਨ। ਹਨੀ ਦੇ ਹੁਕਮ ਦੀ ਉਡੀਕ ਸੀ। ਜਦੋਂ ਸਾਧ ਆਪਣੇ ਦੂਰ ਖੜ੍ਹੇ ਕਮਾਂਡੋ ਨੂੰ ਇਸ਼ਾਰੇ ਕਰ ਰਿਹਾ ਸੀ। ਸਾਧ ਦੇ ਕਮਾਂਡੋ ਨੂੰ ਫ਼ਤਿਹ ਬਲਾਉਣਾ ਭਾਵ ਬਾਏ-ਬਾਏ ਕਰਨ ਪਿੱਛੋਂ ਹਨੀਪ੍ਰੀਤ ਨੇ ਵੀ ਲੰਬੀ ਬਾਂਹ ਕਰਕੇ ਹੱਥ ਦਾ ਪਿੱਛੇ ਜਾਣ ਦਾ ਗਾਰਡ ਕਮਾਂਡੋ ਨੂੰ ਇਸ਼ਾਰਾ ਕੀਤਾ। ਬਈ ਅਸੀਂ ਤੁਹਾਡੇ ਨਾਲ ਨਹੀਂ ਜਾਣਾ। ਭਾਵ ਤੁਸੀਂ ਪਿੱਛੇ ਵਾਪਸ ਜਾਵੋ। ਲੋਕਾਂ ਨੂੰ ਦੱਸੋ, ਤੇ ਹੁੱਲੜ ਬਾਜ਼ੀ ਸ਼ੁਰੂ ਕਰੋ। ਹਨੀਪ੍ਰੀਤ ਨੂੰ ਇੰਨਾ ਤਿੰਨਾਂ ਬੰਦਿਆ ਨੇ ਰੋਹਤਕ ਜੇਲ ਵਿਚੋਂ ਬਾਹਰ ਕੱਢਣ ਦੀ ਮਦਦ ਕੀਤੀ। ਇਹ ਸਾਰੇ ਸਾਧ ਦੇ ਚੇਲੇ ਹਨ। ਇੱਕ ਦੂਜੇ ਦੇ ਫ਼ੋਨ ਨੰਬਰ ਐਡਰੈੱਸ ਜਾਣਦੇ ਸਨ। ਸੰਜੇ ਦਾ ਐਰਡਰਸ ਰੋਹਤਕ, ਦੂਜਾ ਬੰਦਾ ਹਿਸਾਰ ਦਾ ਵੇਦ ਪ੍ਰਕਾਸ਼ ਹੈ। ਤੀਜਾ ਬੰਦਾ ਕਿੱਲਾ ਕਾਲੋਨੀ ਦਾ ਜਤਿੰਦਰ ਕੁਮਾਰ ਹੈ। ਹਨੀਪ੍ਰੀਤ ਤੇ ਇਹ ਤਿੰਨਾਂ ਮਰਦਾ ਨੇ ਪੇਪਰ ਤੇ ਪੁਲਿਸ ਨੂੰ ਲਿਖ ਕੇ ਦਿੱਤਾ ਕਿ ਹਨੀ ਉਨ੍ਹਾਂ ਨਾਲ ਸੁਰੱਖਿਅਤ ਜਾ ਸਕਦੀ ਹੈ। ਇੰਨਾ ਤਿੰਨਾਂ ਬੰਦਿਆ ਦੇ ਦਸਖ਼ਤ ਤੇ ਫ਼ੋਨ ਨੰਬਰ ਮੀਡੀਆਂ, ਪੁਲਿਸ ਕੋਲ ਹਨ। ਟੋਟਲ ਨਿਊਜ਼ ਦੇ ਰਿਪੋਰਟਰ ਨੇ ਫ਼ੋਨ ਤੇ ਜਤਿੰਦਰ ਕੁਮਾਰ ਨਾਲ ਗੱਲ ਕੀਤੀ। ਉਸ ਨੇ ਕਿਹਾ, “ ਉਹ ਗੁਰੂ ਜੀ ਦੀ ਬੇਟੀ ਹੈ। ਮੈਨੂੰ ਇੱਕ ਬੰਦੇ ਵੇਦ ਪ੍ਰਕਾਸ਼ ਦਾ ਫ਼ੋਨ ਆਇਆ। ਉਹ ਮੇਰੇ ਨਾਲ ਜੇਲ ਵਿੱਚ ਗਏ। ਪੁਲਿਸ ਨੇ ਮੇਰੀ ਗੱਡੀ ਤੇ ਗੱਡੀ ਦੇ ਪੇਪਰ ਚੈੱਕ ਕੀਤੇ। ਹਨੀ ਨੂੰ ਮੇਰੀ ਗੱਡੀ ਵਿੱਚ ਬੈਠਾ ਦਿੱਤਾ। ਪੁਲਿਸ ਦੀ ਗੱਡੀ ਹੀ ਸਾਨੂੰ ਨਾਕਿਆਂ ਤੋਂ ਪਾਰ ਛੱਡ ਕੇ ਆਈ ਸੀ। ਆਰੀਆਂ ਨਗਰ ਇੱਕ ਘਰ ਵਿੱਚ ਹਨੀ ਨੂੰ ਛੱਡ ਦਿੱਤਾ। ਉੱਥੇ ਖਾਣਾ ਖਾਂਦਾ ਫਿਰ ਇੱਕ ਘੰਟੇ ਪਿੱਛੋਂ ਨਵੇਂ ਮਾਡਲ ਦੀ ਨੌਵਾਂ ਗੱਡੀ HR 30 ਵਿਚਲਾ ਨੰਬਰ ਚੰਗੀ ਤਰਾ ਯਾਦ ਨਹੀਂ ਹੈ। 1525 ਆਖ਼ਰੀ ਨੰਬਰ ਦੀ ਉੱਥੇ ਆਈ। ਉਸ ਵਿੱਚ ਹਨੀਪ੍ਰੀਤ ਬੈਠ ਕੇ ਚਲੀ ਗਈ। ਸੰਜੇ ਤੱਕ ਪੁਲਿਸ ਪਹੁੰਚ ਗਈ ਹੈ। ਉਸ ਦਾ ਘਰ ਸੀਲ ਕਰ ਦਿੱਤਾ ਹੈ। “ ਸੰਜੇ ਦੇ ਗੁਆਂਢੀ ਨੇ ਮੀਡੀਆ ਨੂੰ ਦੱਸਿਆ, “ ਸੰਜੇ ਡੇਰੇ ਦਾ ਪ੍ਰਧਾਨ ਹੈ। ਦੂਜੇ ਗੁਆਂਢੀ ਨੇ ਦੱਸਿਆ, “ ਸੰਜੇ ਦੇ ਘਰ ਪੈਟਰੋਲ ਦੀਆਂ ਬੋਤਲਾਂ ਪੁਲਿਸ ਨੂੰ ਮਿਲੀਆਂ ਹਨ। ਹਨੀਪ੍ਰੀਤ ਉੱਤੇ ਦੇਸ਼ ਧਰੋਹੀ ਦਾ ਕੇਸ ਪਾ ਦਿੱਤਾ। 31 ਅਗਸਤ, 2017 ਨੂੰ  ਇੱਕ ਭਗਤ ਨੂੰ ਡੇਰੇ ਸਿਰਸਾ ਵਿਚੋਂ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਦੱਸਿਆ ਹੈ, “ ਜਿੰਨੀ ਵੀ ਅਹਿੰਸਾ ਹੋਈ ਹੈ। ਰਾਮ ਦੀ ਹਨੀ ਨੇ ਕਰਾਈ ਹੈ। 25 ਅਗਸਤ, 2017 ਨੂੰ ਹਨੀ ਰਾਮ ਨੂੰ ਅਦਾਲਤ ਵਿਚੋਂ ਭਜਾਉਣਾ ਚਾਹੁੰਦੀ ਸੀ। 
ਰਾਮ ਦੀ ਹਨੀ ਦੀ ਖੋਜ ਹੋ ਰਹੀ ਹੈ। ਰਾਮ ਰਹੀਮ ਲੋਕਾਂ ਦੀ ਜਾਇਦਾਦ ਦੱਬ ਕੇ ਅਲੱਗ-ਅਲੱਗ ਲੋਕਾਂ ਦੇ ਨਾਮ ਕਰਦਾ ਸੀ। ਫਿਰ ਉਨ੍ਹਾਂ ਤੋਂ ਪਾਵਰ ਆਫ਼ ਟਰਨੀ ਰਾਮ ਰਹੀਮ ਡੇਰੇ ਦਾ ਨਾਮ ਲੈ ਲੈਂਦਾ ਸੀ। ਸੋਸ਼ਲ ਮੀਡੀਆ ਨੇ ਝੂਠੇ ਸੌਦੇ ਸਾਧ ਦਾ ਟਵਿੱਟਰ ਕਾਊਟ ਬੰਦ ਕਰ ਦਿੱਤਾ ਗਿਆ ਹੈ। ਕਿਉਂਕਿ ਉਹ ਜਨਤਾ ਨੂੰ ਭਟਕਾਉਣ ਲਈ ਵਰਤਿਆ ਜਾਂਦਾ ਸੀ। ਕਿਸੇ ਛੋਟੇ ਮੁਜਰਮ ਦੇ ਘਰ ਦੀ ਝੱਟ ਤਲਾਸ਼ੀ ਲੈ ਕੇ ਕੋਲੋਂ ਹੀ ਪੁਲਿਸ ਨਸ਼ਾ ਹਥਿਆਰ ਪਾ ਦਿੰਦੀ ਹੈ। ਪੁਲਿਸ, ਫ਼ੌਜ ਡੇਰੇ ਵਿੱਚ ਨਹੀਂ ਜਾ ਰਹੀ। ਸਗੋਂ ਸਰਹੱਦ ਤੇ ਲੱਗਣ ਵਾਲੀ ਫ਼ੌਜ ਇੱਕ ਕਰੀਮਨਲ ਦੇ ਡੇਰੇ ਦੁਆਲੇ ਲਾਈ ਹੈ। ਡੇਰੇ ਅੰਦਰ ਭਗਤ ਕਾਰਾਂ ਜਲਾ ਰਹੇ ਹਨ। ਭਾਵ ਕੀਮਤੀ ਸਮਾਨ, ਹਥਿਆਰ, ਪੈਸੇ ਟਿਕਾਣੇ ਲੱਗਾ ਰਹੇ ਹਨ। ਲੋਕ ਸਾਧ ਦੇ ਪਰਵਾਰ ਸਮੇਤ ਕੰਧਾਂ ਟੱਪ ਕੇ ਪਿੱਛੇ ਦੀ ਭੱਜ ਰਹੇ ਹਨ।


Comments

Popular Posts