ਪ੍ਰਭੂ ਤੇਰੀ ਪ੍ਰਸੰਸਾ ਕਰਨੀ, ਮੇਰੇ ਵਾਸਤੇ ਗੰਗਾ ਤੇ ਕਾਂਸ਼ੀ ਤੀਰਥਾਂ ਦਾ ਇਸ਼ਨਾਨ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
12/09/2013. 358
ਜੇ ਤੇਰੀਆਂ ਫ਼ੌਜਾਂ ਲੱਖਾਂ ਦੀ ਗਿਣਤੀ ਵਿਚ ਹੋਣ, ਲੱਖਾਂ ਬੰਦੇ ਵਾਜੇ ਵਜਾਣ ਵਾਲੇ ਹੋਣ, ਲੱਖਾਂ ਨੇਜ਼ੇ ਚਲਾਉਣ, ਲੱਖਾਂ ਹੀ ਆਦਮੀ ਉੱਠ ਕੇ ਨਿੱਤ ਤੈਨੂੰ ਸਲਾਮ ਕਰਦੇ ਹੋਣ। ਜੇ ਲੱਖਾਂ ਬੰਦਿਆਂ ਉਤੇ ਤੇਰਾ ਹੁਕਮ ਚੱਲਦਾ ਹੋਵੇ, ਲੱਖਾਂ ਬੰਦੇ ਉੱਠ ਕੇ ਤੇਰੀ ਇੱਜ਼ਤ ਕਰਦੇ ਹੋਣ। ਜੇ ਤੇਰੀ ਇਹ ਇੱਜ਼ਤ ਰੱਬ ਦੀ ਹਜ਼ੂਰੀ ਵਿਚ ਕਬੂਲ ਨਾਂ ਹੋਵੇ, ਤਾਂ ਤੇਰੇ ਇੱਥੇ ਜਗਤ ਵਿਚ ਕੀਤੇ ਸਾਰੇ ਹੀ ਕੰਮ ਬੇਕਾਰ ਹਨ। ਭਗਵਾਨ ਦੇ ਯਾਦ ਕੀਤੇ ਬਿਨਾ ਜਗਤ ਦਾ ਮੋਹ ਬੰਦੇ ਲਈ ਉਲਝਣ ਹੀ ਉਲਝਣ ਬਣ ਜਾਂਦਾ ਹੈ। ਮਨ ਨੂੰ ਜੇ ਜ਼ਿਆਦਾ ਸਮਝਾਉਂਦੇ ਰਹੋ। ਮਨ ਵਿਕਾਰਾਂ ਵਿੱਚ ਅੰਨ੍ਹਾ ਹੋਇਆ ਰਹਿੰਦਾ ਹੈ। ਜੇ ਲੱਖਾਂ ਰੁਪਏ ਖੱਟੇ ਜਾਣ, ਲੱਖਾਂ ਰੁਪਏ ਜੋੜੇ ਜਾਣ, ਲੱਖਾਂ ਰੁਪਏ ਖ਼ਰਚੇ ਜਾਣ, ਲੱਖਾਂ ਹੀ ਰੁਪਏ ਆਉਣ, ਤੇ ਲੱਖਾਂ ਹੀ ਚਲੇ ਜਾਣ। ਜੇ ਪ੍ਰਭੂ ਦੀ ਨਜ਼ਰ ਵਿਚ ਇਹ ਇੱਜ਼ਤ ਪ੍ਰਵਾਨ ਨਾਂ ਹੋਵੇ, ਤਾਂ ਲੱਖਾਂ ਰੁਪਇਆਂ ਦੇ ਮਾਲਕ ਅੰਦਰੋਂ ਦੁਖੀ ਰਹਿੰਦੇ ਹਨ। ਲੱਖਾਂ ਵਾਰੀ ਸ਼ਾਸਤਰਾਂ ਦਾ ਗਿਆਨ ਦੱਸਿਆ ਜਾਏ, ਵਿਦਵਾਨ ਲੋਕ ਲੱਖਾਂ ਵਾਰੀ ਪੁਰਾਣ ਪੜ੍ਹਨ ਤੇ ਦੁਨੀਆ ਵਿਚ ਆਪਣੀ ਵਿੱਦਿਆ ਦੇ ਕਾਰਨ ਇੱਜ਼ਤ ਹਾਸਲ ਕਰਨ। ਜੇ ਇਹ ਇੱਜ਼ਤ ਪ੍ਰਭੂ ਦੇ ਦਰ ਤੇ ਕਬੂਲ ਨਾਂ ਹੋਵੇ। ਇਹ ਸਾਰੇ ਢੌਂਗ ਕੀਤੇ ਵਿਅਰਥ ਗਏ। ਸਦਾ ਰਹਿਣ ਵਾਲੇ ਸੱਚੇ ਰੱਬ ਦੇ ਨਾਮ ਵਿਚ ਜੁੜਿਆਂ ਹੀ ਪ੍ਰਭੂ ਦੇ ਘਰ ਇੱਜ਼ਤ ਮਿਲਦੀ ਹੈ। ਭਾਗਾਂ ਵਿੱਚ ਰੱਬ ਦਾ ਨਾਮ ਮਿਲਦਾ ਹੈ। ਸਤਿਗੁਰੂ ਨਾਨਕ ਪ੍ਰਭੂ ਦਾ ਨਾਮ ਮਨ ਵਿਚ ਦਿਨ ਰਾਤ ਯਾਦ ਰਹੇ। ਤਾਂ ਮਨੁੱਖ ਸੰਸਾਰ ਸਮੁੰਦਰ ਦਾ ਤਰ ਜਾਂਦਾ ਹੈ।

ਮੇਰੇ ਵਾਸਤੇ ਇੱਕ ਰੱਬ ਦਾ ਨਾਮ ਹੀ ਦੀਵਾ ਹੈ। ਉਸ ਦੀਵੇ ਵਿਚ ਮੈਂ ਦੁੱਖ ਰੂਪ ਤੇਲ ਪਾਇਆ ਹੋਇਆ ਹੈ। ਪ੍ਰਭ ਦੇ ਨਾਮ ਦੇ ਚਾਨਣ ਨਾਲ ਉਹ ਦੁੱਖ ਦਾ ਤੇਲ ਸੜਦਾ ਜਾਂਦਾ ਹੈ। ਮਰਨ ਪਿੱਛੋਂ ਜਮ ਨਾਲ ਮਿਲਾਪ ਮੁੱਕ ਜਾਂਦਾ ਹੈ। ਲੋਕੋ ਮੇਰੀ ਗੱਲ ਉਤੇ ਮਖ਼ੌਲ ਨ ਉਡਾਵੋ। ਲੱਖਾਂ ਮਣਾਂ ਲੱਕੜ ਦੇ ਢੇਰ ਇਕੱਠੇ ਕਰਕੇ, ਇੱਕ ਰੱਤੀ ਜਿਤਨੀ ਅੱਗ ਲਾ ਦੇਖੀਏ। ਉਹ ਸਾਰੇ ਢੇਰ ਸੁਆਹ ਹੋ ਜਾਂਦੇ ਹਨ। ਸਾਰੇ ਪਾਪਾਂ ਨੂੰ ਇੱਕ ਨਾਮ ਮੁਕਾ ਦਿੰਦਾ ਹੈ। ਪੱਤਲ਼ਾਂ ਉੱਤੇ ਪਿੰਡ ਨਿਵਜਣਾਂ, ਮੇਰੇ ਵਾਸਤੇ ਕਿਰਿਆ ਭੀ ਭਗਵਾਨ ਦਾ ਸੱਚਾ ਨਾਮ ਹੀ ਹੈ। ਇਹ ਨਾਮ ਇਸ ਲੋਕ ਵਿਚ ਪਰਲੋਕ ਵਿਚ ਹਰ ਥਾਂ ਮੇਰੀ ਜ਼ਿੰਦਗੀ ਦਾ ਆਸਰਾ ਹੈ। ਪ੍ਰਭੂ ਤੇਰੀ ਪ੍ਰਸੰਸਾ ਕਰਨੀ, ਮੇਰੇ ਵਾਸਤੇ ਗੰਗਾ ਤੇ ਕਾਂਸ਼ੀ ਤੀਰਥਾਂ ਦਾ ਇਸ਼ਨਾਨ ਹੈ। ਪ੍ਰਭੂ ਤੇਰੀ ਸਿਫ਼ਤ-ਸਾਲਾਹ ਵਿਚ ਹੀ ਮੇਰਾ ਆਤਮਾ ਦਾ ਇਸ਼ਨਾਨ ਹੈ। ਸੱਚਾ ਇਸ਼ਨਾਨ ਤਾਂਹੀਂ ਹੈ। ਦਿਨ ਰਾਤ ਪ੍ਰਭੂ ਪ੍ਰੇਮ ਬਣਿਆ ਰਹੇ। ਬ੍ਰਾਹਮਣ ਜੋ ਜਾਂ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਵੱਟ ਕੇ ਇੱਕ ਪਿੰਨੀ ਦੇਵਤਿਆਂ ਨੂੰ ਤੇ ਦੂਜਾ ਪਿੰਨੀ ਪਿਤਰਾਂ ਨੂੰ ਭੇਟਾ ਕਰਦਾ ਹੈ। ਪਿੰਨੀਆਂ ਉਹ ਆਪ ਖੀਰ ਪੂਰੀਆਂ ਜਜਮਾਨਾਂ ਦੇ ਘਰੋਂ ਖਾਂਦਾ ਹੈ। ਬ੍ਰਾਹਮਣ ਦੇ ਰਾਹੀਂ ਦਿੱਤੀ ਹੋਈ, ਇਹ ਪਿੰਨੀ ਕਦ ਤੱਕ ਟਿੱਕੀ ਰਹਿ ਸਕਦੀ ਹੈ? ਸਤਿਗੁਰੂ ਨਾਨਕ ਰੱਬ ਦੇ ਨਾਮ ਦੀ ਮਿਹਰ ਕਦੇ ਨਹੀਂ ਮੁੱਕਦੀ। ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕੋ ਜੋਤ ਹੈ। ਇਕ ਤਾਕਤ ਹੈ। ਇਕ ਰੂਪ ਹੈ। ਦੇਵਤਿਆਂ ਨੇ ਵੀ ਤੇਰਾ ਦਰਸ਼ਨ ਕਰਨ ਵਾਸਤੇ ਦੁੱਖ ਸਹਾਰੇ, ਭੁੱਖਾਂ ਸਹਾਰੇ ਤੇ ਤੀਰਥ ਕੀਤੇ ਹਨ। ਅਨੇਕਾਂ ਸਾਧ, ਕਾਮ ਵੱਸ ਕਰਨ ਦੀ ਕੋਸ਼ਿਸ਼ ਵਾਲੇ, ਮਰਯਾਦਾ ਵਿਚ ਰਹਿੰਦੇ ਹਨ। ਗੇਰੂਏ ਰੰਗ ਦੇ ਕੱਪੜੇ ਪਾਂਦੇ ਹਨ। ਪ੍ਰਭੂ ਤੈਨੂੰ ਮਿਲਣ ਲਈ ਅਨੇਕਾਂ ਬੰਦੇ ਤੇਰੇ ਪਿਆਰ ਵਿਚ ਰੰਗੇ ਰਹਿੰਦੇ ਹਨ। ਪ੍ਰਭੂ ਤੇਰੇ ਅਨੇਕਾਂ ਨਾਮ ਹਨ। ਤੇਰੇ ਬੇਅੰਤ ਰੂਪ ਹਨ। ਤੇਰੇ ਬੇਅੰਤ ਹੀ ਗੁਣ ਹਨ। ਆਪਣੇ ਮਹਿਲ-ਮਾੜੀਆਂ ਆਪਣੇ ਘਰ-ਬੂਹੇ ਹਾਥੀ ਘੋੜੇ ਆਪਣੇ ਦੇਸ ਵਤਨ ਛੱਡ, ਤੇਰਾ ਦਰਸ਼ਨ ਕਰਨ ਵਾਸਤੇ ਹੀ ਰਾਜ-ਮਿਲਖ ਦੇ ਮਾਲਕ ਦੇਸ਼ ਵਤਨ ਛੱਡ ਕੇ ਵਲਾਇਤ ਚਲੇ ਗਏ। ਅਨੇਕਾਂ ਪੀਰਾਂ ਪੈਗ਼ੰਬਰਾਂ ਗਿਆਨ ਵਾਨਾਂ ਸਿਦਕੀਆਂ ਨੇ ਤੇਰੇ ਦਰ ਤੇ ਕਬੂਲ ਹੋਣ ਵਾਸਤੇ ਦੁਨੀਆ ਛੱਡੀ ਹੈ। ਅਨੇਕਾਂ ਬੰਦਿਆਂ ਨੇ ਦੁਨੀਆ ਦੇ ਸੁਆਦ ਸੁਖ ਆਰਾਮ ਤੇ ਸਭ ਰਸਾਂ ਦੇ ਪਦਾਰਥ ਛੱਡੇ, ਕੱਪੜੇ ਛੱਡ ਕੇ ਚਮੜਾ ਪਹਿਨਿਆ। ਅਨੇਕਾਂ ਬੰਦੇ ਦੁਖੀਆਂ ਵਾਂਗ ਦਰਦ ਮੰਦਾਂ ਵਾਂਗ ਤੇਰੇ ਦਰ ਤੇ ਫ਼ਰਿਆਦ ਕਰਨ ਲਈ ਤੇਰੇ ਨਾਮ ਵਿਚ ਰੰਗੇ ਰਹਿਣ ਲਈ ਗ੍ਰਹਿਸਤ ਛੱਡ ਕੇ ਫ਼ਕੀਰ ਹੋ ਗਏ। ਕਿਸੇ ਨੇ ਭੰਗ ਪਾਣ, ਚੰਮ ਦੀ ਝੋਲੀ, ਕਿਸੇ ਨੇ ਘਰ ਘਰ ਮੰਗਣ ਲਈ ਖੱਪਰ ਹੱਥ ਵਿਚ ਫੜ ਲਿਆ। ਕੋਈ ਡੰਡਾ-ਧਾਰੀ ਸੰਨਿਆਸੀ ਬਣਿਆ, ਕਿਸੇ ਨੇ ਮ੍ਰਿਗ-ਛਾਲਾ ਲੈ ਲਈ, ਕੋਈ ਬੋਦੀ ਜਨੇਊ ਤੇ ਧੋਤੀ ਦਾ ਧਾਰਦਾ ਹੈ। ਕਿਸੇ ਨੇ ਭੰਗ ਪਾਣ, ਚੰਮ ਦੀ ਝੋਲੀ, ਕਿਸੇ ਨੇ ਘਰ ਘਰ ਮੰਗਣ ਲਈ ਖੱਪਰ ਹੱਥ ਵਿਚ ਫੜ ਲਿਆ। ਕੋਈ ਡੰਡਾ-ਧਾਰੀ ਸੰਨਿਆਸੀ ਬਣਿਆ, ਕਿਸੇ ਨੇ ਮ੍ਰਿਗ-ਛਾਲਾ ਲੈ ਲਈ, ਕੋਈ ਬੋਦੀ ਜਨੇਊ ਤੇ ਧੋਤੀ ਦਾ ਧਾਰਦਾ ਹੈ ਪ੍ਰਭੂ ਤੂੰ ਮੇਰਾ ਮਾਲਕ ਹੈਂ। ਜਿਵੇਂ ਤੂੰ ਮੈਨੂੰ ਰੱਖਦਾ ਹੈਂ। ਉਵੇਂ ਹੀ ਰਹਿੰਦਾ ਹਾਂ। ਸਤਿਗੁਰੂ ਨਾਨਕ ਰੱਬ ਦੇ ਨਾਮ ਨਾਲ ਮੈਨੂੰ ਕੋਈ ਜਾਤ ਦਾ ਮਾਣ ਨਹੀਂ ਹੈ।

Comments

Popular Posts