ਭਾਗ 18 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ


ਰੱਬ ਦਿਲ ਵਿੱਚ ਹੈ, ਮੰਦਰਾਂ ਵਿੱਚ ਨਹੀ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਬਹੁਤ ਸਖ਼ਤ ਸੱਚ ਹੈ। ਰੱਬ ਦਿਲ ਵਿੱਚ ਹੈ, ਮੰਦਰਾਂ ਵਿੱਚ ਨਹੀ ਹੈ। ਕੈਲਗਰੀ ਲੋਕਲ ਗੁਰਦੁਆਰਾ ਸਾਹਿਬ ਵਿੱਚ ਹੁਣੇ, 21:00 ਵਜੇ, ਕੈਲਗਰੀ ਦੀ ਸੰਗਤ ਨੂੰ ਸਿਰਫ਼ ਕੰਬਲ ਚ੍ਹੜਾਉਣ ਦੀ ਅਪੀਲ ਕੀਤੀ ਹੈ। ਉਹ ਵੀ ਪੁਰ ਜ਼ੋਰ ਦੇ ਕੇ ਨਹੀਂ, ਢਿੱਲੇ ਜਿਹੇ ਬੁੱਲਾਂ ਨਾਲ ਸੈਕਟੀ ਕਹਿ ਰਿਹਾ ਸੀ। ਇਥੇ ਤਾਂ ਪੀੜਤਾਂ ਲਈ ਲੰਗਰ ਲੱਗਣਾਂ ਚਹੀਦਾ ਸੀ। ਗੁਰੂ ਦੇ ਘਰ ਦੇ ਦਰ ਦੁੱਖੀਆਂ ਲਈ ਖੁੱਲੇ ਰਹਿੱਣੇ ਚਾਹੀਦੇ ਸੀ। ਰਾਤ ਨੂੰ 23:00 ਵਜੇ ਪੰਜਾਬੀ ਰੇਡੀਉ ਉਤੇ ਕੈਗਗਰੀ ਦੇ, ਹੜ ਪੀਤੜਤਾਂ ਲਈ ਟਾਕ ਸੋ ਹੋ ਰਿਹਾ ਸੀ। ਜਿੰਨਾਂ ਦੇ ਘਰ ਖੁਸ ਗਏ ਹਨ। ਕਿਸੇ ਧਰਮੀ ਆਗੂ ਜਾਂ ਪਬਲਿਕ ਦਾ, ਦੋ ਬੋਲ ਬੋਲਣ ਨੂੰ, ਇੱਕ ਵੀ ਫੋਨ ਨਹੀਂ ਆਇਆ। ਸੰਗਤ ਨੂੰ ਖਾਂਣ ਦਾ ਸਮਾਨ ਵੀ ਦੇਣਾ ਚਾਹੀਦਾ ਹੈ। ਚਾਰ ਦਿਨ ਤਾਂ ਬਿਲਕੁਲ ਘਰਾਂ ਦੇ ਅੰਦਰ ਹੜ ਪੀੜਤ ਨਹੀਂ ਜਾ ਸਕਦੇ। ਸਾਨੂੰ ਬਾਹਰ ਦਿਆਂ ਨੂੰ ਮਸੀਬਤ ਵਿੱਚ ਫਸੇ ਬੰਦਿਆਂ ਦੀ ਹਰ ਤਰਾਂ ਨਾਲ ਮਦੱਦ ਕਰਨੀ ਚਾਹੀਦੀ ਹੈ। ਲੋੜ ਬੰਦ ਨੂੰ ਘਰ ਵੀ ਰੱਖਣਾਂ ਪੈ ਜਾਵੇ। ਵੱਧ ਚੜ੍ਹ ਕੇ ਹੌਸਲਾ ਦਿਖਾਉਣਾਂ ਚਾਹੀਦਾ ਹੈ। ਪੈਸੇ, ਭੋਜਨ, ਬਿਸਤਰਾ. ਘਰ ਜੋ ਵੀ ਤਿਲ, ਫੁਲ ਦੇ ਸਕਦੇ ਹਾਂ। ਹੋਰ ਬੰਦਾ ਸਾਰੀ ਉਮਰ ਕਰਦਾ ਕੀ ਹੈ? ਧੌਖੇ,ਠੱਗੀਆਂ. ਚਲਾਕੀਆਂ ਕਰਦਾ ਹੈ। ਜੇ ਧੌਖੇ, ਠੱਗੀਆਂ. ਚਲਾਕੀਆਂ ਨਹੀਂ ਕਰਦਾ, ਉਸ ਦਾ ਜੀਵਨ ਮੁੱਕਤ ਹੈ। ਕਰੋੜਾਂ ਚ ਇਕ ਲੱਭੇਗਾ। ਉਹ ਤੁਸੀਂ ਹੋ ਸਕਦੇ ਹੋ।

ਫੌਜ਼ੀਆਂ ਨੂੰ ਹੇਮਕੁੰਡ ਸਾਹਿਬ ਤੇ ਹੋਰ ਥਾਵਾਂ ਉਤੇ, ਕੈਲਗਰੀ, ਸਾਰੇ ਅਲਬਟਾ ਵਿੱਚ ਜਿਥੇ ਹੜ ਆਏ ਹਨ। ਮਦੱਦ ਕਰਦਿਆ ਦੇਖ ਕੇ ਮਨ ਨੂੰ ਸਕੂਨ ਮਿਲਦਾ ਹੈ। ਅੱਖਾਂ ਵਿੱਚ ਪਾਣੀ ਆ ਜਾਂਦਾ ਹੈ। ਇਸੇ ਤਰਾਂ ਆਮ ਹਰ ਬੰਦੇ ਨੂੰ, ਮਸੀਬਤ ਵਿੱਚ ਫਸੇ ਲਈ, ਮਦੱਦ ਕਰਨੀ ਬੱਣਦੀ ਹੈ। ਮੇਰੀ ਅਸੀ ਵੀ ਹੇਮਕੁੰਡ ਗਏ ਸੀ। ਸਾਰੇ ਅੱਗੇ ਚਲੇ ਗਏ। ਮੈਂ ਆਪਦੀ ਮਾਂ ਨੂੰ ਬੀਬੀ ਕਹਿੰਦੀ ਹਾਂ। ਉਹ ਥੱਕਣ ਕਰਕੇ, ਬੈਠ ਗਈ। ਦੋ ਸਿੰਘ ਬੀਬੀ ਨੂੰ ਪੁੱਛਣ ਲੱਗੇ, " ਮਾਤਾ ਤੂੰ ਕਿਉ ਬੈਠ ਗਈ ਹੈ। ਕੀ ਤੂੰ ਥੱਕ ਗਈ ਹੈ? " ਬੀਬੀ ਨੈ ਸੱਚ ਦੱਸ ਦਿੱਤਾ, " ਹਾਂ ਪੁੱਤਰ ਥੱਕ ਗਈ ਹਾਂ। " ਉਹ ਦੋਂਨੇਂ ਹੀ ਬੋਲ ਪਏ। ਉਨਾਂ ਨੇ ਕਿਹਾ, " ਮਾਤਾ ਜੀ ਉਠ ਕੇ ਖੜ੍ਹੇ ਹੋ ਜਾਵੋ। " ਇੱਕ ਨੇ ਉਧਰ ਦੀ ਬਾਂਹ ਫੜੀ। ਦੂਜੇ ਨੇ ਦੂਜੀ, ਮਾਂ ਦੇ ਪੈਰ ਧਰਤੀ ਨਾਲ ਨਹੀਂ ਲੱਗਣ ਦਿੱਤੇ। ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ ਸਤਿ ਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ ਏਕ ਬਾਰ ਸਤਿਗੁਰ ਮੰਤ੍ਰ ਸਿਮਰਨ ਮਾਤ੍ਰ ਸਿਮਰਨ ਤਾਹਿ ਬਾਰੰਬਾਰ ਗੁਰ ਹੇਤ ਹੈ ॥ਭਾਵਨੀ ਭਗਤਿ ਭਾਇ ਕਉਡੀ ਅਗ੍ਰਭਾਗਿ ਰਾਖੈ ਤਾਹਿ ਗੁਰ ਸਰਬ ਨਿਧਾਨ ਦਾਨ ਦੇਤ ਹੈ ਸਤਿਗੁਰ ਦਇਆ ਨਿਧਿ ਮਹਿਮਾ ਅਗਾਧਿ ਬੋਧਿ ਨਮੋ ਨਮੋ ਨਮੋ॥ ਗਾਉਂਦੇ ਹੋਇਆ ਨੇ, ਮਾਤਾ ਨੂੰ 7 ਕਿਲੋਮੀਟਰ ਸਿਖ਼ਰ ਤੇ ਪਹੁੰਚਾ ਦਿੱਤੀ। ਹਵਾਂ ਵਾਂਗ ਸਤਿਗੁਰ ਦੇ ਸਥਾਂਨ ਉਤੇ ਪਹੁੰਚ ਗਏ।

ਪਾਣੀ ਅਜੇ ਵੀ ਬਹੁਤ ਤੇਜ ਆਉਣ ਦੀ ਉਮੀਦ ਹੈ। ਪਰ ਸਬ ਠੀਕ ਹੈ। ਡਾਊਨਟਾਊਨ ਵਿੱਚ ਬੇਸਮਿੰਟਾਂ ਵਿੱਚ ਪਾਣੀ ਭਰਿਆ ਹੈ। ਸਾਰੀਆਂ ਬਿਲਡਿੰਗਾਂ ਤੇ ਬੰਦੇ ਠੀਕ ਹਨ। ਲੋਕ ਘਰਾਂ ਨੂੰ ਮੁੜ ਰਹੇ ਹਨ। ਕੈਲਗਰੀ ਜੂਹ ਵਿੱਚ ਪਾਣੀ ਆ ਗਿਆ ਹੈ। ਸਾਰੇ ਪੱਸ਼ੂ, ਸੱਪ, ਸ਼ੇਰ. ਮੱਛੀਆਂ, ਬਾਂਦਰ, ਪੰਛੀ ਉਥੋ ਕੱਢੇ ਹਨ। ਕੈਲਗਰੀਅਨ ਨੇ, ਅਜੇ ਤੱਕ ਕੋਈ ਜਾਨਵਰ ਵੀ ਪਾਣੀ ਵਿੱਚ ਨਹੀਂ ਰੁੜਨ ਦਿੱਤਾ। ਪੱਸ਼ੂਆਂ ਨੂੰ ਅਦਾਲਤ-ਕੋਰਟ-ਜੇਲ ਦੇ ਕੰਮਰਿਆਂ ਵਿੱਚ ਲੈ ਗਏ। ਸਾਰੇ ਠੀਕ ਹਨ। 1300 ਫੌਜ਼ੀ ਅਲਬਰਟਾ ਸੂਬੇ ਵਿੱਚ, ਹੜ ਦੀ ਰੋਕ-ਥਾਮ ਲਈ ਆਏ ਹਨ। ਹੋਰ ਫੌਜ਼ੀ ਸੱਦਣ ਦੀ ਲੋੜ ਪਈ। ਤਿਆਰ-ਬਰ ਤਿਆਰ ਹਨ। ਕੁੱਝ ਕੁ ਹੀ ਲੋਕ ਗੌਰਮਿੰਟ ਦੇ ਮਦੱਦ ਘਰਾਂ-ਸੈਲਟਰ ਵਿੱਚ ਗਏ ਹਨ। ਬਹੁਤੇ ਲੋਕਾਂ ਦੀ ਮਦੱਦ ਰਿਸ਼ਤੇਦਾਰਾਂ, ਦੋਸਤਾਂ, ਬਹੁਤ ਜੰਨਤਾਂ ਨੇ ਆਪਦੇ ਘਰ ਲਿਜਾ ਕੇ ਕੀਤੀ ਹੈ। 30 ਹਜ਼ਾਰ ਲੋਕ ਗੈਸ ਤੇ ਬਿੱਜਲੀ ਤੋਂ ਬਗੈਰ ਹਨ। ਗੈਸ, ਜਿਸ ਨਾਲ ਘਰ ਪਾਣੀ ਗਰਮ ਹੁੰਦਾ ਹੈ। ਕੈਲਗਰੀ ਮੇਅਰ ਨੇ, ਲੋਕਾਂ ਨੂੰ ਅਪੀਲ ਕੀਤੀ ਹੈ। ਘੱਟ ਤੋਂ ਘੱਟ ਪਾਣੀ ਵਰਤਿਆ ਜਾਵੇ। ਪਾਣੀ ਵਰਤਣ ਵੇਲੇ, ਕਾਰਾਂ ਧੋਣ, ਨਹਾਉਣ ਵੇਲੇ, ਕੱਪੜੇ ਧੋਣ ਤੋਂ ਵੀ ਗਰੇਜ਼ ਕੀਤਾ ਜਾਵੇ। ਦੰਦਾਂ ਨੂੰ ਬੁਰਸ਼ ਕਰਨ ਵੇਲੇ ਤੇ ਵਾਲ ਸੇਵ ਕਰਨ ਸਮੇਂ, ਪਾਣੀ ਚਲਦਾ ਨਹੀਂ ਛੱਡਿਆ ਜਾਵੇ। ਜੇ ਲੋਕ ਐਸਾ ਕਰਨਗੇ। ਪਾਣੀ ਦੀ ਥੁੜ ਨਹੀਂ ਆਵੇਗੀ। ਅਜੇ ਕਮਚਾਰੀਆਂ ਦਾ ਧਿਆਨ ਫਲੱਡ ਵੱਲ ਹੈ। ਸਿਟੀ ਨੂੰ ਪਾਣੀ ਭੇਜਣ ਲਈ ਦਿਕਤ-ਮੁਸ਼ਕਲ ਆ ਰਹੀ ਹੈ।

ਪੂਰੇ ਕਨੇਡਾ ਵਿੱਚੋਂ ਹੜ ਵਿੱਚ ਘਿਰੇ ਲੋਕਾਂ ਲਈ, ਭੋਜਨ ਆ ਰਿਹਾ ਹੈ। ਕਨੇਡਾ ਦੇ ਬਾਹਰੋਂ ਵਿਬ ਸਾਈਡਾਂ ਉਤੇ ਵੀ ਮੱਦਦ ਭੇਜਣ ਲਈ ਲੋਕ, ਪੁਛ ਰਹੇ ਹਨ। ਅਲਬਰਟਾ ਸੂਬੇ ਵਿੱਚ ਬਹੁਤ ਥਾਵਾਂ ਵਿੱਚ ਬਿੱਜਲੀ ਨਹੀਂ ਹੈ। ਨਾਂ ਕਾਰਾਂ, ਗੱਡੀਆਂ ਦੀ ਅਵਾਜ਼ ਹੈ। ਆਵਾਜਾਈ ਦਾ ਝਜੰਟ ਨਹੀਂ ਹੈ। ਜਿਧਰ ਵੀ ਜਾਂਣਾਂ ਹੈ। ਸਾਇਕਲ ਜਾਂ ਤੁਰ ਕੇ, ਜਾਣਾ ਪੈਣਾਂ ਹੈ। ਅੱਗ ਬਾਲ ਕੇ, ਲਾਟਾ ਉਤੇ ਉਤੇ ਭੋਜਨ ਪਕਾਉਣਾਂ ਪੈਣਾਂ ਹੈ। ਬਿਲਕੁਲ ਸ਼ਾਂਤੀ ਲੱਗਦੀ ਹੈ। ਕੈਲਗਰੀ ਵਿੱਚ ਹਾਈਵੇ 1, 2 ਦੀ ਸ਼ੜਕ ਪਾਣੀ ਬਹੁਤ ਸੀ। ਪਾਣੀ ਹੋਰ ਆਉਣ ਤੇ ਸ਼ੜਕ ਟੁੱਟਣ ਦਾ ਖਤਰਾਂ ਸੀ। ਇਸ ਲਈ ਹੋਰ ਵੀ ਸ਼ੜਕਾਂ ਬੰਦ ਕੀਤੀਆਂ ਸਨ। ਲੋਕ ਉਸ ਪਾਸੇ ਨਾਂ ਜਾਂਣ।

ਪਹਾੜਾਂ, ਨਦੀ ਤੇ ਖਾਂਈਆਂ ਵਿੱਚ, ਜਿਹੜੀਆਂ ਲਾਸ਼ਾਂ ਰੁਲ ਰਹੀਆਂ ਹਨ। ਉਹ ਹਿੰਦੂ ਤੇ ਸਿੱਖ ਹੀ ਹਨ, ਕੀ ਉਹ ਧਰਮੀ ਸ਼ਹੀਦ ਨਹੀਂ ਹਨ?ਰੱਬ ਨੇ ਦਿਨਾਂ ਵਿੱਚ ਹੀ ਦੱਸ ਦਿੱਤਾ, ਕਨੇਡਾ ਤੇ ਭਾਰਤ ਸਰਕਾਰ ਤੇ ਜੰਨਤਾ ਵਿੱਚ ਕੀ ਫ਼ਰਕ ਹੈ? ਰੱਬ ਤਾ ਦੁੱਧੋ-ਪਾਣੀ ਛਾਂਣ ਦਿੰਦਾ ਹੈ। ਪੂਰਾ ਕਨੇਡਾ ਆਪਦੀ ਜਗਾ ਛੱਡ ਕੇ, ਹੜਾ ਵਾਲੀ ਥਾਂ ਉਤੇ, ਮਦੱਦ ਕਰਨ ਨੂੰ, ਜੰਨਤਾ, ਪੁਲੀਸ, ਫੌਜ਼ ਸਬ ਇੱਕਠੇ ਹੋ ਗਏ। ਗਿੱਣਤੀ ਦੀਆ ਜਾਨਾਂ ਗਈਆਂ ਹਨ। ਉਹ ਵੀ ਆਪਦੀ ਮਰਜ਼ੀ ਨਾਲ, ਮਰੇ ਹਨ। ਉਨਾਂ ਨੇ ਘਰ ਨਹੀਂ ਛੱਡੇ ਸਨ। ਇੱਕ ਭਾਰਤ ਹੈ। ਹੇਮਕੁੰਡ ਲੋਕ ਅਜੇ ਵੀ ਠੰਡ ਵਿੱਚ ਫਸੇ ਹੋਏ ਹਨ। ਲਾਸ਼ਾਂ ਰੁਲ ਰਹੀਆਂ ਹਨ। ਪਤਾ ਹੀ ਨਹੀਂ ਕਿੰਨੇ ਮਰ ਗਏ ਹਨ? ਕਿੰਨੇ ਅਜੇ ਉਤੇ ਪਹਾੜਾਂ ਦੇ ਭੱਟਕਦੇ ਫਿਰਦੇ ਹਨ? ਉਥੇ ਪਹਾੜਾਂ, ਨਦੀ ਤੇ ਖਾਂਈਆਂ ਵਿੱਚ, ਜਿਹੜੀਆਂ ਲਾਸ਼ਾਂ ਰੁਲ ਰਹੀਆਂ ਹਨ। ਉਹ ਹਿੰਦੂ ਤੇ ਸਿੱਖ ਹੀ ਹਨ, ਕੀ ਉਹ ਧਰਮੀ ਸ਼ਹੀਦ ਨਹੀਂ ਹਨ? ਸ਼ਰੋਮਣੀ ਕਮੇਟੀ ਤੇ ਪੰਜੇ ਜੱਥੇਦਾਰਾਂ ਨੂੰ, ਹੇਮਕੁੰਡ ਦੇ ਲੋਕ, ਸੰਗਤਾਂ ਨਾਲ ਕੋਈ ਹਮਦਰਦੀ ਨਹੀਂ ਹੈ। ਉਥੇ ਦੀ ਗੋਲਕ ਵਿੱਚ ਤਿੰਨ ਕੁ ਮਹੀਨੇ ਹੀ ਪੈਸਾ ਪੈਂਦੇ ਹਨ। ਬਾਕੀ ਸਾਰਾ ਸਾਲ, ਹੇਮਕੁੰਡ ਠੰਡ ਵਿੱਚ ਬੰਦਾ ਰਹਿੰਦਾ ਹੈ। ਇਹ ਸ਼ਰੋਮਣੀ ਕਮੇਟੀ ਤੇ ਪੰਜੇ ਜੱਥੇਦਾਰ ਧਰਮੀ, ਸੰਗਤ ਦੇ ਨਹੀਂ ਹਨ। ਪੈਸੇ ਦੇ ਪੁੱਤ ਹਨ। ਇੰਨਾਂ ਦੇ ਨਾਂਮ ਚਾਹੇ ਸੰਗਤ ਆਪਦੀ ਸਾਰੀ ਜ਼ਮੀਨ, ਪੈਸੇ ਲੁਆ ਦੇਣ, ਸਬ ਹੱੜਕ ਜਾਂਣਗੇ। ਆਪਦੇ ਰਿਸ਼ਤੇਦਾਰਾਂ ਦੇ ਨਾਂਮ ਕਰ ਦੇਣਗੇ। ਸ਼ਰੋਮਣੀ ਕਮੇਟੀ ਤੇ ਪੰਜੇ ਜੱਥੇਦਾਰ ਧਰਮੀ ਸੁੱਤੇ ਪਏ ਹਨ। ਇਹ ਧਰਮ ਤੇ ਸੰਗਤ ਲਈ ਕਰ ਕੀ ਰਹੇ ਹਨ? ਇੰਨਾਂ ਦਾ ਕੰਮ ਕੀ ਹੈ? ਧਰਮ ਤੇ ਸੰਗਤ ਨੂੰ ਇੰਨਾਂ ਤੋਂ ਕੀ ਆਸ ਹੈ? ਧਰਮ ਤੇ ਸੰਗਤ ਦਾ ਕੀ ਸੁਮਾਰ ਰਹੇਹਨ? ਹਿਦੂ ਸਿੱਖਾਂ ਦਾ ਪਸਾਦ ਪਾਉਣਾਂ ਹੋਵੇ। ਝੱਟ ਬਿਆਨ ਦਾਗ ਦਿੰਦੇ ਹਨ। ਉਨਾਂ ਨੂੰ ਹੁਣ ਔਰਤਾਂ ਦੇ ਸਰੀਰ ਤੋਂ ਟੈਟੂ ਦੇਖਣ ਦਾ ਮੋਕਾ ਲੱਗਾ ਹੋਇਆ ਹੈ।

Comments

Popular Posts