ਵੇ ਤੇਰੇ ਕਿਸੇ ਫ਼ੈਸਲੇ ਤੋਂ ਅਸੀਂ ਕਦੇ ਨਾਂ ਡਰੇ
SATWINDER KAUR SATTI·SUNDAY, SEPTEMBER 18, 2016
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com  ਵੇ ਤੂੰ ਕਰੇ ਮਨਮਾਨੀ ਮੇਰੀ ਇੱਕ ਨਾਂ ਸੁਣੇ। ਅਸੀਂ ਕਰਾਈਏ ਅਰਜੋਈ ਤੂੰ ਇੱਕ ਨਾਂ ਸੁਣੇ। ਕਰੀਏ ਮਿੰਨਤਾਂ ਤਰਲੇ ਤੂੰ ਤਰਸ ਨਾਂ ਕਰੇਂ। ਅਸੀਂ ਤੇਰੇ ਦਰ ਉੱਤੇ ਫ਼ੈਸਲਾ ਲੈਣ ਨੂੰ ਖੜ੍ਹੇ। ਵੇ ਕਰ ਜੋ ਤੂੰ ਕਰਦਾਂ ਕਰ ਅਸੀਂ ਦਲੇਰ ਬੜੇ। ਵੇ ਤੇਰੇ ਕਿਸੇ ਫ਼ੈਸਲੇ ਤੋਂ ਅਸੀਂ ਕਦੇ ਨਾਂ ਡਰੇ। ਵੇ ਜਰਨੈਲ ਦੇ ਵਾਂਗ ਤੂੰ ਮੈਨੂੰ ਆਰਡਰ ਕਰੇ।  ਅਸੀਂ ਹਰ ਵੇਲੇ ਤੇਰੇ ਅੱਗੇ ਬੜੇ ਸਲੂਟ ਕਰੇ। ਤੇਰੇ ਧੋਣ ਦੇ ਵਿੱਚ ਨੇ ਹੰਕਾਰ ਦੇ ਕਿੱਲ ਅੜੇ। ਵੇ ਤੇਰੇ ਨਿੱਕੇ-ਨਿੱਕੇ ਕੰਮ ਕਰ ਸਕੂਨ ਮਿਲੇ। ਦਿਲੋਂ ਤੇਰੀ ਹਰ ਇੱਕ ਚੀਜ਼ ਦੀ ਸੰਭਾਲ ਕਰੇ। ਤੇਰੀ ਹਰ ਚੀਜ਼ ਮੈਨੂੰ ਪਿਆਰੀ ਬੜੀ ਲੱਗੇ। ਸੱਤੀ ਤੇਰੇ ਪੈਰਾਂ ਵਿੱਚ ਹਰ ਰੋਜ਼ ਆ ਕੇ ਬਹੇ। ਸਤਵਿੰਦਰ ਤੇਰਾ ਹਰ ਰੋਜ਼ ਹੀ ਪਾਣੀ ਭਰੇ।

Comments

Popular Posts