ਗ਼ੁੱਸੇ ਵਿੱਚ ਲੜ ਕੇ, ਕਿਸੇ ਨਾਲ ਅੰਨ-ਜਲ ਕਦੇ ਨਹੀਂ ਛੱਡਦੇ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ
satwinder_7@hotmail.com
ਰੱਬਾ ਜਿਊਣ ਲਈ ਤੇਰੇ ਕੋਲੋਂ ਅੰਨ-ਜਲ ਪਾਣੀ ਮੰਗਦੇ।
ਦੋਨੇਂ ਵੇਲੇ ਦੋ ਰੋਟੀ, ਤੇਰੇ ਕੋਲੋਂ ਸਬਰ ਤੇ ਸੰਤੋਖ ਮੰਗਦੇ।
ਮਿਲ ਜਾਣ ਦੋ ਰੋਟੀਆਂ, ਫੋਕਾ ਪਾਣੀ ਪੀ ਕੇ ਅਸੀਂ ਰੱਜਦੇ।
ਰੁੱਖੀ ਸੁਖੀ ਖਾ ਕੇ, ਤੇਰਾ ਸ਼ੂਕਰ ਰਹੀਏ ਪ੍ਰਭ ਅਸੀਂ ਕਰਦੇ।
ਅੰਨ-ਜਲ ਕਰਕੇ, ਦੇਸ਼-ਪ੍ਰਦੇਸ਼, ਦਾਣਾ-ਪਾਣੀ ਫਿਰਦੇ ਚੁਗਦੇ।
ਦਾਣਾ-ਪਾਣੀ ਕਰਕੇ ਹੀ, ਬੰਦੇ ਦੇ ਸਾਹ-ਸੱਤ ਰਹਿੰਦੇ ਚੱਲਦੇ।
ਬੰਦੇ ਦੇ ਸਰੀਰ ਵਿੱਚ ਤੁਪਕੇ ਖ਼ੂਨ ਦੇ ਅੰਨ ਦੇ ਕਰਕੇ ਬਣਦੇ।
ਜੇ ਕਦੇ ਮਿਲਣ ਨਾਂ ਰੋਟੀਆਂ, ਰੋਟੀਆਂ ਬਿਨਾਂ ਜਾਂਦੇ ਹਾਂ ਮਰਦੇ।
ਬੰਦੇ ਇਸੇ ਦਾਣਾ-ਪਾਣੀ ਦੇ ਥੁੜੋਂ ਭੁੱਖੇ ਮਰਦੇ, ਕਮਜ਼ੋਰ ਬਣਦੇ।
ਛੱਡੀਏ ਨਾਂ ਅੰਨ-ਜਲ, ਸ਼ੂਕਰ ਅੰਨ-ਜਲ ਦਾ ਰਹੀਏ ਕਰਦੇ।
ਗ਼ੁੱਸੇ ਵਿੱਚ ਲੜ ਕੇ, ਕਿਸੇ ਨਾਲ ਅੰਨ-ਜਲ ਕਦੇ ਨਹੀਂ ਛੱਡਦੇ।
ਦਾਣਾ ਪਾਣੀ ਬਗੈਰ ਰੱਬਾ, ਸਤਵਿੰਦਰ ਦੇ ਗੁਜ਼ਾਰੇ ਨਾਂ ਚੱਲਦੇ।
ਸੱਤੀ ਅੰਨ ਦਾਤੇ ਦਾ ਭੁੱਲ ਕੇ ਕਦੇ ਨਿਰਾਦਰ ਨਹੀਂ ਕਰਦੇ।
ਦੋ ਰੋਟੀਆਂ ਸਬ ਦੇ ਰੱਬਾ ਹੱਥਾਂ ਉੱਤੇ ਉੱਤੇ ਦੇ ਵੇਲੇ ਧਰਦੇ।

Comments

Popular Posts