ਮੇਰਾ ਬੜਾ ਜੀਅ ਕਰਦਾ ਹੱਥ ਫੜ ਕੇ ਨੱਚਾਂ ਤੇਰੇ ਨਾਲ
 ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ satwinder_7@hotmail.com
ਵੇ ਚੰਨਾ ਮੇਰਿਆਂ ਮੇਰਾ ਛੋਟਾ ਜਿਹਾ ਕੱਢਦੇ ਤੂੰ ਸੁਆਲ।
ਮੇਰਾ ਬੜਾ ਜੀਅ ਕਰਦਾ ਹੱਥ ਫੜ ਕੇ ਨੱਚਾਂ ਤੇਰੇ ਨਾਲ।
ਤੂੰ ਤਾਂ ਚੰਨਾ ਚਾਰ ਫੇਰੇ ਲੈ ਲੈ ਚੱਲ ਕੇ ਮੇਰੇ ਨਾਲ-ਨਾਲ।
ਮੇਰਾ ਜੀਅ ਕਰਦਾ ਘੁੰਡ ਕੱਢ ਕੇ ਚੱਲਾਂ ਤੇਰੇ ਨਾਲ-ਨਾਲ।
ਆ ਕੇ ਤੂੰ ਮੈਨੂੰ ਮਿਲ ਗਿਆ ਝੱਟ-ਪੱਟ ਫੁਰਨੇ ਦੇ ਨਾਲ।
ਮੇਰਾ ਜੀਅ ਕਰਦਾ ਤੂੰ ਅੱਗੇ-ਅੱਗੇ ਚੱਲ ਮੇਰੇ ਨਾਲ-ਨਾਲ।
ਪਿੰਡ ਮੇਰੇ ਸੁਹਰਿਆਂ ਦਾ ਮੈਂ ਪਿੱਛੇ ਚੱਲਾਂ ਤੇਰੇ ਨਾਲ-ਨਾਲ।
ਮੇਰਾ ਜੀਅ ਕਰਦਾ ਸ਼ਰੀਕੇ ਵਿੱਚ ਖੜ੍ਹ ਹੋ ਤੂੰ ਮੇਰੇ ਨਾਲ।
ਆਜਾ ਵਿਆਹ ਵਿੱਚ ਨੱਚੀਏ ਲਾੜਾ-ਲਾੜੀ ਨਾਲ ਨਾਲ।
ਮੇਰਾ ਜੀਅ ਕਰਦਾ ਆ ਨੱਚ ਗਿੱਧੇ ਵਿਚ ਤੂੰ ਮੇਰੇ ਨਾਲ।
ਵੇ ਲੱਗੇ ਤੂੰ ਸਤਵਿੰਦਰ ਦਾ ਸਬ ਨਾਲੋਂ ਸੋਹਣਾ ਸਰਦਾਰ।
ਸੱਤੀ ਦੀ ਜ਼ਿੰਦਗੀ ਵਾਂਗ ਚੱਲਦਾ ਆ ਤੂੰ ਵੀ ਨਾਲ ਨਾਲ।
ਦੁੱਖਾਂ-ਸੁੱਖਾਂ ਵਿੱਚ ਹਹ ਵੇਲੇ ਬਣਦਾ ਤੂੰ ਮੇਰਾ ਹਿੱਸੇਦਾਰ।
ਮੇਰਾ ਬੜਾ ਜੀਅ ਕਰਦਾ ਹੱਥ ਫੜ ਕੇ ਨੱਚਾਂ ਤੇਰੇ ਨਾਲ।

ਅੱਖਾਂ ਦੇ ਡੰਗ ਦਿਲ ਤੇ ਚਲਾਈ ਜਾਂਦੇਉ।
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ satwinder_7@hotmail.com
ਅੱਖਾਂ-ਨਾਲ ਅੱਖਾਂ ਨੂੰ ਮਿਲਾਈ ਜਾਂਦੇਉ। ਐਵੇਂ ਨਾਮ ਸਾਡੇ ਤੁਸੀਂ ਲਗਾਈ ਜਾਂਦੇ।
ਹਾਮੀ ਸਾਡੇ ਕੋਲੋ ਤੁਸੀਂ ਭਰਾਈ ਜਾਂਦੇਉ। ਅਸੀਂ ਬਚਦੇ ਤੁਸੀਂ ਗੱਲ ਵਧਾਈ ਜਾਂਦੇਉ।
ਹਾਏ ਸਾਡੇ ਗ਼ਰੀਬਾਂ ਸਿਰ ਲਾਈ ਜਾਂਦੇਉ। ਅੱਖਾਂ ਦੇ ਡੰਗ ਦਿਲ ਤੇ ਚਲਾਈ ਜਾਂਦੇਉ।
ਇਸ਼ਕੇ ਦਾ ਨਸ਼ਾ ਸਾਨੂੰ ਚੜ੍ਹਾਈ ਜਾਂਦੇਉ। ਅੱਖਾਂ ਦੇ ਤੀਰ ਦਿਲ ਤੇ ਖਬੋਈ ਜਾਂਦੇਉ।
ਸਾਨੂੰ ਦੇਖ-ਦੇਖ ਮੁਸਕਰਾਈ ਵੀ ਜਾਂਦੇਉ। ਫਿਰ ਵੀ ਕਸੂਰ ਸਾਡਾ ਬਿਤਾਈ ਜਾਂਦੇਉ।
ਮਿੰਨਾਂ ਜਿਹਾ ਹੱਸ ਕੇ ਮੱਤ ਮਾਰੀ ਜਾਂਦੇਉ। ਇਸ਼ਕੇ ਦੀ ਮਾਰ ਬੁਰੀ ਚੇਤੇ ਕਰਾਂਉਂਦੇਉ।
ਲੋਕਾਂ ਮੂਹਰੇ ਮਾੜੇ ਸੱਤੀ ਕਹੀ ਜਾਂਦੇਉ। ਸਤਵਿੰਦਰ ਨਾਲ ਅੱਖਾਂ ਮਿਲਾਈ ਜਾਂਦੇਉ।

Comments

Popular Posts