ਗੱਲੀਂ-ਬਾਤੀਂ ਅਸੀਂ ਬੰਦਾ ਪਟਾ ਲੈਂਦੇ ਆ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ satwinder_7@hotmail.com
ਪੰਜਾਬੀ ਖ਼ਾਨਦਾਨ ਵਿਚੋਂ ਕਹਾਉਂਦੇ ਆ। ਦਿਲ ਦੇ ਦਲੇਰ ਅਸੀਂ ਕਹਾਉਂਦੇ ਆ।
ਅਸੀਂ ਬੰਗਾਲ ਦੇ ਜੰਮਪਲ ਕਹਾਉਂਦੇ ਆ। ਬੰਦੇ ਉੱਤੇ ਜਾਦੂ ਅਸੀਂ ਕਰ ਲੈਂਦੇ ਆ।
ਅੱਖ ਦੇ ਇਸ਼ਾਰੇ ਨਾਲ ਕੀਲ ਲੈਂਦੇ ਆ। ਨਾਗਾਂ ਨੂੰ ਪਟਾਰੀ ਵਿੱਚ ਪਾ ਲੈਂਦੇ ਆ।
ਮਿੱਠੇ ਬੋਲਾਂ ਨਾਲ ਜ਼ਹਿਰ ਉਤਾਰਦੇ ਆ। ਬੰਦਾ ਛੱਡ ਪੰਛੀ ਅਕਾਸ਼ੋ ਲਾਉਂਦੇ ਆ।
ਉਗਲਾਂ ਉੱਤੇ ਸਬ ਨੂੰ ਨਚਾਉਂਦੇ ਆ। ਸੱਤੀ ਅੱਖਰਾਂ ਦਾ ਜਾਲ ਵਿਛਾ ਦਿੰਦੇ ਆ।
ਅੱਖਰਾਂ ਦੇ ਐਸੇ ਤਾਣੇ-ਬਾਣੇ ਪਾਉਂਦੇ ਆ। ਦਿਲਾਂ ਉੱਤੇ ਪਿਆਰ ਬਰਸੌਨੇ ਆ।
ਬੰਦੇ ਨੂੰ ਕੀਲ ਕੇ ਕੋਲ ਬੈਠਾਉਂਦੇ ਆ। ਸਤਵਿੰਦਰ ਸ਼ੇਅਰ ਐਸੇ ਸੁਣਾਉਂਦੇ ਆ।
ਗੱਲੀਂ-ਬਾਤੀਂ ਅਸੀਂ ਬੰਦਾ ਪਟਾ ਲੈਂਦੇ ਆ। ਕਰਕੇ ਸੇਵਾ ਮਨ ਨੂੰ ਮੋਹ ਲੈਂਦੇ ਆ।

Comments

Popular Posts