ਭਾਗ 29 ਗੁੰਡੇ ਦੀ ਗੁੰਡਾ ਗਰਦੀ ਨੂੰ ਰੋਕਣਾ ਹਰ ਸ਼ਰੀਫ਼ ਬੰਦੇ ਦਾ ਕੰਮ ਨਹੀਂ ਹੈ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਰਾਮ ਰਹੀਮ ਬਾਰੇ ਪੰਜਾਬੀ ਟੀਵੀ ਚੈਨਲਾਂ ਨੇ ਬਹੁਤ ਘੱਟ ਗਲ ਕੀਤੀ ਹੈ। ਆਪ ਤਾਂ ਪੰਜਾਬੀ ਟੀਵੀ ਚੈਨਲਾਂ ਬਾਰੇ ਹਿੰਦੀ ਚੈਨਲਾਂ ਤੋਂ ਖ਼ਬਰਾਂ ਚੋਰੀ ਕਰਦੇ ਹਨ। ਬੇਹੀ ਹੋਈ ਦੂਜੇ ਦਿਨ ਖ਼ਬਰ ਦਿੰਦੇ ਹਨ। ਨਾਲੇ ਧਮਕੀ ਦਿੰਦੇ ਹਨ। ਕੋਈ ਇਸ ਪ੍ਰਾਈਵੇਟ ਪ੍ਰਾਪਟੀ ਖ਼ਬਰ ਦੀ ਨਕਲ ਨਾ ਕਰੇ। ਕੇਸ ਕਰ ਦੇਵਾਂਗੇ। ਜਿਵੇਂ ਇੰਨਾ ਨੇ ਖ਼ਬਰ ਮਾਂ ਦੀ ਬੁੱਕਲ ਵਿਚੋਂ ਕੱਢ ਕੇ ਲਾਈ ਹੋਵੇ। ਆਪ ਵੀ ਤਾਂ ਇੱਧਰੋਂ ਉਧਰੋਂ ਸੁਣ ਪੜ੍ਹ ਕੇ ਹੀ ਅੱਗੇ ਲੋਕਾਂ ਨੂੰ ਦੱਸਦੇ ਹਨ। ਇੱਕ ਬਾਰ ਪਬਲਿਸ਼ ਹੋਈ ਗੱਲ ਕਿਸੇ ਦੇ ਪਿਉ ਦੀ ਪ੍ਰਾਈਵੇਟ ਪ੍ਰਾਪਟੀ ਨਹੀਂ ਰਹਿੰਦੀ। ਗੱਲ ਤੇ ਤੀਰ ਮੂੰਹੋਂ ਨਿਕਲੀ, ਵਾਪਸ ਨਹੀਂ ਆਉਂਦੇ। ਲੋਕਾਂ ਕੋਲ ਚਲੇ ਜਾਂਦੇ ਹਨ। ਇਸੇ ਲਈ ਇਹ ਸਾਰਾ ਕੁੱਝ ਹਿੰਦੀ ਦੇ ਟੀਵੀ ਚੈਨਲਾਂ ਵਿਚੋਂ ਦੇਖ ਕੇ ਹੀ ਲਿਖਦੀ ਹਾਂ। ਹਿੰਦੀ ਦੀ ਪੰਜਾਬੀ ਕਰਦੀ ਹਾਂ। ਹਨੀ ਤੇ ਰਾਮ ਰਹੀਮ ਦੀ ਵੀ ਹੁਣ ਪ੍ਰਾਈਵੇਟ ਲਾਈਫ਼ ਨਹੀਂ ਰਹੀ। ਪਬਲਿਕ ਖ਼ੂਬ ਘੁੰਮਾ ਰਹੀ ਹੈ। ਸਰਸਾ ਡੇਰੇ ਦੇ ਰਾਮ ਰਹੀਮ ਤੋਂ ਲੋਕ ਕੰਬਦੇ ਸਨ। ਉਹ ਜਿਸ ਨੂੰ ਚਾਹੇ ਗੋਲੀ ਮਾਰ ਦਿੰਦਾ ਸੀ। ਰੇਪ ਕਰਕੇ, ਬੱਚਾ ਠਹਿਰਾ ਦਿੰਦਾ ਸੀ। ਆਪਣੇ ਹੀ ਹਸਪਤਾਲ ਵਿੱਚ ਗਰਭਪਾਤ ਕਰਾ ਦਿੰਦਾ ਸੀ। ਮਰਦਾ ਦੇ ਗੁਪਤ ਅੰਗ ਕੱਟਾ ਦਿੰਦਾ ਸੀ। ਜੇ ਕੋਈ ਮਰ ਜਾਂਦਾ ਸੀ। ਅੰਦਰੇ ਦੱਬ ਲੈਂਦਾ ਸੀ। ਇੰਡੀਆ ਨਿਊਜ਼ ਦੇ ਚੀਫ਼ ਦੀਪਕ ਚੋਰਸੀਆ, ਨੇ ਰਾਖੀ ਤੇ ਹਨੀ ਦੇ ਪਤੀ ਗੁਪਤਾ ਨਾਲ ਗੱਲਬਾਤ ਕੀਤੀ ਹੈ। ਜਿਸ ਵਿੱਚ ਦੋਨਾਂ ਤੋਂ ਹੀ ਐਸਾ ਕੁੱਝ ਪੁੱਛਿਆ ਹੈ। ਦੋਨਾਂ ਦੇ ਪੈਰ ਹਿੱਲ ਗਏ। ਗੱਲ ਸਿਰਫ਼ ਇੰਨੀ ਹੀ ਪੁੱਛੀ ਗਈ ਕਿ ਜਦੋਂ ਤੁਹਾਡੇ ਨਾਲ ਐਸਾ ਕੁੱਝ ਹੋਇਆ। ਉਦੋਂ ਕਿਉਂ ਚੁੱਪ ਰਹੇ। ਜਦੋਂ ਕਿ ਲੋਕ ਜਾਣਦੇ ਹਨ। ਸ਼ੇਰ ਦੀ ਪੂਛ ਨੂੰ ਕੋਈ ਹੱਥ ਨਹੀਂ ਲਗਾਉਂਦਾ। ਕੌਣ ਕਹੇ ਰਾਣੀ ਅੱਗਾ ਢੱਕ? ਕਿਸੇ ਗੁੰਡੇ ਦੀ ਗੁੰਡਾ ਗਰਦੀ ਨੂੰ ਰੋਕਣਾ ਹਰ ਸ਼ਰੀਫ਼ ਬੰਦੇ ਦਾ ਕੰਮ ਨਹੀਂ ਹੈ। ਰਾਮ ਰਹੀਮ ਦੇ ਜੇਲ ਵਿੱਚ ਬੰਦ ਹੁੰਦੇ ਹੀ ਲੋਕਾਂ ਦੇ ਦਿਲਾਂ ਵਿੱਚੋਂ ਸੌਦੇ ਵਾਲੇ ਦੀ ਦਹਿਸ਼ਤ ਚੱਕੀ ਗਈ। ਜੋ ਲੋਕ ਡਰਾ ਕੇ ਚੁੱਪ ਕਰਾਏ ਹੋਏ ਸਨ। ਉਨ੍ਹਾਂ ਵਿਚੋਂ ਲੋਕ ਹੁਣ ਮਨ ਦੀ ਭੜਾਸ ਕੱਢ ਕੇ ਦੁੱਖ ਰੋ ਰਹੇ ਹਨ। ਟੀਵੀ ਨਿਊਜ਼ ਚੀਫ਼ ਨੇ ਗੁਪਤਾ ਨੂੰ ਪੁੱਛਿਆ, “ ਜਦੋਂ ਹਨੀ ਡੇਰੇ ਦੇ ਰਾਮ ਰਹੀਮ ਕੋਲ ਹੁੰਦੀ ਸੀ। ਕੀ ਉਦੋਂ ਕੋਈ ਹੋਰ ਔਰਤ ਸੌਦੇ ਵਾਲੇ ਕੋਲ ਹਨੀ ਨੇ ਸਪਲਾਈ ਨਹੀਂ ਕੀਤੀ? “ “ 2009 ਵਿੱਚ ਹਨੀ ਨੂੰ ਸੌਦੇ ਵਾਲੇ ਡੇਰੇ ਦੇ ਰਾਮ ਰਹੀਮ ਨੇ ਬੇਟੀ ਅਲੈਨ ਕੀਤੀ। ਤਾਂ ਉਦੋਂ ਹੀ ਹਨੀ ਤੇ ਸਾਧ ਪਤੀ-ਪਤਨੀ ਸਨ। ਕੋਈ ਪਤਨੀ ਆਪਣੇ ਪਤੀ ਨਾਲ ਕਿਸੇ ਹੋਰ ਔਰਤ ਨੂੰ ਨਹੀਂ ਦੇਖ ਸਕਦੀ। ਸਾਢੇ 23 ਘੰਟੇ ਸੌਦੇ ਵਾਲੇ ਦੇ ਨਾਲ ਹੀ ਰਹਿੰਦੀ ਹੈ। ਜਦੋਂ ਉਹ ਪ੍ਰਵਚਨ ਕਰਨ 30, 45 ਮਿੰਟ ਜਾਂਦਾ ਹੈ। ਉਹ ਉਦੋਂ ਹਨੀ ਨੂੰ ਇਕੱਲੇ ਛੱਡਦਾ ਸੀ। ਉਦੋਂ ਵੀ ਹਨੀ ਉਸ ਦੇ ਸਾਹਮਣੇ ਬੈਠੀ ਰਹਿੰਦੀ ਹੈ। ਐਸਾ ਟਾਈਮ ਤਾਂ ਮਿਲਦਾ ਨਹੀਂ ਕਿ ਰਾਮ ਰਹੀਮ ਕਿਸੇ ਲੜਕੀ ਨੂੰ ਮਿਲ ਲਵੇ। ਹਨੀ ਦਾ ਰਾਮ ਰਹੀਮ ਨਾਲ ਪਿਆਰ ਇੰਨਾ ਹੈ ਕਿ ਉਹ ਕਿਸੇ ਹੋਰ ਲੜਕੀ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਮੈਂ ਪੱਕੀ ਤੌਰ ਤੇ ਕਹਿ ਸਕਦਾ ਹਾਂ। ਹੋਰ ਕੋਈ ਸਾਧਣੀ ਰਾਮ ਰਹੀਮ ਕੋਲ ਜਾ ਨਹੀਂ ਸਕਦੀ। 2009 ਤੋਂ ਪਹਿਲਾਂ ਇਹ ਹੁੰਦਾ ਸੀ। ਅਦਾਲਤ ਨੇ ਸਹੀ ਸੱਚ ਸਜਾ ਦਿੱਤੀ ਹੈ। “ “ ਰਾਖੀ ਆਪ ਨੇ ਵੀ ਸੁਣਿਆ ਹੈ। ਗੁਪਤਾ ਦੇ ਮੁਤਾਬਿਕ ਹਨੀਪ੍ਰੀਤ ਨੇ ਪਿਤਾ ਸਮਾਨ ਰਾਮ ਰਹੀਮ ਨਾਲ ਸ਼ਾਦੀ ਕਰ ਲਈ। 1999 ਤੋਂ ਕੋਈ ਪ੍ਰਾਬਲਮ ਨਹੀਂ ਹੋਈ। ਕੀ ਇਹ ਭਰੋਸਾ ਕਰ ਸਕਦੇ ਹਾਂ? ਇਹ ਦਾਅਵਾ ਹੈ ਵਿਸ਼ਵਾਸ਼ ਗੁਪਤਾ ਦਾ ਕਿ ਹਨੀ ਸਾਧ ਰਾਮ ਰਹੀਮ ਨੂੰ ਲੜਕੀਆਂ ਸਪਲਾਈ ਕਰਨ ਦਾ ਕੰਮ ਨਹੀਂ ਕਰਦੀ ਸੀ। ਚੌਰਸੀਆ ਨੇ ਕਿਹਾ, “ ਪਹਿਲਾਂ ਤਾਂ ਮੈਂ ਵਿਸ਼ਵਾਸ਼ ਜੀ ਨੂੰ ਇਹ ਕਹਾਂਗੀ ਕਿ ਆਪ ਨੇ ਸਹੀ ਕਿਹਾ, ਕਿ ਹਨੀ ਕਿਸੇ ਨੂੰ ਬਾਬਾ ਦੇ ਵੱਲ ਨਹੀਂ ਜਾਣ ਦਿੰਦੀ ਸੀ। ਸਾਢੇ ਤਿੰਨ ਸਾਲ ਤੋਂ ਜਾਣਦੀ ਹਾਂ। ਬੰਬਈ ਆਏ ਬਾਬਾ ਦੇ ਕੋਲ ਮੈਨੂੰ ਹਨੀ ਜਾਣ, ਬੈਠਣ, ਦੇਖਣ ਨਹੀਂ ਜਾਂਦੀ ਸੀ। ਰਾਮ ਰਹੀਮ ਨੂੰ ਅੱਖਾਂ ਦੇ ਇਸ਼ਾਰੇ ਕਰਕੇ ਮੇਰੇ ਤੋਂ ਦੂਰ ਰਹਿਣ ਨੂੰ ਕਹਿੰਦੀ ਸੀ। ਹਨੀ ਤੇ ਮੈਂ ਇੱਕੋ ਜਿਹੀ ਹੈਟ-ਟੋਪੀ ਖ਼ਰੀਦੀਆਂ ਸਨ। ਉਹ ਮੇਰੇ ਸਿਰ ਤੇ ਲਈ ਹੈ। ਨਿਊਜ਼ ਦੇ ਚੀਫ਼ ਨੇ ਪੁੱਛਿਆ, “ ਰਾਖੀ ਤੂੰ ਵੀ ਤਾਂ ਕਿਉਂ ਬਾਬੇ ਨੂੰ ਲੈ ਕੇ ਘੁੰਮ ਰਰੀ ਸੀ? ਬਾਬੇ ਦੇ ਮਗਰ ਲੱਗੀ ਫਿਰਦੀ ਸੀ। ਤੈਨੂੰ ਵੀ ਬਾਬੇ ਦਾ ਮਾਲ ਦਿਸਦਾ ਸੀ। ਤੈਨੂੰ ਵੀ ਲੱਗਦਾ ਸੀ ਕਿ ਇਹ ਫ਼ਾਇਦਾ ਕਰੇਗਾ, ਫ਼ਿਲਮ ਵਿੱਚ ਕੰਮ ਮਿਲ ਜਾਵੇਗਾ। ਨਵੇਂ ਸਬੰਧ ਬਣਾ ਲਵੇਗੀ। “ ਮੇਰਾ ਵੀ ਥੋੜ੍ਹਾ ਲਾਲਚ ਸੀ। ਮੈਂ ਝੂਠ ਕਿਉਂ ਬੋਲੂ? ਪਾਰਟ 1, 2, 3 ਜ਼ੋਰਾਂ ਛੌਰਾ ਨਾਲ ਫ਼ਿਲਮਾਂ ਬਣਾ ਰਿਹਾ ਹੈ। ਫ਼ਿਲਮਾਂ, ਡਾਨਸ, ਕੈਮਰਾ, ਟੀਵੀ ਚੈਨਲ, ਅਖ਼ਬਾਰਾਂ, ਇਸ਼ਤਿਆਰਾ ਵਿੱਚ ਅੰਨ੍ਹਾ ਧੁੰਦ ਪੈਸਾ ਬਹਾ ਰਿਹਾ ਹੈ। ਸਬ ਪਾਸੇ ਆਪ ਨੂੰ ਹੀ ਦਿਖਾਉਣਾ ਚਾਹੁੰਦਾ ਸੀ। ਰਾਮ ਰਹੀਮ ਕਹਿੰਦਾ ਸੀ, “ ਰਾਖੀ ਬੇਟਾ ਬੜੇ ਸਟਾਰਾਂ, ਮਾਡਲਾਂ ਨੂੰ ਮਿਲਾਵੋ। ਹਰ ਅਖ਼ਬਾਰ ਵਿੱਚ ਮੇਰੀ ਹੀ ਫ਼ੋਟੋ ਆਉਣੀ ਚਾਹੀਦੀ ਹੈ। “ ਹਨੀ ਕਹਿੰਦੀ ਸੀ, “ ਰਾਖੀ ਜੀ ਫ਼ਿਲਮੀ ਸਟਾਰਾਂ ਨੂੰ ਮਿਲਾਵੋ। ਹਨੀ ਪ੍ਰੀਤ ਮੈਨੂੰ ਬੇਟਾ ਕਦੇ ਨਹੀਂ ਬੋਲੀ।  “ ਤੈਨੂੰ ਕਦੋਂ ਲੱਗਾ ਕਿ ਉਹ ਰਾਮ ਰਹੀਮ ਗੜਬੜ ਆਦਮੀ ਹੈ। ਜਦੋਂ ਉਹ ਜੇਲ ਚਲਾ ਗਿਆ। ਪਹਿਲਾਂ ਤਾਂ ਰਾਖੀ ਦੇ ਲਈ ਉਹ ਡਰੈਕਟਰ, ਪ੍ਰਡਊਸਰ, ਐਕਟਰ, ਭਗਵਾਨ ਸੀ। ਰਾਖੀ ਤੂੰ ਕਿੰਨੀ ਮਤਲਬੀ ਹੈ? ” “ ਦੇਖੀਏ ਮੈਨੂੰ ਕੀਹੜਾ ਸਚਾਈ ਪਤਾ ਸੀ? ਮੈਨੂੰ ਉਸ ਬਾਰੇ ਸੱਚ ਪਤਾ ਨਹੀਂ ਸੀ। ਪੱਤਰਕਾਰ ਨੇ ਕਿਹਾ, “ 2002 ਤੋਂ ਰਾਮ ਰਹੀਮ ਉੱਤੇ ਜੋ ਸ਼ੋਸ਼ਣ ਦਾ ਕੇਸ ਚੱਲ ਰਿਹਾ ਸੀ। ਇੰਟਰਨੈੱਟ ਤੇ ਸਬ ਕੁੱਝ ਲਿਖਿਆ ਪਿਆ ਹੈ। ਤੂੰ ਨੈੱਟ ਦੇਖਦੀ ਰਹਿੰਦੀ ਹੈ। ਸੀ ਬੀ ਆਈ ਨੇ ਉਸ ਤੇ ਚਾਰਜ ਸ਼ੀਟ ਕਰ ਦਿੱਤਾ ਸੀ। ਤੂੰ ਫਿਰ ਵੀ ਰਾਮ ਰਹੀਮ ਕੋਲ ਜਾਂਦੀ ਸੀ। “ “ 15 ਸਾਲਾਂ ਦਾ ਕੇਸ ਚੱਲਦਾ ਸੀ। ਉਹ ਤਾਂ ਸਬ ਨੂੰ ਪਤਾ ਸੀ। ਵੱਡੇ-ਵੱਡੇ ਮੰਤਰੀ ਵੀ ਰਾਮ ਰਹੀਮ ਕੋਲ ਜਾਂਦੇ ਸੀ। ਮੈਂ ਕੋਈ ਜੱਜ ਅਦਾਲਤ ਨਹੀਂ ਕਿ ਕਹਾਂ ਬਾਬਾ ਕਸੂਰਵਾਰ ਹੈ। ਜੇ ਐਸਾ ਸੀ ਤਾਂ 15 ਸਾਲ ਕੇਸ ਕਿਉਂ ਚੱਲਿਆ? ਉਹ ਫ਼ਿਲਮ ਸਟਾਰਾ ਨੂੰ ਮਿਲਣਾ ਚਾਹੁੰਦਾ ਸੀ। ਮੈਨੂੰ ਵੀ ਦੂਜੀ ਫ਼ਿਲਮ ਵਿੱਚ ਲੈਣਾ ਚਾਹੁੰਦਾ ਸੀ। ਮੈਂ ਕਿਹਾ ਬਾਬਾ ਮੈਂ ਤਾਂ ਐਟਮ ਗਰਲ਼ ਹਾਂ। ਤੂੰ ਤਾਂ ਸਮਾਜਿਕ ਫ਼ਿਲਮਾਂ ਬਣਾਉਂਦਾ ਹੈ। ਅਕਸ਼ੇ, ਸ਼ਰੂਖ਼, ਸਲਮਾਨ ਨੂੰ ਉੱਡ-ਉੱਡ ਕੇ ਫ਼ਿਲਮਾਂ ਬਣਾਉਂਦਾ ਹੈ। ਮੈਂ ਤਾਂ ਐਕਟਰ ਹਾਂ। ਪੈਸੇ ਲਗਾਉਂਦਾ ਸੀ ਤਾਂ ਮੈਂ ਤਾਂ ਫ਼ਿਲਮ ਬਣਵਾਉਗੀ, ਜਦੋਂ ਮੈਨੂੰ ਰਾਮ ਰਹੀਮ ਆਪ ਬੁਲਾ ਰਹੇ ਨੇ। ਹਨੀ ਤੇ ਅਰੋੜਾ ਜੀ ਮੈਨੂੰ ਬੁਲਾਉਂਦੇ ਸੀ। ਰਾਮ ਰਹੀਮ ਮੈਨੂੰ ਕਹਿੰਦਾ ਸੀ, “ ਸਾਰੀ ਮਾਡਲਾਂ ਨੂੰ ਹੋਟਲ ਵਿੱਚ ਬੁਲਵਾਵੋ। “ “ ਇੱਕ ਤਰਫ਼ ਤਾਂ ਤੂੰ ਰਾਖੀ ਕਹਿੰਦੀ ਹੈ, ਕਿ ਹਨੀ ਤੈਨੂੰ ਰਾਮ ਰਹੀਮ ਦੇ ਨੇੜੇ ਨਹੀਂ ਲੱਗਣ ਦਿੰਦੀ ਸੀ। ਹੁਣ ਤੂੰ ਕਹਿੰਦੀ ਹੈ। ਬਾਬਾ ਰਾਮ ਰਹੀਮ ਕਹਿੰਦਾ ਸੀ, “ ਮਾਡਲਾਂ ਨੂੰ ਬੁਲਾ। ਸੱਚ ਕੀ ਹੈ? ਦੋ ਦੋ ਗੱਲਾਂ ਕਿਉਂ ਕਰਦੀ ਹੈ। “ “ ਹਨੀ ਨਹੀਂ ਚਾਹੁੰਦੀ ਸੀ ਕਿ ਮੈਂ ਰਾਖੀ ਬਾਬਾ ਦੇ ਕਰੀਬ ਜਾਵਾਂ। ਰਾਮ ਰਹੀਮ ਕੋਲ ਕੋਈ ਮਾਡਲ ਜਾਵੇ, ਹਨੀ ਨੂੰ ਕੋਈ ਫ਼ਰਕ ਨਹੀਂ ਪੈਂਦਾ ਸੀ। ਸ਼ਾਇਦ ਹਨੀ ਸੋਚਦੀ ਸੀ, ਮੈਂ ਉਸ ਦੀ ਸੌਤਨ ਬਣ ਜਾਊਗੀ। “ “ ਰਾਖੀ ਆਪ ਹਨੀ ਕੀ ਕਿਆ ਸੌਤਨ ਸੀ? ਜਾ ਸਹੇਲੀ? “ “ ਮੈਂ ਸਹੇਲੀ ਸੀ, ਸੌਤਨ ਨਹੀਂ ਸੀ। ਰਾਮ ਰਹੀਮ ਮੇਰੇ ਨਾਲੋਂ ਉਮਰੋਂ ਬਹੁਤ ਵੱਡਾ ਸੀ। ਮੈਂ ਉਸ ਵੱਲ ਕਦੇ ਨਹੀਂ ਦੇਖਦੀ ਸੀ। ਉਸ ਦੇ ਚਰਨਾ ਨੂੰ ਛੂੰਹਦੀ ਸੀ। ਬਾਬਾ ਨੂੰ ਨਹੀਂ ਦੇਖਦੀ ਸੀ। ਅਗਰ ਰਾਮ ਰਹੀਮ ਦੀ ਨਜ਼ਰ ਮੇਰੇ ਤੋਂ ਹੋਵੇਗੀ। ਮੈਨੂੰ ਨਹੀਂ ਪਤਾ। ਟੀਵੀ ਨਿਊਜ਼ ਚੀਫ਼ ਨੇ ਕਿਹਾ, “ ਰਾਖੀ ਮੈਂ ਤੇਰੇ ਨਾਲ ਬਾਅਦ ਵਿੱਚ ਗੱਲ ਕਰਦਾ ਹਾਂ। ਵਿਸ਼ਵਾਸ਼ ਗੁਪਤਾ ਜੀ ਮੈਨੂੰ ਤੇਰੀ ਗੱਲ ਸਮਝ ਨਹੀਂ ਆਈ। 1999 ਤੋਂ 2009 ਤੱਕ ਤੂੰ ਕਦੇ ਮਹਿਸੂਸ ਨਹੀਂ ਕੀਤਾ, ਕਿ ਹਨੀ ਤੇ ਰਾਮ ਰਹੀਮ ਵਿੱਚ ਸਬੰਧ ਹਨ। “ “ ਨਹੀਂ ਸਰ 1999 ਤੋਂ 2009 ਕਦੇ ਵੀ ਮੈਂ ਮਹਿਸੂਸ ਨਹੀਂ ਕੀਤਾ। ਕਿ ਦੋਨਾਂ ਵਿੱਚ ਜੋ ਕੁੱਝ ਹੋ ਰਿਹਾ ਹੈ, ਗ਼ਲਤ ਹੋ ਰਿਹਾ ਹੈ। ਮੈਂ ਰਾਮ ਰਹੀਮ ਨੂੰ ਰੱਬ ਮੰਨਦਾ ਸੀ। “ “ ਬਿਗ ਬੋਸ ਕਰਨ ਪਿੱਛੋਂ ਐਸਾ ਕੀ ਹੋ ਗਿਆ? ਪਹਿਲਾਂ ਵੀ ਰਾਮ ਰਹੀਮ ਕੋਲ ਹਨੀ ਰਾਤ ਰੁਕੀ ਹੋਵੇਗੀ। ਰਾਮ ਰਹੀਮ ਹਨੀ ਕੋਲ ਰਹਿੰਦੀ ਹੋਵੇਗੀ। “ “ ਨਹੀਂ ਪਹਿਲਾਂ ਕਦੇ ਨਹੀਂ ਰੁਕੀ ਸੀ। ਟੀਵੀ ਨਿਊਜ਼ ਚੀਫ਼ ਨੇ ਗੁਪਤਾ ਨੂੰ ਪੁੱਛਿਆ, “ ਮੈਨੂੰ ਲੱਗਦਾ ਹੈ ਕਿ ਕੋਈ ਜਾਇਦਾਦ ਜਾਂ ਲਾਲਚ ਦੀ ਗੱਲ ਹੈ। “ “ ਪਹਿਲਾਂ ਹਫ਼ਤੇ ਵਿੱਚ ਕਦੇ ਉਸ ਨੂੰ ਬੁਲਾਇਆ ਜਾਂਦਾ ਸੀ। ਮੇਰੇ ਨਾਲ ਹੀ ਜਾਂਦੀ ਸੀ। ਮੈਨੂੰ ਬਾਹਰ ਵਾਲੇ ਗੈੱਸਟ ਰੂਮ ਵਿੱਚ 2009 ਤੱਕ ਬਠਾਇਆ ਜਾਂਦਾ ਰਿਹਾ ਸੀ। ਇਹ ਸਚਾਈ ਹੈ। ਹਨੀ ਰਾਮ ਰਹੀਮ ਨੂੰ ਅੰਦਰ ਡੇਢ ਘੰਟੇ ਲਈ ਮਿਲਦੀ ਸੀ। “ “ 2009  ਤੋਂ ਐਸਾ ਕੀ ਹੋ ਗਿਆ? 10 ਸਾਲ ਸਾਰਾ ਕੁੱਝ ਠੀਕ ਰਿਹਾ। ਬੱਚੇ ਨਹੀਂ ਪੈਦਾ ਕੀਤੇ। ਜੋ ਭਾਰਤੀ ਸਮਾਜ ਵਿੱਚ ਹੁੰਦਾ ਹੈ, ਕਿ ਨਾਨਾਂ ਮੁੰਨਾ ਘਰ ਵਿੱਚ ਆਉਣਾ ਚਾਹੀਦਾ ਹੈ। 3 ਸਾਲ ਹੋ ਗਏ, ਬੱਚਾ ਨਹੀਂ ਹੋਇਆ। “ “ 1999 ਵਿੱਚ ਸ਼ਾਦੀ ਵਾਲੇ ਦਿਨ ਹੀ ਸਾਨੂੰ ਰਾਮ ਰਹੀਮ ਵਲੋਂ ਸਬਕ ਦਿੱਤਾ ਗਿਆ। ਕਿ ਜੇ ਤੁਹਾਡੇ ਬੱਚਾ ਹੋ ਗਿਆ, ਤਾਂ ਮੇਰੇ ਨਾਲ ਟੂਰ ਤੇ ਨਹੀਂ ਜਾ ਸਕਣਾ। ਤੁਸੀਂ ਸੇਵਾ ਨਹੀਂ ਕਰ ਸਕਣੀ। ਉਹ ਛੁੱਟ ਜਾਵੇਗਾ। ਬੱਚਾ ਸਕੂਲ ਵੀ ਛੱਡਣਾ ਪੈਣਾ ਹੈ। ਰਾਖੀ ਨੇ ਕਿਹਾ, “ ਦੀਪਕ ਜੀ ਕਿਤੇ ਬਾਬਾ ਨੇ ਵਿਸ਼ਵਾਸ਼ ਦਾ ਅਪ੍ਰੇਸ਼ਨ ਤਾਂ ਨਹੀਂ ਕਰਾ ਦਿੱਤਾ? ਆਪਣੇ ਆਪ ਨੂੰ ਬਚਾਉਣ ਦੇ ਚੱਕਰ ਵਿੱਚ ਕਿਤੇ ਰਾਮ ਰਹੀਮ ਨੇ ਹੀਜੜਾ ਤਾਂ ਨਹੀਂ ਬਣਾ ਦਿੱਤਾ? “ ਟੀਵੀ ਨਿਊਜ਼ ਚੀਫ਼ ਨੇ ਗੁਪਤਾ ਨੂੰ ਪੁੱਛਿਆ, “ ਆਪਣੇ ਆਪ ਨੂੰ ਬਚਾਉਣ ਦੇ ਚੱਕਰ ਵਿੱਚ ਰਾਮ ਰਹੀਮ ਕੀ ਕਰ ਸਕਦਾ ਹੈ? “  ਰਾਖੀ ਨੇ ਕਿਹਾ, ਰਾਮ ਰਹੀਮ ਕਿੰਨੇ ਆਦਮੀਆਂ ਨੂੰ ਹੀਜੜੇ ਬਣਾ ਚੁਕਾ ਹੈ?ਕਿਤੇ ਵਿਸ਼ਵਾਸ਼ ਜੀ ਨੂੰ ਨਿਪੁੰਨਸਕਿ ਤਾਂ ਨਹੀਂ ਬਣਾ ਦਿੱਤਾ, ਵਿਸ਼ਵਾਸ਼ ਰਾਮ ਰਹੀਮ ਦੀ ਬੀਵੀ ਹਨੀ ਕੋਲ ਨਾ ਜਾਵੇ। ਬਾਬਾ ਹਨੀ ਨੂੰ ਚਾਹੁੰਦਾ ਸੀ। “ “ ਬਿਤਾਈਏ ਵਿਸ਼ਵਾਸ ਜੀ ਰਾਖੀ ਪੁੱਛਦੀ ਹੈ। “ “ ਰਾਖੀ ਜੀ ਐਸਾ ਨਹੀਂ ਹੈ। ਬੱਚਾ ਹੁੰਦਾ ਸਕੂਲ ਤੇ ਬੱਚੇ ਦੇ ਮੋਹ ਦਾ ਖਿਆਲ ਹੋ ਜਾਣਾ ਸੀ। ਬੱਚਾ ਹੁੰਦਾ ਅਸੀਂ ਬਾਬੇ ਲਈ ਟਾਈਮ ਨਹੀਂ ਸੀ ਕੱਢ ਸਕਣਾ। ਅਸੀਂ ਟੂਰ ਤੇ 20, 25 ਗਏ ਰਹਿੰਦੇ ਸੀ। ਬਾਬਾ ਦੇ ਨਾਲ ਟੂਰਾਂ ਤੇ ਨਹੀਂ ਜਾ ਹੋਣਾ ਸੀ। ਬਾਬਾ ਰਾਮ ਰਹੀਮ ਦੇ ਨਾਲ ਰਹਿਣ ਦਾ ਸਾਰਾ ਸਿਸਟਮ ਖ਼ਰਾਬ ਹੋ ਜਾਣਾ ਸੀ। “ “  ਵਿਸ਼ਵਾਸ ਜੀ ਕੀ ਆਪ ਮੇਰਾ ਪਤੀ ਬਣੇਗਾ?ਮੈਂ ਜੋ ਫ਼ਿਲਮ ਦਾ ਕੰਮ ਕਰ ਰਹੀ ਹਾਂ। ਉਸ ਵਿੱਚ ਮੈਨੂੰ ਮੇਰਾ ਪਤੀ ਚਾਹੀਦਾ ਹੈ। ਕੀ ਆਪ ਆਪਣੇ ਪਤੀ ਦਾ ਕਿਰਦਾਰ ਨਿਭਾਵੇਗਾ? “ “ ਨਹੀਂ ਜੀ ਮੈਂ ਐਸਾ ਨਹੀਂ ਕਰ ਸਕਦਾ। ਮੈਂ ਪੀੜਤ ਹਾਂ। ਮੈਂ ਤਕਲੀਫ਼ ਵਿੱਚ ਹਾਂ। ਅਜੇ ਇਸ ਦਾ ਜੁਆਬ ਨਹੀਂ ਦੇ ਸਕਦਾ। ਪੱਤਰਕਾਰ ਨੇ ਕਿਹਾ, “ ਮੈਨੂੰ ਵਿਸ਼ਵਾਸ ਜੀ ਤੇਰੀਆਂ ਗੱਲਾਂ ਤੇ ਡਾਊਟ ਹੈ। 1999 ਤੋਂ 2009 ਸਬ ਠੀਕ ਸੀ, ਤੱਕ ਰਾਮ ਰਹੀਮ ਤੇਰਾ ਭਗਵਾਨ, ਗੁਰੂ, ਸਬ ਕੁੱਝ ਸੀ। ਆਪ ਬਾਬਾ ਦੀ ਹਰ ਗੱਲ ਮੰਨਦੇ ਸੀ। 2009 ਵਿੱਚ ਆਪ ਦੀ ਬੀਵੀ ਨਾਲ ਰਾਮ ਰਹੀਮ ਦਾ ਇਸ਼ਕ ਹੋ ਗਿਆ। ਆਪ ਨੇ ਬੀਵੀ ਬਾਬਾ ਦੋਨਾਂ ਨੂੰ ਨੰਗੇ ਦੇਖ ਲਿਆ। ਰਾਮ ਰਹੀਮ ਤੇ ਕੇਸ ਕਰ ਦਿੱਤਾ। ਫਿਰ ਕੇਸ ਵਾਪਸ ਲੈ ਲਿਆ। ਰਾਮ ਰਹੀਮ ਤੋਂ ਮੁਆਫ਼ੀ ਮੰਗ ਲਈ। ਹੁਣ ਰਾਮ ਰਹੀਮ ਜੇਲ ਵਿੱਚ ਚਲਾ ਗਿਆ। ਹੁਣ ਫਿਰ ਬਾਹਰ ਆਪ ਇਹ ਚਲਾ ਰਹੇ ਹੈ, ਕਿ ਦੇਖੀਏ ਮੇਰੇ ਸਾਥ ਇਹ ਕਰ ਦਿੱਤਾ। ਹਨੀ ਨੂੰ ਇਹ ਕਰ ਦਿੱਤਾ। ਰਾਖੀ ਨੇ ਕਿਹਾ, “ ਜੇ ਮੈਨੂੰ ਇਜਾਜ਼ਤ ਹੋਵੇ ਇਸ ਦਾ ਜੁਆਬ ਮੈਂ ਦੇ ਦੇਵਾਂ। “ “ ਰਾਖੀ ਜੀ ਆਪ ਠਹਿਰ ਜਾਵੋ, ਵਿਸ਼ਵਾਸ਼ ਜੀ ਤੋਂ ਜੁਆਬ ਚਾਹੀਦਾ ਹੈ। “  “ ਠੀਕ ਹੈ ਦੀਪਕ ਜੀ। ”  ਵਿਸ਼ਵਾਸ਼  ਨੇ ਕਿਹਾ, “ ਬਾਬਾ ਤੇ ਇਲਜ਼ਾਮ ਨਹੀ ਲਗਾਇਆ। 2009 ਤੋਂ 2011 ਵਿੱਚ ਮੈਂ ਡੇਰੇ ਦੇ ਅੰਦਰ ਹੀ ਰਿਹਾ। ਬਾਬਾ ਦਾ ਦਿਮਾਦ, ਹਨੀ ਦਾ ਪਤੀ ਬਣ ਕੇ ਰਿਹਾ। ਜਦ ਮੈਂ ਰਾਮ ਰਹੀਮ ਹਨੀ ਨੂੰ ਸੈਕਸ ਕਰਦੇ ਫੜਿਆ ਸੀ। ਰਾਮ ਰਹੀਮ ਨੇ ਮੈਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਦਿੱਤੀਆਂ। ਤਾਂ ਮੈਂ 2011 ਨੂੰ ਡੇਰਾ ਛੱਡਿਆ। ਮੀਡੀਆ ਨੂੰ ਇਕੱਠੇ ਕਰਕੇ ਦੱਸਿਆ। ਕੇਸ ਵੀ ਕੀਤਾ। “ “ ਆਪ ਕਿਸੇ ਬਾਤ ਦਾ ਇਸਤੇਮਾਲ, ਫਾਇਦਾ ਕਰਨਾ ਚਾਹੁੰਦੇ ਹਨ। 1999 ਤੋਂ 2009 ਤੱਕ ਹਨੀ ਆਪ ਦੀ ਪਤਨੀ ਸਤੀ ਸਵਿੱਤਰੀ ਸੀ। 2009 ਨੂੰ ਹਨੀ ਬਾਬਾ ਦੀ ਰਖੇਲ ਬਣ ਗਈ। ਜ਼ਰੂਰ ਦਾਲ ਵਿੱਚ ਕੁੱਝ ਕਾਲਾ ਹੈ। ਜਾਂ ਦਾਲ ਪੂਰੀ ਦਾਲ ਕਾਲੀ ਹੈ। “ “ ਮੈਨੂੰ ਕੰਨਾਂ ਦੇ ਈਅਰ ਪਲੱਗਾਂ ਵਿਚੋਂ ਆਵਾਜ਼ ਨਹੀਂ ਆ ਰਹੀ। “ “ ਰਾਖੀ ਆਪ ਚਲੋ, ਬਤਾਉ ਆਪ ਜੁਆਬ ਦੇਣਾ ਚਾਹੁੰਦੀ ਸੀ। “  “ ਜੀ ਬਿਲਕੁਲ ਜਦ ਬਾਬਾ ਰਾਮ ਰਹੀਮ ਬਾਹਰ ਸੀ। ਉਸ ਦਾ ਡਰ, ਇਤਨਾ ਖ਼ਤਰਨਾਕ ਸੀ। ਮੈਂ ਜਾਣਦੀ ਹਾਂ। ਜਦ ਬੰਬੇ ਆਉਂਦਾ ਸੀ। ਇੰਨੇ ਗੰਨਮੈਨ, ਬਾਡੀ ਗਾਰਡ, ਜੇ ਕੋਈ ਬੋਲੇ ਤਾਂ ਉਡਾਦੇ ਠਾਹ ਕਰਕੇ, ਗੋਲੀ ਮਾਰਦੇ। ਇਹ ਬੰਦੇ ਵਿਸ਼ਵਾਸ਼ ਜੀ ਦੀ ਸ਼ਾਦੀ ਕਰਾਈ ਸੀ। ਵਿਸ਼ਵਾਸ਼ ਜੀ ਕਹਿ ਰਹੇ ਹੈ, “ ਉਸ ਦੀ ਬੀਵੀ ਨੂੰ ਲੈ ਕੇ ਰਾਮ ਰਹੀਮ ਉੱਡ ਗਿਆ। ਕੀ ਹਨੀ ਪ੍ਰੀਤ ਦੇ ਕੋਲ ਤਾਕਤ ਸੀ, ਕਿ ਉਹ ਪਤੀ ਕੋਲ ਵਾਪਸ ਜਾਂਦੀ? ਨਾਂ ਹੀ ਵਿਸ਼ਵਾਸ਼ ਜੀ ਕੋਲ ਤਾਕਤ ਸੀ। ਪਤਨੀ ਨੂੰ ਵਾਪਸ ਲੈ ਲੈਂਦਾ। ਸੌਦੇ ਵਾਲੇ ਦਾ ਡਰ ਇੰਨਾ ਸੀ ਕਿ ਜੋ ਚੀਜ਼ ਰਾਮ ਰਹੀਮ ਪਸੰਦ ਆ ਜਾਂਦੀ, ਹਾਸਲ ਕਰਕੇ ਰਹਿੰਦਾ ਸੀ। ਮੈਂ ਤਾਂ ਬਹੁਤ ਖ਼ੁਸ਼ਨਸੀਬ ਸੀ ਕਿ ਮੈਨੂੰ ਰਾਮ ਰਹੀਮ ਹਾਸਲ ਮਹੀਂ ਕਰ ਸਕਿਆ। “ “ ਆਪ ਤੋਂ ਪਬਲਿਕ ਸਿਟੀ ਲਈ ਐਸਾ ਕਰਦੀ ਹੈ। ਆਪ ਖ਼ੁਦ ਹੀ ਕਹਿ ਰਹੀ ਹੈ, ਕਿ ਮੈਂ ਚਾਹੁੰਦੀ ਸੀ, ਮੇਰਾ ਰਾਮ ਰਹੀਮ ਫੇਵਰ ਕਰੇ, ਪਰ ਹਨੀ ਮੈਨੂੰ ਰਾਮ ਰਹੀਮ ਕੋਲ ਨਹੀਂ ਜਾਣ ਦਿੰਦੀ ਸੀ। ਦੂਜੇ ਪਾਸੇ ਆਪ ਕਹਿ ਰਹੀ ਹੈ। ਰਾਮ ਰਹੀਮ ਮੈਨੂੰ ਹਾਸਲ ਨਹੀਂ ਕਰ ਸਕਿਆ। “ “ ਹਾਂ ਮੈਨੂੰ ਮੌਕਾ ਹੀ ਨਹੀਂ ਮਿਲਾ। ਐਸਾ ਨਹੀਂ ਹੈ। ਰਾਮ ਰਹੀਮ ਦੀ ਤੀਜੀ ਅੱਖ ਰਾਮ ਰਹੀਮ ਦਾ ਅਸ਼ੀਰਵਾਦ, ਜਿਸ ਦੇ ਦੋ ਮਤਲਬ ਨਿਕਲਦੇ ਹਨ। ਉਹ ਮੇਰੇ ਤੇ ਨਹੀਂ ਪਇਆ। ਹਨੀ ਇਹ ਕਦੇ ਨਹੀਂ ਚਾਹੁੰਦੀ ਸੀ। ਹਨੀ ਨੂੰ ਇਹ ਵੀ ਪਤਾ ਹੈ, ਕਿ ਰਾਖੀ ਕੈਸੀ ਲੜਕੀ ਹੈ। ਜੇ ਰਾਮ ਰਹੀਮ ਦੀ ਤੀਜੀ ਅੱਖ ਮੇਰੇ ਤੇ ਖੁੱਲ੍ਹੀ ਤਾਂ ਮੈਂ ਰਾਮ ਰਹੀਮ ਦੀ ਦਾੜ੍ਹੀ ਨੋਚ ਲਵਾਂਗੀ। ਆਪ ਵੀ ਦੀਪਕ ਜੀ ਜਾਣਦੇ ਹੋ ਕਿ ਮੈਂ ਕੈਸੀ ਲੜਕੀ ਹਾਂ? ਮੈਂ ਤਾਂ ਵਿਵਾਦ ਖੜ੍ਹਾ ਕਰ ਦੇਵਾਂ। “ “ ਰਾਖੀ ਆਪ ਦੱਸੋ, ਰਾਮ ਰਹੀਮ ਨੇ ਕੋਣ-ਕੌਣ ਵਾਲੀ ਮਾਡਲ ਮੰਗਾਈ ਸੀ? ਕਿਆ ਬੱਤਾ ਸਕਦੀ ਹੈ? “ “ ਨਹੀਂ ਮੈਂ ਕਿਸੇ ਦਾ ਨਾਮ ਨਹੀਂ ਦਸ ਸਕਦੀ। ਰਾਮ ਰਹੀਮ ਨੇ ਕਿਹਾ ਸੀ, “ਚਾਰ ਫ਼ਿਲਮਾਂ ਲਈ ਮੈਨੂੰ ਫ਼ਿਲਮੀ ਲੜਕੀਆਂ ਚਾਹੀਦੀਆਂ ਹਨ।ਮੈਂ ਉਸ ਨੂੰ ਕਿਹਾ, “ ਐਸੀ ਜ਼ੁੰਮੇਵਾਰੀ ਮੈਂ ਨਹੀਂ ਲੈ ਸਕਦੀ। ਮੈਂ ਕੁੱਝ ਕੁ ਦੇ ਨੰਬਰ ਦੇ ਦਿੰਦੀ ਹਾਂ। ਪਰ ਆਪਦੀ ਫ਼ਿਲਮ ਵਿੱਚ ਮੈਨੂੰ ਲੈ ਲਵੋ। ਮੈਂ ਦੂਜਿਆਂ ਨੂੰ ਕੰਮ ਕਰਨ ਲਈ ਕਿਉਂ ਦੱਸਾਂਗੀ? “ “ ਚਲੋ ਵਿਸ਼ਵਾਸ਼ ਜੀ ਆਪ ਦੱਸੋ। ਮੇਰਾ ਸਿਧਾ ਸੁਆਲ ਹੈ। ਉਹੀ ਸੁਆਲ ਹਨ। ਰਾਮ ਰਹੀਮ ਭਗਵਾਨ, ਗੁਰੂ ਤੇ ਸ਼ੱਕ ਹੋ ਗਿਆ। ਰਾਮ ਰਹੀਮ ਦਾ ਸਾਰਾ ਸਨਮਾਨ ਖ਼ਤਮ ਹੋ ਗਿਆ। ਰਾਮ ਰਹੀਮ ‘ਤੇ ਕੇਸ ਕਰ ਦਿੱਤਾ। ਤੇਰੀ 40 ਏਕੜ ਦੀ ਜ਼ਮੀਨ ਹੜੱਪ ਲਈ ਹੈ। ਆਪ ਨੇ ਖੁਦ ਲਿਖ ਕੇ ਦਿੱਤੀ ਹੈ। “ “ ਲਿਖ ਕੇ ਨਹੀਂ ਦਿੱਤੀ। ਮੈਨੂੰ ਫਸਾਇਆ ਗਿਆ ਸੀ। ਆਪ ਕੋਈ ਬੱਚਾ ਹੈ, ਜੋ ਆਪ ਦੀ ਜ਼ਮੀਨ ਹੜੱਪ ਲਈ ਹੈ। “ “ ਮੈਂ ਆਪ ਉਹੀ ਕਹਿ ਰਿਹਾ ਹਾਂ। ਰਾਮ ਰਹੀਮ ਦੇ ਕਹਿਣ ਤੇ ਮੈਂ ਜਾਇਦਾਦ ਵੇਚ ਕੇ ਡੇਰੇ ਨੂੰ ਦੇ ਦਿੱਤੀ। ਸ਼ਾਦੀ ਕਰ ਲਈ, 2009- 2011 ਵਿੱਚ  ਮੇਰਾ ਵਿਸ਼ਵਾਸ਼ ਟੁੱਟ ਗਿਆ। ਜਦੋਂ ਮੈਂ ਕੇਸ ਕੀਤਾ, ਤਾਂ ਮੇਰੀ ਜ਼ਿੰਦਗੀ ਨਰਕ ਬਣ ਗਈ। “ “ ਕੀ 2009 ਤੋਂ ਪਹਿਲਾਂ ਆਪ ਨੂੰ ਹਨੀ ਤੇ ਸ਼ੱਕ ਨਹੀਂ ਹੋਇਆ? ਕੀ ਰਾਮ ਰਹੀਮ ਨੇ ਹਨੀ ਨੂੰ ਗ਼ਲਤ ਨਜ਼ਰ ਨਾਲ 2009 ਤੋਂ ਪਹਿਲਾਂ ਨਹੀਂ ਦੇਖਿਆ? ਰਾਮ ਰਹੀਮ 2009 ਨੂੰ ਹਨੀ ਨੂੰ ਗੋਦ ਲੈਣ ਲਈ ਕਿਉਂ ਰਥ ਤੇ ਲੈਣ ਚਲੇ ਗਏ? ਬਗੈਰ ਕਾਨੂੰਨੀ ਕਾਰਵਾਈ ਦੇ ਤੇਰੀ ਪਤਨੀ ਨੂੰ ਕਿਵੇਂ ਧੀ ਬਣਾ ਕੇ ਰਾਮ ਰਹੀਮ ਰੱਖ ਸਕਦਾ ਹੈ? ਆਪ ਕਿਸ ਤਰਾ ਦੇ ਪਤੀ ਸੀ? ਕੀ ਆਪ ਨੇ ਚੂੜੀਆਂ ਪਾ ਰੱਖੀਆਂ ਸੀ?  “ ਮੈਂ ਬਾਬਾ ਰਾਮ ਰਹੀਮ ਨੂੰ ਹਨੀ ਨੂੰ ਬਹੁਤ ਬਾਰ ਕਿਹਾ, ਪਰ ਉਹ ਸੁਣਨਾ ਨਹੀਂ ਚਾਹੁੰਦੇ ਸੀ। “ “ 10 ਸਾਲ ਤਾਂ ਹਨੀ ਤੇਰੀ ਗੱਲ ਸੁਣਦੀ ਰਹੀ ਸੀ। ਦੋ ਮਹੀਨੇ ਦੇ ਅੰਦਰ ਉਹ ਬਦਲ ਗਈ। “ “ ਮੈਂ ਸੱਚੀ ਗੱਲ ਕਹਿ ਰਿਹਾ ਹਾਂ। ਮੈਂ ਬਹੁਤ ਆਵਾਜ਼ ਉਠਾਈ। ਮੈਂ ਬਹੁਤ ਬਾਰ ਸ਼ੱਕ ਕੀਤਾ। ਮੈਂ ਸਬ ਕੁੱਝ ਕੀਤਾ ਜੋ ਕਰ ਸਕਦਾ ਸੀ। ਕੋਈ ਰਾਜਨੀਤੀ ਦਾ ਰਾਮ ਰਹੀਮ ਖ਼ਿਲਾਫ਼ ਨਹੀਂ ਬੋਲ ਸਕਦਾ। ਮੈਂ ਸਬ ਨੂੰ ਬੋਲਿਆ ਹੈ। “ “ ਪਹਿਲਾਂ ਕੁੱਝ ਕਿਉਂ ਨਹੀਂ ਹੋਇਆ? 2009 ਵਿੱਚ ਐਸਾ ਕੀ ਕਮਾਲ ਹੋ ਗਿਆ? ਬਿਗ ਬੋਸ ਵਿੱਚ ਹਨੀ ਕਿਉਂ ਰਾਮ ਰਹੀਮ ਦੇ ਕਮਰੇ ਵਿੱਚ ਰਹਿਣ ਲੱਗੀ? ਕੀ ਬਾਬਾ ਦਾ ਢੌਂਗ ਸੀ? ਆਪ ਨੇ ਆਪਣੀ ਪਤਨੀ ਨੂੰ ਰਾਮ ਰਹੀਮ ਨੂੰ ਕਿਉਂ ਧੀ ਬਣਾਉਣ ਦਿੱਤਾ? “ “ 2015 ਵਿੱਚ ਤਲਾਕ ਹੋ ਗਿਆ। ਸਬ ਕੁੱਝ ਸੈਟਲ ਹੋ ਗਿਆ। ਆਪ ਨੇ ਸ਼ਾਦੀ ਕਰ ਲਈ, ਆਪ ਕੇ ਬੱਚਾ ਹੈ। ਆਪ ਹਨੀ ਦੇ ਮਾਮਲੇ ਵਿੱਚ ਕਿਉਂ ਛਾਲ ਮਾਰ ਦਿੱਤੀ? ਫਿਰ ਆਪ ਹਨੀ ਦੀ ਇੱਜ਼ਤ ਉਛਾਲ ਕੇ ਦਸ ਕੇ ਕਿ ਹਨੀ ਇੰਨੀ ਗੰਦੀ ਹੈ। ਆਪ ਕੀ ਚਾਹੁੰਦੇ ਹੋ?” “ ਮੈਨੂੰ ਤਾਂ ਖ਼ੁਸ਼ ਹੋਣਾ ਚਾਹੀਦਾ ਸੀ। ਕਿ ਅਦਾਲਤ ਨੇ ਮੰਨ ਲਿਆ ਹੈ। ਜੋ ਮੈਂ ਕੇਸ ਲੜ ਰਿਹਾ ਸੀ। 25 ਦਿਨਾਂ ਤੋਂ ਸੁਣ ਰਿਹਾ ਸੀ। ਮੈਂ ਚੁੱਪ ਸੀ।  “ “ ਉਸ ਕੇਸ ਵਿੱਚ ਹਨੀ ਬਾਰੇ ਕੋਈ ਫ਼ੈਸਲਾ ਨਹੀਂ ਹੋਇਆ। ਕਿ ਹਨੀ ਦੇ ਰਾਮ ਰਹੀਮ ਨਾਲ ਸਬੰਧ ਹਨ। “ “ ਉਹੀ ਤਾਂ ਮੈਹਬ ਕਿਹਾ, ਬਾਬਾ ਗ਼ਲਤ ਸੀ। ਮੈਂ ਇਹੀ ਕਹਿੰਦਾ ਹਾਂ। ਟੀਵੀ ਚੈਨਲ ਵਾਲੇ ਮੇਰਾ ਵੀ ਨਾਮ ਉਛਾਲ ਰਹੇ ਸਨ। “ “ ਆਪ ਦਾ ਕਿਸੇ ਨੇ ਨਾਮ ਨਹੀਂ ਉਛਾਲਿਆ। “  “ ਨਿਊਜ਼ ਚੈਨਲ ਵੱਲੋਂ ਮੇਰਾ ਤੇ ਮੇਰੇ ਪਿਤਾ ਜੀ ਦਾ ਵੀਡੀਉ ਦਿਖਾਇਆ ਜਾ ਰਿਹਾ ਸੀ। ਕਿ ਇੰਨਾ ਨੇ ਡੇਰੇ ਵਿੱਚ ਮੁਆਫ਼ੀ ਮੰਗੀ ਹੈ। ਮੇਰੇ ਤੇ ਰਾਮ ਰਹੀਮ ਨੇ 5 ਕੇਸ ਕੀਤੇ ਸੀ। ਇੱਕ ਕੇਸ ਹਨੀ ਤੋਂ ਦਾਜ ਮੰਗਣ ਦਾ ਸੀ। ਮੈਂ ਸੱਚਾ ਹਾਂ। ਬੱਸ ਹੁਣ ਮੈਂ ਹੋਰ ਨਹੀਂ ਬੋਲਣਾ। “ “ ਮੈਂ ਵਿਸ਼ਵਾਸ਼ ਜੀ ਤੁਹਾਨੂੰ ਚੈਨਲ ਤੇ ਆਉਣ ਨੂੰ ਸੱਦਾ ਨਹੀਂ ਦਿੱਤਾ। ਤੁਸੀਂ ਆਪ ਆਏ। ਪੈਸੇ ਲਈ ਐਸਾ ਕੀਤਾ ਜਾਂ ਪਬਲਿਕ ਸਿਟੀ ਲਈ ਕੀਤਾ। “ “ ਨਾਂ ਕਿਸੇ ਨੇ ਮੇਰਾ ਸਾਥ ਦਿੱਤਾ ਹੈ। ਚਾਹੇ ਦੁਨੀਆ ਜਾਂ ਚੈਨਲ ਹੈ। ਜੇ ਮੈਂ ਉੱਧਰ ਗਿਆ, ਇੱਧਰ ਗਿਆ ਤਾਂ ਵੀ ਕਹਿਣਗੇ ਉੱਧਰ, ਇੱਧਰ ਕਿਉਂ ਗਿਆ? ਮੈਂ ਸੱਚ ਕਿਹਾ ਹੈ। ਮੇਰੀ ਹੱਥ ਜੋੜ ਕੇ ਬੇਨਤੀ ਹੈ। ਹੋਰ ਨਹੀਂ ਬੋਲ ਸਕਦਾ ਹੈ। “ “ ਮੇਰਾ ਉਹੀ ਸੁਆਲ ਹੈ। ਪਹਿਲਾ ਸ਼ੱਕ ਕਿਉਂ ਨਹੀਂ ਹੋਇਆ। “ “ ਮੈਂ ਮੀਡੀਆ ਨੂੰ ਦਸ ਦਿੱਤਾ ਹੈ। ਕਿ ਉਹ ਰਾਮ ਰਹੀਮ ਮੇਰਾ ਭਗਵਾਨ ਸੀ। ਕੋਈ ਸ਼ੱਕ ਨਹੀਂ ਸੀ। ਜਦੋਂ ਅੱਖਾਂ ਨਾਲ ਹਨੀ ਤੇ ਬਾਬਾ ਨੂੰ ਨੰਗਿਆਂ ਨੂੰ ਦੇਖ ਲਿਆ। ਵਿਸ਼ਵਾਸ਼ ਦਾ ਚਸ਼ਮਾ ਟੁੱਟ ਗਿਆ। ਤਾਰ-ਤਾਰ ਹੋ ਗਿਆ। ਮੇਰੀ ਕਿਸੇ ਟੀਵੀ, ਅਖ਼ਬਾਰ ਨੇ ਮਦਦ ਨਹੀਂ ਕੀਤੀ। ਨਾ ਮੈਨੂੰ ਮਾਰਨ ਵਾਲਿਆਂ ਤੋਂ ਬਚਾਇਆ। ਇਸ ਤੋਂ ਬੁਰਾ ਹੋ ਨਹੀਂ ਸਕਦਾ। ਮੈਨੂੰ ਮੁਆਫ਼ ਕੀਤਾ ਜਾਵੇ। “ “ ਮੈਂ ਫਿਰ ਕਹਿ ਰਹਾ ਹਾਂ, 1999 ਤੋ 2009 ਤੱਕ ਸਬ ਠੀਕ ਸੀ, ਬਾਬੇ ਤੇ ਕੋਈ ਸ਼ੱਕ ਨਹੀਂ ਸੀ। “ “ ਐਸਾ ਹੈ ਚੌਰਸੀਆਂ ਸਾਹਿਬ ਜੋ ਮੈਂ ਕਹਿਣਾ ਸੀ ਕਹਿ ਦਿੱਤਾ। ਹੁਣ ਜੋ ਆਪ ਨੇ ਕਹਾਉਣਾ ਹੈ। ਉਹ ਮੈਨੂੰ ਦੱਸ ਦੇਵੋ। ਮੈਂ ਉਹੀ ਬੋਲ ਦੇਵਾਂਗਾ। ਹੋਰ ਮੈਂ ਇਸ ਤੋਂ ਜ਼ਿਆਦਾ ਕੁੱਝ ਨਹੀਂ ਕਹਿ ਸਕਦੇ। ਮੇਰੀਆਂ ਭਾਵਨਾਵਾਂ ਨੂੰ ਸਮਝੀਏ। “ “ ਆਪ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਮੇਰਾ ਕੋਈ ਇਰਾਦਾ ਨਹੀਂ ਹੈ। “ “ ਆਪ ਬਾਰ-ਬਾਰ 1999 ਤੋਂ 2009 ਤੋਂ ਬਾਰ-ਬਾਰ ਪੁੱਛੀ ਜਾ ਰਹੇ ਹੋ। ਮੈਂ ਜੁਆਬ ਦੇਈ ਜਾ ਰਿਹਾ ਹਾਂ। ਮੇਰੀ ਛਾਤੀ ਵਿੱਚ ਦਰਦ ਹੋਣ ਲੱਗ ਗਿਆ। ਜੇ ਮੈਨੂੰ ਕੁੱਝ ਹੋ ਗਿਆ। ਟੀਵੀ ਚੈਨਲ ਜੁੰਮੇਬਾਰ ਹੋਣਗੇ। ਹੱਥ ਜੋੜੇ ਮੇਰੇ ਤੋਂ ਬੋਲਿਆ ਨਹੀਂ ਜਾ ਰਿਹਾ। ਵਿਸ਼ਵਾਸ਼ ਗੁਪਤਾ ਪਿੱਛੇ ਨੂੰ ਲੰਬੇ ਪੈ ਗਏ। ਆਵਾਜ਼ ਚੁੱਪ ਹੋ ਗਈ। ਟੀਵੀ ਨਿਊਜ਼ ਚੀਫ਼ ਨੇ ਕਿਹਾ, “  ਵਿਸ਼ਵਾਸ਼ ਗੁਪਤਾ ਨੂੰ ਇੱਥੇ ਹੀ ਛੱਡਦੇ ਹਾਂ। ਜੇ ਉਸ ਤੋਂ ਨਹੀਂ ਬੋਲਿਆ ਜਾਂਦਾ। ਤਕਲੀਫ਼ ਹੈ। ਉਸ ਤੋਂ  ਹੋਰ ਕੁੱਝ ਪੁੱਛ ਨਹੀਂ ਸਕਦੇ। ਮੈਨੂੰ ਪੱਤਕਾਰ ਹੋਣ ਦੇ ਨਾਤੇ ਉਸ ਦੀਆਂ ਗੱਲਾਂ ਠੀਕ ਨਹੀਂ ਲੱਗਦੀਆਂ ਸੀ। ਰਾਖੀ ਹੁਣ ਤੇਰੇ ਤੋਂ ਪੁੱਛਦਾ ਹਾਂ, ਰਾਖੀ ਤੂੰ ਕੰਨਫੀਊਜ਼ ਹੈ ਤੂੰ ਲਿਖ ਕੇ ਦਿੱਤਾ ਹੈ ਕਿ ਮੈਨੂੰ ਬਾਬਾ ਰਾਮ ਰਹੀਮ ਨੇ ਗੁਫ਼ਾ ਵਿੱਚ ਸੱਦਿਆ ਸੀ। ਮੈਂ ਬਾਥਰੂਮ ਵਿੱਚ ਵੈਰਾਗਰਾ ਦੇਖਿਆ। ਬਾਬਾ ਗੌਂਡ ਮੈਨ ਦੇ ਕਮਰੇ ਵਿੱਚ ਵੈਰਾਗਰਾ ਦਾ ਕੀ ਕੰਮ ਹੈ? ਉਦੋਂ ਹੀ ਸੋਚਿਆ ਸੀ। ਰਾਮ ਰਹੀਮ ਦੀ ਪੋਲ ਖੋਲ ਦੂਗੀ। “ “ ਵਿਸ਼ਵਾਸ਼ ਜੀ ਇੰਨਾ ਚਲਾਏ ਚੀਖੇ, ਜੇ ਇਹੀ ਰਾਮ ਰਹੀਮ ਮੂਹਰੇ ਕਰਦੇ ਕਿ ਰਾਮ ਰਹੀਮ ਨੇ ਮੇਰੀ ਪਤਨੀ ਰੱਖ ਲਈ ਹੈ। ਮੈਂ ਸੱਤ ਫੇਰੇ ਲਏ ਹਨ। ਮੇਰੀ ਪਤਨੀ ਵਾਪਸ ਦੇਦੇ। ਸ਼ਾਇਦ ਬਾਬਾ ਹਨੀ ਵਾਪਸ ਦੇ ਦਿੰਦਾ। “ “ ਇਹ ਛੱਡੋ ਆਪਣੀ ਗੱਲ ਦੱਸ ਤੂੰ ਜੋ ਰਾਮ ਰਹੀਮ ਦੀ ਪੋਲ ਖੋਲਣ ਲਈ ਕਹਿ ਰਹੀ ਸੀ। “ “ ਅਰੇ ਮੈਂ ਕੋਈ ਪਾਗਲ ਹਾਂ, ਜੋ ਰਾਮ ਰਹੀਮ ਦੀ ਪੋਲ ਖੋਲ੍ਹਾਂਗੀ। ਤਾਂ ਕਿ ਫਿਰ ਮੂਝੇ ਬਾਬਾ ਰਾਮ ਰਹੀਮ ਮਾਰ ਕੇ ਉੱਪਰ ਪੇੜ ਉਗਾ ਦੇਵੇ। ਜੜੀਆਂ ਬੂਟੀਆਂ ਦੇਖੀਆਂ ਸੀ। ਜਿਸ ਦੀ ਐਂਡ ਸਨੀਲਿਉਰ ਕਰਦੀ ਹੈ। “ “ ਰਾਖੀ ਤੇਰੇ ਤੋਂ ਫਿਰ ਪੁੱਛਾਂਗਾ। ਹੁਣ ਵਿਸ਼ਵਾਸ਼ ਦੇ ਪਿਤਾ ਜੀ ਆ ਗਏ ਹਨ। ਉਸ ਨਾਲ ਗੱਲ ਕਰਦੇ ਹਾਂ। ਗੁਪਤਾ ਜੀ ਮੈਂ ਨਹੀਂ ਚਾਹੁੰਦਾ ਤੁਹਾਡੇ ਕਿਸੇ ਵੀ ਪਰਿਵਾਰ ਦੇ ਮੈਂਬਰ ਤੇ ਮੈਂਨਟਲ ਸਟਰੈਸ ਨਹੀਂ ਦੇਣਾ ਚਾਹੁੰਦਾ। ਪੱਤਰਕਾਰ ਹੋਣ ਦੇ ਨਾਤੇ ਸਹੀ ਗੱਲ ਪਤਾ ਕਰਨੀ ਹੈ। “  “ 1999 ਵਿੱਚ ਮੈਂ ਹਨੀ ਦੀ ਪੁੱਤਰ ਨਾਲ ਸ਼ਾਦੀ ਕੀਤੀ ਸੀ। ਉਹ ਠੀਕ ਰਹੀ ਸੀ। ਪਰ ਰਾਮ ਰਹੀਮ ਨਾਲ ਮਿਕਸ ਸੀ। ਰਾਮ ਰਹੀਮ ਕੋਲ ਜਾਂਦੀ ਸੀ। ਸਾਧਣੀਆਂ ਦੇ ਰੇਪਕਤਲ ਕੇਸ ਪੈਣ ਪਿੱਛੋਂ ਹਨੀ ਨੂੰ ਬੇਟੀ ਬਣਾ ਕੇ ਪੱਕਾ ਰੱਖ ਲਿਆ। ਮੈਂ ਚੀਫ਼ ਮਨਿਸਟਰ ਬੂਟਾ ਸਾਹਿਬ ਨੂੰ ਵਿਸ਼ਵਾਸ਼ ਪੁੱਤਰ ਦੇ ਨਾਲ ਮਿਲਿਆ ਸੀ। ਉਸ ਨੇ ਕਿਹਾ , ‘ ਮੈਂ ਲਚਾਰ ਹਾਂ, ਮੈਂ ਕੁੱਝ ਨਹੀਂ ਕਰ ਸਕਦਾ। ਇੱਕ ਕੰਮ ਕਰੋ। ਹਾਈ ਕੋਰਟ ਵਿੱਚ ਜਾ ਕੇ ਕੇਸ ਕਰਦੋ, ਮੀਡੀਆ ਨੂੰ ਦੱਸੋ। ਮੈਂ ਸਬ ਕੀਤਾ। ਮੇਰੀ ਲਾਈਫ਼ ਖ਼ਰਾਬ ਹੋ ਗਈ। ਦਹੇਜ ਦਾ ਕੇਸ ਪਾ ਦਿੱਤਾ। ਹਾਈ ਕੋਰਟ ਨੇ ਹਨੀ ਨੂੰ ਪੁੱਛਿਆ, ਤਾਂ ਹਨੀ ਨੂੰ ਕਿਹਾ, “ ਹਨੀ ਤੂੰ ਦੂਜੇ ਬੰਦੇ ਰਾਮ ਰਹੀਮ ਨਾਲ ਕਿਉਂ ਰਹਿੰਦੀ ਹੈ? “ ਮੈਂ ਆਪਣੀ ਮਰਜ਼ੀ ਨਾਲ ਦੂਜੇ ਮਰਦ ਰਾਮ ਰਹੀਮ ਕੋਲ ਰਹਿੰਦੀ ਹਾਂ। ਕੇਸ ਬੰਦ ਹੋ ਗਿਆ। ਰਾਮ ਰਹੀਮ ਨੇ ਹਨੀ ਰੱਖੀ। ਹਨੀ ਉਹਦੇ ਵੱਸਣਾ ਚਾਹੁੰਦੀ ਸੀ। ਕੋਈ ਵੀ ਉਨ੍ਹਾਂ ਨੂੰ ਅਲੱਗ ਨਹੀਂ ਕਰ ਸਕਦਾ। ਕੋਈ ਦੁਨੀਆ ਦੀ ਤਾਕਤ ਵੀ ਨਹੀਂ। ਮੈਂ 50 ਸਾਲਾਂ 1967 ਤੋਂ ਡੇਰੇ ਸਰਸਾ ਨਾਲ ਜੁੜਿਆ ਹਾਂ। ਹਰ ਸਤਸੰਗ ਵਿੱਚ ਜਾਂਦਾ ਸੀ। ਰਾਮ ਰਹੀਮ ਦਾ ਝੂਠਾ ਰੁਤਬਾ ਸੀ। “ “ ਮੈਂ ਪੱਤਰਕਾਰ ਆਪਣੀ ਜ਼ੁੰਮੇਵਾਰੀ ਨਾਲ ਕੰਮ ਕਰਨ ਲਈ ਹੀ ਵਿਸ਼ਵਾਸ਼ ਗੁਪਤਾ ਨੂੰ ਗੱਲਾਂ ਪੁੱਛ ਰਿਹਾ ਸੀ। ਉਸ ਨੂੰ ਮਾਨਸਿਕ ਤਕਲੀਫ਼ ਦੇਣ ਦੀ ਮੇਰੀ ਕੋਈ ਭਾਵਨਾ ਨਹੀਂ ਸੀ।ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ। ਆਪਣੀ ਜ਼ਮੀਨ ਵੇਚ ਕੇ ਰਾਮ ਰਹੀਮ ਨੂੰ ਦੇ ਦਿੱਤੀ। ਔਰਤ ਵੀ ਦੇ ਦਿੱਤੀ। ਕੋਠੀ, ਵੱਡੀਆਂ ਕਾਰਾਂ ਵਿੱਚ ਘੁੰਮਦੇ ਨੂੰ ਕਦੇ ਤਕਲੀਫ਼ ਨਹੀਂ ਹੋਈ ਕਿ ਮੇਰੀ ਔਰਤ ਬਾਰ ਬਾਰ ਰਾਮ ਰਹੀਮ ਦੇ ਦੁਆਲੇ ਕੀ ਕਰਦੀ? ਡਰਾਈਵਰ ਤਾਂ ਆਪ ਸੀ। ਹਨੀ ਪਤਨੀ ਰਾਮ ਰਹੀਮ ਦੀ ਪਰਦੇ ਵਾਲੀ ਕਾਰ ਦੀ ਪਿਛਲੀ ਸੀਟ ਤੇ ਤੁਰੀ ਜਾਂਦੀ ਕਾਰ ਵਿੱਚ ਕੀ ਕਰਨ ਨੂੰ ਰਾਮ ਰਹੀਮ ਨਾਲ ਬੈਠਦੀ ਸੀ?

Comments

Popular Posts