ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੧੪ Page 314 of 1430
14323 ਤੂ ਕਰਤਾ ਸਭੁ ਕਿਛੁ ਜਾਣਦਾ ਜੋ ਜੀਆ ਅੰਦਰਿ ਵਰਤੈ



Thoo Karathaa Sabh Kishh Jaanadhaa Jo Jeeaa Andhar Varathai ||

तू करता सभु किछु जाणदा जो जीआ अंदरि वरतै



ਤੂੰ ਪ੍ਰਭੂ ਜੀ ਦੁਨੀਆਂ ਨੂੰ ਬੱਣਾਉਣ ਵਾਲਾ, ਸਾਰਾ ਕੁੱਝ ਆਪ ਸਮਝਦਾ ਹੈ। ਜੋ ਜੀਵਾਂ ਦੇ ਮਨ ਵਿੱਚ ਹੁੰਦਾ ਹੈ॥

You, O Creator, know everything which occurs within our beings.

14324 ਤੂ ਕਰਤਾ ਆਪਿ ਅਗਣਤੁ ਹੈ ਸਭੁ ਜਗੁ ਵਿਚਿ ਗਣਤੈ



Thoo Karathaa Aap Aganath Hai Sabh Jag Vich Ganathai ||

तू करता आपि अगणतु है सभु जगु विचि गणतै



ਤੂੰ ਪ੍ਰਭੂ ਜੀ ਦੁਨੀਆਂ ਨੂੰ ਬੱਣਾਉਣ ਵਾਲਾ, ਆਪ ਹੀ ਦੁਨੀਆਂ ਦੇ ਕੰਮਾਂ ਦਾ ਹਿਸਾਬ ਜਾਂਣਦਾ ਹੈ। ਜੋ ਵੀ ਦੁਨੀਆਂ ਵਿੱਚ ਵਰਤ ਰਿਹਾ ਹੈ ॥

You Yourself, O Creator, are incalculable, while the entire world is within the realm of calculation.

14325 ਸਭੁ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ



Sabh Keethaa Thaeraa Varathadhaa Sabh Thaeree Banathai ||

सभु कीता तेरा वरतदा सभ तेरी बणतै



ਜੋ ਵੀ ਦੁਨੀਆਂ ਉਤੇ ਹੁੰਦਾ ਹੈ। ਪ੍ਰਭੂ ਤੇਰਾ ਕਰਕੇ ਹੀ ਹੁੰਦਾ ਹੈ। ਸਾਰਾ ਬ੍ਰਹਿਮੰਡ ਤੂੰ ਬਣਾਇਆ ਹੈ॥

Everything happens according to Your Will; You created all.

14326 ਤੂ ਘਟਿ ਘਟਿ ਇਕੁ ਵਰਤਦਾ ਸਚੁ ਸਾਹਿਬ ਚਲਤੈ



Thoo Ghatt Ghatt Eik Varathadhaa Sach Saahib Chalathai ||

तू घटि घटि इकु वरतदा सचु साहिब चलतै



ਤੂੰ ਪ੍ਰਭੂ ਹਰ ਜ਼ਰੇ-ਜ਼ਰੇ ਵਿੱਚ ਹੈ। ਸੱਚੇ ਮਾਲਕ ਇਹ ਤੇਰੀ ਆਪਦੀ ਮੋਜ਼, ਚੋਜ਼ ਹਨ॥

You are the One, pervading in each and every heart; O True Lord and Master, this is Your play.

14327 ਸਤਿਗੁਰ ਨੋ ਮਿਲੇ ਸੁ ਹਰਿ ਮਿਲੇ ਨਾਹੀ ਕਿਸੈ ਪਰਤੈ ੨੪॥



Sathigur No Milae S Har Milae Naahee Kisai Parathai ||24||

सतिगुर नो मिले सु हरि मिले नाही किसै परतै ॥२४॥


ਸਤਿਗੁਰ ਜੀ ਨੂੰ, ਜੋ ਬੰਦਾ ਮਿਲਿਆ ਹੈ। ਉਸੇ ਨੂੰ ਰੱਬ ਮਿਲਿਆ ਹੈ। ਰੱਬ ਕਿਸੇ ਤੋਂ ਪਰੇ ਨਹੀਂ ਹਨ।
One who meets the True Sathigur meets the Lord; no one can turn him away. ||24||

14328 ਸਲੋਕੁ ਮਃ



Salok Ma 4 ||

सलोकु मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਸਲੋਕੁ ਮਹਲਾ 4
Sathigur Guru Ram Das Fourth Salok Mehl 4

14329 ਇਹੁ ਮਨੂਆ ਦ੍ਰਿੜੁ ਕਰਿ ਰਖੀਐ ਗੁਰਮੁਖਿ ਲਾਈਐ ਚਿਤੁ



Eihu Manooaa Dhrirr Kar Rakheeai Guramukh Laaeeai Chith ||

इहु मनूआ द्रिड़ु करि रखीऐ गुरमुखि लाईऐ चितु

ਦਿਲ, ਹਿਰਦੇ ਨੂੰ ਪੱਕਾਂ ਕਰਕੇ ਰੱਖੀਏ, ਸਤਿਗੁਰ ਜੀ ਦੇ ਭਗਤਾਂ ਦੇ ਕੋਲ ਰਹਿ ਕੇ ਚੰਗੇ ਗੁਣ ਹਾਂਸਲ ਕਰ ਲਈਏ॥

Hold this mind steady and stable; become Sathigur's Gurmukh and focus your consciousness.

14330 ਕਿਉ ਸਾਸਿ ਗਿਰਾਸਿ ਵਿਸਾਰੀਐ ਬਹਦਿਆ ਉਠਦਿਆ ਨਿਤ



Kio Saas Giraas Visaareeai Behadhiaa Outhadhiaa Nith ||

किउ सासि गिरासि विसारीऐ बहदिआ उठदिआ नित



ਕਿਉਂ ਸਾਹ ਲੈਂਦੇ ਹੋਏ, ਐਸਾ ਪ੍ਰਭੂ ਚੇਤੇ ਭਲਾਈਏ? ਬੈਠਦੇ ਉਠਦੇ ਹੋਏ ਰੱਬ ਯਾਦ ਕਰੀਏ॥

How could you ever forget Him, with each breath and morsel of food, sitting down or standing up?

14331 ਮਰਣ ਜੀਵਣ ਕੀ ਚਿੰਤਾ ਗਈ ਇਹੁ ਜੀਅੜਾ ਹਰਿ ਪ੍ਰਭ ਵਸਿ



Maran Jeevan Kee Chinthaa Gee Eihu Jeearraa Har Prabh Vas ||

मरण जीवण की चिंता गई इहु जीअड़ा हरि प्रभ वसि



ਮੌਤ ਤੇ ਜੀਵਨ ਫ਼ਿਕਰ ਭੁੱਲ ਗਿਆ। ਇਹ ਮਨ ਰੱਬ ਦੇ ਹੁਕਮ ਵਿੱਚ ਚਲਦਾ ਹੈ॥

My anxiety about birth and death has ended; this soul is under the control of the Lord God.

14332 ਜਿਉ ਭਾਵੈ ਤਿਉ ਰਖੁ ਤੂ ਜਨ ਨਾਨਕ ਨਾਮੁ ਬਖਸਿ ੧॥



Jio Bhaavai Thio Rakh Thoo Jan Naanak Naam Bakhas ||1||

जिउ भावै तिउ रखु तू जन नानक नामु बखसि ॥१॥


ਜਿਵੇ ਤੈਨੂੰ ਚੰਗਾ ਲੱਗਦਾ ਹੈ। ਉਵੇਂ ਹੀ ਪ੍ਰਭੂ ਜੀ ਰੱਖੀ ਰੱਖ ਤੂੰ, ਸਤਿਗੁਰ ਨਾਨਕ ਜੀ, ਰੱਬੀ ਗੁਰਬਾਣੀ ਦੇ ਨਾਂਮ ਦੀ ਦਾਤ ਦੇਵੋ ||1||


If it pleases You, then save servant Sathigur Nanak, and bless him with Your Name. ||1||
14333 ਮਃ
Ma 3 ||

मः


ਸਤਿਗੁਰ ਅਮਰ ਦਾਸ ਜੀ ਦੀ ਬਾਣੀ ਹੈ ਮਹਲਾ 3
Sathigur Guru Amar Das, Third Mehl 3

14334 ਮਨਮੁਖੁ ਅਹੰਕਾਰੀ ਮਹਲੁ ਜਾਣੈ ਖਿਨੁ ਆਗੈ ਖਿਨੁ ਪੀਛੈ



Manamukh Ahankaaree Mehal N Jaanai Khin Aagai Khin Peeshhai ||

मनमुखु अहंकारी महलु जाणै खिनु आगै खिनु पीछै



ਮਨ ਮਰਜ਼ੀ ਕਰਨ ਵਾਲਾ, ਰੱਬ ਦੀ ਦਰਗਾਹ ਨਹੀਂ ਜਾਂਣਦਾ। ਕਦੇ ਅੱਗੇ ਲੰਘਣ ਦੀ ਕੋਸ਼ਸ਼ ਕਰਦਾ ਹੈ। ਕਦੇ ਪਿਛੇ ਰਹਿ ਜਾਂਦਾ ਹੈ। ਇਧਰ-ਉਧਰ ਭੱਟਕਦਾ ਹੈ ॥

The egotistical self-willed manmukh does not know the Mansion of the Lord's Presence; one moment he is here and the next moment he is there.

14335 ਸਦਾ ਬੁਲਾਈਐ ਮਹਲਿ ਆਵੈ ਕਿਉ ਕਰਿ ਦਰਗਹ ਸੀਝੈ



Sadhaa Bulaaeeai Mehal N Aavai Kio Kar Dharageh Seejhai ||

सदा बुलाईऐ महलि आवै किउ करि दरगह सीझै



ਜੇ ਉਨਾਂ ਨੂੰ ਦਰਗਾਹ, ਰੱਬੀ ਸੰਗਤ ਵਿੱਚ ਨਾਲ ਜਾਂਣ ਲਈ ਵੀ ਕਹੀਏ। ਤਾਂ ਕਿਵੇਂ ਦਰਗਾਹ ਵਿੱਚ ਪਹੁੰਚ ਸਕਦਾ ਹੈ?॥

He is always invited, but he does not go to the Mansion of the Lord's Presence. How shall he be accepted in the Court of the Lord?

14336 ਸਤਿਗੁਰ ਕਾ ਮਹਲੁ ਵਿਰਲਾ ਜਾਣੈ ਸਦਾ ਰਹੈ ਕਰ ਜੋੜਿ



Sathigur Kaa Mehal Viralaa Jaanai Sadhaa Rehai Kar Jorr ||

सतिगुर का महलु विरला जाणै सदा रहै कर जोड़ि


ਸਤਿਗੁਰ ਨਾਨਕ ਜੀ ਦੀ ਦਰਗਾਹ, ਕੋਈ ਹੀ ਕਰੋੜਾ ਵਿੱਚੋਂ ਇੱਕ ਪਹਿਚਾਣ ਸਕਦਾ ਹੈ। ਜੋ ਸਦਾ ਰੱਬ ਨਾਲ ਮਨ ਜੋੜ ਕੇ, ਪ੍ਰਭੂ ਨੂੰ ਯਾਦ ਕਰਦਾ ਰਹੇ॥
How rare are those who know the Mansion of the True Sathigur, they stand with their palms pressed together.

14337 ਆਪਣੀ ਕ੍ਰਿਪਾ ਕਰੇ ਹਰਿ ਮੇਰਾ ਨਾਨਕ ਲਏ ਬਹੋੜਿ ੨॥



Aapanee Kirapaa Karae Har Maeraa Naanak Leae Behorr ||2||

आपणी क्रिपा करे हरि मेरा नानक लए बहोड़ि ॥२॥


ਸਤਿਗੁਰ ਨਾਨਕ ਜੀ ਆਪਦੀ ਮੇਹਰਬਾਨੀ ਕਰਕੇ, ਦੂਜਿਆਂ ਪਾਸਿਆਂ ਤੋਂ, ਆਪ ਹੀ ਮੋੜ ਲੈਂਦੇ ਹਨ ||2||


If my Lord grants His Grace, Sathigur Nanak, He restores them to Himself. ||2||
14338 ਪਉੜੀ
Pourree ||

पउड़ी

ਪਉੜੀ

Pauree

14339 ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ



Saa Saevaa Keethee Safal Hai Jith Sathigur Kaa Man Mannae ||

सा सेवा कीती सफल है जितु सतिगुर का मनु मंने


ਉਹੀ ਚਾਕਰੀ ਕੀਤੀ ਹੋਈ ਸਿਰੇ ਲੱਗਦੀ ਹੈ। ਸਤਿਗੁਰ ਜੀ, ਜਿਸ ਨਾਲ ਮਨੋਂ ਖੁਸ਼ ਹੋ ਜਾਂਣ ॥
Fruitful and rewarding is that service, which is pleasing to the Sathigur's Mind.

14340 ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ



Jaa Sathigur Kaa Man Manniaa Thaa Paap Kasanmal Bhannae ||

जा सतिगुर का मनु मंनिआ ता पाप कसमल भंने


ਸਤਿਗੁਰ ਜੀ ਦਾ ਜਦੋਂ ਸੇਵਕ ਉਤੇ ਮਨ ਰੀਝ ਜਾਂਦਾ ਹੈ। ਪਾਪ, ਮਾੜੇ ਕੰਮ ਨਾ਼ਸ ਹੋ ਜਾਂਦੇ ਹਨ॥
When the Mind of the True Sathigur is pleased, then sins and misdeeds run away.

14341 ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ



Oupadhaes J Dhithaa Sathiguroo So Suniaa Sikhee Kannae ||

उपदेसु जि दिता सतिगुरू सो सुणिआ सिखी कंने


ਸਤਿਗੁਰ ਜੀ ਦੀ ਸਿੱਖਿਆ ਦਿੱਤੀ ਨੂੰ ਭਗਤ ਕੰਨਾਂ ਨਾਲ, ਧਿਆਨ ਦੇ ਕੇ, ਸੁਣਦੇ ਹਨ॥
The Sikhs listen to the Teachings imparted by the True Sathiguro.

14342 ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ



Jin Sathigur Kaa Bhaanaa Manniaa Thin Charree Chavagan Vannae ||

जिन सतिगुर का भाणा मंनिआ तिन चड़ी चवगणि वंने


ਸਤਿਗੁਰ ਜੀ ਦਾ ਹੁਕਮ ਜਿਸ ਨੇ ਸਵੀਕਾਰ ਕਰ ਲਿਆ ਹੈ। ਉਨਾਂ ਨੂੰ ਪ੍ਰਭੂ ਦਾ ਪ੍ਰੇਮ ਪਹਿਲਾਂ ਤੋਂ ਵੱਧ, ਹੋਰ-ਹੋਰ ਵਧੀ ਜਾਂਦਾ ਹੈ॥
Those who surrender to the True Sathigur's Will are imbued with the four-fold Love of the Lord.

14343 ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ ੨੫॥



Eih Chaal Niraalee Guramukhee Gur Dheekhiaa Sun Man Bhinnae ||25||

इह चाल निराली गुरमुखी गुर दीखिआ सुणि मनु भिंने ॥२५॥


ਸਤਿਗੁਰ ਜੀ ਦੇ ਭਗਤਾਂ ਦੇ ਲੱਛਣ, ਜੀਵਨ ਜਿਉਣ ਦਾ ਤਰੀਕਾ ਅਨੋਖਾ ਹੈ। ਸਤਿਗੁਰ ਜੀ ਦੇ ਰੱਬੀ ਗੁਰਬਾਣੀ ਦੇ ਸ਼ਬਦ ਨਾਲ ਮਨ ਤ੍ਰਿਪਤ ਹੁੰਦਾ ਹੈ ||25||


This is the unique and distinct life-style of the Gurmukhs: listening to the Sathigur 's Teachings, their minds blossom forth. ||25||
14344 ਸਲੋਕੁ ਮਃ
Salok Ma 3 ||

सलोकु मः


ਸਤਿਗੁਰ ਅਮਰ ਦਾਸ ਜੀ ਦੀ ਬਾਣੀ ਹੈ ਸਲੋਕ ਮਹਲਾ 3
Sathigur Guru Amar Das Shalok, Third Mehl 3

14345 ਜਿਨਿ ਗੁਰੁ ਗੋਪਿਆ ਆਪਣਾ ਤਿਸੁ ਠਉਰ ਠਾਉ



Jin Gur Gopiaa Aapanaa This Thour N Thaao ||

जिनि गुरु गोपिआ आपणा तिसु ठउर ठाउ


ਸਤਿਗੁਰ ਜੀ ਨੂੰ ਜਿੰਨਾਂ ਬੰਦਿਆਂ ਨੇ, ਮਾੜੇ ਬੋਲ ਬੋਲੇ ਹਨ। ਉਨਾਂ ਨੂੰ ਕੋਈ ਟਿੱਕਾਣਾਂ ਨਹੀਂ ਲੱਭਦਾ ॥
Those who do not affirm their Sathigur shall have no home or place of rest.

14346 ਹਲਤੁ ਪਲਤੁ ਦੋਵੈ ਗਏ ਦਰਗਹ ਨਾਹੀ ਥਾਉ



Halath Palath Dhovai Geae Dharageh Naahee Thhaao ||

हलतु पलतु दोवै गए दरगह नाही थाउ



ਇਸ ਤੇ ਅੱਗੀ ਦੁਨੀਆਂ ਵਿੱਚ ਦੋਵੇ ਹੱਥੋਂ ਨਿੱਕਲ ਜਾਂਦੇ ਹਨ। ਰੱਬ ਦੇ ਮਹਿਲ ਵਿੱਚ ਥਾਂ ਨਹੀਂ ਮਿਲਦੀ ॥

They lose both this world and the next; they have no place in the Court of the Lord.

14347 ਓਹ ਵੇਲਾ ਹਥਿ ਆਵਈ ਫਿਰਿ ਸਤਿਗੁਰ ਲਗਹਿ ਪਾਇ



Ouh Vaelaa Hathh N Aavee Fir Sathigur Lagehi Paae ||

ओह वेला हथि आवई फिरि सतिगुर लगहि पाइ


ਬੀਤ ਗਿਆ ਸਮਾਂ ਮੁੜ ਕੇ ਪਿਛੇ ਨਹੀਂ ਮੁੜਦਾ, ਹੱਥੋਂ ਚਲਾ ਜਾਂਦਾ ਹੈ। ਉਹ ਸਤਿਗੁਰ ਜੀ ਦੇ ਚਰਨਾਂ ਨਾਲ ਨਹੀਂ ਜੁੜ ਸਕਦੇ ॥
This opportunity to bow at the Feet of the True Sathigur shall never come again.

14348 ਸਤਿਗੁਰ ਕੀ ਗਣਤੈ ਘੁਸੀਐ ਦੁਖੇ ਦੁਖਿ ਵਿਹਾਇ



Sathigur Kee Ganathai Ghuseeai Dhukhae Dhukh Vihaae ||

सतिगुर की गणतै घुसीऐ दुखे दुखि विहाइ


ਸਤਿਗੁਰ ਜੀ ਦੇ, ਕੰਮਾਂ ਦੀ ਜੋ ਨਿੰਦਾ ਕਰਦੇ ਹਨ। ਉਨਾਂ ਨੂੰ ਹੋਰ-ਹੋਰ ਦਰਦ, ਪੀੜਾ, ਮੁਸ਼ਕਲਾਂ ਆਉਂਦੀਆਂ ਹਨ ॥
If they miss out on being counted by the True Sathigur, they shall pass their lives in pain and misery.

14349 ਸਤਿਗੁਰੁ ਪੁਰਖੁ ਨਿਰਵੈਰੁ ਹੈ ਆਪੇ ਲਏ ਜਿਸੁ ਲਾਇ



Sathigur Purakh Niravair Hai Aapae Leae Jis Laae ||

सतिगुरु पुरखु निरवैरु है आपे लए जिसु लाइ


ਸਤਿਗੁਰ ਜੀ, ਕਿਸੇ ਨਾਲ ਦੁਸ਼ਮੱਣੀ ਨਹੀਂ ਕਰਦੇ। ਨਿੰਦਾ ਕਰਨ ਵਾਲਿਆਂ ਨੂੰ ਵੀ ਆਪਦੇ ਨਾਲ ਮਿਲਾ ਲੈਂਦਾ ਹੈ ॥
The True Sathigur , the Primal Being, has no hatred or vengeance; He unites with Himself those with whom He is pleased.

14350 ਨਾਨਕ ਦਰਸਨੁ ਜਿਨਾ ਵੇਖਾਲਿਓਨੁ ਤਿਨਾ ਦਰਗਹ ਲਏ ਛਡਾਇ ੧॥



Naanak Dharasan Jinaa Vaekhaalioun Thinaa Dharageh Leae Shhaddaae ||1||

नानक दरसनु जिना वेखालिओनु तिना दरगह लए छडाइ ॥१॥


ਸਤਿਗੁਰ ਨਾਨਕ ਜੀ ਜਿੰਨਾਂ ਨੂੰ ਸਹਮਣੇ ਦਿਸ ਪੈਂਦੇ ਹਨ। ਉਨਾਂ ਨੂੰ ਰੱਬ ਦੇ ਮਹਿਲ ਵਿਚ ਲੇਖਾ ਦੇਣ ਤੋਂ ਬਚਾ ਲੈਂਦੇ ਹਨ ||1||


Sathigur Nanak, those who behold the Blessed Vision of His Darshan, are emancipated in the Court of the Lord. ||1||
14351 ਮਃ
Ma 3 ||

मः


ਸਤਿਗੁਰ ਅਮਰ ਦਾਸ ਜੀ ਦੀ ਬਾਣੀ ਹੈ ਸਲੋਕ ਮਹਲਾ 3
Sathigur Guru Amar Das Shalok, Third Mehl 3

14352 ਮਨਮੁਖੁ ਅਗਿਆਨੁ ਦੁਰਮਤਿ ਅਹੰਕਾਰੀ



Manamukh Agiaan Dhuramath Ahankaaree ||

मनमुखु अगिआनु दुरमति अहंकारी



ਮਨ ਮਰਜ਼ੀ ਕਰਨ ਵਾਲੇ, ਗਿਆਨ ਤੋਂ ਬਗੈਰ ਹਨ। ਬੇਸਮਝੀ ਕਰਕੇ, ਮਾੜੀ ਬੱਧੀ ਵਾਲੇ ਹੰਕਾਂਰੀ ਹਨ॥

The self-willed manmukh is ignorant, evil-minded and egotistical.

14353 ਅੰਤਰਿ ਕ੍ਰੋਧੁ ਜੂਐ ਮਤਿ ਹਾਰੀ



Anthar Krodhh Jooai Math Haaree ||

अंतरि क्रोधु जूऐ मति हारी



ਮਨ ਅੰਦਰ ਗੁੱਸਾ ਹੈ। ਜਿਸ ਦੇ ਪਿਛੇ ਲੱਗ ਕੇ, ਜੂਏ ਵਿੱਚ ਅੱਕਲ ਨੂੰ ਦਾਅ ਉਤੇ ਲਾ ਕੇ, ਭੁੱਲ ਗਿਆ ਹੈ।

He is filled with anger within, and he loses his mind in the gamble.

14354 ਕੂੜੁ ਕੁਸਤੁ ਓਹੁ ਪਾਪ ਕਮਾਵੈ



Koorr Kusath Ouhu Paap Kamaavai ||

कूड़ु कुसतु ओहु पाप कमावै



ਉਹ ਝੂਠ, ਪਾਪ, ਵਿਕਾਰ ਕੰਮ ਕਰਦਾ ਹੈ ॥

He commits the sins of fraud and unrighteousness.

14355 ਕਿਆ ਓਹੁ ਸੁਣੈ ਕਿਆ ਆਖਿ ਸੁਣਾਵੈ



Kiaa Ouhu Sunai Kiaa Aakh Sunaavai ||

किआ ओहु सुणै किआ आखि सुणावै



ਉਹ ਕਿਸੇ ਦੀ ਗੱਲ ਕਿਵੇਂ ਸੁਣ ਸਕਦਾ ਹੈ? ਕਿਸੇ ਨੂੰ ਗੱਲ ਕਿਵੇਂ ਦੱਸ ਸਕਦਾ ਹੈ?

What can he hear, and what can he tell others?

14356 ਅੰਨਾ ਬੋਲਾ ਖੁਇ ਉਝੜਿ ਪਾਇ



Annaa Bolaa Khue Oujharr Paae ||

अंना बोला खुइ उझड़ि पाइ



ਜਿਵੇਂ ਗਿਆਨ ਹੀਣ ਅੱਖਾਂ ਤੋਂ ਨਾਂ ਦੇਖਣ ਵਾਲਾ, ਨਾ ਸੁਣਨ ਵਾਂਗ, ਬੋਲੇ ਬੰਦੇ ਨਾਲ ਗੱਲਾਂ ਕਰੇ। ਕੁਰਾਹੇ ਪਏ ਰਹਿੰਦੇ ਹਨ ॥

He is blind and deaf; he loses his way, and wanders lost in the wilderness.

14357 ਮਨਮੁਖੁ ਅੰਧਾ ਆਵੈ ਜਾਇ



Manamukh Andhhaa Aavai Jaae ||

मनमुखु अंधा आवै जाइ



ਮਨ ਮਗਰ ਲੱਗਣ ਵਾਲਾ, ਗਿਆਨ ਹੀਣ ਅੱਖਾਂ ਤੋਂ ਦੇਖ ਨਹੀਂ ਸਕਦਾ। ਰੱਬੀ ਗਿਆਨ ਨਹੀਂ ਲੈ ਸਕਦਾ। ਜੰਮਦਾ, ਮਰਦਾ ਰਹਿੰਦਾ ਹੈ॥

The blind, self-willed manmukh comes and goes in reincarnation;

14358

ਬਿਨੁ ਸਤਿਗੁਰ ਭੇਟੇ ਥਾਇ ਪਾਇ



Bin Sathigur Bhaettae Thhaae N Paae ||

बिनु सतिगुर भेटे थाइ पाइ


ਸਤਿਗੁਰ ਜੀ ਨੂੰ ਮਿਲਣ ਤੋਂ ਬਗੈਰ ਕਿਤੇ ਹੋਰ ਤੇ ਦਰਗਾਹ ਵਿੱਚ ਥਾਂ ਨਹੀਂ ਮਿਲਦੀ॥
Without meeting the True Sathigur, he finds no place of rest.

14359 ਨਾਨਕ ਪੂਰਬਿ ਲਿਖਿਆ ਕਮਾਇ ੨॥



Naanak Poorab Likhiaa Kamaae ||2||

नानक पूरबि लिखिआ कमाइ ॥२॥


ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਪਿਛਲੇ ਜਨਮ ਦੀ ਖੱਟੀ ਕਮਾਂਈ ਧੁਰ, ਜਨਮ ਤੋਂ ਲਿਖੀ ਗਈ ਹੈ ||2||


Sathigur Nanak, he acts according to his pre-ordained destiny. ||2||
14360 ਪਉੜੀ
Pourree ||

पउड़ी

ਪਉੜੀ

Pauree

14361 ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਸਤਿਗੁਰ ਪਾਸਿ



Jin Kae Chith Kathor Hehi Sae Behehi N Sathigur Paas ||

जिन के चित कठोर हहि से बहहि सतिगुर पासि

ਜਿੰਨਾਂ ਦੇ ਮਨ ਪੱਥਰ ਵਰਗੇ ਸਖ਼ਤ ਹਨ। ਉਹ ਸਤਿਗੁਰ ਜੀ ਕੋਲ ਰੱਬੀ ਬਾਣੀ ਸੁਣ, ਪੜ੍ਹਨ, ਬਿਚਾਰਨ ਲਈ ਨਹੀਂ ਬੈਠਦੇ॥



hose who have hearts as hard as stone, do not sit near the True Guru.

14362 ਓਥੈ ਸਚੁ ਵਰਤਦਾ ਕੂੜਿਆਰਾ ਚਿਤ ਉਦਾਸਿ



Outhhai Sach Varathadhaa Koorriaaraa Chith Oudhaas ||

ओथै सचु वरतदा कूड़िआरा चित उदासि

ਸਤਿਗੁਰ ਜੀ ਦਰਬਾਰ ਵਿੱਚ ਰੱਬ ਦੇ ਗੁਣਾਂ ਦੀਆਂ ਗੱਲਾਂ ਹੁੰਦੀਆਂ ਹਨ। ਵਿਕਾਰ ਕੰਮ ਕਰਨ ਵਾਲਿਆਂ ਦੇ ਮਨ ਉਦਾਸ ਹੋ ਜਾਂਦੇ ਹਨ॥

Truth prevails there, the false ones do not attune their consciousness to it.

14363 ਓਇ ਵਲੁ ਛਲੁ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕੂੜਿਆਰਾ ਪਾਸਿ



Oue Val Shhal Kar Jhath Kadtadhae Fir Jaae Behehi Koorriaaraa Paas ||

ओइ वलु छलु करि झति कढदे फिरि जाइ बहहि कूड़िआरा पासि



ਉਹ ਚਲਾਕੀਆਂ ਕਰਕੇ, ਧੋਖੇ ਨਾਲ ਕੰਮ ਕਰ ਲੈਂਦੇ ਹਨ। ਫਿਰ ਵਿਕਾਰ ਕੰਮ ਕਰਨ ਵਾਲਿਆਂ ਦੇ ਕੋਲ ਜਾ ਕੇ, ਬੈਠ ਜਾਂਦੇ ਹਨ॥

By hook or by crook, they pass their time, and then they go back to sit with the false ones again.

14364 ਵਿਚਿ ਸਚੇ ਕੂੜੁ ਗਡਈ ਮਨਿ ਵੇਖਹੁ ਕੋ ਨਿਰਜਾਸਿ



Vich Sachae Koorr N Gaddee Man Vaekhahu Ko Nirajaas ||

विचि सचे कूड़ु गडई मनि वेखहु को निरजासि



ਸੱਚ ਦੇ ਵਿੱਚ ਝੂਠ ਮਿਲ ਨਹੀਂ ਸਕਦਾ। ਬਿਚਾਰ ਕੇ ਦੇਖ ਲਵੋ ॥

Falsehood does not mix with the Truth; O people, check it out and see.

14365 ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ ੨੬॥



Koorriaar Koorriaaree Jaae Ralae Sachiaar Sikh Baithae Sathigur Paas ||26||

कूड़िआर कूड़िआरी जाइ रले सचिआर सिख बैठे सतिगुर पासि ॥२६॥

ਝੂਠੇ ਵਿਕਾਰ ਕੰਮ ਕਰਨ ਵਾਲਿਆਂ ਦੇ ਨਾਲ, ਝੂਠੇ ਵਿਕਾਰ ਬੰਦੇ ਰਲ ਜਾਂਦੇ ਹਨ। ਭਗਤ ਸਤਿਗੁਰ ਜੀ ਦੇ ਕੋਲ ਬਹਿੰਦੇ ਹਨ ||26||


The false go and mingle with the false, while the truthful Sikhs sit by the side of the True Sathigur . ||26||
14366 ਸਲੋਕ ਮਃ



Salok Ma 5 ||

सलोक मः


ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਸਲੋਕ ਮਹਲਾ 5
Sathigur Guru Arjan Dev Shalok, Fifth Mehl 5

Comments

Popular Posts