ਭਾਗ 4 ਬਹੁਤੇ ਲੋਕਾਂ ਦੀ ਖ਼ਾਹਿਸ਼ ਹੁੰਦੀ ਹੈ, ਕੈਨੇਡਾ, ਅਮਰੀਕਾ ਦਾ ਵੀਜ਼ਾ ਲੱਗ ਜਾਵੇ ਜਾਨੋਂ ਮਹਿੰਗੇ ਯਾਰ
ਸਤਵਿੰਦਰ ਸੱਤੀ
(ਕੈਲਗਰੀ) - ਕੈਨੇਡਾsatwinder_7@hotmail.com
ਇੱਥੇ ਬਿਜ਼ਨਸ ਵਾਲੇ
ਵੀ ਬਹੁਤ ਮਿਹਨਤੀ ਹਨ। ਪਰ ਕੁੱਝ ਕੁ ਕਾਂਗਆਰੀਆਂ ਨੇ, ਪੰਜਾਬੀਆਂ ਦੇ ਮੱਥੇ ਉੱਤੇ ਕਲੰਕ ਵੀ ਲਾਇਆ ਹੈ। ਕੈਨੇਡਾ,
ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਇੰਨੇ ਮੁੰਡੇ-ਕੁੜੀਆਂ ਪੜ੍ਹਨ,
ਵਰਕ ਪਰਮਿਟ ਜਾਂ ਵਿਆਹ ਕਰਾ
ਕੇ ਆ ਗਏ ਹਨ। ਵਿਆਹੇ ਹੋਏ ਵੀ ਇੰਨਾ ਨਾਲ ਉੱਧਲ ਜਾਂਦੇ ਹਨ। ਬਹੁਤਿਆਂ ਦਾ ਮਤਲਬ ਸਿਰਫ਼ ਪੰਜਾਬ
ਤੋਂ ਬਾਹਰ ਆਉਣਾਹੀ ਹੈ। ਜਿੰਨਾ ਵਿਚੋਂ ਬਹੁਤੇ ਹੇੜੀਆਂ ਦਿੰਦੇ ਫਿਰਦੇ ਹਨ। ਨਸ਼ੇ ਖਾਂਦੇ ਹਨ।
ਡਰੰਕ ਡਰਾਈਵਿੰਗ ਕਰਦੇ ਹਨ। ਡਰੰਕ ਡਰਾਈਵਿੰਗ ਵਾਲੇ ਨੂੰ ਕੈਨੇਡਾ, ਅਮਰੀਕਾ ਕਾਨੂੰਨ ਦੀ ਬਹੁਤ ਢਿੱਲ ਹੈ। ਪਹਿਲੀ ਬਾਰ ਕੁੱਝ
ਕੁ 8 ਕੁ ਮਹੀਨੇ ਲਈ ਲਾਈਸੈਂਸ ਅਦਾਲਤ, ਪੁਲੀਸ ਵਾਲੇ ਲੈ ਲੈਂਦੇ ਹਨ। ਪਹਿਲੀ ਬਾਰ ਵਿੱਚ ਹੀ ਘੱਟ
ਤੋਂ ਘੱਟ ਸਾਲ ਦੀ ਜੇਲ ਹੋਣੀ ਚਾਹੀਦੀ ਹੈ। ਕੁੱਝ ਕੁ ਨੂੰ ਛੱਡ ਕੇ ਬਹੁਤੇ ਨੌਜਵਾਨ ਸਕੂਲਾਂ ਕਾਲਜਾਂ ਵਿੱਚ ਵੀ ਬਦਮਾਸ਼ੀਆਂ
ਕਰਦੇ ਹਨ। ਗੈਂਗਸਟਰ ਬਣਦੇ ਹਨ। ਜਦੋਂ ਵੀ ਕੈਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਜਦੋਂ ਗੋਲ਼ੀ ਚੱਲਦੀ ਹੈ। ਬਹੁਤੀ
ਬਾਰ ਪੰਜਾਬੀ ਵਿੱਚ ਹੁੰਦੇ ਹਨ। ਜੇਲਾਂ ਵਿੱਚ ਹਰ ਰੋਜ਼ 100 ਵਿੱਚੋਂ 10 ਪੰਜਾਬੀ ਜਾਂਦੇ ਹਨ। ਰੇਪ ਕਰਕੇ ਵੀ ਪੰਜਾਬੀ ਮੁੰਡੇ
ਜੇਲਾ ਵਿੱਚ ਜਾਂਦੇ ਹਨ। 2005-2006 ਨਵੇਂ ਸਾਲ ਚੜ੍ਹਦੇ
ਦਸੰਬਰ 31 ਵਿੱਚ ਚਾਰ ਪੰਜਾਬੀ
ਮੁੰਡਿਆਂ ਨੇ ਐਕਸੀਡੈਂਟ ਕੀਤਾ।
ਉਹ ਚਾਰੇ ਵੈਨ ਵਿੱਚ ਸਨ। ਮੁੰਡਿਆਂ-ਕੁੜੀਆਂ ਉੱਤੇ ਵੈਨ ਚਾੜ੍ਹ ਦਿੱਤੀ। ਉਨ੍ਹਾਂ ਦਾ ਕਸੂਰ ਇਹ ਸੀ।
ਉਨ੍ਹਾਂ ਚਾਰਾਂ ਨੂੰ ਬਗੈਰ ਟਿਕਟ ਤੋਂ ਡਾਨਸ ਪਾਰਟੀ ਵਿੱਚ ਨਹੀਂ ਵੜਨ ਦਿੱਤਾ ਸੀ। ਇੱਕ ਮੁੰਡਾ
ਮਹੀਨਾ ਕੌਮਾਂ ਵਿੱਚ ਰਿਹਾ। ਦੋ ਕੁੜੀਆਂ ਦੀਆਂ ਲੱਤਾਂ ਬਾਂਹਾਂ ਤੋੜ ਦਿੱਤੀਆਂ। ਇੱਕ ਕੁੜੀ ਗਰੋਸਰੀ
ਸਟੋਰ ਵਾਲਿਆਂ ਦੀ ਵੈਨ ਥੱਲੇ ਦੇ ਕੇ ਮਾਰ ਦਿੱਤੀ। ਹੋਰ ਪਤਾ ਨਹੀਂ ਕਿੰਨੇ ਜ਼ਖ਼ਮੀ ਹੋਏ।
ਡਰਾਈਵਰ ਨੇ 5 ਸਾਲ ਜੇਲ ਕੱਟੀ.
ਡੀਪੋਟ ਲੱਗੀ। ਬਾਕੀ ਤਿੰਨ ਮੌਕੇ ਤੋਂ ਭੱਜ ਗਏ ਸਨ। ਉਹ ਅੱਜ ਵੀ ਵੱਡੇ ਬਦਮਾਸ਼ ਬਣੇ ਫਿਰਦੇ ਹਨ। 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਹੁੰਦਾ ਹੈ। ਕਿਸੇ ਹੋਰ
ਕੇਸ ਵਿੱਚ ਫਸ ਜਾਣਗੇ। ਪੁਲੀਸ ਵੀ ਨਹੀਂ ਜਾਣਦੀ। ਉਹ ਤਿੰਨ ਕੌਣ ਸਨ? ਪਰ ਪਬਲਿਕ ਸਬ ਕੁੱਝ ਜਾਨਤੀ ਹੈ। ਉਹ ਤਿੰਨੇ, ਸ਼ਰੀਫ਼ ਮਾਪਿਆ ਕਰਕੇ ਬਚ ਗਏ ਹਨ। ਐਸੀ ਹਾਲਤ ਵਿੱਚ ਆਪਦਾ ਤੇ ਦੂਜੇ ਦਾ ਘਰ
ਤਬਾਹ ਕਰਕੇ ਬੈਠ ਜਾਂਦੇ ਹਨ।
ਬਹੁਤੇ ਸਾਰੇ ਉੱਜੜੇ ਫਿਰਦੇ ਹਨ। ਮਾਪੇ ਕਿਤੇ ਰਹਿੰਦੇ ਹਨ। ਮਡੀਰ ਮਾਪਿਆਂ ਤੋਂ ਭਗੌੜਾ ਹੋਈ ਫਿਰਦੀ
ਹੈ। ਸ਼ਾਇਦ ਪੱਛਮੀ ਦੇਸ਼ ਦੀ ਰੀਸ ਕਰਦੇ ਹਨ। ਕੈਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਬਾਬੇ, ਕਬੱਡੀ ਵਾਲੇ , ਗਾਉਣ ਵਾਲੇ, ਮੁੰਡੇ-ਕੁੜੀਆਂ, ਪਤੀ-ਪਤਨੀ, ਵੀਜ਼ਾ ਅਫ਼ਸਰ, ਐਬਰਸੀ ਵਾਲੇ ਸਬ ਉਲਝੇ ਫਿਰਦੇ ਹਨ। ਸਬ ਦੀ ਖਿਚੜੀ ਇੱਕ
ਦੂਜੇ ਨਾਲ ਪੱਕੀ ਹੋਈ ਹੈ। ਆਏ ਕਮਾਈ ਕਰਨ ਹਨ। ਬਣੀ ਕੁੱਝ ਹੋਰ ਹੀ ਜਾਂਦਾ ਹੈ। ਯਾਰੀਆਂ ਲਗਾਉਂਦੇ
ਫਿਰਦੇ ਹਨ। ਰੋਜ਼ ਨਵੀਂ ਥਾਂ ਲੱਭ ਲੈਂਦੇ ਹਨ। ਲੱਗਦਾ ਨਹੀਂ ਕੁੱਝ ਖੱਟ ਕੇ ਮੁੜਨਗੇ। ਸਬ ਕੈਨੇਡਾ,
ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਗੁਆਚ ਗਏ ਹਨ। ਇੰਨਾ ਤੋਂ ਉੱਪਰ
ਵਾਲਾ ਹੀ ਬਚਾਵੇ।
ਬਹੁਤੇ ਲੋਕ ਦੀ ਮਨ
ਦੀ ਇੱਛਾ ਹੁੰਦੀ ਹੈ। ਉਹ ਪੰਜਾਬ ਵਿੱਚੋਂ ਨਿਕਲ ਜਾਣ। ਪੰਜਾਬ ਵਿਚੋਂ ਨਿਕਲ ਕੇ ਜ਼ਿੰਦਗੀ ਬਿਹਤਰ ਬਣ
ਜਾਵੇਗੀ। ਉਹ ਸੋਚਦੇ ਹਨ, ਪੰਜਾਬ ਵਿੱਚ ਉੱਨਤੀ
ਕਰਨ ਲਈ ਕੁੱਝ ਨਹੀਂ ਬਚਿਆ। ਇਸ ਲਈ ਲੋਕ ਕੈਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ
ਵਿੱਚ ਆਉਣਾ ਚਾਹੁੰਦੇ ਹਨ। ਬਹੁਤੇ ਦੀ ਲੋਕਾਂ ਦੀ ਖ਼ਾਹਿਸ਼ ਹੁੰਦੀ ਹੈ, ਕੈਨੇਡਾ, ਅਮਰੀਕਾ ਦਾ ਵੀਜ਼ਾ ਲੱਗ ਜਾਵੇ। ਕਈਆਂ ਦਾ ਕੰਮ ਸੌਖਾ ਬਣ
ਜਾਂਦਾ ਹੈ। ਬਹੁਤੇ ਹੇਰਾ-ਫੇਰੀ ਕਰਕੇ ਆਉਂਦੇ ਹਨ। ਜਿੰਨਾ ਵਿੱਚ ਬਾਬਿਆਂ ਦਾ ਦਾਅ ਚੰਗਾ ਲੱਗਿਆ
ਹੈ। ਇੰਨਾ ਚਿੱਟੇ, ਪੀਲੇ, ਨੀਲੇ ਚੌਲਿਆ ਵਾਲਿਆਂ ਤੋਂ ਹਰ ਕੋਈ ਡਰਦਾ ਹੈ। ਅਗਲਾ
ਪਹਿਲਾਂ ਹੀ ਪੈਰਾ ਉੱਤੇ ਡਿਗ ਪੈਂਦਾ ਹੈ। ਬਾਬੇ ਹੋਰ ਨਾਂ ਕਿਤੇ ਸਰਾਪ ਹੀ ਦੇ ਦੇਣ। ਜੋ ਇੰਨਾ ਨੂੰ
ਵੀਜੇ ਦਿੰਦੇ। ਇੰਨਾ ਦੀ ਕਿਹੜੀ ਪੜ੍ਹਾਈ ਦੇਖਦੇ ਹਨ? ਢੋਲਕੀ ਹੱਥ ਵਿੱਚ ਚਿਮਟੇ, ਛੈਣੇ ਫੜੇ ਦੇਖ ਲੈਂਦੇ ਹਨ। ਕੱਪੜਿਆਂ ਦੇ ਰੰਗ ਦੇਖ
ਲੈਂਦੇ ਹਨ। ਜਿੱਡਾ ਵੱਡਾ ਚੋਲ਼ਾ, ਉਡਾ ਲੰਬਾ ਵੀਜ਼ਾ
ਲੱਗ ਜਾਂਦਾ ਹੈ। ਜੇ ਕਿਸੇ ਦਾ ਸਿੱਧੇ ਤਰੀਕੇ ਨਾਲ ਕੈਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਦਾ ਕੰਮ ਨਹੀਂ ਬਣਦਾ। ਤਾਂ ਇਉਂ ਕਰਕੇ
ਦੇਖ ਲਵੋ। ਵੱਡਾ ਸਾਰਾ ਚੋਲ਼ਾ ਪਾ ਕੇ, ਗਲ਼ ਢੋਲਕੀ ਹੱਥ
ਵਿੱਚ ਚਿਮਟੇ, ਛੈਣੇ ਫੜ ਕੇ,
ਬਾਬੇ ਬਣ ਕੇ ਟਰਾਈ ਮਾਰੋ।
ਕੈਨੇਡਾ ਦਾ ਵੀਜ਼ਾ ਲੱਗ ਜਾਵੇਗਾ। ਕਿਸੇ ਗੁਰਦੁਆਰੇ ਦੇ ਪ੍ਰਧਾਨ ਨਾਲ ਮਾਲ ਅੱਧਾ-ਅੱਧਾ 10,
20 ਹਜ਼ਾਰ ਡਾਲਰ ਕਰਨਾ ਪੈਣਾ ਹੈ।
ਬਹੁਤਾ ਹੀ ਸ਼ਰੀਫ਼ ਬਣਨਾਂ ਪੈਣਾ ਹੈ। ਕੈਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ
ਵਿੱਚ ਆ ਕੇ ਚਾਹੇ ਕੁੱਝ ਕਰੀ ਚੱਲਿਉ। ਕਿਸੇ ਸਾਧ ਨਾਲ ਰਲਣ ਦੀ ਲੋੜ ਹੈ। ਗਰਮੀਆਂ ਵਿੱਚ ਸਾਧਾਂ ਦੇ
ਬੱਗ ਆਉਣੇ ਹਨ। ਵਿੱਚੇ ਕਿਸੇ ਨਾਲ ਵੱਛੀ ਤੁਸੀਂ ਛੱਡ ਲਿਉ। ਕੈਨੇਡਾ, ਅਮਰੀਕਾ ਦਾ ਵੀਜ਼ਾ ਲਾਉਣਾ ਹੈ, ਤਾਂ ਜਥਾ ਹੀ ਆਪਦਾ ਬਣਾਉਣਾ ਚਾਹੀਦਾ ਹੈ। ਸਾਰੇ
ਰਿਸ਼ਤੇਦਾਰ ਨਿਕਲ ਜਾਣਗੇ। ਕੈਨੇਡਾ, ਅਮਰੀਕਾ ਵਿੱਚ ਲੁਕਣ
ਨੂੰ ਬਥੇਰੀਆਂ ਥਾਵਾਂ ਹਨ। ਕਬੱਡੀ, ਗਾਉਣ ਵਾਲੇ,
ਬਾਬੇ, ਚੇਲੇ ਬਥੇਰੇ ਇੱਥੇ ਕੈਨੇਡਾ, ਅਮਰੀਕਾ ਹੀ ਗੁਆਚ ਗਏ ਹਨ। ਪੁਲੀਸ ਨੂੰ ਵੀ ਨਹੀਂ ਲੱਭੇ।
ਗਾਉਣ ਵਾਲਿਆਂ ਦੀ
ਟੀਮ ਵੀ ਬਣਾਂ ਸਕਦੇ ਹੋ। ਸੰਦ ਉਹੀ ਬਾਬਿਆਂ ਵਾਲੇ ਹੀ ਗਲ਼ ਢੋਲਕੀ ਚਿਮਟੇ, ਛੈਣੇ ਹੱਥਾਂ ਗਲ਼ੇ ਵਿੱਚ ਹੋਣੇ ਚਾਹੀਦੇ ਹਨ। ਨਾਲ ਦੀ
ਚਾਰ ਕੁੜੀਆਂ ਵੀ ਹੋਣ ਤਾਂ ਕੈਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਦੇ ਰਹਿਣ ਵਾਲਿਆਂ ਨੇ ਹੀ ਵੀਜ਼ਾ ਭਿਜਵਾ
ਦੇਣਾ ਹੈ। ਹੋਏ ਲਾਭ ਦੇ ਪੈਸੇ, ਅੱਧੋ-ਅੱਧ ਹੀ
ਹੋਣਗੇ। ਕਬੱਡੀ ਖੇਡਣ ਆਏ ਵੀ, ਕੈਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਨੂੰ ਮੈਦਾਨ ਹੀ ਸਮਝ ਲੈਂਦੇ ਹਨ। ਐਸੇ
ਖੋਹ ਜਾਂਦੇ ਹਨ। ਲੱਭੇ ਨਹੀਂ ਲੱਭਦੇ। ਗੁਆਚਣ ਵਾਲਿਆਂ ਵਿੱਚ ਭਾਰਤ ਤੋਂ ਆ ਰਹੇ, ਨਵੇਂ ਵਿਆਹੇ, ਪਤੀ-ਪਤਨੀ ਵੀ ਸ਼ਾਮਲ ਹੋ ਗਏ ਹਨ। ਇਹ ਕਿਹੜਾ ਕਿਸੇ
ਬਾਬੇ, ਕਬੱਡੀ, ਗਾਉਣ ਵਾਲਿਆਂ ਤੋਂ ਘੱਟ ਹਨ? ਅੱਜ ਕਲ ਨਵੇਂ ਉੱਠ ਰਹੇ ਮੁੰਡੇ-ਕੁੜੀਆਂ, ਭਾਰਤ ਜਾ ਕੇ, ਵਿਆਹ ਕਰਾਉਣ ਤੋਂ ਡਰਦੇ ਹਨ। ਅੱਗੇ ਮੁੰਡੇ-ਕੁੜੀਆਂ
ਮਾਪਿਆਂ ਦੇ ਘਰੋਂ ਭੱਜਦੇ ਸਨ। ਅੱਜ ਕਲ ਪਤੀ-ਪਤਨੀ ਦੇ ਘਰੋਂ ਭੱਜਦੇ ਹਨ। ਨਵੇਂ ਯਾਰ-ਯਰਾਨੀਆਂ ਲੱਭ
ਲੈਂਦੇ ਹਨ।
Comments
Post a Comment