ਭਾਗ 13 ਰਾਮ ਰਹੀਮ ਵਰਗਾ ਗੰਦਾ ਬੰਦਾ ਤਾਂ ਔਰੰਗਜ਼ੇਬ ਵੀ ਨਹੀਂ
ਸੀ। ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਇਹ ਤਾਂ ਗੱਲ ਮੰਨਣ ਵਾਲੀ ਹੈ। ਸਾਧ ਰਾਮ ਰਹੀਮ ਦਾ ਆਰਟ ਵਿੱਚ
ਦਿਮਾਗ ਬਹੁਤ ਕੰਮ ਕਰਦਾ ਸੀ। ਐਡਾ ਸੋਹਣਾ ਨਗਰ, ਬਿਜਨਸ ਚਲਾ ਰਿਹਾ ਸੀ। ਉਨ੍ਹਾ ਹੀ ਸੈਕਸ ਦੇ
ਮਾਮਲੇ ਵਿੱਚ ਓਪਮਨ ਮਾਈਡ ਸੀ। ਬਹੁਤੇ ਆਂਮ ਲੋਕ ਇਹੀ ਕੁੱਝ ਕਰਨਾ ਚਾਹੁੰਦੇ ਹਨ। ਪਰ ਕਾਨੂੰਨ ਤੇ
ਲੋਕਾਂ ਤੋਂ ਡਰਦੇ ਹਨ। ਪਰ ਕਾਨੂੰਨ ਦੇ ਹੱਥ ਬੜੇ ਲੰਬੇ ਹਨ। ਸਾਨੂੰ ਇਮਾਨਦਾਰ ਪੁਲਿਸ, ਸੀ ਬੀ ਆਈ,
ਜੱਜ ਤੇ ਹੋਰ ਸਾਰੇ ਕਰਮਚਾਰੀਆਂ ਤੇ ਬਹੁਤ ਗਰਬ ਹੈ। ਮਾਂਣ ਨਾਲ ਸਿਰ ਝੁਕਦਾ ਹੈ। ਭਾਰਤ ਵਿੱਚ ਰਹਿਣ
ਵਾਲੇ ਡੇਰੇ ਸਰਸਾ ਦੇ ਸਾਧ ਰਾਮ ਰਹੀਮ ਦੇ ਆਪਣੇ ਸਾਮਰਾਜ ਵਿੱਚ ਉਹ ਆਪ ਹੀ ਰੱਬ, ਪ੍ਰਧਾਨ ਮੰਤਰੀ, ਅਦਾਲਤ, ਜੱਜ, ਆਪਣੇ ਸ਼ਮਸ਼ਾਨ ਘਾਟ, ਪੁਲਿਸ, ਕਮਾਂਡੋ ਦੁਨੀਆ ਬਰ ਦੇ ਬਿਜ਼ਨਸ
ਸਨ। ਜੋ ਔਰਤ ਪਸੰਦ ਆਉਂਦੀ ਸੀ, ਉਸ ਨੂੰ ਆਪਣੀਆਂ ਬਾਵਾ ਵਿੱਚ ਲੈ ਲੈਂਦਾ ਸੀ। ਕੋਈ ਇਮਾਰਤ ਪਸੰਦ ਆਉਂਦੀ ਸੀ, ਉਸ ਨੂੰ ਸਿਰਸਾ ਡੇਰੇ ਵਿੱਚ
ਉਸਾਰ ਲੈਂਦਾ ਸੀ। ਕੋਈ ਬੰਦਾ ਜ਼ਬਾਨ ਖੋਲਦਾ ਤਾਂ ਕਤਲ ਕਰਕੇ, ਡੇਰੇ ਅੰਦਰ ਦੱਬ ਲੈਂਦਾ ਸੀ। ਹੁਣ ਸਾਧ ਦਾ 2017 ਵਿੱਚ 800 ਕਰੋੜ ਦਾ ਕਾਰੋਬਾਰ ਬੰਦ ਹੋ ਗਿਆ
ਹੈ। ਪੁਰਾਣੇ ਡੇਰੇ ਸਾਹਮਣੇ 52 ਦੁਕਾਨਾਂ ਨੂੰ ਜਿੰਦੇ ਲੱਗ ਗਏ ਹਨ। 1990 ਤੋਂ 2006 ਵਿੱਚ ਇੱਕ 5
ਕਰੋੜ ਦੀ ਕੰਪਨੀਆਂ ਸ਼ੁਰੂ ਕੀਤੀ। 9 ਸਾਲ ਵਿੱਚ ਰੀਅਲ ਸਟੇਟ, ਫ਼ਿਲਮਾਂ, ਮੀਡੀਆ, ਸਾਫ਼ਟਵੇਅਰ, ਟੂਰ ਐਂਡ ਟਰੈਵਲ ਵਰਗੀਆਂ 14
ਕੰਪਨੀਆਂ ਬਣਾ ਲਈਆਂ। 13 ਕੰਪਨੀਆਂ ਵਿੱਚ ਇਸ ਦੇ ਭਗਤ ਨੂੰ ਸਹਾਇਕ ਡਰੈਕਟਰ ਬਣਾਇਆ। ਐਮ ਐਸ ਜੀ
ਸਟੋਰ ਸ਼ੁਰੂ ਕੀਤਾ। ਜਿਸ ਵਿੱਚ ਕਿਚਨ, ਬਾਥਰੂਮ, ਘਰ ਦੇ ਸਮਾਨ ਤੋਂ ਲੈ ਕੇ ਸਬ
ਵਰਤਣ ਵਾਲੀਆਂ ਚੀਜ਼ਾਂ 500 ਪ੍ਰੋਡਕਟ ਹਨ। ਜਿਸ ਦਾ ਆਪ ਡਰੈਕਟਰ ਹੈ। ਲੋਕਾਂ ਵੱਲੋਂ ਖ਼ਰੀਦ ਦਾਰੀ
ਕਰਨੋਂ ਹਟਣ ਨਾਲ ਹੁਣ ਬਹੁਤੇ ਸਟੋਰ ਬੰਦ ਹੋ ਗਏ ਹਨ। ਸਰਕਾਰ ਅਜੇ ਵੀ ਇੰਨਾ ਤੱਕ ਨਹੀਂ ਪਹੁੰਚੀ।
8000 ਲੋਕ ਬੇਰੁਜ਼ਗਾਰ ਹੋ ਗਏ ਹਨ। ਡੇਰੇ ਵਿੱਚ ਸਤਸੰਗ ਬੰਦ ਹੀ ਗਿਆ। ਹਨੀਪ੍ਰੀਤ ਦੇ ਕਤਲ ਦੀ
ਅਫ਼ਵਾ ਉੱਡ ਰਹੀ ਹੈ। ਲੋਕਾਂ ਨੂੰ ਡਰ ਹੈ ਕਿ ਉਸ ਦਾ ਕਤਲ ਹੋ ਗਿਆ ਹੈ ਜਾਂ ਡੇਰੇ ਦੀ ਪੋਲ ਖੁੱਲਣ
ਦੇ ਡਰੋਂ ਡੇਰੇ ਦਾ ਕੋਈ ਭਗਤ ਉਸ ਨੂੰ ਮਾਰ ਦੇਵੇਗਾ। ਡਾਕਟਰ ਅਦਿੱਤਿਆ ਹਨੀਪ੍ਰੀਤ ਫ਼ਰਾਰ ਹਨ ਜੇ
ਸਰਕਾਰੀ ਗਵਾਹ ਬਣ ਜਾਣ ਸਜਾ ਘੱਟ ਮਿਲੇਗੀ।
ਮਾਂ-ਬਾਪ ਛੱਡ ਕੇ ਆਈ ਔਰਤ ਕਿਸੇ ਨੂੰ ਵੀ ਭੁਲਾਉਣ, ਛੱਡਣ ਵਾਲੀ ਦਿਲ ਦੀ ਕਮਜ਼ੋਰ
ਨਹੀਂ ਹੋ ਸਕਦੀ ਹੈ। ਔਰਤ ਸ਼ਕਤੀਸ਼ਾਲੀ ਜਾਦੂਗਰਨੀ ਹੈ। ਕੋਈ ਵੀ ਕੰਮ ਚੁਟਕੀ ਨਾਲ ਕਰ ਸਕਦੀ ਹੈ। ਮਰਦ
ਨੂੰ ਉਗਲਾਂ ‘ਤੇ ਨਚਾਉਂਦੀ ਹੈ। ਕੋਈ ਗੱਲ
ਨਹੀਂ ਮਾਮਲਾ ਬਰਾਬਰ ਹੋ ਜਾਂਦਾ ਹੈ। ਸ਼ਾਦੀ ਪਿੱਛੋਂ ਮਰਦ ਦੇ ਮਾਂ-ਬਾਪ ਵੀ ਛਡਾ ਦਿੰਦੀ ਹੈ। ਜਾਂ
ਮਰਦ ਲੱਟੂ ਬਣ ਕੇ ਆਪ ਅਜੀਬ ਕੌਤਕ ਕਰਦਾ ਹੈ। ਕਾਮਯਾਬ ਰਾਮੂ ਦੇ ਰੰਗ ਬਿਰੰਗੇ ਕੱਪੜੇ ਪੁਆ ਕੇ, ਹਨੀਪ੍ਰੀਤ ਨੇ ਰਾਮ ਰਹੀਮ ਨੂੰ
ਜੋਕਰ ਬਣਾ ਕੇ ਪੂਰੀ ਦੁਨੀਆ ਵਿੱਚ ਜਲੂਸ ਕੱਢ ਦਿੱਤਾ। ਹਨੀ ਆਪ ਸ਼ੂ ਮੰਤਰ ਹੋ ਗਈ। ਔਰਤ ਕਿਸੇ ਦੀ
ਜ਼ਿੰਦਗੀ ਆ ਜਾਵੇ, ਸੁਮਾਰਦੀ ਜਾਂ ਤਬਾਹ ਕਰਦੀ ਹੈ।
ਹਰ ਮਰਦਾ ਦੇ ਪਤਨ ਵਿੱਚ ਸੀਤਾ ਦਰੋਪਤੀ ਵਰਗੀਆਂ ਔਰਤਾਂ ਦਾ ਹੱਥ ਰਿਹਾ ਹੈ। ਹਨੀ ਨੂੰ ਲੋਕਾਂ
ਮੂਹਰੇ ਬੇਟੀ ਬਣਾਕੇ, ਪਰਦੇ ਪਿੱਛੇ ਕਮਾਏ ਲੱਛਣ ਦੁਨੀਆ ਭਰ ਮੂਹਰੇ ਆ ਗਏ। ਭਾਰਤੀ ਕਾਨੂੰਨ ਮੁਤਾਬਿਕ ਬੇਟਾ, ਬੇਟੀ ਗੋਦ ਲੈਣ ਲਈ ਕੁੱਝ ਸ਼ਰਤਾਂ
ਹਨ। ਗੋਦ ਲੈਣ ਲਈ ਪਤੀ-ਪਤੀ ਤੇ ਪੂਰੇ ਪਰਿਵਾਰ ਦਾ ਲਿਖਤੀ ਬਿਆਨ ਨਾਲ ਸਹਿਮਤ ਹੋਣਾ ਜ਼ਰੂਰੀ ਹੈ।
ਸੈਕਸ ਦੇ ਪੱਖ ਨੂੰ ਅੱਗੇ ਰੱਖਦੇ ਹੋਏ, ਨਰ ਮਾਦੇ ਦਾ ਫ਼ਰਕ ਕਾਨੂੰਨ ਵੀ ਜਾਣਦਾ ਹੈ। ਸਾਧ ਰਾਮ ਰਹੀਮ ਤੇ ਹਨੀ ਵਾਲੇ ਕਿੱਸੇ ਲੋਕ
ਲੁੱਕ-ਛਿਪ ਕੇ ਮੂੰਹ ਬੋਲੇ, ਭੈਣ-ਭਰਾ, ਧੀ-ਬੇਟੇ ਹੋਰ ਰਿਸ਼ਤਿਆਂ ਦੀ ਆੜ
ਵਿੱਚ ਕਰਦੇ ਹਨ। ਇਸੇ ਲਈ ਮਰਦ ਦਾ ਗੋਦ ਲਈ ਬੇਟੀ ਤੋਂ, ਔਰਤ ਦਾ ਬੇਟੇ ਤੋਂ 21 ਸਾਲ ਦਾ ਫ਼ਰਕ ਹੋਣਾ ਚਾਹੀਦਾ ਹੈ। ਜਦ ਕਿ ਹਨੀਪ੍ਰੀਤ ਤੇ ਰਾਮ ਰਹੀਮ
ਦੀ ਉਮਰ ਵਿੱਚ 15 ਸਾਲਾਂ ਕਰੀਬ ਹੈ। ਕਾਨੂੰਨੀ ਪੇਪਰ ਵਰਕ ਤੋਂ ਬਗੈਰ ਹੀ ਹਨੀਪ੍ਰੀਤ ਨੂੰ
ਪ੍ਰੇਮਿਕਾ, ਧੀ, ਭੈਣ ਬਣਾ ਕੇ ਰੱਖਿਆ ਹੈ। ਸਬ
ਰਿਸ਼ਤੇ ਕਲੰਕਿਤ ਕਰ ਦਿੱਤੇ ਹਨ। ਰਾਮ ਰਹੀਮ ਵਰਗਾ ਗੰਦਾ ਬੰਦਾ ਤਾਂ ਔਰੰਗਜ਼ੇਬ ਵੀ ਨਹੀਂ ਸੀ। ਸਾਧ
ਮਰਦ, ਔਰਤਾਂ ਨੂੰ ਇਨਸਾਨ ਨਾਮ ਦੇ
ਨਵੇਂ ਧਰਮ ਵਿੱਚ ਬਦਲਦਾ ਰਿਹਾ ਸੀ। ਰਾਮ ਰਹੀਮ ਦੀ ਬਾਡੀ ਗਾਰਡ ਬੇਅੰਤ ਸਿੰਘ ਇੰਗਲੈਂਡ ਵਿੱਚ
ਰਹਿੰਦਾ ਹੈ। ਬੇਅੰਤ ਸਿੰਘ ਦੇ ਕਹਿਣ ਮੁਤਾਬਿਕ,
“ ਸਾਧ ਦੇ ਛੋਟੇ ਜਮਾਈ ਤੇ ਪੂਰੇ ਪਰਿਵਾਰ ਤੋਂ ਪੁੱਛ ਗਿੱਛ ਕੀਤੀ
ਜਾਵੇ। ਬੈਂਕ ਅਕਾਊਟ, ਜਾਇਦਾਦ ਦੇਖੀ ਜਾਵੇ। ਮੈਨੂੰ ਡੇਰੇ ਵਿੱਚੋਂ ਧਮਕੀਆਂ ਮਿਲ ਰਹੀਆਂ ਸਨ। ਡੇਰੇ ਦਾ ਇੱਕ ਹੋਰ
ਬੰਦਾ ਦਿੱਲੀ ਦਾ ਸਟੂਡੈਂਟ ਹਰਸ਼ ਨਾਮ ਦਾ ਰਾਤ ਆਰ ਦੀ ਐਕਸ ਵਰਗੇ ਹਥਿਆਰ ਸਿਰਹਾਣੇ ਰੱਖ ਕੇ ਸੌਂਦਾ
ਸੀ। ਬੱਗੀ ਮੁੱਛ ਵਾਲੇ ਗੁਰਚਰਨ ਸਿੰਘ ਨੂੰ ਸਾਰਾ ਡੇਰੇ, ਹੋਸਟਲ, ਸਾਧਣੀਆਂ, ਹਨੀ ਤੇ ਸਾਧ ਦੇ ਸਾਰਾ ਭੇਤ ਹੈ।
ਇੰਨਾਂ ਕੋਲੋ ਪੁੱਛ-ਗਿੱਛ ਕੀਤੀ ਜਾਵੇ। ਸਾਰੇ ਕੰਪਿਊਟਰ ਵੀ ਕਬਜ਼ੇ ਵਿੱਚ ਲੈ ਕੇ ਤਲਾਸ਼ ਕੀਤੀ ਜਾਵੇ।
ਗੋਰੇ ਨਾਮ ਦਾ ਬੰਦਾ ਤੇ ਉਸ ਦੇ ਮਾਪੇਂ ਵੀ ਰਾਮ ਰਹੀਮ ਨੇ ਮਾਰ ਦਿੱਤੇ ਹਨ। ਦਮਦਮਾ ਸਾਹਿਬ ਦੇ
ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਵਾਲੇ ਨੇ ਮੇਰੀ ਮਦਦ ਕੀਤੀ। ਅਸੀਂ ਸੁਖਬੀਰ ਬਾਦਲ ਨੂੰ ਮਜੀਠੀਏ ਦੇ
ਘਰ ਮਿਲੇ। ਤਾਂ ਮੈਨੂੰ ਬਾਡੀ ਗਾਰਡ ਮਿਲੇ। ਡੇਰੇ ਵਾਲੇ ਸਾਧ ਨੇ ਸੁਖਬੀਰ ਬਾਦਲ ਨਾਲ ਬਠਿੰਡੇ ਤੋਂ
ਹਰਸਿਮਰਤ ਕੌਰ ਨੂੰ ਜਿਤਾਉਣ ਲਈ ਫ਼ੈਸਲਾ ਦਿੱਤਾ ਤਾਂ ਮੇਰੇ ਬਾਡੀ ਗਾਰਡ ਵਾਪਸ ਲੈ ਲਏ। “
ਹਰਿਆਣਾ ਦੇ ਤਿਲਾਬਾ ਪਿੰਡ ਦੀ ਇੱਕ ਔਰਤ ਨੇ ਦੱਸਿਆ, “ 2007 ਵਿੱਚ ਉਸ ਦੇ ਭਤੀਜਾ ਸਜੀਵ, ਭਤੀਜੀ ਰੇਨੂੰ ਨੂੰ ਡੇਰੇ ਸਰਸੇ
ਵਿੱਚ ਪੜ੍ਹਨ ਭੇਜਿਆ ਗਿਆ। ਹੁਣ ਗੁੰਮ ਨੇ, ਸਿਰਸੇ ਡੇਰੇ ਦਾ ਸਾਧ ਰਾਮ ਰਹੀਮ ਮੁੰਡੇ ਕੁੜੀਆਂ ਦੇ ਨਾਮ ਬਦਲ ਦਿੰਦਾ ਸੀ। ਰੇਨੂੰ ਦਾ ਨਾਮ
ਬਦਲ ਕੇ, ਸ਼ਰਦਾ ਇਨਸਾਨ ਰੱਖ ਦਿੱਤਾ। ਸਜੀਵ
ਦਾ ਨਾਮ ਜੈਜੀਤ ਇਨਸਾਨ ਰੱਖ ਦਿੱਤਾ। ਜ਼ਿਲ੍ਹਾ ਪ੍ਰਸ਼ਾਸਨ ਨੂੰ ਰਿਪੋਰਟ ਕਰਨ ‘ਤੇ ਵੀ ਕੋਈ ਕਾਰਵਾਈ ਨਹੀਂ ਹੋਈ
ਹੈ। ਡੇਰੇ ਵਿਚੋਂ 11 ਹੋਰ ਲੜਕੀਆਂ ਗ਼ਾਇਬ ਹਨ। “ ਹੁਣ ਉਸੇ ਹੀ ਸਾਧ ਨੇ ਕੁੜੀਆਂ ਦੇ ਹੋਸਟਲ ਵਿੱਚ ਮੁੰਡੇ ਤਬਦੀਲ ਕਰ ਦਿੱਤੇ ਹਨ। ਪਰ ਸਕੂਲ
ਵਿੱਚ ਪੜ੍ਹਨ ਵਾਲੇ ਬੱਚੇ ਸਾਧ ਦੀ ਜਾਇਦਾਦ ਹਨ। ਖ਼ਸਮ ਆਪਣੀ ਪਤਨੀ ਨਾਲ ਪਿਆਰ, ਕੁੱਟ ਮਾਰ ਕੁੱਝ ਕਰੇ। ਉਨ੍ਹਾਂ
ਚਿਰ ਕੁੱਝ ਨਹੀਂ ਹੋ ਸਕਦਾ ਜਿੰਨਾ ਚਿਰ ਦਹਿਸ਼ਤ ਸਹਿਣ ਵਾਲੇ ਆਪ ਆਵਾਜ਼ ਨਹੀਂ ਉਠਾਉਂਦੇ। ਦੋ ਚਾਰਾਂ
ਨੇ ਸਾਧ ਦੇ ਖ਼ਿਲਾਫ਼ ਬਿਆਨ ਦਿੱਤੇ ਹਨ। ਸੈਂਕੜੇ ਲੋਕ ਪੀੜਾ ਸਹਿ ਕੇ ਕਿਉਂ ਚੁੱਪ ਹਨ? ਸ਼ਰਮ ਮਾਰਦੀ ਹੈ। ਕੋਈ ਗੱਲ ਨਹੀਂ
ਅੱਗੇ ਆਉਣ ਵਾਲੀਆਂ ਬੱਚੀਆਂ ਧੀਆਂ, ਨੂੰਹਾਂ, ਪੋਤੀਆਂ, ਦੋਹਤੀਆਂ ਨਾਲ ਹੋਰ ਕੋਈ ਸਾਧ ਬਣ
ਕੇ ਐਸੇ ਹੀ ਕਰਦੇ ਰਹਿਣਗੇ। ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
• ਮੀਡੀਆ ਵਾਲਿਆਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਪਏ ਮੱਥਾ ਮਾਰੀ ਜਾਣ ਸਰਕਾਰ ਤੇ ਭਗਤਾਂ ਦੇ
ਦਿਲ ਦਾ ਭੇਤ ਨਹੀਂ ਪਾਇਆ ਜਾ ਸਕਦਾ। 25 ਅਗਸਤ, 2017 ਨੂੰ ਵੀ ਇੰਨੀ ਪੁਲਿਸ, ਫ਼ੌਜ ਸੀ। ਇਹ ਸਾਰੇ ਲੋਕਾਂ ਦੀ ਜਾਨ-ਮਾਲ ਦੇ ਨੁਕਸਾਨ ਦਾ ਨਜ਼ਾਰਾ ਖੜ੍ਹੇ ਦੇਖਦੇ ਰਹਿ ਗਏ। ਰਾਮ
ਰਹੀਮ ਤੋਂ ਬਾਦ ਡੇਰੇ ਸਰਸਾ ਦੀ ਦੇਖ ਭਾਲ ਕਰਨ ਵਾਲੀ ਬਿਪਾਸਨਾ ਹੈ। ਉਸ ਨੇ ਹਨੀਪ੍ਰੀਤ ਨੂੰ ਭਜਾਉਣ
ਲਈ ਰੋਹਤਕ ਬੰਦੇ ਭੇਜੇ। ਸਰਕਾਰ ਉਸ ਨੂੰ ਹੱਥ ਕਿਉਂ ਨਹੀਂ ਪਾਉਂਦੀ? ਡੇਰੇ ਬਾਰੇ ਕਿੰਨੀ ਬਾਰ ਅਲੈਨ
ਕਰ ਚੁੱਕੇ ਹਨ, ਕਿ ਪੁਲਿਸ, ਫ਼ੌਜ ਡੇਰੇ ਵਿੱਚ ਵੜਨ ਹੀ ਵਾਲੀ
ਹੈ। ਪਰ 12 ਦਿਨਾਂ ਵਿੱਚ ਹਰ ਬਾਰ ਕੋਈ ਐਕਸ਼ਨ ਨਹੀਂ ਲਿਆ ਗਿਆ। ਰਾਮ ਰਹੀਮ ਦੇ ਸਰਸੇ ਡੇਰੇ ਦੀ
ਤਲਾਸ਼ੀ ਲਈ 40 ਕਮਾਂਡੋ, ਬੰਬ ਡਿਸਪੋਜ਼ਲ ਕਰਨ ਵਾਲੇ 40 ਅਧਿਕਾਰੀ ਲਗਾਏ ਗਏ ਹਨ। ਪਰ ਜੇ ਇੱਕ ਬੰਬ ਚੱਲਿਆ, ਸਿਰਸਾ ਦੇ ਨਾਲ ਹੋਰ ਵੀ ਪਿੰਡ
ਉਡਾ ਸਕਦਾ ਹੈ। ਅਜੇ ਵੀ ਬਹੁਤ ਸਾਰੇ ਬਿਪਸਨਾ ਵਰਗੇ ਖ਼ਤਰਨਾਕ ਗੁੰਡੇ ਭਗਤ ਸਰਸਾ ਡੇਰੇ ਅੰਦਰ ਹਨ।
ਉਨ੍ਹਾਂ ਅੱਗੇ ਇਹ ਅਧਿਕਾਰੀ ਆਟੇ ਵਿੱਚ ਲੂਣ ਬਰਾਬਰ ਹਨ। ਪੁਲਿਸ ਦੇ ਕੁੱਤੇ ਮੰਗਾਏ ਗਏ ਹਨ। ਪੈਟਾ
ਮੈਲਟੀ ਦੀਆਂ 41 ਕੰਪਨੀਆਂ ਲਗਾਈਆਂ ਗਈਆਂ ਹਨ। ਜਿਸ ਵਿੱਚ ਬੀ ਐਸ ਐਫ਼ ਦੀਆਂ 2 ਕੰਪਨੀਆਂ, ਆਰ ਏ ਐਫ਼ ਦੀਆਂ 2 ਕੰਪਨੀਆਂ, ਸੀ ਆਰ ਪੀ ਐਫ਼ ਦੀਆਂ 20
ਕੰਪਨੀਆਂ, ਐਸ ਐਸ ਬੀ ਦੀਆਂ 12 ਕੰਪਨੀਆਂ
ਆਈ ਟੀ ਬੀ ਪੀ ਦੀਆਂ 5 ਕੰਪਨੀਆਂ 45 ਸੈਨਾ ਦੀਆਂ ਬਿਰਟੈਨਾ 5000 ਬੰਦਾ ਹਨ ਤੇ ਅਲੱਗ ਅਲੱਗ 5
ਜਿੱਲ੍ਹਿਆ ਤੋਂ ਮੰਗਾਈ ਪੁਲਿਸ ਵਾਲੇ ਤਿਆਰ ਬੈਠੇ ਹਨ। ਗੈੱਸ ਸਲੰਡਰ ਡੇਰੇ ਵਿਚੋਂ ਕੱਢ ਲਏ ਹਨ।
ਕਰਫ਼ਿਊ ਲਾਗੂ ਹੈ। ਖ਼ਬਰਾਂ ਵਿੱਚ ਆਇਆ ਹੈ। ਐਸ, ਐਚ ਓ ਹਾਜ਼ਰ ਨਾ ਹੋਣ ਕਰਕੇ ਮਾਮਲਾ ਅਗਲੇ ਦਿਨ ਲਈ ਟਾਲ ਦਿੱਤਾ ਹੈ। ਇਸ ਦਾ ਅਸਲੀ ਰਾਜ ਕੀ ਹੈ? ਪੁਲਿਸ ਨੇ ਵੀ ਸਾਧ ਤੋਂ ਬੜਾ
ਮਾਲ ਖਾਂਦਾ ਹੈ। ਹੁਣ ਨਮਕ ਹਰਾਮੀ ਕਰਨ ਵਾਲੀ ਗੱਲ ਹੈ। 25 ਅਗਸਤ ਤੋਂ 7 ਸਤੰਬਰ 2017 ਤੱਕ ਡੇਰੇ
ਦੀ ਤਲਾਸ਼ੀ ਕਿਉਂ ਨਹੀਂ ਲਈ ਗਈ? ਕੀ ਸਰਕਾਰ ਨੇ ਡੇਰੇ ਵਾਲਿਆਂ ਨੂੰ ਆਪ ਮੌਕਾ ਦਿੱਤਾ ਹੈ ਕਿ ਇਤਰਾਜ਼ ਜੋਗ ਪੇਪਰ-ਫਾਈਲਾਂ, ਕਾਰਾਂ, ਹਥਿਆਰ ਕੈਸ਼, ਸੋਨਾ, ਸਾਧਣੀਆਂ ਬੱਚੇ ਪਰੇ ਕਰ ਲਏ
ਜਾਣ। ਜੇ ਸਮੇਂ ਸਿਰ ਤਲਾਸ਼ੀ ਲਈ ਜਾਂਦੀ। ਸਰਕਾਰ ‘ਤੇ ਹੀ ਕਲੰਕ ਲੱਗਣੇ ਸਨ। ਪੰਜਾਬ ਦੇ ਸਾਧਾ ਦੇ ਡੇਰਿਆਂ ਤੇ ਹੋਰ ਧਾਰਮਿਕ ਥਾਵਾਂ ਵਰਗੇ
ਹਰਿਆਣਾ ਵਿੱਚ ਹੋਰ ਵੀ ਐਸੇ ਪ੍ਰਾਈਵੇਟ ਕਿੱਲੇ ਹਨ। 2011 ਵਿੱਚ ਵੀ ਇੱਕ ਹੋਰ ਮੰਤਰੀ ਦਾ ਅਰਬਾਂ
ਦਾ ਘਰ ਹੋਟਲ ਜਾਇਦਾਦ ਫੜੇ ਸਨ। ਰਾਮ ਰਹੀਮ ਨੂੰ ਪਤਾ ਨਹੀਂ ਕਦੋਂ ਜੇਲ ਵਿਚੋਂ ਬਾਹਰ ਕਰ ਦੇਣ। ਰਾਮ
ਰਹੀਮ ਸਮਰਾਟ ਦੀਆਂ ਜੜਾਂ ਪੱਟਣਾ, ਇਹ ਤਾਂ ਬਹੁਤ ਵੱਡਾ ਮਾਮਲਾ ਹੈ। ਸਰਕਾਰ ਤਾਂ ਰਲਵੇਂ ਹਾਦਸੇ ਦਾ ਇੰਤਜ਼ਾਮ ਨਹੀਂ ਕਰ ਸਕੀ।
ਰੇਲਵੇ ਅਧਿਕਾਰੀ ਤਨਖਾਰ ਕਾਹਦੀ ਲੈਂਦੇ ਹਨ? ਜਦ ਕਿ ਰੇਲਵੇ ਲਾਈਨਾਂ ਹਿੱਲੀਆਂ ਹੋਣ ਕਾਰਨ ਹਾਦਸੇ ਹੋ ਰਹੇ ਹਨ। ਲਾਈਨਾਂ ਨੂੰ ਸਮੇਂ-ਸਮੇਂ ‘ਤੇ ਚੈੱਕ ਕਿਉਂ ਨਹੀਂ ਕੀਤਾ
ਜਾਂਦਾ? ਆਏ ਦਿਨ ਹਾਦਸੇ ਹੁੰਦੇ ਹਨ।
ਭਾਰਤ ਦਾ ਕਾਨੂੰਨ, ਪ੍ਰਸ਼ਾਸਨ ਵੀ ਨਕਸ਼ੇ ਵਾਂਗ ਵਿੰਗ
ਟੇਢਾ ਹੈ। ਜੋ ਸੁਧਰ ਨਹੀਂ ਸਕਦਾ। ਹਰ ਪਿੰਡ ਵਿੱਚ ਸਾਧਾਂ ਨੇ ਪਖੰਡ ਦੇ ਮੋਰਚੇ ਲਾਏ ਹਨ। ਜਿੱਥੇ
ਵਿਹਲੇ ਲੋਕ ਪੁੱਠੇ ਤਾਣੇ ਤਣਦੇ ਰਹਿੰਦੇ। ਸਰਕਾਰ ਇਸ ਨੂੰ ਕਿਉਂ ਨਹੀਂ ਰੋਕ ਸਕਦੀ? ਐਸੇ ਸਾਧ ਸਰਕਾਰ ਤੇ ਹੀ ਭਾਰੂ
ਪੈਂਦੇ ਰਹੇ ਹਨ। ਸਰਕਾਰ ਵੀ ਤਾਂ ਟਾਹਣੇ ਛਾਂਗਦੀ ਹੈ। ਜੜਾਂ ਨਹੀਂ ਪੱਟਣੀਆਂ ਚਾਹੁੰਦੀ। ਫਿਰ ਤਾਂ
ਗੰਦ ਦਾ ਸਫਾਇਆ ਹੋ ਜਾਵੇਗਾ। ਫਿਰ ਅਦਾਲਤਾਂ, ਪੁਲਿਸ ਦੇ ਖ਼ਰਚੇ ਕਿਵੇਂ ਚੱਲਣਗੇ?
Comments
Post a Comment