ਸਤਿਗੁਰ ਨਾਨਕ ਜੀ ਦਾ ਲੜ ਫੜ ਕੇ, ਕਾਸੇ ਦੀ ਕਮੀ ਨਹੀਂ ਰਹਿੰਦੀ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
14/06/2013. 300

ਜਿਸ ਨੇ ਆਪਣੇ ਆਪ ਦੇ ਮਨ ਨੂੰ ਵੱਸ ਕਰ ਲਿਆ ਹੈ। ਰੱਬ ਦੀ ਪ੍ਰਸੰਸਾ ਕਰਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਦੀ, ਕਿਰਪਾ ਨਾਲ ਸਾਰੇ ਡਰ ਤੇ ਚਿੰਤਾ ਮੁੱਕ ਜਾਂਦੇ ਹਨ। ਅਮਾਵਸ-ਮੱਸਿਆ ਦੀ ਰਾਤ ਚੰਦ ਨਹੀਂ ਚੜ੍ਹਦਾ। ਫਿਰ ਵੀ ਭਗਵਾਨ ਗੁਰੂ ਸ਼ਕਤੀਵਾਨ ਨੂੰ, ਮਨ ਵਿੱਚ ਵੱਸਾ ਲਿਆ ਹੈ। ਉਹ ਸਬਰ ਨਾਲ, ਅੰਨਦ ਹੋ ਜਾਂਦੇ ਹਨਸਰੀਰ ਤੇ ਦਿਲ, ਹਿਰਦਾ ਠੰਡੇ ਹੋ ਕੇ, ਹੌਲੌ-ਹੌਲੀ ਟਿੱਕ ਕੇ, ਅਚਾਨਿਕ ਰੱਬ ਦੇ ਪ੍ਰੇਮ ਵਿੱਚ ਲੱਗ ਗਏ ਹਨ। ਸਾਰੇ ਤਰਾਂ ਦੇ ਵਾਧੂ ਕੰਮ, ਫ਼ਿਕਰ, ਡਰ ਮੁੱਕ ਜਾਂਦੇ ਹਨ। ਉਸ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ। ਜਿਸ ਬੰਦੇ ਨੇ, ਗੁਣੀ-ਗਿਆਨੀ ਰੱਬ ਦੀ ਆਸ ਤੱਕੀ ਹੈ। ਉਸ ਦਾ ਜਨਮ-ਮਰਨ ਮੁੱਕ ਜਾਂਦੇ ਹਨ। ਆਪ ਉਹ ਭਵਜਲ ਤਰ ਜਾਂਦਾ ਹੈ। ਆਪਦੇ ਪਰਿਵਾਰ ਤੇ ਨਾਲ ਵਾਲੇ ਸਾਥੀਆਂ ਨੂੰ ਵੀ ਮਾੜੇ ਕੰਮਾਂ ਤੋਂ ਬਚਾਈ ਰੱਖਦਾ ਹੈ। ਜੋ ਭਗਵਾਨ ਦੀ ਪ੍ਰਸੰਸਾ ਗਾਉਂਦੇ ਹਨ। ਪ੍ਰਭੂ ਦੀ ਚਾਕਰੀ ਕਰਨੀ ਹੈ। ਰੱਬ ਦਾ ਨਾਂਮ ਜੱਪਕੇ ਭਗਤੀ ਕਰਨੀ ਹੈ। ਸਪੂਰਨ ਸਤਿਗੁਰ ਨਾਨਕ ਤੋਂ ਅੰਨਦ ਮਿਲਦਾ ਹੈ। ਜਿਸ ਵਿੱਚ ਰੱਬ ਵਰਗੇ, ਸਾਰੇ ਗੁਣ ਆ ਗਏ ਹਨ। ਉਹ ਬੰਦਾ ਕਦੇ ਭੱਟਕਦਾ ਨਹੀਂ ਹੈ। ਰੱਬ ਨੇ ਆਪ ਉਸ ਨੂੰ ਸਾਰੇ ਗੁਣ ਦਿੱਤੇ ਹਨ। ਹਰ ਨਵੇਂ ਦਿਨ ਚੜ੍ਹਨ ਨਾਲ ਹੋਰ, ਰੱਬੀ ਗੁਣ ਦੇ, ਹੋਰ ਰੰਗ ਲੱਗੀ ਜਾਂਦੇ ਹਨ। ਸਤਿਗੁਰ ਨਾਨਕ ਜੀ ਦਾ ਲੜ ਫੜ ਕੇ, ਕਾਸੇ ਦੀ ਕਮੀ ਨਹੀਂ ਰਹਿੰਦੀ।

ਪੂਰਨਮਾ-ਪੂਰਨਮਾਸ਼ੀ ਦੀ ਰਾਤ ਨੂੰ ਪੂਰਾ ਚੰਦ ਚੜ੍ਹਦਾ। ਰੱਬ ਹੀ ਇੱਕ ਸਪੂਰਨ ਹੈ। ਜੋ ਆਪ ਸਬ ਕੁੱਝ ਕਰਨ ਵਾਲਾ ਹੈ। ਜੀਵਾਂ ਤੋਂ ਕਰਾਉਦਾ ਹੈ। ਜੀਵਾਂ, ਬੰਦਿਆ ਉਤੇ ਕਿਰਪਾ ਪ੍ਰਭੂ ਕਰਦਾ ਹੈ। ਸਾਰਿਆਂ ਉਤੇ ਉਸ ਰੱਬ ਦਾ ਆਸਰੇ ਦਾ ਹੱਥ ਹੈ। ਭਗਵਾਨ ਹੀ ਸਾਰੇ ਕੰਮਾਂ ਦਾ ਭੰਡਾਰ ਹੈ। ਸਤਿਗੁਰ ਜੀ ਦਾ ਕੀਤਾ ਹੋਇਆ, ਸਬ ਕੁੱਝ ਹੁੰਦਾ ਹੈ। ਮਨ ਦੀਆਂ ਜਾਂਨਣ ਵਾਲਾ, ਰੱਬ ਸਿਆਣਾਂ ਹੈ। ਉਸ ਦੇ ਅਨੇਕਾਂ ਰੂਪ ਹੁੰਦੇ ਹੋਏ, ਦਿੱਸਦਾ ਨਹੀਂ ਹੈ। ਪ੍ਰਭੂ ਨੂੰ ਦੁਨੀਆਂ ਦੀਆਂ ਚੀਜ਼ਾਂ ਦਾ ਲਾਲਚ ਨਹੀਂ ਹੈ। ਗੁਣੀ-ਗਿਆਨੀ, ਸਬ ਨੂੰ ਪੈਦਾ ਕਰਕੇ, ਪਾਲਣ ਵਾਲਾ ਰੱਬ ਆਪ ਹੀ, ਹਰੇਕ ਢੰਗ ਤਰੀਕਾ ਜਾਂਣਦਾ ਹੈ। ਰੱਬ ਨੂੰ ਪਿਆਰ ਕਰਨ ਵਾਲਿਆ ਭਗਤਾਂ ਨੂੰ, ਆਸਰਾ ਦੇ ਕੇ ਸਹਾਰਾ ਬੱਣਦਾ ਹੈ। ਉਸ ਪ੍ਰਮਾਤਮਾਂ ਨੂੰ ਚੌਵੀ ਘੰਟੇ ਸਿਰ ਝੁੱਕਾਈਏ। ਗੱਲਾਂ ਨਾਲ ਰੱਬ ਨੂੰ ਸਮਝ ਨਹੀਂ ਸਕਦੇ। ਰੱਬ ਦੇ ਚਰਨਾਂ ਨੂੰ, ਰੱਬ ਆਉਣ ਦੀ ਉਮੀਦ ਲਾ ਕੇ ਰੱਬ-ਰੱਬ ਕਰੀ ਚੱਲੀਏ। ਮਾੜੇ ਕੰਮ ਕਰਨ ਵਾਲੇ ਨੂੰ ਪਵਿੱਤਰ ਕਰ ਦਿੰਦਾ ਹੈ। ਬੇਸਹਾਰਾ, ਗਰੀਬਾ ਦਾ ਮਾਲਕ ਬੱਣ ਜਾਂਦਾ ਹੈ। ਉਸ ਸਤਿਗੁਰ ਨਾਨਕ ਰੱਬ ਜੀ ਦਾ ਆਸਰਾ ਲੈ ਲਈਏ।

ਦਰਦ, ਸਹਿਮ ਚਲੇ ਗਏ ਹਨ। ਰੱਬ ਦਾ ਆਸਰਾ ਲੈ ਲਿਆ ਹੈ। ਮਨੋਕਾਂਮਨਾਂ ਪੂਰੀਆਂ ਹੋ ਗਈਆਂ ਹਨ। ਸਤਿਗੁਰ ਨਾਨਕ ਪ੍ਰਭੂ ਜੀ ਦੇ ਕੰਮਾਂ-ਗੁਣਾਂ ਦੀ ਪ੍ਰਸੰਸਾ ਕਰਦੇ ਹਾਂ। ਕੋਈ ਰੱਬ ਦਾ ਪਿਆਰਾ, ਰੱਬੀ ਗੁਰਬਾਣੀ ਨੂੰ ਗਾ ਰਿਹਾ ਹੈ। ਕੋਈ ਕੰਨਾਂ ਨਾਲ ਸੁਣ ਰਿਹਾ ਹੈ। ਕੋਈ ਵਿਆਖਿਆ ਕਰ ਰਿਹਾ ਹੈ। ਕੋਈ ਹੋਰਾਂ ਨੂੰ ਦੱਸ ਰਿਹਾ ਹੈ। ਕੋਈ ਆਪ ਬਾਰ-ਬਾਰ ਜੱਪ ਰਿਹਾ ਹੈ। ਉਸ ਦੀ ਵੀ ਗਤੀ ਹੋ ਜਾਂਦੀ ਹੈ। ਉਹ ਬੰਦਾ ਮਾੜੇ ਕੰਮਾਂ, ਪਾਪਾਂ ਤੋਂ ਬਚ ਜਾਂਦਾ ਹੈ। ਪਵਿੱਤਰ ਹੋ ਜਾਂਦਾ ਹੈ। ਪਿੱਛਲੇ ਸਾਰੀਆਂ ਜੂਨਾਂ ਦੇ ਪਾਪ ਮੁੱਕ ਜਾਂਦੇ ਹਨ। ਬੰਦਾ ਇਹ ਦੁਨੀਆਂ ਤੇ ਮਰਨ ਪਿਛੋਂ ਦੇ ਸਮਾਂ ਲਈ, ਮੂੰਹ ਨਿਰਮਲ ਹੋ ਜਾਂਦਾ ਹੈ। ਵਿਕਾਰ ਦਾ ਧੰਨ, ਮੋਹ ਦੇ ਲਾਲਚ ਵਿੱਚ ਨਹੀਂ ਫਸ ਸਕਦਾ। ਜਿਸ ਨੇ ਧਿਆਨ ਪ੍ਰਭੂ ਨਾਲ ਜੋ ਲਿਆ ਹੈ। ਦੁਨੀਆਂ ਦੇ ਮਾੜੇ ਕੰਮਾਂ ਨੂੰ ਤਿਆਗ ਦਿੱਤਾ ਹੈ। ਉਹੀ ਰੱਬੀ ਅੱਕਲ ਤੇ ਰੱਬ ਦੇ ਨਾਂਮ ਵਾਲਾ ਧੰਨਾਢ ਹੈ। ਉਹੀ ਭਗਤ-ਸੂਰਮਾਂ, ਉਚੇ ਖਾਂਨਦਾਂਨ ਵਾਲਾ ਹੈ। ਜਿਸ ਨੇ ਪ੍ਰਮਾਤਮਾਂ ਨੂੰ ਜੱਪਿਆ ਹੈ। ਖਤ੍ਰੀ ਬ੍ਰਾਹਮਣੁ ਸੂਦੁ ਬੈਸੁ, ਚੰਡਾਲ ਸਾਰੇ ਰੱਬ ਨੂੰ ਚੇਤੇ ਕਰਕੇ ਭਵਜਲ ਤਰ ਜਾਂਦੇ ਹਨ। ਜਿਸ ਨੇ ਰੱਬ ਨੂੰ ਆਪਦਾ ਬੱਣਾਂ ਕੇ, ਸਤਿਗੁਰ ਨਾਨਕ ਜੀ ਨੂੰ ਪਛਾਂਣ ਲਿਆ ਹੈ। ਉਨਾਂ ਦੀ ਚਰਨਾਂ ਦੀ ਧੂੜ ਚਹੁੰਦਾ ਹਾਂ।

ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕ ਜੋਟੀ-ਦੋਸਤੀ-ਇੱਕ-ਮਿਕ ਹਨ। ਇਕ ਤਾਕਤ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਕਿਰਪਾਲੂ ਹੈ। ਜਿਸ ਨੂੰ ਸਾਰੀ ਸ੍ਰਿਸਟੀ ਇਕੋ ਜਿਹੀ ਪਿਆਰੀ ਹੈ। ਭਗਵਾਨ ਸਾਰਿਆਂ ਨੂੰ ਇਕੋ ਨਜ਼ਰ ਨਾਲ ਦੇਖਦਾ ਹੈ। ਜਿਹੋ-ਜਿਹੀ ਕਿਸੇ ਦੀ ਮਨੋਂ ਕਾਮਨਾਂ ਹੁੰਦੀ ਹੈ। ਉਹੋ ਜਿਹਾ ਫ਼ਲ ਮਿਲਦਾ ਹੈ। ਸਤਿਗੁਰ ਦੀ ਰੱਬੀ ਗੁਰਬਾਣੀ ਵਿੱਚ ਮਿੱਠਾ ਰਸ ਹੈ। ਜਿਸ ਨਾ ਸ੍ਰੇਸਟ ਬਹੁਤ ਕੀਮਤੀ ਰੱਬ ਦੀ ਪ੍ਰਪਤੀ ਹੋ ਕੇ, ਉਚੀ ਰੱਬੀ ਵਿਦਿਆ ਮਿਲਦੀ ਹੈ। ਸਤਿਗੁਰ ਨਾਨਕ ਜੀ ਦੀ ਮੇਹਰ ਨਾਲ ਰੱਬ ਦਾ ਨਾਂਮ ਜੱਪਿਆ ਜਾਦਾ ਹੈ। ਕੋਈ ਹੀ ਸਤਿਗੁਰ ਦਾ ਪਿਆਰਾ ਭਗਤ ਬੱਣ ਕੇ ਹਾਂਸਲ ਕਰ ਸਕਦਾ ਹੈ। ਹੰਕਾਂਰ, ਧੰਨ, ਮੋਹ ਸਾਰੇ ਜ਼ਹਿਰ ਹਨ। ਦੁਨੀਆਂ ਨੁਕਸਾਨ ਸਹਿ ਰਹੀ ਹੈ। ਪ੍ਰਭੂ ਦੇ ਨਾਂਮ ਦਾ ਫ਼ੈਇਦਾ ਰੱਬ ਦੇ ਭਗਤਾਂ ਨੇ ਹਾਂਸਲ ਕੀਤਾ ਹੈ। ਭਗਤ ਰੱਬੀ ਗੁਰਬਾਣੀ ਦੀ ਵਿਆਖਿਆ ਕਰਕੇ ਕਰਦੇ ਹਨ। ਹੰਕਾਂਰ ਦੇ ਘੁਮੰਡ ਦਾ ਜ਼ਹਿਰ, ਰੱਬੀ ਗੁਰਬਾਣੀ ਦੇ ਮਿੱਠੇ ਰਸ ਨਾਲ ਉਤਰ ਜਾਂਦਾ ਹੈ। ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ। ਜਿੰਨਾਂ ਭਗਤਾਂ ਉਤੇ ਪਿਆਰ ਕਰਕੇ, ਰੱਬ ਮੇਹਰ ਕਰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੂੰ ਉਹੀ ਮਿਲਦੇ ਹਨ। ਜਿੰਨਾਂ ਨੂੰ ਬੱਣਾਉਣ ਵਾਲੇ ਰੱਬ ਨੇ, ਆਪ ਧੁਰ ਤੋਂ ਮਿਲਣ ਦਾ ਭਾਗ ਬੱਣਾਇਆ ਹੈ।

Comments

Popular Posts