ਵੇ ਤੇਰੇ ਕਿਸੇ ਫ਼ੈਸਲੇ ਤੋਂ ਅਸੀਂ ਕਦੇ ਨਾਂ ਡਰੇ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ
satwinder_7@hotmail.com
ਵੇ ਤੂੰ ਕਰੇ ਮਨਮਾਨੀ ਮੇਰੀ ਇੱਕ ਨਾਂ ਸੁਣੇ।
ਅਸੀਂ ਕਰਾਈਏ ਅਰਜੋਈ ਤੂੰ ਇੱਕ ਨਾਂ ਸੁਣੇ।
ਕਰੀਏ ਮਿੰਨਤਾਂ ਤਰਲੇ ਤੂੰ ਤਰਸ ਨਾਂ ਕਰੇਂ।
ਅਸੀਂ ਤੇਰੇ ਦਰ ਉੱਤੇ ਫ਼ੈਸਲਾ ਲੈਣ ਨੂੰ ਖੜ੍ਹੇ।
ਵੇ ਕਰ ਜੋ ਤੂੰ ਕਰਦਾਂ ਕਰ ਅਸੀਂ ਦਲੇਰ ਬੜੇ।
ਵੇ ਤੇਰੇ ਕਿਸੇ ਫ਼ੈਸਲੇ ਤੋਂ ਅਸੀਂ ਕਦੇ ਨਾਂ ਡਰੇ।
ਵੇ ਜਰਨੈਲ ਦੇ ਵਾਂਗ ਤੂੰ ਮੈਨੂੰ ਆਰਡਰ ਕਰੇ।
ਅਸੀਂ ਹਰ ਵੇਲੇ ਤੇਰੇ ਅੱਗੇ ਬੜੇ ਸਲੂਟ ਕਰੇ।
ਤੇਰੇ ਧੋਣ ਦੇ ਵਿੱਚ ਨੇ ਹੰਕਾਰ ਦੇ ਕਿੱਲ ਅੜੇ।
ਵੇ ਤੇਰੇ ਨਿੱਕੇ-ਨਿੱਕੇ ਕੰਮ ਕਰ ਸਕੂਨ ਮਿਲੇ।
ਤੇਰੀ ਹਰ ਇੱਕ ਚੀਜ਼ ਦੀ ਸੰਭਾਲ ਕਰੇ।
ਤੇਰੀ ਹਰ ਚੀਜ਼ ਮੈਨੂੰ ਪਿਆਰੀ ਬੜੀ ਲੱਗੇ।
ਸੱਤੀ ਤੇਰੇ ਪੈਰਾਂ ਵਿੱਚ ਹਰ ਰੋਜ਼ ਆ ਕੇ ਬਹੇ।
ਸਤਵਿੰਦਰ ਤੇਰਾ ਹਰ ਰੋਜ਼ ਹੀ ਪਾਣੀ ਭਰੇ।
ਮੁਹੱਬਤ ਤੋਂ ਆਪਨੇ ਆਪ ਹੋਤੀ ਹੈ
-ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਹਰ-ਰੋਜ਼ ਸੌਂ ਕੇ ਨਾਂ ਲੰਘਾ ਦੇਈਏ ਪ੍ਰਭਾਤ ਨੂੰ।
ਜ਼ਰਾ ਸੋਚ ਕੇ ਦੇਖੀਏ ਰੱਬ ਦੀ ਕਰਾਮਾਤ ਨੂੰ।
ਸਿਆਣੇ ਕਹਿੰਦੇ ਦਿਨੇ ਪਾਈਏ ਨਾਂ ਬਾਤ ਨੂੰ।
ਕੰਮ ਕਦੋਂ ਕਰਾਂਗੇ ਜੇ ਬੁੱਝਦੇ ਰਹੇ ਬਾਤ ਨੂੰ।
ਭੁੱਲ ਕੇ ਵੀ ਨਾਂ ਛੇੜੀਏ ਬਾਂਦਰ ਦੀ ਜਾਤ ਨੂੰ।
ਘੂਰ ਨਹੀਂ ਸਕਦੇ ਇਸ ਮਸਤੀ ਹੋਈ ਜਾਤ ਨੂੰ।
ਦੁਨੀਆ ਮਾੜਾ ਕਹਿੰਦੀ ਆ ਆਤਮ-ਘਾਤ ਨੂੰ।
ਹਿੰਮਤ ਨਾਲ ਕੰਮ-ਧੰਦਾ ਕਰੀਏ ਦਿਨ ਰਾਤ ਨੂੰ।
ਭੁੱਲ ਕੇ ਵੀ ਗਾਲ਼ ਨਾਂ ਕੱਢੀਏ ਔਰਤ ਜਾਤ ਨੂੰ।
ਪਿਆਰ ਨਾਲ ਕੀਲੋ ਸਤਵਿੰਦਰ ਦੀ ਜਾਤ ਨੂੰ।
ਬਹੁਤੀ ਗਿਣਤੀ ਵਿੱਚ ਸੱਦੀਏ ਨਾਂ ਬਰਾਤ ਨੂੰ।
ਕਰਜ਼ਾ ਲੈ ਕੇ ਕਾਹਨੂੰ ਕਰਨਾ ਹੈ ਦਾਅਵਤ ਨੂੰ।
ਕਹੀ ਜਾਂਦੇ ਲੋਕੀ ਭੁੱਲ ਜਾਵੋ ਜਾਤ-ਪਾਤ ਨੂੰ।
ਹਰ ਕੋਈ ਸਾਕ ਨਹੀਂ ਕਰਦਾ ਹੋਰ ਜਾਤ ਨੂੰ।
ਬੰਦਾ ਭੁੱਲ ਜਾਂਦਾ ਹੈ ਰੱਬ ਦੀ ਕਰਾਮਾਤ ਨੂੰ।
ਇੱਕੋ ਜਿਹਾ ਦਿਮਾਗ਼ ਦਿੱਤਾ ਸਬ ਜੀਅ ਜੰਤ ਨੂੰ।
ਸੱਤੀ ਇੱਕੋ ਜਿਹਾ ਖ਼ੂਨ, ਸਰੀਰ ਪਾਉਂਦੇ ਮਾਤ ਨੂੰ।
ਜਰਾਂ ਸੋਚ ਕੇ ਦੇਖੀਏ ਰੱਬ ਦੀ ਕਰਾਮਾਤ ਨੂੰ।
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ satwinder_7@hotmail.com
ਵੇ ਚੰਨਾ ਮੇਰਿਆਂ ਮੇਰਾ ਛੋਟਾ ਜਿਹਾ ਕੱਢਦੇ ਤੂੰ ਸੁਆਲ।
ਮੇਰਾ ਬੜਾ ਜੀਅ ਕਰਦਾ ਹੱਥ ਫੜ ਕੇ ਨੱਚਾਂ ਤੇਰੇ ਨਾਲ।
ਤੂੰ ਤਾਂ ਚੰਨਾ ਚਾਰ ਫੇਰੇ ਲੈ ਲੈ ਚੱਲ ਕੇ ਮੇਰੇ ਨਾਲ-ਨਾਲ।
ਮੇਰਾ ਜੀਅ ਕਰਦਾ ਘੁੰਡ ਕੱਢ ਕੇ ਚੱਲਾਂ ਤੇਰੇ ਨਾਲ-ਨਾਲ।
ਆ ਕੇ ਤੂੰ ਮੈਨੂੰ ਮਿਲ ਗਿਆ ਝੱਟ-ਪੱਟ ਫੁਰਨੇ ਦੇ ਨਾਲ।
ਮੇਰਾ ਜੀਅ ਕਰਦਾ ਤੂੰ ਅੱਗੇ-ਅੱਗੇ ਚੱਲ ਮੇਰੇ ਨਾਲ-ਨਾਲ।
ਪਿੰਡ ਮੇਰੇ ਸੁਹਰਿਆਂ ਦਾ ਮੈਂ ਪਿੱਛੇ ਚੱਲਾਂ ਤੇਰੇ ਨਾਲ-ਨਾਲ।
ਮੇਰਾ ਜੀਅ ਕਰਦਾ ਸ਼ਰੀਕੇ ਵਿੱਚ ਖੜ੍ਹ ਹੋ ਤੂੰ ਮੇਰੇ ਨਾਲ।
ਆਜਾ ਵਿਆਹ ਵਿੱਚ ਨੱਚੀਏ ਲਾੜਾ-ਲਾੜੀ ਨਾਲ ਨਾਲ।
ਮੇਰਾ ਜੀਅ ਕਰਦਾ ਆ ਨੱਚ ਗਿੱਧੇ ਵਿਚ ਤੂੰ ਮੇਰੇ ਨਾਲ।
ਵੇ ਲੱਗੇ ਤੂੰ ਸਤਵਿੰਦਰ ਦਾ ਸਬ ਨਾਲੋਂ ਸੋਹਣਾ ਸਰਦਾਰ।
ਸੱਤੀ ਦੀ ਜ਼ਿੰਦਗੀ ਵਾਂਗ ਚੱਲਦਾ ਆ ਤੂੰ ਵੀ ਨਾਲ ਨਾਲ।
ਦੁੱਖਾਂ-ਸੁੱਖਾਂ ਵਿੱਚ ਹਹ ਵੇਲੇ ਬਣਦਾ ਤੂੰ ਮੇਰਾ ਹਿੱਸੇਦਾਰ।
ਮੇਰਾ ਬੜਾ ਜੀਅ ਕਰਦਾ ਹੱਥ ਫੜ ਕੇ ਨੱਚਾਂ ਤੇਰੇ ਨਾਲ।
ਅੱਖਾਂ ਦੇ ਡੰਗ ਦਿਲ ਤੇ ਚਲਾਈ ਜਾਂਦੇਉ।
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ satwinder_7@hotmail.com
ਅੱਖਾਂ-ਨਾਲ ਅੱਖਾਂ ਨੂੰ ਮਿਲਾਈ ਜਾਂਦੇਉ। ਐਵੇਂ ਨਾਮ ਸਾਡੇ ਤੁਸੀਂ ਲਗਾਈ ਜਾਂਦੇ।
ਹਾਮੀ ਸਾਡੇ ਕੋਲੋ ਤੁਸੀਂ ਭਰਾਈ ਜਾਂਦੇਉ। ਅਸੀਂ ਬਚਦੇ ਤੁਸੀਂ ਗੱਲ ਵਧਾਈ ਜਾਂਦੇਉ।
ਹਾਏ ਸਾਡੇ ਗ਼ਰੀਬਾਂ ਸਿਰ ਲਾਈ ਜਾਂਦੇਉ। ਅੱਖਾਂ ਦੇ ਡੰਗ ਦਿਲ ਤੇ ਚਲਾਈ ਜਾਂਦੇਉ।
ਇਸ਼ਕੇ ਦਾ ਨਸ਼ਾ ਸਾਨੂੰ ਚੜ੍ਹਾਈ ਜਾਂਦੇਉ। ਅੱਖਾਂ ਦੇ ਤੀਰ ਦਿਲ ਤੇ ਖਬੋਈ ਜਾਂਦੇਉ।
ਸਾਨੂੰ ਦੇਖ-ਦੇਖ ਮੁਸਕਰਾਈ ਵੀ ਜਾਂਦੇਉ। ਫਿਰ ਵੀ ਕਸੂਰ ਸਾਡਾ ਬਿਤਾਈ ਜਾਂਦੇਉ।
ਮਿੰਨਾਂ ਜਿਹਾ ਹੱਸ ਕੇ ਮੱਤ ਮਾਰੀ ਜਾਂਦੇਉ। ਇਸ਼ਕੇ ਦੀ ਮਾਰ ਬੁਰੀ ਚੇਤੇ ਕਰਾਂਉਂਦੇਉ।
ਲੋਕਾਂ ਮੂਹਰੇ ਮਾੜੇ ਸੱਤੀ ਕਹੀ ਜਾਂਦੇਉ। ਸਤਵਿੰਦਰ ਨਾਲ ਅੱਖਾਂ ਮਿਲਾਈ ਜਾਂਦੇਉ।
ਬਲਮ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਬਲਮ ਹਮੇ ਅਪਨਾਂ ਕਹਤੇ ਭੀ ਹੈ।
ਬਲਮ ਹਮ ਸੇ ਹੀ ਸ਼ਰਮਾਤੇ ਭੀ ਹੈ।
ਬਲਮ ਹਮ ਸੇ ਨਜ਼ਰੇ ਮਿਲਾਤੇ ਭੀ ਹੈ।
ਬਲਮ ਹਮ ਸੇ ਨਜ਼ਰੇ ਝੁੱਕਾਤੇ ਭੀ ਹੈ।
ਹਮ ਜਭ ਸੇ ਬਲਮ ਕੇ ਘਰ ਮੇ ਆਏ ਹੈ।
ਹਮ ਮਾਲਕ ਭੋ ਹਮਾਰੇ ਨੌਕਰ ਹੋ ਗਏ ਹੈ।
ਹਮ ਲਿਖਤੇ ਗਾਤੇ ਹੈ ਬਲਮ ਕਾਮ ਪੇ ਗਏ ਹੈ।
ਹਮੇ ਖਾਨਾ ਬਨਾਨੇ ਕੀ ਫ਼ੁਰਸਤ ਨਹੀਂ ਹੈ.
ਬਲਮ ਇਸਟੋਰੈਂਟ ਸੇ ਖਾਨਾ ਲੇ ਆਏ ਹੈ।
ਹਮੇ ਔਰ ਬੱਚੋਂ ਕੋ ਬਲਮ ਖਾਨਾ ਖਲਾਤੇ ਹੈ।
ਬਲਮ ਬੈਠੇ ਟੈਲੀਵਿਜ਼ਨ ਦੇਖਦੇ।
ਇੱਕ ਸੋਫ਼ੇ ਤੋਂ ਉੱਠ ਦੂਜੇ ਤੇ ਬੈਠਦੇ।
ਸਤਵਿੰਦਰ ਟਈਮ ਪਾਸ ਮੱਸਾ ਕਰਦੇ।
ਸੱਤੀ ਅਸੀਂ ਸਾਰੇ ਕੰਮ ਕਰਦੇ ਫਿਰਦੇ।
ਵਾਲ ਵਾਹੁਣ ਦੇ ਟਈਮ ਨਾ ਲੱਗਦੇ।
ਜੀਅ ਬੜਾ ਚਾਹੇ ਹੋਰ ਗੋਰੇ ਚਿੱਟੇ ਹੋ ਜਾਈਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ SATWINDER_7@HOTMAIL.COM
ਜਦੋਂ ਦਾ ਮੇਰਾ ਤੇਰੇ ਨਾਲ ਪਿਆਰ ਗਿਆ।
ਸੱਜਣਾਂ ਵੇ ਅਸੀਂ ਉਦੋਂ ਦੇ ਫੂਲੇ ਨਾਂ ਸਮਾਈਏ।
ਖ਼ੁਸ਼ਬੂਦਾਰ ਸਾਬਣਾ ਨਾਲ ਅਸੀਂ ਨ੍ਹਾਈਏ। ਸੋਹਣੇ-ਸੋਹਣੇ ਸਾਬਣ ਟਰਾਈ ਕਰੀ ਜਾਈਏ।
ਸਮਝ ਨਾਂ ਲੱਗੇ ਅਸੀਂ ਕਿਹੜਾ ਸਾਬਣ ਲਾਈਏ? ਕੂਲ਼ੇ ਕੂਲ਼ੇ ਸਾਬਣ ਨਾਲ ਲਿਸ਼ਕੀ ਜਾਈਏ।
ਜੀਅ ਬੜਾ ਚਾਹੇ ਹੋਰ ਗੋਰੇ ਚਿੱਟੇ ਹੋ ਜਾਈਏ। ਲਾ ਕੇ ਬਲੀਚ ਪਿੰਡਾ ਦੁੱਧ ਜਿਹਾ ਬਣਾਈਏ।
ਦੁੱਧ ਜਿਹੇ ਚਿੱਟੇ ਬਣ ਕੇ ਤੈਨੂੰ ਦਿਖਾਈਏ। ਮੇਕਕੱਪ ਉੱਤੇ ਥੱਬਾ ਨੋਟਾਂ ਦਾ ਅਸੀਂ ਲਾਈਏ।
ਨਿੱਤ ਨਮੀ ਕਰੀਮ ਮਹਿਕ ਦੀ ਲਗਾਈਏ। ਖ਼ੁਸ਼ਬੂਦਾਰ ਅਤਰ ਬਿੰਦੇ-ਬਿੰਦੇ ਅਸੀਂ ਲਾਈਏ।
ਸੱਤੀ ਲੱਪ-ਲੱਪ ਸੁਰਮਾ ਅੱਖਾਂ ਵਿੱਚ ਪਾਈਏ। ਧਾਰੀਆਂ ਬੰਨ੍ਹ ਅੱਖਾਂ ਨੂੰ ਅਸੀਂ ਸਜਾਈਏ।
ਸੂਟ ਨਵੇਂ ਫ਼ੈਸ਼ਨਾਂ ਦੇ ਪਾ ਕੇ ਤੇਰੇ ਅੱਗੇ ਆਈਏ। ਤੈਨੂੰ ਦਿਖਾਉਣ ਨੂੰ ਵਾਲਾਂ ਨੂੰ ਸਜਾਈਏ।
ਨਿੱਤ ਨਵਾਂ ਹੇਅਰ ਸਟਾਈਲ ਬਣਾਈਏ। ਬਣ ਠੱਣ ਕੇ ਸਤਵਿੰਦਰ ਤੇਰੇ ਮੂਹਰੇ ਆਵੇ।
ਤੈਨੂੰ ਸ਼ੀਸ਼ਾ ਸਮਝ ਕੇ ਤੇਰੇ ਮੂਹਰੇ ਆਈਏ। ਤੇਰੇ ਹਾਵ-ਭਾਵ ਦੇਖ ਕੇ ਖ਼ੁਸ਼ ਹੋ ਜਾਈਏ।
ਤੇਰੇ ਮੂੰਹ ਵੱਲ ਦੇਖ-ਦੇਖ ਅੰਦਾਜ਼ੇ ਲਾਈਏ। ਤੈਨੂੰ ਸੱਤੀ ਸੱਚੀ-ਮੁੱਚੀ ਆਪਣਾ ਬਣਾਈਏ।
ਕਦੇ ਡਰ-ਡਰ ਕੇ ਤੇਰੇ ਤੇ ਸ਼ੱਕ ਕਰੀ ਜਾਈਏ। ਕਦੇ ਜਿੰਦਗੀ ਹੀ ਤੇਰੇ ਨਾਮ ਕਰੀ ਜਾਈਏ।
Comments
Post a Comment