ਪ੍ਰਭੂ ਹੀ ਆਪ ਅਲੱਗ-ਅਲੱਗ ਕਿਸਮ ਦੇ ਸਰੀਰ ਦੇ ਆਕਾਰ, ਸ਼ਕਲਾਂ ਬਣਾ ਰਿਹਾ ਹੈ
ਭਾਗ 350 ਸ੍ਰੀ ਗੁਰੂ ਗ੍ਰੰਥ ਸਾਹਿਬ 350 ਅੰਗ 1430 ਵਿੱਚੋਂ
ਹੈ
ਪ੍ਰਭੂ ਹੀ ਆਪ ਅਲੱਗ-ਅਲੱਗ ਕਿਸਮ ਦੇ ਸਰੀਰ ਦੇ ਆਕਾਰ, ਸ਼ਕਲਾਂ ਬਣਾ ਰਿਹਾ
ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
27/08/2013. 350
ਜੇ ਸੌ ਸਾਲ ਮਨੁੱਖ ਖਾ-ਪੀ ਜਿਉਂ ਲਵੇ। ਇਹ ਉਮਰ ਵਿਅਰਥ ਹੈ। ਜਦੋਂ ਮਾਲਕ ਜਾਣ ਲਵੇ ਉਹੀ ਦਿਨ ਚੰਗਾ ਲੱਗਦਾ ਹੈ। ਇੱਕ ਦੂਜੇ ਨੂੰ
ਵੇਖ ਕੇ ਆਪਣਾ ਜਾਣ ਕੇ ਆਪੋ ਵਿਚ ਤਰਸ ਪਿਆਰ ਦਾ ਜਜ਼ਬਾ ਨਹੀਂ ਵਰਤਦੇ। ਦੁਨੀਆ ਨੂੰ ਲੈਣ ਦੇਣ ਤੋਂ
ਬਿਨਾ ਨਹੀਂ ਰਹਿੰਦਾ ਸਰਦਾ। ਰਾਜਾ, ਹਾਕਮ ਤਾਂ ਇਨਸਾਫ਼
ਕਰਦਾ ਹੈ। ਜੇ ਉਹ ਕਰ ਸਕਦਾ ਹੋਵੇ। ਉਸ ਦੇ ਬੱਸ ਵਿੱਚ ਹੋਵੇ। ਦੂਜੇ ਅਰਥ ਜੇ ਉਸ ਨੂੰ ਦੇਣ ਲਈ
ਪਰਜਾ ਦੇ ਹੱਥ ਪੱਲੇ ਮਾਇਆ ਹੋਵੇ। ਜੇ ਕੋਈ ਕਿਸੇ ਅੱਗੇ, ਰੱਬ ਦਾ ਵਾਸਤਾ ਪਾਏ, ਉਸ ਦੀ ਪੁਕਾਰ ਕੋਈ
ਨਹੀਂ ਸੁਣਦਾ। ਅਸਲ ਵਿੱਚ ਰੱਬ ਨੂੰ ਕੋਈ ਜਾਣਦਾ ਕੁੱਝ ਨਹੀਂ ਹੈ। ਰੱਬ ਦਾ ਡਰ ਨਹੀਂ ਹੈ। ਦੇਖਣ
ਨੂੰ ਸ਼ਕਲ ਤੋਂ ਬੰਦੇ ਹੈ, ਨਾਨਕ ਦਾ ਨਾਮ ਹੈ।
ਮਨੁੱਖ ਉਹ ਕੁੱਤੇ ਵਾਂਗ ਕਰਦਾ ਹੈ। ਜੋ ਮਾਲਕ ਦੇ ਦਰ ਉੱਤੇ ਹੁਕਮ ਮੰਨਦਾ ਹੈ। ਸਤਿਗੁਰੂ ਦੀ ਮਿਹਰ
ਨਾਲ ਸੰਸਾਰ ਵਿਚ ਆਪਣੇ ਆਪ ਨੂੰ ਪ੍ਰਾਹੁਣਾ ਸਮਝੇ। ਬੰਦਾ ਭਗਵਾਨ ਦੇ ਦਰਬਾਰ ਵਿਚ ਤਾਂ ਕੁੱਝ
ਇੱਜ਼ਤ-ਮਾਣ ਲੈ ਸਕਦਾ ਹੈ। ਸਾਰੀ ਸ੍ਰਿਸ਼ਟੀ ਵਿਚ ਜੋ ਜੀਵ, ਬੰਦੇ, ਹੋਰ ਪ੍ਰਕਿਰਤੀ
ਵਿੱਚ ਬੋਲਦੇ, ਸੁਣਦੇ ਹਨ। ਇਹ ਸਾਰੇ ਤੇਰੇ ਹੀ ਪ੍ਰਭੂ ਆਕਾਰ, ਸਰੀਰ ਹਨ। ਸਾਰੇ
ਜੀਵਾਂ ਵਿਚ ਹੋ ਕੇ, ਪ੍ਰਭੂ ਤੂੰ ਆਪ ਹੀ ਰਸ ਲੈਣ ਵਾਲਾ ਹੈਂ। ਤੂੰ ਆਪ ਹੀ
ਜੀਵਾਂ ਦੀ ਜ਼ਿੰਦਗੀ ਹੈਂ. ਹੋਰ ਦੂਜਾ ਕੋਈ ਨਹੀਂ ਹੈ। ਰੱਬ ਹੀ ਸਾਡਾ ਇੱਕੋ ਇੱਕ ਮਾਲਕ ਹੈ। ਵੀਰੋ
ਲੋਕੋ, ਰੱਬ ਹੀ ਇੱਕੋ, ਇੱਕ ਹੈ। ਪ੍ਰਭੂ ਆਪ
ਸਭ ਜੀਵਾਂ ਨੂੰ ਮਾਰਦਾ ਹੈ। ਭਗਵਾਨ ਆਪ ਜਿਉਂਦਾ ਰੱਖਦਾ ਹੈ। ਪ੍ਰਭੂ ਆਪ ਹੀ ਜਿੰਦ ਲੈ ਲੈਂਦਾ ਹੈ।
ਰੱਬ ਆਪ ਹੀ ਜਿੰਦ ਦਿੰਦਾ ਹੈ। ਪ੍ਰਮਾਤਮਾ ਹੀ ਸਬ ਕੁੱਝ ਦੇਣ, ਲੈਣ ਵਾਲਾ ਹੈ।
ਪ੍ਰਭੂ ਸਾਰੀ ਸ੍ਰਿਸ਼ਟੀ ਵਿਚ ਜੋ ਜੀਵ, ਬੰਦੇ, ਹੋਰ ਪ੍ਰਕਿਰਤੀ ਦੀ
ਦੇਖ-ਭਾਲ, ਸੰਭਾਲ ਕਰਦਾ ਹੈ। ਆਪ ਰੱਬ ਸੰਭਾਲ ਕਰ ਕੇ ਖ਼ੁਸ਼ ਹੁੰਦਾ ਹੈ। ਆਪ ਹੀ ਰੱਬ
ਸਭ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ। ਸ੍ਰਿਸ਼ਟੀ ਵਿਚ ਜੋ ਕੁੱਝ ਵਰਤ ਰਿਹਾ ਹੈ। ਪ੍ਰਭੂ ਦਾ ਕੀਤਾ ਹੋ
ਰਿਹਾ ਹੈ। ਹੋਰ ਕੋਈ ਕੁੱਝ ਨਹੀਂ ਕਰ ਸਕਦਾ। ਜਿਵੇਂ ਦਾ ਪ੍ਰਭੂ ਹੁਕਮ ਕਰਦਾ ਹੈ। ਉਵੇਂ ਦਾ ਕਿਹਾ
ਜਾਂਦਾ ਹੈ। ਪ੍ਰਮਾਤਮਾ ਸਾਰੀ ਤੇਰੇ ਪ੍ਰਸੰਸਾ ਕਰਨ ਦੇ ਗੁਣ ਹਨ। ਜਿਵੇਂ ਸ਼ਰਾਬ
ਵੇਚਣ ਵਾਲੇ ਕੋਲ ਸ਼ਰਾਬ ਹੈ। ਸ਼ਰਾਬੀ ਪੀਂਦਾ ਰਹਿੰਦਾ ਹੈ। ਉਵੇਂ ਜਗਤ ਵਿਚ ਕਲਿਜੁਗੀ ਮਨ ਹੈ। ਉਸ
ਨੂੰ ਮਾਇਆ ਮਿੱਠੀ ਲੱਗ ਰਹੀ ਹੈ। ਜੀਵਾਂ ਦਾ ਮਨ ਮਾਇਆ, ਮੋਹ ਵਿਚ ਮਸਤ
ਹੋ ਰਿਹਾ ਹੈ। ਪ੍ਰਭੂ ਹੀ ਆਪ ਅਲੱਗ-ਅਲੱਗ ਕਿਸਮ ਦੇ ਸਰੀਰ ਦੇ ਆਕਾਰ, ਸ਼ਕਲਾਂ ਬਣਾ ਰਿਹਾ
ਹੈ। ਸਤਿਗੁਰ ਨਾਨਕ ਇਹੀ ਇਹ ਬਿਚਾਰ ਆਖਦੇ ਹਨ। ਜਿਸ ਮਨੁੱਖ ਨੇ ਸ੍ਰੇਸ਼ਟ ਬੁੱਧੀ ਨੂੰ ਵਾਜਾ ਬਣਾਇਆ
ਹੈ। ਪ੍ਰਭੂ-ਪਿਆਰ ਨੂੰ ਜੋੜੀ ਬਣਾਇਆ ਹੈ। ਰੱਬ ਦੇ ਪਿਆਰੇ ਭਗਤ ਦੇ ਅੰਦਰ ਸਦਾ ਅਨੰਦ ਬਣਿਆ ਰਹਿੰਦਾ
ਹੈ। ਭਗਤ ਦੇ ਮਨ ਵਿਚ ਉਤਸ਼ਾਹ ਰਹਿੰਦਾ ਹੈ। ਇਹ ਰੱਬ ਦਾ ਪਿਆਰ ਹੈ। ਇਹੀ ਹੈ ਮਹਾਨ ਸਰੀਰ-ਮਨ ਦੀ
ਘਾਲਣਾਂ ਹੈ। ਇਸ ਰੱਬ ਦੇ ਪਿਆਰ ਦੇ ਰੰਗ ਦੀ ਮੌਜ ਵਿੱਚ ਇਸ ਤਰਾਂ ਪੈਰਾਂ ਨਾਲ ਚਲਦੇ
ਹੋਏ ਜੀਵਨ-ਰਾਹ ਤੇ
ਤੁਰੀਏ। ਜੋ ਬੰਦਾ ਭਗਤੀ ਕਰਕੇ, ਰੱਬ ਦੇ ਗੁਣਾਂ ਦੀ ਉਪਮਾ ਕਰਨੀ ਜਾਣਦਾ ਹੈ। ਭਗਤ ਜੀਵਨ
ਵਿੱਚ ਬਹੁਤ ਔਖਾ ਕੰਮ ਕਰਦਾ ਹੈ। ਜਿਵੇਂ ਸਿਰ ਭਾਰ ਨੱਚਣਾ ਹੁੰਦਾ ਹੈ। ਹੋਰ ਨਾਚ ਇਹ ਨਿਰੀਆਂ ਮਨ
ਦੀਆਂ ਖ਼ੁਸ਼ੀਆਂ ਹਨ। ਮਨ ਦੇ ਚਾਉ ਹਨ। ਇਹ ਭਗਤੀ ਨਹੀਂ ਹੈ। ਸੇਵਾ ਵਾਲਾ ਸੱਚਾ ਜੀਵਨ, ਸਬਰ ਵਾਲਾ ਜੀਵਨ ਇਹ
ਦੋਵੇਂ ਛੈਣੇ ਵੱਜਦੇ ਹਨ। ਪੈਰਾਂ ਵਿੱਚ ਐਸੇ ਘੁੰਗਰੂ ਵੱਜਣ, ਥਰਥਰਾਠ ਹੋਵੇ, ਪੈਰ ਰੱਬ ਦੇ ਵੱਲ
ਜਾਣ ਲਈ ਕਾਹਲੇ ਹੋਣ। ਪ੍ਰਭੂ-ਪਿਆਰ ਦੇ ਰਸਤੇ ਤੋਂ ਬਿਨਾ ਕੋਈ ਹੋਰ ਲਗਨ ਨਾ ਹੋਵੇ। ਰੱਬ ਦਾ ਪਿਆਰ
ਹੀ ਰਾਗ ਤੇ ਅਲਾਪ ਹੈ। ਇਸ ਅਨੰਦ ਵਿਚ ਟਿਕੀਏ। ਪ੍ਰਭੂ ਪਿਆਰ ਤੋਂ ਬਿਨਾ ਕੋਈ ਰਸਤਾ ਨਹੀਂ ਹੈ।
ਪ੍ਰਭੂ ਦਾ ਡਰ ਪਿਆਰ ਹਿਰਦੇ ਚਿੱਤ ਵਿਚ ਟਿਕਿਆ ਰਹੇ। ਇਸ ਰੱਬ ਦੇ
ਪਿਆਰ ਦੇ ਰੰਗ ਦੀ ਮੌਜ ਵਿੱਚ ਇਸ ਰੰਗ ਨਾਲ
ਦੁਨੀਆਂ ਤੇ ਪਧਰ-ਧਰ ਕੇ ਚਲੀਏ। ਉੱਠਦੇ ਬੈਠਦੇ ਸਦਾ ਹਰ ਵੇਲੇ ਡਰ ਮਨ ਵਿੱਚ ਰਹੇ। ਲੰਮੇ ਪੈ ਕੇ
ਨਾਚ ਕਰਨ ਵਾਂਗ, ਜੀਵਨ ਵਿੱਚ ਨਰਮੀ ਨਾਲ ਨਿਵ ਕੇ ਚੱਲੇ। ਆਪਣੇ ਸਰੀਰ ਨੂੰ ਮਨੁੱਖ
ਨਾਸਵੰਤ ਸਮਝੇ। ਇਸ ਰੰਗ ਵਿੱਚ ਨੱਚ ਕੇ ਪੈਰ ਰੱਖ-ਰੱਖ ਜੀਵਨ ਵਿੱਚ ਚੱਲੀਏ। ਸਤਸੰਗ ਵਿਚ ਰਹਿ ਕੇ
ਸਤਿਗੁਰੂ ਦੇ ਉਪਦੇਸ਼ ਤੋਂ ਚੰਗੇ ਗੁਣ ਧਾਰ ਕੇ, ਪਿਆਰ ਆਪਣੇ ਅੰਦਰ
ਪੈਦਾ ਕਰਨਾ ਹੈ। ਸਤਿਗੁਰੂ ਦੇ ਪਿਆਰ ਵਿੱਚ ਰਹਿ ਕੇ, ਗੁਰਬਾਣੀ ਦਾ ਸੱਚਾ
ਨਾਮ ਸੁਣਦੇ ਰਹਿਣਾ ਹੈ। ਸਤਿਗੁਰੂ ਨਾਨਕ ਕਹਿ ਰਹੇ ਹਨ, ਭਗਵਾਨ ਦਾ ਨਾਮ ਮੁੜ
ਮੁੜ ਜਪਣਾ ਹੈ। ਇਸ ਰੱਬ ਦੇ ਪਿਆਰ ਦੇ ਰੰਗ ਦੀ ਮੌਜ ਵਿੱਚ, ਪੈਰਾਂ ਨਾਲ ਚਲ
ਕੇ, ਜੀਵਨ-ਰਾਹ ਤੇ ਤੁਰੀਏ। ਰੱਬ ਨੇ ਹਵਾ ਬਣਾਈ, ਸਾਰੀ ਧਰਤੀ ਸਾਜੀ, ਪਾਣੀ ਅੱਗ ਦਾ ਮੇਲ
ਕੀਤਾ ਹੈ। ਇਹ ਸਾਰੇ ਤੱਤ ਇਕੱਠੇ ਕਰਕੇ ਜਗਤ ਦੀ ਰਚਨਾ ਕੀਤੀ ਹੈ। ਅਕਲ ਦੇ ਅੰਨ੍ਹੇ ਦਸ ਸਿਰ, 10 ਦਿਮਾਗ਼ ਵਾਲੇ
ਰਾਵਣ ਨੇ, ਆਪਣੀ ਮੌਤ ਆਪ ਸਹੇੜੀ, ਇੱਕ ਰਾਵਣ ਨੂੰ ਮਾਰ ਕੇ ਕੀ ਉਹ ਰੱਬ ਵੱਡਾ ਬਣ
ਗਿਆ ਹੈ? ਪ੍ਰਭੂ ਤੇਰੀ ਪ੍ਰਸੰਸਾ ਦੱਸੀ ਨਹੀਂ ਜਾ ਸਕਦੀ। ਤੂੰ ਪ੍ਰਭੂ
ਸਾਰੇ ਜੀਵਾਂ ਵਿਚ ਬਰਾਬਰ ਹਾਜ਼ਰ ਰਹਿ ਕੇ, ਮਨ ਵਿੱਚ ਇੱਕ
ਜੋਤ ਟਿੱਕਿਆ ਹੈਂ। ਦੁਨੀਆ ਦੇ ਸਾਰੇ ਜੀਵ, ਬੰਦੇ ਪੈਦਾ ਕਰ ਕੇ
ਸਭਨਾਂ ਦੀ ਜੀਵਨ-ਜੁਗਤ ਤੂੰ ਆਪਣੇ ਹੱਥ ਵਿਚ ਰੱਖੀ ਹੋਈ ਹੈ। ਪ੍ਰਭੂ ਇਕੱਲਾ ਕਾਲੇ ਨਾਗ ਨੂੰ ਵੱਸ
ਕਰਕੇ, ਕੀ ਤੂੰ ਵੱਡਾ ਹੋ ਗਿਆ।
ਤੂੰ ਕਿਸੇ ਇੱਕ ਇਸਤ੍ਰੀ ਦਾ ਖ਼ਸਮ ਹੈਂ। ਨਾਂ ਕੋਈ ਇਸਤ੍ਰੀ ਤੇਰੀ ਵਹੁਟੀ ਹੈ। ਤੂੰ ਸਭ ਜੀਵਾਂ ਦੇ
ਅੰਦਰ ਇੱਕ ਬਰਾਬਰ ਵੱਸਦਾ ਹੈਂ। ਬ੍ਰਹਮਾ ਕੌਲ ਦੀ ਨਾਲੀ ਵਿਚੋਂ ਜੰਮਿਆ ਸੀ, ਵਿਸ਼ਨੂੰ ਉਸ ਦਾ
ਹਮਾਇਤੀ ਸੀ। ਉਹ ਬ੍ਰਹਮਾ ਰੱਬ ਦੀ ਕੁਦਰਤ ਦਾ ਅੰਤ ਲੱਭਣ ਵਾਸਤੇ ਗਿਆ ਸੀ। ਉਸ ਨਾਲੀ ਦੇ
ਵਿਚ ਹੀ ਭਟਕਦਾ ਰਿਹਾ। ਪਰ ਅੰਤ ਨ ਲੱਭ ਸਕਿਆ। ਰੱਬ ਸਾਰੀ ਕੁਦਰਤ ਦਾ ਮਾਲਕ
ਹੈ। ਨਿਰਾ ਕੰਸ ਨੂੰ ਮਾਰ ਕੇ ਉਹ ਕਿਤਨਾ ਕੁ ਵੱਡਾ ਬਣ ਗਿਆ? ਕਿਹਾ ਜਾਂਦਾ ਹੈ, ਦੇਵਤਿਆਂ ਤੇ
ਦੈਂਤਾਂ ਨੇ ਰਲ ਕੇ ਸਮੁੰਦਰ ਵਿੱਚੋਂ ਚੌਦਾਂ ਰਤਨ ਕੱਢੇ ਸਨ। ਵੰਡਣ ਵੇਲੇ ਉਹ ਦੋਵੇਂ ਧੜੇ ਲੜ ਕੇ
ਕਹਿਣ ਲੱਗੇ, ਇਹ ਰਤਨ ਸਾਡੇ ਹਨ।
ਅਸੀਂ ਕੱਢੇ ਹਨ।
Comments
Post a Comment