ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੯੬ Page 296 of 1430

ਖੇਮ ਸਾਂਤਿ ਰਿਧਿ ਨਵ ਨਿਧਿ
Khaem Saanth Ridhh Nav Nidhh ||

खेम सांति रिधि नव निधि



ਰੱਬ ਦੇ ਭਗਤ ਬੰਦੇ ਨੂੰ ਸਦਾ ਰਹਿੱਣ ਵਾਲਾ ਸੁਖ, ਮਨ ਦੀ ਸ਼ਾਂਤੀ, ਦੁਨੀਆਂ ਦੇ ਸਾਰੇ ਭੰਡਾਰ, ਚੀਜ਼ਾਂ ਮਿਲ ਜਾਂਦੀਆਂ॥

Comfort, peace and tranquility, wealth and the nine treasures;

13585 ਬੁਧਿ ਗਿਆਨੁ ਸਰਬ ਤਹ ਸਿਧਿ



Budhh Giaan Sarab Theh Sidhh ||

बुधि गिआनु सरब तह सिधि



ਸੂਝ, ਸੋਹਣੀ ਸੁਰਤ, ਚੰਗੇ ਬਿਚਾਰ, ਫੁਰਨੇ ਸੋਚ ਕੇ, ਰੱਬ ਤੋਂ ਸਾਰੀਆਂ ਚੀਜ਼ਾਂ, ਹਾਂਸਲ ਕਰਨ ਦੇ ਤਰੀਕੇ ਆ ਜਾਂਦੇ ਹਨ॥

Wisdom, knowledge, and all spiritual powers;

13586 ਬਿਦਿਆ ਤਪੁ ਜੋਗੁ ਪ੍ਰਭ ਧਿਆਨੁ



Bidhiaa Thap Jog Prabh Dhhiaan ||

बिदिआ तपु जोगु प्रभ धिआनु



ਉਚਾ ਗਿਆਨ, ਸਰੀਰ ਨੂੰ ਲੰਬੇ ਸਮੇਂ ਤੱਕ, ਕਸ਼ਟ ਦੇ ਕੇ, ਭੁੱਖੇ-ਥਿਆਏ ਸਮਾਧੀ ਲਾ ਕੇ ਰੱਖਣਾਂ, ਰੱਬ ਵਿੱਚ ਸੁਰਤ ਟਿੱਕਣੀ ਆ ਜਾਂਦੇ ਹਨ॥

Learning, penance, Yoga and meditation on God;

13587 ਗਿਆਨੁ ਸ੍ਰੇਸਟ ਊਤਮ ਇਸਨਾਨੁ



Giaan Sraesatt Ootham Eisanaan ||

गिआनु स्रेसट ऊतम इसनानु



ਪਵਿੱਤਰ ਸਬ ਤੋਂ ਉਚੀ ਰੱਬ ਦੀ ਵਿੱਦਿਆ ਅੱਕਲ ਨਾਲ, ਤਨ-ਮਨ ਧੋ ਕੇ ਬਹੁਤ ਪਵਿੱਤਰ ਹੋ ਜਾਂਦੇ ਹਨ॥

The most sublime wisdom and purifying baths.

13588 ਚਾਰਿ ਪਦਾਰਥ ਕਮਲ ਪ੍ਰਗਾਸ



Chaar Padhaarathh Kamal Pragaas ||

चारि पदारथ कमल प्रगास

ਚਾਰਿ ਪਦਾਰਥ ਇਹ ਹਨ। ਧਰਮ-ਪ੍ਰਮਾਤਮਾ ਦੇ ਭਾਂਣੇ ਵਿੱਚ ਚਲਣ ਦਾ ਗੁਣ। ਅਰਥ-ਸੰਸਾਰੀ ਲੋੜਾਂ ਪੂਰੀਆਂ ਕਰਨਾਂ ਹੈ। ਕਾਮ-ਬੰਦੇ ਦੀ ਸਰੀਰ ਸ਼ਕਤੀ ਹੈ। ਮੋਖ-ਸ਼ਬਦ ਗੁਰੂ ਦੀ ਸਿੱਖਿਆ ਨਾਲ ਚਲਣਾਂ ਹੈ। ਮਨ ਦੀਆਂ ਖੁਸ਼ੀਆਂ ਅੰਨਦ ਮਿਲ ਜਾਂਦੇ ਹਨ॥



The four cardinal blessings, the opening of the heart-lotus;

13589 ਸਭ ਕੈ ਮਧਿ ਸਗਲ ਤੇ ਉਦਾਸ



Sabh Kai Madhh Sagal Thae Oudhaas ||

सभ कै मधि सगल ते उदास



ਸਾਰੀ ਸ੍ਰਿਸਟੀ ਵਿੱਚ ਰਹਿੰਦਾ ਹੋਇਆ ਵੀ ਦੁਨੀਆਂ ਦੇ ਮੋਹ-ਪਿਆਰ ਵਿੱਚ ਨਹੀਂ ਫਸਦਾ। ਮਾਂਣ ਨਹੀਂ ਕਰਦਾ। ਪਰਾਇਆ ਜਿਹਾ ਹੋ ਕੇ ਰਹਿੰਦਾ ਹੈ॥

In the midst of all, and yet detached from all;

13590 ਸੁੰਦਰੁ ਚਤੁਰੁ ਤਤ ਕਾ ਬੇਤਾ



Sundhar Chathur Thath Kaa Baethaa ||

सुंदरु चतुरु तत का बेता



ਸੋਹਣਾਂ, ਅੱਕਲ ਵਾਲਾ ਰੱਬ ਜੱਗਤ ਨੂੰ ਸ਼ੁਰੂ ਤੋਂ ਜਾਂਨਣ ਵਾਲਾ ਹੈ॥

Beauty, intelligence, and the realization of reality;

13591 ਸਮਦਰਸੀ ਏਕ ਦ੍ਰਿਸਟੇਤਾ



Samadharasee Eaek Dhrisattaethaa ||

समदरसी एक द्रिसटेता



ਪ੍ਰਮਾਤਮਾਂ ਬ੍ਰਹਿਮੰਡ ਨੂੰ, ਇਕੋ ਜਿਹਾ ਬਰਾਬਰ ਦੇਖਦਾ ਹੈ॥

Hese blessings come to one who chants the Naam with his mouth,

13592 ਇਹ ਫਲ ਤਿਸੁ ਜਨ ਕੈ ਮੁਖਿ ਭਨੇ



Eih Fal This Jan Kai Mukh Bhanae ||

इह फल तिसु जन कै मुखि भने



ਇਹ ਸਾਰੇ ਫ਼ਲ, ਉਸ ਬੰਦੇ ਦੇ ਮੂੰਹ ਵਿੱਚ ਆ ਜਾਂਦੇ ਹਨ॥

These blessings come to one who, through Guru Nanak,

13593 ਗੁਰ ਨਾਨਕ ਨਾਮ ਬਚਨ ਮਨਿ ਸੁਨੇ ੬॥



Gur Naanak Naam Bachan Man Sunae ||6||

गुर नानक नाम बचन मनि सुने ॥६॥


ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਜਿਸ ਦਾ ਹਿਰਦਾ ਸੁਣਦਾ ਹੈ ||6||


And hears the Word with his ears through Sathigur Nanak. ||6||
13594 ਇਹੁ ਨਿਧਾਨੁ ਜਪੈ ਮਨਿ ਕੋਇ
Eihu Nidhhaan Japai Man Koe ||

इहु निधानु जपै मनि कोइ

ਜੋ ਬੰਦਾ ਇਸ ਰੱਬੀ ਬਾਣੀ ਦੇ ਖ਼ਜ਼ਾਨੇ, ਸ਼ਬਦਾਂ ਦੇ ਭੰਡਾਰ ਨੂੰ ਚੇਤੇ ਕਰਕੇ, ਇਕੱਠਾ ਕਰਦਾ ਹੈ॥



One who chants this treasure in his mind

13595 ਸਭ ਜੁਗ ਮਹਿ ਤਾ ਕੀ ਗਤਿ ਹੋਇ



Sabh Jug Mehi Thaa Kee Gath Hoe ||

सभ जुग महि ता की गति होइ



ਸਾਰੀ ਦੁਨੀਆਂ ਵਿੱਚੋਂ ਉਸ ਦੀ ਹੀ ਮੁੱਕਤੀ ਹੁੰਦੀ ਹੈ॥

In every age, he attains salvation.

13596 ਗੁਣ ਗੋਬਿੰਦ ਨਾਮ ਧੁਨਿ ਬਾਣੀ



Gun Gobindh Naam Dhhun Baanee ||

गुण गोबिंद नाम धुनि बाणी

ਰੱਬ ਗੋਬਿੰਦ ਦੇ ਕੰਮ ਗੁਣ, ਰੱਬ ਦੀ ਅਵਾਜ਼, ਇਸ ਰੱਬੀ ਗੁਰਬਾਣੀ ਦੇ ਵਿੱਚ ਹੈ॥



In it is the Glory of God, the Naam, the chanting of Gurbani.

13597 ਸਿਮ੍ਰਿਤਿ ਸਾਸਤ੍ਰ ਬੇਦ ਬਖਾਣੀ



Simrith Saasathr Baedh Bakhaanee ||

सिम्रिति सासत्र बेद बखाणी

ਸਿਮ੍ਰਿਤੀਆਂ ਸਾਸਤਰ ਬੇਦ ਬਿਆਨ ਕਰ ਰਹੇ ਹਨ॥



The Simritees, the Shaastras and the Vedas speak of it.

13598 ਸਗਲ ਮਤਾਂਤ ਕੇਵਲ ਹਰਿ ਨਾਮ



Sagal Mathaanth Kaeval Har Naam ||

सगल मतांत केवल हरि नाम



ਸਾਰੀਆਂ ਗੱਲਾ ਦਾ ਨਿਚੋੜ, ਸਿਰਫ਼ ਭਗਵਾਨ ਦਾ ਨਾਂਮ ਹੈ॥

The essence of all religion is the Lord's Name alone.

13599 ਗੋਬਿੰਦ ਭਗਤ ਕੈ ਮਨਿ ਬਿਸ੍ਰਾਮ



Gobindh Bhagath Kai Man Bisraam ||

गोबिंद भगत कै मनि बिस्राम



ਰੱਬ ਦਾ ਨਾਂਮ ਭਗਤ ਦੇ ਹਨ ਵਿੱਚ ਹੁੰਦਾ ਹੈ।

It abides in the minds of the devotees of God.

13600 ਕੋਟਿ ਅਪ੍ਰਾਧ ਸਾਧਸੰਗਿ ਮਿਟੈ



Kott Apraadhh Saadhhasang Mittai ||

कोटि अप्राध साधसंगि मिटै



ਰੱਬ ਦੀ ਭਗਤੀ ਕਰਨ ਵਾਲਿਆਂ ਨਾਲ ਰਲ ਕੇ, ਭਗਤੀ ਕਰਨ ਨਾਲ, ਕਰੋੜਾ ਪਾਪ ਮਿਟ ਜਾਂਦੇ ਹਨ

Millions of sins are erased, in the Company of the Holy.

13601 ਸੰਤ ਕ੍ਰਿਪਾ ਤੇ ਜਮ ਤੇ ਛੁਟੈ



Santh Kirapaa Thae Jam Thae Shhuttai ||

संत क्रिपा ते जम ते छुटै



ਰੱਬ ਤੇ ਭਗਤਾਂ ਦੀ ਮੇਹਰਬਾਨੀ ਹੋ ਜਾਵੇ। ਜੰਮਦੂਰ ਤੋਂ ਡਰਨ ਦਾ ਫ਼ਿਕਰ ਮੁੱਕ ਜਾਂਦਾ ਹੈ॥

By the Grace of the Saint, one escapes the Messenger of Death.

13602 ਜਾ ਕੈ ਮਸਤਕਿ ਕਰਮ ਪ੍ਰਭਿ ਪਾਏ



Jaa Kai Masathak Karam Prabh Paaeae ||

जा कै मसतकि करम प्रभि पाए



ਜਿਸ ਬੰਦੇ ਦੇ ਮੱਥੇ ਉਤੇ, ਰੱਬ ਦਾ ਨਾਂਮ ਜੱਪਣ ਦੇ ਲੇਖ ਲਿਕੇ ਹਨ॥

Those, who have such pre-ordained destiny on their foreheads,

13603 ਸਾਧ ਸਰਣਿ ਨਾਨਕ ਤੇ ਆਏ ੭॥



Saadhh Saran Naanak Thae Aaeae ||7||

साध सरणि नानक ते आए ॥७॥


ਸਤਿਗੁਰ ਨਾਨਕ ਪ੍ਰਭੂ ਜੀ ਕੋਲ, ਉਹ ਆਸਰਾ ਲੈਣ ਆਉਂਦੇ ਹਨ ||7||


Sathigur Nanak, enter the Sanctuary of the Saints. ||7||
13604 ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ
Jis Man Basai Sunai Laae Preeth ||

जिसु मनि बसै सुनै लाइ प्रीति



ਜਿਸ ਦੇ ਹਿਰਦੇ ਵਿੱਚ ਰੱਬ ਜਾਗ ਜਾਂਦਾ ਹੈ। ਉਹ ਸੁਣਕੇ, ਰੱਬ ਨਾਲ ਪਿਆਰ ਲੈਂਦਾ ਹੈ॥

One, within whose mind it abides, and who listens to it with love

13605 ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ



This Jan Aavai Har Prabh Cheeth ||

तिसु जन आवै हरि प्रभु चीति



ਉਸ ਬੰਦੇ ਨੂੰ ਰੱਬ ਚੇਤੇ ਆਉਂਦਾ ਹੈ॥

That humble person consciously remembers the Lord God.

13606 ਜਨਮ ਮਰਨ ਤਾ ਕਾ ਦੂਖੁ ਨਿਵਾਰੈ



Janam Maran Thaa Kaa Dhookh Nivaarai ||

जनम मरन ता का दूखु निवारै



ਜੰਨਣ-ਮਰਨੇ ਦਾ ਦਰਦ, ਪੀੜਾਂ ਰੱਬ ਮੁੱਕਾ ਦਿੰਦਾ ਹੈ॥

The pains of birth and death are removed.

13607 ਦੁਲਭ ਦੇਹ ਤਤਕਾਲ ਉਧਾਰੈ



Dhulabh Dhaeh Thathakaal Oudhhaarai ||

दुलभ देह ततकाल उधारै



ਬਹੁਤ ਪਾਪੀ, ਮਾੜੇ ਸਰੀਰਾਂ ਨੂੰ ਅੱਖ ਝੱਪਕੇ ਨਾਲ ਪਵਿੱਤਰ ਕਰ ਦਿੰਦਾ ਹੈ॥

The human body, so difficult to obtain, is instantly redeemed.

13608 ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ



Niramal Sobhaa Anmrith Thaa Kee Baanee ||

निरमल सोभा अम्रित ता की बानी



ਰੱਬ ਦੀ ਪ੍ਰਸੰਸਾ ਪਵਿੱਤਰ ਹੈ। ਰੱਬੀ ਬਾਣੀ ਮਿੱਠੀ ਅੰਮ੍ਰਿੰਤ ਰਸ ਦਾ ਸੁਆਦ ਦਿੰਦੀ ਹੈ। ਜਦੋਂ ਮਨ ਨੂੰ ਪਿਆਰੀ ਲੱਗਦੀ ਹੈ॥

Spotlessly pure is his reputation, and ambrosial is his speech.

13609 ਏਕੁ ਨਾਮੁ ਮਨ ਮਾਹਿ ਸਮਾਨੀ



Eaek Naam Man Maahi Samaanee ||

एकु नामु मन माहि समानी



ਜਿਸ ਦੇ ਹਿਰਦੇ ਵਿੱਚ, ਇੱਕ ਰੱਬ ਦਾ ਨਾਂਮ ਵੱਸਿਆ ਹੋਇਆ ਹੈ॥

The One Name permeates his mind.

13610 ਦੂਖ ਰੋਗ ਬਿਨਸੇ ਭੈ ਭਰਮ



Dhookh Rog Binasae Bhai Bharam ||

दूख रोग बिनसे भै भरम



ਉਸ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਵਹਿਮ ਦੂਰ ਭੱਜ ਜਾਂਦੇ ਹਨ॥

Sorrow, sickness, fear and doubt depart.

13611 ਸਾਧ ਨਾਮ ਨਿਰਮਲ ਤਾ ਕੇ ਕਰਮ



Saadhh Naam Niramal Thaa Kae Karam ||

साध नाम निरमल ता के करम



ਉਸੇ ਦਾ ਨਾਂਮ ਰੱਬ ਦਾ ਭਗਤ ਹੈ। ਜਿਸ ਦੇ ਕੰਮ ਪਵਿੱਤਰ ਹਨ॥

He is called a Holy person; his actions are immaculate and pure.

13612 ਸਭ ਤੇ ਊਚ ਤਾ ਕੀ ਸੋਭਾ ਬਨੀ



Sabh Thae Ooch Thaa Kee Sobhaa Banee ||

सभ ते ऊच ता की सोभा बनी

ਉਸ ਦੀ ਪ੍ਰਸੰਸਾ ਸਾਰਿਆ ਤੋਂ ਵੱਡੀ-ਊਚੀ ਹੁੰਦੀ ਹੈ॥



His glory becomes the highest of all.

13613 ਨਾਨਕ ਇਹ ਗੁਣਿ ਨਾਮੁ ਸੁਖਮਨੀ ੮॥੨੪॥



Naanak Eih Gun Naam Sukhamanee ||8||24||

नानक इह गुणि नामु सुखमनी ॥८॥२४॥


ਸਤਿਗੁਰ ਨਾਨਕ ਜੀ ਦੀ, ਰੱਬੀ ਬਾਣੀ ਦੇ ਨਾਂਮ ਦਾ ਗੁਣ ਇਹ ਹੈ। ਇਹ ਸੁਖਾਂ ਦਾ ਭੰਡਾਰ ਹੈ ||8||24||


Sathigur Nanak, by these Glorious Virtues, this is named Sukhmani, Peace of mind. ||8||24||
13614 ਥਿਤੀ ਗਉੜੀ ਮਹਲਾ
Thhithee Gourree Mehalaa 5 ||

थिती गउड़ी महला

ਥਿਤੀ ਗਉੜੀ ਸਤਿਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਮਹਲਾ 5

T'hitee The Lunar Days: Gauree, Fifth Mehl 5

13615 ਸਲੋਕੁ



Salok ||

सलोकु

ਸਲੋਕੁ

Shalok

13616 ਸਤਿਗੁਰ ਪ੍ਰਸਾਦਿ



Ik Oankaar Sathigur Prasaadh ||

सतिगुर प्रसादि



ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕ ਜੋਟੀ-ਦੋਸਤੀ-ਇੱਕ-ਮਿਕ ਹਨ। ਇਕ ਤਾਕਤ ਹੈ॥

One Universal Creator God. By The Grace Of The True Guru:

13617 ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ



Jal Thhal Meheeal Pooriaa Suaamee Sirajanehaar ||

जलि थलि महीअलि पूरिआ सुआमी सिरजनहारु



ਪਾਣੀ, ਧਰਤੀ, ਅਕਾਸ਼ ਹਰ ਥਾਂ ਉਤੇ, ਭਗਵਾਨ ਜੀ ਦੁਨੀਆਂ ਨੂੰ ਬਣਾਉਣ, ਚਲਾਉਣ ਵਾਲੇ ਸਿਰਜਣਹਾਰ, ਤੂੰ ਸਪੂਰਨ ਹਾਜ਼ਰ ਹੈ॥

The Creator Lord and Master is pervading the water, the land, and the sky.

13618 ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ ੧॥



Anik Bhaanth Hoe Pasariaa Naanak Eaekankaar ||1||

अनिक भांति होइ पसरिआ नानक एकंकारु ॥१॥


ਸਤਿਗੁਰ ਨਾਨਕ ਪ੍ਰਭੂ ਜੀ ਤੂੰ ਆਪ ਹੀ ਇੱਕੋ-ਇਕ, ਬੇਅੰਤ ਤਰਾਂ ਦੇ ਅਕਾਰਾਂ, ਜੀਵਾਂ, ਕੱਣ-ਕੱਣ, ਪੱਤੇ-ਪੱਤੇ ਵਿੱਚ ਹੈ||1||


In so many ways, the One, the Universal Creator has diffused Himself, Sathigur Nanak. ||1||
13619 ਪਉੜੀ
Pourree ||

पउड़ी

ਪਉੜੀ

Pauree

13620 ਏਕਮ ਏਕੰਕਾਰੁ ਪ੍ਰਭੁ ਕਰਉ ਬੰਦਨਾ ਧਿਆਇ



Eaekam Eaekankaar Prabh Karo Bandhanaa Dhhiaae ||

एकम एकंकारु प्रभु करउ बंदना धिआइ


ਪੂਰੇ ਚੰਦ ਪੂਰਨਮਾਸ਼ੀ ਤੋਂ ਅੱਗਲੇ, ਪਹਿਲੇ ਦਿਨ ਤੋਂ ਇੱਕੋ-ਇਕ ਪ੍ਰਮਾਤਮਾਂ ਦਾ ਧਿਆਨ ਧਰ ਕੇ, ਯਾਦ ਕਰਕੇ ਸਿਰ ਝੁੱਕਾਉਂਦਾ ਹਾਂ॥
The first day of the lunar cycle: Bow in humility and meditate on the One, the Universal Creator Lord God.

13621 ਗੁਣ ਗੋਬਿੰਦ ਗੁਪਾਲ ਪ੍ਰਭ ਸਰਨਿ ਪਰਉ ਹਰਿ ਰਾਇ



Gun Gobindh Gupaal Prabh Saran Paro Har Raae ||

गुण गोबिंद गुपाल प्रभ सरनि परउ हरि राइ



ਰੱਬ, ਗੋਬਿੰਦ, ਪਿਆਰੇ ਪਾਲਣ ਵਾਲੇ ਪ੍ਰਭੂ ਦੇ ਕੰਮਾਂ ਦੀ ਪ੍ਰਸੰਸਾ ਕਰੀਏ। ਉਸ ਹਰੀ ਪ੍ਰਮਾਤਮਾਂ ਦਾ ਆਸਰਾ ਲਿਆ ਹੈ। ਉਸ ਦੀ ਓਟ ਤੱਕੀ ਹੈ॥

Praise God, the Lord of the Universe, the Sustainer of the World; seek the Sanctuary of the Lord, our King.

13622 ਤਾ ਕੀ ਆਸ ਕਲਿਆਣ ਸੁਖ ਜਾ ਤੇ ਸਭੁ ਕਛੁ ਹੋਇ



Thaa Kee Aas Kaliaan Sukh Jaa Thae Sabh Kashh Hoe ||

ता की आस कलिआण सुख जा ते सभु कछु होइ

ਜਿਸ ਰੱਬ ਦੀ ਉਮੀਦ ਤੱਕ ਕੇ, ਮੁੱਕਤੀ ਤੇ ਖੁਸ਼ੀ ਮਿਲਦੀ ਹੈ। ਸਾਰੇ ਕੰਮ ਹੁੰਦੇ ਹਨ॥



Place your hopes in Him, for salvation and peace; all things come from Him.

13623 ਚਾਰਿ ਕੁੰਟ ਦਹ ਦਿਸਿ ਭ੍ਰਮਿਓ ਤਿਸੁ ਬਿਨੁ ਅਵਰੁ ਕੋਇ



Chaar Kuntt Dheh Dhis Bhramiou This Bin Avar N Koe ||

चारि कुंट दह दिसि भ्रमिओ तिसु बिनु अवरु कोइ



ਚਾਰੇ ਪਾਸੇ, ਦਸੀਂ ਪਾਸੀਂ ਘੁੰਮ ਕੇ ਦੇਖ ਲਿਆ ਹੈ। ਰੱਬ ਤੋਂ ਬਗੈਰ ਹੋਰ ਕੋਈ ਨਹੀਂ ਹੈ॥

Wandered around the four corners of the world and in the ten directions, but I saw nothing except Him.

13624 ਬੇਦ ਪੁਰਾਨ ਸਿਮ੍ਰਿਤਿ ਸੁਨੇ ਬਹੁ ਬਿਧਿ ਕਰਉ ਬੀਚਾਰੁ



Baedh Puraan Simrith Sunae Bahu Bidhh Karo Beechaar ||

बेद पुरान सिम्रिति सुने बहु बिधि करउ बीचारु

ਬੇਦ, ਪੁਰਾਨ, ਸਿਮ੍ਰਿਤੀਆਂ ਨੂੰ ਸੁਣ ਕੇ ਸੋਚ ਲਈਏ॥



Llistened to the Vedas, the Puraanas and the Simritees, and I pondered over them in so many ways.

13625 ਪਤਿਤ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ



Pathith Oudhhaaran Bhai Haran Sukh Saagar Nirankaar ||

पतित उधारन भै हरन सुख सागर निरंकार



ਬੰਦੇ ਨੂੰ ਮਾੜੇ ਕੰਮਾਂ ਵਿੱਚ ਫਸੇ ਹੋਏ ਨੂੰ, ਡਰ ਤੋਂ ਬਚਾਉਣ ਵਾਲਾ ਅੰਨਦ ਖੁਸ਼ੀਆਂ ਦਾ ਸੋਮਾਂ ਪ੍ਰਮਾਤਮਾਂ ਹੈ॥

The Saving Grace of sinners, the Destroyer of fear, the Ocean of peace, the Formless Lord.

13626 ਦਾਤਾ ਭੁਗਤਾ ਦੇਨਹਾਰੁ ਤਿਸੁ ਬਿਨੁ ਅਵਰੁ ਜਾਇ



Dhaathaa Bhugathaa Dhaenehaar This Bin Avar N Jaae ||

दाता भुगता देनहारु तिसु बिनु अवरु जाइ



ਭਗਵਾਨ ਹੀ ਜੀਵਾਂ ਵਿੱਚ ਹੋ ਕੇ ਭੁਗਤਣ ਵਾਲਾ ਹੈ। ਸਬ ਨੂੰ ਦਾਨ ਦੇਣ ਵਾਲਾ ਵੀ ਰੱਬ ਹੀ ਹੈ। ਉਸ ਬਗੈਰ ਹੋਰ ਕੋਈ ਨਹੀਂ ਹੈ॥

The Great Giver, the Enjoyer, the Bestower - there is no place at all without Him.

13627 ਜੋ ਚਾਹਹਿ ਸੋਈ ਮਿਲੈ ਨਾਨਕ ਹਰਿ ਗੁਨ ਗਾਇ ੧॥



Jo Chaahehi Soee Milai Naanak Har Gun Gaae ||1||

जो चाहहि सोई मिलै नानक हरि गुन गाइ ॥१॥


ਬੰਦੇ ਜੋ ਵੀ ਮੰਗੇਗਾ, ਉਹੀ ਮਿਲ ਜਾਵੇਗਾ। ਸਤਿਗੁਰ ਨਾਨਕ ਜੀ ਦੇ, ਕੰਮਾਂ ਦੀ ਪ੍ਰਸੰਸਾ ਕਰੀ ਚਲੀਏ ||1||


You shall obtain all that you desire, Sathigur Nanak, singing the Glorious Praises of the Lord. ||1||
13628 ਗੋਬਿੰਦ ਜਸੁ ਗਾਈਐ ਹਰਿ ਨੀਤ
Gobindh Jas Gaaeeai Har Neeth ||

गोबिंद जसु गाईऐ हरि नीत

ਪ੍ਰਮਾਤਮਾਂ ਗੋਬਿੰਦ ਦੇ ਗੁਣਾਂ ਦੀ ਪ੍ਰਸੰਸਾ, ਹਰ ਰੋਜ਼ ਕਰੀ ਚੱਲੀਏ॥



Sing the Praises of the Lord, the Lord of the Universe, each and every day.

13629 ਮਿਲਿ ਭਜੀਐ ਸਾਧਸੰਗਿ ਮੇਰੇ ਮੀਤ ੧॥ ਰਹਾਉ



Mil Bhajeeai Saadhhasang Maerae Meeth ||1|| Rehaao ||

मिलि भजीऐ साधसंगि मेरे मीत ॥१॥ रहाउ

ਰੱਬ ਦੇ ਪਿਆਰੇ ਭਗਤਾਂ ਨਾਲ ਰਲ-ਮਿਲ ਕੇ, ਮੇਰੇ ਸੱਜਣੋਂ, ਰੱਬ ਦੀ ਪ੍ਰਸ਼ੰਸਾ ਕਰੀਏ ੧॥ ਰਹਾਉ



Join the Saadh Sangat, the Company of the Holy, and vibrate, meditate on Him, O my friend. ||1||Pause||

13630 ਸਲੋਕੁ



Salok ||

सलोकु

ਸਲੋਕੁ

Shalok

13631 ਕਰਉ ਬੰਦਨਾ ਅਨਿਕ ਵਾਰ ਸਰਨਿ ਪਰਉ ਹਰਿ ਰਾਇ



Karo Bandhanaa Anik Vaar Saran Paro Har Raae ||

करउ बंदना अनिक वार सरनि परउ हरि राइ

ਇੱਕੋ-ਇਕ ਪ੍ਰਮਾਤਮਾਂ ਨੂੰ, ਬੇਅੰਤ ਬਾਰ ਯਾਦ ਕਰਕੇ ਸਿਰ ਝੁੱਕਾਈਏ। ਪ੍ਰਭ ਹਰੀ ਦਾ ਆਸਰਾ ਲਈਏ। ਉਸ ਚਰਨੀ ਪੈ ਜਾਈਏ॥
Bow in humility to the Lord, over and over again, and enter the Sanctuary of the Lord, our King.


13632 ਭ੍ਰਮੁ ਕਟੀਐ ਨਾਨਕ ਸਾਧਸੰਗਿ ਦੁਤੀਆ ਭਾਉ ਮਿਟਾਇ ੨॥



Bhram Katteeai Naanak Saadhhasang Dhutheeaa Bhaao Mittaae ||2||

भ्रमु कटीऐ नानक साधसंगि दुतीआ भाउ मिटाइ ॥२॥


ਸਤਿਗੁਰ ਨਾਨਕ ਰੱਬ ਦੇ ਪਿਆਰੇ ਭਗਤਾਂ ਨਾਲ ਰਲ-ਮਿਲ ਕੇ, ਮਨ ਦੇ ਵਹਿਮ ਮੁੱਕ ਜਾਂਦੇ ਹਨ। ਦੂਜਿਆਂ ਨਾਲ ਮੋਹ ਮੁੱਕ ਜਾਂਦਾ ਹੈ॥
Doubt is eradicated, Sathigur Nanak, in the Company of the Holy, and the love of duality is eliminated. ||2||

13633 ਪਉੜੀ



Pourree ||

पउड़ी

ਪਉੜੀ

Pauree

13634 ਦੁਤੀਆ ਦੁਰਮਤਿ ਦੂਰਿ ਕਰਿ ਗੁਰ ਸੇਵਾ ਕਰਿ ਨੀਤ



Dhutheeaa Dhuramath Dhoor Kar Gur Saevaa Kar Neeth ||

दुतीआ दुरमति दूरि करि गुर सेवा करि नीत

ਹਰ ਰੋਜ਼ ਆਪਣੇ ਔਗੁਣ ਛੱਡੀ ਚੱਲ, ਪੂਰਨਮਾਸ਼ੀ ਤੋਂ ਦੂਜੇ, ਦੂਜ ਵਾਲੇ ਦਿਨ ਮਾੜੀ ਬੁੱਧੀ ਨਾਲ ਸੋਚਣਾ ਛੱਡੀਏ। ਸਤਿਗੁਰ ਜੀ ਦੀ ਚਾਕਰੀ, ਬਾਣੀ ਬਿਚਾਰ ਕੇ, ਹਰ ਰੋਜ਼ ਕਰੀਏ॥

The second day of the lunar cycle: Get rid of your evil-mindedness, and serve the Sathigur continually.

13635 ਰਾਮ ਰਤਨੁ ਮਨਿ ਤਨਿ ਬਸੈ ਤਜਿ ਕਾਮੁ ਕ੍ਰੋਧੁ ਲੋਭੁ ਮੀਤ



Raam Rathan Man Than Basai Thaj Kaam Krodhh Lobh Meeth ||

राम रतनु मनि तनि बसै तजि कामु क्रोधु लोभु मीत



ਰੱਬ ਦਾ ਕੀਮਤੀ ਨਾਂਮ ਰਤਨ ਸਰੀਰ ਤੇ ਹਿਰਦੇ ਵਿੱਚ ਰਹਿੰਦਾ ਹੈ। ਸਰੀਰਕ ਸ਼ਕਤੀਆਂ, ਕਾਂਮ ਗੁੱਸੇ, ਲਾਲਚ ਨੂੰ ਮਾਰ ਦਿੰਦਾ ਹੈ॥

The jewel of the Lord's Name shall come to dwell in your mind and body, when you renounce sexual desire, anger and greed, O my friend.

13636 ਮਰਣੁ ਮਿਟੈ ਜੀਵਨੁ ਮਿਲੈ ਬਿਨਸਹਿ ਸਗਲ ਕਲੇਸ



Maran Mittai Jeevan Milai Binasehi Sagal Kalaes ||

मरणु मिटै जीवनु मिलै बिनसहि सगल कलेस



ਸਾਰੇ ਨਿਰਾਸ਼ਾ ਵਾਲੇ ਬਿਚਾਰ ਮਰ ਗਏ ਹਨ। ਚੰਗਾ ਜਿਉਣ ਦਾ ਢੰਗ ਆ ਗਿਆ ਹੈ। ਸਾਰੇ ਮਨ ਦੇ ਝਗੜੇ ਮੁੱਕ ਗਏ ਹਨ॥

Conquer death and obtain eternal life; all your troubles will depart.

13637 ਆਪੁ ਤਜਹੁ ਗੋਬਿੰਦ ਭਜਹੁ ਭਾਉ ਭਗਤਿ ਪਰਵੇਸ



Aap Thajahu Gobindh Bhajahu Bhaao Bhagath Paravaes ||

आपु तजहु गोबिंद भजहु भाउ भगति परवेस



ਆਪਦੇ ਮਨ ਵਿੱਚ ਪ੍ਰਮਾਤਮਾਂ ਨੂੰ ਯਾਦ ਕਰੀਏ। ਰੱਬ ਦੀ ਭਗਤੀ ਆ ਜਾਂਦੀ ਹੈ॥

Renounce your self-conceit and vibrate upon the Lord of the Universe; loving devotion to Him shall permeate your being.

13638 ਲਾਭੁ ਮਿਲੈ ਤੋਟਾ ਹਿਰੈ ਹਰਿ ਦਰਗਹ ਪਤਿਵੰਤ



Laabh Milai Thottaa Hirai Har Dharageh Pathivanth ||

लाभु मिलै तोटा हिरै हरि दरगह पतिवंत



ਉਸ ਬੰਦੇ ਨੂੰ ਫ਼ੈਇਦਾ ਹੁੰਦਾ ਹੈ। ਸਾਰੇ ਘਾਟੇ ਮੁੱਕ ਜਾਂਦੇ ਹਨ। ਰੱਬ ਦੁ ਮਹਿਲ ਵਿੱਚ ਇੱਜ਼ਤ ਮਿਲਦੀ ਹੈ॥

You shall earn profit and suffer no loss, and in the Court of the Lord you shall be honored.

13639 ਰਾਮ ਨਾਮ ਧਨੁ ਸੰਚਵੈ ਸਾਚ ਸਾਹ ਭਗਵੰਤ



Raam Naam Dhhan Sanchavai Saach Saah Bhagavanth ||

राम नाम धनु संचवै साच साह भगवंत



ਜੋ ਪ੍ਰਭੂ ਦਾ ਨਾਂਮ ਰੱਬ-ਰੱਬ ਕਰਕੇ ਇੱਕਠਾ ਕਰਦੇ ਹਨ। ਉਹ ਸੱਚੇ ਰੱਬ ਵਾਲੇ ਸ਼ਾਹੂਕਾਰ, ਭਾਗਾਂ ਵਾਲੇ ਬੱਣ ਜਾਂਦੇ ਹਨ॥

Those who gather in the riches of the Lord's Name are truly wealthy, and very blessed.

13640 ਊਠਤ ਬੈਠਤ ਹਰਿ ਭਜਹੁ ਸਾਧੂ ਸੰਗਿ ਪਰੀਤਿ



Oothath Baithath Har Bhajahu Saadhhoo Sang Pareeth ||

ऊठत बैठत हरि भजहु साधू संगि परीति



ਉਠਦਿਆਂ ਬਹਿੰਦਿਆਂ ਪ੍ਰਭੂ ਨੂੰ ਯਾਦ ਕਈਏ। ਰੱਬ ਦੇ ਭਗਤਾਂ ਦੇ ਨਾਲ ਲੱਗ ਕੇ, ਰੱਬ ਦੀ ਪਿਆਰ ਪ੍ਰਸੰਸਾ ਕਰੀਏ॥

So, when standing up and sitting down, vibrate upon the Lord, and cherish the Saadh Sangat, the Company of the Holy.

13641 ਨਾਨਕ ਦੁਰਮਤਿ ਛੁਟਿ ਗਈ ਪਾਰਬ੍ਰਹਮ ਬਸੇ ਚੀਤਿ ੨॥



Naanak Dhuramath Shhutt Gee Paarabreham Basae Cheeth ||2||

नानक दुरमति छुटि गई पारब्रहम बसे चीति ॥२॥


ਸਤਿਗੁਰ ਨਾਨਕ ਜੀ ਲਿਖਦੇ ਹਨ। ਐਸੇ ਬੰਦਿਆਂ ਦੀ ਮਾੜੇ ਬਿਚਾਰਾਂ ਵਾਲੀ ਮਤ ਮਰ ਗਈ ਹੈ। ਗੁਣਾਂ ਤੇ ਗਿਆਨ ਭਗਵਾਨ ਆ ਕੇ, ਮਨ ਵਿੱਚ ਬਸ ਗਿਆ ਹੈ ||2||


Sathigur Nanak, evil-mindedness is eradicated, when the Supreme Lord God comes to dwell in the mind. ||2||

Comments

Popular Posts