ਭਾਗ 24 ਰਾਮ ਰਹੀਮ ਤੇ ਡੇਰਾ ਸਰਸਾ ਦਾ ਇੱਕ ਇੱਕ
ਗੁਨਾਹ ਲੋਕਾਂ ਨੂੰ ਅੱਖੀਂ ਨਾਲ ਦਿਖਾ ਦਿੱਤਾ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ -(ਕੈਲਗਰੀ)- ਕੈਨੇਡਾ satwinder_7@hotmail.com
ਰੱਬ ਦੀ ਡਾਂਗ ਵੱਜਦੀ ਦੀ ਗਰਜ ਨਹੀਂ ਕਰਦੀ। ਵੱਜਦੀ
ਟਿਕਾਣੇ ‘ਤੇ
ਹੈ। 5 ਕਰੋੜ ਭਗਤਾਂ ਦਾ ਦਾਅਵਾ ਕਰਨ ਵਾਲੇ ਬਾਰੇ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਦੇਖਿਆ ਹੋਣਾ, ਕਿ
ਰਾਮ ਰਹੀਮ ਜੋ ਅਸਮਾਨੀ ਚੜ੍ਹਿਆ ਹੋਇਆ ਸੀ। ਕਦੇ ਜੇਲ ਦੇ ਪਿੰਜਰੇ ਵਿੱਚ ਬੰਦ ਹੋ ਸਕਦਾ ਹੈ। ਰਾਮ
ਰਹੀਮ ਤੇ ਡੇਰਾ ਸਰਸਾ ਦਾ ਇੱਕ ਇੱਕ ਗੁਨਾਹ ਲੋਕਾਂ ਨੇ ਅੱਖੀਂ ਨਾਲ ਦਿਖਾ ਦਿੱਤਾ। ਲੋਕ ਸਬ ਬਾਰੇ
ਜਾਣਦੇ ਹੁੰਦੇ ਹਨ। ਪਰ ਲੋਕ ਮਚਲੇ ਬਣੇ ਰਹਿੰਦੇ ਹਨ। ਦੂਜੇ ਦੀ ਇੱਜ਼ਤ ਲੁੱਟਦੀ ਦੇਖ ਕੇ ਲੋਕ ਸੁਆਦ
ਲੈਂਦੇ ਹਨ। ਜਿੰਨਾ ਚਿਰ ਆਪਣੀ ਇੱਜ਼ਤ ਨੂੰ ਖ਼ਤਰਾ ਨਾ ਹੋਏ, ਉਨ੍ਹਾਂ ਚਿਰ ਪਾਸਾ ਪਰਤ ਕੇ ਲੰਘ ਜਾਂਦੇ ਹਨ। ਕਾਨੂੰਨ
ਤੋਂ ਗਿਣ ਨਹੀਂ ਹੋਣੇ, ਰਾਮ ਰਹੀਮ ਨੇ ਬਹੁਤ ਗੁਨਾਹ ਕੀਤੇ ਹਨ। ਸਜਾ ਇੰਨੀ
ਬਣਦੀ ਹੈ, ਰਾਮ
ਰਹੀਮ 100 ਜਨਮ ਵੀ ਲੈ ਲਵੇ। ਪੂਰੀ ਨਹੀਂ ਹੋਣੀ। ਹਜਾਰਾਂ, ਲੱਖਾਂ ਨਹੀਂ ਅਣਗਿਣਤ ਸਕੂਲ, ਕਾਲਜ, ਆਸ਼ਰਮ
ਦੀਆਂ ਸਾਧਣੀਆਂ ਤੇ ਸਤਸੰਗ ਦੀਆਂ ਨਾਮ ਲੇਵਾ ਔਰਤਾਂ, ਮਰਦਾ, ਬੱਚਿਆਂ ਨੂੰ ਸੈਕਸ ਲਈ ਵਰਤਦਾ ਰਿਹਾ
ਹੈ। ਦੂਜੀ ਬਾਰ ਕਿਸੇ ਦਾ ਹੀ ਨੰਬਰ ਆਉਂਦਾ ਸੀ। ਰਾਮ ਰਹੀਮ ਇੰਨਾ ਜ਼ਾਲਮ ਸੀ ਕਿ ਮਰੇ ਹੋਏ ਜਾਂ
ਜਿਉਂਦੇ ਬੰਦਿਆਂ ਦੀਆਂ ਹੱਡੀਆਂ ਨੂੰ ਡੇਰੇ ਵਿੱਚ ਦੱਬ ਦਿੰਦਾ ਸੀ। ਚਮੜੀ ਉਦੇੜ ਕੇ ਪਲਾਸਟਿਕ
ਸਰਜਰੀ ਕਰਦਾ ਸੀ,
ਅੰਗ
ਵੀ ਵੇਚਦਾ ਸੀ। ਡੇਰਾ ਭਗਤਾਂ ‘ਤੇ 170 ਤੋਂ ਵੱਧ ਕੇਸ ਦਰਜ ਹਨ 1016ਤੋਂ ਵੱਧ ਬੰਦੇ ਪੁਲੀਸ ਨੇ
ਫੜੇ ਹਨ। ਟੋਟਲ ਨਿਊਜ਼ ਵੱਲੋਂ ਇਹ ਸਾਰੇ ਖ਼ੁਲਾਸੇ ਕੀਤੇ ਹਨ। ਰਾਮ ਰਹੀਮ ਦੇ ਡੇਰੇ ਦੇ ਵਾਈਸ
ਪ੍ਰੈਜ਼ੀਡੈਂਟ ਡਾਕਟਰ ਪੀ ਆਰ ਨੈਨ ਤੋਂ ਵੀ ਪੁੱਛਗਿੱਛ ਹੋ ਰਹੀ ਹੈ। ਉਸ ਬਾਰੇ ਪੁਲੀਸ ਕੁਲਦੀਪ
ਬਨਵਾਲ ਐਸ ਆਈ ਟੀ ਚੀਫ਼ ਨੇ ਮੀਡੀਆ ਦੱਸਿਆ, “ ਬਹੁਤ ਛੇਤੀ ਫਿਰ ਤੋਂ ਖ਼ੁਦਾਈ ਕਰ ਸਕਦੇ ਹਾਂ। ਜ਼ਰੂਰਤ
ਪਈ ਤਾਂ ਅਸੀਂ ਖ਼ੁਦਾਈ ਕਰਨ ਜਾਵਾਂਗੇ। ਕੋਈ ਰੋਕ ਨਹੀਂ ਸਕਦਾ। ਪੁਲੀਸ ਨੂੰ ਡਾਕਟਰ ਪੀ ਆਰ ਨੈਨ ਨੇ
ਦੱਸਿਆ, “ 600
ਬੰਦਿਆਂ ਦੀਆਂ ਹੱਡੀਆਂ ਰਾਮ ਰਹੀਮ ਦੇ ਡੇਰੇ ਵਿੱਚ ਦੱਬੀਆਂ ਹਨ। ਜਰਮਨ ਦੇ ਸਾਇੰਸਦਾਨ ਨੇ ਸਾਨੂੰ
ਦੱਸਿਆ ਸੀ, ਹੱਡੀਆਂ ਵਿੱਚ ਫਾਸਫੋਰਸ ਹੁੰਦਾ ਹੈ ਜੋ ਖੇਤੀਬਾੜੀ ਬਹੁਤ ਵਧੀਆਂ ਹੁੰਦੀ ਹੈ। “ਕੀ ਰਾਮ ਰਹੀਮ ਨੇ ਕਾਨੂੰਨ ਤੋਂ ਹੱਡੀਆਂ ਆਪਣੀ ਜਾਇਦਾਦ ਵਿੱਚ ਦਬਾਉਣ ਦੀ ਇਜ਼ਾਜ਼ਤ ਲਈ ਸੀ?ਕੈਨੇਡਾ ਵਿੱਚ ਇੱਕ ਬੰਦੇ ਨੇ ਪਤਨੀ ਮਰੀ ਦੀ ਲਾਸ਼ ਵੱਡ ਕੇ ਫਰੀਜ਼ਰ ਵਿੱਚ ਜੰਮਣ ਲਈ ਰੱਖ ਲਈ ਸੀ। ਇੱਕ ਬੁੱਕ ਕੂੜੇ ਵਿੱਚ ਹਰ ਹਫ਼ਤੇ
ਸਿੱਟਦਾ ਸੀ। ਕੂੜਾ ਗਰਮੀ ਨਾਲ ਖੁਨੋਂ ਖ਼ੂਨ ਹੋ ਜਾਂਦਾ ਸੀ। ਗੌਰਮਿੰਟ
ਦੇ ਖਰੀਦੇ ਬੰਦੇ ਕੂੜਾ ਵੱਡੇ ਟਰੱਕਾਂ ਵਿੱਚ ਚੱਕਦੇ ਹਨ। ਉਹ ਸਾਰਾ ਕੂੜਾ ਫੋਲ ਕੇ ਕੱਪੜੇ,
ਪਲਾਸਟਿਕ, ਸ਼ੀਸ਼ਾ ਅਲੱਗ- ਅਲੱਗ ਕਰਦੇ ਹਨ। ਪਤਾ
ਲਾ ਲਿਆ ਕਿ ਔਰਤ ਦੇ ਸਰੀਰ ਦੇ ਅੰਗ ਕਿਹਦੇ ਘਰੋਂ ਆਉਂਦੇ ਹਨ? ਮਰਦ ਨੂੰ ਉਮਰ ਭਰ ਦੀ ਸਜਾ
ਹੋਈ ਸੀ।ਪਤਾ ਹੀ ਨਹੀਂ ਕੀ ਕੁਛ ਰਾਮ ਰਹੀਮ ਕਰਦਾ ਸੀ। ਉਹ ਕਾਲਾ
ਇਲਮ, ਭੂਤਾਂ, ਕਾਲ , ਸ਼ਨੀ, ਔਰਤਾਂ, ਬੱਚੇ, ਮਰਦ ਵੱਸ ਕਰਦਾ ਸੀ। ਰਾਮ ਰਹੀਮ ਆਪ ਕਮਲੀ ਵਾਂਗ ਝਾਟਾ
ਖਿਲਾਰੀ ਫਿਰਦਾ ਸੀ। ਉਹ ਤਾਂ ਆਪ ਔਰਤਾਂ, ਬੱਚਿਆਂ, ਮਰਦਾਂ ਜਿਨ ਚੂਬੜਿਆਂ ਸੀ।
ਰਾਖੀ ਸਾਵਨ ਨੂੰ ਲੈ ਕੇ ਰਾਮ ਰਹੀਮ ਤੇ ਡੇਰਾ ਸਰਸਾ
ਉੱਤੇ ‘ ਅਬ
ਹੋਗਾ ਇਨਸਾਫ਼ ’
ਫ਼ਿਲਮ
ਬਣ ਰਹੀ ਹੈ। ਰਾਖੀ ਨੇ ਦੱਸਿਆ, “ ਫ਼ਿਲਮ ਵਿੱਚ ਰਾਮ ਰਹੀਮ ਜੇਲ ਵਿੱਚ ਚੱਕੀ ਪੀਸ ਰਿਹਾ
ਹੈ। ਰਾਮ ਰਹੀਮ ਹਨੀਪ੍ਰੀਤ ਨੂੰ ਹਰਪ੍ਰੀਤ ਵੀ ਕਹਿੰਦਾ ਸੀ। ਉਸ ਦਾ 19 ਸਤੰਬਰ ਨੂੰ ਮੈਨੂੰ ਫ਼ੋਨ
ਆਇਆ ਸੀ। ਉਸ ਨੇ ਕਿਹਾ, “ ਤੂੰ ਰਾਮ ਰਹੀਮ ਹਨੀਪ੍ਰੀਤ, ਡੇਰੇ ਦੀ ਮੂਵੀ ਨਾ ਬਣਾ। “ ਰਾਮ ਰਹੀਮ
ਬਾਈ ਗਰਾਫ਼ ਦੀਆ ਜੜੀਆਂ ਬੂਟੀਆਂ ਖਾਦਾ ਸੀ। ਉਸ ਦੇ ਬਾਥਰੂਮ ਵਿੱਚ ਇਹ ਬਾਈ ਗਰਾਫ਼ ਦੀਆਂ ਸ਼ੀਸ਼ੀਆ
ਪਈਆਂ ਸਨ। ਰੋਜ਼ ਤਾਂ ਬਾਈ ਗਰਾਫ਼ ਟੀਵੀ ‘ਤੇ ਐਂਡ ਆਉਂਦੀ ਹੈ। ਰਾਮ ਰਹੀਮ ਦੀ ਹਨੀ ਨਾਲ ਸ਼ਾਦੀ
ਹੋ ਚੁੱਕੀ ਸੀ। ਰਾਮ ਰਹੀਮ ਔਰਤਾਂ ਦੇ ਅੰਡਰ ਵੇਅਰ ਸੁੰਘਦਾ ਸੀ। ਰਾਮ ਰਹੀਮ ਹਨੀਪ੍ਰੀਤ ਨੂੰ ਫਿਲਮ ਮਿਸਜ਼ਰ
ਆਫ਼ ਗੌਂਡ ਬਣਾਉਣ ਵੇਲੇ ਦੀ 4 ਸਾਲਾਂ ਤੋਂ ਜਾਣਦੀ ਹਾਂ। ਮੇਰਾ ਭਰਾ ਰਕੇਸ਼ ਰਾਮ ਰਹੀਮ ਦਾ ਦੋਸਤ
ਰਿਹਾ ਹੈ। ਰਾਮ ਰਹੀਮ ਦੇ ਡੇਰੇ ਵਿੱਚ ਮੈਨੂੰ ਜਨਮ ਦਿਨ ‘ਤੇ ਸੱਦਿਆ ਸੀ। ਤਿੰਨ ਦਿਨ ਪਿੱਛੋਂ ਮੈਂ ਰਾਮ ਰਹੀਮ
ਦੇ ਡੇਰੇ ਵਿੱਚ ਗਈ ਸੀ। ਮੈਂ ਗੁਫ਼ਾ ਵੀ ਦੇਖੀ ਹੈ। ਬਹੁਤ ਵੱਡਾ ਸਵੀਟ ਰੂਮ ਹੈ। ਰਾਮ ਰਹੀਮ ਡੇਰੇ
ਵਿੱਚ ਬਾਬੇ ਦੀ ਤਰਾ ਨਹੀਂ ਰਾਜੇ ਦੀ ਤਰਾ ਦਾ ਘਰ ਸੀ। ਮੈਂ ਰਾਮ ਰਹੀਮ, ਹਨੀ
ਦੇ ਬਹੁਤ ਰਾਜ ਜਾਣਦੀ ਹਾਂ। ਰਾਮ ਰਹੀਮ ਮੈਨੂੰ ਨਹੀਂ ਮਿਲਿਆ। “ ਰਾਖੀ
ਨੇ ਦੋ ਬਾਰ ਕਿਹਾ,
“ ਰਾਮ ਰਹੀਮ ਮੈਨੂੰ ਨਹੀਂ ਮਿਲਿਆ। “ ਰਾਮ ਰਹੀਮ ਨੇ ਇਸ ਨੂੰ ਵੀ ਨਹੀਂ ਛੱਡਿਆ ਹੋਣਾ। ਮੀਡਿਆ
ਨੇ ਪੁੱਛਿਆ, “ ਹਨੀਪ੍ਰੀਤ ਦੇ ਕਿਹੜੇ ਨੰਬਰ ਤੋਂ ਫੋਨ ਆਇਆ ਸੀ। ” “ ਮੈਨੁੰ ਫੋਨ ਹੀ ਬਹੁਤ ਆਏ
ਪਤਾ ਨਹੀਂ ਕੀ ਨੰਬਰ ਸੀ। “ ਉਸ ਤੋਂ ਪਹਿਲਾਂ ਹਨੀਪ੍ਰੀਤ ਸੇਵ ਕੀਤਾ ਨੰਬਰ ਮੀਡੀਆਂ ਨੂੰ ਰਾਖੀ ਦਿਖਾ
ਰਹੀ ਸੀ। ਪੁਲੀਸ ਨੂੰ ਰਾਖੀ ਸਾਵਨ ਨੂੰ ਵੀ ਮਿਲਣਾ
ਜ਼ਰੂਰੀ ਹੈ। ਚੰਗੀ ਤਰਾ ਪੁੱਛ ਪੜਤਾਲ ਹੋ ਜਾਵੇਗੀ। ਇੰਨੀਆਂ ਗੱਲਾਂ ਤਾਂ ਦਿਲਾਵਰ, ਪ੍ਰਦੀਪ
ਨੇ ਵੀ ਨਹੀਂ ਦੱਸੀਆਂ ਹੋਣੀਆਂ। ਭਗਤ, ਕੌਣ ਸਾਧ, ਕੌਣ ਗੁੰਡੇ ਹਨ?ਪਤਾ ਨਹੀਂ ਕਿੰਨਾ ਸੱਚ, ਕਿੰਨਾ ਝੂਠ ਬੋਲਦੀ ਹੈ?
ਡੇਰਾ ਭਗਤਾਂ ‘ਤੇ 170 ਤੋਂ ਵੱਧ ਕੇਸ ਦਰਜ ਹਨ 1016ਤੋਂ ਵੱਧ ਬੰਦੇ ਪੁਲੀਸ ਨੇ ਫੜੇ ਹਨ। ਵਿਪਾਸਨਾ
ਤੋਂ 3 ਘੰਟੇ ਤੋਂ ਵੱਧ ਪੁੱਛਗਿੱਛ ਕੀਤੀ ਗਈ ਹੈ। ਪਰ ਉਹ ਚਲਾਕ ਇੰਨੀ ਹੈ ਕਿ ਮੀਡੀਆ ਦੀ ਵੀ ਕਿਸੇ
ਗੱਲ ਵਿੱਚ ਨਹੀਂ ਫਸਦੀ। ਹਰ ਗੱਲ ਵਿੱਚੋਂ ਸਾਈਡ ਕਰਕੇ ਸਾਫ਼ ਨਿਕਲ ਜਾਂਦੀ ਹੈ।
ਰਾਮ ਰਹੀਮ ਦਾਨ ਵਿੱਚ ਬੱਚੇ ਕਿਉਂ ਲੋਕਾਂ ਤੋਂ ਮੰਗਦਾ
ਸੀ? ਉਸ ਦਾ ਕਹਿਣਾ ਸੀ, “ ਕੁੜੀਆਂ ਨਾ ਮਾਰੋ, ਕੁੜੀਆਂ, ਮੁੰਡੇ
ਵੀ ਡੇਰੇ ਨੂੰ ਦੇ ਜਾਵੋ। “ ਪਤੀ ਜਾਂ ਮਾਂ ਬਾਪ ਮਰਿਆਂ ਦੇ ਬੱਚੇ ਲੈ ਲੈਂਦਾ ਸੀ। ਉਨ੍ਹਾਂ ਬੱਚਿਆਂ
ਨੂੰ ਲੋਕਾਂ ਨਾਲ ਲੜਨ ਵਾਲੇ ਗੁੰਢੇ ਬਣਾਉਂਦਾ ਸੀ। ਹੁਣ ਮਾਂ-ਬਾਪ ਦਾਨ ਕੀਤੇ ਬੱਚੇ ਲੱਭਦੇ ਫਿਰਦੇ
ਹਨ। ਇੱਕ ਜਵਾਨ ਔਰਤ ਨੇ ਦੱਸਿਆ 12 ਸਾਲ ਪਹਿਲਾਂ ਢਾਈ ਮਹੀਨੇ ਦਾ ਬੱਚਾ ਰਾਮ ਰਹੀਮ ਨੂੰ ਦਾਨ ਕਰ
ਆਈ। 12 ਸਾਲ ਪਹਿਲਾਂ ਸੱਚ ਕਹੂ ਰਾਮ ਰਹੀਮ ਦੇ ਡੇਰੇ ਸਰਸਾ ਤੋਂ ਛਪਣ ਵਾਲੇ ਅਖ਼ਬਾਰ ਵਿੱਚ ਬੱਚੇ
ਦਾਨ ਕਰਨ ਦਾ ਇਸ਼ਤਿਹਾਰ ਲੱਗਾ ਸੀ। ਕਿ ਕਿਸੇ ਨੂੰ ਬੱਚਾ ਚਾਹੀਦਾ ਹੈ। ਕਿਸੇ ਦੇ ਘਰ ਉਜਾਲਾ ਹੋ
ਜਾਏਗਾ। ਜਿਸ ਘਰ ਵਿੱਚ ਬੱਚਾ ਨਹੀਂ ਹੈ। ਉਸ ਨੂੰ ਬੱਚੇ ਦੇਣੇ ਹਨ। ਮੈਂ ਦੋਨਾਂ ਵਿੱਚੋਂ ਇੱਕ ਬੱਚਾ
ਜੋ ਲੜਕਾ ਸੀ,
ਦਾਨ
ਕਰ ਦਿੱਤਾ। ਰਾਮ ਰਹੀਮ ਨੇ ਕਿਹਾ ਸੀ, “ ਦਾਨ ਕੀਤੇ ਬੱਚੇ ਨੂੰ ਮਿਲ ਨਹੀਂ ਸਕਦੇ। ਪੁੱਛ ਵੀ
ਨਹੀਂ ਸਕਦੇ ਦਾਨ ਕੀਤਾ ਬੱਚਾ ਕੀਹਦੇ ਘਰ ਹੈ?” ਇਸੇ ਲਈ ਬੱਚੇ ਨੂੰ ਫਿਰ ਕਦੇ ਨਹੀਂ ਦੇਖਿਆ। “ ਇਹ
ਪਾਣੀਪਤ ਦੀ ਔਰਤ ਹੈ। ਹੁਣ ਭੁੱਬਾਂ ਮਾਰ ਕੇ ਰੋਂਦੀ ਹੈ। ਇਹ ਔਰਤ ਵੀ ਰਾਮ ਰਹੀਮ ਦੀ ਭਗਤਣੀ ਸੀ।
ਕੁੱਝ ਹੋਰ ਵੀ ਹੋਣੀ ਹੈ। ਐਵੇ ਥੋੜੀ ਕੋਈ ਆਪਣੇ ਢਿਡੋ ਕੱਢੇ ਬੱਚੇ ਨੂੰ ਕਿਸੇ ਨੂੰ ਦਾਨ ਦਿੰਦਾ ਹੈ।
ਇਸੇ ਲਈ ਰਾਮ ਰਹੀਮ ਤੋਂ ਦਾਨ ਕੀਤੇ ਬੱਚੇ ਦਾ ਨਹੀਂ ਪੁੱਛਿਆ, “ ਕਿ ਉਹ ਕਿਥੇ ਹੈ? ” ਕਿਥੋਂ
ਲੱਭੇਗੀ? ਰਾਮ
ਰਹੀਮ ਤਾਂ ਦਾਨ ਵਿੱਚ ਦਿੱਤੇ ਬੱਚੇ ਦਾ ਨਾਮ ਤੇ ਬਾਪ ਦਾ ਨਾਲ ਬਦਲ ਦਿੰਦਾ ਸੀ। ਆਪ ਬਾਪ ਬਣ ਕੇ
ਆਪਦਾ ਨਾਮ ਪੇਪਰ ਸਰਟੀਫਿਕੇਟ ਵਿੱਚ ਲਿਖ ਦਿੰਦਾ ਸੀ। ਅੰਗ, ਚੰਮ ਵੇਚਦਾ ਸੀ। ਅਜੇ ਤਾਂ ਰਾਮ ਰਹੀਮ ਦੇ ਭਗਤ ਸ਼ਰਮੋ
ਸ਼ਰਮੀ ਲੁੱਕ-ਛਿਪ ਗਏ ਹਨ। ਰਾਮ ਰਹੀਮ ਜੇਲ ਵਿੱਚ ਸਬਜ਼ੀਆਂ ਉਗਾ ਰਿਹਾ ਹੈ। 20 ਰੁਪਏ ਖੱਟ ਰਿਹਾ ਹੈ।
ਪਾਣੀਪਤ ਦੇ ਕਈ ਵੱਡੇ ਵੱਡੇ ਮਾਮਲਿਆਂ ਵਿੱਚ ਜੇਲ ਤੋਂ
ਆਰ ਟੀ ਆਈ ਲੈਣ ਵਾਲੇ ਪੀ ਪੀ ਕਪੂਰ ਨੇ ਡੀ ਜੀ ਪੀ ਤੋਂ ਰਾਮ ਰਹੀਮ ਦੀ ਆਰ ਟੀ ਆਈ ਲਿਖ ਕੇ ਦਿੱਤੀ
ਹੈ, ਕਿ ਰਾਮ ਰਹੀਮ ਬਲਾਤਕਾਰੀ ਨੂੰ ਜੇਲ ਵਿੱਚ ਕੀ ਖਾਣ ਨੂੰ ਦਿੱਤਾ ਜਾਂਦਾ ਹੈ? ਖਾਣੇ
ਦਾ ਖ਼ਰਚਾ ਕੀ ਹੈ?
ਕੀ
ਵੀ ਆਈ ਪੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ? ਕੈਸਾ ਰਹਿਣ ਸਹਿਣ ਹੈ? ਸਾਧ
ਨੇ ਕੀ ਪੜ੍ਹਾਈ ਕੀਤੀ ਹੈ? ਡੀ ਜੀ ਪੀ ਨੇ ਜੁਆਬ ਵਿੱਚ ਮੋੜ ਕੇ ਚਿੱਠੀ ਭੇਜ
ਦਿੱਤੀ ਕਿ ਰਾਮ ਰਹੀਮ ਨੂੰ ਪੁੱਛ ਕੇ ਦੱਸਿਆ ਜਾਵੇਗਾ। ਪੀ ਪੀ ਕਪੂਰ ਨੇ ਕਿਹਾ ਹੈ, “ ਆਰ
ਟੀ ਆਈ ਤੋਂ ਛਪਾਇਆ ਜਾ ਰਿਹਾ ਹੈ। ਇਹ ਗੱਲ ਤਾਂ ਸਾਫ਼ ਹੈ। ਜੇਲ ਰਾਮ ਰਹੀਮ ਨੂੰ ਵੀ ਆਈ ਪੀ
ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਆਰ ਟੀ ਆਈ ਕੋਲ ਪੂਰਾ ਇਲਾਜ ਹੈ। ਇੰਨਾ ਦੀ ਮਨ ਮਰਜ਼ੀ ਨਹੀਂ
ਚੱਲੇਗੀ, ਰੋਕ
ਲੱਗੇਗੀ। ਮੈਂ ਡੀ ਜੇ ਪੀ ਹਰਿਆਣਾ ਨੂੰ ਸੂਚਨਾ ਕਰਾਂਗਾ। ਜੇ ਉਸ ਨੇ ਕੁੱਝ ਨਾ ਕੀਤਾ ਤਾਂ ਰਾਜਿਆ
ਮਾਨਿਆ ਰਾਜਿਆ ਅਯੋਗ ਨੂੰ ਅਪੀਲ ਕਰਾਂਗਾ ਆਰ ਟੀ ਆਈ ਦਾ ਮਜ਼ਾਕ ਕੀਤਾ ਹੈ। ਆਮ ਇਨਸਾਨ ਦਾ ਜੋ
ਅਧਿਕਾਰ ਹੈ। ਉਸ ਦੀ ਉਲ਼ੰਘਣਾ ਕੀਤੀ ਜਾ ਰਹੀ ਹੈ। ਮਨ ਮਾਨੀ ਕੀਤੀ ਹੈ। ਅੰਦਰ ਦੀ ਰਹਿਣ ਸਹਿਣ ਦੀ
ਸੂਚਨਾ ਦਿਵਾਈ ਜਾਏ। ਜੇਲ ਸੁਪਰਡੈਂਟ ਦੇ ਖ਼ਿਲਾਫ਼ 25,000 ਜੁਰਮਾਨਾ ਲਗਾਇਆ ਜਾਵੇ। ਜੇਲ ਅੰਦਰ ਰਾਮ ਰਹੀਮ
ਦੀ ਰਿਪੋਰਟ ਲੁਕਾਈ ਕਿਉਂ ਜਾ ਰਹੀ ਹੈ? “ ਜਾਹਰ ਹੈ ਕਿ ਸਾਧ ਦੀ ਮਾਂ ਕੱਪੜਿਆਂ ਤੇ ਖਾਣੇ ਦੀ
ਕਾਰ ਭਰ ਕੇ ਜੇਲ ਵਿੱਚ ਦੇ ਕੇ ਆਈ ਹੈ। ਕਦੇ ਕਿਸੇ ਨੂੰ ਘਰ ਤੋਂ ਜੇਲ ਤੱਕ ਖਾਣਾ, ਸੂਟ, ਬੂਟ
ਨਹੀਂ ਜਾਂਦੇ ਦੇਖੇ। ਐਸੀ ਕਿਹੜੀ ਰਾਮ ਰਹੀਮ ਨੂੰ ਬਰੀ ਚਾਹੀਦੀ ਹੈ?
Comments
Post a Comment