ਭਾਗ 12 ਸਰਸੇ ਡੇਰੇ ਨੂੰ ਅਜੂਬਾ ਬਣਾਇਆ ਦੇਖ
ਅੱਖਾਂ ਹੈਰਾਨ ਰਹਿ ਜਾਂਦੀਆਂ ਹਨ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਸਾਧ ਖੂਦੋ-ਖੂੰਡੀ ਖੇਡਦਾ ਕੁੜੀਆਂ ਦੇ ਨਾਲ
ਬਈ। ਉਹ ਹਾਕੀ, ਬੈਡਮਿੰਨਟਨ
ਖੇਡਦੇ-ਖੇਡਦੇ ਕੁੜੀਆਂ ਵਿੱਚ ਵੱਜਦਾ ਸੀ। ਕੁੜੀਆਂ ਦੇ ਨਰਮ ਅੰਗਾਂ ਨੂੰ ਛੂੰਹਦਾ ਹੋਇਆ ਉਤੇਜਿਤ
ਕਰਦਾ ਸੀ। ਗਰਲਜ ਹੋਸਟਲ ਦੇ ਸਾਹਮਣੇ ਸਾਧ ਦਾ ਮਹਿਲ ਹੈ। ਮਈ, 2017 ਦੀਆਂ ਮੂਵੀਆਂ ਤੋਂ ਪਤਾ ਲਗਦਾ
ਹੈ, ਕਿ ਸਾਧ ਵਾਲਾਂ ਨੂੰ ਸ਼ੇਵ
ਕਰਕੇ ਰੱਖਦਾ ਸੀ। ਰਾਮ ਰਹੀਮ ਨੇ 10 ਸਾਲ ਪਹਿਲਾਂ ਰੇਨੂੰ ਨਾਮ
ਦੀ ਕੁੜੀ ਨੂੰ ਵੀ ਅਲੋਪ ਕਰ ਲਿਆ ਹੈ। ਹੁਣ ਘਰ ਵਾਲੇ ਰੋ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ
ਪੰਗਤੀ ਲੋਕਾਂ ਵਿੱਚ ਸੁਣਾਉਂਦਾ ਹੈ। ਨਾਚੁ ਰੇ ਮਨੁ ਗੁਰ ਕੈ ਆਗੇ॥ ਅਰਥ ਕਰਦਾ ਸੀ। ਸੰਤ ਸਾਹਮਣੇ
ਨੰਗੀ ਵੀ ਕੋਈ ਨੱਚ ਲੇ, ਵੇਸਵਾ
ਵੀ ਹੋਵੇ। ਦਰਗਾਹ ਵਿੱਚ ਮਨਜ਼ੂਰ ਹੈ। ਕੁੜੀਆਂ ਨੂੰ ਕੱਪੜੇ ਉਤਾਰਾ ਕੇ ਨਚਾਉਂਦਾ ਸੀ। ਲੋਕ ਕੁੜੀਆਂ, ਔਰਤਾਂ, ਮੁੰਡਿਆਂ ਨੂੰ
ਆਪ ਰਾਮ ਰਹੀਮ ਕੋਲ ਚੜ੍ਹਾਉਂਦੇ ਸਨ। ਬਹੁਤੇ ਜਵਾਨ
ਮੁੰਡੇ ਕੁੜੀਆਂ ਸੰਗਤ ਵਿੱਚ ਸੈਕਸ ਦੀ ਭੁੱਖ ਉਤਾਰਨ ਆਉਂਦੇ ਸਨ। ਸਰਸਾ ਡੇਰਾ ਵਿਚ ਬਿਲਡਿੰਗਾਂ ਹੀ ਬਾਕੀ
ਰਹਿ ਗਈਆਂ ਹਨ। ਹੋਰ ਸਮਾਨ ਪੈਸਾ, ਹੱਥਿਆਰ ਕਾਰਾਂ, ਤਰਪਾਲਾਂ ਪਾ ਕੇ ਵੱਡੇ ਟਰੱਕਾਂ ਵਿੱਚ ਕੱਢ ਲਏ
ਹਨ। ਕੈਨੇਡਾ ਅਮਰੀਕਾ ਵਿੱਚ ਸੈਂਡ ਵੀ ਪਾਉਣਾ ਹੋਵੇ, ਤਾਂ ਗੌਰਮਿੰਟ ਤੋਂ ਪਰਮਿਟ ਲੈਣਾ ਪੈਂਦਾ ਹੈ।
ਸਾਧ ਦਾ ਮਹਾਰਾਜਿਆਂ ਵਾਲੀ ਨਗਰੀ ਵਿੱਚ ਸ਼ਾਹੀ ਜੀਵਨ ਸੀ। ਸਿਰਸੇ ਡੇਰੇ ਦੇ ਖੇਤਾਂ ਵੱਲ ਜੋ ਲੋਹੇ
ਦੇ ਗੇਟ ਹਨ। ਬੰਦਾ ਕੰਧ ਟੱਪ ਕੇ ਜਾ ਸਕਦਾ ਹੈ। ਪਰ ਬਿਜਲੀ ਦਾ ਕਰੰਟ ਛੱਡ ਦਿੱਤਾ ਜਾਂਦਾ ਹੈ। ਕੋਈ
ਬੰਦਾ ਹੱਥ ਲਾਵੇ ਤਾਂ ਮਰਦਾ ਮਰ ਜਾਵੇ। ਸਾਧ ਬਹੁਤ ਬੇਰਿਹਮ ਸੀ। ਹਰ ਦਰਖਤ ਥੱਲੇ ਮਰਿਆਂ ਲੋਕਾਂ ਦੇ
ਪਿੰਜਰ ਹਨ। ਜਿਥੇ ਦਿਆ ਨਹੀਂ ਉਥੇ ਧਰਮ ਨਹੀਂ ਹੈ। ਸਿਰਸੇ ਡੇਰੇ ਵਿੱਚ ਫ਼ੋਟੋ, ਮੂਵੀ ਬਣਾਉਣਾ
ਸਖ਼ਤ ਮਨਾ ਸੀ। ਹਸਪਤਾਲ ਵਿੱਚ ਮਰੀਜ਼ਾਂ ਦੇ ਸੈਲਰ ਫ਼ੋਨ ਵੀ ਜ਼ਬਤ ਕਰ ਲਏ ਜਾਂਦੇ ਸੀ। ਅੱਜ ਉਸੇ ਡੇਰੇ
ਦੀਆਂ ਧੱਜੀਆਂ ਉੱਡ ਗਈਆਂ ਹਨ। ਅਣਗਿਣਤ ਕੈਮਰੇ ਡੇਰੇ ਦੇ ਅੰਦਰ ਫ਼ਿਲਮਾਂ ਬਣਾ ਰਹੇ ਹਨ। ਸਾਧ ਕਾਹਦਾ
ਜਾਦੂਗਰ ਸੀ। ਸਿਰਸੇ ਡੇਰੇ ਨੂੰ ਅਜੂਬਾ ਬਣਾਇਆ ਦੇਖ ਅੱਖਾਂ ਹੈਰਾਨ ਰਹਿ ਜਾਂਦੀਆਂ ਹਨ। ਨਜ਼ਾਰਾ ਦੇਖ
ਕੇ ਸੁਆਦ ਆ ਜਾਂਦਾ ਹੈ। ਐਸਾ ਨਜ਼ਾਰਾ ਬਾਹਰਲੇ ਦੇਸ਼ਾਂ ਵਿੱਚ ਵੀ ਇੱਕ ਥਾਂ ਉੱਤੇ ਨਹੀਂ ਹੈ। ਕਿਸੇ
ਗੌਰਮਿੰਟ ਨੇ ਵੀ ਅੱਜ ਤੱਕ ਐਸਾ ਡੇਰੇ ਵਰਗਾ ਨਜਾਰੇਦਾਰ ਪਬਲਿਕ ਪਲੇਸ ਨਹੀਂ ਬਣਾਇਆ। ਹੋਰ ਕੋਈ
ਡੇਰਾ, ਪ੍ਰਧਾਨ
ਮੰਤਰੀ, ਟਾਟਾ, ਵਿਰਲਾ, ਅੰਬਾਨੀ ਦਾ ਘਰ ਵੀ
ਰਾਮ ਰਹੀਮ ਦੀ ਸਿਰਸਾ ਵਾਲੀ ਗੁਫ਼ਾ ਦੇ ਨਾਮ ਥੱਲੇ ਰਾ ਮਹਿਲ ਵਰਗੇ ਨਹੀਂ ਹਨ। ਸਿਰਸੇ ‘ਤੇ ਅਰਬਾਂ
ਰੁਪਿਆ ਲੱਗਾ ਹੈ। ਟੂਰਿਸਟ ਜਗਾ ਬਣੀ ਹੈ। ਡੇਰੇ ਵਿੱਚ ਬਿਊਟੀ ਪਾਰਲਰ, ਸ਼ਾਪਿੰਗ ਸੈਂਟਰ, ਸਿਨੇਮਾ, ਸਕੂਲ, ਕਾਲਜ, ਹੋਸਟਲ, ਪੈਟਰੋਲ ਪੰਪ, ਸ਼ਿੱਪ ਵਰਗਾ ਹੋਟਲ, ਸਵਿੰਮਗਪੂਲ, ਤਾਜ ਮਹਿਲ, ਖੇਡ ਮੈਦਾਨ, ਚੰਦ, ਸੂਰਜ, ਬਹੁਤ ਵੱਡਾ
ਹਸਪਤਾਲ ਵਿੱਚ ਐਮ ਆਰ ਆਈ ਸਕੈਨ ਮਸ਼ੀਨਾਂ, ਬਹੁਤ ਵੱਡੀ ਦਵਾਈਆਂ ਦੇ ਮੈਡੀਕਲ ਸਟੋਰ, ਮੱਕਾ ਮਦੀਨਾ, ਚਰਚ, ਮੰਦਰ, ਗੁਰਦੁਆਰਾ, ਬਿਜਲੀ ਘਰ, ਬਿਲਡਿੰਗ ਉਤੇ ਸ਼ਹਿਨਸ਼ਾਹ
ਰਾਜੇ ਦੇ ਸਿਰ ਦੇ ਤਾਜ ਵਰਗੀ ਸ਼ੇਪ, ਅੱਗੇ ਬਹੁਤ ਵੱਡਾ ਘੋੜਾ, ਰਾਜ ਮਹਿਲ ਹੋਟਲ, ਤੋਪਾਂ, ਬੋਟਾ-ਨੋਕਾ, ਪਾਣੀ ਵਿੱਚ ਘੁੰਮਣ
ਵਾਲਾ ਸ਼ਾਹੀ ਰੈਸਟੋਰੈਂਟ, ਫੈਅਰ
ਈਜਨ, ਖੇਡ
ਦੀਆਂ ਗੌਲਫ਼ ਗੱਡੀਆਂ ਹਨ। ਬਦਾਮਾਂ, ਲੀਚੀਆਂ, ਆੜੂਆਂ, ਸੰਤਰਿਆਂ, ਮੁਸੱਮੀਆਂ, ਅੰਬਾਂ ਹੋਰ
ਦਰਖਤਾਂ ਦੇ ਬਾਗ਼ ਹਨ। ਕੁਮਾਰ, ਸਬਜ਼ੀਆਂ, ਕਣਕ, ਮੱਕੀ, ਚਾਵਲ, ਦਾਲਾਂ ਦੀ ਹਰ
ਫ਼ਸਲ ਬੀਜੀ ਜਾਂਦੀ ਸੀ। 1000 ਕਿੱਲੇ-ਏਕੜ ਤੋਂ ਵੱਧ ਖੇਤ ਹਨ। ਲੋਕ ਕਸ਼ਟ, ਦੁੱਖ ਕੱਟਣ ਆਏ
ਰਾਮ ਰਹੀਮ ਨੂੰ ਇੰਨਾ ਚੜ੍ਹਾਵਾ ਗੁਰੂ ਦਸ਼ਣਾ ਦਿੰਦੇ ਰਹੇ। ਕਿ ਸਾਧ ਨੇ ਸੁਰਗ ਡੇਰੇ ਨੂੰ ਹੀ ਬਣਾ
ਲਿਆ। ਜੋ ਹੁਣ ਗਲੇ ਦਾ ਫੰਦਾ ਬਣ ਗਿਆ ਹੈ। ਭਗਤੋ, ਸਾਧਸੰਗਤ ਜੀ ਇਹੀ ਪੈਸਾ ਆਪਣੇ ਘਰ ਵਿੱਚ
ਲਗਾਵੇ। ਆਪਣੇ ਘਰ ਪੱਕੇ ਕਰੋ। ਘਰਾਂ ਦੀ ਗ਼ਰੀਬੀ ਤੁਹਾਡੇ ਆਪਣੇ ਪੈਸੇ ਨੇ ਕੱਢਣੀ ਹੈ। ਦੁੱਖ, ਦਰਦ ਸਰੀਰਕ ਮਿਹਨਤ
ਦੇ ਕੱਢਣੇ ਹਨ। ਸਾਧ ਦੁਆਲੇ ਵਿਹਲੇ ਬੈਠ ਕੇ ਘਰ, ਸਰੀਰ ਸਬ ਤਬਾਹ ਜਾਣਗੇ। ਐਸੇ ਡੇਰੇ ਬਣਨਗੇ।
ਲੋਕਾਂ ਦੀ ਅਦਾਲਤ, ਪੁਲਿਸ ਦੀ ਸੁਣਵਾਈ
ਨਾ ਹੋਣ ਕਰਕੇ ਜੋ ਮੀਡੀਆ ਸਿਰ ਧੜ ਦੀ ਬਾਜ਼ੀ ਲਾ ਕੇ ਸੱਚ ਝੂਠ ਦਾ ਨਿਰਨਾ ਕਰਕੇ ਲੋਕਾਂ ਮੂਹਰੇ
ਕਰਦਾ ਹੈ। ਸੁੱਤੀ ਹੋਈ ਅਦਾਲਤ, ਪੁਲਿਸ
ਨੂੰ ਸਹੀਂ ਫ਼ੈਸਲਾ ਲੈਣਾ ਪੈਂਦਾ ਹੈ। ਕੀ ਤੁਹਾਨੂੰ ਲੱਗਦਾ ਮੀਡੀਆ ਨੂੰ ਲਿਖਣਾ, ਬੋਲਣਾ, ਅਖ਼ਬਾਰ, ਟੀਵੀ, ਰੇਡੀਉ ਦੀਆਂ
ਖ਼ਬਰਾਂ ਛੱਡ ਕੇ ਹੱਥ ਤੇ ਹੱਥ ਧਰ ਕੇ ਬਾਕੀਆਂ ਵਾਂਗ ਤਮਾਸ਼ਾ ਦੇਖਣ ਵਾਲੇ ਮਦਾਰੀ ਬਣਨਾ ਚਾਹੀਦਾ
ਹੈ। ਨਹੀਂ ਤਾਂ ਉਹ ਸਾਰੇ ਸੱਚ ਬੋਲਣ ਵਾਲੇ, ਨਿਹੱਥੇ, ਕਮਜ਼ੋਰ, ਧਰਮੀ ਪਖੰਡ ਨਾ ਕਰਨ ਵਾਲੇ, ਮੰਤਰੀ ਤੇ ਗੁੰਡੇ
ਨਾ ਬਣਨ ਵਾਲੇ ਮਾਰੇ ਜਾਣਗੇ। ਸਬ ਪਾਸੇ ਗੁੰਡਾ ਰਾਜ, ਕਾਤਲ, ਠੱਗ, ਚੋਰ, ਲੁਟੇਰੇ ਹੋਣਗੇ।ਫਿਰ ਸਮਾਜ ਦੇ ਬਾਂਦਰ, ਗੁੰਡੇ ਤੁਹਾਡਾ
ਜੀਵਨ ਮੁਸ਼ਕਲ ਕਰ ਦੇਣਗੇ। ਫਿਰ ਗੁੰਡਾ ਗਰਦੀ, ਕਤਲ, ਰੇਪ, ਡਾਕੇ, ਚੋਰੀ ਕਰਨ ਵਾਲਿਆਂ ਨੂੰ ਕੌਣ ਨੱਥ ਪਾਵੇਗਾ? ਸਰਕਾਰਾਂ ਤਾਂ
ਪਹਿਲਾਂ ਹੀ ਰੰਡੀਆਂ ਬਣ ਕੇ ਜਣੇ-ਖਣੇ ਸਿਰਸੇ ਵਾਲੇ ਵਰਗਿਆਂ ਅੱਗੇ ਵਿਕਦੀਆਂ ਹਨ। ਮੀਡੀਆ ਦੀਆਂ
ਖ਼ਬਰਾਂ ਲਗਾਉਣ ਵਾਲੇ ਕਤਲ ਕੀਤੇ ਜਾ ਰਹੇ ਹਨ। ਸਤੰਬਰ 5 , 2017 ਦੀ ਰਾਤ ਕੰਨੜ ਅਖ਼ਬਾਰ ਪੱਤਰਕਾਰ ਦੀ
ਸੰਪਾਦਕ ਮਸ਼ਹੂਰ ਪੱਤਰਕਾਰ ਗ਼ੌਰੀ ਲੰਕੇਸ਼ ਅੱਜ ਆਪਣੇ ਬੰਗਲੌਰ ਸਥਿਤ ਘਰ ਚੋਂ ਮਰੀ ਹੋਈ ਮਿਲੀ ਹੈ।
ਤਿੰਨ ਮਰਦ ਮੋਟਰਸਾਈਕਲ ਤੇ ਆਏ। ਘਰ ਵਿੱਚ ਵੜ ਕੇ ਔਰਤ ਨੂੰ ਮਾਰ ਗਏ। ਹੁਣ ਕਈ ਸੋਸ਼ਲ ਮੀਡੀਆ ਰਾਹੀ
ਮਰੀ ਗ਼ੌਰੀ ਨੂੰ ਗਾਲ਼ਾ ਕੱਢ ਰਹੇ ਹਨ। ਜਿੰਨਾ ਦੇ ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ
ਫੋਲਰ ਹਨ। ਉਨ੍ਹਾਂ ਤੇ ਐਕਸ਼ਨ ਲਿਆ ਜਾਵੇ। ਗ਼ੌਰੀ ਸਰਕਾਰ, ਫ਼ਿਰਕੂ ਵਾਦ, ਸਾਧਾਂ ਤੇ ਧਾਰਮਿਕ
ਊਣਤਾਈਆਂ, ਅੱਤਵਾਦ, ਮੰਤਰੀਆਂ ਬਾਰੇ
ਲਿਖਣ ਲਈ ਮਸ਼ਹੂਰ ਸੀ। ਬੀਜੇ ਪਈ ਦੇ ਦੋ ਮੰਤਰੀਆਂ ਬਾਰੇ ਲਿਖੀਆਂ ਸੀ।ਦੋਨਾਂ ਨੇ ਮਾਨ ਹਾਨੀ ਦਾ
ਕੇਸ ਕੀਤਾ, ਜਿਸ
ਵਿੱਚ ਛੇ ਮਹੀਨੇ ਦੀ ਜੇਲ ਹੋਈ। 10.000 ਜੁਰਮਾਨਾ ਹੋਇਆ। ਮੰਤਰੀਆਂ ਦੀ ਤਾਕਤ ਇੰਨੀ ਵਧ ਗਈ ਹੈ।
ਜਨਤਾ ਇੰਨਾ ਨੂੰ ਚੁਣਿਆ ਹੈ। ਉਹੀ ਉੱਠ ਕੇ ਜਨਤਾ ਨੂੰ ਜੇਲ ਭੇਜਦੇ ਹਨ। ਜਦੋਂ ਕੁੱਝ ਗ਼ਲਤ ਹੁੰਦਾ
ਸੀ, ਗ਼ੌਰੀ
ਸੁਆਲ ਉਠਾ ਰਹੀ ਸੀ। ਇਸ ਵਰਗੇ ਪੱਤਰਕਾਰਾਂ ਕਰਕੇ ਅੱਜ ਪੱਤਰਕਾਰਤਾ ਜਿੰਦਾ ਹੈ। ਦੋ ਸਾਲ ਪਹਿਲਾਂ
ਹੋਏ "ਕਲਬੁਰਗੀ" ਕਤਲਕਾਂਢ ਵਾਂਗ ਹੀ ਕੀਤਾ ਗਿਆ। ਛਤਰਪਤੀ, ਗ਼ੌਰੀ ਲੰਕੇਸ਼
ਵਰਗੇ ਹੋਰ ਪੱਤਰਕਾਰ ਪੈਦਾ ਹੁੰਦੇ ਰਹਿਣਗੇ। ਸਾਰੇ ਲੋਕਾਂ ਵਿੱਚ ਸਾਰੇ ਹੀ ਵਿਕਣ ਵਾਲੇ, ਮਰੀ ਜ਼ਮੀਰ ਵਾਲੇ
ਨਹੀਂ ਹੁੰਦੇ। ਦੁਨੀਆ ਵਿੱਚ ਬਿਚਾਰ ਕੇ ਬੋਲਾਂ, ਗੱਲਾਂ ਨਾਲ ਕੋਈ ਮਸਲੇ ਦਾ ਹੱਲ ਨਿਕਲਦਾ ਹੈ।
ਹਰ ਮੁਸ਼ਕਲ ਦਾ ਹੱਲ ਲਿਖ, ਬੋਲ, ਸੁਣ, ਸੋਚ ਕੇ ਨਿਕਲਣਾ
ਹੈ। ਜਿਵੇਂ ਨੌਕਰੀਆਂ, ਘਰ, ਦੁਨੀਆ, ਅਦਾਲਤਾਂ, ਪੁਲਿਸ, ਚਰਚ, ਮੰਦਰਾਂ, ਗੁਰਦੁਆਰਿਆਂ ਵਿੱਚ
ਵੀ ਇਹੀ ਲਿਖਣ, ਬੋਲਣ, ਸੁਣਨ, ਸੋਚਣ ਦਾ ਫ਼ਾਰਮੂਲਾ
ਕੰਮ ਕਰਦਾ ਹੈ। ਸਰਸਾ ਡੇਰੇ ਦੇ ਸਕੂਲ, ਕਾਲਜ ਬੰਦ ਹੋਣ ਨਾਲ ਵਿਦਿਆਰਥੀਆਂ ਦਾ ਵਿੱਦਿਆ ਹਾਸਲ ਕਰਨ ਦਾ ਨੁਕਸਾਨ ਹੋ
ਰਿਹਾ ਹੈ। ਲੋਕਾਂ ਦੇ ਕੰਮ ਕਰਫ਼ਿਊ ਨਾਲ ਠੱਪ ਹਨ। ਜੇਲ ਵਿੱਚ ਦੂਜੇ ਕੈਦੀਆਂ ਦੀਆਂ ਮੁਲਾਕਾਤਾਂ, ਘੁੰਮਣ, ਫਿਰਨਾ ਖਾਣ-ਪੀਣ
ਦੀ ਆਜ਼ਾਦੀ ਖੋ ਲਈ ਹੈ। ਡੇਰੇ ਦੀ ਕਾਨੂੰਨੀ ਕਾਰਵਾਈ ਬਹੁਤ ਜ਼ਰੂਰੀ ਹੈ। ਅਦਾਲਤ ਦੇ ਹੁਕਮ ਪਿੱਛੋਂ
ਵੀ ਅਜੇ ਤੱਕ ਸ਼ੁਰੂ ਵੀ ਨਹੀਂ ਕੀਤਾ ਗਿਆ। ਇਸ ਨੂੰ ਰੋਕਣ ਪਿੱਛੇ ਕੀਹਦਾ-ਕੀਹਦਾ ਹੱਥ ਹੈ? ਸਕੂਲ, ਕਾਲਜ ਕਰਫ਼ਿਊ ਜਲਦੀ
ਖੋਲੇ ਜਾਣ। ਸਮੇਂ ਤੇ ਲੋਕਾਂ ਦੇ ਜਨ-ਜੀਵਨ ਦਾ ਖ਼ਿਆਲ ਰੱਖਿਆ ਜਾਵੇ। ਜੇ ਰਾਮੂ ਨੂੰ ਜੇਲ ਹੋਈ ਹੈ, ਤਾਂ ਸਾਰੇ ਲੋਕਾਂ
ਦੀ ਆਜ਼ਾਦੀ ਖੋ ਨਹੀਂ ਲੈਣੀ। ਭਾਰਤ ਸੁਤੰਤਰ ਦੇਸ਼ ਹੈ। ਆਮ ਜਨਤਾ ਤੇ ਹੋਰ ਕੈਦੀਆਂ ਦਾ ਦਾ ਖ਼ਿਆਲ
ਰੱਖਿਆ ਜਾਵੇ।
Comments
Post a Comment