ਰੱਬ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ ਸਭ ਨੂੰ ਅੰਨ-ਜਲ, ਲੋੜ ਦੀਆਂ ਵਸਤੂਆਂ ਦਿੰਦਾ ਹੈ
ਭਾਗ 349 ਸ੍ਰੀ
ਗੁਰੂ ਗ੍ਰੰਥ ਸਾਹਿਬ ਅੰਗ 349 of 1430
ਰੱਬ ਆਪ ਹੀ ਜੀਵਾਂ
ਨੂੰ ਪੈਦਾ ਕਰਦਾ ਹੈ, ਆਪ ਹੀ ਸਭ ਨੂੰ ਅੰਨ-ਜਲ, ਲੋੜ ਦੀਆਂ ਵਸਤੂਆਂ ਦਿੰਦਾ ਹੈ
ਸਤਵਿੰਦਰ ਕੌਰ ਸੱਤੀ
(ਕੈਲਗਰੀ) - ਕੈਨੇਡਾ satwinder_7@hotmail.com
23/08/2013. 349
ਪ੍ਰਭੂ
ਤੇਰੀ ਕੀਮਤ ਨਹੀਂ ਪਾ ਸਕਦੇ, ਤੇਰਾ ਕੰਮਾਂ ਦਾ ਹਿਸਾਬ ਨਹੀਂ ਲਾਇਆ ਜਾ ਸਕਦਾ। ਤੇਰੀ ਸਿਫ਼ਤ ਕਰਨ ਵਾਲੇ ਤੇਰੇ ਵਿੱਚ ਹੀ ਰਚ ਜਾਂਦੇ ਹਨ। ਮੇਰੇ ਮਾਲਕ
ਪ੍ਰਭੂ ਤੂੰ ਬਹੁਤ ਡੂੰਘੇ, ਵੱਡੇ, ਵਿਸ਼ਾਲ ਦਿਲ ਵਾਲਾ ਗੁਣਾਂ ਵਾਲਾ ਹੈ। ਕੋਈ ਨਹੀਂ
ਜਾਣਦਾ ਤੂੰ ਕਿੰਨੇ ਵੱਡਾ ਚੌੜਾ ਹੈ। ਬਹੁਤ ਸਾਰੇ ਜੀਵਾਂ, ਮਨੁੱਖਾਂ ਨੇ ਆਪਣੀ ਸੁਰਤ ਪ੍ਰਭੂ ਧਿਆਨ ਵਿੱਚ ਜੋੜੀ ਹੈ। ਉਨ੍ਹਾਂ ਨੇ
ਤੇਰੀ ਬਹੁਤ ਕਦਰ ਵਡਿਆਈ ਕੀਤੀ ਹੈ। ਵੱਡੇ ਵਿੱਦਿਆ ਦੇ ਮਾਹਿਰ ਬਹੁਤ ਵੱਡੇ ਵਿਦਵਾਨ ਹੋਰ ਵੀ ਵੱਡੇ
ਗਿਆਨ ਵਾਲਿਆਂ ਨੇ ਕੋਸ਼ਿਸ਼ ਕੀਤੀ। ਉਹ ਤੇਰੀ ਭੋਰਾ ਵੀ ਪ੍ਰਸੰਸਾ ਨਹੀਂ ਕਰ ਸਕੇ। ਤੇਰੀ ਵਡਿਆਈ ਬਹੁਤ
ਵੱਡੀ ਹੈ। ਜੇ ਤੈਨੂੰ ਵੱਡਾ-ਵੱਡਾ ਕਹੀ ਜਾਈਏ, ਉਸ ਨਾਲ ਤੈਨੂੰ ਕੋਈ ਫ਼ਰਕ ਨਹੀਂ ਪੈਦਾ। ਸਾਰੇ
ਸੱਚੇ ਕੰਮ ਸਾਰੇ ਤਪ, ਕਸ਼ਟ, ਸਮਾਧੀਆਂ ਸਾਰੀਆਂ ਵਡਿਆਈਆਂ, ਤੇਰੀ ਸ਼ਕਤੀ ਨਾਲ ਕੀਤੀਆਂ ਜਾਂਦੀਆਂ ਹਨ। ਸਿਧਾ
ਜੋਗੀਆਂ ਦੀਆਂ ਸਮਾਧੀਆਂ ਬਾਰੇ ਸਭ ਪ੍ਰਾਪਤੀਆਂ ਹਨ। ਰੱਬ ਦੀਆਂ ਸ਼ਕਤੀਆਂ ਬਗੈਰ ਜੋਗੀਆਂ, ਸਿਧਾ ਨੇ ਸਿੱਧੀ, ਸਫਲਤਾ, ਉਸ ਰੱਬ ਨੂੰ ਨਹੀਂ ਹਾਸਲ ਕੀਤਾ। ਕਿਤੇ ਕੰਮਾਂ ਦੀ ਮਿਹਰ ਨਾਲ ਦੀ ਨਜ਼ਰ
ਨਾਲ ਸਫਲਤਾ ਹਾਸਲ ਹੋਈ ਹੈ। ਕੋਈ ਰੋਕ ਨਹੀਂ ਆਉਂਦੀ। ਕਹਿਣ ਵਾਲਾ ਵਿਚਾਰਾ ਕੀ ਕਰ ਸਕਦਾ ਹੈ? ਤੇਰੇ ਭੰਡਾਰੇ ਚੰਗਾਈਆਂ ਪਵਿੱਤਰਾ ਨਾਲ ਭਰੇ ਪਏ
ਹਨ। ਜਿਸ ਜੀਵ ਨੂੰ ਤੂੰ ਮਿਹਰ ਨਾਲ ਆਪਣੇ ਗੁਣ ਦਿੰਦਾ ਹੈ। ਉਸ ਨੇ ਹੋਰ ਕਿਸੇ ਤੋਂ ਕੀ ਲੈਣਾ ਹੈ।
ਕੋਈ ਹੋਰ ਉਸ ਦਾ ਕੁੱਝ ਨਹੀਂ ਵਿਗਾੜ ਸਕਦਾ। ਨਾਨਕ ਜੀ ਨੇ ਲਿਖਿਆ ਹੈ, ਜੀਵ ਨੂੰ ਸੱਚਾ ਰੱਬ ਹੀ
ਚੰਗਾ ਸੋਹਣਾ ਬਣਾਉਂਦਾ ਹੈ।
ਰੱਬ ਦਾ ਨਾਮ ਲੈ ਕੇ
ਜਿਉਂਦਾ ਹਾਂ। ਰੱਬ ਦਾ ਨਾਂਮ ਲੈਣ ਲਈ ਜਿਉਣਾਂ ਹੈ। ਜੇ ਰੱਬ ਵਿੱਸਰੇ ਨਾਂ ਚਿੱਤ ਨਾਂ ਆਵੇ ਤਾਂ
ਮੈਂ ਮਰ ਜਾਵਾਂ। ਸੱਚੇ ਰੱਬ ਦਾ ਸੁੱਚਾ-ਸੱਚਾ ਨਾਮ ਲੈਣਾ ਮੁਸ਼ਕਲ ਹੈ। ਜਦੋਂ ਜੀਵ ਨੂੰ ਰੱਬ ਦੇ
ਨਾਮ ਦੀ ਭੁੱਖ ਲੱਗਦੀ ਹੈ। ਰੱਬ ਨੂੰ ਯਾਦ ਕਰਨ ਪਿਆਰ ਦੀ ਭੁੱਖ ਨਾਲ ਦੁੱਖ ਯਾਦ ਨਹੀਂ ਰਹਿੰਦੇ ਵਿੱਸਰ ਜਾਂਦੇ ਹਨ। ਮੇਰੀ ਮਾਂ ਉਹ ਰੱਬ ਮੈਨੂੰ
ਕਿਉਂ ਵਿੱਸਰ ਸਕਦਾ ਹੈ? ਵਿੱਸਰ ਨਹੀਂ ਸਕਦਾ ਹੈ। ਉਹ ਮਾਲਕ ਸੱਚਾ ਪੁਰਖ ਹੈ। ਉਸ ਦਾ ਨਾਮ ਸੱਚਾ
ਹੈ। ਸੱਚੇ ਰੱਬ ਦੇ ਨਾਮ ਦੀ ਭੋਰਾ, ਰੱਤੀ ਭਰ ਪ੍ਰਸੰਸਾ ਕੀਤੀ ਹੈ। ਇੰਨੀ ਕੁ ਰਾਈ ਜਿੰਨੀ ਪ੍ਰਸੰਸਾ ਕਰਨ ਲਈ ਬੋਲ-ਬੋਲ ਥੱਕ ਗਏ
ਹਨ। ਪਰ ਉਸ ਬਾਰੇ ਕੁੱਝ ਵੀ ਜਾਣ ਨਹੀਂ ਸਕੇ। ਉਸ ਦੇ ਗੁਣਾਂ ਦੀ ਨੂੰ ਹਾਸਲ ਨਹੀਂ ਕਰ ਸਕੇ। ਜੇ ਸਾਰੇ ਜੀਵ ਮਨੁੱਖ ਸਬ ਰਲ ਕੇ ਗੁਣਾਂ ਦੀ ਮਹਿਮਾ ਕਰਨ
ਲੱਗਣ। ਨਾਂ ਤਾਂ ਪ੍ਰਭੂ ਵਧਣ ਲੱਗਾ ਹੈ। ਨਾਂ ਹੀ ਛੋਟਾ ਹੋਣ ਲੱਗਾ ਹੈ। ਰੱਬ ਮਰਦਾ ਨਹੀਂ ਹੈ। ਨਾਂ
ਹੀ ਉਦਾਸ ਹੁੰਦਾ ਹੈ। ਉਹ ਸਾਰੇ ਜੀਵਾਂ ਨੂੰ ਦਿੰਦਾ ਹੈ। ਕਦੇ ਤੋਟ ਨਹੀਂ ਆਉਂਦੀ। ਰੱਬ ਜੀ ਦੇ ਇਹ
ਗੁਣ ਹਨ। ਉਸ ਵਰਗਾ ਹੋਰ ਕੋਈ ਨਹੀਂ ਹੈ। ਨਾਂ ਹੀ ਕੋਈ ਹੋਇਆ ਹੈ। ਨਾਂ ਹੀ ਕੋਈ ਹੋ ਸਕਦਾ ਹੈ।
ਜਿੱਡਾ ਪ੍ਰਭੂ ਵਿਸ਼ਾਲ ਤੂੰ ਆਪ ਹੈ। ਉਹੋਂ ਜਿਹੇ ਤੇਰੇ ਭੰਡਾਰ ਵਸਤੂਆਂ ਹਨ। ਜਿਸ ਨੇ ਦਿਨ ਰਾਤ
ਬਣਾਏ ਹਨ। ਜਿਹੜੇ ਜੀਵ ਐਸੇ ਦਾਤੇ ਨੂੰ ਭੁੱਲ ਜਾਂਦੇ ਹਨ। ਉਹ ਮਾੜੇ ਕਰਮਾਂ ਵਾਲੇ ਛੋਟੀ ਜਾਤ ਦੇ ਉਸ ਦੇ ਕਿਤੇ ਕੰਮਾਂ ਨੂੰ ਭੁੱਲ ਜਾਂਦੇ ਹਨ। ਨਾਨਕ ਜੀ ਨੇ ਲਿਖਿਆ ਹੈ ਉਹ ਜੀਵ ਮਾੜੇ ਕਰਮਾਂ
ਵਾਲੇ ਹਨ।
ਕੋਈ ਮੰਗਣ ਹੋਵੇ, ਨੂੰ ਮੰਗਣਾਂ ਆਉਂਦਾ ਹੋਵੇ। ਮਾਲਕ ਦੇ ਦਰ ਉਤੇ ਪੁਕਾਰ ਕਰੇ। ਉਹ ਮਹਲ ਦਾ
ਮਾਲਕ ਰੱਬ ਵੀ ਉਸ ਦੀ ਪੁਕਾਰ ਸੁਣ ਲੈਂਦਾ ਹੈ। ਉਸ ਮਾਲਕ ਦੀ ਮਰਜ਼ੀ ਹੈ। ਹੌਸਲਾ, ਪਿਆਰ ਦੇਵੇ। ਉਸ ਦੀ ਮਰਜ਼ੀ ਹੈ, ਮੰਗਤੇ ਨੂੰ ਦੁਰਕਾਰ ਦੇਵੇ। ਮੰਗਤੇ ਨੂੰ ਭੀਖ ਦੇਣ ਵਿਚ ਹੀ ਮਾਲਕ ਦੀ
ਵਡਿਆਈ ਹੈ। ਕੋਈ ਮੰਗਤਾ ਕਿਸੇ ਭੀ ਜਾਤ ਦਾ ਹੋਵੇ। ਪ੍ਰਭੂ ਦੇ ਦਰ ਤੇ ਪੁਕਾਰ ਕਰੇ। ਉਹ ਜਾਤ ਨਹੀਂ
ਪੁੱਛਦਾ। ਰੱਬ ਦੇ ਦਰਬਾਰ ਵਿੱਚ ਕੋਈ ਜਾਤ ਨਹੀਂ ਹੈ। ਸਬ ਰੱਬ ਦੇ ਪਿਆਰੇ ਹਨ। ਹਰੇਕ ਜੀਵ ਦੇ ਅੰਦਰ
ਹੋ ਕੇ, ਪ੍ਰਭੂ ਆਪ ਹੀ ਪ੍ਰੇਰਨਾ ਕਰ ਕੇ ਜੀਵ ਪਾਸੋਂ
ਪੁਕਾਰ ਕਰਾਉਂਦਾ ਹੈ। ਹਰੇਕ ਵਿਚ ਹੋ ਕੇ ਆਪ ਪੁਕਾਰ ਸੁਣਦਾ ਹੈ। ਪ੍ਰਭੂ ਤੂੰ ਸ੍ਰਿਸ਼ਟੀ ਦਾ
ਸਿਰਜਣਹਾਰ ਸਭ ਦਾ ਰਾਖਾ, ਪਾਲਨ ਵਾਲਾ, ਪੈਦਾ ਕਰਨ ਵਾਲਾ
ਹੈਂ। ਉਸ ਨੂੰ ਜਗਤ ਦੀ ਝੇਪ ਨਹੀਂ ਰਹਿੰਦੀ। ਜਗਤ ਉਸ ਦਾ ਕੁੱਝ ਵਿਗਾੜ ਨਹੀਂ ਸਕਦਾ।
ਰੱਬ ਆਪ ਹੀ ਜੀਵਾਂ
ਨੂੰ ਪੈਦਾ ਕਰਦਾ ਹੈ, ਆਪ ਹੀ ਸਭ ਨੂੰ ਅੰਨ-ਜਲ, ਲੋੜ ਦੀਆਂ ਵਸਤੂਆਂ ਦਿੰਦਾ ਹੈ। ਬੰਦੇ, ਜੀਵਾਂ ਨੂੰ ਭੈੜੀ ਮਤਿ ਵੱਲੋਂ ਵਰਜਦਾ ਹੈ। ਸਤਿਗੁਰੂ ਦੀ ਕਿਰਪਾ ਨਾਲ
ਪ੍ਰਭੂ ਜਿਸ ਦੇ ਮਨ ਵਿਚ ਆ ਵੱਸਦਾ ਹੈ। ਬੰਦੇ ਦੇ ਮਨ ਵਿਚ ਆਪਣੀ ਯਾਦ, ਪ੍ਰੇਮ, ਪਿਆਰ ਰੱਬ ਪਿਆਰਾ ਆਪ ਕਰਾਉਂਦਾ ਹੈ। ਜਿਨ੍ਹਾਂ ਦੇ ਅੰਦਰ ਪਿਆਰ ਦੀ ਘਾਟ
ਹੈ। ਉਨ੍ਹਾਂ ਨੂੰ ਆਪ ਹੀ ਰੱਬੀ ਬਾਣੀ ਸਿਮਰਨ ਦੀ ਯਾਦ, ਪ੍ਰੇਮ, ਪਿਆਰ ਰੱਬ ਆਪ ਨਹੀਂ ਕਰਾਉਂਦਾ। ਸਤਿਗੁਰੂ ਨਾਨਕ ਆਖਦੇ ਹਨ। ਜਿਸ ਕਿਸੇ ਨੂੰ ਸਿਮਰਨ ਦੀ ਦਾਤ
ਪ੍ਰਭੂ ਦਿੰਦਾ ਹੈ। ਉਸ ਪਾਸੋਂ ਅੱਗੇ ਕਰਮਾਂ ਦਾ ਲੇਖਾ ਨਹੀਂ ਮੰਗਦਾ। ਉਹ ਜੀਵ ਕੋਈ ਅਜੇਹੇ ਕਰਮ
ਕਰਦਾ ਹੀ ਨਹੀਂ ਜਿਸ ਕਰਕੇ ਕੋਈ ਗ਼ਲਤੀ ਹੋਵੇ। ਮਨ ਦੇ ਫੁਰਨੇ ਛੈਣੇ ਤੇ ਪੈਰਾਂ ਦੇ ਘੁੰਗਰੂ ਹਨ। ਦੁਨੀਆ ਦਾ ਮੋਹ ਢੋਲਕੀ ਹੈ। ਇਹ
ਵਾਜੇ ਵੱਜ ਰਹੇ ਹਨ। ਪ੍ਰਭੂ ਦੇ ਨਾਮ ਤੋਂ ਸੁੰਨਾ ਮਨ ਮਾਇਆ ਦੇ ਹੱਥਾਂ ਤੇ ਨੱਚ ਰਿਹਾ ਹੈ। ਸਰੀਰਕ ਸ਼ਕਤੀ ਕਾਮ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ।
ਨਾਂ ਹੀ ਕੋਈ ਕਿਸੇ ਦੇ ਮਰਨ ਉੱਤੇ ਮਰਦਾ ਹੈ। ਐਸੇ ਪਖੰਡ ਕਰਨ ਨਾਲ ਰੱਬ ਮਿਲਦਾ ਹੈ। ਪ੍ਰਭੂ ਨਾਨਕ
ਨਾਮ ਨੂੰ ਚੇਤੇ ਕਰਕੇ ਸਦਕੇ ਜਾਂਦਾ ਹਾਂ। ਨਾਮ ਤੋਂ ਬਿਨਾ ਦੁਨੀਆ ਮਾਇਆ ਦੇ ਹਨੇਰ ਵਿੱਚ ਲੱਗੀ ਹੈ।
ਇਕ ਮਾਲਕ ਪ੍ਰਭੂ ਆਪ ਹੀ ਸਬ ਕੁੱਝ ਦੇਖਣ ਵਾਲਾ ਹੈ। ਚੇਲੇ ਨੇ ਗੁਰੂ ਦੀ ਸੇਵਾ ਕਰਨੀ ਹੁੰਦੀ ਹੈ। ਸਗੋਂ ਚੇਲਾ ਹੀ ਗੁਰੂ
ਤੋਂ ਖਾਂਦਾ ਹੈ।
Comments
Post a Comment