ਕੋਈ ਹੀ ਵਿਰਲਾ ਬੰਦਾ ਚੌਥੀ, ਅਵਸਥਾਂ ਵਿੱਚ ਰੱਬ ਨਾਲ ਮਿਲਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
11/06/2013. 297

ਬੰਦਿਆਂ ਉਤੇ ਧੰਨ ਦੇ ਤਿੰਨੇ ਰਜੋ, ਤਪੋ, ਸਤੋ ਅਸਰ ਕਰ ਜਾਂਦੇ ਹਨ। ਤਿੰਨਾਂ ਨੂੰ ਛੱਡ ਕੇ, ਕੋਈ ਹੀ ਵਿਰਲਾ ਬੰਦਾ ਚੌਥੀ, ਅਵਸਥਾਂ ਵਿੱਚ ਰੱਬ ਨਾਲ ਮਿਲਦਾ ਹੈ। ਸਤਿਗੁਰ ਨਾਨਕ ਜੀ, ਜਿਸ ਦੇ ਹਿਰਦੇ ਵਿੱਚ ਹਾਜ਼ਰ ਰਹਿੰਦੇ ਹਨ। ਉਹ ਬੰਦੇ ਪਵਿੱਤਰ ਹੋ ਗਏ ਹਨ। ਪੂਰੇ ਚੰਦ ਪੂਰਨਮਾਸ਼ੀ ਤੋਂ ਪਿਛੋਂ ਤੀਜੇ ਦਿਨ, ਮਾਇਆ ਦੇ ਤਿੰਨਾਂ ਗੁਣਾਂ ਵਿੱਚ ਕਦੇ ਚੰਗੇ, ਬਹੁਤ ਮਾੜੇਫ਼ਲ ਮਿਲਦੇ ਹਨ। ਜੀਵਾਂ ਬੰਦਿਆਂ ਨੂੰ ਦੁੱਖ ਤੇ ਸੁਖਾਂ ਵਿੱਚੋਂ ਲੰਘਣਾਂ ਪੈਂਦਾ ਹੈ। ਹਰ ਸਮੇਂ ਮੌਤ ਦਾ ਡਰ ਰਹਿੰਦਾ ਹੈ। ਗੁੱਸੇ, ਹੰਕਾਂਰ, ਡਰ, ਖੁਸ਼ੀ ਵਿੱਚ ਦੁਨੀਆਂ, ਮੈਂ-ਮੈ ਕਰਦੀ ਭੱਟਕਦੀ ਫਿਰਦੀ ਹੈ। ਜਿਸ ਰੱਬ ਨੇ ਪੈਦਾ ਕੀਤਾ ਹੈ। ਬੰਦਾ ਉਸ ਨੂੰ ਪਛਾਂਣਦਾ ਨਹੀਂ ਹੈ। ਹੋਰ ਬਥੇਰੀਆਂ ਕੋਸ਼ਸਾਂ ਕਰਦਾ ਹੈ। ਮਨ ਤੇ ਸਰੀਰ ਦੇ ਰੋਗ, ਲੜਾਈਆਂ ਦੇ ਸੁਆਦ ਦਾ ਲਾਲਚ ਨਹੀਂ ਮੁੱਕਦਾ। ਗੁਣੀ ਤੇ ਗੁਆਨੀ ਰੱਬ ਕੋਲ, ਹਰ ਤਰਾਂ ਦਾ ਧੰਨ ਹੈ। ਬੰਦਾ ਰੱਬ ਦੀ ਮਹਿਮਾਂ ਨੂੰ ਨਹੀਂ ਸਮਝਦਾ। ਦੁਨੀਆ ਦੇ ਵਹਿਮ ਦੇ ਪਿਆਰ ਵਿੱਚ, ਬਹੁਤ ਜ਼ਿਆਦਾ ਲੋਕ ਦੁਖ ਭੋਗ ਰਹੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਤਰਸ ਕਰਕੇ, ਬਚਾ ਲਵੋਂ। ਤੇਰੇ ਉਤੇ ਹੀ ਜ਼ਕੀਨ ਬੱਣਿਆ ਹੋਇਆ ਹੈ। ਚਲਾਕ, ਅੱਕਲ, ਚੱਜ ਵਾਲਾ ਉਹੀ ਹੈ। ਜਿਸ ਨੇ ਹੰਕਾਂਰ ਮੈਂ-ਮੈਂ ਮਾਰ ਦਿੱਤਾ ਹੈ। ਸਤਿਗੁਰ ਨਾਨਕ ਜੀ ਦੇ ਨਾਂਮ ਜੱਪਣ ਵਿੱਚ ਹਨ। ਚਾਰਿ ਪਦਾਰਥ, ਕਾਂਮ, ਮੋਖ, ਅਰਥ, ਧਰਮ ਆ ਜਾਂਦੇ ਹਨ। ਜੋਗੀਆ ਦੇ ਅੱਠੇ ਅਣਿਮਾ, ਮਹਿਮਾ, ਲਘਿਮਾ, ਗਰਿਮਾ, ਪ੍ਰਾਪਤੀ, ਪ੍ਰਾਕਾਮ੍ਯ, ਈਸ਼ਿਤਾ, ਵਸ਼ਿਤਾ ਆ ਜਾਂਦੇ ਹਨ। ਸਿੱਧੀਆਂ, ਕਰਾਮਾਤੀ ਤਾਕਤਾਂ ਹਨ। ਸਾਰੇ ਸੁਖ ਦਾ ਭੰਡਾਰ ਮਿਲ ਜਾਂਦੇ ਹਨ। ਰੱਬ ਦਾ ਨਾਂਮ ਜੋ ਸਬ ਤੋਂ ਉਤਮ ਹੈ। ਉਸ ਨੂੰ ਯਾਦ ਕਰੀਏ।

ਪੂਰੇ ਚੰਦ ਪੂਰਨਮਾਸ਼ੀ ਤੋਂ ਪਿਛੋਂ ਚੌਥੇ ਦਿਨ ਨੂੰ, ਜਿਸ ਨੇ, ਚਾਰੇ ਬੇਦ ਸੁਣ ਕੇ ਮਨ ਨੂੰ ਸੁਧਾਰ ਕੇ, ਰੱਬ ਦੇ ਨਾਂਮ ਸਮਝਿਆ ਹੈ। ਜੇ ਹਰ ਇੱਕ ਦਿਨ ਨਵੀਂ ਗੱਲ ਧਾਰਨ ਕੀਤੀ ਹੈ। ਪ੍ਰਭੂ ਦੁੱਖਾਂ, ਮੁਸ਼ਕਲਾਂ, ਦੁੱਖ, ਦੂਰ ਕਰਦਾ ਹੈ। ਬੇਅੰਤ ਝਗੜੇ ਮੁੱਕ ਜਾਂਦੇ ਹਨ। ਮੌਤ ਦਾ ਡਰ ਮੁੱਕ ਜਾਂਦਾ ਹੈ। ਜੰਮਦੂਤ ਨੜੇ ਨਹੀਂ ਲੱਗਦਾ। ਰੱਬ ਦੀ ਰੱਬੀ ਗੁਰਬਾਣੀ ਨੂੰ ਗਾਈਏ। ਡਰ ਮੁੱਕ ਜਾਂਦੇ ਹਨ। ਰੱਬੀ ਗੁਰਬਾਣੀ ਦਾ ਮਿੱਠਾ ਅਸਰ ਹੋਣ ਨਾਲ, ਪ੍ਰਮਾਤਮਾਂ ਦੇ ਪਿਆਰ ਦੀ ਲਿਵ ਲੱਗ ਜਾਂਦੀ ਹੈ। ਰੋਗ, ਪੀੜਾਂ, ਗਰੀਬੀ, ਮਾੜੇ ਕੰਮ ਰੱਬ ਦਾ ਨਾਂਮ ਲੈਣ ਨਾਲ ਮੁੱਕ ਜਾਂਦੇ ਹਨ। ਜਿਸ ਨੂੰ ਦੇਵੀ ਗੁਣਾਂ ਵਾਲੇ ਬੰਦੇ, ਰਿਸ਼ੀ ਵੀ ਅੰਨਦ ਦੇ ਸਮੁੰਦਰ ਰੱਬ ਨੂੰ ਲੱਭਦੇ ਹਨ। ਸਤਿਗੁਰ ਨਾਨਕ ਜੀ ਸਾਧੂ ਦੀ ਧੂੜ ਨਾਲ, ਹਿਰਦਾ ਪਵਿੱਤਰ, ਮੂੰਹ ਤਾਜ਼ਾ-ਨਵਾਂ ਹੋ ਜਾਂਦਾ ਹੈ। ਹਿਰਦੇ ਵਿੱਚ ਕਾਂਮ, ਕਰੋਧ, ਹੰਕਾਂਰ, ਲੋਭ, ਮੋਹ ਰਹਿੰਦੇ ਹਨ। ਧੰਨ, ਮੋਹ ਵਿੱਚ ਬੰਦਾ ਲੱਗਾ ਹੋਇਆ ਹੈ। ਸਤਿਗੁਰ ਨਾਨਕ ਜੀ ਨੂੰ ਪਿਆਰ ਕਰਨ ਵਾਲੇ ਭਗਤਾਂ ਨਾਲ ਰਲ ਕੇ, ਪਵਿੱਤਰ ਹੋ ਜਾਂਦੀਦਾ ਹੈ। ਰੱਬ ਦੇ ਪਿਆਰ ਨਾਲ ਲਿਵ ਲੱਗ ਜਾਂਦੀ ਹੈ। ਪੰਚਮਿ-ਪੂਰਨਮਾਸ਼ੀ ਤੋਂ ਪਿਛੋਂ ਪੰਜਵੇਂ ਦਿਨ ਨੂੰ ਕਹਿੰਦੇ ਹਨ। ਪੰਜ ਹੀ ਬੰਦੇ ਚੁਣੇ ਜਾਂਦੇ ਹਨ। ਜਿੰਨਾਂ ਨੂੰ ਸਾਰਿਆ ਵਿੱਚ ਵਧੀਆ ਸਮਝਦਾਰ ਜਾਂਣਿਆ ਜਾਂਦਾ ਹੈ। ਫੁੱਲਾਂ ਦੀ ਖ਼ਸ਼ਬੂ ਵਾਂਗ, ਦੁਨੀਆਂ ਬਹੁਤ ਤਰਾਂ ਨਾਲ, ਜੀਵਨ ਵਿੱਚ ਬਹੁਤ ਖੁਸ਼ੀਆਂ-ਅੰਨਦ ਭਰੇ ਹਨ। ਸਾਰੀ ਨਾਸ਼ਵਾਨ ਠੱਗੀ ਹੈ। ਉਹ ਬੰਦਾ ਦੁਨੀਆਂ ਦੇ ਬਹੁਤ ਤਰਾਂ ਦੇ ਪਿਆਰ ਦੇ ਅੰਨਦ ਵਿੱਚ ਬੱਝ ਗਿਆ ਹੈ। ਬੇਸਮਝੀ, ਅੱਕਲ ਤੋਂ ਬਗੈਰ ਦੁਨੀਆਂ ਦੇ ਕੰਮ ਕਰਦਾ ਹੈ। ਉਹ ਜੰਮਦਾ, ਮਰਦਾ ਬਹੁਤ ਤਰਾਂ ਦਾ ਜੀਵਾਂ ਦੇ ਜਨਮ ਲੈਂਦਾ ਹੈ। ਭੱਟਕਦਾ ਹੋਇਆ, ਬੇਅੰਤ ਕੰਮ ਕਰਦਾ ਹੈ। ਦੁਨੀਆਂ ਬਣਾਉਣ ਵਾਲੇ ਨੂੰ ਚੇਤੇ ਨਹੀਂ ਕਰਦੇ। ਉਸ ਦਾ ਹਿਰਦਾ ਰੱਬ ਬਾਰੇ, ਪਰਖ ਬਿਚਾਰ ਨਹੀਂ ਕਰਦਾ। ਜੋ ਰੱਬ ਨਾਲ ਪਿਆਰ ਤੇ ਰੱਬ ਦੀ ਭਗਤੀ ਕਰਦੇ ਹਨ। ਰੱਤਾ ਭਰ ਮੋਹ, ਧੰਨ ਵਿੱਚ ਨਹੀਂ ਫੱਸਦੇ।

ਖਟ ਸਾਸਤ੍ਰ-ਛੇ ਹਨ। ਸਾਂਖ, ਯੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ ਊਚੀ ਪੁਕਾਰ ਕੇ ਕਹਿੰਦੇ ਹਨ, ਰੱਬ ਦਾ ਕੋਈ ਅੰਤ ਨਹੀਂ ਹੈ। ਕੋਈ ਹਿਸਾਬ ਨਹੀਂ ਲਾ ਸਕਦੇ। ਬਹੁਤ ਵੱਡਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੇ ਦਰਬਾਰ ਵਿੱਚ, ਉਸ ਦੇ ਪਿਆਰੇ ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰਦੇ, ਪਿਆਰੇ ਲੱਗਦੇ ਹਨ। ਖਸਟਮਿ- ਛੇਵਾਂ ਥਿਤਿ, ਪੂਰਨਮਾਸ਼ੀ ਤੋਂ ਪਿਛੋਂ ਛੇਵਾਂ ਦਿਨ ਹੈ। ਛੇ ਸਾਸਤਰ ਦੱਸ ਰਹੇ ਹਨ। ਬੇਅੰਤ ਸਿੰਮ੍ਰਿਤੀਆਂ ਦੱਸ ਰਹੇ ਹਨ। ਸਾਰਿਆਂ ਤੋਂ ਬੇਅੰਤ ਵੱਡਾ, ਊਚਾ ਗੁਣਾ ਤੇ ਗਿਆਨ ਵਾਲਾ ਰੱਬ ਹੈ। ਸ਼ੇਸ਼ ਨਾਗ ਹਜ਼ਾਰਾਂ ਮੂੰਹਾ ਨਾਲ, ਹਰ ਰੋਜ਼ ਰੱਬ ਦੇ ਬੇਅੰਤ ਨਾਂਮ ਜੱਪਦਾ ਹੈ। ਉਹ ਵੀ ਰੱਬ ਬਾਰੇ ਸਾਰਾ ਗਿਆਨ ਨਹੀਂ ਜਾਂਣਦੇ। ਨਾਰਦ ਰਿਸ਼ੀ, ਮੁਨੀ ਲੋਕ, ਸੁਕ ਬਿਆਸ ਵਰਗੇ ਵੀ ਰੱਬ ਦੀ ਪ੍ਰਸੰਸਾ ਕਰਦੇ ਹਨ। ਰੱਬ ਦੇ ਭਗਤ ਨਾਂਮ ਨੂੰ ਯਾਦ ਕਰਦੇ ਹਨ। ਮਿੱਠੇ ਸੁਆਦ ਵਿੱਚ ਰੱਚੇ-ਮਿਚੇ, ਹੋਏ ਭਗਤੀ ਵਿੱਚ ਮਗਨ ਰਹਿੰਦੇ ਹਨ। ਪਿਆਰ, ਹੰਕਾਂਰ, ਵਹਿਮ ਮੁੱਕ ਜਾਂਦੇ ਹਨ। ਜਦੋਂ ਕਿਰਪਾਲੂ ਰੱਬ ਦਾ ਆਸਰਾ ਲੈ ਲਿਆ ਹੈ। ਪ੍ਰਭੂ ਦੇ ਸੋਹਣੇ ਪੈਰਾਂ ਦੀ ਪੈੜ-ਚਾਲ, ਹਿਰਦੇ ਵਿੱਚ ਮਹਿਸੂਸ ਹੁੰਦੀ ਹੈ। ਰੱਬ ਨੂੰ ਮੂਹਰੇ ਦੇਖ ਕੇ, ਮਨ ਪਵਿੱਤਰ ਹੋ ਕੇ ਅੰਨਦਤ-ਖੁਸ਼ ਹੋ ਗਿਆ ਹੈ। ਫ਼ੈਇਦਾ ਮਿਲਦਾ ਹੈ। ਬਿਕਾਰ ਮਾੜੇ ਕੰਮ ਤੇ ਨੁਕਸਾਨ ਨੂੰ ਹਰਾ ਕੇ, ਸਫ਼ਲਤਾ ਮਿਲਦੀ ਹੈ। ਜੋ ਬੰਦਾ ਰੱਬ ਦੇ ਨਾਂਮ ਵਿੱਚ, ਭਗਤਾਂ ਨਾਲ ਮਿਲ ਕੇ, ਮਨ ਜੋੜ ਲੈਂਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਦਾ, ਨਾਂਮ ਜੱਪ ਕੇ, ਭੰਡਾਰ ਦੇ ਗੁਣਾਂ ਦਾ ਖਜ਼ਾਨਾਂ ਇੱਕਠਾ ਕਰੀਏ।

Comments

Popular Posts