Siri Guru Sranth Sahib 352 of 1430
ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੫੨  Page 352 of 1430
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com

16104    ਸਤਿਗੁਰੁ ਸੇਵਿ ਪਾਏ ਨਿਜ ਥਾਉ ॥੧
Sathigur Saev Paaeae Nij Thhaao ||1||
सतिगुरु सेवि पाए निज थाउ ॥१॥
ਸਤਿਗੁਰੂ ਨੂੰ ਧਿਆ ਕੇ, ਬੰਦਾ ਰੱਬ ਦਾ ਅਸਲੀ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ||1||
Serving the True Guru, one finds one's own place within the self. ||1||
16105    
ਮਨ ਚੂਰੇ ਖਟੁ ਦਰਸਨ ਜਾਣੁ ॥
Man Choorae Khatt Dharasan Jaan ||
मन चूरे खटु दरसन जाणु ॥
ਜੋ ਬੰਦਾ ਆਪਣੇ ਵੱਸ ਵਿਚ ਕਰ ਲੈਂਦਾ ਹੈ। ਉਸ ਨੂੰ  ਜੋਗੀਆਂ ਦੇ ਛੇ ਸ਼ਾਸਤਰਾਂ ਦਾ ਗਿਆਨ ਹੁੰਦਾ ਹੈ
To conquer the mind is the knowledge of the six Shaastras.
16106   
ਸਰਬ ਜੋਤਿ ਪੂਰਨ ਭਗਵਾਨੁ ॥੧ਰਹਾਉ ॥
Sarab Joth Pooran Bhagavaan ||1|| Rehaao ||
सरब जोति पूरन भगवानु ॥१॥ रहाउ ॥
ਰੱਬ ਦੀ ਸਹੀ ਤਸਵੀਰ ਦੀ ਜੋਤ ਸਾਰੇ ਜੀਵਾਂ, ਬੰਦਿਆਂ ਵਿਚ ਦਿਸਦੀ ਹੈ ॥1ਰਹਾਉ ॥
The Divine Light of the Lord God is perfectly pervading. ||1||Pause||
16107   
ਅਧਿਕ ਤਿਆਸ ਭੇਖ ਬਹੁ ਕਰੈ ॥
Adhhik Thiaas Bhaekh Bahu Karai ||
अधिक तिआस भेख बहु करै ॥
ਜਿਸ ਬੰਦੇ ਦੇ ਮਨ ਅੰਦਰ ਮਾਇਆ ਦੀ ਬਹੁਤ ਤ੍ਰਿਸ਼ਨਾ ਹੋਵੇ, ਬਾਹਰੋਂ ਲੋਕ ਦਿਖਾਵੇ ਲਈ ਬਹੁਤ ਧਾਰਮਿਕ ਲਿਬਾਸ ਪਹਿਨਦਾ ਹੋਵੇ  
Excessive thirst for Maya makes people wear all sorts of religious robes.
16108   
ਦੁਖੁ ਬਿਖਿਆ ਸੁਖੁ ਤਨਿ ਪਰਹਰੈ ॥
Dhukh Bikhiaa Sukh Than Pareharai ||
दुखु बिखिआ सुखु तनि परहरै ॥
ਮਾਇਆ ਦੇ ਮੋਹ ਤੋਂ ਪੈਦਾ ਹੋਇਆ ਕਲੇਸ਼, ਉਸ ਦੇ ਅੰਦਰ ਸੁਖ ਨੂੰ ਦੂਰ ਕਰ ਦਿੰਦਾ ਹੈ
The pain of corruption destroys the body's peace.
16109    
ਕਾਮੁ ਕ੍ਰੋਧੁ ਅੰਤਰਿ ਧਨੁ ਹਿਰੈ ॥
Kaam Krodhh Anthar Dhhan Hirai ||
कामु क्रोधु अंतरि धनु हिरै ॥
ਮਨ ਉੱਤੇ ਕਾਮ ਸਰੀਰਕ ਸ਼ਕਤੀਆਂ, ਗ਼ੁੱਸਾ ਭਾਰੂ ਹੋ ਜਾਂਦਾ ਹੈ। ਉਸ ਬੰਦੇ ਦਾ ਮਨ ਰੱਬ ਵੱਲੋਂ ਧਿਆਨ ਹੱਟ  ਜਾਂਦਾ ਹੈ
 Sexual desire and anger steal the wealth of the self within.
16110
ਦੁਬਿਧਾ ਛੋਡਿ ਨਾਮਿ ਨਿਸਤਰੈ ॥੨
Dhubidhhaa Shhodd Naam Nisatharai ||2||
दुबिधा छोडि नामि निसतरै ॥२॥
ਜੋ ਦੂਜੀ ਮਾਇਆ ਛੱਡ ਕੇ, ਰੱਬ ਵਾਲੇ ਪਾਸੇ ਲੱਗਦੇ ਹਨ ਉਹੀ ਦੁਨੀਆਂ ਤੋਂ ਪਾਰ ਲੰਘਦਾ ਹੈ ||2||
But by abandoning duality, one is emancipated through the Naam, the Name of the Lord. ||2||
16111   
ਸਿਫਤਿ ਸਲਾਹਣੁ ਸਹਜ ਅਨੰਦ ॥
Sifath Salaahan Sehaj Anandh ||
सिफति सलाहणु सहज अनंद ॥
ਜਿਸ ਨੇ ਮਨ ਨੂੰ ਮਾਰ ਲਿਆ ਹੈ। ਉਹ ਬੰਦਾ ਰੱਬੀ ਬਾਣੀ ਦੇ ਗੁਣ ਗਾਉਂਦਾ ਹੈ। ਉਹ ਰੱਬ ਵਿੱਚ ਟਿੱਕੇ ਮਨ ਦਾ ਆਨੰਦ ਮਾਣਦਾ ਹੈ ॥
In the Lord's Praise and adoration is intuitive peace, poise and bliss.
16112    
ਸਖਾ ਸੈਨੁ ਪ੍ਰੇਮੁ ਗੋਬਿੰਦ ॥
Sakhaa Sain Praem Gobindh ||
सखा सैनु प्रेमु गोबिंद ॥
ਗੋਬਿੰਦ ਰੱਬ ਦਾ ਪ੍ਰੇਮ ਹੀ ਸਕਾ ਸਾਥੀ ਮਿੱਤਰ ਬੱਣਦਾ ਹੈ ॥
The Love of the Lord God is one's family and friends.
16113  
ਆਪੇ ਕਰੇ ਆਪੇ ਬਖਸਿੰਦੁ ॥
Aapae Karae Aapae Bakhasindh ||
आपे करे आपे बखसिंदु ॥
ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ। ਭੁੱਲਾਂ ਕਰਾਉਂਦਾ ਹੈ।  ਆਪ ਹੀ ਰੱਬ ਮੁਆਫ਼ ਕਰਦਾ ਹੈ ॥
He Himself is the Doer, and He Himself is the Forgiver.
16114  
ਤਨੁ ਮਨੁ ਹਰਿ ਪਹਿ ਆਗੈ ਜਿੰਦੁ ॥੩
Than Man Har Pehi Aagai Jindh ||3||
तनु मनु हरि पहि आगै जिंदु ॥३॥
ਉਹ ਬੰਦਾ ਆਪਣਾ ਤਨ, ਆਪਣਾ ਮਨ, ਆਪਣੀ ਜਿੰਦ ਪ੍ਰਭੂ ਦੇ ਹਵਾਲੇ ਕਰੀ ਰੱਖਦਾ ਹੈ ||3||
My body and mind belong to the Lord; my life is at His Command. ||3||
16115  
ਝੂਠ ਵਿਕਾਰ ਮਹਾ ਦੁਖੁ ਦੇਹ ॥
Jhooth Vikaar Mehaa Dhukh Dhaeh ||
झूठ विकार महा दुखु देह ॥
ਝੂਠ ਵਾਧੂ ਦੇ ਕੰਮ ਸਰੀਰ ਵਾਸਤੇ ਬਹੁਤ ਭਾਰੀ ਕਸ਼ਟ ਹਨ ॥
Falsehood and corruption cause terrible suffering.
16116     
ਭੇਖ ਵਰਨ ਦੀਸਹਿ ਸਭਿ ਖੇਹ ॥
Bhaekh Varan Dheesehi Sabh Khaeh ||
भेख वरन दीसहि सभि खेह ॥
ਸਾਰੇ ਧਾਰਮਿਕ ਭੇਖ ਤੇ ਵਰਨ ਆਸ਼ਰਮਾਂ ਦਾ ਮਾਣ ਮਿੱਟੀ ਸਮਾਨ ਦਿਸਦੇ ਹਨ
All the religious robes and social classes look just like dust.
16117    
ਜੋ ਉਪਜੈ ਸੋ ਆਵੈ ਜਾਇ ॥
Jo Oupajai So Aavai Jaae ||
जो उपजै सो आवै जाइ ॥
ਜੀਵ ਦੁਨੀਆਂ ਤੇ ਪੈਦਾ ਹੁੰਦਾ ਤੇ ਨਾਸ਼ ਹੋ ਜਾਂਦਾ ਹੈ ॥
Whoever is born, continues to come and go.
16118    
ਨਾਨਕ ਅਸਥਿਰੁ ਨਾਮੁ ਰਜਾਇ ॥੪੧੧
Naanak Asathhir Naam Rajaae ||4||11||
नानक असथिरु नामु रजाइ ॥४॥११॥
ਨਾਨਕ ਲਿਖ ਰਹੇ ਹਨ। ਇਕ ਨਾਮ ਹੀ ਹਰ ਸਮੇਂ ਰਹਿਣ ਵਾਲਾ ਹੈ ||4||11||
Nanak, only the Naam and the Lord's Command are eternal and everlasting. ||4||11||
16119     
ਆਸਾ ਮਹਲਾ ੧
Aasaa Mehalaa 1 ||
आसा महला १ ॥
ਆਸਾ ਮਹਲਾ ਸਤਿਗੁਰ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਹੈ 
Aasaa, First Mehl:
16120   
ਏਕੋ ਸਰਵਰੁ ਕਮਲ ਅਨੂਪ ॥
Eaeko Saravar Kamal Anoop ||
एको सरवरु कमल अनूप ॥
ਸਰੋਵਰ ਵਿਚ ਉੱਗਿਆ ਹੋਇਆ, ਸੋਹਣਾ ਕੌਲ ਅਨੂਪ ਪਾਣੀ ਅਨੂੰਪ ਬਿਨਾ ਨਹੀਂ ਹੁੰਦਾ ਹੈ। ਸਤਸੰਗ ਇੱਕ ਸਰੋਵਰ ਹੈ ਜਿਸ ਵਿਚ ਸੰਤ-ਜਨ ਸੋਹਣੇ ਕੌਲ-ਫੁੱਲ ਹਨ ॥
In the pool is the one incomparably beautiful lotus.
16121    
ਸਦਾ ਬਿਗਾਸੈ ਪਰਮਲ ਰੂਪ ॥
Sadhaa Bigaasai Paramal Roop ||
सदा बिगासै परमल रूप ॥
ਕੌਲ-ਫੁੱਲ ਪਾਣੀ ਦੀ ਬਰਕਤ ਨਾਲ ਹਰਾ ਰਹਿੰਦਾ ਹੈ। ਉਵੇਂ ਸਤਸੰਗ ਵਿਚ ਟਿਕੇ ਰਹਿਣ ਵਾਲੇ ਗੁਰਮੁਖ ਦਾ ਹਿਰਦਾ-ਕਮਲ ਪਵਿੱਤਰ ਹੁੰਦਾ ਹੈ ॥
It blossoms continually; its form is pure and fragrant.
16122   
ਊਜਲ ਮੋਤੀ ਚੂਗਹਿ ਹੰਸ ॥
Oojal Mothee Choogehi Hans ||
ऊजल मोती चूगहि हंस ॥
ਜਿਵੇ ਪਵਿੱਤਰ ਹੰਸ ਮੋਤੀ ਖਾਂਦਾ ਹੈ ॥
The swans pick up the bright jewels.
16123     
ਸਰਬ ਕਲਾ ਜਗਦੀਸੈ ਅੰਸ ॥੧
Sarab Kalaa Jagadheesai Ans ||1||
सरब कला जगदीसै अंस ॥१॥
ਜੋ ਸਾਰੀਆਂ ਤਾਕਤਾਂ ਦੇ ਮਾਲਕ ਰੱਬ ਦੀ ਯਾਦ ਲੱਗੇ ਰਹਿੰਦੇ ਹਨ। ਉਹ ਹੰਸ ਹਨ ||1||
They take on the essence of the All-powerful Lord of the Universe. ||1||
16124    
ਜੋ ਦੀਸੈ ਸੋ ਉਪਜੈ ਬਿਨਸੈ ॥
Jo Dheesai So Oupajai Binasai ||
जो दीसै सो उपजै बिनसै ॥
ਜੋ ਦੁਨੀਆਂ ਤੇ ਦਿਖਦਾ ਹੈ। ਮਰ ਜਾਂਣਾਂ ਹੈ ॥
Whoever is seen, is subject to birth and death.
16125 
ਬਿਨੁ ਜਲ ਸਰਵਰਿ ਕਮਲੁ ਨ ਦੀਸੈ ॥੧ਰਹਾਉ ॥
Bin Jal Saravar Kamal N Dheesai ||1|| Rehaao ||
बिनु जल सरवरि कमलु न दीसै ॥१॥ रहाउ ॥
ਸਰੋਵਰ ਵਿਚ ਉਗਿਆ ਹੋਇਆ, ਕੌਲ ਪਾਣੀ ਤੋਂ ਬਿਨਾ ਨਹੀਂ ਹੁੰਦਾ ਹੈ ॥
ਜਿਵੇਂ ਸਰੋਵਰ ਵਿਚ ਉੱਗਿਆ ਹੋਇਆ ਕੌਲ-ਫੁੱਲ ਪਾਣੀ ਦੀ ਬਰਕਤਿ ਨਾਲ ਹਰਾ ਰਹਿੰਦਾ ਹੈ ॥
In the pool without water, the lotus is not seen. ||1||Pause||
16126    
ਬਿਰਲਾ ਬੂਝੈ ਪਾਵੈ ਭੇਦੁ ॥
Biralaa Boojhai Paavai Bhaedh ||
बिरला बूझै पावै भेदु ॥
ਕੋਈ ਵਿਰਲਾ ਹੀ ਬੰਦਾ ਸਮਝਦਾ ਹੈ ॥
How rare are those who know and understand this secret.
16127    
ਸਾਖਾ ਤੀਨਿ ਕਹੈ ਨਿਤ ਬੇਦੁ ॥
Saakhaa Theen Kehai Nith Baedh ||
साखा तीनि कहै नित बेदु ॥
ਦੁਨੀਆਂ ਆਮ ਤੌਰ ਤੇ ਤ੍ਰਿਗੁਣੀ ਸੰਸਾਰ ਦੀਆਂ ਗੱਲਾਂ ਕਰਦੀ ਹੈ ॥
The Vedas continually speak of the three branches.
16128    
ਨਾਦ ਬਿੰਦ ਕੀ ਸੁਰਤਿ ਸਮਾਇ ॥
Naadh Bindh Kee Surath Samaae ||
नाद बिंद की सुरति समाइ ॥
ਜਿਸ ਮਨੁੱਖ ਦੀ ਸੁਰਤ ਬਾਣੀ ਦੇ ਸ਼ਬਦ ਨੂੰ ਜਾਣਨ ਵਿਚ ਲੀਨ ਰਹਿੰਦੀ ਹੈ ॥
One who merges into the knowledge of the Lord as absolute and related,
16129   
ਸਤਿਗੁਰੁ ਸੇਵਿ ਪਰਮ ਪਦੁ ਪਾਇ ॥੨
Sathigur Saev Param Padh Paae ||2||
सतिगुरु सेवि परम पदु पाइ ॥२॥
ਆਪਣੇ ਸਤਿਗੁਰੁ ਗੁਰੂ ਦੇ ਦੱਸੇ ਬਾਣੀ ਦੇ ਸ਼ਬਦ ਨਾਲ ਉੱਚੀ ਤੋਂ ਉੱਚੀ ਅਵਸਥਾ ਹਾਸਲ ਕਰ ਲੈਂਦਾ ਹੈ ||2||
Serves the True Guru and obtains the supreme status. ||2||
16130 
ਮੁਕਤੋ ਰਾਤਉ ਰੰਗਿ ਰਵਾਂਤਉ ॥
Mukatho Raatho Rang Ravaantho ||
मुकतो रातउ रंगि रवांतउ ॥
ਮਾਇਆ ਤੋਂ ਬਚ ਕੇ, ਜੋ ਬੰਦਾ ਪ੍ਰਭੂ ਦੀ ਯਾਦ ਵਿਚ ਹਰ ਸਮੇਂ ਲਿਵ ਲਗਾਈ ਰੱਖਦਾ ਹੈ ॥
One who is imbued with the Love of the Lord and dwells continually upon Him is liberated.
16131   
ਰਾਜਨ ਰਾਜਿ ਸਦਾ ਬਿਗਸਾਂਤਉ ॥
Raajan Raaj Sadhaa Bigasaantho ||
राजन राजि सदा बिगसांतउ ॥
ਬਾਦਸ਼ਾਹਾਂ ਦੇ ਬਾਦਸ਼ਾਹ ਮਹਾਰਾਜ ਪ੍ਰਭੂ ਨਾਲ ਜੁੜ ਕੇ, ਮਨ ਸਦਾ ਖ਼ੁਸ਼ ਰਹਿੰਦਾ ਹੈ
He is the king of kings, and blossoms forth continually.
16132    
ਜਿਸੁ ਤੂੰ ਰਾਖਹਿ ਕਿਰਪਾ ਧਾਰਿ ॥
Jis Thoon Raakhehi Kirapaa Dhhaar ||
जिसु तूं राखहि किरपा धारि ॥
ਪ੍ਰਭੂ ਇਹ ਤੇਰੀ ਹੀ ਮਿਹਰਬਾਨੀ ਹੈ। ਤੂੰ ਤਰਸ ਕਰਕੇ, ਬੰਦੇ ਨੂੰ ਹਰ ਪਾਸੇ ਤੋਂ ਬਚਾ ਲੈਂਦਾ ਹੈਂ ॥
That one whom You preserve, by bestowing Your Mercy, O Lord,
16133     
ਬੂਡਤ ਪਾਹਨ ਤਾਰਹਿ ਤਾਰਿ ॥੩
Booddath Paahan Thaarehi Thaar ||3||
बूडत पाहन तारहि तारि ॥३॥
ਪ੍ਰਭੂ ਤੂੰ ਆਪਣੇ ਨਾਮ ਚੇਤੇ ਕਰਾਕੇ, ਬੇੜੀ ਵਿਚ ਪੱਥਰ ਦਿਲਾਂ ਨੂੰ ਤਾਰ ਲੈਂਦਾ ਹੈਂ ||3||
Even the sinking stone - You float that one across. ||3||
16134     
ਤ੍ਰਿਭਵਣ ਮਹਿ ਜੋਤਿ ਤ੍ਰਿਭਵਣ ਮਹਿ ਜਾਣਿਆ ॥
Thribhavan Mehi Joth Thribhavan Mehi Jaaniaa ||
त्रिभवण महि जोति त्रिभवण महि जाणिआ ॥
ਨੂੰ ਤਿੰਨਾਂ ਭਵਨਾਂ ਵਿਚ ਪ੍ਰਭੂ ਦਾ ਗਿਆਨ ਦੀ ਜੋਤ ਵੇਖ ਲਈ, ਉਸ ਨੇ ਰੱਬ ਸਾਰੇ ਜਗਤ ਵਿਚ ਵੱਸਦੇ ਨੂੰ ਪਛਾਣ ਲਿਆ
Your Light is pervading the three worlds; I know that You are permeating the three worlds.
16135  
ਉਲਟ ਭਈ ਘਰੁ ਘਰ ਮਹਿ ਆਣਿਆ ॥
Oulatt Bhee Ghar Ghar Mehi Aaniaa ||
उलट भई घरु घर महि आणिआ ॥
ਉਸ ਦੀ ਸੁਰਤ ਮਾਇਆ ਦੇ ਮੋਹ ਵੱਲੋਂ ਬਚ ਗਈ ਹੈ। ਭਗਤ ਨੇ ਰੱਬ ਨੂੰ ਹਿਰਦੇ ਵਿਚ ਦੇਖ ਲਿਆ ਹੈ
When my mind turned away from Maya, I came to dwell in my own home.
16136    
ਅਹਿਨਿਸਿ ਭਗਤਿ ਕਰੇ ਲਿਵ ਲਾਇ ॥
Ahinis Bhagath Karae Liv Laae ||
अहिनिसि भगति करे लिव लाइ ॥
ਭਗਤ ਸੁਰਤ ਜੋੜ ਕੇ ਦਿਨ ਰਾਤ ਰੱਬ ਨੂੰ ਪਿਆਰ ਕਰਦਾ ਹੈ ॥
Nanak falls at the feet of that person who immerses himself in the Lord's Love,
16137   
ਨਾਨਕੁ ਤਿਨ ਕੈ ਲਾਗੈ ਪਾਇ ॥੪੧੨
Naanak Thin Kai Laagai Paae ||4||12||
नानकु तिन कै लागै पाइ ॥४॥१२॥
ਸਤਿਗੁਰ ਨਾਨਕ ਰੱਬ ਦੇ ਪਿਆਰੇ ਭਗਤਾਂ ਦੇ ਚਰਨੀਂ ਨਾਲ ਲੱਗਣ ਨੂੰ ਕਹਿੰਦੇ ਹਨ ||4||12||
And performs devotional worship night and day. ||4||12||
16138   
ਆਸਾ ਮਹਲਾ ੧
Aasaa Mehalaa 1 ||
आसा महला १ ॥
ਆਸਾ ਮਹਲਾ ਸਤਿਗੁਰ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਹੈ ਮਹਲਾ 1 ||
Aasaa, First Mehl 1 ||
16139    
ਗੁਰਮਤਿ ਸਾਚੀ ਹੁਜਤਿ ਦੂਰਿ ॥
Guramath Saachee Hujath Dhoor ||
गुरमति साची हुजति दूरि ॥
ਜੋ ਬੰਦਾ ਸਤਿਗੁਰ ਦੀ ਬਾਣੀ ਦੇ ਗਿਆਨ ਗੁਣਾਂ ਨੂੰ  ਧਾਰਦਾ ਹੈ। ਉਸ ਦੀ ਦਲੀਲ-ਬਾਜ਼ੀ, ਅਸਰਧਾ ਦੂਰ ਹੋ ਜਾਂਦੀ ਹੈ ॥
Receiving the True Teachings from the Guru, arguments depart.
16140     
ਬਹੁਤੁ ਸਿਆਣਪ ਲਾਗੈ ਧੂਰਿ ॥
Bahuth Siaanap Laagai Dhhoor ||
बहुतु सिआणप लागै धूरि ॥
ਬੰਦੇ ਦੀਆਂ ਆਪਣੀਆਂ ਬਹੁਤੀਆਂ ਚਤੁਰਾਈਆਂ ਨਾਲ ਮਨ ਵਿਚ ਵਿਕਾਰਾਂ ਦੀ ਮੈਲ ਇਕੱਠੀ ਹੁੰਦੀ ਹੈ ॥
But through excessive cleverness, one is only plastered with dirt.
16141  
ਲਾਗੀ ਮੈਲੁ ਮਿਟੈ ਸਚ ਨਾਇ ॥
Laagee Mail Mittai Sach Naae ||
लागी मैलु मिटै सच नाइ ॥
ਇਹ ਇਕੱਠੀ ਹੋਈ ਮੈਲ, ਸਤਿਗੁਰੁ ਪ੍ਰਭੂ ਦੇ ਰੱਬੀ ਬਾਣੀ ਦੇ ਨਾਮ ਦੇ ਨਾਲ ਮਿਟਦੀ ਹੈ ॥
The filth of attachment is removed by the True Name of the Lord.
16142     
ਗੁਰ ਪਰਸਾਦਿ ਰਹੈ ਲਿਵ ਲਾਇ ॥੧
Gur Parasaadh Rehai Liv Laae ||1||
गुर परसादि रहै लिव लाइ ॥१॥
ਸਤਿਗੁਰੁ ਦੀ ਕਿਰਪਾ ਨਾਲ ਬੰਦਾ, ਪ੍ਰਭੂ ਦੀ ਭਗਤੀ ਵਿੱਚ ਸੁਰਤ ਟਿਕਾ ਕੇ ਰੱਖਦਾ ਹੈ ||1||
By Guru's Grace, one remains lovingly attached to the Lord. ||1||
16143    
ਹੈ ਹਜੂਰਿ ਹਾਜਰੁ ਅਰਦਾਸਿ ॥
Hai Hajoor Haajar Aradhaas ||
है हजूरि हाजरु अरदासि ॥
ਰੱਬ ਨੂੰ ਹਰ ਵੇਲੇ ਸਾਡੇ ਅੰਗ-ਸੰਗ ਮਨ ਵਿੱਚ ਮੰਨ ਕੇ, ਉਸ ਦੇ ਅੱਗੇ ਅਰਦਾਸ ਕਰੀਏ
 He is the Presence Ever-present; offer your prayers to Him.
16144    
ਦੁਖੁ ਸੁਖੁ ਸਾਚੁ ਕਰਤੇ ਪ੍ਰਭ ਪਾਸਿ ॥੧ਰਹਾਉ ॥
Dhukh Sukh Saach Karathae Prabh Paas ||1|| Rehaao ||
दुखु सुखु साचु करते प्रभ पासि ॥१॥ रहाउ ॥
ਹਰੇਕ ਜੀਵ, ਬੰਦੇ  ਦਾ ਦੁੱਖ-ਸੁਖ, ਦੁਨੀਆ ਨੂੰ ਬਣਾਉਣ, ਸੰਭਾਲਣ ਵਾਲਾ ਪ੍ਰਭੂ ਜਾਣਦਾ ਹੈ1ਰਹਾਉ ॥
Pain and pleasure are in the Hands of God, the True Creator. ||1||Pause||
16145   
ਕੂੜੁ ਕਮਾਵੈ ਆਵੈ ਜਾਵੈ ॥
Koorr Kamaavai Aavai Jaavai ||
कूड़ु कमावै आवै जावै ॥
ਜੋ ਬੰਦਾ ਵਿਕਾਰ, ਵਿਅਰਥ ਕਮਾਈ ਕਰਦਾ ਹੈ। ਉਹ ਜਨਮ-ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥
One who practices falsehood comes and goes.
16146   
ਕਹਣਿ ਕਥਨਿ ਵਾਰਾ ਨਹੀ ਆਵੈ ॥
Kehan Kathhan Vaaraa Nehee Aavai ||
कहणि कथनि वारा नही आवै ॥
ਉਸ ਦੀਆਂ ਇਹ ਵਿਅਰਥ ਗੱਲਾਂ ਕਦੇ ਮੁੱਕਦੀਆਂ ਹੀ ਨਹੀਂ ॥
By speaking and talking, His limits cannot be found.
16147   
ਕਿਆ ਦੇਖਾ ਸੂਝ ਬੂਝ ਨ ਪਾਵੈ ॥
Kiaa Dhaekhaa Soojh Boojh N Paavai ||
किआ देखा सूझ बूझ न पावै ॥
ਰੱਬ ਦੀ ਅਸਲੀਅਤ ਵੇਖੀ ਨਹੀਂ, ਇਸ ਵਾਸਤੇ ਉਸ ਨੂੰ ਕੋਈ ਸਮਝ ਨਹੀਂ ਆਉਂਦੀ
Whatever one sees, is not understood.
16148   
ਬਿਨੁ ਨਾਵੈ ਮਨਿ ਤ੍ਰਿਪਤਿ ਨ ਆਵੈ ॥੨
Bin Naavai Man Thripath N Aavai ||2||
बिनु नावै मनि त्रिपति न आवै ॥२॥
ਰੱਬ ਦੀ ਰੱਬੀ ਬਾਣੀ ਤੋਂ ਬਿਨਾ ਮਨ ਨੂੰ ਰੱਜ ਨਹੀਂ ਆਉਂਦਾ ||2||
Without the Name, satisfaction does not enter into the mind. ||2||
16149   
ਜੋ ਜਨਮੇ ਸੇ ਰੋਗਿ ਵਿਆਪੇ ॥
Jo Janamae Sae Rog Viaapae ||
जो जनमे से रोगि विआपे ॥
ਜੋ ਦੁਨੀਆ ਵਿਚ ਜਨਮ ਲੈਂਦੇ ਹਨ। ਉਨ੍ਹਾਂ ਨੂੰ ਰੋਗ ਲੱਗਦੇ ਹਨ
Whoever is born is afflicted by disease,
16150   
ਆਹਉਮੈ ਮਾਇਆ ਦੂਖਿ ਸੰਤਾਪੇ ॥
Houmai Maaeiaa Dhookh Santhaapae ||
हउमै माइआ दूखि संतापे ॥
ਹੰਕਾਰ, ਧੰਨ, ਮੋਹ, ਦਰਦ ਤੰਗ ਕਰਦੇ ਹਨ ॥
Tortured by the pain of egotism and Maya.
16151  
ਸੇ ਜਨ ਬਾਚੇ ਜੋ ਪ੍ਰਭਿ ਰਾਖੇ ॥
Sae Jan Baachae Jo Prabh Raakhae ||
से जन बाचे जो प्रभि राखे ॥
ਉਹੀ ਮਨੁੱਖ ਬਚਦੇ ਹਨ, ਜਿਨ੍ਹਾਂ ਦੀ ਪ੍ਰਭੂ ਨੇ ਆਪ ਰਾਖੀ ਕੀਤੀ ਹੈ ॥
They alone are saved, who are protected by God.
16152  
ਸਤਿਗੁਰੁ ਸੇਵਿ ਅੰਮ੍ਰਿਤ ਰਸੁ ਚਾਖੇ ॥੩
Sathigur Saev Anmrith Ras Chaakhae ||3||
सतिगुरु सेवि अम्रित रसु चाखे ॥३॥
ਜਿਨ੍ਹਾਂ ਨੇ ਸਤਿਗੁਰੂ ਦੀ ਰੱਬੀ ਬਾਣੀ ਨੂੰ ਪੜ੍ਹ, ਗਾ ਕੇ, ਅੰਮ੍ਰਿਤ ਰਸ ਪੀਂਦਾ ਹੈ ||3||
Serving the True Guru, they drink in the Amrit, the Ambrosial Nectar. ||3||
16153    
ਚਲਤਉ ਮਨੁ ਰਾਖੈ ਅੰਮ੍ਰਿਤੁ ਚਾਖੈ ॥
Chalatho Man Raakhai Anmrith Chaakhai ||
चलतउ मनु राखै अम्रितु चाखै ॥
ਜੋ ਬੰਦਾ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਰੱਬੀ ਬਾਣੀ ਰਸ ਪੀਂਦਾ ਹੈ ॥
The unstable mind is restrained by tasting this Nectar.
16154   
ਸਤਿਗੁਰ ਸੇਵਿ ਅੰਮ੍ਰਿਤ ਸਬਦੁ ਭਾਖੈ ॥
Sathigur Saev Anmrith Sabadh Bhaakhai ||
सतिगुर सेवि अम्रित सबदु भाखै ॥
ਜੋ ਬੰਦਾ ਸਤਿਗੁਰ ਦੀ ਰੱਬੀ ਬਾਣੀ ਦੀ ਸਿਫ਼ਤਿ-ਸਾਲਾਹ ਉਚਾਰਦਾ ਹੈ ॥
Serving the True Guru, one comes to cherish the Ambrosial Nectar of the Shabad.
16155   
ਸਾਚੈ ਸਬਦਿ ਮੁਕਤਿ ਗਤਿ ਪਾਏ ॥
Saachai Sabadh Mukath Gath Paaeae ||
साचै सबदि मुकति गति पाए ॥
ਉਹ ਮਨੁੱਖ ਇਸ ਸੱਚੀ ਬਾਣੀ ਦੀ ਰਾਹੀਂ ਵਿਕਾਰਾਂ ਤੋਂ ਆਪ ਬਚਾ ਲਿਆ ਹੈ ॥
Through the True Word of the Shabad, the state of liberation is obtained.
16156     
ਨਾਨਕ ਵਿਚਹੁ ਆਪੁ ਗਵਾਏ ॥੪੧੩
Naanak Vichahu Aap Gavaaeae ||4||13||
नानक विचहु आपु गवाए ॥४॥१३॥
 
ਨਾਨਕ ਜੀ ਲਿਖਦੇ ਹਨ। ਉਹ ਆਪ ਨੂੰ ਭੁੱਲਾ ਕੇ, ਅੰਦਰੋਂ ਆਪਣੀ ਸਿਆਣਪ ਦਾ ਹੰਕਾਰ ਦੂਰ ਕਰ ਲੈਂਦਾ ਹੈ| |4||13||
Nanak, self-conceit is eradicated from within. ||4||13||
16157    
ਆਸਾ ਮਹਲਾ ੧
Aasaa Mehalaa 1 ||
आसा महला १ ॥
ਆਸਾ ਮਹਲਾ ਸਤਿਗੁਰ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਹੈ ਮਹਲਾ 1 ||
Aasaa, First Mehl 1 ||
16158   
ਜੋ ਤਿਨਿ ਕੀਆ ਸੋ ਸਚੁ ਥੀਆ ॥
Jo Thin Keeaa So Sach Thheeaa ||
जो तिनि कीआ सो सचु थीआ ॥
ਉਸ ਨੂੰ ਸਤਿਗੁਰੂ ਨੇ ਅਟੱਲ ਆਤਮਕ ਜੀਵਨ ਦੇਣ ਵਾਲਾ ਹਰੀ-ਨਾਮ ਦੇ ਦਿੱਤਾ ॥
Whatever He has done, has proved to be true.
16159    
ਅੰਮ੍ਰਿਤ ਨਾਮੁ ਸਤਿਗੁਰਿ ਦੀਆ ॥
Anmrith Naam Sathigur Dheeaa ||
अम्रित नामु सतिगुरि दीआ ॥
ਉਸ ਨੂੰ ਸਤਿਗੁਰੂ ਨੇ ਰੱਬੀ ਬਾਣੀ ਨਾਮ ਦਾ ਰਸ ਦਿੱਤਾ ॥
The True Guru bestows the Ambrosial Naam, the Name of the Lord.
16160   
ਆਹਿਰਦੈ ਨਾਮੁ ਨਾਹੀ ਮਨਿ ਭੰਗੁ ॥
Hiradhai Naam Naahee Man Bhang ||
हिरदै नामु नाही मनि भंगु ॥
ਉਸ ਜੀਵ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ। ਉਸ ਦੇ ਮਨ ਵਿਚ ਪ੍ਰਭੂ ਨਾਲੋਂ ਕਦੇ ਵਿਛੋੜਾ ਨਹੀਂ ਹੁੰਦਾ ॥
With the Naam in the heart, the mind is not separated from the Lord.
16161     
ਅਨਦਿਨੁ ਨਾਲਿ ਪਿਆਰੇ ਸੰਗੁ ॥੧
Anadhin Naal Piaarae Sang ||1||
अनदिनु नालि पिआरे संगु ॥१॥
ਹਰ ਵੇਲੇ ਪਿਆਰੇ ਪ੍ਰਭੂ ਨਾਲ ਉਸ ਦਾ ਸਾਥ ਬਣਿਆ ਰਹਿੰਦਾ ਹੈ ||1||
Night and day, one dwells with the Beloved. ||1||
16162   
ਹਰਿ ਜੀਉ ਰਾਖਹੁ ਅਪਨੀ ਸਰਣਾਈ ॥
Har Jeeo Raakhahu Apanee Saranaaee ||
हरि जीउ राखहु अपनी सरणाई ॥
ਪ੍ਰਭੂ ਜੀ ਜਿਸ ਮਨੁੱਖ ਨੂੰ ਤੂੰ ਆਪਣੀ ਸਰਨ ਵਿਚ ਰੱਖਦਾ ਹੈਂ ॥
O Lord, please keep me in the Protection of Your Sanctuary.

Comments

Popular Posts