ਭਾਗ 28  ਬਹੁਤੇ ਪਿਆਰ ਵਾਲੀ ਨਾਲ ਤੂੰ ਵੀ ਚੀਟਿੰਗ ਕਰ ਚੁੱਕਾ ਹੈ ਦੁਨੀਆ ਵਾਲੇ ਦੂਜੇ ਨੂੰ ਨੰਗਾ ਦੇਖਣਾ ਚਾਹੁੰਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwnnder_7@hotmail.com
ਪ੍ਰੀਤ ਦੀ ਮੰਮੀ ਨੇ ਕੈਨੇਡਾ ਦਾ ਪਾਣੀ ਪੀਤਾ ਸੀ। ਹੁਣ ਪੰਜਾਬ ਦਾ ਪਾਣੀ ਮਾਫ਼ਕ ਨਹੀਂ ਆ ਰਿਹਾ ਸੀ। ਦਿਮਾਗ਼ ਵਿਚ ਅਮਰੀਕਾ ਦੀਆ ਉਡਾਣਾਂ ਘੁੰਮ ਰਹੀਆਂ ਸਨ। ਲੋਕਾਂ ਤੋਂ ਧੋਖੇ ਨਾਲ ਪੈਸਾ ਇਕੱਠਾ ਕਰਕੇ, ਆਪਦਾ ਰਸਤਾ ਸਿੱਧਾ ਕਰ ਲਿਆ ਸੀ। ਜਦੋਂ ਕੈਨੇਡਾ ਨੂੰ ਆਉਣ ਲੱਗੀ ਸੀ। ਕੈਨੇਡਾ ਇਮੀਗ੍ਰੇਸ਼ਨ ਵਿੱਚ ਆਪਦੇ ਪਤੀ ਦਾ ਨਾਮ ਲਿਖਾ ਦਿੱਤਾ ਸੀ। ਹੁਣ ਪਤੀ ਦੁਬਈ ਵਿੱਚ ਬੈਠਾ ਸੀ। ਕਿਸੇ ਹੋਰ ਨੂੰ ਅਦਾਲਤ ਵਿੱਚ ਖੜ੍ਹਾ ਕੇ, ਉਸ ਨੂੰ ਪਹਿਲਾ ਪਤੀ ਬਣਾਂ ਕੇ, ਉਸ ਨੇ ਤਲਾਕ ਲੈ ਲਿਆ ਸੀ। ਪੰਜਾਬੀ-ਭਾਰਤੀ ਸਾਰੇ ਹੀ ਹੇਠ-ਉੱਤੇ, ਹੇਰ-ਫੇਰ ਕਰਨ ਵਿੱਚ ਪਿੱਛੇ ਨਹੀਂ ਹਟਦੇ। ਅਮਰੀਕਾ ਵਾਲੇ ਨੇ, ਆਪਦੀ ਪਤਨੀ ਤੇ ਬੱਚੇ ਛੱਡ ਕੇ, ਇਹ ਹੂਰਾਂ-ਪਰੀ ਲੱਭ ਲਈ ਸੀ। ਇਹ ਜ਼ਰੂਰ ਉਸ ਦੀ ਸੇਵਾ ਕਰੇਗੀ। ਅਮਰੀਕਾ ਵਾਲੇ ਦਾ ਕੈਨੇਡਾ ਵਾਲੀ ਨਾਲ ਵਿਆਹ ਹੋਣਾ ਸੀ। ਘਰ ਵਿੱਚ ਬਹੁਤ ਰੌਣਕ ਸੀ। ਨੌਜਵਾਨਾਂ ਦੇ ਵਿਆਹ ਘਰ-ਘਰ ਹੁੰਦੇ ਹਨ। ਇਹ ਵਿਆਹ ਵਿਗੜੇ, ਠਰ ਕੇ ਜੋੜੇ ਦਾ ਸੀ। ਰੀਸੋ-ਰੀਸੀ ਲੋਕ ਵਿਆਹ ਤੋਂ ਪਿੱਛੋਂ 25 ਵੇਂ ਵਰੇ ਵਿੱਚ ਵਿਆਹ ਕਰਦੇ ਹਨ। ਪਹਿਲੀ ਬਾਰੀ ਜਦੋਂ ਮਾਪਿਆਂ ਨੇ ਵਿਆਹ ਕੀਤਾ ਸੀ। ਕਮੀ ਰਹਿ ਗਈ ਹੋਣੀ ਹੈ। ਆਪਣੇ ਬੱਚਿਆਂ ਨੂੰ ਵੀ ਵਿਆਹ ਦਿਖਾਉਣਾ ਹੁੰਦਾ ਹੈ।
ਇਸ ਲਈ ਅੱਜ ਕਲ ਨਵਾਂ ਰਿਵਾਜ ਪੈ ਗਿਆ ਹੈ। ਪਹਿਲਾਂ ਬੱਚੇ ਜੰਮਦੇ ਹਨ। ਪ੍ਰੀਤ ਦੇ ਗੁਆਂਢ ਇੱਕ ਜੋੜਾ ਰਹਿੰਦਾ ਹੈ। ਉਹ ਬਹੁਤ ਚਿਰ ਤੋਂ ਪਰਿਵਾਰ ਵਾਂਗ ਰਹਿੰਦੇ ਹਨ। ਇੱਕ ਦਿਨ ਉਹ ਪ੍ਰੀਤ ਦੇ ਘਰ ਆਈ। ਆਪਦੇ ਵਿਆਹ ਦਾ ਸੱਦਾ ਦੇ ਗਈ। ਉਸ ਨੇ ਕਿਹਾ, " ਅਸੀਂ ਕਾਡ ਵੀ ਨਹੀਂ ਛਪਾਏ। ਮਨੀ ਸੇਵ ਕਰਨੀ ਹੈ। ਬਹੁਤੇ ਲੋਕ ਨਹੀਂ ਸੱਦਣੇ। ਤੈਨੂੰ ਹੀ ਸੱਦਣਾ ਹੈ। ਲੋਕਾਂ ਤੋਂ ਕੀ ਕਰਾਉਣਾ? " ਪ੍ਰੀਤ ਨੇ ਪੁੱਛਿਆ, " ਤੇਰਾ ਬੇਟਾ 27 ਸਾਲ ਦਾ ਹੈ। ਇਹ ਕੀ ਚੱਕਰ ਹੈ? " ਉਸ ਨੇ ਕਿਹਾ, " ਮੈਂ ਤੇ ਮੇਰਾ ਲਵਰ, ਹਾਈ ਸਕੂਲ ਵਿੱਚ ਇਕੱਠੇ ਪੜ੍ਹਦੇ ਸੀ। ਮਾਪਿਆਂ ਨਾਲ ਅਣਬਣ ਹੋ ਗਈ। ਅਸੀਂ ਦੋਨੇਂ ਕਿਰਾਏ ਦੇ ਘਰ ਵਿਚ ਰਹਿਣ ਲੱਗੇ। ਮੈਂ ਇਸ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ। ਜਦੋਂ ਮੇਰਾ ਪੇਟ ਬਲੂਨ ਵਾਂਗ ਫੂਲਿਆ ਹੋਇਆ ਸੀ। ਇਸ ਦੀ ਸੈਕਸ ਦੀ ਹਵਸ ਨਹੀਂ ਮਿਟਦੀ ਸੀ। ਮੇਰੇ ਲਵਰ ਨੂੰ ਹੋਰ ਔਰਤ ਲੱਭ ਗਈ। ਉਸ ਨਾਲ ਵਿਆਹ ਕਰਾ ਲਿਆ। ਇਹ ਉਸ ਨਾਲ ਬੀਜੀ ਹੋ ਗਿਆ। ਬੇਟਾ ਹੋਣ ਪਿੱਛੋਂ ਮੇਰਾ ਵੀ ਚੱਕਰ ਕਿਸੇ ਹੋਰ ਨਾਲ ਹੋ ਗਿਆ। ਮੈਂ ਉਸ ਨਾਲ ਵਿਆਹ ਕਰਾ ਲਿਆ ਸੀ। ਜਦੋਂ ਉਸ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ। ਉਹ ਵੀ ਮੈਨੂੰ ਛੱਡ ਗਿਆ। ਫਿਰ ਅਚਾਨਕ ਇਹ ਮੇਰੇ ਕੋਲ ਵਾਪਸ ਆ ਗਿਆ। ਮੇਰਾ ਦੂਜਾ ਬੇਟਾ 15 ਸਾਲਾਂ ਦੀ ਉਮਰ ਵਿੱਚ ਘਰੋਂ ਚਲਾ ਗਿਆ ਸੀ। ਅਸੀਂ ਐਸਾ ਵਿਆਹ ਤੋਂ ਅੱਕੇ ਹੌਸਲਾ ਹੀ ਨਹੀਂ ਪਿਆ। ਤੇਰੇ ਨਾਲ ਵੀ ਚੈਨ ਨੇ ਬਹੁਤ ਮਾੜਾ ਕੀਤਾ ਹੈ। " ਇੰਨੇ ਨੂੰ ਉਸ ਦਾ ਲਵਰ ਵੀ ਆ ਗਿਆ। ਉਸ ਨੇ ਆਪਦੇ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ, " ਮੇਰੀ ਪਤਨੀ ਮੇਰੇ ਨਾਲ ਚੀਟਿੰਗ ਕਰਨ ਲੱਗ ਗਈ ਸੀ। ਹੋਰ ਮਰਦ ਉਸ ਨੂੰ ਗਹਿਣੇ, ਪੈਸੇ ਦਿੰਦੇ ਸਨ। ਮੇਰੇ ਘਰ ਸਮੇਂ ਸਿਰ ਨਹੀਂ ਆਉਂਦੀ ਸੀ। ਮੈਂ ਉਸ ਨੂੰ ਤਲਾਕ ਦੇ ਦਿੱਤਾ। ਇਸ ਔਰਤ ਨੂੰ ਮੈਂ ਬਹੁਤ ਪਿਆਰ ਕਰਦਾਂ ਹਾਂ। " ਪ੍ਰੀਤ ਨੂੰ ਕਹਿਣਾ ਪਿਆ, " ਬਹੁਤੇ ਪਿਆਰ ਵਾਲੀ ਨਾਲ ਤੂੰ ਵੀ ਚੀਟਿੰਗ ਕਰ ਚੁੱਕਾ ਹੈ। ਇਸ ਦੁਨੀਆ ਵਿੱਚ ਕਿਸੇ ਉੱਤੇ, ਭਰੋਸਾ ਨਹੀਂ ਹੈ। ਹਰ ਕੋਈ ਸ਼ਿਲਫਿਸ਼ ਹੈ। ਕਿਸੇ ਦੇ ਦਿਲ ਦਾ ਭੇਤ ਨਹੀਂ ਲੱਗਦਾ। ਮੇਰੀ ਮਾਂ ਵੀ ਕਿਸੇ ਹੋਰ ਮਰਦ ਨਾਲ ਵਿਆਹ ਕਰਾਉਣ ਲੱਗੀ ਹੈ। ਪਹਿਲੀ ਉਮਰ ਇਕੱਲੀ ਨੇ ਗੁਜ਼ਾਰ ਦਿੱਤੀ। ਜਦੋਂ ਬੱਚੇ ਪਾਲਣੇ ਸਨ। ਹੁਣ ਸਾਰੇ ਬੱਚੇ ਵਿਆਹੇ ਗਏ ਹਨ। ਹੋਰ ਕੋਈ ਕੰਮ ਨਹੀਂ ਸੁੱਝਦਾ। ਸਾਰੀ ਉਮਰ ਬੰਦਾ ਇਸੇ ਕਾਸੇ ਦੇ ਦੁਆਲੇ ਹੋਇਆ ਰਹਿੰਦਾ ਹੈ। "

ਅਮਰੀਕਾ ਵਾਲੇ ਦਾ, ਕੈਨੇਡਾ ਵਾਲੀ ਨੇ ਵਿਆਹ ਪੱਕਾ ਕਰਕੇ, ਪਿੰਡ ਵਿੱਚ ਧੰਨ-ਧੰਨ ਕਰਾ ਦਿੱਤੀ ਸੀ। ਖੁੱਲ੍ਹੀ ਸ਼ਰਾਬ, ਖਾਣਾ ਪੀਣਾ ਚਾਰ ਦਿਨ ਪਹਿਲਾਂ ਹੀ ਚਾਲੂ ਹੋ ਗਿਆ ਸੀ। ਇਹੀ ਚਮਕ ਦੇਖ ਕੇ, ਲੋਕੀ ਬਾਹਰਲੇ ਦੇਸ਼ਾਂ ਨੂੰ ਜਾਣਾ ਚਾਹੁੰਦੇ ਹਨ। ਲੋਕ ਇਹ ਨਹੀਂ ਜਾਣਦੇ। ਐਸੇ ਲੋਕ ਜ਼ਿੰਦਗੀ ਤੋਂ ਭਟਕੇ ਹੁੰਦੇ ਹਨ। ਲੋਕਾਂ ਨੂੰ ਆਮ ਵਿਆਹ ਦਾ ਇੰਨਾ ਚਾਅ ਨਹੀਂ ਹੁੰਦਾ। ਜਿੰਨਾ ਸੁਆਦ ਇਸ ਵਿਆਹ ਦਾ ਆ ਰਿਹਾ ਸੀ। ਲੋਕ ਖਾ ਪੀ ਵੀ ਰਹੇ ਸਨ। ਟਿੱਚਰਾਂ ਵੀ ਕਰਦੇ ਸਨ। ਲਾੜਾ-ਲਾੜੀ ਇੱਕੋ ਘਰ ਵਿੱਚ ਟਿੱਕੇ ਹੋਏ ਸਨ। ਪ੍ਰੀਤ ਦੇ ਵੱਡੇ ਭਰਾ ਨੂੰ ਇਹ ਸਮਝ ਨਹੀਂ ਲੱਗ ਰਹੀ ਸੀ। ਉਹ ਬਰਾਤੀ ਬਣੇ ਜਾਂ ਮਾਂ ਦਾ ਕੰਨਿਆ ਦਾਨ ਕਰੇ। ਉਹ ਬਰਾਤੀਆਂ ਨਾਲ ਹੀ ਲਾੜੇ ਵਾਲੀ ਕਾਰ ਵਿੱਚ ਉਸ ਦੇ ਬਰਾਬਰ ਚੜ੍ਹ ਕੇ ਬੈਠ ਗਿਆ। ਦੁਲਹਨ ਤੇ ਲਾੜੇ ਦਾ ਰੂਪ ਦੇਖਣ ਦੀ ਬਜਾਏ ਲੋਕ ਕੱਪੜੇ ਗਹਿਣਿਆਂ ਦੀ ਚਮਕ ਦਮਕ ਦੇਖ ਰਹੇ ਸਨ। ਇਹ ਡਰਾਮਾਂ ਵੀ ਅਮਰੀਕਾ ਇਮੀਗ੍ਰੇਸ਼ਨ ਨੂੰ ਦਿਖਾਉਣ ਲਈ ਰਚਿਆ ਜਾ ਰਿਹਾ ਸੀ। ਜੋ ਦੇਸ਼, ਦੂਜੇ ਦੇਸ਼ਾਂ ਨੂੰ ਨਿਗਲ ਰਿਹਾ ਹੈ। ਉਸੇ ਦੀ ਆਪਦੀ ਵਸੋਂ ਦੀ ਪਬਲਿਕ ਉਸ ਨੂੰ ਅੰਦਰ ਖਾਤੇ ਖਾ ਰਹੀ ਹੈ। ਪ੍ਰੀਤ ਦੀ ਮੰਮੀ ਅਮਰੀਕਾ ਵਿੱਚ ਲੈੱਡ ਕਰ ਗਈ ਸੀ। ਪ੍ਰੀਤ ਨਾਲ ਕੀ ਹੋਇਆ? ਮਾਂ ਨੂੰ ਭੋਰਾ ਫ਼ਿਕਰ ਨਹੀਂ ਸੀ।

Comments

Popular Posts