ਪਾਠਕਾਂ ਸੰਪਾਦਕ ਜੀ ਦੀ ਸਹਾਇਤਾ ਨਾਲ ਹੀ ਲੇਖਕ ਦੀ ਪਹਿਚਾਣ ਦੁਨੀਆ ਦੇ
ਕੋਨੇ-ਕੋਨੇ ਵਿੱਚ ਹੁੰਦੀ ਹੈ
ਸਤਵਿੰਦਰ ਕੌਰ ਸੱਤੀ ਕੈਲਗਰੀ)- ਕੈਨੇਡਾ satwinder_7@hotmail.com
ਪਿਆਰੇ ਦੋਸਤੋ ਪਾਠਕਾਂ ਸੰਪਾਦਕ ਜੀ ਸਬ ਨੂੰ ਪਿਆਰ ਭਰੀ ਸਤਿ ਸ੍ਰੀ
ਅਕਾਲ ਜੀ ਆਪ ਜੀ ਦਾ ਧੰਨਵਾਦ ਹੈ। ਤੁਸੀਂ ਆਪਣਾ ਸਮਾਂ ਤੇ ਪਿਆਰ ਦਿੰਦੇ ਹੋ। ਹਰ ਸਮੇਂ ਨਾਲ ਹੁੰਦੇ
ਹੋ। ਮੇਰੇ ਵੀਰ-ਭੈਣ,
ਜਿਉਂਦੇ ਰਵੋ ਜੀ, ਤੁਹਾਡਾ ਹੱਥ ਸਦਾ ਮੇਰੇ ਸਿਰ ਉੱਤੇ
ਰਿਹਾ ਹੈ। ਦੋਸਤੀ ਦਾ ਮਾਣ ਬਣਿਆ ਰਹੇ। ਪਾਠਕਾਂ ਸੰਪਾਦਕ ਜੀ ਦੀ ਸਹਾਇਤਾ ਨਾਲ ਹੀ ਲੇਖਕ ਦੀ
ਪਹਿਚਾਣ ਦੁਨੀਆ ਦੇ ਕੋਨੇ-ਕੋਨੇ ਵਿੱਚ ਹੁੰਦੀ ਹੈ। ਹਮੇਸ਼ਾ ਦੀ ਤਰਾਂ ਪਾਠਕਾਂ ਸੰਪਾਦਕ ਜੀ ਕੋਲੋਂ
ਉਮੀਦ ਤੋਂ ਵੱਧ ਹਲਾਸ਼ੇਰੀ ਮਿਲੀ ਹੈ। ਮੈਨੂੰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲਿਖਣ ਦੀ ਸੇਧ
ਮਿਲੀ ਹੈ। ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲਿਖਣ ਜਾਚ ਲਈ ਹੈ। ਉਸੇ ਨੇ ਲਿਖਾਉਣਾ ਹੈ। ਉਸੇ
ਨੇ ਸੰਪਾਦਕ ਪਾਠਕਾਂ ਨਾਲ ਜੋੜਨਾ ਹੈ। ਮੈਂ ਹੈਰਾਨ ਹੋ ਜਾਂਦੀ ਹਾਂ। ਜਦੋਂ ਇੰਨੇ ਉੱਚੇ ਅਹੁਦਿਆਂ
ਵਾਲੇ ਜੱਜ, ਵਕੀਲ, ਡਾਕਟਰ ਵੀ ਮੈਨੂੰ ਦੁਨੀਆ
ਦੇ ਕੋਨੇ-ਕੋਨੇ ਤੋਂ ਫ਼ੋਨ, ਈ-ਮੇਲ, ਫੇਸਬੁੱਕ
ਰਾਹੀ ਹਲਾਸ਼ੇਰੀ ਦਿੰਦੇ ਹਨ। ਬਹੁਤ ਸਾਰੇ ਤਾਂ ਆਪ ਆ ਕੇ ਮਿਲਦੇ ਵੀ ਹਨ। ਚੰਡੀਗੜ੍ਹ ਦੇ ਹਾਈਕੋਰਟ
ਦੇ ਜੱਜ ਅਮਰੀਕਾ ਆਏ ਹੋਏ ਸਨ। ਉਨ੍ਹਾ ਨੇ ਅਖ਼ਬਾਰ ਵਿੱਚ ਮੇਰੇ ਲੱਗੇ ਆਰਟੀਕਲ ਪੜ੍ਹੇ। ਫਿਰ ਮੇਰੇ
ਈ-ਮੇਲ ਉੱਤੇ ਆਪਦਾ ਫ਼ੋਨ ਨੰਬਰ ਲਿਖ ਕੇ ਕਿਹਾ, " ਸੱਤੀ ਮੈਨੂੰ
ਜ਼ਰੂਰ ਫ਼ੋਨ ਕਰਨਾ। " ਜਦੋਂ ਮੈਂ ਫ਼ੋਨ ਕੀਤਾ। ਉਹ ਬਹੁਤ ਖ਼ੁਸ਼ ਹੋਏ। ਮੈਨੂੰ ਇੱਥੇ ਤੱਕ ਕਹਿ
ਦਿੱਤਾ, " ਸੱਤੀ ਇੰਡੀਆ ਵਿੱਚ ਕੋਈ ਵੀ ਸਰਕਾਰੀ ਜਾਂ ਅਦਾਲਤ ਦਾ
ਕੰਮ ਹੋਇਆ। ਮੈਨੂੰ ਦੱਸੀ। ਬਗੈਰ ਵਕੀਲ ਕੀਤੇ ਕੰਮ ਕਰ ਦਿਆਂਗਾ। " ਮੈਂ 2011 ਵਿੱਚ ਪਿੰਡ
ਗਈ ਹੋਈ ਸੀ। ਭਰਾ ਦਾ ਵਿਆਹ ਕਰਨਾ ਸੀ। ਮੈਂ ਸਬ ਸੰਪਾਦਕ ਜੀ ਨੂੰ ਦੋ ਲਾਈਨ ਲਿਖ ਕੇ ਭੇਜ
ਦਿੱਤੀਆਂ। ਬਈ ਅਸੀਂ ਕੁੜੀ ਲੱਭਦੇ ਹਾਂ। ਮੈਂ ਹੈਰਾਨ ਹੋ ਗਈ। ਜਦੋਂ ਮੈਂ ਸਬ ਅਖ਼ਬਾਰਾਂ ਵਿੱਚ ਐਂਡ
ਲੱਗੀ ਦੇਖੀ। ਬਹੁਤ ਸਾਰੇ ਪਾਠਕ ਸੰਪਾਦਕ ਜੀ ਨੂੰ ਮਿਲ ਕੇ, ਬਹੁਤ ਚੰਗਾ
ਲੱਗਾ। ਇਹ ਜੋ ਅਖ਼ਬਾਰਾਂ ਇੰਟਰਨੈਟ ਉਤੇ ਖ਼ਬਰਾਂ ਲਗਾਉਣ ਦਾ ਬਿਜ਼ਨਸ ਹੈ। ਇੰਨਾਂ ਦੇ ਖ਼ਰਚੇ
ਉਠਾਉਣ ਲਈ ਪਬਲਿਕ ਨੂੰ ਮਦੱਦ ਕਰਨੀ ਪੈਣੀ ਹੈ। ਜੇ ਇੱਕ-ਇੱਕ ਬੰਦਾ ਇੱਕ-ਇੱਕ ਡਾਲਰ-ਰੁਪਿਆ ਵੀ
ਦੇਵੇ। ਅਖ਼ਬਾਰਾਂ ਇੰਟਰਨੈਟ ਉਤੇ ਹੋਰ ਨਿਖ਼ਾਰ ਆ ਜਾਵੇਗਾ। ਕੁੱਝ ਸੁਆਲ ਹਨ। ਤੁਸੀਂ ਪਾਠਕ ਆਪ ਹੀ
ਨਿਰਨਾਂ ਕਰ ਲਿਉ।
ਪਾਠਕ ਕਦੋਂ ਸੰਪਾਦਕ ਲੇਖਕ ਨਾਲ ਜੁੜਨਗੇ? ਤੁਸੀਂ
ਸੱਚੀ ਕਿਸੇ ਦਾ ਲਿਖਿਆ ਪੜ੍ਹਦੇ ਵੀ ਹੋ? ਜਾਂ ਕੀ ਕਾਲਾ ਅੱਖਰ ਬੈਂਸ
ਬਰਾਬਰ ਹੈ? ਕੀ ਲਿਖਣ ਦਾ ਕੋਈ ਫ਼ਾਇਦਾ ਹੈ? ਸੰਪਾਦਕ
ਲੇਖਕ ਨੂੰ ਖ਼ਰਚੇ ਕੌਣ ਦੇਵੇ? ਕੀ ਲਿਖਤਾਂ ਲਿਖਣ ਵਾਲੇ ਨੂੰ ਪੈਸੇ ਦੇ
ਕੇ ਅਖ਼ਬਾਰ ਵਿੱਚ ਰਚਨਾ ਲਗਵਾਉਣ ਦੀ ਲੋੜ ਹੈ?ਕੀ ਕਿਸੇ ਲਿਖਾਰੀ ਦੀ
ਲਿਖਤ ਨੇ ਕਿਸੇ ਦੀ ਜ਼ਿੰਦਗੀ ਬਦਲੀ ਹੈ? ਕੀ ਪਾਠਕ ਕਿਸੇ ਦੀ ਰਚਨਾ ਕਹਾਣੀ,
ਫ਼ਿਲਾਸਫ਼ੀ ਸੱਚੀ ਪੜ੍ਹਨੀ ਚਾਹੁੰਦੇ ਹਨ? ਹਮੇਸ਼ਾ ਦੀ
ਤਰਾਂ ਪਾਠਕਾਂ ਸੰਪਾਦਕਾਂ ਕੋਲੋਂ ਉਮੀਦ ਤੋਂ ਵੱਧ ਹਲਾਸ਼ੇਰੀ ਮਿਲੀ ਹੈ। ਮੇਰਾ ਸਬ ਨੂੰ ਸੁਨੇਹਾ ਹੈ,
" ਅਸੀਂ ਉਸੇ ਉੱਤੇ ਲਿਖ ਸਕਦੇ ਹਾਂ। ਜੋ ਮਨ ਨੂੰ ਛੂਹ ਕੇ ਭਾਅ ਜਾਵੇ। ਰੱਬ
ਦੀ ਬਣਾਈ ਸੁੰਦਰਤਾ ਨੂੰ ਆਸ਼ਕੀ ਕਰਨੀ ਪੈਣੀ ਹੈ। ਲਿਖਣਾ ਹੈ ਤਾਂ ਆਸ਼ਕ ਬਣਨਾ ਪੈਣਾ ਹੈ। " ਪਾਠਕ
ਲੇਖਕ ਨਾਲ ਤਾਂ ਜੁੜਦੇ ਨੇ ਜਿਸ ਦਿਨ ਲੇਖਕ ਮਰ ਜਾਂਦਾ ਹੈ। ਜਿਸ ਦਿਨ ਲੇਖਕ ਮਰ ਜਾਂਦਾ ਹੈ। ਲੋਕ
ਉਸ ਦੀਆਂ ਰਚਨਾ ਲੱਭਦੇ ਫਿਰਦੇ ਹਨ। ਕੀ ਲੇਖਕ ਨੂੰ ਇਹ ਮਗ਼ਜ਼ ਖਪਾਈ ਲਿਖਣ ਦੀ ਕਰਦੇ ਰਹਿਣਾ ਚਾਹੀਦਾ
ਹੈ?ਕੀ ਲੇਖਕ ਮੁਫ਼ਤ ਵਿੱਚ ਲਿਖ ਕੇ ਵੰਡਦੇ ਰਹਿਣਗੇ? ਗਾਉਣ ਛਾਪਣ ਵਾਲੇ ਵਾਹੁ ਵਾਹੁ ਖੱਟੀ ਜਾਣਗੇ? ਲੇਖਕ ਪੱਲਿਉਂ
ਸਮਾਂ ਲਾ ਕੇ, ਹਰ ਰੋਜ਼ 2, 4 ਘੰਟੇ ਲਗਾਉਂਦਾ
ਹੈ। ਉਸ ਨੂੰ ਕੀ ਮਿਲਦਾ ਹੈ? ਕੀ ਲਿਖਣ ਦਾ ਕੋਈ ਫ਼ਾਇਦਾ ਹੈ?ਲੇਖਕ ਨੂੰ ਇੰਨੀ ਹੀ ਤਸੱਲੀ ਬਹੁਤ ਹੈ ਕਿ ਲੋਕਾਂ ਦਾ ਟਾਈਮ ਪਾਸ ਹੁੰਦਾ ਹੈ। ਤੁਹਾਨੂੰ
ਪਤਾ ਹੀ ਹੈ ਕੋਈ ਕੰਮ ਪੇਪਰ ਤੇ ਪਿੰਨ ਬਿਨਾ ਨਹੀਂ ਹੁੰਦਾ। ਬੱਚਾ ਜੰਮਦਾ ਹੈ, ਉਸ ਦਾ ਨਾਮ, ਮਾਂ-ਬਾਪ ਦਾ ਨਾਮ, ਵਿਆਹ
ਸਮੇਂ ਸਾਰੀ ਕਾਰਵਾਈ ਲਿਖ ਕੇ ਹੁੰਦੀ ਹੈ। ਜਦੋਂ ਜਾਇਦਾਦ ਦਾ ਕੋਈ ਕੰਮ ਕਰਨਾ ਹੋਵੇ। ਅਦਾਲਤ ਵਿੱਚ
ਵਕੀਲ, ਜੱਜ ਪੇਪਰ ਤੇ ਪਿੰਨ ਦੀ ਵਰਤੋਂ ਕਰਦੇ ਹਨ। ਸਬੂਤ ਵੀ ਪੇਪਰ ਤੇ
ਲਿਖਤੀ ਦੇਖਦੇ ਹਨ। ਡੈੱਥ ਸਰਟੀਫਿਕੇਟ ਤੱਕ ਸਬ ਲਿਖਤੀ ਹੁੰਦਾ ਹੈ। ਅਸੀਂ ਹਰ ਗੱਲ ਭੁੱਲ ਜਾਂਦੇ
ਹਾਂ। ਜੇ ਲਿਖ ਲਈਏ ਸਬੂਤ ਰਹਿੰਦਾ ਹੈ। ਜੋ ਵੀ ਲਿਖ ਸਕਦਾ ਹੈ। ਜ਼ਿੰਦਗੀ ਬੀਤੀ ਨੂੰ ਤੇ ਅੱਜ ਦੇ
ਬੀਤੇ ਨੂੰ ਕਲਮ ਬੰਦ ਕਰੀਏ। ਆਉਣ ਵਾਲੇ ਲੋਕ ਜਾਣ ਸਕਣਗੇ ਕਿ ਅਸੀਂ ਕਿਵੇਂ ਜਿਉਂਦੇ ਸੀ। ਜੇ ਚਾਰ
ਲਾਈਨਾਂ ਲਿਖ ਲਈਏ ਕਵਿਤਾ ਬਣ ਜਾਂਦੀ ਹੈ। ਦਸ ਲਾਈਨਾ ਕਹਾਣੀ ਬਣ ਜਾਂਦੀ ਹੈ।
Comments
Post a Comment