ਭਾਗ 8 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ

ਉਸ ਦੀ ਘੱਗਰੀ ਘੁੰਮਣ ਕਰਕੇ, ਉਪਰ ਨੂੰ ਉਠ ਜਾਂਦੀ ਸੀ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਚੈਨ ਨੇ, ਆਪਦਾ ਵਿਆਹ ਕਰਾ ਕੇ, ਆਪਦੇ ਮਾਪਿਆਂ ਨੂੰ ਦੱਸਿਆ ਸੀ। ਜੇ ਪਹਿਲਾਂ ਵੀ ਦੱਸ ਦਿੰਦਾ। ਇੱਕ ਹਫ਼ਤੇ ਵਿੱਚ ਆਉਣਾਂ ਮੁਸ਼ਕਲ ਸੀ। 35 ਘੰਟੇ ਦਾ ਸਮਾਂ ਪੰਜਾਬ ਤੋਂ ਕਨੇਡਾ ਤੱਕ ਦਾ ਹੈ। ਜਿਸ ਵਿੱਚ 20 ਘੰਟੇ ਜਹਾਜ਼ ਦਾ ਸਫ਼ਰ ਹੈ। ਪੰਜਾਬ ਤੋਂ ਦਿੱਲੀ ਤੱਕ ਦਾ ਰਸਤਾ ਵੀ ਹੈ। ਦੋ-ਤਿੰਨ ਏਅਰਪੋਰਟਾਂ, ਉਤੇ ਬਹੁਤ ਸਮਾਂ ਲੱਗ ਜਾਂਦਾ ਹੈ। ਸਾਰੇ ਜਾਂਣਦੇ ਹਨ, ਭਾਰਤ ਵਿੱਚ ਪੇਪਰ ਬੱਣਾਉਣ ਨੂੰ ਕਿੰਨਾਂ ਸਮਾਂ ਲੱਗਦਾ ਹੈ? ਫਿਰ ਕਨੇਡਾ ਆਏ, ਮਹਿਮਾਨ ਨੂੰ ਸੰਭਾਲਣਾਂ ਕਿਤੇ ਸੌਖਾ ਹੈ? ਪੰਜਾਬ ਵਿਚੋਂ ਆਏ ਲੋਕ, ਆਪਣਾਂ ਆਪ ਹੀ ਨਹੀਂ ਸੰਭਾਲ ਸਕਦੇ। ਚਾਹ ਬੱਣਾ ਕੇ, ਚਾਹ ਦਾ ਕੱਪ, ਹੱਥ ਵਿੱਚ ਫੜਾਉਣਾਂ ਪੈਂਦਾ ਹੈ। ਦਾਲ ਰੋਟੀ ਵੀ, ਪਲੇਟ ਵਿੱਚ ਰੱਖ ਕੇ, ਦੇਣੀ ਪੈਂਦੀ ਹੈ। ਕਨੇਡਾ ਦੀ ਜਿੰਦਗੀ, ਇੰਨੀ ਭੱਜ ਨੱਠ ਦੀ, ਮਹਿਮਾਨਾਂ ਨੂੰ ਚੋਗਾ ਖਿਲਾਉਣ ਦਾ, ਚੋਜ਼ ਕਰਨ ਦਾ ਸਮਾਂ ਨਹੀਂ ਹੈ। ਜੇ ਕੋਈ ਚਾਹ, ਦਾਲ-ਰੋਟੀ ਬੱਣਾ ਸਕਦਾ ਹੋਵੇ। ਫਿਰ ਕੋਈ ਤਕਲੀਫ਼ ਨਹੀਂ ਹੈ। ਸ਼ਇਦ ਇਸੇ ਕਰਕੇ, ਚੈਨ ਨੇ, ਆਪਦੇ ਵਿਆਹ ਦੀ ਭਾਫ਼ ਵੀ ਨਹੀਂ ਕੱਢੀ ਸੀ। ਉਸ ਨੂੰ ਪਤਾ ਸੀ। ਵਿਆਹ ਦਾ ਪਤਾ ਲੱਗਦੇ ਹੀ, ਘਰ ਵਾਲਿਆ ਨੇ ਚਾਰ ਕੱਪੜੇ ਪਾ ਕੇ ਤੁਰ ਪੈਣਾਂ ਹੈ। ਬਾਕੀ ਦੇ ਕੱਪੜੇ ਇਥੋਂ ਖ੍ਰੀਦ ਕੇ ਦੇਣੇ ਪੈਣੇ ਹਨ।

ਸਾਡੇ ਗੁਆਂਢ ਵਿਆਹ ਸੀ। ਉਨਾਂ ਨੇ ਮੁੰਡੇ ਦਾ ਤਾਇਆ, ਪੰਜਾਬ ਤੋਂ ਸੱਦ ਲਿਆ। ਆਇਆ ਵਿਆਹ ਉਤੇ ਸੀ। ਦੋ ਜੋੜੇ ਕੁੜਤੇ-ਪਜਾਮੇ ਦੇ ਹੈਂਡ ਬੈਗ ਵਿੱਚ ਪਾ ਕੇ, ਕਨੇਡਾ ਆ ਗਿਆ। ਦੂਜੇ ਦਿਨ ਵਿਆਹ ਸੀ। ਬਾਕੀ ਸਬ ਦੇ ਕੋਟ-ਪਿੰਟ ਪਾਏ ਸਨ। ਬਗੈਰ ਪ੍ਰੈਸ ਕੀਤਿਆ, ਉਹ ਕੁੜਤਾ-ਪਜਾਮਾ ਪਾਈ ਫਿਰਦਾ ਸੀ। ਉਸ ਨੂੰ ਮੁੰਡੇ ਦੀ ਮਾਂ ਨੇ ਕਹਿ ਦਿੱਤਾ, " ਤੂੰ ਮੁੰਡੇ ਦਾ ਤਾਂਇਆਂ ਹੈ। ਤੇਰੀ ਟੋਹਰ ਸਬ ਤੋਂ ਵੱਧ ਚਾਹੀਦੀ ਹੈ। " ਉਸ ਨੇ ਆਪਦੀ ਛੋਟੀ ਭਰਜਾਈ ਨੂੰ ਕਿਹਾ, " ਮੈਂ ਤਾਂ ਸੋਚਿਆ ਸੀ। ਕੋਟ-ਪਿੰਟ ਤੁਸੀਂ ਖ੍ਰੀਦ ਕੇ ਦਿਉਗੇ। " ਮੁੰਡੇ ਦੀ ਮਾਂ ਨੇ, ਆਪਦੇ ਪਤੀ ਦਾ, ਕੋਟ-ਪਿੰਟ ਦੇ ਦਿੱਤਾ। ਦੋਂਨੇ ਭਰਾਵਾਂ ਦਾ ਸਰੀਰ ਤੇ ਕੱਦ-ਕਾਠ ਇਕੋ ਜਿਹਾ ਸੀ। ਡੰਗ ਸਰ ਗਿਆ। ਉਸ ਨੇ, ਇੰਨੀ ਸ਼ਰਾਬ ਪੀ ਲਈ ਸੀ। ਕਈ ਬਾਰ ਭੂਜੇ ਡਿੱਗਿਆ। ਆਪਣਾਂ ਆਪ ਤੇ ਕੱਪੜੇ ਲਬੇੜ ਲਏ ਸਨ। ਅੰਨਦ ਕਾਰਜ਼ ਪਿਛੋਂ ਹੀ ਗੁਰਦੁਆਰੇ ਸਾਹਿਬ ਵਿੱਚੋਂ ਨਿੱਕਲਣ ਸਾਰ, ਪੀਣ ਲੱਗ ਗਿਆ। ਉਦੋਂ ਹੀ ਘੰਟੇ ਕੁ ਵਿੱਚ, ਉਹ ਸ਼ਰਾਬੀ ਹੋ ਗਿਆ।

ਕਨੇਡਾ ਵਿੱਚ ਵਿਆਹ, ਹੁਣ ਦੇ ਪੰਜਾਬ ਦੇ ਪੇਡੂਆਂ ਦੇ, ਵਿਆਹ ਵਰਗੇ ਨਹੀਂ ਹੁੰਦੇ। ਉਥੇ ਪੰਜਾਬ ਦੇ ਪੇਡੂਆਂ ਨੇ, ਕੰਜ਼ਰਾਂ ਵਾਲਾ ਕੰਮ ਫੜਿਆ ਹੈ। ਮੁੰਡਾ-ਕੁੜੀ ਚਾਰ ਜਾਂਣਿਆਂ ਨਾਲ, ਗੁਰਦੁਆਰੇ ਸਾਹਿਬ ਵਿੱਚ, ਅੰਨਦ ਕਾਰਜ਼ ਕਰਾ ਰਹੇ ਹੁੰਦੇ ਹਨ। ਬਾਕੀ ਸਾਰੇ ਦੋਸਤ, ਮਿੱਤਰ ਰਿਸ਼ਤੇਦਾਰ ਨੱਚਣ ਵਾਲੀਆਂ ਨੂੰ ਨੱਚਦੀਆਂ ਦੇਖਦੇ ਹਨ। ਜਿਵੇਂ ਕਈ ਦਿਨਾਂ ਤੋਂ ਭੁੱਖੇ ਹੋਣ, ਖਾ-ਪੀ ਰਹੇ ਹੁੰਦੇ ਹਨ। ਕਈ ਐਡੇ ਕੰਜ਼ਰ ਹਨ। ਨੱਚਣ ਵਾਲੀਆਂ ਨਾਲ, ਗੇੜੇ ਦੇਣ ਲੱਗੇ ਹੁੰਦੇ ਹਨ। ਪੰਜਾਬ ਵਿੱਚ ਕਿਸੇ ਨੇ, ਵਿਆਹ ਉਤੇ, ਲਾਗਲੇ ਇਲਾਕੇ ਦੇ ਠਾਂਣੇਦਾਰ, ਪਿੰਡਾਂ ਦੇ ਸਰਪੰਚ ਵੀ ਸੱਦੇ ਹੋਏ ਸਨ। ਇੱਕ ਨੱਚਣ ਵਾਲੀ ਦੇ, ਗੋਡਿਆਂ ਤੱਕ ਘੱਗਰੀ ਪਾਈ ਹੋਈ ਸੀ। ਉਹ ਜਦੋਂ ਸਟੇਜ਼ ਉਤੇ ਗੇੜਾ ਦਿੰਦੀ ਸੀ। ਉਸ ਦੀ ਘੱਗਰੀ ਘੁੰਮਣ ਕਰਕੇ, ਉਪਰ ਨੂੰ ਉਠ ਜਾਂਦੀ ਸੀ। ਕਈ ਗਰਦਨ ਟੇਡੀ ਕਰਕੇ, ਘੱਗਰੀ ਦੇਖਦੇ ਸਨ। ਉਨਾਂ ਵਿਚੋਂ ਇਕ ਮੁੰਡਾ ਵੀ ਸਰਪੰਚ ਸੀ। ਉਸ ਨੇ ਰੱਜ ਕੇ ਦਾਰੂ ਪੀਤੀ ਹੋਈ ਸੀ। ਜਦੋਂ ਘੱਗਰੀ ਵਾਲੀ ਜਾਂਣ-ਜਾਂਣ ਕੇ, ਘੱਗਰੀ ਘੁੰਮਾਉਂਦੀ ਸੀ। ਇਹ ਵੀ ਆਪਦੀ ਗਰਦਨ, ਧਰਤੀ ਵੱਲ ਨੂੰ ਲੈ ਜਾਂਦਾ ਸੀ। ਦਿਸਣਾਂ ਸੁਆਹ ਸੀ। ਜਦ ਨੂੰ ਗਰਦਨ ਟੇਡੀ ਹੋ ਕੇ, ਥੱਲੇ ਨੂੰ ਜਾਂਦੀ ਸੀ। ਇਹ ਘੁੰਮਣੋਂ ਹੱਟ ਜਾਂਦੀ ਸੀ। ਇਹ ਸਰਪੰਚ ਨੇ ਇੰਨੀ ਪੀ ਲਈ ਸੀ। ਪੈਲਸ ਵਿੱਚ ਹੀ ਰੌਲਾਂ ਪਾ ਕੇ ਖੜ੍ਹ ਗਿਆ। ਸਰਪੰਚ ਕਹਿੰਦਾ , " ਇਸ ਘੱਗਰੀ ਵਾਲੀ ਨੂੰ, ਮੋਟਰ ਤੇ ਲੈ ਕੇ ਜਾਂਣਾਂ ਹੈ। ਇਸ ਦੀ ਘੱਗਰੀ ਚਕਾਉਣੀ ਹੈ। " ਅੱਗਲੇ ਦਿਨ ਪੇਪਰਾਂ ਵਿੱਚ ਖ਼ਬਰ ਸੀ। ਸਭਿਆਚਾਰਕ ਵਾਲੀ ਪੰਜਾਬਣ ਦੀ, ਬਲਾਤਕਾਰ ਕਰਕੇ, ਸਿੱਟੀ ਹੋਈ, ਲਾਸ਼ ਲੱਭੀ ਹੈ।

ਕਨੇਡਾ ਵਿਆਹ ਵਿੱਚ, ਅੰਨਦ ਕਾਰਜ਼ ਦੇਖਣ, ਸਾਰੇ ਦੋਸਤ, ਮਿੱਤਰ ਰਿਸ਼ਤੇਦਾਰ, ਗੁਰਦੁਆਰੇ ਸਾਹਿਬ ਵਿੱਚ ਜਾਂਦੇ ਹਨ। ਕਿਸੇ ਨੂੰ ਸ਼ਰਾਬ ਪੀਣ ਦਾ ਖਿਆਲ ਵੀ ਨਹੀਂ ਰਹਿੰਦਾ। ਸ਼ਾਮ ਨੂੰ ਸੱਤ ਵਜੇ ਦੇ ਕਰੀਬ ਪਾਰਟੀ ਸ਼ੁਰੂ ਹੁੰਦੀ ਹੈ। 12 ਵਜੇ ਤੱਕ ਜਿੰਨਾਂ ਮਰਜ਼ੀ ਧੂਤਕੜਾ ਪਾ ਲਵੋ। ਪੀ ਜਾਵੋ। ਚਾਹੇ ਡਿੱਗੀ ਜਾਵੋ। ਘਰ ਪਹੁੰਚੋ, ਚਾਹੇ ਸ਼ੜਕ ਉਤੇ ਪੁਲੀਸ ਵਾਲਿਆ ਵਲੋਂ ਫੜੇ ਜਾਵੋ। ਮੁੰਡਾ-ਕੁੜੀ ਵਿਆਹੇ ਗਏ। ਦੋਸਤਾਂ, ਮਿੱਤਰਾਂ ਰਿਸ਼ਤੇਦਾਰਾਂ ਨੂੰ ਖੁੱਲੀ ਛੁੱਟੀ ਹੁੰਦੀ ਹੈ। ਜਿਵੇਂ ਮਰਜ਼ੀ ਵਿਆਹ ਦੀ ਖੁਸ਼ੀ ਮੰਨਾਵੋ। ਵਿਆਹ ਕਿਸੇ ਹੋਰ ਦਾ ਹੁੰਦਾ ਹੈ। ਨੱਚ-ਨੱਚ ਕੇ, ਗਿੱਟੇ ਹੋਰ ਤੁੜਵਾ ਲੈਂਦੇ ਹਨ। ਕਈ ਤਾਂ ਵਿਆਹ ਵਿੱਚ, ਰੰਗ ਵਿੱਚ ਭੰਗ ਪਾਉਣੋਂ ਨਹੀਂ ਹੱਟਦੇ। ਕਿਸੇ ਨਾਂ ਕਿਸੇ ਨਾਲ, ਜੁੱਤੀਉ-ਜੁੱਤੀ ਹੋਏ ਹੁੰਦੇ ਹਨ। ਮੁਫ਼ਤ ਦੀ ਪਚਾਉਣੀ ਔਖੀ ਹੈ।

ਚੈਨ ਨੇ ਇਸੇ ਲਈ, ਆਪਦੇ ਵਿਆਹ ਵਿੱਚ, ਮਾਪਿਆਂ ਨੂੰ ਨਹੀਂ ਸੱਦਿਆ ਸੀ। ਉਸ ਦਾ ਘਰ ਵੀ ਇਕੋ ਕੰਮਰੇ ਦਾ ਸੀ। ਇੰਨੇ ਕੁ ਥਾਂ ਵਿੱਚ, ਉਸ ਦੇ ਤੇ ਪ੍ਰੀਤੀ ਵਿੱਚ, ਮਾਂਪੇ ਕਿਥੇ ਰਹਿੰਦੇ? ਜਦੋਂ ਪੁੱਤਰ ਵਿਆਹਿਆ ਜਾਂਦਾ ਹੈ। ਰੋਟੀ ਪਕਾਉਣ ਵਾਲੀ ਆ ਜਾਂਦੀ ਹੈ। ਮਾਂ ਦੀ ਬਹੁਤੀ ਲੋੜ ਨਹੀਂ ਰਹਿੰਦੀ। ਫਿਰ ਨਵੇਂ ਹੱਥਾਂ ਦੀਆਂ ਰੋਟੀਆਂ ਸੁਆਦ ਲੱਗਦੀ ਹਨ। ਕਈ ਅੱਜ ਕੱਲ ਦੀਆਂ ਨੂੰਹਾਂ, ਸੱਸ ਨੂੰ ਨੌਕਰਾਣੀ ਬੱਣਾਂ ਲੈਂਦੀਆਂ ਹਨ। ਆਪ ਕੋਈ ਕੰਮ ਨਹੀਂ ਕਰਦੀਆਂ। ਹੋ ਸਕਦਾ ਹੈ, ਚੈਨ ਨੇ, ਮਾਂ ਤਾਂਹੀਂ ਨਾਂ ਸੱਦੀ ਹੋਵੇ। ਬਈ ਸੱਸ ਨੂੰਹੁ ਨੇ, ਚਾਰ ਰੋਟੀਆਂ ਬੱਣਾਉਣ ਪਿਛੇ ਲੜਨਾਂ ਹੀ ਹੈ। ਜੇ ਨੂੰਹੁ ਵਿਆਹੀ ਦਾ ਇੰਨਾਂ ਚਾਅ ਹੋਵੇ, ਸੱਸ ਨੂੰਹੁ ਕੋਲੋ ਬਚ ਕੇ ਰਹੇ। ਪੁਰਾਣੇ ਹੱਡ ਟੁੱਟ ਕੇ, ਜੁੜਦੇ ਨਹੀਂ ਹਨ। ਨੂੰਹਾਂ ਬਾਰੇ ਸਾਰੇ ਜਾਂਣਦੇ ਹਨ। ਮਾੜੇ ਘਰਾਂ ਦੀਆਂ ਧੀਆਂ, ਸੌਹੁਰੇ ਘਰ ਵੜਦੀਆਂ ਹੀ, ਸੱਸ-ਸੌਹਰੇ ਦਾ, ਗੋਲ ਬਿਸਤਰਾ ਕਰ ਦਿੰਦੀਆਂ ਹਨ। ਅੱਗਲੇ ਦਾ ਪੁੱਤ ਸੰਭਾਲ ਲੈਂਦੀਆਂ ਹਨ। ਮਰਦ ਦੋਂਨਾਂ ਦੇ ਵਿੱਚਕਾਰ ਫਸ ਕੇ, ਸੁੱਕੇ ਪੱਤੇ ਵਾਂਗ ਖੜਕ ਜਾਂਦਾ ਹੈ। ਚੈਨ ਤੇ ਪ੍ਰੀਤ ਇਸ ਝਮਲੇ ਤੋਂ ਬੱਚ ਗਏ ਹਨ। ਜੋ ਮੁੰਡੇ ਸੱਸ-ਨੂੰਹੁ ਦੇ ਜੱਬ ਵਿੱਚ ਫਸ ਜਾਂਦੇ ਹਨ। ਉਹ ਕਦੇ ਦੂਜਾ ਵਿਆਹ ਨਹੀਂ ਕਰਾ ਸਕਦੇ। ਇਕੋਂ ਵਿਆਹ ਹੀ ਕੰਨਾਂ ਨੂੰ ਹੱਥ ਲੁਆ ਦਿੰਦਾ ਹੈ।

Comments

Popular Posts