ਭਾਗ 21 ਕੀ ਹਨੀ ਨੂੰ ਵੀ ਡੇਰਾ ਸਰਸਾ ਵਿੱਚ ਦੱਬ ਕੇ
ਬਿਲਡਿੰਗ ਉਸਾਰ ਦਿੱਤੀ ਹੈ? ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ -(ਕੈਲਗਰੀ)- ਕੈਨੇਡਾ satwinder_7@hotmail.com
ਰਾਮ ਰਹੀਮ ‘ਤੇ 2002 ਵਿੱਚ ਰੇਪ, ਕਤਲ
ਦੇ, 2007
ਵਿੱਚ ਸਿੱਖਾਂ ਨਾਲ ਪੰਗਾ ਪੈ ਲਿਆ। ਰਾਮ ਰਹੀਮ ਨੇ 7 ਬੰਦੇ ਲਾ ਕੇ ਸ਼ਰਬਤ ਤਿਆਰ ਕਰਕੇ ਅੰਮ੍ਰਿਤ ਦਾ
ਨਾਮ ਦਿੱਤਾ। ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਬਾਣਾ ਪਾਇਆ। ਸਿੱਖਾ ਨੂੰ ਆਪਣੇ ਦੁਸ਼ਮਣ
ਬਣਾ ਲਿਆ। ਫਿਰ ਕ੍ਰਿਸ਼ਨ ਲੀਲਾ ਕਰਨ ਲੱਗ ਗਿਆ। ਸਾਧਣੀਆਂ ਨੂੰ ਗੋਪੀਆਂ ਦੇ ਬਰਾਬਰ ਸਮਝਦਾ ਸੀ। ਹਨੀਪ੍ਰੀਤ
ਤਾਂ 2008 ਵਿੱਚ ਆਈ ਸੀ। ਰਾਮ ਰਹੀਮ ਤਾਂ 2002 ਤੋਂ ਪਹਿਲਾਂ ਦਾ 1989 ਦਾ ਹੀ ਰੇਪ ਕਰਦਾ ਹੈ।
1989 ਵਿੱਚ ਗੁਰਜੰਟੇ ਰਾਜਸਥਾਨੀ ਨਾਲ ਮਿਲਕੇ ਕਤਲ, ਰੇਪ ਬੈਂਕਾਂ ਲੁੱਟਦੇ ਰਹੇ ਹਨ। ਕੀ ਹਨੀਪ੍ਰੀਤ
ਮਰ ਗਈ ਹੈ? ਕੁੱਝ
ਦਿਨ ਪਹਿਲਾਂ ਤਾਂ ਉਹ ਰਾਮ ਰਹੀਮ ਦੁਆਲੇ ਨੱਚਦੀ ਟੱਪਦੀ ਫਿਰਦੀ ਸੀ। ਉਹ ਤਾਂ ਹੁਣੇ ਹੁਣੇ ਲੋਕਾਂ
ਦੀ ਡਰੀਮ ਵਿੱਚ ਆਈ ਸੀ। ਜੋ ਜੈਸਾ ਕਰਦਾ ਹੈ। ਵੈਸਾ ਹੀ ਉਸ ਦਾ ਅੰਤ ਹੁੰਦਾ ਹੈ। ਫ਼਼ਵਾ ਤਾਂ ਇਹ ਵੀ
ਹੈ। ਕੀ ਹਨੀ ਨੂੰ ਵੀ ਡੇਰਾ ਸਰਸਾ ਵਿੱਚ ਦੱਬ ਕੇ ਬਿਲਡਿੰਗ ਉਸਾਰ ਦਿੱਤੀ ਹੈ? ਤਾਹੀਂ
ਤਾਂ ਕਹਿੰਦੇ ਹਨ, “ ਸ਼ਕਲ ਚਟਣੀ ਹੈ, ਜੇ ਅਕਲ ਹੀ ਨਾਂ ਹੋਵੇ। “
ਗੁਰਦਾਸ ਸਿੰਘ ਦੇ ਕਹਿਣ ਮੁਤਾਬਿਕ, “ ਰਾਮ
ਰਹੀਮ ਨੇ ਬਿਗ ਬੋਸ ਡੇਰੇ ਵਿੱਚ ਖੇਡਿਆ। ਬਾਕੀ ਸਾਰੀਆਂ ਸਾਧਣੀ ਰਾਮ ਰਹੀਮ ਦਾ ਪਰਿਵਾਰ, ਹਨੀ
ਦਾ ਪਤੀ ਸਾਰੇ ਬਿਗ ਬੋਸ ਵਾਲੀ ਜਗਾ ਵਿੱਚ ਕੈਦ ਸਨ। ਰਾਮ ਰਹੀਮ ਹਨੀ ਨੂੰ ਬਿਗ ਬੋਸ ਵਿਚੋਂ ਬਾਹਰ
ਕਰਕੇ ਗੁਫਾ ਵਿੱਚ ਲੈ ਗਿਆ ਸੀ। ਰੰਗ ਰਲੀਆਂ ਮਨਾਉਣ ਲੱਗਾ ਸੀ। ਉਦੋਂ ਤੋਂ ਹਨੀ ਨੂੰ ਸਾਧ ਭਾਅ
ਗਿਆ। ਸੰਗਤ ਮੂਹਰੇ ਰੂਹਬਰੂ ਰਾਤ ਵਿੱਚ ਰਾਮ ਰਹੀਮ ਆਪ ਨੱਚਦਾ, ਗਾਉਂਦਾ ਤੇ ਅਲੱਗ-ਅਲੱਗ ਸੂਬਿਆ ਦੀਆਂ ਔਰਤਾਂ ਦਾ
ਗਿੱਧਾ-ਜਾਗੋ,
ਨੰਗਾ
ਡਾਨਸ ਦੇਖਦੇ ਸੀ। “
ਆਜ ਕੀ ਬਾਤ ਨੇ ਖ਼ੁਲਾਸੇ ਕੀਤੇ ਹਨ। ਹਨੀਪ੍ਰੀਤ ਰੋਹਤਕ
ਜੇਲ ਪਿੱਛੋਂ ਡੇਰਾ ਸਰਸਾ ਗਈ ਸੀ। ਦੋ ਦਿਨ ਰਹੀ, ਕੈਸ਼, ਜੁਲਰੀ, ਡਾਕੂਮੈਂਟ ਪੇਪਰ ਇਕੱਠੇ ਕੀਤੇ, ਕਿਸੇ ਪਾਸੇ ਖਿਸਕ
ਗਈ। ਅੱਜ ਕੀ ਬਾਤ ਵਿੱਚ ਰਾਮ ਰਹੀਮ ਦੇ ਗੁਨਾਹਾਂ ਦੀ ਇੱਕ ਹੋਰ ਗਵਾਹ ਪੰਜਾਬੀ ਔਰਤ ਬਣੀ ਹੈ। ਜਿਸ
ਨੇ ਦੱਸਿਆ, “ ਹਰ
8 ਘੰਟੇ ਬਆਦ ਰਾਮ ਰਹੀਮ ਨੂੰ ਨਵੀਂ ਕੁੜੀ ਚਾਹੀਦੀ ਸੀ। 2000 ਕੁੜੀਆਂ ਨਾਲ ਇਹ ਰਾਮ ਰਹੀਮ ਨੇ
ਸੈਕਸ ਕੀਤਾ ਹੈ। ਕੁੜੀਆਂ ਤਾਂ ਬਹੁਤ ਖੁਸ਼ ਹੁੰਦੀਆਂ ਸਨ ਕਿ ਮੈਨੂੰ ਰਾਮ ਰਹੀਮ ਗੁਰੂ ਨੇ ਸੱਦਿਆ
ਹੈ। ਮੁੜਕੇ ਆ ਕੇ ਕੁੜੀਆਂ ਰਾਮ ਰਹੀਮ ਨੂੰ ਗਾਲਾ ਕੱਢਦੀਆਂ ਸਨ। ਅਨੇਕਾਂ ਹੀ ਗਰਭਪਾਤ ਕੀਤੇ
ਬਠਿੰਡੇ ਦੇ ਹਸਪਤਾਲ ਤੇ ਫਿਰ ਰਾਮ ਰਹੀਮ ਹਸਪਤਾਲ ਅੱਤਿਦਿਆ ਦੀ ਘਰਵਾਲੀ ਨੇ ਗਰਭਪਾਤ ਕੀਤੇ ਗਏ ਹਨ।
ਪਹਿਲੇ ਸਾਧ ਬਲੋਚ ਸ਼ਾਹ ਮਸਤਾਨਾ, ਸਤਨਾਮ ਸਿੰਘ ਸਾਦਗੀ ਵਿੱਚ ਰਹਿੰਦੇ ਸਨ। ਰਾਮ ਰਹੀਮ ਦੀਆਂ
ਹਰਕਤਾਂ ਬਹੁਤ ਘਟੀਆਂ ਸਨ। ਗੁਫ਼ਾ ਦੇ ਨਾਲ ਸਕੂਲ ਕਾਲਜ, ਸਾਧਣੀਆਂ ਦਾ ਆਸ਼ਰਮ ਬਣਵਾਇਆ। ਉਸ ਵਿੱਚ
ਬਾਰੀ ਰੱਖੀ ਸੀ। ਜਦੋਂ ਚਾਹੇ ਰਾਮ ਰਹੀਮ ਸੁਰੰਗ ਵਿਚੋਂ ਜਾ ਵੜਦਾ ਸੀ। ਕਿਸੇ ਦੂਜੇ ਬੰਦੇ ਨੂੰ ਪਤਾ
ਹੀ ਨਹੀਂ ਲੱਗਦਾ ਸੀ। ਕਦੋਂ ਕੁੜੀਆਂ ਕਪਲ ਜਾਂਦਾ ਆਉਂਦਾ ਹੈ। ਘੋੜਾ ਲੈ ਕੇ ਸਾਧਣੀਆਂ ਦੇ ਆਸ਼ਰਮ, ਸਕੂਲ,
ਕਾਲਜ ਵਿੱਚ ਜਾਂਦਾ ਸੀ। ਜੋ ਲੜਕੀ ਪਸੰਦ ਆ ਜਾਂਦੀ ਸੀ। ਉਸ ਨੂੰ ਚਾਰ ਸਾਧਣੀਆਂ ਤੋਂ ਚੁਕਵਾ ਲੈਂਦਾ
ਸੀ। ਕੁੜੀਆਂ ਇੱਕ ਦੂਜੇ ਨੂੰ ਪੁੱਛਦੀਆਂ ਸਨ, ਕਿ ਤੈਨੂੰ ਮੁਆਫ਼ੀ ਮਿਲ ਗਈ। ਜਦੋਂ ਰਾਮ ਰਹੀਮ ਕਿਸੇ
ਨਵੀਂ ਕੁੜੀ ਨਾਲ ਸੈਕਸ ਕਰਦਾ ਸੀ। ਤਾਂ ਪਹਿਲੀ ਬਾਰ ਦਾ ਨਾਮ ਮੁਆਫ਼ ਰੱਖਿਆ ਸੀ। ਹਨੀ ਪ੍ਰੀਤ ਦੀ
ਦਾਦੀ ਰਾਮ ਰਹੀਮ ਕੋਲ ਆਉਂਦੀਆਂ ਸੀ। ਦਾਦੀ 17 ਸਾਲਾਂ ਦੀ ਪੋਤੀ ਹਨੀਪ੍ਰੀਤ ਦੀਆਂ ਚਿੱਠੀਆਂ ਰਾਮ
ਰਹੀਮ ਨੂੰ ਇੱਕ ਸਾਲ ਦਿੰਦੀ ਰਹੀ ਸੀ। ਹਨੀਪ੍ਰੀਤ ਦੇ ਵਿਆਹ ਨੂੰ ਰਾਮ ਰਹੀਮ ਕੋਲ ਹੀ ਬੈਠਾ ਰਿਹਾ, ਜਦੋਂ
ਉਸ ਦਾ ਮੇਕਅਪ ਕੀਤਾ ਜਾ ਰਿਹਾ ਸੀ। ਉਦੋਂ ਗੁਪਤਾ ਪਰਿਵਾਰ ਖ਼ੁਸ਼ ਸੀ, ਗੁਰੂ
ਜੀ ਨੂੰਹ ਦੇ ਇੰਨਾ ਨੇੜੇ ਹਨ। ਇੱਕ ਦਿਨ ਬਾਹਰ ਸਤਸੰਗ ਸੀ, ਤੰਬੂ ਲੱਗੇ ਸਨ। ਉੱਥੇ ਰਾਮ ਰਹੀਮ ਕੋਲ ਹਨੀਪ੍ਰੀਤ
ਕੁੜੀਆਂ ਲੈ ਕੇ ਗਈ, ਚੀਕਾਂ ਸੁਣਨ ਨਾਲ ਤਾਂ ਬਹੁਤ ਲੋਕਾਂ ਨੂੰ ਪਤਾ ਲੱਗ
ਗਿਆ ਸੀ। ਪਰ ਕਿਸੇ ਨੇ ਵਿਰੋਧ ਨਹੀਂ ਕੀਤਾ। “
ਬਾਕੀਆਂ ਸਾਧਣੀ ਇੱਕ ਹੋਰ ਸਾਧਣੀ ਗਵਾਹ ਔਰਤ ਨੇ
ਹਿੰਦੀ ਵਿੱਚ ਉਹੀ ਗੱਲਾਂ ਦੱਸੀਆ, “ ਮੈਂ 2002 ਵਾਲੀਆਂ ਸਾਧਣੀਆਂ ਨੂੰ ਜਾਣਦੀ ਹਾਂ। ਇੱਕ
ਸਾਧਣੀ ਨੇ ਤਾਂ ਸ਼ਾਦੀ ਸੁਦਾ ਜ਼ਿੰਦਗੀ ਤਾਂ ਸ਼ੁਰੂ ਕਰ ਲਈ ਪਰ ਬੱਚਾ ਨਹੀਂ ਹੋਣ ਦਿੱਤਾ। ਪਤਾ ਨਹੀਂ
ਸੀ, ਕਦੋਂ
ਮੌਤ ਮਰਨਾ ਪੈ ਜਾਵੇ। ਘਰ ਰੋਟੀ ਵੀ ਖਾਣ ਨੂੰ ਨਹੀਂ ਸੀ। ਡਰ-ਡਰ ਕੇ ਦਿਨ ਕੱਟਦੀ ਸੀ। ਜ਼ਿੰਦਗੀ
ਬਹੁਤ ਔਖੀ ਕੱਟੀ ਹੈ। ਉਸ ਸਾਧਣੀ ਦੇ ਭਰਾ ਰਣਜੀਤ ਸਿੰਘ ਦਾ ਰਾਮ ਰਹੀਮ ਨੇ ਕਤਲ ਕਰ ਦਿੱਤਾ। ਆਪਣੇ
ਅਖ਼ਬਾਰ ਵਿੱਚ ਸਾਧਣੀ ਦੀ ਚਿੱਠੀ ਛਾਪਣ ਕਰਕੇ ਰਾਮ ਚੰਦਰ ਛੱਤਰਪਤੀ ਦਾ ਕਤਲ ਕਰ ਦਿੱਤਾ। ਉਸ ਦਾ
ਬੇਟਾ ਨੇ ਕੇਸ ਕੀਤਾ ਹੋਇਆ ਹੈ। ਰਾਮ ਰਹੀਮ ਤੇ ਹਨੀ ਨੇ ਰਿਸ਼ਤਿਆਂ ਨੂੰ ਕਲੰਕਿਤ ਕਰ ਦਿੱਤੇ। ਰਾਮ
ਰਹੀਮ ਆਪਣੀ ਤੇ ਬਾਕੀ ਪਰਿਵਾਰ ਤੋਂ ਵੀ ਦੂਰ ਸੀ। ਵੱਡੀ ਕੁੜੀ ਵੀ ਹਨੀ ਨੂੰ ਚੰਗਾ ਨਹੀਂ ਸਮਝਦੀ
ਸੀ। ਰਾਮ ਰਹੀਮ ਦੀ ਮਾਂ ਬਹੁਤ ਬਾਰ ਕਹਿ ਚੁੱਕੀ ਸੀ, “ ਸਾਧਣੀਆਂ ਨੂੰ ਆਜ਼ਾਦ ਕਰ ਦੇਵੇ। “ ਪਰ ਉਹ
ਕਿਸੇ ਦੀ ਨਹੀਂ ਸੁਣਦਾ ਸੀ। “
ਮਸੀਜਰ ਆਫ ਗੋਡ ਰਾਮ ਰਹੀਮ ਦੀ ਪਹਿਲੀ ਫ਼ਿਲਮ ਅੰਧਕਾਰ
ਨੂੰ ਬੜਾਵਾ ਦਿੰਦੀ ਹੈ। ਜਿਸ ਵਿੱਚ ਕੋਈ ਚੱਜ ਦੀ ਗੱਲ ਨਹੀਂ ਹੈ। ਰਾਮ ਰਹੀਮ ਜੂਪੀ ਬਗ਼ਾਵਤ ਵਿੱਚ
ਵੀ ਡੇਰਾ ਸਰਸਾ ਵਰਗਾ ਹੀ ਡੇਰਾ ਗੁਫ਼ਾ ਵਿੱਚ ਸੁਰੰਗ ਹੈ। ਸੁਰੰਗ ਨਦੀ ਕੋਲ ਨਿਕਲਦੀ ਹੈ। ਜੋ ਹੁਣ ਸੁੰਨਾ
ਪਿਆ ਹੈ। ਲੱਗਦਾ ਹੈ ਲੁੱਟ ਪੁੱਟ ਕੇ ਭਗਤ ਮੁਖੀ ਲੈ ਗਏ। ਚੋਰਾ ਦਾ ਮਾਲ ਡਾਂਗਾਂ ਦੇ ਗਜ, ਹਰਾਮ
ਦੇ ਧੰਨ ਤੇ ਐਸੇ ਹੀ ਲੁੱਟ ਪੈਂਦੀ ਹੈ। ਇੱਕ ਬਾਰ ਡੇਰੇ ਦੇ ਵੱਡੇ ਦਲਾਨ ਦਾ ਲੈਟਰ ਛੱਤ ਡਿਗ ਪਈ
ਸੀ। ਰਾਮ ਰਹੀਮ ਦੇ ਹੁਕਮ ਨਾਲ ਸਮੇਂ ਤੋਂ ਪਹਿਲਾਂ ਹੀ ਕੱਚੇ ਲੈਂਟਰ ਦਾ ਸਹਾਰਾ ਪਰੇ ਕਰ ਦਿਤਾ ਸੀ।
ਅਨੇਕਾਂ ਲੋਕ ਮਰ ਗਏ ਸਨ। ਜ਼ਖ਼ਮੀ ਹੋ ਗਏ ਸਨ। ਸਬ ਨੂੰ ਕਟਾ ਵੱਡ ਕਰਕੇ ਨਦੀ ਵਿੱਚ ਰੋੜ ਦਿੱਤਾ।
ਧਰਤੀ ਵਿੱਚ ਦਬ ਦੇ ਦਰਖ਼ਤ ਲੱਗਾ ਦਿੱਤੇ। ਪਰ ਭਗਤਾਂ ਨੂੰ ਡੇਰੇ ਵਿੱਚ ਪੁਲਿਸ ਨਹੀਂ ਵੜਨ ਦਿੱਤੀ
ਸੀ। ਐਡਾ ਬਲਵਾਨ ਰਾਖ਼ਸ਼ ਰਾਮ ਰਹੀਮ ਸੀ। ਸਰਕਾਰ ਦੁਆਰੇ, ਮੰਤਰੀ ਸਬ ਰਾਮ ਰਹੀਮ ਦਾ ਪਾਣੀ ਭਰਦੇ ਸਨ।
Comments
Post a Comment