ਭਾਗ 32 ਹਨੀ ਦੀ ਵੇਲ ਨਹੀਂ ਹੋ ਸਕਦੀ ਕਿਉਂਕਿ ਵਰੰਟ ਜਾਰੀ ਹਨ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ ਕੈਲਗਰੀ)- ਕੈਨੇਡਾ satwinder_7@hotmail.com
ਪਤਾ ਨਹੀਂ ਹਨੀ ਤੇ ਡੇਰੇ ਦੇ ਮੁਖੀ ਹੋਰ ਕੀ ਸਕੀਮਾਂ ਬਣਾ ਰਹੇ ਹਨ? ਇਹ ਅਨੇਕਾਂ ਲੋਕਾਂ ਦੀ ਜਾਨ ਨਾਲ ਖੇਡ ਚੁੱਕੇ ਹਨ। ਅਜੇ ਰਾਮ
ਰਹੀਮ ਨੇ 28 ਅਗਸਤ 2017 ਦੇ ਜੱਜ ਖ਼ਿਲਾਫ਼ ਅਪੀਲ ਕਰ ਦਿੱਤੀ। ਕਿਤੇ ਰਾਮ ਰਹੀਮ ਦੀ ਸਜਾ ਹੋਰ ਨਾ
ਵੱਧ ਜਾਵੇ? ਜੇ ਹਨੀ ਭਗੌੜਾ ਇਕਰਾਰ ਕਰ ਦਿੱਤੀ। ਪੁਲੀਸ ਉਸ ਨੂੰ ਗੋਲੀ ਮਾਰ
ਸਕਦੀ ਹੈ। ਇਸ ਲਈ ਚੰਗਾ ਹੋਵੇਗਾ। ਉਹ ਸਲੰਡਰ ਕਰ ਦੇਵੇ। ਵੈਸੇ ਐਸੇ ਲੋਕਾਂ ਦਾ ਅੰਤ ਗੋਲੀ ਜਾਂ
ਜੇਲ ਹੁੰਦਾ ਹੈ। ਇੱਕ ਔਰਤ ਐਸੀ ਬਦਮਾਸ਼ ਹੋ ਗਈ ਹੈ। ਕਈ ਫੂਲਨ ਦੇਵੀ ਵਰਗੀਆਂ ਤੋਂ ਵੀ ਬਦਮਾਸ਼ ਹੈ।
ਇੱਕ ਮਹੀਨੇ ਤੋਂ ਹਰਿਆਣਾ, ਪੰਜਾਬ, ਚੰਡੀਗੜ੍ਹ, ਰਾਜਨਾਥ, ਦਿੱਲੀ, ਨਿਪਾਲ ਹੋਰ ਸਾਰੇ ਬਾਡਰਾਂ ਦੀ ਪੁਲੀਸ ਨੂੰ ਹੈਰਾਨ, ਪਰੇਸ਼ਾਨ ਕਰ ਦਿੱਤਾ ਹੈ। ਹਨੀ ਦੀ ਵੇਲ ਨਹੀਂ ਹੋ ਸਕਦੀ। ਉਸ ਨੇ
ਹਾਈ ਕੋਰਟ ਨੂੰ ਅਰਜ਼ੀ ਲਗਾਈ, ਟਾਈਮ ਪਾਸ ਕਰਦੀ ਫਿਰਦੀ ਹੈ। ਜਿੱਥੇ
ਰਹਿਣ ਵਾਲਾ ਘਰ ਹੁੰਦਾ ਹੈ। ਉੱਥੇ ਕੇਸ ਲਾਇਆ ਜਾਂਦਾ ਹੈ। ਪੁਲੀਸ ਦੀ ਢਿੱਲ ਕਾਹਦੀ ਹੈ? ਸਰਕਾਰ ਵਕੀਲਾਂ ਤੇ ਡੇਰੇ ਦੇ ਮੁਖੀ, ਹਨੀ ਨੂੰ ਪਨਾਹ ਦੇਣ ਵਾਲਿਆਂ ਨੂੰ ਕਿਉਂ ਨਹੀਂ ਪੁੱਛ ਗਿੱਛ
ਕਰਦੀ? ਵਕੀਲ ਪ੍ਰਦੀਪ ਦਾ ਕਹਿਣਾ ਹੈ, “ ਹਨੀ ਮੇਰੇ ਦਫ਼ਤਰ ਮੇਰੇ ਕੋਲ 25 ਸਤੰਬਰ, 2017 ਦੇ ਦੁਪਹਿਰ ਆਈ ਸੀ। ਡੇਢ ਘੰਟਾ ਮੇਰੇ ਕੋਲ ਰਹੀ। ਹਾਈ
ਕੋਰਟ ਨੂੰ ਅਰਜ਼ੀ ਲਗਾਉਣ ਦੇ ਸਾਈਨ ਕਰਕੇ ਗਈ ਹੈ। ਹਨੀ ਨੇ ਉਸ ਫਾਈਲ ਵਿੱਚ ਲਿਖਿਆ ਹੈ, ਕਿ ਮੇਰੀ ਜਾਨ ਨੂੰ ਖ਼ਤਰਾ ਹੈ। ਜਾਨ ਦੇ ਦੁਸ਼ਮਣ ਡੇਰੇ ਸਰਸਾ
ਦੇ ਮੁਖੀ ਹਨ। ਮੈਂ ਰਾਮ ਰਹੀਮ ਦੀ ਬੇਟੀ ਹਾਂ। ਮੇਰੀ ਇੱਜ਼ਤ ਉਛਾਲੀ ਜਾ ਰਹੀ ਹੈ। ਮੈਂ ਕੁੱਝ ਗ਼ਲਤ
ਨਹੀਂ ਕੀਤਾ। ਤਿੰਨ ਹਫ਼ਤੇ ਦੀ ਟਰਾਂਜ਼ਿਟ ਵੇਲ ਦਿੱਤੀ ਜਾਵੇ। “ 26 ਸਤੰਬਰ ਦੇ ਦੁਪਹਿਰ 2 ਵਜੇ ਸੁਣਵਾਈ ਹੋਵੇਗੀ। ਇਲਾਕੇ ਦੇ ਸਾਰੇ ਸੀ-ਸੀ ਕੈਮਰਾ ਵਿੱਚ ਫ਼ੋਟੋ
ਮੀਡੀਆ ਪੁਲੀਸ ਨੇ ਦੇਖੇ ਹਨ। ਇੱਕ ਸੀ-ਸੀ ਕੈਮਰਾ ਵਿੱਚ ਫ਼ੋਟੋ ਮਿਲੀ ਹੈ। ਐਸੇ ਲਗਦਾ ਹੈ ਕਿ ਹਨੀ
ਬੁਰਕਾ ਪਾਏ ਇੱਕ ਮਰਦ ਨਾਲ ਫਾਈਲਾਂ ਦਾ ਥੱਬਾ ਚੱਕੀ ਜਾ ਰਹੀ ਹੈ। ਉਸ ਨੂੰ ਰਸਤੇ ਦਾ ਵੀ ਨਹੀਂ ਪਤਾ
ਹੈ। ਪਹਿਲਾਂ ਉਸ ਦਾ ਪੈਰ ਖੱਬੇ ਪਾਸੇ ਨਿਕਲਿਆ, ਫਿਰ ਸੱਜੇ ਪਾਸੇ ਦੂਜੇ ਬੰਦੇ ਨਾਲ ਤੁਰਨ ਲੱਗੀ। ਰਾਮ ਰਹੀਮ ਦੇ ਡੇਰੇ ਦੇ ਮੁਖੀ ਸਨਦੀਪ ਮਿਸ਼ਰਾ
ਨੇ ਇਸ ਔਰਤ ਦੇ ਹਨੀ ਹੋਣ ਤੋਂ ਸਾਫ਼ ਇਨਕਾਰ ਕੀਤਾ ਹੈ। ਇਹ ਹਰ ਨਿਊਜ਼ ਚੈਨਲ ਤੇ ਜਾ ਕੇ ਹਨੀ, ਸਾਧ ਨੂੰ ਬੇਗੁਨਾਹ ਦੱਸ ਰਿਹਾ ਹੈ। ਪੁਲੀਸ ਨੇ ਦੇਖਣਾ ਹੈ ਕਿ
ਇਹ ਕਿਹੜਾ ਐਟਮ ਬੰਬ ਹੈ? ਜੋ ਮੀਡੀਆ
ਨੂੰ ਟੁੱਟ-ਟੁੱਟ ਕੇ ਪੈਂਦਾ ਹੈ। ਰਾਮ ਰਹੀਮ ਦੇ ਡੇਰੇ ਦੇ ਮੁਖੀ ਸਨਦੀਪ ਮਿਸ਼ਰਾ ਨੂੰ ਵੀ ਸਬ
ਡੇਰੇ ਦੇ ਰਾਜ ਪਤਾ ਹਨ। ਉਸ ਨੂੰ ਜਲਦੀ ਤੋਂ ਜਲਦੀ ਪੁਲੀਸ ਗ੍ਰਿਫ਼ਤਾਰ ਕਰੇ। ਕਿਸੇ ਵੀ ਡੇਰਾ ਮੁਖੀ
ਨਾਲ ਨਰਮੀ ਨਾ ਵਰਤੀ ਜਾਵੇ। ਇੰਨਾ ਤੋਂ ਵੀ ਬਾਕੀ ਡੇਰੇਦਾਰਾਂ ਨੂੰ ਸਬਕ ਮਿਲਣਾ ਹੈ।
ਹਨੀ ਦੀ ਵੇਲ ਨਹੀਂ ਹੋ ਸਕਦੀ ਕਿਉਂਕਿ ਵਰੰਟ ਜਾਰੀ ਹਨ। ਮਹੀਨੇ ਦੀ ਪੁਲੀਸ ਨਾਲ ਲੁਕਮ-ਛਿਪਾਈ
ਖੇਡ ਰਹੀ ਹੈ। ਜੇ ਹਨੀ ਅਦਾਲਤ ਵਿੱਚ ਹਾਜ਼ਰ ਹੋਈ। ਤਾਂ ਝੱਟ ਗ੍ਰਿਫ਼ਤਾਰ ਕਰ ਲੈਣੀ ਹੈ। ਜਦੋਂ
ਅਦਾਲਤ ਨੂੰ ਫਾਈਲ ਅਰਜ਼ ਲਾਉਂਦੇ ਹਾਂ। ਉਸ ਵਿੱਚ ਐਡਰੈਸ, ਫ਼ੋਨ ਨੰਬਰ ਟਿਕਾਣੇ ਦਾ ਸਹੀ ਸੱਚਾ ਪਤਾ ਲਿਖਣਾ ਪੈਂਦਾ ਹੈ। ਜੇ
ਉਸ ਨੇ ਐਡਰੈਸ, ਫ਼ੋਨ ਨੰਬਰ ਲਿਖਿਆ ਸੀ। ਤਾਂ ਉਸ ਨੂੰ
ਪੁਲੀਸ ਨੇ ਫੜ ਲਿਆ ਹੈ। ਕਿਉਂਕਿ ਉਸ ਦੇ ਵਰੰਟ ਜਾਰੀ ਸਨ।
ਏ ਬੀ ਪੀ ਨਿਊਜ਼ ਤੇ ਹੋਰ ਮੀਡੀਆ ਵੀ ਹਾਈਕੋਰਟ ਵਿੱਚ ਹਾਜ਼ਰ ਸੀ। ਸਰਕਾਰੀ ਵਕੀਲ ਅਨਿਲ ਸੋਨੀ
ਦੱਸ ਰਿਹਾ ਹੈ, “ ਬਾਕੀ ਝੱਟਿਆਂ ਨਾਲ ਇੱਕ ਹੋਰ ਝਟਕਾ
ਦਿੱਲੀ ਹਾਈਕੋਰਟ ਨੇ ਹਨੀ ਨੂੰ ਦਿੱਤਾ ਹਾਈਕੋਰਟ ਵਿੱਚ ਜੱਜ ਸੰਗੀਤਾ ਸਹੇਗਾ ਨੇ ਮਾਮਲੇ ਦੀ ਸੁਣਵਾਈ
ਕਰਦੇ ਹਨੀ ਨੂੰ ਬਹੁਤ ਫਟਕਾਰ ਪਾਈ ਤੇ ਕਿਹਾ ਹੈ, “ ਇਹ ਅਰਜ਼ੀ ਰੱਦ ਕਰਕੇ ਕਿ ਹਨੀ ਦੀ ਜ਼ਮਾਨਤ ‘ਤੇ ਰੋਕ ਲੱਗਾ ਦਿੱਤੀ ਹੈ। 12 ਘੰਟੇ ਦੀ ਮੁਹਲਤ ਵੀ ਨਹੀਂ ਦਿੱਤੀ। ਇਹ ਪੰਜਾਬ, ਹਰਿਆਣਾ ਵਿੱਚ ਕੇਸ ਕਰਨਾ ਸੀ। ਇਹ ਕੇਸ ਦਿੱਲੀ ਦਾ ਨਹੀਂ ਹੈ।
ਅਰਜ਼ੀ ਝੂਠੀ ਹੈ, ਹਨੀ ਦਿੱਲੀ ਦੀ ਰਹਿਣ ਵਾਲੀ ਨਹੀਂ ਹੈ।
ਐਡਰੈਸ, ਫ਼ੋਨ ਨੰਬਰ ਟਿਕਾਣੇ ਦਾ ਪਤਾ ਸੱਚਾ ਨਹੀਂ ਹੈ। ਏ 9 ਰਾਮ ਰਹੀਮ
ਦੇ ਡੇਰੇ ਦਿੱਲੀ ਦੀ ਥਾਂ ਏ 4 ਪੰਜ ਥਾਵਾਂ ਤੇ ਅਰਜ਼ੀ ਵਿੱਚ ਲਿਖਿਆ ਹੈ। ਹਾਈ ਕੋਰਟ ਨੂੰ ਗੁਮਰਾਹ
ਕੀਤਾ ਗਿਆ ਹੈ। ਉਸ ਨੂੰ ਪੁਲੀਸ ਕੋਲ ਸਲੰਡਰ ਕਰਨਾ ਪੈਣਾ ਹੈ। ਉਹ ਪੰਜਾਬ ਹਰਿਆਣਾ ਵਿੱਚ ਹੀ ਜਨਮਾਨਤ
ਅਰਜ਼ੀ ਦੇਵੇ। ਜੇ ਹਨੀ ਨੂੰ ਜਾਨ ਦਾ ਖ਼ਤਰਾ ਹੈ, ਤਾਂ ਪੁਲੀਸ ਪ੍ਰੋਟਕਸ਼ਨ ਦਿੱਤੀ ਜਾਵੇਗੀ। ਦਿੱਲੀ ਤੋਂ ਹਰਿਆਣਾ ਭੇਜਿਆ ਜਾਵੇਗਾ। ਹਨੀ ਸਲੰਡਰ
ਕਰੇ। ਹਨੀ ਪੁਲੀਸ ਤੇ ਅਦਾਲਤ ਦਾ ਸਮਾਂ ਖ਼ਰਾਬ ਕਰਦੀ ਫਿਰਦੀ ਹੈ। “ ਏ 9 ਰਾਮ ਰਹੀਮ ਦਾ ਡੇਰਾ ਹੈ। ਵਕੀਲ ਨੂੰ ਵੀ ਹਨੀ ਦੀ ਹਮੈਤ
ਕਰਨ ਵਿੱਚ ਪੁੱਛ ਪੜਤਾਲ ਕਰਨੀ ਚਾਹੀਦੀ ਹੈ। ਝੂਠਾ ਐਡਰੈੱਸ ਕਿਉਂ ਦਿੱਤਾ? ਜੇ ਹਨੀ ਵਕੀਲ ਦੇ ਦਫ਼ਤਰ ਵੀ ਨਹੀਂ ਗਈ।
ਅਰਜ਼ੀ ਕਿਵੇਂ ਕਰ ਦਿੱਤੀ? ਵਕੀਲ ਸਬ
ਜਾਣਦਾ ਹੈ। ਵਕੀਲ ਨੂੰ ਪਤਾ ਹੈ, ਹਨੀ ਕਿਥੇ ਹੈ? ਹਨੀ ਪੁਲੀਸ ਨੂੰ ਮੋਸਟ ਵੰਨਟਡ ਹੈ। ਵਕੀਲ ਪ੍ਰਦੀਪ ਨੇ ਜੱਜ
ਨੂੰ ਕਿਹਾ ਹੈ, “ ਹਨੀ ਸਰਕਾਰੀ ਵਕੀਲ ਨਹੀਂ ਬਣੇਗੀ। ਸਲੰਡਰ
ਨਹੀਂ ਕਰੇਗੀ। “ ਮੀਡੀਆ ਨੇ ਹਨੀ ਦੇ ਵਕੀਲ ਪ੍ਰਦੀਪ ਨੂੰ
ਪੁੱਛਿਆ, “ ਕੀ ਹੁਣ ਪੰਜਾਬ, ਹਰਿਆਣਾ ਵਿੱਚ ਕੇਸ ਸ਼ੁਰੂ ਹੋਵੇਗਾ? ਕੀ ਹਨੀ ਦਿੱਲੀ ਵਿੱਚ ਹੈ?“ “ ਪੰਜਾਬ, ਹਰਿਆਣਾ ਵਿੱਚ ਕੇਸ ਸ਼ੁਰੂ ਕਰਨਾ ਤਾਂ ਅਜੇ ਇਹ ਮਾਮਲੇ ਬਾਅਦ ਦੇ ਹਨ। ਪਹਿਲਾਂ ਪੇਪਰ ਵਰਕ
ਦੇਖਣਾ ਹੈ। ਹਨੀ ਦਿੱਲੀ ਵਿੱਚ ਹੈ ਜਾਂ ਨਹੀਂ ਮੈਂ ਕੁੱਝ ਨਹੀਂ ਦੱਸਣਾ। “ ਦਿੱਲੀ ਵਿੱਚ ਅਰਜ਼ੀ
ਲਗਾਉਣ ਦਾ ਮਤਲਬ ਸੀ ਕਿ ਹਰਿਆਣਾ ਅਦਾਲਤ ਤੋਂ ਹਨੀ ਤੇ ਰਾਮ ਰਹੀਮ ਦੇ ਡੇਰੇ ਵਾਲੇ ਖ਼ਫ਼ਾ ਹੋਣ ਕਰਕੇ ਡੇਰੇ
ਵਾਲੇ ਪਸੰਦ ਨਹੀਂ ਕਰਦੇ।
ਪਹਿਲਾਂ ਤਾਂ ਲੱਗਦਾ ਸੀ ਕਿ ਪੰਜਾਬੀ ਮੁੰਡੇ ਸਾਧ ਹੀ ਪੰਜਾਬ ਤੇ ਔਰਤਾਂ ਦਾ ਮਾਲ ਲੁੱਟ ਰਹੇ
ਹਨ। ਪਰ ਐਸੇ ਸਾਧ ਰਾਜਸਥਾਨ, ਜੂਪੀ, ਬਿਹਾਰ ਸਾਰੀ ਦੁਨੀਆ ਵਿੱਚ ਡੇਰੇ ਬਣਾਈ ਬੈਠੇ ਹਨ। ਮਾਡਰਨ
ਕਾਲਜ ਡੇਰੇ ਖ਼ੋਲ ਕੇ ਮਰਦ ਔਰਤਾਂ ਇੱਕ ਦੂਜੇ ਨਾਲ ਇਸ਼ਕ ਲੜਾ ਰਹੇ ਹਨ। ਕਾਲਜ ਲਾਈਫ਼ ਤੋਂ ਵੀ ਵੱਧ
ਮੌਜ ਲੁੱਟਦੇ ਹਨ।
ਜੋ ਮੂਵੀ ਮੀਡੀਆ ਦਿਖਾ ਰਿਹਾ ਹੈ, ਕੈਮਰੇ ਵਿੱਚ ਲਗਦਾ ਹੈ, ਕਿ ਹਨੀ ਬੁਰਕਾ ਪਾਏ ਇੱਕ ਮਰਦ
ਨਾਲ ਫਾਈਲਾਂ ਦਾ ਥੱਬਾ ਚੱਕੀ ਜਾ ਰਹੀ ਹੈ। ਬੁਰਕੇ ਦਾ ਮਤਲਬ ਨਿਕਾਬ ਕਾਨੂੰਨ ਤੇ ਹੋਰ ਸਬ ਲੋਕ ਜਾਣਦੇ
ਹਨ। ਗੁਨਾਹ ਕਰ ਲਈ ਬੁਰਕਾ ਪਾਇਆ ਜਾਂਦਾ ਹੈ। ਨਿਕਾਬ ਪਾਉਣ ਦੇ ਬਹੁਤ ਰਾਜ ਹਨ। ਔਰਤ ਨੂੰ ਮੁਸ਼ਕ
ਕਪੂਰ ਸਮਝ ਕੇ ਢੱਕ ਕੇ ਰੱਖਿਆ ਜਾਂਦਾ। ਕਮੀ ਔਰਤਾਂ ਵਿੱਚ ਹੈ, ਇਹ ਆਪ ਪਰਦੇ ਵਿੱਚ ਰਹਿਣਾ ਚਾਹੁੰਦੀਆਂ ਹਨ। ਡਾਕਟਰ, ਇੰਜੀਨੀਅਰ ਵੀ ਬੁਰਕਾ ਪਾਉਂਦੀਆਂ ਹਨ। ਹਨੀ ਬਾਰੇ ਵੀ ਪੁਲੀਸ
ਨੂੰ ਰਿਪੋਰਟ ਸੀ, ਕਿ ਉਹ ਬੁਰਕਾ ਪਾਉਂਦੀ ਹੈ। ਬੁਰਕੇ ਦੀ
ਆੜ ਵਿੱਚ ਵੱਡੇ-ਵੱਡੇ ਜੁਰਮ ਹੋ ਰਹੇ ਹਨ। ਦੇਖਣਾ ਕਾਨੂੰਨ ਨੇ ਹੈ, ਕਿ ਦੂਜੇ ਨਾਗਰਿਕਾਂ ਲਈ ਬੁਰਕਾ ਪਹਿਨਣ ਵਾਲੇ ਕਿੰਨੇ ਖ਼ਤਰਨਾਕ
ਹਨ? ਜੋ ਔਰਤਾਂ ਧਰਮੀ ਹੋਣ ਕਰੇ ਮੂੰਹ ਢਕਦੀਆਂ ਹਨ। ਮਰਦ ਦੀਆਂ ਉਹ ਗਲਾਮ ਹਨ। ਦੂਜੇ ਮਰਦਾ ਤੋਂ
ਡਰਦੀਆਂ ਸ਼ਕਲ ਲੁਕਾਉਂਦੀਆਂ ਹਨ। ਆਪਣੇ ਮਰਦਾ ਤੋਂ ਡਰਦੀਆਂ ਕਹਿਣਾ ਮੰਨ ਕੇ ਪਰਦਾ ਕਰਦੀਆਂ ਹਨ। ਬੁਰਕਾ
ਪਹਿਨਣ ਵਾਲੇ ਨੂੰ ਚੱਜ ਨਾਲ ਦਿਖਦਾ ਵੀ ਨਹੀਂ ਹੈ। ਦੇਖਿ ਕਦੋਂ ਔਰਤਾਂ ਪਰਦਾ ਚੁੱਕਣਗੀਆਂ? ਕਦੋਂ ਮਰਦ ਔਰਤ ਨੂੰ ਆਜ਼ਾਦ ਕਰਾ ਦੇਵੇਗਾ?
Comments
Post a Comment