ਭਾਗ 26 ਰਾਮ ਰਹੀਮ ਦੇ ਮੰਤਰੀ ਯਾਰ ਹੋਣ ਕਰਕੇ ਬਹੁਤੇ ਲੋਕਾਂ ਨੂੰ ਅਜੇ ਵੀ ਡਰ ਹੈ, ਕਿ ਜ਼ਮਾਨਤ ਤੇ ਬਾਹਰ ਨਾ ਆ ਜਾਵੇ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ -(ਕੈਲਗਰੀ)- ਕੈਨੇਡਾ satwinder_7@hotmail.com
25 ਅਗਸਤ 2017 ਨੂੰ ਰਾਮ ਰਹੀਮ ਰੇਪ ਦੇ ਕੇਸ ਵਿੱਚ ਜ਼ਬਤ ਕੀਤਾ ਗਿਆ, 20 ਸਾਲਾਂ ਦੀ ਸਜਾ 28 ਅਗਸਤ 2017 ਨੂੰ ਰੇਪ ਦੇ ਕੇਸ ਦੀ ਦਿੱਤੀ ਗਈ। ਇਹ ਕਿਸੇ ਵਕੀਲ, ਮੀਡੀਏ ਨੇ ਨਹੀਂ ਦੱਸਿਆ, ਕਿ ਦਿਨ ਰਾਤ, ਛੁੱਟੀਆਂ ਗਿਣ ਕੇ ਮਸਾਂ 8 ਸਾਲ ਤੋਂ ਘੱਟ ਸਜਾ ਬਣਦੀ ਹੈ। ਜੇ ਜੇਲ੍ਹਰਾਂ ਤੇ ਕੈਦੀਆਂ ਨੂੰ ਮਿੱਠੀਆਂ-ਮਿੱਠੀਆਂ ਬਾਤਾਂ ਰਾਮ ਰਹੀਮ ਸੁਣਾਉਂਦਾ ਰਿਹਾ। ਚੰਗਾ ਚਾਲ ਚੱਲਣ ਕਰਕੇ ਦਿਖਾ ਸਕਿਆ ਤਾਂ ਸਜਾ ਹੋਰ ਵੀ ਘਟਾ ਦੇਣਗੇ। ਜਮਾਈਆਂ ਵਾਂਗ ਤਾਂ ਪਹਿਲਾਂ ਵੀ ਜੇਲ ਵਿੱਚ ਧੰਨ-ਧੰਨ ਬਲਾਤਕਾਰੀ ਦੀ ਸੇਵਾ ਕਰ ਰਹੇ ਹਨ। ਸਮਾਂ ਦੱਸੇਗਾ, ਕਿ ਹੋਰ ਕੇਸਾਂ ਵਿੱਚ ਕੀ ਹੁੰਦਾ ਹੈ? ਹੈਰਾਨੀ ਇਸ ਗੱਲ ਦੀ ਹੈ। ਐਡਾ ਵੱਡਾ ਡਰਾਮਾ ਹੋ ਕੇ ਹਟਿਆ ਹੈ। ਫਿਰ ਵੀ ਇੱਕ ਔਰਤ 7 ਸਤੰਬਰ ਨੂੰ ਸਾਧ ਕੋਲ ਜਾਂਦੀ ਹੈ। ਮੰਤਰੀਆਂ ਨਾਲ ਖਿੱਚੀਆਂ ਫ਼ੋਟੋ ਦਿਖਾਈਆਂ। ਜੱਜ ਬਣਨ ਦੇ ਚਾਅ ਵਿੱਚ ਹਮ ਬਿਸਤਰ ਹੁੰਦੀ ਹੈ। ਰਾਤ ਕੱਟਦੀ ਹੈ। ਸਾਧ ਨੇ ਔਰਤ ਨਾਲ ਛੇੜ-ਛਾੜ ਰੇਪ ਕੀਤਾ ਹੈ। ਇਹ ਧੱਕੇ ਖਾਣ ਸਾਧ ਕੋਲ ਇਕੱਲੀ ਗਈ ਤੇ ਰਾਤ ਰਹੀ। ਭਾਵ ਔਰਤਾਂ ਫਿਰ ਵੀ ਡੇਰਿਆਂ ਵਿੱਚ ਜਾ ਰਹੀਆਂ ਹਨ। ਸਾਧਾਂ ਦੀ ਮੁੱਠੀ ਚੱਪਾ ਲੱਤਾਂ ਬਾਂਹਾਂ ਦੀ ਮਾਲਸ਼ ਕਰਦੀਆਂ ਹਨ। ਬਿਲਾਸਪੁਰ ਪੁਲੀਸ ਕੋਲ ਇੱਕ ਕੁੜੀ ਨੇ ਜਗਦੂਰ ਫਲਾਹਾਰੀ ਬਾਬਾ ਖ਼ਿਲਾਫ਼ ਰਿਪੋਰਟ ਦਰਜ ਕੀਤੀ ਹੈ। ਸਾਧ ਤੇ ਬਲਾਤਕਾਰ ਦੀ ਧਾਰਾ 376, ਧਮਕੀ ਦੇਣ ਦੀ ਧਾਰਾ 506 ਲੱਗਾ ਦਿੱਤੀ ਹੈ।  ਲੜਕੀ ਨੇ ਪੁਲੀਸ ਨੂੰ ਦੱਸਿਆ, “ ਮੈਂ ਫਲਾਹਾਰੀ ਬਾਬਾ ਮਹਾਰਾਜ ਕੋਲ ਪਹਿਲੀ ਤਨਖ਼ਾਹ ਦਾ ਚੜ੍ਹਵਾਂ ਲੈ ਕੇ ਆਸ਼ੀਰਵਾਦ ਲੈਣ ਗਈ ਸੀ। ਬਾਬਾ ਨੇ ਮੈਨੂੰ ਮੰਤਰੀਆਂ ਨਾਲ ਖਿੱਚੀਆਂ ਫ਼ੋਟੋ ਦਿਖਾਈਆਂ। ਹਾਈਕੋਰਟ ਜੱਜ ਦੀ ਨਿਯੁਕਤੀ ਦਾ ਲਾਲਚ ਦਿੱਤਾ। ਰਾਤ ਰਹਿਣ ਲਈ ਕਿਹਾ, ਖਾਣ ਲਈ ਪ੍ਰਸਾਦ ਦਿੱਤਾ। ਉਸ ਨਾਲ ਮੈਨੂੰ ਬੇਹੋਸ਼ ਕਰਕੇ, ਇੱਜ਼ਤ ਲੁੱਟ ਲਈ। " ਜਦੋਂ ਪੁਲੀਸ ਵਾਲੇ ਫਲਾਹਾਰੀ ਬਾਬਾ ਦੇ ਡੇਰੇ ਪਹੁੰਚੇ, ਪਤਾ ਲੱਗਾ ਸਾਧ ਬੇਹੋਸ਼ ਹੋਣ ਕਰਕੇ, ਉਹ ਹਸਪਤਾਲ ਵਿੱਚ ਦਾਖਲ ਹੈ। ਪੁਲੀਸ ਵਾਲੇ ਪੁੱਛ ਗਿੱਛ ਕਰਨ ਲਈ ਬਾਹਰ ਖੜ੍ਹੇ ਹਨ। ਡਾਕਟਰ ਨੇ ਦੱਸਿਆ, “  ਬੇਹੋਸ਼ੀ ਦੀ ਹਾਲਤ ਵਿੱਚ ਬਾਬਾ ਹਸਪਤਾਲ ਲਿਆਂਦਾ ਗਿਆ। ਬੁਖ਼ਾਰ, ਬਲੱਡ ਪ੍ਰੈਸ਼ਰ 160 ਸੀ। ਲੱਖਾਂ ਭਗਤਾਂ ਦਾ ਬਾਬਾ ਹੈ। ਇਸ ਦਾ ਫਲਾਹਾਰੀ ਬਾਬਾ’  ਦਾ ਰਾਜਸਥਾਨ ਦੇ ਅਲਬਰ ਵਿੱਚ 10 ਕਰੋੜ ਦਾ ਦੀਵਿਆ ਧਾਮ ਆਸ਼ਰਮ ਹੈ। 100 ਕਰੋੜ ਦੀ ਜਾਇਦਾਦ ਹੈ। ਆਮ ਬੰਦਾ ਦਿਨ ਰਾਤ ਮਿਹਨਤ ਕਰਕੇ ਮਸਾਂ ਘਰ ਦੇ ਚਾਰ ਜੀਆਂ ਨੂੰ ਪਾਲਦਾ ਹੈ। ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਪਤੀ-ਪਤਨੀ ਦੋਨੇਂ ਕੰਮ ਕਰਦੇ ਹਨ। ਬੱਚਿਆਂ ਨੂੰ ਸਰਕਾਰੀ ਭੱਤਾ ਵੀ ਮਿਲਦਾ ਹੈ। ਮਸਾਂ ਆਈ ਚਲਾਈ ਚੱਲਦੀ ਹੈ। ਲੋਕੀ ਵਿਹਲੜ ਬਾਬਿਆਂ ਨੂੰ ਦਾਨ ਦੇ ਦੇ ਕੇ ਆਪਣੇ ਖ਼ਸਮ ਬਣਾ ਲੈਂਦੇ ਹਨ। ਇਹ ਕੁੜੀ ਬਾਬੇ ਨੂੰ ਤਨਖ਼ਾਹ ਕਿਉਂ ਦੇਣ ਗਈ? ਉਹੀ ਆਪਣੇ ਘਰ ਦਾ ਕੋਈ ਫ਼ਰਨੀਚਰ ਖ਼ਰੀਦ ਲੈਂਦੀ। ਕੁੱਝ ਤਾਂ ਬਾਬਾ ਲੱਗਦਾ ਹੋਣਾ ਹੈ। ਐਵੇਂ ਤਾਂ ਚੜ੍ਹਾਵੇ ਨਹੀਂ ਚੜ੍ਹਦੇ। ਇਕੱਲਿਆਂ ਔਰਤਾਂ ਦਾ ਸਾਧ ਦੇ ਕੋਲ ਜਾਣ ਦਾ ਕੀ ਕੰਮ ਹੈ?
ਰਾਮ ਰਹੀਮ ਦੇ ਸਿਰਫ਼ ਡੇਰਾ ਸਿਰਸਾ ਦਾ ਹਿਸਾਬ ਕਿਤਾਬ ਸ਼ੁਰੂ ਹੋਇਆ ਹੈ। ਪੁਲੀਸ ਦੀਆ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਅਜੇ ਤਾਂ ਹੋਰ ਵੀ ਬਹੁਤ ਡੇਰੇ ਦੂਜੇ ਸੂਬਿਆਂ ਵਿਦੇਸ਼ਾਂ ਵਿੱਚ ਵੀ ਹਨ। ਰਾਮ ਰਹੀਮ ਦੇ ਸਾਰੇ ਡੇਰਿਆਂ ਵਿੱਚ ਪੁਲੀਸ ਹਨੀ ਦੇ ਬਹਾਨੇ ਛਾਪੇ ਮਾਰ ਰਹੀ ਹੈ। ਡੇਰੇ ਦੀ ਛਾਣ ਬੀਨ ਕਰਨ ਤੇ ਪੁਲੀਸ ਨੂੰ ਪਤਾ ਲੱਗਾ ਹੈ। ਰਾਮ ਰਹੀਮ ਦੇ ਨਾਮ 12 ਬੈਂਕ ਖਾਤੇ ਹਨ 7,72 ਕਰੋੜ, ਹਨੀ ਦੇ 6 ਬੈਂਕ ਖਾਤਿਆਂ ਵਿੱਚ ਇੱਕ ਸਮਾਂ ਦੱਸੇਗਾ, ਕਿ ਹੋਰ ਕੇਸਾਂ ਵਿੱਚ ਕੀ ਹੁੰਦਾ ਹੈ? ਸਮਾਂ ਦੱਸੇਗਾ, ਕਿ ਹੋਰ ਕੇਸਾਂ ਵਿੱਚ ਕੀ ਹੁੰਦਾ ਹੈ? ਕਰੋੜ ਰੁਪਏ ਹਨ। ਰਾਮ ਰਹੀਮ ਦੇ ਸਿਰਫ਼ ਡੇਰਾ ਸਿਰਸਾ ਦੇ 504 ਬੈਂਕ ਖਾਤੇ ਹਨ। ਜਿੰਨਾ ਵਿੱਚ 75 ਕਰੋੜ ਰੁਪਏ ਹਨ। 1435 ਕਰੋੜ ਦੀ ਜਾਇਦਾਦ ਹੈ। ਨੇੜਲੇ ਭਗਤਾਂ ਦੇ ਨਾਮ ਵੀ ਖਾਤੇ ਹਨ।
ਨਿਰਦੇਸ਼ਕ ਨਿਪਾਲ ਦੇ ਸੀ ਆਈ ਬੀ ਨੇ ਦੱਸਿਆ ਹੈ, “ ਭਾਰਤ ਪੁਲੀਸ ਦਾ ਸੁਨੇਹਾ ਮਿਲਿਆ ਸੀ, ਹਨੀ ਨਿਪਾਲ ਦੇ ਪੂਰਬੀ, ਪੱਛਮੀ, ਕੈਪੀਟਲ ਸਿਟੀ ਵਿੱਚ ਹੈ। ਪਰ ਉਹ ਨਿਪਾਲ ਵਿੱਚ ਨਹੀਂ ਹੈ। ਕਿਸੇ ਨੇ ਪੁਲੀਸ ਨੂੰ ਦੱਸਿਆ, “ ਹਨੀ ਗੁਰੂਸਰ ਮੋੜੀਆ ਦੇ ਡੇਰੇ, ਕਾਲਜ ਜਾਂ ਰਾਮ ਰਹੀਮ ਦੇ ਘਰ ਵਿੱਚ ਹੈ। ਪੁਲੀਸ ਨੇ ਸਾਰਾ ਪਿੰਡ ਤਲਾਸ਼ ਲਿਆ। ਹਨੀ ਹੱਥ ਨਹੀਂ ਲੱਗੀ। ਐਵੇਂ ਹੀ ਮਰਦ ਔਰਤ ਨੂੰ ਕਮਜ਼ੋਰ ਸਮਝਦੇ ਹਨ। ਹਨੀ ਕਿਸੇ ਦੇ ਹੱਥ ਨਹੀਂ ਲਗਦੀ। ਪਹਿਲਾਂ ਪੁਲੀਸ ਨੇ ਆਪੇ ਪੰਚਕੂਲਾ ਤੋਂ ਰੋਹਤਕ ਤੱਕ ਹੈਲੀਕਾਪਟਰ ਵਿੱਚ ਡੋਲੀ ਤੋਰੀ, ਫਿਰ ਪੁਲੀਸ ਨੇ ਚਿੱਟੀ ਕਾਰ ਵਿੱਚ ਸਰਸਾ ਡੇਰੇ ਨੂੰ ਇਕੱਲੀ ਪੱਗ ਫੇਰੀ ਲਈ ਭੇਜ ਦਿੱਤੀ। ਕੀ ਪੁਲੀਸ ਵਾਲੇ ਵਿਸ਼ਵਾਸ ਗੁਪਤਾ ਵਾਲੇ ਕੇਸ ਤੋਂ ਅਣਜਾਣ ਸਨ? ਐਸੀ ਔਰਤ ਤੋਂ ਜੋ ਪਤੀ ਛੱਡ ਕਿ ਡੇਰੇ ਸਰਸਾ ਦੇ ਰਾਮ ਰਹੀਮ ਦੀ ਅੰਗ ਰੱਖਿਅਕ, ਸਾਧਣੀ ਬਣ ਗਈ ਸੀ। ਮੀਡੀਆ ਵਾਲੇ ਬਾਰ-ਬਾਰ ਹਨੀ ਤੇ ਸਾਧ ਦੀ ਜੋੜੀ ਨੂੰ ਦਿਖਾਈ ਜਾ ਰਹੇ ਸਨ। ਪਬਲਿਕ ਸਬ ਜਾਣਦੀ ਸੀ। ਪਰ ਸਰਕਾਰ ਦੇ ਮੰਤਰੀਆਂ ਦੇ ਢਿੱਡਾਂ ਅੰਦਰ ਲੱਡੂ ਫੁੱਟ ਰਹੇ ਸਨ। ਕੀ ਉਨ੍ਹਾਂ ਨੂੰ ਨਹੀਂ ਪਤਾ ਸੀ? ਹਨੀ ਲੇਲੇ ਵਾਂਗ ਸਾਧ ਦੇ ਨਾਲ-ਨਾਲ ਕਿਉਂ ਤੁਰੀ ਫਿਰਦੀ ਹੈ? ਸਗੋਂ ਸਾਧ ਨਾਲ ਜੇਲ ਤੱਕ ਭੇਜ ਦਿੱਤੀ। ਪੁਲੀਸ ਨੂੰ ਪਤਾ ਵੀ ਸੀ ਕਿ ਰਾਮ ਰਹੀਮ ਦੇ ਡੇਰੇ ਦੀ ਛਾਣ-ਬੀਣ ਵਿੱਚ ਹਨੀ ਤੋਂ ਪੁੱਛ ਗਿੱਛ ਦੀ ਜ਼ਰੂਰਤ ਪੈ ਸਕਦੀ ਹੈ। ਜੇ ਕਿਸੇ ਡਰੱਗ ਡੀਲਰ, ਕਾਤਲ ਨੂੰ ਪੁਲੀਸ ਭਾਰਤ ਵਿਦੇਸ਼ਾਂ ਵਿੱਚ ਫੜਦੀ ਹੈ। ਮੌਕੇ ਦੇ ਸਬੂਤ ਇਕੱਠੇ ਕਰਨ ਲਈ ਛੱਕ ਦੇ ਆਧਾਰ ਤੇ ਫੜੇ ਮੁਜਰਮ ਦੇ ਘਰ ਦੀ ਤਲਾਸ਼ੀ ਉਸੇ ਵੇਲੇ ਲੈਂਦੇ ਹਨ। ਘਰ ਵਿੱਚ ਪਤੀ-ਪਤਨੀ, ਬੱਚਿਆ ਵਿੱਚ ਲੜਾਈ ਹੋਵੇ ਤਾਂ ਵੀ ਪੁਲੀਸ ਵਾਲੇ ਸਾਰੇ ਘਰ ਵਿੱਚ ਗੇੜਾ ਦੇ ਜਾਂਦੇ ਹਨ। ਹਰਿਆਣਾ ਪੁਲਿਸ ਨੇ ਤਾਂ 25 ਅਗਸਤ ਦੇ ਹਾਈ ਕੋਰਟ ਦੇ ਹੁਕਮ ਉੱਤੇ ਅਮਲ ਕਰਨ ਨੂੰ ਡੇਰੇ ਦੀ ਤਲਾਸ਼ੀ ਸ਼ੁਰੂ ਕਰਨ ਨੂੰ ਦੋ ਹਫ਼ਤੇ ਲੱਗਾ ਦਿੱਤੇ। ਐਡੀ ਰਾਇਤ ਕਾਹਦੇ ਲਈ ਦਿੱਤੀ ਗਈ? ਨੋਟਾਂ ਦੇ ਟਰੱਕ ਭਰ-ਭਰ ਕੇ ਮੁਖੀ ਲੈ ਗਏ। ਹੁਣ ਪੁਲੀਸ ਵਾਲੇ ਹਨੀ ਮਗਰ ਸ਼ਿਕਾਰੀਆਂ ਵਾਂਗ ਲੱਗੇ ਹਨ। ਸੱਪ ਨਿਕਲਣ ਪਿੱਛੋਂ ਲਕੀਰ ਪਿੱਟਣ ਵਾਂਗ ਇਹ ਸਬ ਡਰਾਮਾਂ ਹੋ ਰਿਹਾ ਹੈ। ਜਨਤਾ ਦਾ ਪੈਸਾ ਹਨੀ ਦੀ ਬਾਲ ਵਿੱਚ ਖ਼ਰਾਬ ਕਰ ਰਹੇ ਹਨ। ਰਾਮ ਰਹੀਮ ਦੇ ਕਾਰਨਾਮਿਆਂ ਦਾ ਵਿਸ਼ਾਲ ਗੁਪਤ, ਉਸ ਦੇ ਪਿਤਾ, ਮੁਖੀਆਂ ਤੇ ਵਿਪਾਸਨਾ ਨੂੰ ਵੀ ਸਾਰਾ ਕੁੱਝ ਪਤਾ ਹੈ। 
ਰਾਮ ਰਹੀਮ ਹਨੀਪ੍ਰੀਤ ਦਾ ਐਕਸ ਪਤੀ ਵਿਸ਼ਾਲ ਗੁਪਤਾ ਜੋ ਹੁਣ ਸ਼ਾਦੀ ਸ਼ੁਦਾ ਹੈ। ਇੱਕ ਬੇਟੀ ਦਾ ਬਾਪ ਹੈ। ਉਹ ਭਾਵੇਂ ਅਜੇ ਵੀ ਰਾਮ ਰਹੀਮ ਦੇ ਤਸ਼ੱਦਦ ਤੋਂ ਡਰਿਆ ਹੋਇਆ ਹੈ। ਫਿਰ ਵੀ ਉਸ ਨੇ ਕੇਸ ਦਰਜ ਕਰਨ ਦਾ ਹੌਸਲਾ ਕੀਤਾ ਹੈ। ਉਸ ਨੇ ਕਿਹਾ ਹੈ, “ ਮੈਂ ਰਾਮ ਰਹੀਮ ਦੇ ਕਾਰ ਨਾਮਿਆਂ ਦੀ ਰਮਾਇਣ ਲਿਖ ਦਿਆਂਗਾ। ਉਹ ਤੇ ਉਸ ਦਾ ਪਿਤਾ ਵੀ ਰਾਮ ਰਹੀਮ ਦੇ ਡੇਰੇ ਸਿਰਸਾ ਦੇ ਬਹੁਤ ਰਾਜ ਜਾਣਦੇ ਹਨ। ਸ਼ਾਇਦ ਉਹ ਦੋ ਕਤਲ ਕੇਸਾਂ ਦੀ ਸਜਾ ਸੁਣਨ ਪਿੱਛੋਂ ਕੇਸ ਕਰਨ ਦਾ ਹੌਸਲਾ ਕਰ ਸਕਣਗੇ। ਉਨ੍ਹਾਂ ਦੇ ਘਰ ਦੀ ਬਹੂ ਰਾਮ ਰਹੀਮ ਨੇ ਕੱਢ ਕੇ ਆਪਣੇ ਘਰ ਵਸਾ ਲਈ ਸੀ। ਰਾਵਣ ਨੇ ਵੀ ਐਸਾ ਨਹੀਂ ਕੀਤਾ ਸੀ। ਫਿਰ ਵੀ ਲੋਕ ਉਸ ਨੂੰ ਹੁਣ ਤੱਕ ਫੂਕਦੇ ਹਨ। ਉਹ ਵੀ ਹਿਸਾਬ ਤਾਂ ਜ਼ਰੂਰ ਲੈਣਗੇ। ਗ਼ਰੀਬ, ਕਮਜ਼ੋਰ ਬੰਦਾ ਤਕੜੇ ਨਾਲ ਦੋ ਹੱਥ ਤਾਂ ਨਹੀਂ ਕਰ ਸਕਦਾ, ਪਰ ਦਰਸੀਸ ਦੇ ਸਕਦਾ ਹੈ। ਬਦਲਾ ਲੈਣ ਦਾ ਮੌਕਾ ਨਹੀਂ ਛੱਡਦਾ। ਬਿੱਲੀ ਦੇਖੀ ਹੋਣੀ ਹੈ। ਉਹ ਦੇਖਣ ਨੂੰ ਬਹੁਤ ਸਾਊ ਲਗਦੀ ਹੈ। ਜੇ ਕਿਤੇ ਉਸ ਨੂੰ ਜਾਂ ਉਸ ਦੇ ਬੱਚਿਆਂ ਨੂੰ ਖ਼ਤਰਾ ਹੋਵੇ। ਐਸਾ ਨਹੁੰਦਰਾਂ ਨਾਲ ਬੰਦੇ ਦੀ ਸੰਘੀ ਨਾਲ ਚੁੰਬੜ ਜਾਂਦੀ ਹੈ। ਜਿੱਥੇ ਟੇਢੇ ਜਿਹੇ ਨੂੰਹ ਫਸਾਉਂਦੀ ਹੈ। ਸਾਰਾ ਮਾਸ ਨਾਲ ਹੀ ਨੋਚ ਲੈਂਦੀ ਹੈ।

ਰਾਮ ਰਹੀਮ ਦੇ ਮੰਤਰੀ ਯਾਰ ਹੋਣ ਕਰਕੇ ਬਹੁਤੇ ਲੋਕਾਂ ਨੂੰ ਅਜੇ ਵੀ ਡਰ ਹੈ, ਕਿ ਜ਼ਮਾਨਤ ਤੇ ਬਾਹਰ ਨਾ ਆ ਜਾਵੇ। ਉਹ ਕੁੱਝ ਵੀ ਕਰ ਸਕਦਾ ਹੈ। ਹਨੀਪ੍ਰੀਤ ਵੀ ਤਾਂ ਮੰਤਰੀਆਂ ਨੇ ਹੀ ਡੱਬੀ ਵਿੱਚ ਬੰਦ ਕਰ ਲਈ ਹੈ। ਉਹ ਤਾਂ ਸਮਾਂ ਦੱਸੇਗਾ, ਕਿ ਉਹ ਜਿੰਦਾ ਵੀ ਹੈ ਜਾਂ ਉਸ ਦਾ ਮਾਮਲਾ ਵੀ ਹੋਰ ਲੋਕਾਂ ਦੇ ਪਿੰਜਰਾਂ, ਲਾਸ਼ਾਂ ਵਾਂਗ ਧਰਤੀ ਵਿੱਚ ਦੱਬ ਦਿੱਤਾ ਹੈ। 25 ਅਗਸਤ ਨੂੰ ਰਾਮ ਰਹੀਮ ਦੀ ਤਰੀਕ ਤੋਂ ਜੋ ਲੋਕ ਹੁੱਲੜ ਬਾਜ਼ੀ ਕਰਨ, ਲੋਕਾਂ ਦੀਆਂ ਕਾਰਾਂ ਜਾਲਣ, ਧਮਕੀਆਂ ਦੇਣ ਆਏ ਮਰ ਗਏ। ਇੰਨਾਂ ਵਿੱਚੋਂ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ? ਉਨ੍ਹਾਂ ਦੇ ਮੁਆਵਜ਼ੇ ਦੀਆਂ ਸਰਕਾਰ ਨੂੰ ਸ਼ਿਪਰਸ਼ਾਂ ਕਰ ਰਹੇ ਹਨ। ਇੰਨਾ ਮਾਲੀ ਨੁਕਸਾਨ ਕਰ ਦਿੱਤਾ ਹੈ। ਹਮਲਾ ਕਰਨ ਆਏ ਨੂੰ ਆਤਮ ਰੱਖਿਆ ਕਰਦੇ ਹੋਏ, ਮੂਹਰਲਾ ਬੰਦਾ ਜਾਨੋਂ ਮਾਰ ਸਕਦਾ ਹੈ। ਮਾਰ ਕੇ ਉਸ ਦੇ ਪਰਿਵਾਰ ਨੂੰ ਦਾਨ ਨਹੀਂ ਦਿੱਤਾ ਜਾਂਦਾ ਕਿ ਤੁਹਾਡਾ ਬੰਦਾ ਹਮਲਾ ਕਰਨ ਆਇਆ ਮਰ ਗਿਆ। ਮੈਂ ਬਚ ਗਿਆ। ਹੁਣ ਪੂਰੇ ਪਰਿਵਾਰ ਤੁਹਾਡੀ ਜ਼ੁੰਮੇਵਾਰੀ ਮੇਰੀ ਹੈ। ਉਹ ਤਾਂ ਸਾਰੇ ਗੁੰਢੇ ਕਿਰਾਏ ਤੇ ਇਕੱਠੇ ਕੀਤੇ ਸਨ। ਕੋਈ ਦੇਸ਼ ਭਗਤੀ ਵਿੱਚ ਨਹੀਂ ਮਰਿਆ। ਸਗੋਂ ਜੇ ਕੋਈ ਪੁਲੀਸ ਵਾਲਾ, ਫ਼ੌਜੀ, ਮੀਡੀਆ ਦਾ ਬੰਦਾ ਜ਼ਖ਼ਮੀ ਜਾ ਮਰਿਆ ਹੈ। ਕਿਸੇ ਦਾ ਨਾਮ ਨਹੀਂ ਦੱਸਿਆ ਗਿਆ।


Comments

Popular Posts