ਸਤਿਗੁਰ ਨਾਨਕ ਪ੍ਰਭੂ ਜੀ ਨੂੰ, ਜਿਸ ਬੰਦੇ ਨੇ ਚੇਤੇ ਕੀਤਾ ਹੈ। ਉਸ ਦੇ ਸਾਰੇ ਲੋਕ ਪੈਰੀ ਪੈਂਦੇ ਹਨ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
23/06/2013. 307
ਜੋ ਸਤਿਗੁਰ ਜੀ ਨੂੰ ਮਨ ਅੰਦਰ ਚੇਤੇ ਰੱਖਦਾ ਹੇ। ਇਹ ਬਹੁਤ ਵੱਡੀ ਸਤਿਗੁਰ ਦੀ ਉਪਮਾਂ ਹੈ। ਸਤਿਗੁਰੂ ਜੀ ਜਦੋਂ ਇਹ ਪ੍ਰਸੰਸਾ ਤੁਸੀਂ ਦਿੱਤੀ ਹੈ। ਕਿਸੇ ਦੇ ਕਹੁ ਤੋਂ ਭੋਰਾਂ ਵੀ ਨਹੀਂ ਘੱਟਣ ਲੱਗੀ। ਸਤਿਗੁਰ ਨਾਨਕ ਜੀ ਮਾਲਕ, ਜਿਸ ਦਾ ਪੱਖ ਕਰਦਾ ਹੇ। ਸਾਰੇ ਲੋਕ ਚਾਹੇ ਜੋ ਮਰਜ਼ੀ ਕਹੀ ਜਾਂਣ। ਬੁਰੀਆਂ ਗੱਲਾਂ ਕਰਨ ਵਾਲਿਆਂ, ਦੇ ਮੂੰਹ ਦਰਗਾਹ ਵਿੱਚ ਕਾਲੇ ਹੁੰਦੇ ਹਨ। ਪ੍ਰਭ ਨੇ ਆਪ ਸਤਿਗੁਰ ਜੀ ਦੀ ਪ੍ਰਸੰਸਾ ਵਧਾਈ ਹੈ। ਜਿਵੇਂ-ਜਿਵੇਂ ਸਤਿਗੁਰ ਜੀ ਬਾਰੇ, ਨਿੰਦਕ ਬੁਰੀਆਂ ਗੱਲਾਂ ਕਰਦੇ ਹਨ। ਤਿਉਂ-ਤਿਉੁਂ ਸਤਿਗੁਰ ਜੀ ਦੀ ਪ੍ਰਸੰਸਾ ਹੋਰ ਹੋਈ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੂੰ, ਜਿਸ ਬੰਦੇ ਨੇ ਚੇਤੇ ਕੀਤਾ ਹੈ। ਉਸ ਦੇ ਸਾਰੇ ਲੋਕ ਪੈਰੀ ਪੈਂਦੇ ਹਨ।

ਜੋ ਬੰਦਾ ਸਤਿਗੁਰ ਜੀ ਨਾਲ ਇਰਖ਼ਾ ਕਰਦਾ, ਉਸ ਦੀ ਇਹ ਦੁਨੀਆਂ ਤੇ ਮਰਨ ਪਿਛੋਂ ਦੀ ਦੁਨੀਆਂ ਵਿੱਚ ਕੋਈ ਕਦਰ ਨਹੀਂ ਹੁੰਦੀ। ਉਹ ਨਿੱਤ ਗੁੱਸੇ ਨਾਲ ਕੁੜਦਾ ਰਹਿੰਦਾ ਹੈ। ਮੂੰਹ ਵਿੱਚੋਂ ਮਾੜੇ ਬੋਲ ਬੋਲਦਾ ਹੈ। ਖੱਪਦਾ ਹੋਇਆ, ਆਪ ਹੀ ਮੁੱਕ ਜਾਂਦਾ ਹੈ। ਹਰ ਰੋਜ਼ ਧੰਨ ਕਾਂਮਉਣ ਦੇ ਤਰੀਕੇ ਸੋਚਦਾ ਹੈ। ਜੋ ਕੋਲ ਧੰਨ ਸੀ। ਉਹ ਵੀ ਗੁਆ ਲੈਂਦਾ ਹੈ। ਉਹ ਕੀ ਕਮਾਂਈ ਕਰੇਗਾ? ਕੀ ਖਾਵੇਗਾ? ਜਿਸ ਨੇ ਮਨ ਅੰਦਰ ਝੂਰਨ ਦਾ ਦਰਦ ਰੱਖਿਆ ਹੈ। ਜੋ ਬੰਦਾ, ਨਿਰਵੈਰੈ-ਦੋਸਤਾਂ ਨਾਲ ਵੀ ਦੁਸ਼ਮੱਣੀ ਕਰਦਾ ਹੈ। ਸਾਰੀ ਦੁਨਿਆਂ ਦੇ ਪਾਪ ਸਿਰ ਲੈ ਲੈਂਦਾ ਹੈ। ਉਸ ਬੰਦੇ ਨੂੰ ਲੋਕ, ਪ੍ਰਲੋਕ ਵਿੱਚ ਆਸਰਾ ਨਹੀਂ ਮਿਲਦਾ। ਕਿਸ ਦੇ ਮਨ ਵਿੱਚ, ਦੂਜੇ ਲਈ ਮਾੜੀ ਸੋਚ ਹੈ। ਮੂੰਹੋਂ ਬਹੁਤ ਮਿੱਠੇ ਹਨ। ਜੇ ਐਸਾ ਬੰਦਾ ਕੀਮਤੀ ਚੀਜ਼ ਨੂੰ ਵੀ ਛੂਹਦਾ ਹੈ। ਮਿੱਟੀ ਬਣਾਂ ਦਿੰਦਾ ਹੈ। ਜੇ ਸਤਿਗੁਰ ਜੀ ਦਾ ਆਸਰਾ ਤੱਕ ਕੇ, ਕੋਲ ਆ ਜਾਵੇ। ਪੁਰਾਣੇ ਮਾੜੇ ਪਾਪ, ਕੰਮ ਵੀ ਮੁਆਫ਼ ਕਰਾ ਲੈਂਦਾ ਹੈ। ਜੋ ਬੰਦੇ, ਸਤਿਗੁਰ ਨਾਨਕ ਜੀ ਦਾ ਰਾਤ ਦਿਨ ਨਾਂਮ ਜੱਪਦੇ ਹਨ। ਪ੍ਰਭੂ ਦਾ ਨਾਂਮ ਜੱਪਦੇ ਹੀ ਅੱਖ ਦੇ ਝੱਪਕੇ ਨਾਲ ਪਾਪ ਚਲੇ ਜਾਂਦੇ ਹਨ। ਤੂੰ ਸਾਰਿਆਂ ਤੋਂ ਪ੍ਰਭੂ ਊਚਾ, ਸੱਚਾ, ਤੇ ਵੱਡਾ ਸਾਰਿਆਂ ਦੀ ਰਾਖੀ ਕਰਨ ਵਾਲਾ ਮਾਲਕ ਹੈ। ਜੋ ਸੱਚੇ ਰੱਬ ਨੂੰ ਜੱਪਦੇ ਹਨ। ਸਚੇ ਨੂੰ ਯਾਦ ਕਰਦੇ ਹਨ। ਉਨਾਂ ਨੂੰ ਸੱਚੇ ਪ੍ਰਭੂ ਦਾ ਮਾਂਣ ਹੈ। ਉਨਾਂ ਦੇ ਮਨ ਵਿੱਚ ਸੱਚਾ ਪ੍ਰਭ ਦਿਸਦਾ ਹੈ। ਮੁੱਖ ਪਵਿੱਤਰ ਹਨ। ਸੱਚ ਬੋਲਦੇ ਹਨ। ਉਨਾਂ ਨੂੰ ਸੱਚੇ ਪ੍ਰਭੂ ਦੀ ਸ਼ਕਤੀ ਮਿਲਦੀ ਹੈ। ਸੱਚੇ ਪ੍ਰਭੂ ਦਾ ਨਾਂਮ ਸੱਚੇ ਭਗਤ ਲੈਂਦੇ ਹਨ। ਮੈਂ ਉਨਾਂ ਦੇ ਸਦਕੇ ਜਾਂਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਨੇ ਵਿਛੜੇ ਵਿੱਚ ਆਪ ਤੋਂ ਦੂਰ ਕੀਤੇ ਹਨ। ਹੁਣ ਸਤਿਗੁਰ ਜੀ ਨੇ ਵੀ ਆਪ ਤੋਂ ਦੂਰ ਰੱਖੇ ਹੋਏ ਹਨ। ਤਾਂਹੀ ਉਹ ਰੱਬ ਨੂੰ ਨਹੀਂ ਮੰਨ ਸਕਦੇ। ਭਾਵੇਂ ਕੋਈ ਦੂਜਾ, ਉਨਾਂ ਨੂੰ ਮੇਲਣ ਦੀ ਕੋਸ਼ਸ਼ ਵੀ ਕਰੇ। ਰੱਬ ਆਪ ਮਿਲਣ ਨਹੀਂ ਦਿੰਦਾ। ਸਤਿਗੁਰ ਜੀ ਦੇ ਭਗਤਾ ਵਿੱਚ ਬੈਠਣਾਂ ਵੀ ਕਬੂਲ ਨਹੀਂ ਹੁੰਦਾ। ਕਿ ਉਹ ਭਗਤਾਂ ਵਿੱਚ ਬੈਠ ਕੇ ਸਤਿਗੁਰ ਜੀ ਦੀ ਬਿਚਾਰ ਸੁਣ ਲਵੇ। ਗੁਰਬਾਣੀ ਵੀ ਇਹੀ ਕਹਿੰਦੀ ਹੈ। ਕੋਈ ਉਨਾਂ ਬੰਦਿਆਂ ਨੂੰ ਜਾ ਕੇ, ਇਸ ਸਮੇ ਮਿਲਦਾ ਹੈ। ਜੰਮਦੂਤ ਉਸ ਨੂੰ ਵੀ ਸਜ਼ਾ ਦਿੰਦਾ ਹੈ

ਸਤਿਗੁਰ ਨਾਨਕ ਜੀ ਨੇ ਜਿੰਨਾਂ ਨੂੰ ਮਾੜੇ ਕੰਮਾਂ ਵਾਲੇ ਪਾਪੀ ਕਿਹਾ ਹੈ। ਸਤਿਗੁਰ ਅੰਗਦ ਜੀ ਨੇ ਵੀ ਉਵੇਂ ਹੀ ਉਨਾਂ ਨੂੰ ਦੁਕਾਰਿਆ ਹੈ। ਸਤਿਗੁਰ ਤੀਜੇ ਅਮਰਦਾਸ ਜੀ ਨੇ ਕਿਹਾ ਹੈ। ਇਨਾਂ ਵਿਚਾਰਿਆ ਦੇ ਆਪਦੇ ਹੱਥ. ਬਸ ਦੀ ਗੱਲ ਨਹੀਂ ਹੈ। ਸਤਿਗੁਰੂ ਜੀ ਚੌਥੇ ਥਾਂ ਰਾਮਦਾਸ ਜੀ ਨੇ ਗੱਦੀ ਸੰਭਾਲੀ। ਉਸ ਨੇ ਸਾਰੇ ਪਾਪੀ, ਮਾੜੀਆਂ ਗੱਲਾਂ ਕਰਨ ਵਾਲਿਆਂ ਸਬ ਨੂੰ ਮੁਆਫ਼ ਕਰ ਦਿੱਤਾ। ਜੇ ਕੋਈ ਪੁੱਤਰ ਸਿੱਖ ਕੇ, ਗੁਰੂ ਦੀ ਸਿੱਖਿਆ ਲੈ ਕੇ, ਸਤਿਗੁਰ ਜੀ ਦੀ ਚਾਕਰੀ ਕਰਦਾ ਹੈ। ਉਸ ਦੇ ਸਾਰੇ ਕੰਮ ਸਫ਼ਲ ਹੋ ਜਾਂਦੇ ਹਨ। ਜੋ ਵੀ ਮਨ ਦੀ ਮਨੋ ਕਾਂਮਨਾਂ ਹੋਵੇ, ਧੀ-ਪੁੱਤਰ, ਧੰਨ, ਦੌਲਤ ਉਹੀ ਸਬ ਮਿਲ ਜਾਂਦੇ ਹਨ। ਸਤਿਗੁਰ ਨਾਨਕ ਜੀ ਕੋਲ ਸਾਰੀਆਂ ਵਸਤੂਆਂ ਦੇ ਭੰਡਾਰ ਹਨ। ਜਿਸ ਦੇ ਮਨ ਵਿੱਚ ਰੱਬ ਵੱਸਿਆ ਹੈ। ਉਹੀ ਸਪੂਨ ਸਤਿਗੁਰ ਨਾਨਕ ਜੀ ਨੂੰ ਹਾਂਸਲ ਕਰਦਾ ਹੈ। ਜਿਸ ਦੇ ਭਾਗਾਂ ਵਿੱਚ ਲਿਖਿਆ ਹੁੰਦਾ ਹੈ। ਸਤਿਗੁਰ ਨਾਨਕ ਜੀ, ਜੋ ਰੱਬ ਦੇ ਪਿਆਰੇ ਭਗਤ ਹਨ। ਬੰਦਾ ਤੇਰੇ ਚਰਨਾਂ ਦੀ ਧੂੜ ਮੰਗਦਾ ਹੈ।

Comments

Popular Posts