ਭਾਗ 352 ਸ੍ਰੀ ਗੁਰੂ ਗ੍ਰੰਥ ਸਾਹਿਬ 352 ਅੰਗ 1430 ਵਿੱਚੋਂ ਹੈ
ਗੋਬਿੰਦ ਰੱਬ ਦਾ ਪ੍ਰੇਮ ਹੀ ਸਕਾ ਸਾਥੀ ਮਿੱਤਰ ਬਣਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
31/08/2013. 352
ਸਤਿਗੁਰੂ ਨੂੰ ਧਿਆ ਕੇ, ਬੰਦਾ ਰੱਬ ਦਾ ਅਸਲੀ
ਟਿਕਾਣਾ ਪ੍ਰਾਪਤ ਕਰ ਲੈਂਦਾ ਹੈ। ਜੋ ਬੰਦਾ ਆਪਣੇ ਮਨ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ। ਉਸ
ਨੂੰ ਜੋਗੀਆਂ ਦੇ ਛੇ ਸ਼ਾਸਤਰਾਂ ਦਾ ਗਿਆਨ ਹੁੰਦਾ
ਹੈ। ਰੱਬ ਦੀ ਸਹੀ ਤਸਵੀਰ ਦੀ ਜੋਤ ਸਾਰੇ ਜੀਵਾਂ, ਬੰਦਿਆਂ ਵਿਚ ਦਿਸਦੀ
ਹੈ। ਜਿਸ ਬੰਦੇ ਦੇ ਮਨ ਅੰਦਰ ਮਾਇਆ ਦੀ ਬਹੁਤ ਤ੍ਰਿਸ਼ਨਾ ਹੋਵੇ, ਬਾਹਰੋਂ ਲੋਕ
ਦਿਖਾਵੇ ਲਈ ਬਹੁਤ ਧਾਰਮਿਕ ਲਿਬਾਸ ਪਹਿਨਦਾ ਹੋਵੇ। ਮਾਇਆ ਦੇ ਮੋਹ ਤੋਂ ਪੈਦਾ ਹੋਇਆ ਕਲੇਸ਼, ਉਸ ਦੇ ਅੰਦਰ ਸੁਖ
ਨੂੰ ਦੂਰ ਕਰ ਦਿੰਦਾ ਹੈ। ਮਨ ਉੱਤੇ ਕਾਮ ਸਰੀਰਕ ਸ਼ਕਤੀਆਂ, ਗ਼ੁੱਸਾ ਭਾਰੂ ਹੋ
ਜਾਂਦਾ ਹੈ। ਉਸ ਬੰਦੇ ਦਾ ਮਨ ਰੱਬ ਵੱਲੋਂ ਧਿਆਨ ਹੱਟ ਜਾਂਦਾ ਹੈ। ਜੋ ਦੂਜੀ ਮਾਇਆ ਛੱਡ ਕੇ, ਰੱਬ ਵਾਲੇ ਪਾਸੇ
ਲੱਗਦੇ ਹਨ ਉਹੀ ਦੁਨੀਆ ਤੋਂ ਪਾਰ ਲੰਘਦਾ ਹੈ। ਜਿਸ ਨੇ ਮਨ ਨੂੰ ਮਾਰ ਲਿਆ ਹੈ। ਉਹ ਬੰਦਾ ਰੱਬੀ
ਬਾਣੀ ਦੇ ਗੁਣ ਗਾਉਂਦਾ ਹੈ। ਉਹ ਰੱਬ ਵਿੱਚ ਟਿੱਕੇ ਮਨ ਦਾ ਅਨੰਦ ਮਾਣਦਾ ਹੈ। ਗੋਬਿੰਦ ਰੱਬ ਦਾ
ਪ੍ਰੇਮ ਹੀ ਸਕਾ ਸਾਥੀ ਮਿੱਤਰ ਬਣਦਾ ਹੈ। ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ। ਭੁੱਲਾਂ
ਕਰਾਉਂਦਾ ਹੈ। ਆਪ ਹੀ ਰੱਬ ਮੁਆਫ਼ ਕਰਦਾ ਹੈ। ਉਹ
ਬੰਦਾ ਆਪਣਾ ਤਨ, ਆਪਣਾ ਮਨ, ਆਪਣੀ ਜਿੰਦ ਪ੍ਰਭੂ ਦੇ ਹਵਾਲੇ ਕਰੀ ਰੱਖਦਾ ਹੈ। ਝੂਠ
ਵਾਧੂ ਦੇ ਕੰਮ ਸਰੀਰ ਵਾਸਤੇ ਬਹੁਤ ਭਾਰੀ ਕਸ਼ਟ ਹਨ। ਸਾਰੇ ਧਾਰਮਿਕ ਭੇਖ ਤੇ ਵਰਨ ਆਸ਼ਰਮਾਂ ਦਾ ਮਾਣ
ਮਿੱਟੀ ਸਮਾਨ ਦਿਸਦੇ ਹਨ। ਜੀਵ ਦੁਨੀਆ ਤੇ ਪੈਦਾ ਹੁੰਦਾ ਤੇ ਨਾਸ਼ ਹੋ ਜਾਂਦਾ ਹੈ। ਨਾਨਕ ਲਿਖ ਰਹੇ
ਹਨ। ਇੱਕ ਨਾਮ ਹੀ ਹਰ ਸਮੇਂ ਰਹਿਣ ਵਾਲਾ ਹੈ। ਸਰੋਵਰ ਵਿਚ ਉੱਗਿਆ ਹੋਇਆ ਸੋਹਣਾ ਕੌਲ ਅਨੂਪ ਪਾਣੀ ਬਿਨਾ
ਨਹੀਂ ਹੁੰਦਾ ਹੈ। ਸਤਸੰਗ ਇੱਕ ਸਰੋਵਰ ਹੈ ਜਿਸ ਵਿਚ ਸੰਤ-ਜਨ ਸੋਹਣੇ ਕੌਲ-ਫੁੱਲ ਹਨ, ਕੌਲ-ਫੁੱਲ
ਪਾਣੀ ਦੀ ਬਰਕਤ ਨਾਲ ਹਰਾ ਰਹਿੰਦਾ ਹੈ। ਉਵੇਂ ਸਤਸੰਗ ਵਿਚ ਟਿਕੇ ਰਹਿਣ ਵਾਲੇ ਗੁਰਮੁਖ ਦਾ
ਹਿਰਦਾ-ਕਮਲ ਪਵਿੱਤਰ ਹੁੰਦਾ ਹੈ। ਪਵਿੱਤਰ ਹੰਸ ਮੋਤੀ ਖਾਂਦਾ ਹੈ। ਜੋ ਦੁਨੀਆ ਤੇ ਦਿੱਖਦਾ ਹੈ। ਮਰ
ਜਾਂਦਾ ਹੈ। ਉਵੇਂ ਸਤਸੰਗ ਵਿਚ ਟਿਕੇ ਰਹਿਣ ਵਾਲੇ ਗੁਰਮੁਖ ਦਾ ਹਿਰਦਾ-ਕਮਲ ਪਵਿੱਤਰ ਹੁੰਦਾ ਹੈ। ਜੋ
ਸਾਰੀਆਂ ਤਾਕਤਾਂ ਦੇ ਮਾਲਕ ਰੱਬ ਦੀ ਯਾਦ ਲੱਗੇ ਰਹਿੰਦੇ ਹਨ। ਉਹ ਹੰਸ ਹਨ। ਸੁਗੰਧੀ ਤੇ ਸੁੰਦਰਤਾ ਦਿੰਦਾ
ਹੈ। ਕੋਈ ਵਿਰਲਾ ਹੀ ਬੰਦਾ ਸਮਝਦਾ ਹੈ। ਦੁਨੀਆ ਆਮ ਤੌਰ ਤੇ ਤ੍ਰਿਗੁਣੀ ਸੰਸਾਰ ਦੀਆਂ ਗੱਲਾਂ ਕਰਦੀ
ਹੈ। ਜਿਸ ਮਨੁੱਖ ਦੀ ਸੁਰਤ ਬਾਣੀ ਦੇ ਸ਼ਬਦ ਨੂੰ ਜਾਣਨ ਵਿਚ ਲੀਨ ਰਹਿੰਦੀ ਹੈ। ਆਪਣੇ ਸਤਿਗੁਰੂ ਗੁਰੂ
ਦੇ ਦੱਸੇ ਬਾਣੀ ਦੇ ਸ਼ਬਦ ਨਾਲ ਉੱਚੀ ਤੋਂ ਉੱਚੀ ਅਵਸਥਾ ਹਾਸਲ ਕਰ ਲੈਂਦਾ ਹੈ। ਮਾਇਆ ਤੋਂ ਬਚ ਕੇ, ਜੋ ਬੰਦਾ ਪ੍ਰਭੂ ਦੀ
ਯਾਦ ਵਿਚ ਹਰ ਸਮੇਂ ਲਿਵ ਲਗਾਈ ਰੱਖਦਾ ਹੈ। ਬਾਦਸ਼ਾਹਾਂ ਦੇ ਬਾਦਸ਼ਾਹ ਮਹਾਰਾਜ ਪ੍ਰਭੂ ਨਾਲ ਜੁੜ ਕੇ, ਮਨ ਸਦਾ ਖ਼ੁਸ਼
ਰਹਿੰਦਾ ਹੈ। ਪ੍ਰਭੂ ਇਹ ਤੇਰੀ ਹੀ ਮਿਹਰਬਾਨੀ ਹੈ। ਤੂੰ ਤਰਸ ਕਰਕੇ, ਬੰਦੇ ਨੂੰ ਹਰ ਪਾਸੇ
ਤੋਂ ਬਚਾ ਲੈਂਦਾ ਹੈਂ। ਪ੍ਰਭੂ ਤੂੰ ਆਪਣੇ ਨਾਮ ਚੇਤੇ ਕਰਾ ਕੇ, ਬੇੜੀ ਵਿਚ ਪੱਥਰ
ਦਿਲਾਂ ਨੂੰ ਤਾਰ ਲੈਂਦਾ ਹੈਂ। ਭਗਤ ਨੂੰ ਤਿੰਨਾਂ ਭਵਨਾਂ ਵਿਚ ਪ੍ਰਭੂ ਦਾ ਗਿਆਨ ਦੀ ਜੋਤ ਵੇਖ ਲਈ, ਉਸ ਨੇ ਰੱਬ ਸਾਰੇ
ਜਗਤ ਵਿਚ ਵੱਸਦੇ ਨੂੰ ਪਛਾਣ ਲਿਆ। ਉਸ ਦੀ ਸੁਰਤ ਮਾਇਆ ਦੇ ਮੋਹ ਵੱਲੋਂ ਬਚ ਗਈ ਹੈ। ਭਗਤ ਨੇ ਰੱਬ
ਨੂੰ ਹਿਰਦੇ ਵਿਚ ਦੇਖ ਲਿਆ ਹੈ। ਭਗਤ ਸੁਰਤ ਜੋੜ ਕੇ ਦਿਨ ਰਾਤ ਰੱਬ ਨੂੰ ਪਿਆਰ ਕਰਦਾ ਹੈ। ਸਤਿਗੁਰ
ਨਾਨਕ ਰੱਬ ਦੇ ਪਿਆਰੇ ਭਗਤਾਂ ਦੇ ਚਰਨੀਂ ਨਾਲ ਲੱਗਣ ਨੂੰ ਕਹਿੰਦੇ ਹਨ। ਜੋ ਬੰਦਾ ਸਤਿਗੁਰ ਦੀ ਬਾਣੀ
ਦੇ ਗਿਆਨ ਗੁਣਾਂ ਨੂੰ ਧਾਰਦਾ ਹੈ। ਉਸ ਦੀ ਦਲੀਲ-ਬਾਜ਼ੀ, ਅਸ਼ਰਧਾ ਦੂਰ ਹੋ
ਜਾਂਦੀ ਹੈ। ਬੰਦੇ ਦੀਆਂ ਆਪਣੀਆਂ ਬਹੁਤੀਆਂ ਚਤੁਰਾਈਆਂ ਨਾਲ ਮਨ ਵਿਚ ਵਿਕਾਰਾਂ ਦੀ ਮੈਲ ਇਕੱਠੀ
ਹੁੰਦੀ ਹੈ। ਇਹ ਇਕੱਠੀ ਹੋਈ ਮੈਲ, ਸਤਿਗੁਰੂ ਪ੍ਰਭੂ ਦੇ ਰੱਬੀ ਬਾਣੀ ਦੇ ਨਾਮ ਦੇ ਨਾਲ
ਮਿਟਦੀ ਹੈ। ਸਤਿਗੁਰੂ ਦੀ ਕਿਰਪਾ ਨਾਲ ਬੰਦਾ, ਪ੍ਰਭੂ ਦੀ ਭਗਤੀ
ਵਿੱਚ ਸੁਰਤ ਟਿਕਾ ਕੇ ਰੱਖਦਾ ਹੈ। ਰੱਬ ਨੂੰ ਹਰ ਵੇਲੇ ਸਾਡੇ ਅੰਗ-ਸੰਗ ਮਨ ਵਿੱਚ ਮੰਨ ਕੇ, ਉਸ ਦੇ ਅੱਗੇ ਅਰਦਾਸ
ਕਰੀਏ। ਹਰੇਕ ਜੀਵ, ਬੰਦੇ ਦਾ ਦੁੱਖ-ਸੁਖ, ਦੁਨੀਆ ਨੂੰ ਬਣਾਉਣ, ਸੰਭਾਲਣ ਵਾਲਾ
ਪ੍ਰਭੂ ਜਾਣਦਾ ਹੈ। ਜੋ ਬੰਦਾ ਵਿਕਾਰ, ਵਿਅਰਥ ਕਮਾਈ ਕਰਦਾ ਹੈ। ਉਹ ਜਨਮ-ਮਰਨ ਦੇ ਗੇੜ ਵਿਚ ਪਿਆ
ਰਹਿੰਦਾ ਹੈ। ਉਸ ਦੀਆਂ ਇਹ ਵਿਅਰਥ ਗੱਲਾਂ ਕਦੇ ਮੁੱਕਦੀਆਂ ਹੀ ਨਹੀਂ। ਰੱਬ ਦੀ ਅਸਲੀਅਤ ਵੇਖੀ ਨਹੀਂ, ਇਸ ਵਾਸਤੇ ਉਸ ਨੂੰ
ਕੋਈ ਸਮਝ ਨਹੀਂ ਆਉਂਦੀ। ਰੱਬ ਦੀ ਰੱਬੀ ਬਾਣੀ ਤੋਂ ਬਿਨਾ ਮਨ ਨੂੰ ਰੱਜ ਨਹੀਂ ਆਉਂਦਾ। ਜੋ ਦੁਨੀਆ
ਵਿਚ ਜਨਮ ਲੈਂਦੇ ਹਨ। ਉਨ੍ਹਾਂ ਨੂੰ ਰੋਗ ਲੱਗਦੇ ਹਨ। ਹੰਕਾਰ, ਧੰਨ, ਮੋਹ, ਦਰਦ ਤੰਗ ਕਰਦੇ ਹਨ।
ਉਹੀ ਮਨੁੱਖ ਬਚਦੇ ਹਨ, ਜਿਨ੍ਹਾਂ ਦੀ ਪ੍ਰਭੂ ਨੇ ਆਪ ਰਾਖੀ ਕੀਤੀ ਹੈ। ਜਿਨ੍ਹਾਂ
ਨੇ ਸਤਿਗੁਰੂ ਦੀ ਰੱਬੀ ਬਾਣੀ ਦਾ ਅੰਮ੍ਰਿਤ ਰਸ ਪੀਂਦਾ ਹੈ। ਜੋ ਬੰਦਾ ਪ੍ਰਭੂ ਦਾ ਸਦਾ-ਥਿਰ ਰਹਿਣ
ਵਾਲਾ ਰੱਬੀ ਬਾਣੀ ਰਸ ਪੀਂਦਾ ਹੈ। ਜੋ ਬੰਦਾ ਸਤਿਗੁਰ ਦੀ ਰੱਬੀ ਬਾਣੀ ਦੀ ਸਿਫ਼ਤਿ-ਸਾਲਾਹ ਉਚਾਰਦਾ
ਹੈ। ਉਹ ਮਨੁੱਖ ਇਸ ਸੱਚੀ ਬਾਣੀ ਦੀ ਰਾਹੀਂ ਵਿਕਾਰਾਂ ਤੋਂ ਆਪ ਬਚਾ ਲਿਆ ਹੈ। ਨਾਨਕ ਜੀ ਲਿਖਦੇ ਹਨ। ਉਹ ਆਪ ਨੂੰ ਭੁੱਲਾ ਕੇ, ਅੰਦਰੋਂ ਆਪਣੀ
ਸਿਆਣਪ ਦਾ ਹੰਕਾਰ ਦੂਰ ਕਰ ਲੈਂਦਾ ਹੈ। ਉਸ ਨੂੰ ਸਤਿਗੁਰੂ ਨੇ ਅਟੱਲ ਆਤਮਿਕ ਜੀਵਨ ਦੇਣ ਵਾਲਾ
ਹਰੀ-ਨਾਮ ਦੇ ਦਿੱਤਾ। ਉਸ ਨੂੰ ਸਤਿਗੁਰੂ ਨੇ ਰੱਬੀ ਬਾਣੀ ਨਾਮ ਦਾ ਰਸ ਦਿੱਤਾ। ਉਸ ਜੀਵ ਦੇ ਹਿਰਦੇ
ਵਿਚ ਪ੍ਰਭੂ ਦਾ ਨਾਮ ਵੱਸਦਾ ਹੈ। ਉਸ ਦੇ ਮਨ ਵਿਚ
ਪ੍ਰਭੂ ਨਾਲੋਂ ਕਦੇ ਵਿਛੋੜਾ ਨਹੀਂ ਹੁੰਦਾ। ਹਰ ਵੇਲੇ ਪਿਆਰੇ ਪ੍ਰਭੂ ਨਾਲ ਉਸ ਦਾ ਸਾਥ ਬਣਿਆ
ਰਹਿੰਦਾ ਹੈ। ਪ੍ਰਭੂ ਜੀ ਜਿਸ ਮਨੁੱਖ ਨੂੰ ਤੂੰ ਆਪਣੀ ਸਰਨ ਵਿਚ ਰੱਖਦਾ ਹੈਂ।
Comments
Post a Comment