ਭਾਗ 33 ਲੋਕਾਂ ਨੂੰ ਸਾਦਾ ਜੀਵਨ ਜਿਊਣ ਦੀ ਪ੍ਰੇਰਨਾ ਦੇਣ ਵਾਲਾ ਰਾਮ ਰਹੀਮ ਲੋਕਾਂ ਦੀ ਜਾਇਦਾਦ ਦਾ ਅਰਬਾਂ ਦਾ ਲੁਟੇਰਾ ਹੈ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ ਕੈਲਗਰੀ)- ਕੈਨੇਡਾ satwinder_7@hotmail.com
ਜੇ ਹਨੀ 30 ਅਕਤੂਬਰ ਤੱਕ ਸਲੰਡਰ ਨਹੀਂ ਕਰਦੀ, ਤਾਂ ਭਗੌੜਾ ਇਕਰਾਰ ਕੀਤੀ ਜਾਵੇਗੀ। ਦੇਖਦੇ ਹੀ ਗੋਲੀ ਮਾਰੀ ਜਾਵੇਗੀ। ਡੇਰੇ ਸਰਸਾ ਦੀ ਉਸਾਰੀ ਦੀ ਲਿਸਟ ਬਹੁਤ ਲੰਬੀ ਹੈ। ਡੇਰੇ ਦੀ ਹੋਰ ਜਾਂਚ ਦੇ ਹੁਕਮ ਹੋਏ ਹਨ। ਪਰਪਾਟੀ ਦੀ ਰਿਪੋਰਟ ਦੇਖ ਕੇ ਹਾਈਕੋਰਟ ਦੇ ਮਾਨ ਯੋਗ ਜੱਜ ਨੇ ਸਰਕਾਰ ਨੂੰ ਪੁੱਛਿਆ ਹੈ, “ ਡੇਰੇ ਸਰਸਾ ਦੇ ਰਾਮ ਰਹੀਮ ਨੇ ਬਿਲਡਿੰਗਾਂ ਉਸਾਰਨ ਦੀ ਇਜਾਜ਼ਤ ਕਿਸ ਤੋਂ ਲਈ ਤੇ ਕਿਹਨੇ ਦਿੱਤੀ? ਜਾਚ ਕੀਤੀ ਜਾਵੇ। ਸਿਰਫ਼ ਹਰਿਆਣਾ ਵਿੱਚ 16 ਜਿੱਲ੍ਹਿਆ ਵਿੱਚ ਹੀ ਇੱਕ ਅਰਬ 600 ਕਰੋੜ 1600 ਕਰੋੜ ਰੁਪਏ ਰਾਮ ਰਹੀਮ ਦੀ ਜਾਇਦਾਦ ਹੈ। ਸਿਰਫ਼ ਸਿਰਸਾ ਦੀ 14 ਕਰੋੜ 53 ਲੱਖ ਰੁਪਏ ਹੈ। ਅੰਬਾਲਾ 32 ਕਰੋੜ 20 ਲੱਖ ਰੁਪਏ ਹੈ। ਝੱਝਰ ਦੀ 29 ਕਰੋੜ 11 ਲੱਖ ਰੁਪਏ ਹੈ। ਫਲਤੇਹਾਬਾਦ ਵਿੱਚ 20 ਕਰੋੜ 70 ਲੱਖ ਰੁਪਏ ਹੈ। ਜੀਦ ਦੀ 19 ਕਰੋੜ 33 ਲੱਖ ਰੁਪਏ ਹੈ। ਸੋਨੀਪਤ 17 ਕਰੋੜ 65 ਕਰੋੜ ਹੈ। ਕੈਥਲ ਦੀ 11 ਕਰੋੜ 16 ਲੱਖ ਰੁਪਏ ਹੈ। ਕੁਰਕਛੇਤਰ 7 ਕਰੋੜ 42 ਲੱਖ ਰੁਪਏ, ਹਿਸਾਰ 7 ਕਰੋੜ 03 ਲੱਖ ਰੁਪਏ, ਕਰਨਾਲ ਦੀ 6 ਕਰੋੜ 11 ਲੱਖ ਰੁਪਏ ਬਿਮਾਨੀ ਵਿੱਚ, 11 ਕਰੋੜ 16 ਲੱਖ 7 ਕਰੋੜ 87 ਲੱਖ, ਜਮਨਾ ਨਗਰ 3 ਕਰੋੜ 14 ਲੱਖ, ਪਾਣੀਪਤ 2 ਕਰੋੜ 82 ਲੱਖ, ਫ਼ਰੀਦਾਬਾਦ ਦੀ 1 ਕਰੋੜ 56 ਲੱਖ, ਰੋਹਤਕ 47 ਲੱਖ ਰੇਬਾਵੀ 37 ਲੱਖ ਰੁਪਏ ਹੈ। ਕਈ ਸ਼ਹਿਰਾਂ ਦੇ ਨਾਮ ਸੁਣੇ ਵੀ ਨਹੀਂ ਹਨ। ਹਰਿਆਣਾ ਤੇ ਭਾਰਤ ਤੋਂ ਬਾਹਰ ਕਿੰਨੇ ਡੇਰੇ ਹਨ? ਕਿੰਨੇ ਦੇ ਹਨ? ਅਜੇ ਹਿਸਾਬ ਨਹੀਂ ਲੱਗਾ। ਇਹ ਸਾਰੀ ਦੌਲਤ ਬੇਵਕੂਫ਼ ਬਣੇ ਲੋਕਾਂ ਦੀ ਹੈ। ਜੋ ਆਪ ਝੁੱਗੀਆਂ ਜਾਂ ਡੇਰੇ ਵਿੱਚ ਰਹਿੰਦੇ ਹਨ। ਆਪਣੇ ਘਰ, ਜਾਇਦਾਦ, ਗਹਿਣੇ, ਔਰਤਾਂ ਸਾਧ ਨੂੰ ਚੜ੍ਹਾ ਚੁੱਕੇ ਹਨ। ਦਾਨੀਆਂ ਦੇ ਆਪਣੇ ਘਰ ਤੇ ਸ=ਔਰਤਾਂ ਨਹੀਂ ਰਹੇ। ਇੱਕ ਟਾਈਮ ਦੀ ਰੋਟੀ ਨਹੀਂ ਪੱਕਦੀ। ਰਾਮ ਰਹੀਮ ਦੇ ਜਿਸ ਵਿੱਚ ਪੁਰਾਣਾ ਤੇ ਨਵਾਂ ਡੇਰਾ, ਦੁਕਾਨਾਂ ਮੁੰਡੇ, ਕੁੜੀਆਂ ਦੇ ਸਕੂਲ, ਕਾਲਜ, ਹੋਸਟਲ, ਹਸਪਤਾਲ, ਸਿਨੇਮਾ, ਕ੍ਰਿਕਟ ਮੈਦਾਨ, ਕਾਰਖ਼ਾਨੇ, ਗੁਦਾਮ ਤੇ ਹੋਰ ਬਿਲਡਿੰਗਾਂ ਬਗੈਰ ਸਰਕਾਰ ਦੀ ਇਜਾਜ਼ਤ ਦੇ ਬਗੈਰ ਖੋਲੇ ਗਏ ਹਨ। ਇਹ ਵੀ ਇੱਕ ਗੁਨਾਹ ਹੈ। ਬਿਲਡਿੰਗਾਂ ਦੀ ਸਰਕਾਰ ਦੀ ਇਜਾਜ਼ਤ ਲੈਣ ਲਈ ਫ਼ੀਸ ਵੀ ਬਰਨੀ ਪੈਣੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਵਾਂ ਇੰਡੀਆ ਬਣਾਉਣ ਤੋਂ ਪਹਿਲਾਂ ਹੀ ਸਾਧ ਨੇ ਮਾਡਰਨ ਟਾਊਨ ਬਣਾ ਲਿਆ ਹੈ। ਇਹ ਮੰਤਰੀਆਂ ਦੀ ਮਿਹਰਬਾਨੀ ਨਾਲ ਹੋਇਆ। ਕਾਨੂੰਨ ਦੇਖੇਗਾ ਕਿ ਇੰਨੀ ਦੌਲਤ ਕਿਥੋਂ ਆਈ? ਅੱਗੇ ਵੀ ਟਾਊਨ ਪਲੈਨਰ ਨੇ ਨੋਟਸ ਭੇਜ ਕੇ 1995 ਨੂੰ ਸਾਰਾ ਹਿਸਾਬ 15 ਦਿਨਾਂ ਵਿੱਚ ਮੰਗਿਆ ਸੀ। ਫਿਰ 1998 ਵਿੱਚ ਸਾਰੇ ਕਾਗ਼ਜ਼ ਜਮਾ ਕਰਾਉਣ ਨੂੰ ਕਿਹਾ ਸੀ, ਸਾਧ ਨੇ ਕਿਸੇ ਨੋਟਸ ਦਾ ਜੁਆਬ ਹੀ ਨਹੀਂ ਦਿੱਤਾ। 2002 ਟਾਊਨ ਪਲੈਨਰ ਨੇ ਫਿਰ ਨੋਟਸ ਡੇਰੇ ਨੂੰ ਢਾਹੁਣ ਨੂੰ ਡੇਰੇ ਦੇ ਹੀ ਖ਼ਰਚੇ ਤੇ ਕਿਹਾ, ਸਾਧ ਨੇ ਅਪੀਲ ਕੀਤੀ ਤਾਂ 2006 ਵਿੱਚ ਵੀ ਸਰਕਾਰ ਵੱਲੋਂ ਸਿਰਸਾ ਦੀਆਂ ਬਿਲਡਿੰਗਾਂ ਡਹਾਉਣ ਦੇ ਨੋਟਸ ਭੇਜੇ ਗਏ ਸਨ। ਕਬਜ਼ਾ ਛੱਡਣ ਲਈ ਕਿਹਾ। ਭਾਜਪਾ ਸਰਕਾਰ ਨੇ ਡੇਰੇ ਨੂੰ ਸਮਾਟ ਸਿਟੀ ਦਾ ਨਾਮ ਦੇ ਦਿੱਤਾ। ਪਰੀ ਜ਼ੂਮ ਵਿੱਚ ਪਾ ਦਿੱਤਾ। 2016 ਵਿੱਚ 1100 ਵੋਟਾਂ ਡੇਰੇ ਨੇ ਦਿੱਤੀਆਂ। ਸਰਸਾ ਤੇ ਹੋਰ ਡੇਰਿਆਂ ਨੇ ਜਿਸ ਦੀ ਜ਼ਮੀਨ ਧੱਕੇ ਨਾਲ ਲਈ ਹੈ। ਉਸ ਨੂੰ ਸਰਕਾਰ ਵਾਪਸ ਦੇ ਸਕਦੀ ਹੈ। ਜੇ ਉਹ ਆਪਣੀ ਜਾਇਦਾਦ ਦੇ ਸਹੀ ਪੇਪਰ ਕੋਰਟ ਕੋਲ ਦਾਖ਼ਲ ਕਰਦੇ ਹਨ। ਅਦਾਲਤ ਵਿੱਚ ਰਾਮ ਰਹੀਮ ਤੇ ਕੇਸ ਕਰਕੇ ਧੱਕੇ ਨਾਲ ਜਾਂ ਸਸਤੇ ਭਾਅ ਲੈਣ ਦੇ ਸਬੂਤ ਦਿਖਾਉਣੇ ਹੋਣਗੇ। ਲੋਕਾਂ ਨੂੰ ਸਾਦਾ ਜੀਵਨ ਜਿਊਣ ਦੀ ਪ੍ਰੇਰਨਾ ਦੇਣ ਵਾਲਾ ਰਾਮ ਰਹੀਮ ਲੋਕਾਂ ਦੀ ਜਾਇਦਾਦ ਦਾ ਅਰਬਾਂ ਦਾ ਲੁਟੇਰਾ ਹੈ। ਰਾਮ ਰਹੀਮ ਇੱਕ ਹਜ਼ਾਰ ਕਰੋੜ ਰੁਪਏ ਫ਼ਿਲਮਾਂ ਤੋਂ ਬਣਾ ਚੁੱਕਾ ਹੈ। ਇੱਕ ਭਗਤ ਨੇ ਦੱਸਿਆ, “ ਰਾਮ ਰਹੀਮ ਲੋਕਾਂ ਨੂੰ ਮਾਰ ਕੇ ਅੱਖਾਂ, ਗੁਰਦੇ, ਚਮੜੀ ਸਾਰੇ ਅੰਗ ਇੱਕ ਇੱਕ ਵੇਚਦਾ ਸੀ। ਦੋ ਨੰਬਰ ਦਾ ਕੰਮ ਕਰਦਾ ਸੀ। ਹੋਰ ਭਗਤ ਨੇ ਦੱਸਿਆ, ‘ 5 ਰੁਪਏ ਦੀ ਸਬਜ਼ੀ ਹਜ਼ਾਰਾ ਦੀ ਵੇਚਦਾ ਸੀ। ਪ੍ਰਸਾਦ ਵੀ ਮੁੱਲ ਵੇਚਦਾ ਸੀ। “ “ ਜ਼ਮੀਨ ਦੀ ਸਕਿਉਰਿਟੀ ਵਿੱਚ ਸੁਪਰ ਸਟੌਕਸ ਹਨ 25 ਲੱਖ ਪਰ ਡਿਸਟਿਕ ਹੈ। ਜੋ ਐਸ ਸੁਪਰ ਸਟੌਕਸ ਹਨ 60 ਲੱਖ ਸਕਿਉਰਿਟੀ ਹੈ, 60 ਕਰੋੜ ਦੀ ਫ਼ੈਕਟਰੀ ਹੈ। 400 ਕਰੋੜ ਦਾ ਕੰਪਨੀ ਵਿੱਚ ਘਪਲਾ ਕੀਤਾ ਸੀ।  ਟੋਆਂ ਵਾਲੀ, ਦਰਖ਼ਤਾਂ ਵਾਲੀ ਸਰਕਾਰ ਦੀ ਜ਼ਮੀਨ ਲੋਕਾਂ ਤੋਂ ਠੀਕ ਕਰਾ ਕੇ ਰਾਮ ਰਹੀਮ ਕਰੋੜਾ ਦੀ ਵੇਚ ਗਿਆ।  ਰਾਮ ਰਹੀਮ ਕੋਲ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੇ ਜਾਦੂ ਭਰੇ ਮਿੱਠੇ ਸ਼ਬਦ ਸਨ। ਦੂਜਾ ਹਥਿਆਰ ਲੋਕਾਂ ਨੂੰ ਡਰਾਉਣਾ, ਧਮਕਾਉਣਾ. ਕੁੱਟਣਾਬੱਚਿਆਂ, ਔਰਤਾਂ, ਮਰਦਾਂ ਨੂੰ ਬੰਦੀ ਬਣਾਉਣਾ ਤੇ ਕੰਮ ਕਰਾਉਣਾ, ਬੱਚਿਆਂ, ਔਰਤਾਂ, ਮਨੁੱਖਾਂ ਨੂੰ ਮਾਰ ਕੇ ਜ਼ਮੀਨ ਵਿੱਚ ਗੱਡਣਾ, ਔਰਤਾਂ ਨੂੰ ਬਲਾਤਕਾਰ ਕਰਕੇ ਕਾਬੂ ਕਰਨਾ ਸੀ। ਇਹੀ ਕੰਮ ਗਲੀ ਦੇ ਗੁੰਡੇ ਕਰਦੇ ਹਨ। ਰਾਮ ਰਹੀਮ ਤੇ ਮੰਤਰੀਆਂ ਨੇ ਸਰਕਾਰ ਤੇ ਲੋਕਾਂ ਦਾ ਮਾਲ ਰਲ-ਮਿਲ ਕੇ ਖਾਂਦਾ ਹੈ। ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?ਕੁਰਸੀਆਂ ਤੇ ਵੋਟਾਂ ਵਟੇ ਸਾਰੇ ਮੰਤਰੀਆਂ ਰਾਮ ਰਹੀਮ ਕੋਲ ਵਿਕੇ ਹੋਏ ਹਨ। ਰਾਮ ਰਹੀਮ ਨੇ ਤਾਕਤਵਰ ਲੋਕਾਂ ਤੋਂ ਜਾਇਦਾਦ, ਬੱਚੇ, ਔਰਤਾਂ ਲੈ ਕੇ ਉਨ੍ਹਾਂ ਨੂੰ ਕਮਜ਼ੋਰ ਬਣਾਇਆ, ਤੇ ਹੁਣ ਜੇਲ ਵਿੱਚ ਜਾ ਕੇ ਕਮਜ਼ੋਰ ਲੋਕਾਂ ਵਿੱਚ ਤਾਕਤ ਭਰ ਦਿੱਤੀ ਹੈ। ਲੋਕਾਂ ਨੂੰ ਪਤਾ ਲੱਗ ਗਿਆ ਕਿ ਅਦਾਲਤਾਂ ਦੇਰ ਨਾਲ ਹੀ ਸਹੀ ਇਨਸਾਫ਼ ਦੇ ਹੀ ਦਿੰਦੀਆਂ ਹਨ। ਡਿਗਦੇ ਢਹਿੰਦੇ ਉੱਚੀ, ਨੀਵੀਂ ਆਵਾਜ਼ ਵਿੱਚ ਲੁੱਕ ਕੇ, ਹਿੰਮਤ ਹੈ ਤਾਂ ਸ਼ਾਂਤੀ ਠੋਕ ਕੇ ਹੱਕਾਂ ਲਈ ਲੜਨਾ ਚਾਹੀਦਾ ਹੈ। ਇੱਕ ਗੱਲ ਪੱਕੀ ਹੈ, ਕਿ ਰਾਮ ਰਹੀਮ ਦਾ ਕੇਸ ਚੱਲਣ ਤੇ ਸਜਾ ਮਿਲਣ ਨਾਲ ਬਹੁਤ ਸਾਰੇ ਲੋਕਾਂ ਨੂੰ ਤਾਕਤ ਮਿਲੀ ਹੈ। ਜੋ ਲੋਕ ਡਾਵਾਂ ਡੋਲ ਸਨ। ਉਹ ਵੀ ਸਹੀ ਫ਼ੈਸਲਾ ਲੈਣ ਲੱਗ ਗਏ ਹਨ। ਆਪਣੇ ਹੱਕਾਂ ਲਈ ਲੜਨਾ ਸਿੱਖ ਗਏ ਹਨ। ਅੱਤਿਆਚਾਰਾਂ ਤੇ ਸ਼ਰਮ ਦਾ ਪਰਦਾ ਫਾਸ਼ ਕਰਨ ਦਾ ਬਲ ਆ ਗਿਆ ਹੈ। ਬਹੁਤੇ ਲੋਕਾਂ ਗ਼ੁਲਾਮੀ ਦੀ ਜ਼ੰਜੀਰ ਪਰੇ ਮਾਰੀ ਹੈ। ਜਿਸ ਦੇ ਮਰਦ ਸ਼ਰਾਬੀ, ਕੰਮਚੋਰ ਸਨ। ਜਾਂ ਹੋਰ ਕੋਈ ਮਰਦ ਔਰਤ ਨੂੰ ਬੈਕ ਮੇਲ ਕਰਦੇ ਸਨ। ਬਹੁਤ ਸਾਰੀਆਂ ਔਰਤਾਂ ਨੇ ਐਸੇ ਮਰਦਾਂ ਤੋਂ ਚਟਕਾਰਾ ਪਾ ਲਿਆ ਹੈ। ਸਾਧਾਂ ਦੀ ਚਹੇਤੀਆਂ, ਯੂਨੀਵਰਸਿਟੀਆਂ ਦੀਆਂ ਕੁੜੀਆਂ ਮੀਡੀਏ ਦੇ ਅੱਗੇ ਵੀ ਆਈਆਂ ਹਨ। ਰਾਮ ਰਹੀਮ ਦੇ ਹਰਿਆਣਾ ਵਿੱਚ ਡੇਰਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਡੇਰੇ ਦੀ ਜਾਇਦਾਦ ਨੂੰ ਕੋਈ ਵੇਚ ਖ਼ਰੀਦ ਨਹੀਂ ਸਕਦਾ। ਕਿਸੇ ਵੀ ਖਾਤੇ ਕੋਈ ਵਰਤ ਨਹੀਂ ਸਕਦਾ। ਡੇਰਿਆਂ ਵਿੱਚ ਅਦਾਲਤ ਦੇ ਉਦੇਸ਼ ਮੁਤਾਬਿਕ ਸਰਕਾਰੀ ਅਧਿਕਾਰੀਆਂ ਦੀ ਨਿਗਰਾਨੀ ਹੇਠ ਪਟਵਾਰੀਆਂ ਦੁਆਰਾ ਨਪਾਈ ਸ਼ੁਰੂ ਹੋ ਗਈ ਹੈ। ਟੋਟਲ ਨਿਊਜ਼ ਤੇ ਹਰਿਆਣਾ ਦੇ ਵਕੀਲ ਬਲਦੇਵ ਰਾਜ ਮਹਾਜਨ ਨੇ ਦੱਸਿਆ, “ ਅਦਾਲਤ ਵਿੱਚ 27 ਸਤੰਬਰ ਨੂੰ ਰਾਮ ਰਹੀਮ ਦੇ ਮਾਮਲਿਆਂ ਵਿੱਚ ਪੰਜਾਬ ਹਰਿਆਣਾ ਦੀ ਪਬਲਿਕ ਪ੍ਰੋਟੀਸ਼ਨ ਦੀ ਪੈਡਿੰਗ ਸੀ। 169 ਲੱਖ ਰੁਪਏ ਦਾ ਕਲੇਮ ਲੋਕ ਕਰ ਰਹੇ ਹਨ। ਅਜੇ ਸਾਰਾ ਮਾਮਲਾ ਮੂਹਰੇ ਨਹੀਂ ਆਇਆ। ਰਾਮ ਰਹੀਮ ਦੇ ਮਾਮਲੇ ਵਿੱਚ 59 ਐਫ ਆਈ ਆਰ ਦਰਜ ਹੋਈਆਂ ਹਨ। 1276 ਲੋਕਾਂ ਨੂੰ ਪੁਲਿਸ ਨੇ ਫੜਿਆ ਹੈ। ਜੋ ਜੇਲਾ ਵਿੱਚ ਹਨ। ਹਰਿਆਣਾ 240 ਐਫ ਆਈ ਆਰ ਹੋਈਆਂ ਹਨ। ਕੋਰਟ ਵਿੱਚ ਕੁੱਝ ਭਗਤਾਂ ਨੇ ਇੱਕ ਅਰਜ਼ੀ ਵੀ ਲਗਾਈ ਸੀ. ਕਿ ਸ਼ਾਹ ਸਤਨਾਮ ਦੀ ਪਰਪਾਟੀ ਵਿੱਚ ਰਾਮ ਰਹੀਮ ਦਾ ਕੋਈ ਅਧਿਕਾਰ ਨਹੀਂ ਹੈ। ਕਈ ਗੁਆਚੇ ਲੋਕਾਂ ਦੇ ਕੇਸ ਦਰਜ ਹੋਏ ਹਨ। ਉਸ ਬਾਰੇ ਵੀ ਰਿਪੋਰਟ ਦਰਜ ਹੋਈ ਹੈ। ਸਰਕਾਰ ਦੇ ਨੁਕਸਾਨ ਦੇ ਵੀ ਕਲੇਮ ਬਣਾਉਣੇ ਹਨ। ਪੰਜਾਬ ਹਰਿਆਣਾ ਦੀ ਪ੍ਰਾਈਵੇਟ ਪਰਪਾਟੀ ਦੇ ਡੈਮੇਜ ਲਈ ਮੈਂਬਰ ਨਿਯੁਕਤ ਕੀਤੇ ਜਾਣਗੇ। ਪੰਚਕੂਲਾ, ਸਰਸਾ, ਰੋਹਤਕ ਵਿੱਚ 27 ਸਤੰਬਰ ਤੱਕ ਅਜੇ ਸੀ ਆਰ ਪੀ ਲੱਗੀ ਹੋਈ ਹੈ। ਕਿਉਂਕਿ ਅਜੇ ਵੀ ਸਰਕਾਰ ਉੱਥੇ ਕਾਰਵਾਈ ਕਰ ਰਹੀ ਹੈ। ਅਗਲੀ ਤਰੀਕ 8 ਨਵੰਬਰ ਹੈ। ਤਦ ਤੱਕ ਸਾਰੀਆਂ ਰਿਪੋਰਟਾਂ ਕੋਰਟ ਨੂੰ ਦੇਣੀਆਂ ਹਨ।
ਸਰਕਾਰ ਤੇ ਹਨੀ ਨੂੰ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣਾ ਪੈਣਾ ਹੈ। ਕਾਤਲਾਂ, ਡਾਕੂਆਂ ਨੂੰ ਸਰਕਾਰਾਂ ਮੁਆਫ਼ ਵੀ ਕਰਦੀਆਂ ਹਨ। ਤੇ ਸਰਕਾਰੀ ਨੌਕਰੀਆਂ ਵੀ ਦਿੰਦੀਆਂ ਹਨ। ਰਾਮ ਰਹੀਮ ਦੇ ਰਾਜ ਸਰਕਾਰ ਅਦਾਲਤ ਜਾਣਨਾ ਚਾਹੁੰਦੀ ਹੈ। ਹਨੀ ਸਲੰਡਰ ਕਰਕੇ ਸਰਕਾਰੀ ਗਵਾਹ ਬਣਦੀ ਹੈ, ਤਾਂ ਉਸ ਨੂੰ ਕੋਈ ਸਜਾ ਨਹੀਂ ਹੋਵੇਗੀ। ਸਗੋਂ ਸਰਕਾਰੀ ਹਰ ਮਦਦ ਪ੍ਰੋਟੈਕਸ਼ਨ ਰਹਿਣ ਨੂੰ ਥਾਂ, ਖ਼ਰਚੇ, ਤਨਖ਼ਾਹ ਦਿੱਤੀ ਜਾਵੇਗੀ। ਹਨੀ ਵੀ ਭੱਜ-ਭੱਜ ਕੇ ਥੱਕ ਗਈ ਤੇ ਸਲੰਡਰ ਕਰਨ ਨੂੰ ਤਿਆਰ ਹੈ। ਜੇ ਐਸਾ ਨਹੀਂ ਹੁੰਦਾ ਹਨੀ ਕਿਸੇ ਦੀ ਵੀ ਗੋਲੀ ਦਾ ਸ਼ਿਕਾਰ ਹੋ ਸਕਦੀ ਹੈ। ਜੇ ਹਿੰਦੁਸਤਾਨ ਦੇ ਮੀਡੀਆ ਬਤਾਨਾ ਤੋ ਪੜ੍ਹੇਗਾ ਨੇ ਰਣਬੀਰ ਸ਼ਰਮਾ ਆਈ ਜੀ ਪੀ ਪੁਲੀਸ ਨੂੰ ਪੁੱਛਿਆ, “ ਕੀ ਪੁਲੀਸ ਪਹਿਲਾਂ ਮੁਜਰਮ ਨੂੰ ਫੜਦੀ ਹੈ, ਤੇ ਉਸ ਨੂੰ ਅਦਾਲਤ ਵਿੱਚ ਹਾਜ਼ਰ ਕਰਦੀ ਹੈ? ਜਾਂ ਕੀ ਪੁਲੀਸ ਦਾ ਦਬਾਅ ਰਿਸ਼ਤੇਦਾਰਾਂ ਤੇ ਪੈਣ ਨਾਲ ਹਨੀ ਨੂੰ ਮਜਬੂਰ ਹੋ ਕੇ ਅਦਾਲਤ ਵਿੱਚ ਆਪੇ ਜਾਣਾ ਪਿਆ ਠੀਕ ਹੈ? “ ਪੁਲੀਸ ਦਾ ਸਾਬਕਾ ਆਈ ਜੀ ਪੀ ਟੀਵੀ ਚੈਨਲਾਂ ਤੇ ਦੱਸ ਰਿਹਾ ਹੈ, “ ਪੁਲੀਸ, ਸਰਕਾਰ, ਮੰਤਰੀਆਂ ਤੋਂ ਪਹਿਲੇ ਦਿਨ ਤੋਂ ਤਿੰਨ ਚਾਰ ਗ਼ਲਤੀਆਂ ਹੋਈਆਂ ਮੈਂ ਹਰੇਕ ਟੀਵੀ ਚੈਨਲ ਤੇ ਦੱਸ ਰਿਹਾ ਹਾਂ। ਸਰਕਾਰਾਂ ਬੀਜੀ ਪੀ ਨੇ ਹਨੀ ਨੂੰ ਭਜਾਇਆ ਹੈ। 25 ਅਗਸਤ ਨੂੰ 2017 ਜਦੋਂ ਰਾਮ ਰਹੀਮ ਨੂੰ ਸਜਾ ਲਈ ਗ੍ਰਿਫ਼ਤਾਰ ਕੀਤਾ। ਪੁਲੀਸ ਫੜ ਸਕਦੀ ਸੀ। ਪਹਿਲੇ ਦਿਨ ਤੋਂ ਕੋਰਟ ਵਿੱਚ ਹਨੀ ਦੇ ਖ਼ਿਲਾਫ਼ ਸਬੂਤ ਸਨ। ਹਨੀ ਹੈਲੀਕਾਪਟਰ ਵਿੱਚ ਗਈ। ਫਿਰ ਰੋਹਤਕ ਗਈ, ਤੇ ਪੁਲੀਸ ਕੋਲੋਂ ਡੇਰੇ ਚਲੀ ਗਈ। ਸਾਰੇ ਸਬੂਤ ਹਨੀ ਦੇ ਖ਼ਿਲਾਫ਼ ਸਨ ਕਿ ਜਾਨ-ਮਾਲ ਦੇ ਨੁਕਸਾਨ ਕਰਾਇਆ ਤੇ ਸਬ ਦੀ ਸਾਰੀ ਲਿਸਟ ਪੁਲੀਸ ਕੋਲੇ ਸੀ। ਸਬ ਦੇ ਫ਼ੋਨ ਟਰੇਸ ਕਰਕੇ ਪੁਲੀਸ ਵਾਲੇ ਜਲਦੀ ਤੋਂ ਜਲਦੀ ਲੱਭ ਸਕਦੇ ਹਨ। ਉਹ ਦਿੱਲੀ ਅਦਾਲਤ ਵਿੱਚ ਪਹੁੰਚ ਗਈ। ਸਰਕਾਰਾਂ ਦਾ ਰਾਮ ਰਹੀਮ ਦੇ ਸਿਰ ਉੱਤੇ ਹੱਥ ਰਿਹਾ ਹੈ। ਕਈ ਬੰਦੇ ਤਾਂ ਰਾਜਨੀਤੀ ਵਿੱਚ ਐਸੇ ਹਨ, ਜਿੰਨਾ ਨੂੰ ਕਾਨੂੰਨ ਦਾ ਵੀ ਪਤਾ ਨਹੀਂ ਹੈ। ਹਨੀ ਨੂੰ ਜਾਣ ਬੁੱਝ ਕੇ ਨਹੀਂ ਫੜਿਆ ਜਾਂਦਾ। ਸਰਕਾਰ ਦੀ ਜ਼ੋਰਦਾਰ ਨਿਕਾਮੀ ਹੈ। ਪੁਲੀਸ ਨੂੰ ਖੁੱਲ ਨਹੀਂ ਦਿੱਤੀ ਗਈ। ਪੁਲੀਸ ਦੇ ਹੱਥ ਮੰਤਰੀਆਂ ਨੇ ਬੰਨੇ ਹਨ। ਪੁਲੀਸ ਹਨੀ ਨੂੰ ਜਾਣ ਕੇ ਅੱਗੇ ਭੱਜਾ ਰਹੀ ਹੈ, ਨਹੀਂ ਫੜੇਗੀ। ਅਜੇ ਸਰਕਾਰ ਦੇ ਆਡਰ ਨਹੀਂ ਹੈ। ਇਹ ਤਾਂ ਸਾਰਾ ਪਬਲਿਕ ਦਿਖਾਵਾ ਹੋ ਰਿਹਾ ਹੈ।
ਦਿੱਲੀ ਪੁਲੀਸ ਲਾਜਪਤ ਨਗਰ ਹਨੀ ਦੇ ਵਕੀਲ ਪ੍ਰਦੀਪ ਆਰੀਆਂ ਕੋਲ ਗਈ। ਰਸਤੇ ਵਿੱਚ ਪੈਂਦੇ ਤੇ ਸੀ ਸੀ ਟੀਵੀ ਦੇਖੇ। ਅਦਾਲਤ ਵਿੱਚ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਡੇਰਾ ਏ 9 ਵਿੱਚ ਵੀ ਪੁਲੀਸ ਤੇ ਮੀਡੀਆ ਗਿਆ। ਡੇਰਾ ਦੇ ਇੱਕ ਬੰਗਲੇ ਦਾ ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ। ਹਨੀ ਦੇ ਭਰਾ ਨੇ ਕਿਹਾ ਹੈ, “ ਮੈਂ 28, 29 ਅਗਸਤ ਨੂੰ ਹਨੀ ਨੂੰ ਹਨੂਮਾਨ ਨਗਰ ਮਿਲਿਆ ਸੀ। ਫਿਰ ਉਸ ਨੂੰ ਸਹੁਰੇ ਦੀ ਕਾਰ ਵਿੱਚ ਗੁਰੂ ਸਰ ਮੋੜੀਆਂ ਛੱਡਿਆ। ਉਦੋਂ ਹਨੀ ਤੇ ਪੁਲੀਸ ਨੇ ਕੋਈ ਕੇਸ ਨਹੀਂ ਪਾਇਆ ਸੀ। ਜੇ ਮੈਨੂੰ ਪਤਾ ਹੁੰਦਾ ਮੈਂ ਹਨੀ ਨੂੰ ਜਾਣ ਹੀ ਨਹੀਂ ਦੇਣਾ ਸੀ। ਹਨੀ ਦੇ ਮਾਮਾ ਤੇ ਚਾਚੇ ਦੇ ਮੁੰਡੇ ਨੇ ਕਿਹਾ, “ ਹਨੀ ਨੂੰ ਪੁਲੀਸ ਕੋਲ ਸਲੰਡਰ ਕਰਨਾ ਚਾਹੀਦਾ ਹੈ। “  ਹਨੀ ਉੱਤੇ ਜੋ ਧਾਰਾ ਲੱਗੀਆਂ ਹਨ। ਉਹ ਬਹੁਤ ਗੰਭੀਰ ਹਨ। ਦੇਸ਼ ਧਰੋਹੀ 121 ਏ ਧਾਰਾ ਲੱਗੀ ਹੈ। 10 ਸਾਲ ਤੋਂ ਉਮਰ ਕੈਦ ਹੋ ਸਕਦੀ ਹੈ। ਆਈ ਪੀ ਸੀ ਧਾਰਾ ਲੱਗੀਆਂ ਹਨ। ਧਾਰਾ 145, 150, 151, 152 ਲਾਲਚ ਦੇ ਕੇ, ਦੰਗੇ ਪਸੰਦ ਕਰਾਉਣ ਦੀਆਂ ਹਨ।  120 ਅਪਰਾਧੀ ਸਾਜ਼ਿਸ਼ ਹੈ। ਧਾਰਾ 153 ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ। 

ਹਨੀ ਨਾਲ ਰਾਮ ਰਹੀਮ ਡਬਲ ਮੀਨਿੰਗ ਵਾਲੇ ਸ਼ਬਦ ਥੁੱਕ ਲਾ ਕੇ ਵਰਗੇ ਬੋਲਦਾ ਸੀ। ਲੋਕਾਂ ਮੂਹਰੇ ਐਸੀਆਂ ਗੱਲਾਂ ਕਰਦੇ ਸਨ। ਜਿਸ ਦਾ ਮਤਲਬ ਲੋਕਾਂ ਨੂੰ ਹੋਰ ਸਮਝਦੇ ਸਨ। ਪਰ ਅਸਲੀ ਮਤਲਬ ਹੋਰ ਨਿਕਲਦੇ ਹਨ। ਹੰਸਰਾਜ ਨੇ ਦੱਸਿਆ, “ ਰਾਮ ਰਹੀਮ ਦੁਆਰਾ ਗਰਭ ਠਹਿਰੇ, ਔਰਤਾਂ ਦੇ ਗਰਭਪਾਤ ਡਾਕਟਰ ਸੋਨੀ ਵੀ ਕਰ ਰਿਹਾ ਸੀ। ਇੰਡੀਆ ਨਿਊਜ਼ ਦੇ ਅਮੀਤ ਨੇ ਚੰਡੀਗੜ੍ਹ ਤੋਂ ਦੱਸਿਆ ਹੈ,  “ ਰਾਮ ਰਹੀਮ ਦੀ ਅਸਲੀ ਬੇਟੀ ਚਰਨਪ੍ਰੀਤ ਤੋਂ 3 ਘੰਟੇ ਪੁਲੀਸ ਨੇ ਪੁੱਛ-ਗਿੱਛ ਕੀਤੀ। ਚਰਨਪ੍ਰੀਤ ਨੇ ਮੰਨਿਆ ਹੈ। 25 ਅਗਸਤ ਹੀ ਹਨੀਪ੍ਰੀਤ ਡੇਰੇ ਆਈ ਸੀ। ਹੁਣ ਤਾਂ ਲੋਕ ਹਨੀ ਤੋਂ ਪਿੱਛੇ ਹਟ ਰਹੇ ਹਨ। ਪੁਲੀਸ ਹਨੀ ਪਿੱਛੇ ਲੱਗੀ ਹੈ। ਚਰਨਪ੍ਰੀਤ ਨੇ ਪੁਲੀਸ ਅੱਗੇ ਹੱਥ ਜੋੜੇ ਤੇ ਕਿਹਾ, “ ਮੈਨੂੰ ਗ੍ਰਿਫ਼ਤਾਰ ਨਾ ਕਰੋ। ਮੈਂ ਪੁਲੀਸ ਨੂੰ ਹਰ ਗੱਲ ਦੱਸਾਂਗੀ। ਹਨੀ ਦੇ ਮਾਮਾ ਨੇ ਕਿਹਾ ਸੀ, “ 1999 ਵਿੱਚ ਹਨੀ ਦੀ ਸ਼ਾਦੀ ਹੋ ਗਈ। 20 ਸਾਲਾਂ ਤੋਂ ਮੈਂ ਦੋ ਬਾਰ ਹੀ ਹਨੀ ਨੂੰ ਮਿਲਿਆ ਹਾਂ। ਮੇਰੇ ਮਾਂ-ਬਾਪ, ਬੇਟਾ ਮਰ ਗਿਆ। ਉਹ ਮੇਰੇ ਘਰ ਕਦੇ ਨਹੀਂ ਆਈ। ਹਨੀ ਦੀ ਕਈ ਡੇਰੇਦਾਰ ਹੀ ਮਦਦ ਕਰਦੇ ਹਨ। ਉਹ ਇਕੱਲੀ ਕੁੜੀ ਬਿਚਾਰੀ ਕਿਥੇ ਤੇ ਕਿਵੇਂ ਭੱਜ ਸਕਦੀ ਹੈ। ਹਨੀ ਸਲੰਡਰ ਕਰੇ, ਤੇ ਪੁਲੀਸ ਨੂੰ ਸਹਿਯੋਗ ਦੇਵੇ। ਸਰਕਾਰ ਜ਼ਰੂਰ ਹਨੀ ਲਈ ਰਇਤ ਕਰੇਗੀ। ਗੁਰਦਾਸ ਸਿੰਘ ਤੂਰ ਨੇ ਕਿਹਾ, “ ਰਾਮ ਰਹੀਮ ਡੇਰੇ ਵਿੱਚ ਰਹਿਣ ਵਾਲਿਆਂ ਬ੍ਰਹਿਮਚਾਰੀਆਂ  ਨੂੰ ਬੰਦੀ ਬਣਾ ਲੈਂਦਾ ਸੀ। ਕਿਸੇ ਵੀ ਰਿਸ਼ਤੇਦਾਰ ਨੂੰ ਮਿਲਣ ਵੀ ਨਹੀਂ ਦਿੰਦਾ ਸੀ। ਮਾਂ-ਬਾਪ ਨੂੰ ਵੀ ਇਕੱਲੇ ਨਹੀਂ ਮਿਲ ਸਕਦੇ ਸਨ। ਰਾਮ ਰਹੀਮ ਸੰਗਤ ਵਿੱਚ ਆਪਣੇ ਬੰਦੇ ਮੂਹਰੇ ਰੱਖੇ ਹੁੰਦੇ ਸਨ। ਜੋ ਰਾਮ ਰਹੀਮ ਦੀ ਹਰ ਗੱਲ ਵਿੱਚ ਹੁੰਗਾਰਾ ਭਰਦੇ ਤੇ ਮਨ ਘੜਤ ਭਰਵਾਵਸ਼ਾਲੀ ਜਾਦੂ ਵਾਲੀ ਕਹਾਣੀਆਂ ਸੁਣਾਉਂਦੇ ਸਨ। ਸੰਗਤ ਨੂੰ ਮੋਹਦੇ ਸਨ। ਲੋਕ ਜ਼ਕੀਨ ਕਰਕੇ ਮਗਰ ਲਗਦੇ ਸਨ।

Comments

Popular Posts