ਰੱਬ ਦੀ ਦਰਗਾਹ ਵਿੱਚ ਉਨਾਂ ਨੂੰ ਮਾਂਣ ਮਿਲਦਾ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
25/06/2013. 310

ਸਾਰੇ ਦੁਨੀਆਂ ਭਰ ਦੇ ਰਸ, ਉਸ ਦੇ ਮਨ ਵਿੱਚ ਹਨ। ਜਿਸ ਦੇ ਮਨ ਵਿੱਚ ਰੱਬ ਜਾਗ ਗਿਆ ਹੈ। ਰੱਬ ਦੇ ਦਰਗਰ ਵਿੱਚ, ਉਨਾਂ ਨੂੰ ਸਤਿਕਾਰ ਮਿਲਦਾ ਹੈ। ਉਨਾਂ ਦੇ ਸਾਰੇ ਦਰਸ਼ਨ ਕਰਦੇ ਹਨ। ਜਿਸ ਬੰਦੇ ਨੇ, ਨਿਡਰ ਰੱਬ ਨੂੰ ਯਾਦ ਕੀਤਾ ਹੈ। ਉਸ ਨੂੰ ਕੋਈ ਡਰ ਨਹੀਂ ਹੈ। ਰੱਬ ਨੂੰ ਉਸ ਨੇ ਯਾਦ ਕੀਤਾ ਹੈ। ਜਿਸ ਦੇ ਜਨਮ ਵੇਲੇ ਤੋਂ ਕਰਮਾਂ ਵਿੱਚ ਲਿਖਿਆ ਹੈ। ਰੱਬ ਦੀ ਦਰਗਾਹ ਵਿੱਚ ਉਨਾਂ ਨੂੰ ਮਾਂਣ ਮਿਲਦਾ ਹੈ। ਜਿਸ ਨੂੰ ਮਨ ਵਿੱਚ ਰੱਬ ਦਿਸਦਾ ਹੈ। ਉਹ ਆਪ ਪਰਿਵਾਰ ਸਣੇ ਭਵਜਲ ਤਰ ਗਏ ਹਨ। ਉਨਾਂ ਪਿਛੇ ਸਾਰਾ ਜੱਗ ਤਰ ਗਿਆ ਹੈ। ਉਹ ਧਰਤੀ ਨੂੰ ਭਾਗ ਲੱਗ ਜਾਂਦੇ ਹਨ। ਜਿਥੇ ਸਤਿਗੁਰ ਜੀ ਆ ਕੇ ਬੈਠੇ ਹਨ। ਧਰਤੀ ਹਰੀ ਹੋ ਗਈ ਹੈ। ਬੰਦੇ ਨੂੰ ਸਤਿਗੁਰ ਨਾਨਕ ਜੀ ਨਾਲ ਮਿਲਾ ਦੇ, ਪ੍ਰਭੂ ਜੀ ਉਸ ਦੇ ਦਰਸ਼ਨ ਦੇਖ ਕੇ ਅਸੀਂ ਵੀ ਜਿਉਂ ਸਕੀਏ। ਉਹ ਜੀਵਾਂ ਬੰਦਿਆਂ ਦੇ ਮਨ ਖੁਸ਼ੀ ਨਾਲ ਅੰਨਦ ਹੋ ਗਏ ਹਨ। ਜਿਸ ਨੇ ਮੇਰੇ ਸਤਿਗੁਰੁ ਜੀ ਦੇ ਦਰਸ਼ਨ ਕੀਤੇ ਹਨ। ਉਹ ਪਿਤਾ ਧੰਨ ਬਹੁਤ ਵੱਡੇ ਭਾਗਾਂ ਵਾਲਾ ਹੈ। ਉਹ ਖਾਂਨਦਾਨ ਤੇ ਮਾਂ ਧੰਨ ਬਹੁਤ ਵੱਡੇ ਭਾਗਾਂ ਵਾਲਾ ਹੈ। ਜਿਸ ਨੇ ਮਾਂ ਨੇ ਸਤਿਗੁਰ ਨੂੰ ਜਨਮ ਦਿੱਤਾ ਹੈ। ਸਤਿਗੁਰ ਧੰਨ-ਧੰਨ ਹੈ। ਬਹੁਤ ਵੱਡੇ ਭਾਗਾਂ ਵਾਲਾ ਹੈ। ਜਿਸ ਨੇ, ਰੱਬੀ ਬਾਣੀ ਨੂੰ ਜੱਪਿਆ ਹੈ। ਉਹ ਆਪ ਭਵਜਲ ਤਰ ਗਿਆ ਹੈ। ਜਿੰਨਾਂ ਨੇ, ਉਸ ਦਾ ਦਰਸ਼ਨ ਕੀਤਾ ਹੈ। ਉਹ ਵੀ ਦੁਨੀਆਂ ਤੋਂ ਛੁੱਟ ਗਏ ਹਨ। ਤਰਸ ਕਰਕੇ ਮੈਨੂੰ ਸਤਿਗੁਰ ਨਾਨਕ ਮਿਲਾ ਲਵੋ। ਮੈ ਪ੍ਰਭੂ ਸਤਿਗੁਰ ਜੀ ਪੈਰ ਧੋ ਕੇ ਪੀਵਾਂਗਾ। ਪਵਿੱਤਰ ਸੂਚਾ, ਸਦਾ ਰਹਿੱਣ ਵਾਲਾ ਸੱਚਾ ਸਤਿਗੁਰ ਜੀ ਹੈ। ਜਿਸ ਨੇ ਪ੍ਰਭੂ ਦਾ ਰੂਪ ਮਨ ਵਿੱਚ ਬੱਣਾਇਆ ਹੋਇਆ ਹੈ। ਪਵਿੱਤਰ ਸੱਚਾ, ਸੂਚਾ ਸਤਿਗੁਰ ਅਕਾਲ ਪੁਰਖ ਦੁਨੀਆਂ ਦਾ ਮਾਲਕ ਹੈ। ਜਿਸ ਨੇ ਕਾਂਮ, ਗੁੱਸੇ ਵਰਗੇ ਜ਼ਹਿਰ ਨੂੰ ਕਾਬੂ ਕੀਤਾ ਹੈ। ਜਿਸ ਨੇ ਸਤਿਗੁਰ ਜੀ ਦੀ ਗੁਰਬਾਣੀ ਨੂੰ ਬਿਚਾਰਿਆ, ਪੜ੍ਹਿਆ ਹੈ। ਉਸ ਨੇ ਆਪਦਾ ਮਨ ਸੁਧਾਰ ਲਿਆ ਹੈ। ਮੈਂ ਆਪਦੇ ਸਤਿਗੁਰ ਜੀ ਤੋਂ ਕੁਰਬਾਨ ਜਾਂਦਾਂ ਹਾਂ। ਹਰ ਸਮੇਂ ਆਪਣੀ ਜਾਨ ਵਾਰਦਾਂ ਹਾਂ। ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨੂੰ, ਬਿਚਾਰਨ ਵਾਲਾ ਬੰਦਾ ਸਫ਼ਲਤਾਂ ਪਾ ਲੈਂਦਾ ਹੈ। ਮਰਜ਼ੀ ਕਰਕੇ, ਮਨ ਮਗਰ ਲੱਗਣ ਵਾਲਾ, ਹਾਰ ਜਾਂਦਾ ਹੈ। ਮੇਹਰਬਾਨੀ ਕਰਕੇ, ਸਤਿਗੁਰ ਜੀ ਨੂੰ ਰੱਬ ਨੇ ਮਿਲਾਇਆ ਹੈ। ਉਹ ਭਗਤ ਰੱਬ ਦੀ ਬਾਣੀ ਬੋਲਦਾ, ਗਾਉਂਦਾ ਹੈ। ਉਹੀ ਕਰਦਾ ਹੈ, ਜੋ ਸਤਿਗੁਰ ਜੀ ਭਲਾ ਲੱਗਦਾ ਹੈ। ਸਪੂਰਨ ਸਤਿਗੁਰ ਜੀ ਸਰੀਰ, ਮਨ ਵਿੱਚ ਵੱਸਦਾ ਹੈ। ਜਿਸ ਦੇ ਮਨ ਅੰਦਰ ਰੱਬ ਦੇ, ਪਵਿੱਤਰ ਨਾਂਮ ਦਾ ਭੰਡਾਰ ਹੈ। ਉਸ ਦਾ ਡਰ ਸਾਰਾ ਮੁੱਕ ਜਾਂਦਾ ਹੈ। ਜਿਸ ਬੰਦੇ ਨੂੰ ਰਾਖੀ ਰੱਬ ਆਪ ਕਰਦਾ ਹੈ। ਹੋਰ ਲੋਕ ਖੱਪਦੇ ਰਹਿੱਣ, ਲੋਕ ਕੁੱਝ ਨਹੀਂ ਵਿਗਾੜ ਸਕਦੇ। ਬੰਦੇ ਤੂੰ ਸਤਿਗੁਰ ਜੀ ਰੱਬੀ ਗੁਰਬਾਣੀ ਨੂੰ ਜੱਪਿਆ ਕਰ, ਤੇਰੀ ਇਹ ਦੁਨੀਆਂ ਤੇ ਪ੍ਰਲੋਕ ਵਿੱਚ, ਬਚਾ ਨਾਲ ਇੱਜ਼ਤ ਰਹਿ ਜਾਵੇਗੀ।

ਸਤਿਗੁਰ ਜੀ ਦੇ ਭਗਤਾਂ ਦੇ ਮੂੰਹੋ, ਸਤਿਗੁਰ ਜੀ ਦੀ ਪ੍ਰਸੰਸਾ ਚੰਗੀ ਲੱਗਦੀ ਹੈ। ਰੱਬ ਸਤਿਗੁਰੂ ਜੀ ਦੀ ਇੱਜ਼ਤ ਰੱਖਦਾ ਹੈ। ਹਰ ਰੋਜ਼ ਨਵੀਂ ਰੰਗਤ ਚੜ੍ਹਦੀ ਜਾਂਦੀ ਹੈ। ਗੁਰੂ ਸਤਿਗੁਰ ਜੀ ਦੇ ਮਨ ਵਿੱਚ ਪ੍ਰਮਾਤਮਾਂ ਹੈ। ਭਗਵਾਨ ਬਚਾ ਲੈਂਦਾ ਹੈ। ਗੁਰੂ ਸਤਿਗੁਰ ਜੀ ਸ਼ਕਤੀ ਸ਼ਾਲੀ ਹੈ। ਰੱਬ ਨੇ ਸਾਰੇ ਉਸ ਕੋਲ ਆਣ ਨਿਵਾਏ ਹਨ। ਜਿਸ ਨੇ ਮੇਰੇ ਸਤਿਗੁਰ ਜੀ ਦੇ, ਪ੍ਰੇਮ ਨਾਲ ਦਰਸ਼ਨ ਕੀਤੇ ਹਨ। ਉਸ ਦੇ ਸਾਰੇ ਮਾੜੇ ਕੰਮ ਖ਼ਤਮ ਹੋ ਗਏ ਹਨ। ਰੱਬ ਦੇ ਮਹਿਲ ਵਿੱਚ ਮੁੱਖ ਪਵਿੱਤਰ ਦਿਸਦੇ ਹਨ। ਬਹੁਤ ਵੱਡਅਦਈ ਮਿਲਦੀ ਹੈ। ਮੇਰੇ ਵੀਰੋ ਮੈਂ ਸਤਿਗੁਰ ਨਾਨਕ ਜੀ ਦੇ ਗੁਰੁ ਪਿਆਰੇ ਭਗਤਾਂ ਦੀ, ਚਰਨ ਧੂੜ ਮੰਗਦਾਂ ਹਾਂ। ਮੈਂ ਬੋਲ ਕੇ, ਵੱਡਿਆਈ ਪ੍ਰਸੰਸਾ ਕਰਦਾਂ ਰਹਾਂ। ਪਵਿੱਤਰ ਸੂਚਾ, ਸਦਾ ਰਹਿੱਣ ਵਾਲਾ, ਸੱਚੇ ਸਤਿਗੁਰ ਰੱਬ ਜੀ ਦੀ ਉਪਮਾਂ ਹੈ। ਸੱਚੇ ਰੱਬ ਦੀ ਵੱਡਿਆਈ ਕਰੀਏ। ਪ੍ਰਸੰਸਾ ਸੱਚੇ-ਸੂਚੇ ਪ੍ਰਭੂ ਦੀ ਕਰੀਏ। ਉਸ ਦੇ ਗੁਣਾ ਦਾ ਕੋਈ ਮੁੱਲ ਨਹੀਂ ਦੇ ਸਕਦਾ। ਸਹੀਂ ਸੱਚੇ-ਸੂਚੇ ਪਵਿੱਤਰ ਪ੍ਰਭੂ ਦੇ ਨਾਂਮ ਦਾ, ਮਿੱਠਾਂ ਅੰਨਦ ਜਿਸ ਨੇ ਲਿਆ ਹੈ। ਉਹ ਰੱਜੇ ਰਹਿੰਦੇ ਹਨ। ਇਹ ਪ੍ਰਭੂ ਦੇ ਨਾਂਮ ਦਾ ਮਿੱਠਾਂ ਅੰਨਦ ਉਹੀ ਜਾਂਣਦਾ ਹੈ। ਜੋ ਪੀਂਦਾ ਹੈ। ਜਿਵੇਂ ਗੂੰਗੇ ਨੂੰ ਮਿਠਿਆਈ ਦੇ ਮਿੱਠੇ ਦਾ ਸੁਆਦ ਆਉਂਦਾ ਹੈ। ਦੱਸ ਨਹੀਂ ਸਕਦਾ। ਸਪੂਰਨ ਸਤਿਗੁਰ ਜੀ ਨਾਲ, ਰੱਬ ਦਾ ਨਾਂਮ ਸਿਮਰਨ ਕੀਤਾ ਹੈ। ਹਿਰਦੇ ਵਿੱਚ ਅੰਨਦ ਹੋ ਗਿਆ ਹੈ।

Comments

Popular Posts